1771

1771 18ਵੀਂ ਸਦੀ ਅਤੇ 1770 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

ਸਦੀ: 17ਵੀਂ ਸਦੀ18ਵੀਂ ਸਦੀ19ਵੀਂ ਸਦੀ
ਦਹਾਕਾ: 1740 ਦਾ ਦਹਾਕਾ  1750 ਦਾ ਦਹਾਕਾ  1760 ਦਾ ਦਹਾਕਾ  – 1770 ਦਾ ਦਹਾਕਾ –  1780 ਦਾ ਦਹਾਕਾ  1790 ਦਾ ਦਹਾਕਾ  1800 ਦਾ ਦਹਾਕਾ
ਸਾਲ: 1768 1769 1770 – 17711772 1773 1774

ਘਟਨਾ

ਮਰਨ

BadSalzdetfurthBadenburgerStr060529.jpg ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png
12 ਫ਼ਰਵਰੀ

12 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 43ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 322 (ਲੀਪ ਸਾਲ ਵਿੱਚ 323) ਦਿਨ ਬਾਕੀ ਹਨ।

15 ਅਗਸਤ

15 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 227ਵਾਂ (ਲੀਪ ਸਾਲ ਵਿੱਚ 228ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 138 ਦਿਨ ਬਾਕੀ ਹਨ।

1768

1768 18ਵੀਂ ਸਦੀ ਅਤੇ 1760 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

1770 ਦਾ ਦਹਾਕਾ

1770 ਦਾ ਦਹਾਕਾ ਵਿੱਚ ਸਾਲ 1770 ਤੋਂ 1779 ਤੱਕ ਹੋਣਗੇ|

1772

1772 18ਵੀਂ ਸਦੀ ਦਾ 1770 ਦਾ ਦਹਾਕਾ ਦਾ ਇੱਕ ਸਾਲ ਹੈ।

1773

1773 18ਵੀਂ ਸਦੀ ਅਤੇ 177 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

ਇਨਸਾਈਕਲੋਪੀਡੀਆ ਬ੍ਰਿਟੈਨਿਕਾ

ਐੱਨਸਾਈਕਲੋਪੀਡੀਆ ਬ੍ਰਿਟੈਨਿਕਾ (ਅੰਗਰੇਜ਼ੀ: Encyclopædia Britannica) ਅੰਗਰੇਜ਼ੀ ਦਾ ਇੱਕ ਆਮ ਜਾਣਕਾਰੀ ਗਿਆਨਕੋਸ਼ ਹੈ ਜੋ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਦੁਆਰਾ ਛਾਪਿਆ ਜਾਂਦਾ ਰਿਹਾ। ਇਹ ਤਕਰੀਬਨ ਇੱਕ ਸੌ ਸੰਪਾਦਕਾਂ ਅਤੇ 4,411 ਯੋਗਦਾਨੀਆਂ ਦੁਆਰਾ ਲਿਖਿਆ ਅਤੇ ਲਗਾਤਾਰ ਸੋਧਿਆ ਜਾਂਦਾ ਹੈ।

ਇਹ ਅੰਗਰੇਜ਼ੀ ਦਾ ਸਭ ਤੋਂ ਪੁਰਾਣਾ ਗਿਆਨਕੋਸ਼ ਹੈ ਜੋ ਅੱਜ ਵੀ ਜਾਰੀ ਹੈ। ਪਹਿਲੀ ਵਾਰ ਇਹ 1768 ਤੋਂ 1771 ਦੇ ਵਿਚਕਾਰ ਈਡਨਬਰਗ, ਸਕੌਟਲੈਂਡ ਵਿਖੇ ਤਿੰਨ ਜਿਲਦਾਂ ਵਿੱਚ ਛਪ ਕੇ ਜਾਰੀ ਹੋਇਆ। ਇਸ ਦਾ ਅਕਾਰ ਵਧਦਾ ਗਿਆ; ਦੂਜਾ ਐਡੀਸ਼ਨ ਦਸ ਜਿਲਦਾਂ ਦਾ ਅਤੇ ਚੌਥਾ (1801–1809) ਵੀਹ ਜਿਲਦਾਂ ਦਾ ਸੀ।

ਮਾਰਚ 2012 ਵਿੱਚ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਨੇ ਇਸ ਦੇ ਹੋਰ ਨਾ ਛਪਣ ਅਤੇ ਇਸ ਦੇ ਔਨਲਾਈਨ ਐਡੀਸ਼ਨ ਵੱਲ ਧਿਆਨ ਦੇਣ ਦਾ ਐਲਾਨ ਕੀਤਾ। ਇਸ ਦਾ ਆਖ਼ਰੀ ਐਡੀਸ਼ਨ 2010 ਵਿੱਚ ਛਪਿਆ ਜੋ 32 ਜਿਲਦਾਂ ਦਾ ਸੀ।

