1739

1739 18ਵੀਂ ਸਦੀ ਅਤੇ 1730 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।

ਸਦੀ: 17ਵੀਂ ਸਦੀ18ਵੀਂ ਸਦੀ19ਵੀਂ ਸਦੀ
ਦਹਾਕਾ: 1700 ਦਾ ਦਹਾਕਾ  1710 ਦਾ ਦਹਾਕਾ  1720 ਦਾ ਦਹਾਕਾ  – 1730 ਦਾ ਦਹਾਕਾ –  1740 ਦਾ ਦਹਾਕਾ  1750 ਦਾ ਦਹਾਕਾ  1760 ਦਾ ਦਹਾਕਾ
ਸਾਲ: 1736 1737 1738 – 1739 – 1740 1741 1742

ਘਟਨਾ

  • 24 ਜਨਵਰੀ – ਪੇਸ਼ਵਾ ਚਿਮਨਾਜੀ ਅੱਪਾ ਨੇ ਪੁਰਤਗਾਲੀ ਫ਼ੌਜ਼ਾ ਨੂੰ ਹਰਾ ਕਿ ਤਾਰਾਪੁਰ ਕਿਲ੍ਹੇ ਤੇ ਕਬਜਾ ਕੀਤਾ।
  • 13 ਫ਼ਰਵਰੀ – ਕਰਨਾਲ ਦੀ ਲੜਾਈ: ਇਰਾਨੀ ਸ਼ਾਸਕ ਨਾਦਰ ਸ਼ਾਹ ਭਾਰਤ ਦੇ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਹਰਾਉਂਦਾ ਹੈ।
  • 25 ਮਈਨਾਦਰ ਸ਼ਾਹ ਲਾਹੌਰ ਉੱਤੇ ਹਮਲਾ ਕੀਤਾ ਤੇ ਸ਼ਹਿਰ ਦੀ ਲੁੱਟ ਮਾਰ, ਕਾਰੀਗਰ, ਖ਼ੂਬਸੂਰਤ ਔਰਤਾਂ, ਬਾਦਸ਼ਾਹ ਦੀ ਜਵਾਨ ਧੀ, ਕੋਹਿਨੂਰ ਹੀਰਾ ਅਤੇ ਤਖ਼ਤੇ-ਤਾਊਸ ਲੈ ਕੇ ਈਰਾਨ ਨੂੰ ਵਾਪਸ ਸਮੇਂ ਸਿੱਖਾਂ ਨੇ ਹਮਲਾ ਕੀਤਾ ਅਤੇ ਤਕਰੀਬਨ ਸਾਰੀਆਂ ਹਿੰਦੂ ਔਰਤਾਂ ਨੂੰ ਛੁਡਾ ਲਿਆ ਤੇ ਸਾਰਾ ਅਸਲਾ, ਘੋੜੇ ਤੇ ਖ਼ਜ਼ਾਨਾ ਲੁੱਟ ਲਿਆ।
  • 27 ਜੁਲਾਈ– ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੂੰ ਸ਼ਹੀਦ ਕਰ ਦਿਤਾ ਹੈ।

ਮਰਨ

BadSalzdetfurthBadenburgerStr060529.jpg ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png
12 ਜੁਲਾਈ

12 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 193ਵਾਂ (ਲੀਪ ਸਾਲ ਵਿੱਚ 194ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 172 ਦਿਨ ਬਾਕੀ ਹਨ।

13 ਫ਼ਰਵਰੀ

13 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 44ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 321 (ਲੀਪ ਸਾਲ ਵਿੱਚ 322) ਦਿਨ ਬਾਕੀ ਹਨ।

1730 ਦਾ ਦਹਾਕਾ

1730 ਦਾ ਦਹਾਕਾ ਵਿੱਚ ਸਾਲ 1730 ਤੋਂ 1739 ਤੱਕ ਹੋਣਗੇ|

1736

1736 18ਵੀਂ ਸਦੀ ਅਤੇ 1730 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

1737

1737 18ਵੀਂ ਸਦੀ ਅਤੇ 1730 ਦਾ ਦਹਾਕਾ ਵਿੱਚ ਗ੍ਰੇਗੋਰੀਅਨ ਕੈਲੰਡਰ ਦੇ ਮੰਗਲਵਾਰ ਦੇ ਦਿਨ ਸ਼ੁਰੂ ਹੋਣ ਵਾਲਾ ਆਮ ਸਾਲ ਹੈ। ਜੂਲੀਅਨ ਕੈਲੰਡਰ ਅਨੁਸਾਰ ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ ਸੀ।

