1943

1943 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1910 ਦਾ ਦਹਾਕਾ  1920 ਦਾ ਦਹਾਕਾ  1930 ਦਾ ਦਹਾਕਾ  – 1940 ਦਾ ਦਹਾਕਾ –  1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ
ਸਾਲ: 1940 1941 194219431944 1945 1946

ਘਟਨਾ

ਜਨਮ

1940

1940 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਦਿਨ ਸੋਮਵਾਰ ਨਾਲ ਸ਼ੁਰੂ ਹੋਇਆ

1940 ਦਾ ਦਹਾਕਾ

1940 ਦਾ ਦਹਾਕਾ ਵਿੱਚ ਸਾਲ 1940 ਤੋਂ 1949 ਤੱਕ ਹੋਣਗੇ|

This is a list of events occurring in the 1940s, ordered by year.

1942

1942 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

1945

1945 94 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।

1946

1946 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

25 ਜੁਲਾਈ

25 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 206ਵਾਂ (ਲੀਪ ਸਾਲ ਵਿੱਚ 207ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 159 ਦਿਨ ਬਾਕੀ ਹਨ।

== ਵਾਕਿਆ ==*–

1587– ਜਾਪਾਨ ਦੀ ਫ਼ੌਜ ਦੇ ਜਰਨੈਲ ਟੋਯੌਟੋਮੀ ਹਿਦੈਓਸ਼ੀ ਨੇ ਜਾਪਾਨ ਵਿਚ ਈਸਾਈ ਧਰਮ ‘ਤੇ ਪਬੰਦੀ ਲਾ ਦਿਤੀ ਅਤੇ ਸਾਰੇ ਈਸਾਈਆਂ ਨੂੰ ਮੁਲਕ ਛੱਡ ਜਾਣ ਦਾ ਹੁਕਮ ਜਾਰੀ ਕਰ ਦਿਤਾ।

1894– ਪਹਿਲਾ ਚੀਨ-ਜਾਪਾਨ ਯੁੱਧ ਸ਼ੁਰੂ ਹੋਇਆ।

1924– ਯੂਨਾਨ ਨੇ 50 ਹਜ਼ਾਰ ਆਰਮੀਨੀਅਨ ਲੋਕਾਂ ਨੂੰ ਮੁਲਕ ਵਿਚੋਂ ਕੱਢਣ ਦਾ ਫ਼ੈਸਲਾ ਕੀਤਾ।

1934– ਨਾਜ਼ੀਆਂ ਨੇ ਆਸਟਰੀਆ ਦੇਸ਼ ਦੇ ਚਾਂਸਲਰ ਐਂਗਲਬਰਟ ਨੂੰ ਗੋਲੀ ਮਾਰ ਕੇ ਮਾਰ ਦਿਤਾ।

1943– ਇਟਲੀ ਵਿਚ ਬੇਨੀਤੋ ਮਸੋਲੀਨੀ ਦਾ ਤਖ਼ਤਾ ਪਲਟ ਦਿਤਾ ਗਿਆ।

1978– ਓਲਧਾਮ, ਇੰਗਲੈਂਡ ਵਿਚ ਦੁਨੀਆਂ ਦੀ ਪਹਿਲੀ ਟੈਸਟ ਟਿਊਬ ਬੱਚੀ ਪੈਦਾ ਹੋਈ।

1984– ਰੂਸ ਦੀ ਸਵੇਤਲਾਨਾ ਸਵਿਤਸਕਾਯਾ ਪੁਲਾੜ ਵਿਚ ਟੁਰਨ ਵਾਲੀ ਪਹਿਲੀ ਔਰਤ ਬਣੀ।

2002– ਏ.ਪੀ.ਜੇ ਅਬਦੁਲ ਕਲਾਮ ਭਾਰਤ ਦਾ ਗਿਆਰਵਾਂ ਰਾਸ਼ਟਰਪਤੀ ਬਣਿਆ।

2007– ਪ੍ਰਤਿਭਾ ਪਾਟਿਲ ਨੇ ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।

2010– ਜੂਲੀਅਨ ਅਸਾਂਜੇ ਦੇ ਅਦਾਰੇ ਵਿਕੀਲੀਕਸ ਨੇ ਅਫ਼ਗਾਨਿਸਤਾਨ ਵਿਚ ਅਮਰੀਕਾ ਦੇ 2004 ਤੋਂ 2010 ਦੇ ਰੋਲ ਬਾਰੇ 90 ਹਜ਼ਾਰ ਰੀਪੋਰਟਾਂ ਜ਼ਾਹਰ ਕੀਤੀਆਂ।