ਪਿਟਸਬਰਗ

ਪਿਟਸਬਰਗ (ਜਾਂ ਪਿਟ੍ਸਬਰ੍ਗ; ਅੰਗਰੇਜ਼ੀ: Pittsburgh, /ˈpɪtsbərɡ/) ਐਲਾਗੈਨੀ ਕਾਊਂਟੀ ਦਾ ਟਿਕਾਣਾ ਅਤੇ 305,841 ਦੀ ਅਬਾਦੀ ਵਾਲ਼ਾ ਸੰਯੁਕਤ ਰਾਜ ਅਮਰੀਕਾ ਦੇ ਰਾਜ ਪੈੱਨਸਿਲਵੇਨੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਨੂੰ ਆਪਣੇ 300 ਤੋਂ ਵੱਧ ਸਟੀਲ-ਸਬੰਧਤ ਕਾਰੋਬਾਰਾਂ ਕਰ ਕੇ "ਸਟੀਲ ਸ਼ਹਿਰ" ਅਤੇ 446 ਪੁਲਾਂ ਕਰ ਕੇ "ਪੁਲਾਂ ਦਾ ਸ਼ਹਿਰ" ਵੀ ਆਖਿਆ ਜਾਂਦਾ ਹੈ।

ਫਰਾਂਸਿਸਕੋ ਗੋਯਾ

ਫਰਾਂਸਿਸਕੋ ਖੋਸੇ ਦੇ ਗੋਯਾ ਈ ਲੁਸੀਐਨਤੇਸ (30 ਮਾਰਚ 1746 – 16 ਅਪਰੈਲ 1828) ਇੱਕ ਸਪੇਨੀ ਰੋਮਾਂਸਵਾਦੀ ਚਿੱਤਰਕਾਰ ਅਤੇ ਪ੍ਰਿੰਟਮੇਕਰ ਸੀ। ਇਸਨੂੰ 18ਵੀਂ ਸਦੀ ਦੇ ਅੰਤ ਅਤੇ 19ਵੀਂ ਸਦੀ ਦੀ ਸ਼ੁਰੂਆਤ ਦਾ ਸਭ ਤੋਂ ਮਹੱਤਵਪੂਰਨ ਸਪੇਨੀ ਕਲਾਕਾਰ ਮੰਨਿਆ ਜਾਂਦਾ ਹੈ। ਇਹ ਆਪਣੇ ਜੀਵਨ ਕਾਲ ਵਿੱਚ ਬਹੁਤ ਪ੍ਰਸਿੱਧ ਹੋਇਆ ਅਤੇ ਇਸਨੂੰ ਅਕਸਰ ਸਭ ਤੋਂ ਅਖੀਰਲਾ ਪੁਰਾਤਨ ਚਿੱਤਰਕਾਰ ਅਤੇ ਉਸੀ ਸਮੇਂ ਪਹਿਲਾ ਆਧੁਨਿਕ ਚਿੱਤਰਕਾਰ ਵੀ ਕਿਹਾ ਜਾਂਦਾ ਹੈ। ਇਹ ਸਭ ਤੋਂ ਮਹਾਨ ਪੋਰਟਰੇਟ ਚਿੱਤਰਕਾਰਾਂ ਵਿੱਚੋਂ ਇੱਕ ਵੀ ਸੀ।ਇਸਦਾ ਜਨਮ 1746 ਵਿੱਚ ਸਪੇਨ ਦੇ ਖ਼ੁਦਮੁਖਤਿਆਰ ਭਾਈਚਾਰੇ ਆਰਾਗੋਨ ਦੇ ਪਿੰਡ ਫੂਏਨਦੇਤੋਦੋਸ ਵਿਖੇ ਇੱਕ ਸਾਦੇ ਜਿਹੇ ਪਰਿਵਾਰ ਵਿੱਚ ਹੋਇਆ। ਇਸਨੇ 14 ਸਾਲ ਦੀ ਉਮਰ ਤੋਂ ਖੋਸੇ ਲੁਸਾਨ ਈ ਮਾਰਤੀਨੇਸ ਕੋਲੋਂ ਚਿੱਤਰਕਾਰੀ ਸਿੱਖੀ ਅਤੇ ਫਿਰ ਮਾਦਰੀਦ ਵਿਖੇ ਐਂਟਨ ਰਾਫੇਲ ਮੇਂਗਸ ਕੋਲੋਂ ਸਿੱਖਣਾ ਸ਼ੁਰੂ ਕੀਤਾ। 1773 ਵਿੱਚ ਇਸਦਾ ਵਿਆਹ ਜੋਸੇਫਾ ਬਾਇਊ ਨਾਲ ਹੋਇਆ ਅਤੇ ਇਹਨਾਂ ਦੋਵਾਂ ਦੇ ਵਿਆਹੁਤਾ ਜੀਵਨ ਵਿੱਚ ਕਈ ਵਾਰ ਇਸਦੀ ਪਤਨੀ ਗਰਭਵਤੀ ਹੋਈ ਅਤੇ ਕਈ ਵਾਰ ਉਸਦਾ ਗਰਭਪਾਤ ਹੋਇਆ ਅਤੇ ਸਿਰਫ਼ ਇਹਨਾਂ ਕੋਲ ਸਿਰਫ਼ ਇੱਕ ਮੁੰਡਾ ਹੀ ਹੋਇਆ। 1786 ਵਿੱਚ ਇਹ ਸਪੇਨੀ ਬਾਦਸ਼ਾਹੀ ਅਧੀਨ ਦਰਬਾਰੀ ਚਿੱਤਰਕਾਰ ਬਣਿਆ ਅਤੇ ਇਸਨੇ ਆਪਣੇ ਕੰਮਕਾਜੀ ਜੀਵਨ ਦੀ ਸ਼ੁਰੁਆਤ ਵਿੱਚ ਸਪੇਨੀ ਅਮੀਰਸ਼ਾਹੀ ਅਤੇ ਸ਼ਾਹੀ ਘਰਾਣੇ ਦੇ ਪੋਰਟਰੇਟ ਚਿੱਤਰ ਬਣਾਏ ਅਤੇ ਸ਼ਾਹੀ ਮਹਿਲ ਲਈ ਰੋਕੋਕੋ ਅੰਦਾਜ਼ ਵਿੱਚ ਕੱਪੜੇ ਉੱਤੇ ਵਿਸ਼ੇਸ਼ ਚਿੱਤਰ ਬਣਾਏ।