1740 ਦਾ ਦਹਾਕਾ

1740 ਦਾ ਦਹਾਕਾ ਵਿੱਚ ਸਾਲ 1740 ਤੋਂ 1749 ਤੱਕ ਹੋਣਗੇ|

22 ਮਾਰਚ

22 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 81ਵਾਂ (ਲੀਪ ਸਾਲ ਵਿੱਚ 82ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 284 ਦਿਨ ਬਾਕੀ ਹਨ।

24 ਜਨਵਰੀ

11 ਮਾਘ ਨਾ: ਸ਼ਾ:

24 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 24ਵਾਂ ਦਿਨ ਹੁੰਦਾ ਹੈ। ਸਾਲ ਦੇ 341 (ਲੀਪ ਸਾਲ ਵਿੱਚ 342) ਦਿਨ ਬਾਕੀ ਹੁੰਦੇ ਹਨ।

25 ਮਈ

25 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 145ਵਾਂ (ਲੀਪ ਸਾਲ ਵਿੱਚ 146ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 220 ਦਿਨ ਬਾਕੀ ਹਨ।

26 ਮਈ

13 ਜੇਠ ਨਾ: ਸ਼ਾ:

26 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 146ਵਾਂ ਦਿਨ ਹੁੰਦਾ ਹੈ। ਸਾਲ ਦੇ 219 (ਲੀਪ ਸਾਲ ਵਿੱਚ 220) ਦਿਨ ਬਾਕੀ ਹੁੰਦੇ ਹਨ।

27 ਜੁਲਾਈ

27 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 208ਵਾਂ (ਲੀਪ ਸਾਲ ਵਿੱਚ 209ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 157 ਦਿਨ ਬਾਕੀ ਹਨ।

ਕਨ੍ਹੱਈਆ ਮਿਸਲ

ਕਨਹਈਆ ਮਿਸਲ ਦੀ ਸਥਾਪਨਾ ਸਰਦਾਰ ਜੈ ਸਿੰਘ ਨੇ ਕੀਤੀ ਜੋ ਕਿ ਲਾਹੌਰ ਦੇ ਦੱਖਣ-ਪੱਛਮ ਵੱਲ 15 ਮੀਲ ਦੇ ਫ਼ਾਸਲੇ ਉੱਤੇ ਸਥਿਤ ਪਿੰਡ ਕਾਹਨਾ ਦਾ ਰਹਿਣ ਵਾਲਾ ਸੀ। ਜੈ ਸਿੰਘ ਨੇ 1739 ਦੇ ਕਰੀਬ ਸਰਦਾਰ ਕਪੂਰ ਸਿੰਘ ਫ਼ੈਜ਼ਲਪੁਰੀਆ ਦੀ ਚੜ੍ਹਤ ਦੇਖ ਕੇ ਖੰਡੇ ਦਾ ਪਾਹੁਲ ਸਰਦਾਰ ਕਪੂਰ ਸਿੰਘ ਕੋਲੋਂ ਅੰਮ੍ਰਿਤਸਰ ਵਿਖੇ ਲਿਆ।ਸਰਦਾਰ ਜੈ ਸਿੰਘ ਨੇ 1749 ਦੇ ਕਰੀਬ 400 ਘੋੜ-ਸੁਆਰ ਇਕੱਠੇ ਕਰ ਲਏ ਸਨ।