ਅੰਮ੍ਰਿਤਾ ਪ੍ਰੀਤਮ

ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।

ਆਸ਼ਾ ਭੋਸਲੇ

ਆਸ਼ਾ ਭੋਂਸਲੇ (ਜਨਮ: 8 ਸਤੰਬਰ 1933) ਇੱਕ ਭਾਰਤੀ ਗਾਇਕਾ ਹੈ। ਇਹ ਭਾਰਤ ਸਿਨਮੇ ਦੇ ਸਭ ਤੋਂ ਵੱਧ ਜਾਣੇ-ਪਛਾਣੇ ਪਿੱਠਵਰਤੀ ਗਾਇਕਾਂ ਵਿਚੋਂ ਹਨ। ਗਾਇਕਾ ਲਤਾ ਮੰਗੇਸ਼ਕਰ ਇਹਨਾਂ ਦੀ ਵੱਡੀ ਭੈਣ ਹਨ। ਇਹਨਾਂ ਨੇ ਗਾਇਕੀ ਦੀ ਸ਼ੁਰੂਆਤ 1943 ਵਿੱਚ ਕੀਤੀ। ਇਹਨਾਂ ਨੇ ਤਕਰੀਬਨ ਇੱਕ ਹਜ਼ਾਰ ਹਿੰਦੀ ਫ਼ਿਲਮਾਂ ਵਿੱਚ ਗੀਤ ਗਾਏ ਹਨ ਅਤੇ ਪ੍ਰਾਈਵੇਟ ਐਲਬਮਾਂ ਵੀ ਜਾਰੀ ਕੀਤੀ। ਹਿੰਦੀ ਤੋਂ ਬਿਨਾਂ ਇਹਨਾਂ ਨੇ ਵੀਹ ਭਾਰਤੀ ਭਾਸ਼ਾਵਾਂ ਵਿੱਚ ਗਾਇਆ ਹੈ।

ਸਤੰਬਰ 2009 ਵਿੱਚ ਦ ਵਰਲਡ ਰਿਕਾਰਡ ਅਕੈਡਮੀ ਨੇ ਇਹਨਾਂ ਨੂੰ ਦੁਨੀਆਂ ਦੀ ਸਭ ਤੋਂ ਵੱਧ ਰਿਕਾਰਡਡ ਗਾਇਕਾ ਐਲਾਨਿਆ।

ਕਲਪਨਾ ਦੱਤ

ਕਲਪਨਾ ਦੱਤ (ਬੰਗਾਲੀ: কল্পনা দত্ত) (27 ਜੁਲਾਈ 1913 – 8 ਫਰਵਰੀ 1995) (ਬਾਅਦ ਵਿੱਚ ਕਲਪਨਾ ਜੋਸੀ) ਭਾਰਤ ਦੇ ਆਜ਼ਾਦੀ ਸੰਗ੍ਰਾਮ ਦੀਆਂ ਉਘੀਆਂ ਵੀਰਾਂਗਣਾਂ ਵਿੱਚੋਂ ਇੱਕ ਸੀ। ਉਸਨੇ 1930 ਵਿੱਚ ਸੂਰੀਆ ਸੈਨ ਦੀ ਅਗਵਾਈ ਵਿੱਚ ਚਿਟਾਗਾਂਗ ਆਰਮਰੀ ਰੇਡ ਵਿੱਚ ਭਾਗ ਲਿਆ ਸੀ। ਬਾਅਦ ਵਿੱਚ ਉਹ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਈ ਅਤੇ 1943 ਵਿੱਚ ਪੂਰਨ ਚੰਦ ਜੋਸ਼ੀ ਨਾਲ ਵਿਆਹ ਕਰਵਾ ਲਿਆ ਜੋ ਉਦੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸਨ।

ਜਸਵੰਤ ਸਿੰਘ ਕੰਵਲ

ਜਸਵੰਤ ਸਿੰਘ ਕੰਵਲ (ਜਨਮ 27 ਜੂਨ 1919) ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਹੈ। ਜਸਵੰਤ ਸਿੰਘ ਕੰਵਲ ਦਾ ਜਨਮ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਸ੍ਰੀ ਮੁਹੱਲਾ ਸਿੰਘ ਦੇ ਘਰ ਹੋਇਆ। 1943 ਵਿੱਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਅੱਜ ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਪੁੱਤਰ ਸਰਬਜੀਤ ਸਿੰਘ ਦੋ ਖੂਬਸੂਰਤ ਬੇਟਿਆਂ ਹਰਮੀਤ ਤੇ ਸੁਮੀਤ ਦਾ ਪਿਤਾ ਹੈ। ਕੰਵਲ ਹੁਰਾਂ ਨੇ ਆਪਣੀ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਹੈ। ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਹਨ। ਹਰ ਇਨਸਾਨ ਦੇ ਪਹਿਲੇ ਪਿਆਰ ਵਾਂਗ ਉਨ੍ਹਾਂ ਦਾ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਹੀ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ 'ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ। ਉਨ੍ਹਾਂ ਨੇ ਵੀ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿੱਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਬਿਤਾਉਂਦੇ। ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ‘‘ਜੀਵਨ ਕਣੀਆਂ ਦੇ ਪਬਲਿਸ਼ਰ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਭਾਵੁਕ, ਕਾਵਿਕ, ਦਾਰਸ਼ਨਿਕ ਤੇ ਸੂਖਮ ਭਾਵੀ ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ' 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਤੇ ਉਸ ਤੋਂ ਬਾਅਦ ਵਿੱਚ ਉਹ ਦਿਨ ਵੀ ਆਏ ਜਦ ਪਾਠਕ ਕੰਵਲ ਦੇ ਨਾਵਲ ਦੀ ਇੰਤਜ਼ਾਰ ਕਰਿਆ ਕਰਦੇ ਸਨ। ਕਹਿ ਨਾਵਲ ਬਾਜ਼ਾਰ ਵਿੱਚ ਆਇਆ ਤੇ ਕਹਿ ਹੱਥੋਂ ਹੱਥ ਵਿਕ ਗਿਆ। ਕੰਵਲ ਦਾ ਸਾਹਿਤਕ ਸਫਰ ਮਲਾਇਆ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਪ੍ਰਵਾਨ ਚੜ੍ਹਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਗੈਰ-ਪੰਜਾਬੀ ਲੇਖਕ ਤੋਂ ਪ੍ਰਭਾਵਤ ਹੋ ਕੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ' ਲਿਖੀ ਜਿਸ ਨੇ ਉਨ੍ਹਾਂ ਦੀ ਸਾਹਿਤ ਦੇ ਖੇਤਰ ਵਿੱਚ ਚਰਚਾ ਛੇੜ ਦਿੱਤੀ।

