24 ਦਸੰਬਰ

9 ਪੋਹ ਨਾ: ਸ਼ਾ:

ਅੰਗਰੇਜ਼ੀ ਭਾਸ਼ਾ

ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।

ਇਟਲੀ

ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ।

ਇੰਟਰਨੈੱਟ

ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆਂ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ

ਊਠ

ਊਠ ਜਾਂ ਉੱਠ (Camelus) ਇੱਕ ਖੁਰਧਾਰੀ ਜੀਵ ਹੈ। ਅਰਬੀ ਊਠ ਦੇ ਇੱਕ ਢੁੱਠ ਜਦੋਂ ਕਿ ਬੈਕਟਰੀਅਨ ਊਠ ਦੇ ਦੋ ਢੁੱਠਾਂ ਹੁੰਦੀਆਂ ਹਨ। ਅਰਬੀ ਊਠ ਪੱਛਮੀ ਏਸ਼ੀਆ ਦੇ ਸੁੱਕੇ ਰੇਗਿਸਤਾਨ ਖੇਤਰਾਂ ਦੇ ਮੂਲ ਨਿਵਾਸੀ ਹਨ, ਜਦੋਂ ਕਿ ਬੈਕਟਰੀਅਨ ਊਠ ਮਧ ਅਤੇ ਪੂਰਬ ਏਸ਼ੀਆ ਦੇ। ਇਸਨੂੰ 'ਰੇਗਿਸਤਾਨ ਦਾ ਜਹਾਜ' ਵੀ ਕਹਿੰਦੇ ਹਨ। ਇਹ ਰੇਤੀਲੇ ਤਪਦੇ ਮੈਦਾਨਾਂ ਵਿੱਚ ਇੱਕੀ-ਇੱਕੀ ਦਿਨ ਤੱਕ ਬਿਨਾਂ ਪਾਣੀ ਜਿਉਂਦਾ ਰਹਿ ਸਕਦਾ ਹੈ।ਮਨੁੱਖ ਇਸ ਨੂੰ ਸਵਾਰੀ ਕਰਨ ਅਤੇ ਸਾਮਾਨ ਢੋਣ ਦੇ ਕੰਮ ਲਿਆਉਂਦਾ ਹੈ।

ਕੈਨੇਡਾ

ਕੈਨੇਡਾ ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 99.8ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ 'ਚੋ ਇੱਕ ਹੈ।

ਚੂਹਾ

ਚੂਹਾ (ਬਹੁਵਚਨ:ਚੂਹੇ) ਇੱਕ ਨੋਕਦਾਰ ਬੂਥੀ, ਛੋਟੇ ਗੋਲ ਕੰਨ, ਇੱਕ ਸਰੀਰ ਜਿੰਨੀ ਲੰਬਾਈ ਵਾਲੀ ਪਪੜੀਦਾਰ ਪੂਛ ਅਤੇ ਇੱਕ ਉੱਚ ਪ੍ਰਜਨਨ ਵਾਲਾ, ਚੂਹਿਆਂ ਦੀ ਕ੍ਰਮ ਨਾਲ ਸਬੰਧਤ ਇੱਕ ਛੋਟਾ ਜਿਹਾ ਥਣਧਾਰੀ ਹੈ।

ਜੂਬਾ

ਜੂਬਾ ਦੱਖਣੀ ਸੁਡਾਨ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣੀ ਸੁਡਾਨ ਦੇ ਦਸ ਰਾਜਾਂ ਵਿੱਚੋਂ ਸਭ ਤੋਂ ਛੋਟੇ ਰਾਜ ਕੇਂਦਰੀ ਭੂ-ਮੱਧ ਦੀ ਵੀ ਰਾਜਧਾਨੀ ਹੈ। ਇਹ ਸ਼ਹਿਰ ਚਿੱਟਾ ਨੀਲ ਦਰਿਆ ਕੰਢੇ ਵਸਿਆ ਹੈ ਅਤੇ ਜੂਬਾ ਕਾਊਂਟੀ ਦੇ ਟਿਕਾਣੇ ਅਤੇ ਮਹਾਂਨਗਰ ਦਾ ਕੰਮ ਦਿੰਦਾ ਹੈ।

ਡੀ.ਐੱਨ.ਏ.