1754 ਵਿੱਚ ਜੈ ਸਿੰਘ ਦਾ ਭਰਾ ਝੰਡਾ ਸਿੰਘ ਰਾਵਲਕੋਟ ਦੇ ਸ੍ਰ: ਨਿਧਾਨ ਸਿੰਘ ਹੱਥੋਂ ਆਪਸੀ ਲੜਾਈ ਵਿੱਚ ਮਾਰਿਆ ਗਿਆ। ਜੈ ਸਿੰਘ ਨੇ ਝੰਡਾ ਸਿੰਘ ਦੀ ਪੱਤਨੀ ਦੇਸਾਂ ਉੱਤੇ ਚੱਦਰ ਪਾ ਲਈ ਹਾਲਾਂਕਿ ਜੈ ਸਿੰਘ ਪਹਿਲਾਂ ਹੀ ਹਮੀਰ ਸਿੰਘ ਨਾਭਾ ਦੀ ਸਪੁੱਤਰੀ ਨਾਲ ਵਿਆਹਿਆ ਹੋਇਆ ਸੀ। ਝੰਡਾ ਸਿੰਘ ਦੇ ਇਲਾਕੇ ਵੀ ਜੈ ਸਿੰਘ ਦੇ ਕਬਜ਼ੇ ਹੇਠ ਆ ਗਏ। ਹੁਣ ਜੈ ਸਿੰਘ ਦੀ ਗਿਣਤੀ ਵੱਡੇ ਸਰਦਾਰਾਂ ਵਿੱਚ ਹੋਣ ਲੱਗ ਪਈ ਸੀ। ਉਸ ਨੇ ਨਾਗ, ਮੁਕੇਰੀਆਂ, ਹਾਜੀਪੁਰ, ਪਠਾਨਕੋਟ, ਧਰਮਕੋਟ ਤੇ ਸੁਜਾਨਪੁਰ ਆਦਿ ਉੱਤੇ ਵੀ ਕਬਜ਼ਾ ਕਰ ਲਿਆ। ਹੁਣ ਦੂਰ-ਦੂਰ ਦੇ ਪਹਾੜੀ ਰਾਜੇ ਜਿਵੇਂ ਕਿ ਕਾਂਗੜਾ, ਨੂਰਪੁਰ, ਦਾਤਾਰਪੁਰ ਆਦਿ ਉਸ ਨੂੰ ਨਜ਼ਰਾਨੇ ਭੇਂਟ ਕਰਦੇ ਸਨ।

1774 ਵਿੱਚ ਜੈ ਸਿੰਘ ਨੇ ਅੰਮ੍ਰਿਤਸਰ ਵਿੱਚ ਕਟੜਾ (ਬਾਜ਼ਾਰ) ਬਣਵਾਇਆ ਜਿਸ ਨੂੰ ਕਟੜਾ ਕਨਹਈਆ ਕਿਹਾ ਜਾਂਦਾ ਸੀ।

1782 ਵਿੱਚ ਰਾਜਾ ਸੰਸਾਰ ਚੰਦ ਕਾਂਗੜੇ ਦਾ ਰਾਜਾ ਬਣਿਆਂ। ਉਹ ਕਾਂਗੜੇ ਦੇ ਕਿਲ੍ਹੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸ ਨੇ ਕਈ ਵਾਰ ਕਿਲ੍ਹੇ ਉੱਤੇ ਹਮਲਾ ਕੀਤਾ ਪਰ ਕਾਮਯਾਬੀ ਨਾ ਮਿਲੀ। ਸੈਫ਼ ਅਲੀ ਖ਼ਾਨ ਦੀ ਮੌਤ ਉੱਪਰੰਤ ਇੱਕ ਵਾਰੀ ਫਿਰ ਸੰਸਾਰ ਚੰਦ ਨੇ ਕਿਲ੍ਹੇ ਉੱਤੇ ਹਮਲਾ ਕੀਤਾ ਪਰ ਕਿਲ੍ਹੇ ਉੱਤੇ ਕਬਜ਼ਾ ਨਾ ਕਰ ਸਕਿਆ। ਉਸ ਨੇ ਜੈ ਸਿੰਘ ਕਨਹਈਆ ਤੋਂ ਇਮਦਾਦ ਮੰਗੀ। ਜੈ ਸਿੰਘ ਨੇ ਆਪਣੇ ਸਪੁੱਤਰ ਗੁਰਬਖ਼ਸ਼ ਸਿੰਘ ਨੂੰ ਕੁਝ ਯੋਧਿਆਂ ਸਮੇਤ ਭੇਜਿਆ ਅਤੇ ਨਾਲ ਹੀ ਸਰਦਾਰ ਬਘੇਲ ਸਿੰਘ ਰਵਾਨਾ ਹੋਇਆ। ਇਸੇ ਸਾਲ ਹੀ ਜੈ ਸਿੰਘ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਰਹੇ ਖ਼ਾਸ ਦੋਸਤ ਹਕੀਕਤ ਸਿੰਘ ਦੀ ਮੌਤ ਹੋ ਗਈ। ਖਾਲਸਾ ਫੌਜ ਦੀ ਮਦਦ ਨਾਲ ਕਾਂਗੜੇ ਦਾ ਕਿਲ੍ਹਾ ਫ਼ਤਿਹ ਹੋ ਗਿਆ।