ਬੀਬੀ ਸਾਹਿਬ ਕੌਰ

ਬੀਬੀ ਸਾਹਿਬ ਕੌਰ (1771–1801) ਇੱਕ ਸਿੱਖ ਰਾਜਕੁਮਾਰੀ ਅਤੇ ਪਟਿਆਲਾ ਦੇ ਰਾਜਾ ਸਾਹਿਬ ਸਿੰਘ ਦੀ ਵੱਡੀ ਭੈਣ ਸੀ। ਉਸਦੇ ਭਰਾ ਨੇ ਉਸਦੇ ਵਿਆਹ ਤੋਂ ਬਾਅਦ ਉਸ ਨੂੰ ਯਾਦ ਕੀਤਾ ਅਤੇ 1793 ਵਿੱਚ ਉਸ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਉਸਨੇ ਬ੍ਰਿਟਿਸ਼ ਦੇ ਵਿਰੁੱਧ ਲੜਾਈ ਲਈ ਫ਼ੌਜਾਂ ਦੀ ਅਗਵਾਈ ਕੀਤੀ ਅਤੇ ਉਹ ਇੱਕ ਬਰਤਾਨਵੀ ਜਨਰਲ ਦੇ ਖਿਲਾਫ ਲੜਾਈਆਂ ਨੂੰ ਜਿੱਤਣ ਵਾਲੀ ਕੁਝ ਪੰਜਾਬੀ ਸਿੱਖ ਔਰਤਾਂ ਵਿੱਚੋਂ ਇੱਕ ਸੀ।

ਜੋਰਜ ਥਾਮਸ ਇੱਕ ਆਇਰਿਸ਼ ਹੈ ਜੋ ਹਿਸਾਰ ਅਤੇ ਹੰਸੀ ਦੇ ਵਰਤਮਾਨ ਰਾਜ ਹਰਿਆਣਾ ਹਕੂਮਤੀ ਰਾਜ ਉੱਤੇ ਸ਼ਾਸਨ ਕਰਦਾ ਹੈ ਆਪਣੇ ਇਲਾਕੇ ਨੂੰ ਵਿਕਸਤ ਕਰਨ ਲਈ ਉਤਸੁਕ ਸੀ ਅਤੇ ਆਪਣੇ ਉੱਤਰੀ ਸਰਹੱਦ ਤੇ ਸਿੱਖ ਇਲਾਕਿਆਂ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ ਅਤੇ ਆਪਣੀ ਸ਼ਕਤੀ ਦੇ ਨਾਲ ਜੀਂਦ ਵੱਲ ਮਾਰਚ ਕੀਤਾ। ਸਾਹਿਬ ਕੌਰ ਨੇ ਜੌਰਜ ਥਾਮਸ ਦੀਆਂ ਫ਼ੌਜਾਂ ਨਾਲ ਲੜਾਈ ਕੀਤੀ ਅਤੇ ਜੀਂਦ ਤੋਂ ਵਾਪਸ ਆਉਣ ਲਈ ਮਜਬੂਰ ਕਰ ਦਿੱਤਾ।