ਜੋਸਿਫ਼ ਸਟਾਲਿਨ

ਜੋਸਿਫ਼ ਸਟਾਲਿਨ ਜਾਂ ਜੋਸਿਫ਼ ਵਿਸਾਰਿਓਨੋਵਿਚ ਸਟਾਲਿਨ (ਰੂਸੀ: Ио́сиф Виссарио́нович Ста́лин, ਉਚਾਰਨ [ˈjosʲɪf vʲɪsɐˈrʲonəvʲɪt͡ɕ ˈstalʲɪn];ਜਨਮ ਸਮੇਂ Ioseb Besarionis Dze Jugashvili, ਜਾਰਜੀਆਈ: იოსებ ბესარიონის ძე ჯუღაშვილი, ਉਚਾਰਨ [iɔsɛb bɛsariɔnis d͡ze d͡ʒuɣaʃvili]; 18 ਦਸੰਬਰ 1878 – 5 ਮਾਰਚ 1953) 1922 ਤੋਂ 1953 ਤੱਕ ਸੋਵੀਅਤ ਸੰਘ ਦਾ ਨੇਤਾ ਸੀ। 1917 ਦੇ ਰੂਸੀ ਇਨਕਲਾਬ ਵਿੱਚ ਹਿੱਸਾ ਲੈਣ ਵਾਲੇ ਬੋਲਸ਼ਵਿਕ ਇਨਕਲਾਬੀਆਂ ਵਿਚੋਂ, ਸਟਾਲਿਨ ਨੂੰ 1922 ਵਿਚ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ।

ਟੋਕੀਓ

ਟੋਕੀਓ (東京 "ਪੂਰਬੀ ਰਾਜਧਾਨੀ"), ਅਧਿਕਾਰਕ ਤੌਰ ਉੱਤੇ ਟੋਕੀਓ ਮਹਾਂਨਗਰ (東京都), ਜਪਾਨ ਦੇ 47 ਪ੍ਰੀਫੈਕਟ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਜਪਾਨ ਦੀ ਰਾਜਧਾਨੀ, ਵਡੇਰੇ ਟੋਕੀਓ ਖੇਤਰ ਦਾ ਕੇਂਦਰ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਮਹਾਂਨਗਰ ਹੈ। ਇਹ ਜਪਾਨੀ ਸਰਕਾਰ ਅਤੇ ਸ਼ਾਹੀ ਮਹੱਲ ਦਾ ਟਿਕਾਣਾ ਅਤੇ ਜਪਾਨੀ ਸ਼ਾਹੀ ਘਰਾਨੇ ਦੀ ਰਿਹਾਇਸ਼ ਹੈ। ਇਹ ਮੁੱਖ ਟਾਪੂ ਹੋਂਸ਼ੂ ਦੇ ਦੱਖਣ-ਪੂਰਬੀ ਪਾਸੇ ਦੇ ਕਾਂਤੋ ਖੇਤਰ ਵਿੱਚ ਸਥਿੱਤ ਹੈ ਅਤੇ ਇਸ ਵਿੱਚ ਈਜ਼ੂ ਟਾਪੂ ਅਤੇ ਓਗਾਸਵਾਰਾ ਟਾਪੂ ਸ਼ਾਮਲ ਹਨ। ਟੋਕੀਓ ਮਹਾਂਨਗਰ ਨੂੰ 1943 ਵਿੱਚ ਪੂਰਵਲੇ ਟੋਕੀਓ ਪ੍ਰੀਫੈਕਟ ਜ਼ਿਲ੍ਹਾ (東京府) ਅਤੇ ਟੋਕੀਓ ਸ਼ਹਿਰ (東京市) ਨੂੰ ਮਿਲਾ ਕੇ ਬਣਿਆ ਸੀ।