ਜੈ ਸਿੰਘ ਦੀ 1793 ਵਿੱਚ ਮੌਤ ਹੋਈ। ਉਹ ਉਸ ਸਮੇਂ 81 ਸਾਲ ਦਾ ਸੀ। ਕਨਹਈਆ ਮਿਸਲ ਦਾ ਕੰਟਰੋਲ ਸਰਦਾਰ ਜੈ ਸਿੰਘ ਦੀ ਨੂੰਹ ਰਾਣੀ ਸਦਾ ਕੌਰ ਕੋਲ ਚਲਾ ਗਿਆ (ਸਦਾ ਕੌਰ ਦੇ ਪਤੀ ਗੁਰਬਖ਼ਸ਼ ਸਿੰਘ ਦੀ 1785 ਵਿੱਚ ਅਚਲ ਬਟਾਲਾ ਵਿਖੇ ਹੋਈ ਲੜਾਈ ਵਿੱਚ ਮੌਤ ਹੋ ਗਈ ਸੀ)। ਰਾਣੀ ਸਦਾ ਕੌਰ ਨੇ ਆਪਣੀ ਬੇਟੀ ਮਹਿਤਾਬ ਕੌਰ ਦੀ ਸ਼ਾਦੀ ਸ਼ੁਕਰਚਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨਾਲ ਕੀਤੀ ਤੇ ਦੋਹਾਂ ਮਿਸਲਾਂ ਦੇ ਵਿਆਹਕ ਸੰਬੰਧਾਂ ਨੇ ਦੋਹਾਂ ਮਿਸਲਾਂ ਨੂੰ ਹੋਰ ਸ਼ਕਤੀਸ਼ਾਲੀ ਬਣਾਇਆ।

ਹਕੀਕਤ ਸਿੰਘ ਦੀ ਪੋਤੀ ਚੰਦ ਕੌਰ (ਬੇਟੀ ਸਰਦਾਰ ਜੈਮਲ ਸਿੰਘ) ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਸਪੁੱਤਰ ਕੰਵਰ ਖੜਕ ਸਿੰਘ ਨਾਲ ਹੋਈ। ਜੈਮਲ ਸਿੰਘ ਦਾ 1812 ਵਿੱਚ ਦੇਹਾਂਤ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਜੈਮਲ ਸਿੰਘ ਦਾ ਸਾਰਾ ਖ਼ਜ਼ਾਨਾ ਜੋ ਕਿ ਉਸ ਨੇ ਫ਼ਤਿਹਗੜ੍ਹ ਦੇ ਕਿਲ੍ਹੇ ਵਿੱਚ ਰੱਖਿਆ ਹੋਇਆ ਸੀ, ਉੱਤੇ ਕਬਜ਼ਾ ਕਰ ਲਿਆ। ਉਸ ਦੇ ਸਾਰੇ ਇਲਾਕੇ ਪ੍ਰਿੰਸ ਖੜਕ ਸਿੰਘ ਦੇ ਨਾਂ ਕਰ ਦਿੱਤੇ ਗਏ। ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਬਰਾਬਰ ਦੀ ਹੈਸੀਅਤ ਰੱਖਣ ਵਾਲੀ ਰਾਣੀ ਸਦਾ ਕੌਰ ਦੇ ਇਲਾਕੇ ਵੀ ਹੌਲੀ-ਹੌਲੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਬਜ਼ੇ ਵਿੱਚ ਕਰਨੇ ਸ਼ੁਰੂ ਕਰ ਦਿੱਤੇ। ਰਾਣੀ ਸਦਾ ਕੌਰ ਕੋਲੋਂ ਬਟਾਲਾ ਖੋਹ ਕੇ ਮਹਾਰਾਜੇ ਨੇ ਆਪਣੇ ਬੇਟੇ ਕੰਵਰ ਸ਼ੇਰ ਸਿੰਘ ਦੇ ਨਾਂ ਕਰ ਦਿੱਤਾ। ਰਾਣੀ ਚਾਹੁੰਦੀ ਸੀ ਕਿ ਉਹ ਕਨਹਈਆ ਮਿਸਲ ਦੀ ਸੁਤੰਤਰ ਰੂਪ ਵਿੱਚ ਸਰਦਾਰਨੀ ਬਣੀਂ ਰਹੇ ਪਰ ਜਦੋਂ ਮਹਾਰਾਜੇ ਨੇ ਦੇਖਿਆ ਕਿ ਰਾਣੀ ਖ਼ੁਫ਼ੀਆ ਤੌਰ ਉੱਤੇ ਸਰ ਚਾਰਲਸ ਮੈਟਕਾਫ਼ ਅਤੇ ਸਰ ਡੇਵਿਡ ਅਖ਼ਤਰਲੋਨੀ ਨਾਲ ਗੱਲਬਾਤ ਕਰ ਰਹੀ ਹੈ ਤਾਂ ਮਹਾਰਾਜੇ ਨੇ ਉਸ ਦੇ ਬਾਕੀ ਦੇ ਇਲਾਕੇ ਸਰਦਾਰ ਦੇਸਾ ਸਿੰਘ ਮਜੀਠੀਆ ਦੀ ਗਵਰਨਰਸ਼ਿੱਪ ਅਧੀਨ ਕਰ ਦਿੱਤੇ ਅਤੇ ਰਾਣੀ ਨੂੰ ਕੈਦ ਕਰ ਲਿਆ। ਉਸ ਦੀ 1832 ਵਿੱਚ ਹਿਰਾਸਤ ਵਿੱਚ ਹੀ ਮੌਤ ਹੋਈ।