ਮਾਸਕੋ

ਮਾਸਕੋ (ਰੂਸੀ: Москва) ਰੂਸ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸੰਘੀ ਮਜ਼ਮੂਨ ਹੈ। ਇਹ ਯੂਰਪ ਅਤੇ ਰੂਸ ਵਿਚਲਾ ਇੱਕ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਆਰਥਕ ਅਤੇ ਵਿਗਿਆਨਕ ਕੇਂਦਰ ਹੈ। ਫ਼ੋਰਬਸ 2011 ਮੁਤਾਬਕ ਇਸ ਸ਼ਹਿਰ ਵਿੱਚ ਦੁਨੀਆਂ ਦੇ ਸਭ ਤੋਂ ਵੱਧ ਅਰਬਪਤੀ ਰਹਿੰਦੇ ਹਨ। ਇਹ ਧਰਤੀ ਉੱਤੇ ਸਭ ਤੋਂ ਉੱਤਰੀ ਵਿਸ਼ਾਲ ਸ਼ਹਿਰ ਅਤੇ ਦੁਨੀਆਂ ਵਿੱਚ ਛੇਵਾਂ ਅਤੇ ਯੂਰਪ ਵਿੱਚ ਇਸਤਾਂਬੁਲ ਤੋਂ ਬਾਅਦ ਯੂਰਪ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਰੂਸ ਵਿੱਚ ਵੀ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2010 ਮਰਦਮਸ਼ੁਮਾਰੀ ਮੁਤਾਬਕ ਅਬਾਦੀ 11,503,501 ਹੈ। 1 ਜੁਲਾਈ 2012 ਵਿੱਚ ਮਾਸਕੋ ਓਬਲਾਸਤ ਵੱਲ ਆਪਣੇ ਦੱਖਣ-ਪੂਰਬੀ ਖੇਤਰੀ ਫੈਲਾਅ ਤੋਂ ਬਾਅਦ ਇਸ ਦਾ ਖੇਤਫਲ ਢਾਈ ਗੁਣਾ (1,000 ਤੋਂ 2,500 ਵਰਗ ਕਿ.ਮੀ.) ਵਧ ਗਿਆ ਅਤੇ ਅਬਾਦੀ ਵਿੱਚ 230,000 ਦਾ ਵਾਧਾ ਹੋਇਆ।ਮਾਸਕੋ, ਯੂਰਪੀ ਰੂਸ ਦੇ ਕੇਂਦਰੀ ਸੰਘੀ ਜ਼ਿਲ੍ਹੇ ਵਿੱਚ ਮੋਸਕਵਾ ਨਦੀ ਦੇ ਕੰਢੇ ਸਥਿੱਤ ਹੈ। ਆਪਣੇ ਇਤਿਹਾਸ ਵਿੱਚ ਇਹ ਬਹੁਤ ਸਾਰੇ ਮੁਲਕਾਂ - ਮੱਧ ਕਾਲੀਨ ਮਾਸਕੋ ਦੀ ਉੱਚ ਡੱਚੀ ਅਤੇ ਬਾਅਦ ਵਿੱਚ ਰੂਸ ਦੀ ਜਾਰਸ਼ਾਹੀ ਅਤੇ ਸੋਵੀਅਤ ਸੰਘ - ਦੀ ਰਾਜਧਾਨੀ ਰਹੀ ਹੈ। ਇਹ ਮਾਸਕੋ ਜਾਰ-ਰਾਜ ਭਵਨ (ਕ੍ਰੈਮਲਿਨ) ਦਾ ਟਿਕਾਣਾ ਹੈ ਜੋ ਇੱਕ ਪੁਰਾਤਨ ਕਿਲਾ ਸੀ ਅਤੇ ਹੁਣ ਰੂਸੀ ਰਾਸ਼ਟਰਪਤੀ ਦਾ ਨਿਵਾਸ ਅਤੇ ਰੂਸ ਦੀ ਸਰਕਾਰ ਦੀ ਕਨੂੰਨੀ ਸ਼ਾਖਾ ਦਾ ਟਿਕਾਣਾ ਹੈ। ਇਹ ਕ੍ਰੈਮਲਿਨ ਸ਼ਹਿਰ ਦੇ ਬਹੁਤ ਸਾਰੇ ਵਿਸ਼ਵ ਵਿਰਾਸਤ ਸਥਾਨਾਂ ਵਿੱਚੋਂ ਇੱਕ ਹੈ। ਰੂਸੀ ਸੰਸਦ ਦੇ ਦੋਵੇਂ ਸਦਨ (ਮੁਲਕ ਦੂਮਾ ਅਤੇ ਸੰਘ ਕੌਂਸਲ) ਵੀ ਇਸੇ ਸ਼ਹਿਰ ਵਿੱਚ ਸਥਾਪਤ ਹਨ।