ਜੀਵਨ ਨੂੰ ਸਮੁੱਚੇ ਤੌਰ ’ਤੇ ਸਮਝਣ ਲਈ ਇਸ ਦੇ

ਦੇਸ਼

ਦੇਸ਼ ਜਾੰ ਦੇਸ ਸਿਆਸੀ ਜੁਗ਼ਰਾਫ਼ੀਏ ਵਿੱਚ ਕਾਨੂਨੀ ਤੌਰ 'ਤੇ ਪਹਿਚਾਣੀ ਜਾਂਦੀ ਇੱਕ ਅਲੱਗ ਇਕਾਈ ਹੈ। ਦੇਸ਼ ਇੱਕ ਆਜ਼ਾਦ ਪ੍ਰਭੁਸੱਤਾ ਵਾਲਾ ਰਾਜ ਹੋ ਸਕਦਾ ਹੈ ਜਾਂ ਉਸ ਉੱਤੇ ਕਿਸੇ ਦੂਸਰੇ ਰਾਜ ਦਾ ਹੱਕ ਹੋ ਸਕਦਾ ਹੈ।

ਦੱਖਣੀ ਸੁਡਾਨ

ਦੱਖਣੀ ਸੁਡਾਨ, ਅਧਿਕਾਰਕ ਤੌਰ ਉੱਤੇ ਦੱਖਣੀ ਸੁਡਾਨ ਦਾ ਗਣਰਾਜ, ਮੱਧ-ਪੂਰਬੀ ਅਫ਼ਰੀਕਾ 'ਚ ਇੱਕ ਘਿਰਿਆ ਹੋਇਆ ਦੇਸ਼ ਹੈ। ਇਹ ਉੱਤਰੀ ਅਫ਼ਰੀਕਾ ਸੰਯੁਕਤ ਰਾਸ਼ਟਰ ਉਪ-ਖੇਤਰ ਦਾ ਵੀ ਭਾਗ ਹੈ। ਇਸ ਦੀ ਵਰਤਮਾਨ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਜੂਬਾ ਹੈ; ਭਵਿੱਖ ਵਿੱਚ ਰਾਜਧਾਨੀ ਨੂੰ ਹੋਰ ਮੱਧ ਵਿੱਚ ਪੈਂਦੇ ਰਾਮਸਿਏਲ ਸ਼ਹਿਰ ਵਿੱਚ ਲਿਜਾਣ ਦੀ ਯੋਜਨਾ ਹੈ। ਇਸ ਦੀਆਂ ਹੱਦਾਂ ਪੂਰਬ ਵੱਲ ਇਥੋਪੀਆ, ਦੱਖਣ-ਪੂਰਬ ਵੱਲ ਕੀਨੀਆ, ਦੱਖਣ ਵੱਲ ਯੂਗਾਂਡਾ, ਦੱਖਣ-ਪੱਛਮ ਵੱਲ ਕਾਂਗੋ ਦਾ ਲੋਕਤੰਤਰੀ ਗਣਰਾਜ, ਪੱਛਮ ਵੱਲ ਮੱਧ ਅਫ਼ਰੀਕੀ ਗਣਰਾਜ ਅਤੇ ਉੱਤਰ ਵੱਲ ਸੂਡਾਨ ਨਾਲ ਲੱਗਦੀਆਂ ਹਨ। ਇਸ ਦੇਸ਼ ਵਿੱਚ ਚਿੱਟੀ ਨੀਲ ਨਦੀ ਵੱਲੋਂ ਬਣਾਇਆ ਗਿਆ ਇੱਕ ਬਹੁਤ ਵੱਡਾ ਦਲਦਲੀ ਇਲਾਕਾ ਸੂਦ ਪੈਂਦਾ ਹੈ ਜਿਸ ਨੂੰ ਸਥਾਨਕ ਭਾਸ਼ਾ ਵਿੱਚ ਬਹਰ ਅਲ ਜਬਲ ਕਿਹਾ ਜਾਂਦਾ ਹੈ। ਦੱਖਣੀ ਸੁਡਾਨ 'ਸੰਯੁਕਤ ਰਾਸ਼ਟਰ ਸੰਘ' ਦਾ 193ਵਾਂ ਮੈਂਬਰ ਦੇਸ਼ ਹੈ।