ਟੋਕੀਓ ਦੀ ਮਹਾਂਨਗਰੀ ਸਰਕਾਰ ਟੋਕੀਓ ਦੇ 23 ਵਿਸ਼ੇਸ਼ ਵਾਰਡਾਂ ਨੂੰ ਪ੍ਰਸ਼ਾਸਤ ਕਰਦੀ ਹੈ ਜੋ ਟੋਕੀਓ ਸ਼ਹਿਰ ਤੋਂ ਇਲਾਵਾ ਪ੍ਰੀਫੈਕਟ ਜ਼ਿਲ੍ਹੇ ਦੀਆਂ 39 ਨਗਰਪਾਲਿਕਾਵਾਂ ਅਤੇ ਦੋ ਬਾਹਰੀ ਟਾਪੂਆਂ ਦਾ ਬਣਿਆ ਹੋਇਆ ਹੈ। ਵਿਸ਼ੇਸ਼ ਵਾਰਡਾਂ ਦੀ ਅਬਾਦੀ 80 ਲੱਖ ਤੋਂ ਵੱਧ ਹੈ ਅਤੇ ਕੁੱਲ ਅਬਾਦੀ 130 ਲੱਖ ਤੋਂ ਵੀ ਵੱਧ। ਇਹ ਪ੍ਰੀਫੈਕਟ ਜ਼ਿਲ੍ਹਾ ਦੁਨੀਆਂ ਦੇ ਸਭ ਤੋਂ ਵੱਧ ਅਬਾਦੀ ਵਾਲੇ (ਅਬਾਦੀ 3.5 ਕਰੋੜ ਤੋਂ ਵੱਧ) ਅਤੇ ਸਭ ਤੋਂ ਵੱਧ ਸ਼ਹਿਰੀ ਇਕੱਠ ਆਰਥਕਤਾ (2008 ਵਿੱਚ ਖ਼ਰੀਦ ਸ਼ਕਤੀ ਸਮਾਨਤਾ ਵਿੱਚ ਅਮਰੀਕੀ ਡਾਲਰ 1.479 ਟ੍ਰਿਲੀਅਨ ਦੀ ਕੁੱਲ ਘਰੇਲੂ ਉਪਜ; ਨਿਊ ਯਾਰਕ ਮਹਾਂਨਗਰ ਤੋਂ ਵੱਧ) ਵਾਲੇ ਮਹਾਂਨਗਰੀ ਖੇਤਰ ਦਾ ਹਿੱਸਾ ਹੈ।

ਇਹ ਸ਼ਹਿਰ ਫ਼ਾਰਚੂਨ ਗਲੋਬਲ 500 ਦੀਆਂ 51 ਕੰਪਨੀਆਂ ਦਾ ਮੇਜ਼ਬਾਨ ਹੈ ਜੋ ਕਿਸੇ ਵੀ ਸ਼ਹਿਰ ਨਾਲੋਂ ਵੱਡਾ ਅੰਕੜਾ ਹੈ।ਟੋਕੀਓ ਨੂੰ ਨਿਊਯਾਰਕ ਅਤੇ ਲੰਡਨ ਸਮੇਤ ਵਿਸ਼ਵ ਅਰਥ-ਵਿਵਅਸਥਾ ਦਾ ਇੱਕ "ਨਿਰਦੇਸ਼ ਕੇਂਦਰ" ਕਿਹਾ ਜਾਂਦਾ ਹੈ। ਇਸਨੂੰ ਵਿਸ਼ਵ-ਸਤਰੀ ਮੋਢੀ ਸ਼ਹਿਰ ਮੰਨਿਆ ਜਾਂਦਾ ਹੈ ਜਿਸ ਨੂੰ ਗਾਕ ਦੀ 2008 ਦੀ ਸੂਚੀ ਵਿੱਚ ਬੱਧਿਆ ਗਿਆ ਹੈ ਅਤੇ ਏ. ਟੀ. ਕੀਅਰਨੀ ਦੀ 2012 ਵਿਆਪਕ ਸ਼ਹਿਰੀ ਤਰਜਨੀ ਵਿੱਚ ਇਸਨੂੰ ਚੌਥਾ ਸਥਾਨ ਮਿਲਿਆ ਹੈ। 2012 ਵਿੱਚ ਇਸਨੂੰ ਮਰਸਰ ਅਤੇ ਆਰਥਕ ਬੁੱਧੀ ਇਕਾਈ ਦੇ ਰਹਿਣੀ-ਖ਼ਰਚਾ ਸਰਵੇਖਣ ਮੁਤਾਬਕ ਪ੍ਰਵਾਸੀਆਂ ਲਈ ਸਭ ਤੋਂ ਮਹਿੰਗਾ ਸ਼ਹਿਰ ਕਰਾਰ ਦਿੱਤਾ ਗਿਆ। ਅਤੇ 2009 ਵਿੱਚ ਇਸਨੂੰ ਮੋਨੋਕਲ ਰਸਾਲੇ ਵੱਲੋਂ ਤੀਜਾ ਸਭ ਤੋਂ ਵੱਧ ਰਹਿਣਯੋਗ ਸ਼ਹਿਰ ਅਤੇ ਸਭ ਤੋਂ ਵੱਧ ਰਹਿਣਯੋਗ ਮਹਾਂ-ਮਹਾਂਨਗਰ ਕਿਹਾ ਗਿਆ। ਮਿਸ਼ਲਿਨ ਗਾਈਡ ਨੇ ਟੋਕੀਓ ਨੂੰ ਅੱਜ ਤੱਕ ਦੁਨੀਆਂ ਦੇ ਕਿਸੇ ਵੀ ਸ਼ਹਿਰ ਨਾਲੋਂ ਜ਼ਿਆਦਾ ਸਿਤਾਰੇ ਦਿੱਤੇ ਹਨ। ਟੋਕੀਓ 1964 ਦੀਆਂ ਗਰਮ-ਰੁੱਤੀ ਓਲੰਪਿਕਸ ਦਾ ਮੇਜ਼ਬਾਨ ਸੀ ਅਤੇ ਹੁਣ 2020 ਗਰਮ-ਰੁੱਤੀ ਓਲੰਪਿਕਸ ਦਾ ਉਮੀਦਵਾਰ ਸ਼ਹਿਰ ਹੈ।