ਇਸ ਸ਼ਹਿਰ ਵਿੱਚ ਵਿਆਪਕ ਪਾਰਗਮਨ ਜਾਲ ਹੈ ਜਿਸ ਵਿੱਚ ਸ਼ਾਮਲ ਹਨ: 4 ਅੰਤਰਰਾਸ਼ਟਰੀ ਹਵਾਈ-ਅੱਡੇ, ਨੌਂ ਰੇਲਵੇ ਸਟੇਸ਼ਨ ਅਤੇ ਦੁਨੀਆਂ ਦੀਆਂ ਸਭ ਤੋਂ ਡੂੰਘੀਆਂ ਮੈਟਰੋ ਪ੍ਰਣਾਲੀਆਂ ਵਿੱਚੋਂ ਇੱਕ, ਮਾਸਕੋ ਮੈਟਰੋ ਜੋ ਟੋਕੀਓ ਅਤੇ ਸਿਓਲ ਤੋਂ ਬਾਅਦ ਤੀਜੀ ਸਭ ਤੋਂ ਵੱਧ ਸਵਾਰੀਆਂ ਦੀ ਗਿਣਤੀ ਵਾਲੀ ਹੈ। ਇਸ ਮੈਟਰੋ ਨੂੰ 185 ਸਟੇਸ਼ਨਾਂ ਵਿਚਲੇ ਅਮੀਰ ਅਤੇ ਵਿਭਿੰਨ ਉਸਾਰੀ ਕਲਾ ਕਰ ਕੇ ਸ਼ਹਿਰ ਦੇ ਮਾਰਗ-ਦਰਸ਼ਕੀ ਚਿੰਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਸਮੇਂ ਮੁਤਾਬਕ ਮਾਸਕੋ ਨੂੰ ਬਹੁਤ ਸਾਰੇ ਉਪਨਾਮ ਪ੍ਰਾਪਤ ਹੋਏ ਹਨ ਜੋ ਕਿ ਇਸ ਦੇ ਅਕਾਰ ਅਤੇ ਦੇਸ਼ ਵਿਚਲੇ ਚੋਟੀ ਦੇ ਰੁਤਬੇ ਕਾਰਨ ਮਿਲੇ ਹਨ: ਤੀਜਾ ਰੋਮ (Третий Рим), ਚਿੱਟ-ਪੱਥਰੀਆ (Белокаменная), ਪਹਿਲਾ ਤਖ਼ਤ (Первопрестольная), ਚਾਲੀ ਚਾਲੀਆਂ ਵਾਲਾ (Сорок Сороков)। ਪੁਰਾਣੀ ਰੂਸੀ ਵਿੱਚ "Сорок" (ਚਾਲੀ) ਸ਼ਬਦ ਦਾ ਮਤਲਬ ਇੱਕ ਗਿਰਜਾ ਪ੍ਰਸ਼ਾਸਕੀ ਜ਼ਿਲ੍ਹਾ ਵੀ ਹੁੰਦਾ ਸੀ ਜਿਸ ਵਿੱਚ ਲਗਭਗ 40 ਗਿਰਜੇ ਆਉਂਦੇ ਸਨ। ਇਸ ਦਾ ਵਾਸੀ-ਸੂਚਕ ਮਾਸਕੋਵੀ ਹੈ।

ਮੈਰੀ ਤੁਸਾਦ

ਅੈਨਾ ਮਾਰੀਅਾ "ਮੈਰੀ" ਤੁਸਾਦ (ਫ੍ਰੈਂਚ ਗਰੋਸੋਲਟਜ਼, 1 ਦਸੰਬਰ 1761 ਤੋਂ 16 ਅਪ੍ਰੈਲ 1850) ੲਿੱਕ ਫ੍ਰੈਂਚ ਕਲਾਕਾਰ ਸੀ, ਜੋ ਮੋਮ ਦੀ ਕਲਾਕਾਰੀ ਅਤੇ ਮੈਡਮ ਤੁਸਾਦ ਮਿਊਜ਼ੀਅਮ (ਲੰਡਨ) ਲੲੀ ਜਾਣੀ ਜਾਂਦੀ ਹੈ।