ਕਰੋੜ ਸਿੰਘੀਆ ਮਿਸਲ

ਸਿੰਘ ਕਰੋੜਾ ਮਿਸਲ, ਜਾਂ ਪੰਜਗੜੀਆ ਮਿਸਲ, ਦੀ ਸਥਾਪਨਾ, ਸਰਦਾਰ ਕਰੋੜਾ ਸਿੰਘ ਨੇ ਕੀਤੀ ਸੀ। ਇਸ ਦੀ ਤਾਕਤ 10,000 ਰੈਗੂਲਰ ਘੋੜਸਵਾਰ ਸੀ।

ਕਰੋੜ ਸਿੰਘੀਆ ਮਿਸਲ ਦਾ ਨਾਂ ਲਾਹੌਰ ਜ਼ਿਲ੍ਹੇ ਦੇ ਬਰਕੀ ਪਿੰਡ ਦੇ ਸਰਦਾਰ ਕਰੋੜਾ ਸਿੰਘ ਦੇ ਨਾਂ ਤੇ ਰੱਖਿਆ ਗਿਆ ਸੀ। ਜਥੇ ਦਾ ਬਾਨੀ ਜਿਸਨੇ ਬਾਅਦ ਵਿੱਚ ਮਿਸਲ ਦਾ ਰੂਪ ਅਤੇ ਤਾਕਤ ਗ੍ਰਹਿਣ ਕਰ ਲਈ ਉਹ ਅੰਮ੍ਰਿਤਸਰ ਜ਼ਿਲੇ ਦੇ ਨਰਲੀ ਪਿੰਡ ਦੇ ਸਰਦਾਰ ਸ਼ਾਮ ਸਿੰਘ ਸੀ ਜਿਸਨੇ 1739 ਵਿਚ ਨਾਦਿਰ ਸ਼ਾਹ ਦੀਆਂ ਹਮਲਾਵਰੀ ਸ਼ਕਤੀਆਂ ਨਾਲ ਲੜਾਈ ਕੀਤੀ ਸੀ। ਕਰਮ ਸਿੰਘ, ਗੁਰਦਾਸਪੁਰ ਜ਼ਿਲੇ ਵਿਚ ਪੰਜਗੜ੍ਹਦਾ ਉੱਪਲ ਖੱਤਰੀ ਸੀ ਜਿਸਨੇ ਜਨਵਰੀ 1748 ਵਿਚ ਅਹਿਮਦ ਸ਼ਾਹ ਦੁੱਰਾਨੀ ਨਾਲ ਲੜਾਈ ਕੀਤੀ ਅਤੇ ਉਸਦਾ ਵਾਰਸ ਸਰਦਾਰ ਕਰੋੜਾ ਸਿੰਘ ਸੀ।