ਡਾ. ਰਵਿੰਦਰ ਰਵੀ

ਡਾ. ਰਵਿੰਦਰ ਸਿੰਘ ਰਵੀ (1943-1989), ਪੰਜਾਬੀ ਲੇਖਕ, ਸਾਹਿਤ ਆਲੋਚਕ, ਅਧਿਆਪਕ ਅਤੇ ਖੱਬੇ-ਪੱਖੀ ਲਹਿਰ ਦਾ ਸਰਗਰਮ ਕਾਰਕੁਨ ਅਤੇ ਉੱਘਾ ਮਾਰਕਸਵਾਦੀ ਚਿੰਤਕ ਸੀ। ਉਹ ਆਪਣੀ ਵਿਚਾਰਧਾਰਕ ਪ੍ਰਤਿਬਧਤਾ ਅਤੇ ਸਾਹਿਤ ਚਿੰਤਨ ਦੇ ਖੇਤਰ ਵਿੱਚ ਆਪਣੀ ਸਿਧਾਂਤਕ ਪਕੜ ਲਈ ਜਾਣਿਆ ਜਾਂਦਾ ਹੈ।

ਦੂਜੀ ਸੰਸਾਰ ਜੰਗ

ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ , ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।ਹਾਲਾਂਕਿ ਜਾਪਾਨ ਚੀਨ ਨਾਲ 1937 ਤੋਂ ਯੁੱਧ ਦੀ ਸਥਿਤੀ ਵਿੱਚ ਸੀ ਪਰ ਦੂਜੀ ਸੰਸਾਰ ਜੰਗ ਦੀ ਸ਼ੁਰੁਆਤ 01 ਸਤੰਬਰ 1939 ਵਿੱਚ ਜਾਣੀ ਜਾਂਦੀ ਹੈ ਜਦੋਂ ਜਰਮਨੀ ਨੇ ਪੋਲੈਂਡ ਉੱਤੇ ਹਮਲਾ ਕੀਤਾ ਅਤੇ ਉਸਦੇ ਬਾਅਦ ਫ਼ਰਾਂਸ ਨੇ ਜਰਮਨੀ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦਿੱਤੀ ਅਤੇ ਇੰਗਲੈਂਡ ਤੇ ਹੋਰ ਰਾਸ਼ਟਰਮੰਡਲ ਦੇਸ਼ਾਂ ਨੇ ਵੀ ਇਸਦਾ ਸਾਥ ਦਿੱਤਾ। ਜਰਮਨੀ ਨੇ 1939 ਵਿੱਚ ਯੂਰਪ ਵਿੱਚ ਇੱਕ ਵੱਡਾ ਸਾਮਰਾਜ ਬਣਾਉਣ ਦੇ ਉਦੇਸ਼ ਨਾਲ ਪੋਲੈਂਡ ਉੱਤੇ ਹਮਲਾ ਕੀਤਾ। 1939 ਦੇ ਅੰਤ ਤੋਂ 1941 ਦੀ ਸ਼ੁਰੁਆਤ ਤੱਕ , ਅਭਿਆਨ ਅਤੇ ਸੰਧੀ ਦੀ ਇੱਕ ਲੜੀ ਵਿੱਚ ਜਰਮਨੀ ਨੇ ਮਹਾਦੀਪੀ ਯੂਰਪ ਦਾ ਵੱਡਾ ਭਾਗ ਜਾਂ ਤਾਂ ਆਪਣੇ ਅਧੀਨ ਕਰ ਲਿਆ ਸੀ ਜਾਂ ਉਸਨੂੰ ਜਿੱਤ ਲਿਆ ਸੀ। ਨਾਜ਼ੀ-ਸੋਵੀਅਤ ਸਮਝੌਤੇ ਦੇ ਤਹਿਤ ਸੋਵੀਅਤ ਰੂਸ ਆਪਣੇ ਛੇ ਗੁਆਂਢੀ ਮੁਲਕਾਂ, ਜਿਸ ਵਿੱਚ ਪੋਲੈਂਡ ਵੀ ਸ਼ਾਮਿਲ ਸੀ, ਉੱਤੇ ਕਾਬਜ ਹੋ ਗਿਆ। ਫ਼ਰਾਂਸ ਦੀ ਹਾਰ ਦੇ ਬਾਅਦ ਯੂ.ਕੇ ਅਤੇ ਹੋਰ ਰਾਸ਼ਟਰਮੰਡਲ ਦੇਸ਼ ਹੀ ਧੁਰੀ ਰਾਸ਼ਟਰਾਂ ਨਾਲ ਸੰਘਰਸ਼ ਕਰ ਰਹੇ ਸਨ, ਜਿਸ ਵਿੱਚ ਉੱਤਰੀ ਅਫਰੀਕਾ ਦੀਆਂ ਲੜਾਈਆਂ ਅਤੇ ਲੰਬੀ ਚੱਲੀ ਅਟਲਾਂਟਿਕ ਦੀ ਜੰਗ ਸ਼ਾਮਿਲ ਸੀ। ਜੂਨ 1941 ਵਿੱਚ ਯੂਰਪੀ ਧੁਰੀ ਰਾਸ਼ਟਰਾਂ ਨੇ ਸੋਵੀਅਤ ਸੰਘ ਉੱਤੇ ਹਮਲਾ ਬੋਲ ਦਿੱਤਾ ਅਤੇ ਇਸਨੇ ਮਨੁੱਖੀ ਇਤਿਹਾਸ ਵਿੱਚ ਜ਼ਮੀਨੀ ਯੁੱਧ ਦੇ ਸਭ ਤੋਂ ਵੱਡੇ ਯੁੱਧਖੇਤਰ ਨੂੰ ਜਨਮ ਦਿੱਤਾ। ਦਸੰਬਰ 1941 ਨੂੰ ਜਾਪਾਨੀ ਸਾਮਰਾਜ ਵੀ ਧੁਰੀ ਰਾਸ਼ਟਰਾਂ ਨਾਲ ਇਸ ਯੁੱਧ ਵਿੱਚ ਕੁੱਦ ਗਿਆ। ਦਰਅਸਲ ਜਾਪਾਨ ਦਾ ਉਦੇਸ਼ ਪੂਰਬੀ ਏਸ਼ੀਆ ਅਤੇ ਇੰਡੋ-ਚਾਇਨਾ ਵਿੱਚ ਆਪਣਾ ਪ੍ਰਭਾਵ ਸਥਾਪਤ ਕਰਨ ਦਾ ਸੀ। ਉਸਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਯੂਰਪੀ ਦੇਸ਼ਾਂ ਦੇ ਗਲਬੇ ਵਾਲੇ ਖੇਤਰਾਂ ਅਤੇ ਸੰਯੁਕਤ ਰਾਜ ਅਮਰੀਕਾ ਦੇ ਪਰਲ ਹਾਰਬਰ ਉੱਤੇ ਹਮਲਾ ਕਰ ਦਿੱਤਾ ਅਤੇ ਛੇਤੀ ਹੀ ਪੱਛਮੀ ਪ੍ਰਸ਼ਾਂਤ ਉੱਤੇ ਕਬਜ਼ਾ ਕਰ ਲਿਆ। 1942 ਵਿੱਚ ਅੱਗੇ ਵੱਧਦੀ ਧੁਰੀ ਫੌਜ ਉੱਤੇ ਲਗਾਮ ਉਦੋਂ ਲੱਗੀ ਜਦੋਂ ਪਹਿਲਾਂ ਤਾਂ ਜਾਪਾਨ ਸਿਲਸਿਲੇਵਾਰ ਕਈ ਨੌਸੈਨਿਕ ਝੜਪਾਂ ਹਾਰਿਆ ਯੂਰਪੀ ਧੁਰੀ ਤਾਕਤਾਂ ਉੱਤਰੀ ਅਫਰੀਕਾ ਵਿੱਚ ਹਾਰੀਆਂ ਅਤੇ ਨਿਰਣਾਇਕ ਮੋੜ ਤੱਦ ਆਇਆ ਜਦੋਂ ਉਨ੍ਹਾਂ ਨੂੰ ਸਟਾਲਿਨਗਰਾਡ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ।