ਮੈਸੀਅਰ ਚੀਜ਼ਾਂ ਦੀ ਸੂਚੀ

ਮੈਸੀਅਰ ਸੂਚੀ ਉਨ੍ਹਾਂ 100 ਤੋਂ ਜ਼ਿਆਦਾ ਖਗੋਲੀ ਚੀਜ਼ਾਂ ਦੀ ਸੂਚੀ ਨੂੰ ਕਿਹਾ ਹੈ ਜਿਸਨੂੰ ਇੱਕ ਫਰਾਂਸੀ ਖਗੋਲ ਸ਼ਾਸਤਰੀ ਚਾਰਲਸ ਮੈਸੀਅਰ ਦੁਆਰਾ ਸੰਨ 1771 ਵਿੱਚ ਸੂਚੀਬੱਧ ਕੀਤਾ ਗਿਆ ਸੀ। ਮੈਸੀਅਰ ਨੂੰ ਧੂਮਕੇਤੂ (comet) ਦੇਖਣੇ ਕਾਫੀ ਪਸੰਦ ਸੀ। ਉਸਨੂੰ ਉਦੋਂ ਬਹੁਤ ਖਿਝ ਚੜ੍ਹਦੀ ਸੀ ਜਦੋਂ ਉਹ ਕਿਸੇ ਅਜਿਹੀ ਚੀਜ਼ ਨੂੰ ਦੇਖਦਾ ਸੀ ਜੋ ਕਿ ਦਿਸਣ ਵਿੱਚ ਤਾਂ ਧੂਮਕੇਤੂ ਲਗਦਾ ਹੋਵੇ ਪਰ ਅਸਲ ਵਿੱਚ ਉਹ ਹੋਰ ਕੁਝ ਹੁੰਦਾ ਸੀ। ਇਸ ਲਈ ਉਸਨੇ ਆਪਣੇ ਸਹਾਇਕ ਪਾਇਰੀ ਮੈਕੇਨ ਨਾਲ ਮਿਲਕੇ ਖਗੋਲੀ ਚੀਜ਼ਾਂ ਦੀ ਇੱਕ ਸੂਚੀ ਤਿਆਰ ਕੀਤੀ ਤਾਂ ਜੋ ਫਾਲਤੂ ਚੀਜ਼ਾਂ ਪਿੱਛੇ ਸਮਾਂ ਖਰਾਬ ਨਾ ਹੋਵੇ। ਉਸ ਦੁਆਰਾ ਪ੍ਰਕਾਸ਼ਿਤ ਕੀਤੀ ਸੂਚੀ ਵਿੱਚ 103 ਚੀਜ਼ਾਂ ਸਨ। ਸੂਚੀ ਦੀ ਪਹਿਲੀ ਜਿਲਦ ਵਿੱਚ ਕੇਵਲ 45 ਚੀਜ਼ਾਂ ਹੀ ਸ਼ਾਮਿਲ ਸਨ ਜਿਨ੍ਹਾਂ ਦਾ ਨਾਮਾਂਕਣ ਐਸ.1 ਤੋਂ ਐਸ.45 ਤੱਕ ਸੀ। ਮੈਸੀਅਰ ਦੁਆਰਾ ਪ੍ਰਕਾਸ਼ਿਤ ਆਖਰੀ ਸੂਚੀ ਵਿੱਚ 103 ਚੀਜ਼ਾਂ ਸ਼ਾਮਿਲ ਸਨ ਪਰ ਬਾਅਦ ਵਿੱਚ ਹੋਰ ਖਗੋਲ ਸ਼ਾਸਤਰੀਆਂ ਨੇ ਮੈਸੀਅਰ ਅਤੇ ਮੈਕੇਨ ਦੀਆਂ ਲਿਖਤਾਂ ਦੀ ਤਰਜ਼ 'ਤੇ ਹੋਰ ਵੀ ਕਈ ਚੀਜ਼ਾਂ ਲੱਭੀਆਂ। ਮੈਸੀਅਰ ਤੋਂ ਬਾਅਦ ਸੂਚੀ ਵਿੱਚ ਪਹਿਲਾ ਵਾਧਾ ਨਿਕੋਲਸ ਕੈਮਾਇਲ ਫਲੈਮਰੀਔਨ ਦੁਆਰਾ ਸੰਨ 1921 ਵਿੱਚ ਕੀਤਾ ਗਿਆ। ਉਸਨੇ ਸੂਚੀ ਵਿੱਚ ਐਮ.104 ਨੂੰ ਜੋੜਿਆ, ਜਿਸਦੀ ਖੋਜ ਉਸਨੇ ਮੈਸੀਅਰ ਦੀ 1781 ਵਿੱਚ ਪ੍ਰਕਾਸ਼ਿਤ ਕੀਤੀ ਜਿਲਦ ਦੀਆਂ ਲਿਖਤਾਂ ਦੇ ਅਧਾਰ 'ਤੇ ਕੀਤੀ। ਐਮ.105 ਤੋਂ ਐਮ.107 ਨੂੰ ਹੈਲਨ ਸਾਯਰ ਹੌਗ ਦੁਆਰਾ 1947, ਐਮ.108 ਅਤੇ ਐਮ.109 ਨੂੰ ਓਵੇਨ ਗਿੰਗਰਿਚ ਦੁਆਰਾ 1960 ਅਤੇ ਐਮ.110 ਨੂੰ ਕੈਨੀਥ ਗਲੇਨ ਜੋਨਸ ਦੁਆਰਾ 1967 ਵਿੱਚ ਜੋੜਿਆ ਗਿਆ। ਐਮ.102 ਬਾਰੇ ਮੈਕੇਨ ਨੇ ਨਿਰੀਖਣ ਕਰਕੇ ਮੈਸੀਅਰ ਨੂੰ ਇਸਦੇ ਬਾਰੇ ਦੱਸਿਆ ਸੀ। ਬਾਅਦ ਵਿੱਚ ਮੈਕੇਨ ਨੇ ਇਹ ਸਿੱਟਾ ਕੱਢਿਆ ਕਿ ਇਹ ਤਾਂ ਐਮ.101 ਦਾ ਹੀ ਮੁੜ-ਨਿਰੀਖਣ ਹੋ ਗਿਆ ਹੈ, ਪਰ ਕਈ ਸ੍ਰੋਤਾਂ ਦੇ ਹਵਾਲੇ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਜਿਸ ਚੀਜ਼ ਦਾ ਮੈਕੇਨ ਨੇ ਨਿਰੀਖਣ ਕੀਤਾ ਸੀ ਉਹ ਇੱਕ ਅਕਾਸ਼ਗੰਗਾ ਸੀ ਜਿਸਨੂੰ ਐਨ.ਜੀ.ਸੀ.5866 ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸਨੂੰ ਹੀ ਐਮ.102 ਕਿਹਾ ਗਿਆ ਹੈ।