ਪਾਣੀ

ਪਾਣੀ ਜਾਂ ਜਲ ਇੱਕ ਆਮ ਰਾਸਾਇਣਕ ਪਦਾਰਥ ਹੈ ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਦਾ ਹੈ। ਤਕਰੀਬਨ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਇਹ ਜ਼ਰੂਰੀ ਹੈ। ਆਮ ਤੌਰ ’ਤੇ ਪਾਣੀ ਦਾ ਤਰਲ ਰੂਪ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਪਰ ਇਹ ਠੋਸ (ਬਰਫ਼) ਅਤੇ ਗੈਸ (ਵਾਸ਼ਪ ਜਾਂ ਭਾਫ਼) ਰੂਪਾਂ ਵਿੱਚ ਵੀ ਮਿਲਦਾ ਹੈ। ਧਰਤੀ ਦਾ ਤਕਰੀਬਨ 71 % ਹਿੱਸਾ ਪਾਣੀ ਨਾਲ਼ ਢਕਿਆ ਹੈ ਜੋ ਜ਼ਿਆਦਾਤਰ (96.5%)ਮਹਾਸਾਗਰਾਂ ਅਤੇ 1.7% ਪਾਣੀ ਜ਼ਮੀਨਦੋਜ ਪਾਣੀ ਦਾ ਹਿੱਸਾ ਹੈ। ਇਸਤੋਂ ਬਿਨਾਂ ਅਤੇ 0.001% ਜਲ-ਵਾਸ਼ਪ ਅਤੇ ਬੱਦਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ।.

ਮਨੁੱਖੀ ਦਿਮਾਗ

ਮਨੁੱਖੀ ਦਿਮਾਗ ਮਨੁੱਖ ਦੇ ਮੱਧ ਦਿਮਾਗੀ ਪ੍ਰਣਾਲੀ ਦਾ ਮਹਤਵਪੂਰਣ ਹਿੱਸਾ ਹੈ।

ਮਨੁੱਖੀ ਸਰੀਰ

ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।

ਵਿਕੀਪੀਡੀਆ

ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 31,494 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।

ਵਿਸ਼ਵਕੋਸ਼

ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀਆਂ ਕੁੱਲ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ। ਵਿਸ਼ਵਗਿਆਨ ਕੋਸ਼ ਨੂੰ ਕਦੇ ਵੀ ਪੂਰਾ ਹੋਇਆ ਘੋਸ਼ਿਤ ਨਹੀਂ ਕੀਤਾ ਜਾ ਸਕਦਾ ਕਿਓਂਕਿ ਗਿਆਨ ਦੀ ਸਿਰਜਣਾ ਇੱਕ ਲਗਾਤਾਰ ਅਤੇ ਹਮੇਸ਼ਾਂ ਨਵਿਆਉਦੇਂ ਰਹਿਣ ਵਾਲ਼ੀ ਕਿਰਿਆ ਹੈ । ਵਿਸ਼ਵਗਿਆਨ ਕੋਸ਼ ਵਿੱਚ ਸਾਰੇ ਵਿਸ਼ਿਆਂ ਤੇ ਲੇਖ ਹੋ ਸਕਦੇ ਹੈ ਪਰ ਇੱਕ ਵਿਸ਼ੇ ਵਾਲਾ ਵਿਸ਼ਵਕੋਸ਼ ਵੀ ਹੋ ਸਕਦਾ ਹੈ ਜੋ ਕੀ ਅੱਜ-ਕੱਲ੍ਹ ਆਨਲਾਈਨ ਵੀ ਉਪਲਬਧ ਹਨ ।

ਵੀਅਤਨਾਮ

ਵੀਅਤਨਾਮ, ਅਧਿਕਾਰਕ ਤੌਰ ਉੱਤੇ ਵੀਅਤਨਾਮ ਦਾ ਸਮਾਜਵਾਦੀ ਗਣਰਾਜ (ਵੀਅਤਨਾਮੀ: Cộng hòa Xã hội chủ nghĩa Việt Nam), ਦੱਖਣ-ਪੂਰਬੀ ਏਸ਼ੀਆ ਦੇ ਇੰਡੋਚਾਈਨਾ ਪਰਾਇਦੀਪ ਦਾ ਸਭ ਤੋਂ ਪੂਰਬੀ ਦੇਸ਼ ਹੈ। 2011 ਤੱਕ 8.78 ਕਰੋੜ ਦੀ ਅਬਾਦੀ ਦੇ ਨਾਲ ਇਹ ਦੁਨੀਆਂ ਦਾ 13ਵਾਂ ਅਤੇ ਏਸ਼ੀਆ ਦਾ 8ਵਾਂ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਵੀਅਤਨਾਮ ਸ਼ਬਦ ਦਾ ਪੰਜਾਬੀ ਤਰਜਮਾ "ਦੱਖਣੀ ਵੀਅਤ" ਹੈ ਅਤੇ ਇਸ ਨਾਮ ਨੂੰ 1945 ਵਿੱਚ ਸਵੀਕਾਰਿਆ ਗਿਆ ਸੀ। ਇਸ ਦੀਆਂ ਹੱਦਾਂ ਉੱਤਰ ਵੱਲ ਚੀਨ, ਉੱਤਰ-ਪੱਛਮ ਵੱਲ ਲਾਓਸ, ਦੱਖਣ-ਪੱਛਮ ਵੱਲ ਕੰਬੋਡੀਆ ਅਤੇ ਪੂਰਬ ਵੱਲ ਦੱਖਣੀ ਚੀਨ ਸਾਗਰ ਨਾਲ ਲੱਗਦੀਆਂ ਹਨ। 1976 ਵਿੱਚ ਉੱਤਰੀ ਅਤੇ ਦੱਖਣੀ ਵੀਅਤਨਾਮ ਦੇ ਮੁੜ-ਏਕੀਕਰਨ ਮਗਰੋਂ ਇਸ ਦੀ ਰਾਜਧਾਨੀ ਹਨੋਈ ਹੀ ਰਹੀ ਹੈ। ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।