ਪੰਜਾਬ

ਪੰਜਾਬ (ਸ਼ਾਹਮੁਖੀ: پنجاب) ਉੱਤਰ-ਦੱਖਣੀ ਏਸ਼ੀਆ ਵਿੱਚ ਇੱਕ ਜੀਓਗ੍ਰੈਫ਼ਕ, ਕਲਚਰਲ ਅਤੇ ਇਤਿਹਾਸਕ ਖਿੱਤਾ ਹੈ। ਪੰਜਾਬ ਖ਼ਿੱਤੇ ਵਿੱਚ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਕਸ਼ਮੀਰ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰੀ ਰਾਜਿਸਥਾਨ, ਇਸਲਾਮਾਬਾਦ ਕੈਪਟਲ ਟੇਰਾਟੋਰੀ ਅਤੇ ਖ਼ੈਬਰ ਪਖ਼ਤੁਨਖ਼ਵਾ ਸ਼ਾਮਲ ਹਨ।

ਭੰਗੀ ਮਿਸਲ

ਮਿਸਲ ਭੰਗੀਆਂ ਸਿੱਖਾਂ ਦੀਆਂ ਮਿਸਲਾਂ ਵਿਚੋਂ ਇੱਕ ਪ੍ਰਮੁੱਖ ਮਿਸਲ ਮੰਨੀ ਗਈ ਹੈ। ਇਸ ਮਿਸਲ ਦਾ ਅੰਮ੍ਰਿਤਸਰ, ਲਾਹੌਰ, ਗੁਜਰਾਤ, ਚਿਨਿਓਟ ਆਦਿ ਇਲਾਕਿਆਂ ਉੱਤੇ ਦਬਦਬਾ ਬਣਿਆ ਰਿਹਾ ਸੀ। ਇਸ ਮਿਸਲ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਿਸਲ ਦੇ ਅਰੰਭ ਸਮੇਂ ਇਸ ਕੋਲ 12 ਹਜ਼ਾਰ ਦੇ ਲਗਭਗ ਘੋੜਸਵਾਰ ਫੌਜੀ ਸਨ।

ਇਸ ਮਿਸਲ ਦਾ ਨਾਂ 'ਭੰਗੀ' ਇਸ ਲਈ ਪਿਆ ਕਿਉਂਕਿ ਇਸ ਮਿਸਲ ਦੇ ਸਰਦਾਰ ਪੰਜਾਬ ਦੇ ਜੰਗਲਾਂ ਵਿੱਚ ਆਮ ਉੱਗਣ ਵਾਲੇ ਭੰਗ ਦੇ ਬੂਟੇ ਦਾ ਨਸ਼ਾ ਕਰਦੇ ਸਨ। ਹਿੰਦੁਸਤਾਨ ਵਿੱਚ ਇਸ ਦਾ ਇਸਤੇਮਾਲ ਹਜ਼ਾਰਾਂ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਕਈ ਵਿਦਵਾਨਾ ਦਾ ਖ਼ਿਆਲ ਹੈ ਕਿ ਵੇਦਾਂ ਵਿੱਚ ਜਿਸ 'ਸੋਮਰਸ' ਦਾ ਜ਼ਿਕਰ ਹੈ, ਉਹ ਭੰਗ ਦਾ ਰਸ ਹੀ ਹੈ। ਮੈਡੀਸਨ ਦੀ ਦੁਨੀਆਂ ਵਿੱਚ ਇਸ ਨੂੰ ਕੈਨਾਬਿਸ ਸਟੀਵਾ (Cannabis Stiva) ਕਿਹਾ ਜਾਂਦਾ ਹੈ। ਉੱਤਰੀ ਅਮਰੀਕਾ ਵਿੱਚ ਇਸ ਨੂੰ ਮੈਰੂਆਨਾ (Marijuana) ਕਿਹਾ ਜਾਂਦਾ ਹੈ। ਇਹ ਲਫ਼ਜ਼ ਮੈਕਸੀਕਨ ਅਪਭਾਸ਼ਾ ਵਿੱਚੋਂ ਉਪਜਿਆ ਹੈ ਤੇ ਲਗਭਗ 1930 ਤੋਂ ਲੋਕਪ੍ਰਿਯ ਹੋਇਆ। ਪੰਜਾਬ ਵਿੱਚ 17ਵੀਂ ਸਦੀ ਤੋਂ ਨਿਹੰਗ ਸਿੰਘ ਭੰਗ ਦਾ ਨਸ਼ਾ ਕਰਦੇ ਆ ਰਹੇ ਹਨ। ਉਹ ਸੁੱਕੀ ਭੰਗ ਨੂੰ ਦੁੱਧ ਵਿੱਚ ਘੋਟ ਕੇ, ਉਬਾਲ ਕੇ ਇਸ ਨੂੰ ਇਸਤੇਮਾਲ ਕਰਦੇ ਹਨ ਤੇ ਇਸ ਨੂੰ 'ਸੁੱਖਨਿਧਾਨ' ਕਹਿੰਦੇ ਹਨ। ਇਸ ਵਿੱਚ ਖ਼ਸਖ਼ਸ, ਬਦਾਮ, ਅਲਾਇਚੀ, ਚਾਰ ਮਗ਼ਜ਼ ਆਦਿ (ਸ਼ਰਦਾਈ ਵਾਲਾ ਸਾਰਾ ਮਸਾਲਾ) ਪਾ ਕੇ ਇਸ ਨੂੰ ਸਵਾਦੀ ਬਣਾਉਂਦੇ ਹਨ।