ਮੈਸੀਅਰ ਸੂਚੀ

ਮੈਸੀਅਰ ਸੂਚੀ ਉਨ੍ਹਾਂ 100 ਤੋਂ ਜ਼ਿਆਦਾ ਖਗੋਲੀ ਚੀਜ਼ਾਂ ਦੀ ਸੂਚੀ ਨੂੰ ਕਿਹਾ ਹੈ ਜਿਸਨੂੰ ਇੱਕ ਫਰਾਂਸੀ ਖਗੋਲ ਸ਼ਾਸਤਰੀ ਚਾਰਲਸ ਮੈਸੀਅਰ ਦੁਆਰਾ ਸੰਨ 1771 ਵਿੱਚ ਸੂਚੀਬੱਧ ਕੀਤਾ ਗਿਆ ਸੀ। ਮੈਸੀਅਰ ਨੂੰ ਧੂਮਕੇਤੂ (comet) ਦੇਖਣੇ ਕਾਫੀ ਪਸੰਦ ਸੀ। ਉਸਨੂੰ ਉਦੋਂ ਬਹੁਤ ਖਿਝ ਚੜ੍ਹਦੀ ਸੀ ਜਦੋਂ ਉਹ ਕਿਸੇ ਅਜਿਹੀ ਚੀਜ਼ ਨੂੰ ਦੇਖਦਾ ਸੀ ਜੋ ਕਿ ਦਿਸਣ ਵਿੱਚ ਤਾਂ ਧੂਮਕੇਤੂ ਲਗਦਾ ਹੋਵੇ ਪਰ ਅਸਲ ਵਿੱਚ ਉਹ ਹੋਰ ਕੁਝ ਹੁੰਦਾ ਸੀ। ਇਸ ਲਈ ਉਸਨੇ ਆਪਣੇ ਸਹਾਇਕ ਪਾਇਰੀ ਮੈਕੇਨ ਨਾਲ ਮਿਲਕੇ ਖਗੋਲੀ ਚੀਜ਼ਾਂ ਦੀ ਇੱਕ ਸੂਚੀ ਤਿਆਰ ਕੀਤੀ ਤਾਂ ਜੋ ਫਾਲਤੂ ਚੀਜ਼ਾਂ ਪਿੱਛੇ ਸਮਾਂ ਖਰਾਬ ਨਾ ਹੋਵੇ। ਉਸ ਦੁਆਰਾ ਪ੍ਰਕਾਸ਼ਿਤ ਕੀਤੀ ਸੂਚੀ ਵਿੱਚ 103 ਚੀਜ਼ਾਂ ਸਨ।

ਇਸੇ ਤਰ੍ਹਾਂ ਸੰਨ 1654 ਵਿੱਚ ਜਿਓਵੈਨੀ ਹੋਡਾਇਨਾ ਨੇ ਇਹੋ ਜਿਹੀ ਸੂਚੀ ਪ੍ਰਕਾਸ਼ਿਤ ਕੀਤੀ। ਪਰ ਇਹ ਲੋਕਾਂ ਦਾ ਥੋੜ੍ਹਾ ਕੁ ਧਿਆਨ ਹੀ ਖਿੱਚ ਸਕੀ ਅਤੇ ਇਸ ਬਾਰੇ ਸ਼ਾਇਦ ਮੈਸੀਅਰ ਨੂੰ ਵੀ ਕੁਝ ਨਹੀਂ ਪਤਾ ਸੀ।