1943 ਵਿੱਚ ਜਰਮਨੀ ਪੂਰਬੀ ਯੂਰਪ ਵਿੱਚ ਕਈ ਝੜਪਾਂ ਹਾਰਿਆ, ਇਟਲੀ ਵਿੱਚ ਮਿੱਤਰ ਰਾਸ਼ਟਰਾਂ ਨੇ ਹਮਲਾ ਬੋਲ ਦਿੱਤਾ ਅਤੇ ਅਮਰੀਕਾ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਜਿੱਤ ਦਰਜ ਕਰਨੀ ਸ਼ੁਰੂ ਕਰ ਦਿੱਤੀ ਜਿਸਦੇ ਕਾਰਣਵਸ਼ ਧੁਰੀ ਰਾਸ਼ਟਰਾਂ ਨੂੰ ਸਾਰੇ ਮੋਰਚਿਆਂ ਉੱਤੇ ਸਾਮਰਿਕ ਦ੍ਰਿਸ਼ਟੀ ਤੋਂ ਪਿੱਛੇ ਹੱਟਣ ਦੀ ਰਣਨੀਤੀ ਅਪਨਾਉਣ ਨੂੰ ਮਜਬੂਰ ਹੋਣਾ ਪਿਆ। 1944 ਵਿੱਚ ਜਿੱਥੇ ਇੱਕ ਤਰਫ ਪੱਛਮੀ ਮਿੱਤਰ ਦੇਸ਼ਾਂ ਨੇ ਜਰਮਨੀ ਦੁਆਰਾ ਕਬਜਾ ਕੀਤੇ ਹੋਏ ਫ਼ਰਾਂਸ ਉੱਤੇ ਹਮਲਾ ਕੀਤਾ ਉਥੇ ਹੀ ਦੂਜੇ ਪਾਸੇ ਵਲੋਂ ਸੋਵੀਅਤ ਸੰਘ ਨੇ ਆਪਣੀ ਖੋਈ ਹੋਈ ਜ਼ਮੀਨ ਵਾਪਸ ਖੋਹਣ ਦੇ ਬਾਅਦ ਜਰਮਨੀ ਅਤੇ ਉਸਦੇ ਸਾਥੀ ਰਾਸ਼ਟਰਾਂ ਉੱਤੇ ਹਮਲਾ ਬੋਲ ਦਿੱਤਾ। 1945 ਦੇ ਅਪ੍ਰੈਲ - ਮਈ ਵਿੱਚ ਸੋਵੀਅਤ ਅਤੇ ਪੋਲੈਂਡ ਦੀਆਂ ਸੈਨਾਵਾਂ ਨੇ ਬਰਲਿਨ ਉੱਤੇ ਕਬਜਾ ਕਰ ਲਿਆ ਅਤੇ ਯੂਰਪ ਵਿੱਚ ਦੂਜਾ ਵਿਸ਼ਵ ਯੁੱਧ ਦਾ ਅੰਤ 8 ਮਈ 1945 ਨੂੰ ਤੱਦ ਹੋਇਆ ਜਦੋਂ ਜਰਮਨੀ ਨੇ ਬਿਨਾਂ ਸ਼ਰਤ ਆਤਮਸਮਰਪਣ ਕਰ ਦਿੱਤਾ। 1944 ਅਤੇ 1945 ਦੇ ਦੌਰਾਨ ਅਮਰੀਕਾ ਨੇ ਕਈ ਜਗ੍ਹਾਵਾਂ ਉੱਤੇ ਜਾਪਾਨੀ ਨੌਸੈਨਾ ਨੂੰ ਹਾਰ ਦਿੱਤੀ ਅਤੇ ਪੱਛਮੀ ਪ੍ਰਸ਼ਾਂਤ ਦੇ ਕਈ ਟਾਪੂਆਂ ਵਿੱਚ ਆਪਣਾ ਕਬਜਾ ਬਣਾ ਲਿਆ। ਜਦੋਂ ਜਾਪਾਨੀ ਦੀਪਸਮੂਹ ਉੱਤੇ ਹਮਲਾ ਕਰਨ ਦਾ ਵਕਤ ਕਰੀਬ ਆਇਆ ਤਾਂ ਅਮਰੀਕਾ ਨੇ ਜਾਪਾਨ ਵਿੱਚ ਦੋ ਪਰਮਾਣੁ ਬੰਬ ਡੇਗ ਦਿੱਤੇ। 15 ਅਗਸਤ 1945 ਨੂੰ ਏਸ਼ੀਆ ਵਿੱਚ ਵੀ ਦੂਜਾ ਵਿਸ਼ਵ ਯੁੱਧ ਖ਼ਤਮ ਹੋ ਗਿਆ ਜਦੋਂ ਜਾਪਾਨੀ ਸਾਮਰਾਜ ਨੇ ਆਤਮਸਮਰਪਣ ਕਰਨਾ ਸਵੀਕਾਰ ਕਰ ਲਿਆ।