ਸੂਰਜ

ਸੂਰਜ ਇੱਕ ਤਾਰਾ ਹੈ, ਜੋ ਕਿ ਸਾਡੇ ਸੌਰ ਮੰਡਲ ਦੇ ਵਿਚਕਾਰ ਸਥਿਤ ਹੈ। ੲਿਹ ਧਰਤੀ ਤੇ ੳੂਰਜਾ ਦਾ ਮੁੱਖ ਸ੍ਰੋਤ ਹੈ। ੲਿਸਦਾ ਕੁੱਲ ਵਿਅਾਸ ਧਰਤੀ ਤੋਂ 109 ਗੁਣਾ ਹੈ ਅਤੇ ਕੁੱਲ ਮਾਦਾ ਧਰਤੀ ਤੋਂ 330,000 ਗੁਣਾ ਜਿਅਾਦਾ ਹੈ। ਸੂਰਜ ਹਾਈਡਰੋਜਨ ਅਤੇ ਹੀਲੀਅਮ ਗੈਸ ਦਾ ਭੰਡਾਰ ਹੈ, ੲਿਸ ਤੋਂ ੲਿਲਾਵਾ ਥੋੜੀ ਮਾਤਰਾ ਵਿੱਚ ਅਾਕਸੀਜਨ, ਕਾਰਬਨ, ਨੀਓਨ ਅਤੇ ਲੋਹਾ ਹੈ।ਸੂਰਜ ਦਾ ਇਕ ਚੱਕਰ ਅਕਾਸ਼-ਗੰਗਾ ਦੇ ਇਰਦ-ਗਿਰਦ 250 ਲੱਖ ਸਾਲਾਂ ਵਿਚ ਪੂਰਾ ਹੁੰਦਾ ਹੈ। ਸੂਰਜ ਅਕਾਸ਼-ਗੰਗਾ ਦੇ ਕੇਂਦਰ ਤੋਂ 30,000 ਰੋਸ਼ਨੀ-ਵਰ੍ਹੇ ਦੂਰ ਹੈ। ਸੂਰਜ ਦੀ ਉਮਰ 4.6 ਅਰਬ ਸਾਲ ਦੀ ਹੈ। ਸੂਰਜ ਦੇ ਉੱਤੇ ਕਈ ਕਾਲੇ ਰੰਗ ਦੇ ਧੱਬੇ ਹਨ, ਇਨ੍ਹਾਂ ਧੱਬਿਆਂ ਦੀ ਗਿਣਤੀ ਸਮੇਂ ਨਾਲ ਬਦਲਦੀ ਰਹਿੰਦੀ ਹੈ। ਹਰ 11 ਸਾਲ ਬਾਅਦ ਇਨ੍ਹਾਂ ਦੀ ਗਿਣਤੀ ਵੱਧ ਜਾਂਦੀ ਹੈ। ਇਸ ਦੀ ਸਤਹ ਦਾ ਤਾਪਮਾਨ 6,000 ਡਿਗਰੀ ਸੈਂਟੀਗਰੇਡ ਹੈ। ਸਤਹਿ ਤੋਂ ਅੰਦਰ ਵੱਲ ਜਾਣ ਨਾਲ ਇਹ ਤਾਪਮਾਨ ਹੋਰ ਜ਼ਿਆਦਾ ਹੋ ਜਾਂਦਾ ਹੈ। ਵਿਗਿਆਨੀਆਂ ਮੁਤਾਬਿਕ ਸੂਰਜ ਦੀ ਕੁਲ ਉਮਰ ਤਕਰੀਬਨ 10 ਅਰਬ ਸਾਲ ਹੈ।

ਕਿਸੇ ਹੋਰ ਬੋਲੀ ਵਿੱਚ ਪੜ੍ਹੋ