ਯੋਹਾਨ ਵੁਲਫਗੰਗ ਫਾਨ ਗੇਟੇ

ਯੋਹਾਨ ਵੁਲਫਗੈਂਗ ਵਾਨ ਗੇਟੇ (28 ਅਗਸਤ 1749 – 22 ਮਾਰਚ 1832) ਇੱਕ ਜਰਮਨ ਲੇਖਕ, ਕਲਾਕਾਰ ਅਤੇ ਸਿਆਸਤਦਾਨ ਸੀ। ਉਸ ਨੇ ਕਵਿਤਾ, ਡਰਾਮਾ, ਧਰਮ, ਮਨੁੱਖਤਾ ਅਤੇ ਵਿਗਿਆਨ ਵਰਗੇ ਵਿਵਿਧ ਖੇਤਰਾਂ ਵਿੱਚ ਕਾਰਜ ਕੀਤਾ। ਉਸ ਦਾ ਲਿਖਿਆ ਡਰਾਮਾ ਫਾਉਸਟ (Faust) ਸੰਸਾਰ ਸਾਹਿਤ ਵਿੱਚ ਉੱਚ ਸਥਾਨ ਰੱਖਦਾ ਹੈ। ਗੇਟੇ ਦੀਆਂ ਦੂਜੀਆਂ ਰਚਨਾਵਾਂ ਵਿੱਚ 'ਸਾਰੋ ਆਫ ਯੰਗ ਵਰਦਰ' ਸ਼ਾਮਿਲ ਹਨ। ਗੇਟੇ ਜਰਮਨੀ ਦੀਆਂ ਸਭ ਤੋਂ ਮਹਾਨ ਸਾਹਿਤਕ ਹਸਤੀਆਂ ਵਿੱਚੋਂ ਇੱਕ ਹੈ, ਜਿਸ ਨੇ ਅਠਾਰਵੀਂ ਅਤੇ ਉਂਨੀਵੀਂ ਸਦੀ ਵਿੱਚ ਵੇਮਰ ਕਲਾਸਿਸਿਜਮ (Weimar Classicism) ਨਾਮ ਨਾਲ ਪ੍ਰਸਿੱਧ ਅੰਦੋਲਨ ਦੀ ਸ਼ੁਰੁਆਤ ਕੀਤੀ। ਵੇਮਰ ਅੰਦੋਲਨ ਬੋਧ, ਸੰਵੇਦਨਾ ਅਤੇ ਰੋਮਾਂਸਵਾਦ ਦਾ ਰਲਿਆ-ਮਿਲਿਆ ਰੂਪ ਹੈ।

ਰਾਬਰਟ ਓਵਨ

ਰਾਬਰਟ ਮਾਰਕੁਸ ਓਵਨ (/ˈoʊən/; 14 ਮਈ 1771 – 17 ਨਵੰਬਰ 1858) ਇੱਕ ਵੈਲਸ਼ ਸਮਾਜਿਕ ਸੁਧਾਰਕ ਅਤੇ ਯੂਟੋਪੀਆਈ ਸਮਾਜਵਾਦ ਅਤੇ ਸਹਿਕਾਰੀ ਲਹਿਰ ਦੇ ਬਾਨੀਆਂ ਵਿੱਚੋਂ ਇੱਕ ਸਨ।

ਵਾਲਟਰ ਸਕਾਟ

ਸਰ ਵਾਲਟਰ ਸਕਾਟ,(15 ਅਗਸਤ 1771 – 21 ਸਤੰਬਰ 832) ਇੱਕ ਸਕਾਟਿਸ਼ ਇਤਿਹਾਸਕ ਨਾਵਲਕਾਰ, ਨਾਟਕਕਾਰ ਅਤੇ ਕਵੀ ਸੀ, ਜਿਸਦੇ ਯੂਰਪ, ਆਸਟਰੇਲੀਆ, ਅਤੇ ਉੱਤਰੀ ਅਮਰੀਕਾ ਵਿੱਚ ਬਹੁਤ ਸਾਰੇ ਸਮਕਾਲੀ ਪਾਠਕ ਸਨ।

ਸ਼ਿਸ਼ੋਦੀਆ ਰਾਜਵੰਸ਼

ਸ਼ਿਸ਼ੋਦੀਆ ਰਾਜਵੰਸ਼ ਦਾ ਰਾਜਸਥਾਨ ਦੇ ਇਤਿਹਾਸ ਵਿੱਚ ਮਹੱਤਵਪੂਰਣ ਸਥਾਨ ਹੈ। ਇਹ ਸੂਰਜਵੰਸ਼ੀ ਰਾਜਪੂਤ ਸਨ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.