ਭੰਗੀ ਮਿਸਲ ਦਾ ਬਾਨੀ ਛੱਜਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ। ਉਹ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਸਮਕਾਲੀ ਸੀ ਤੇ ਉਸ ਨੇ ਖੰਡੇ ਦਾ ਪਾਹੁਲ ਗੁਰੂ ਸਾਹਿਬ ਕੋਲੋਂ ਛਕਿਆ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਇੱਕ ਕਰੀਬੀ ਰਿਸ਼ਤੇਦਾਰ ਭੋਮਾ ਸਿੰਘ ਢਿੱਲੋਂ ਜੱਟ ਵਸਨੀਕ ਪਿੰਡ ਹੰਗ (ਨੇੜੇ ਬਧਨੀ, ਮੋਗਾ) ਭੰਗੀ ਮਿਸਲ ਦਾ ਸਰਦਾਰ ਬਣਿਆਂ। 1739 ਵਿੱਚ ਨਾਦਰ ਸ਼ਾਹ ਨਾਲ ਹੋਈਆਂ ਝੜਪਾਂ ਵਿੱਚ ਉਸ ਨੇ ਚੰਗਾ ਨਾਂ ਕਮਾਇਆ। 1746 ਵਿੱਚ ਭੋਮਾ ਸਿੰਘ ਦੀ ਮੌਤ ਉਪਰੰਤ ਹਰੀ ਸਿੰਘ ਮਿਸਲ ਦਾ ਸਰਦਾਰ ਬਣਿਆਂ। ਹਰੀ ਸਿੰਘ ਭੋਮਾ ਸਿੰਘ ਦਾ ਗੋਦ ਲਿਆ ਬੇਟਾ ਅਤੇ ਭਤੀਜਾ ਵੀ ਸੀ।

ਭੰਗੀ ਮਿਸਲ ਦਾ ਪ੍ਰਮੁੱਖ ਹਰੀ ਸਿੰਘ ਸੀ, ਜਿਸ ਨੇ ਬਾਬਾ ਦੀਪ ਸਿੰਘ ਸ਼ਹੀਦ ਦੇ ਹੱਥੋਂ ਅੰਮ੍ਰਿਤਪਾਨ ਕੀਤਾ ਸੀ। ਦਲ ਖਾਲਸਾ ਦੀ ਸਥਾਪਨਾ ਸਮੇਂ ਉਸ ਨੂੰ ਭੰਗੀ ਮਿਸਲ ਦਾ ਸਰਦਾਰ ਅਤੇ ਤਰੁਨਾ ਦਲ ਦਾ ਮੁਖੀਆ ਪ੍ਰਵਾਨਤ ਕੀਤਾ ਗਿਆ ਸੀ। ਅੰਮ੍ਰਿਤਸਰ ਵਿੱਚ ਉਸ ਨੇ ਕਟੜਾ ਹਰੀ ਸਿੰਘ ਦੀ ਸਥਾਪਨਾ ਕੀਤੀ ਸੀ ਅਤੇ ਨਾਲ ਹੀ ਕਿਲ੍ਹਾ ਭੰਗੀਆਂ ਉਸਾਰਨ ਦਾ ਕੰਮ ਅਰੰਭ ਕਰਵਾਇਆ ਸੀ।