ਨਾਜ਼ੀ ਜਰਮਨੀ

ਜਰਮਨੀ ਦੇ 1933 ਤੋਂ 1945 ਤੱਕ ਅਡੋਲਫ਼ ਹਿਟਲਰ ਦੇ ਰਾਜ ਨੂੰ ਨਾਜ਼ੀ ਜਰਮਨੀ ਆਖਿਆ ਜਾਂਦਾ ਹੈ। ਇਸ ਹਕੂਮਤ ਨੂੰ ਤੀਸਰੀ ਰਾਇਖ਼ ਵੀ ਕਿਹਾ ਜਾਂਦਾ ਹੈ। ਜਰਮਨੀ ਵਿੱਚ ਸਲਤਨਤ ਲਈ 1943 ਤੱਕ ਡੋਇਚੀਸ ਰਾਇਖ਼ ਵਾਕੰਸ਼ ਇਸਤੇਮਾਲ ਕੀਤਾ ਜਾਂਦਾ ਸੀ, ਬਾਦ ਨੂੰ ਬਾਕਾਇਦਾ ਨਾਮ ਜਰਮਨ ਰਾਇਖ਼ ਇਖ਼ਤਿਆਰ ਕੀਤਾ ਗਿਆ।

ਜਰਮਨ ਪ੍ਰਧਾਨ 'ਪਾਲ਼ ਫ਼ਾਨ ਹਿੰਡਨਬਰਗ' ਨੇ 30 ਜਨਵਰੀ 1933 ਨੂੰ ਹਿਟਲਰ ਨੂੰ ਜਰਮਨ ਚਾਂਸਲਰ ਬਣਾਇਆ। ਚਾਂਸਲਰ ਬਣਨ ਤੇ ਹਿਟਲਰ ਨੇ ਸਾਰੇ ਸਿਆਸੀ ਵੈਰੀਆਂ ਨੂੰ ਮੁਕਾਇਆ ਅਤੇ ਉਹ ਜਰਮਨੀ ਦਾ ਤਾਨਾਸ਼ਾਹ ਬਣ ਗਿਆ। 2 ਅਗਸਤ 1934 ਨੂੰ ਉਹਨੇ ਪ੍ਰਧਾਨਗੀ ਦੀ ਕੁਰਸੀ ਤੇ ਵੀ ਮੱਲ ਮਾਰ ਲਈ ਸੀ। 19 ਅਗਸਤ 1934 ਨੂੰ ਹੋਏ ਰੈਫ਼ਰੰਡਮ ਵਿਚ ਉਹਦੇ ਏਸ ਕੰਮ ਨੂੰ ਕਨੂੰਨੀ ਮਾਨਤਾ ਦਿੱਤੀ। ਹਿਟਲਰ ਨੂੰ ਫ਼ਿਊਹਰਰ (Fuherer) ਵੀ ਕਿਹਾ ਜਾਣ ਲੱਗਿਆ।

ਬੇਨੀਤੋ ਮੁਸੋਲੀਨੀ

ਬੇਨੀਤੋ ਮੁਸੋਲੀਨੀ ਇੱਕ ਇਤਾਲਵੀ ਸਿਆਸਤਦਾਨ, ਪੱਤਰਕਾਰ ਅਤੇ ਫਾਸੀਵਾਦੀ ਪਾਰਟੀ ਦਾ ਲੀਡਰ ਸੀ। ਇਹ 1922 ਤੋਂ 1943 ਤੱਕ ਇਟਲੀ ਦਾ ਪ੍ਰਧਾਨ ਮੰਤਰੀ ਰਿਹਾ। ਇਸਨੇ 1925 ਤੱਕ ਸੰਵਿਧਾਨਿਕ ਤੌਰ 'ਤੇ ਰਾਜ ਕੀਤਾ ਅਤੇ ਉਸਤੋਂ ਬਾਅਦ ਡਿਕਟੇਟਰ ਦੇ ਤੌਰ 'ਤੇ ਰਾਜ ਕੀਤਾ।

ਲਾਲ ਸਿੰਘ ਦਿਲ

ਲਾਲ ਸਿੰਘ ਦਿਲ (14 ਅਪ੍ਰੈਲ 1943–14 ਅਗਸਤ 2007) ਨਕਸਲਬਾੜੀ ਦੌਰ ਦਾ ਇੱਕ ਪ੍ਰਮੁੱਖ ਪੰਜਾਬੀ ਕਵੀ ਸੀ।

ਸੁਭਾਸ਼ ਚੰਦਰ ਬੋਸ

ਨੇਤਾ ਜੀ ਸੁਭਾਸ਼ ਚੰਦਰ ਬੋਸ (23 ਜਨਵਰੀ, 1897- 18 ਅਗਸਤ 1945) ਇੱਕ ਭਾਰਤੀ ਰਾਸ਼ਟਰਵਾਦੀ ਸਨ, ਜਿਹਨਾਂ ਦੀ ਦੇਸ਼ਭਗਤੀ ਨੇ ਉਨ੍ਹਾਂ ਨੂੰ ਭਾਰਤ ਵਿੱਚ ਨਾਇਕ ਬਣਾ ਦਿੱਤਾ ਸੀ, ਪਰ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਜਰਮਨੀ ਅਤੇ ਜਪਾਨੀ ਸਾਮਰਾਜ ਦੀ ਮਦਦ ਨਾਲ ਭਾਰਤ ਨੂੰ ਬਰਤਾਨਵੀ ਰਾਜ ਤੋਂ ਛੁਟਕਾਰਾ ਦਵਾਉਣ ਦੀ ਕੋਸ਼ਿਸ਼ ਨਾਲ ਇਕ ਵੱਖਰੀ ਵਿਰਾਸਤ ਛੱਡ ਗਏ। ਮਾਨਯੋਗ ਨੇਤਾਜੀ ਨਾਮ (ਹਿੰਦੁਸਤਾਨੀ ਭਾਸ਼ਾ: "ਸਤਿਕਾਰਤ ਨੇਤਾ"), ਜੋ ਕਿ ਬਰਤਾਨਵੀ ਭਾਰਤ ਦੇ ਸਪੈਸ਼ਲ ਬਿਊਰੋ ਦੇ ਭਾਰਤ ਵਿਚਲੇ ਭਾਰਤੀ ਸਿਪਾਹੀਆਂ ਦੁਆਰਾ 1940 ਦੇ ਸ਼ੁਰੂ ਵਿਚ ਅਤੇ ਬਰਲਿਨ ਵਿਚ ਭਾਰਤ ਦੇ ਵਿਸ਼ੇਸ਼ ਬਿਊਰੋ ਵਿਚ ਜਰਮਨ ਅਤੇ ਭਾਰਤੀ ਅਧਿਕਾਰੀਆਂ ਦੁਆਰਾ ਦਿੱਤਾ ਗਿਆ ਸੀ, ਨੂੰ ਬਾਅਦ ਵਿਚ ਭਾਰਤ ਭਰ ਵਿਚ ਵਰਤਿਆ ਗਿਆ ਸੀ।1920 ਅਤੇ 1930 ਦੇ ਦਹਾਕੇ ਵਿਚ ਬੋਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਵਾਨ, ਰੈਡੀਕਲ ਵਿੰਗ ਦੇ ਨੇਤਾ ਬਣੇ ਅਤੇ 1938 ਅਤੇ 1939 ਵਿਚ ਕਾਂਗਰਸ ਦੇ ਪ੍ਰਧਾਨ ਬਣੇ। ਹਾਲਾਂਕਿ, ਮਹਾਤਮਾ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਨਾਲ ਮਤਭੇਦ ਕਰਕੇ 1939 ਵਿਚ ਉਹ ਕਾਂਗਰਸ ਅਗਵਾਈ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। 1940 ਵਿਚ ਭਾਰਤ ਤੋਂ ਭੱਜਣ ਤੋਂ ਪਹਿਲਾਂ ਓਹਨਾਂ ਨੂੰ ਬ੍ਰਿਟਿਸ਼ ਨੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਸੀ।

ਹਰਭਜਨ ਹਲਵਾਰਵੀ

ਹਰਭਜਨ ਹਲਵਾਰਵੀ (1943–2003) ਪੰਜਾਬੀ ਕਵੀ ਸੀ ਅਤੇ ਉਸਨੂੰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹਿਣ ਨਾਤੇ ਅਤੇ ਨਿਰੰਤਰ ਮੌਲਿਕ ਲੇਖਣੀ ਕਰਕੇ ਵਧੇਰੇ ਜਾਣਿਆ ਜਾਂਦਾ ਹੈ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.