ਹਰੀ ਸਿੰਘ ਦੇ ਜਾਨਸ਼ੀਨ ਸਰਦਾਰ ਝੰਡਾ ਸਿੰਘ ਨੇ ਭੰਗੀ ਮਿਸਲ ਨੂੰ ਹੋਰ ਉੱਨਤੀ ਵੱਲ ਤੋਰਿਆ।1772 ਈ: ਵਿੱਚ ਕੀਤੇ ਗਏ ਦੂਜੇ ਹਮਲੇ ਸਮੇਂ ਮਿਸਲ ਨੇ ਮੁਲਤਾਨ ਅਤੇ ਬਹਾਵਲਪੁਰ ਨੂੰ ਜਿੱਤ ਲਿਆ।ਝੰਡਾ ਸਿੰਘ ਨੇ ਰਾਮਨਗਰ ਦੇ ਚੱਠਿਆਂ ਤੋਂ ਪ੍ਰਸਿੱਧ ਜ਼ਮਜ਼ਮਾ ਤੋਪ, ਜੋ ਬਾਅਦ ਵਿੱਚ ਭੰਗੀਆਂ ਦੀ ਤੋਪ ਦੇ ਨਾਂਅ ਨਾਲ ਪ੍ਰਸਿੱਧ ਹੋਈ, ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ। ਝੰਡਾ ਸਿੰਘ ਅਧੀਨ ਮਿਸਲ ਭੰਗੀਆਂ ਦੀ ਸਾਲਾਨਾ ਆਮਦਨ ਇੱਕ ਕਰੋੜ ਰੁਪਏ ਦੇ ਲਗਭਗ ਅਨੁਮਾਨਤ ਕੀਤੀ ਗਈ ਸੀ।

ਰਸਾਇਣ ਵਿਗਿਆਨ

ਰਸਾਇਣਿ ਵਿਗਿਆਨ ਵਿਗਿਆਨ ਦੀ ਉਹ ਸ਼ਾਖਾ ਹੈ ਜਿਸ ਵਿੱਚ ਪਦਾਰਥਾਂ ਦੀ ਸੰਰਚਨਾ, ਗੁਣਾਂ ਅਤੇ ਰਾਸਾਇਣਕ ਪ੍ਰਤੀਕਿਰਿਆਵਾਂ ਦੇ ਦੌਰਾਨ ਉਨ੍ਹਾਂ ਵਿੱਚ ਹੋਏ ਪਰਿਵਰਤਨਾਂ ਦਾ ਅਧਿਅਨ ਕੀਤਾ ਜਾਂਦਾ ਹੈ।

ਇਸ ਵਿੱਚ ਪਦਾਰਥਾਂ ਦੇ ਪਰਮਾਣੂਆਂ, ਅਣੂਆਂ, ਕਰਿਸਟਲਾਂ (ਰਵਿਆਂ) ਅਤੇ ਰਾਸਾਇਣਕ ਪ੍ਰਤੀਕਿਰਿਆਵਾਂ ਦੇ ਦੌਰਾਨ ਮੁਕਤ ਹੋਈ ਜਾਂ ਪ੍ਰਯੁਕਤ ਹੋਈ ਊਰਜਾ ਦਾ ਅਧਿਅਨ ਕੀਤਾ ਜਾਂਦਾ ਹੈ।

ਸਚਲ ਸਰਮਸਤ

ਸਚਲ ਸਰਮਸਤ (1739–1829) (ਸਿੰਧੀ ਭਾਸ਼ਾ: سچلُ سرمستُ, ਉਰਦੂ: سچل سرمست‎) ਸਿੰਧੀ ਸੂਫ਼ੀ ਕਵੀ ਸਨ। ਉਨ੍ਹਾਂ ਦਾ ਜਨਮ ਰਾਣੀਪੁਰ ਨੇੜੇ ਦਰਾਜ਼ਾ, ਸਿੰਧ (ਅੱਜਕੱਲ ਪਾਕਿਸਤਾਨ ਵਿਚ) ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਮ ਤਾਂ ਅਬਦੁਲ ਵਹਾਬ ਫ਼ਾਰੂਕ਼ੀ ਸੀ ਮਗਰ ਉਨ੍ਹਾਂ ਦੀ ਸਾਫ਼ਗੋਈ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਸਚਲ ਜਾਂ ਸੱਚੂ ਕਹਿਣ ਲੱਗੇ। ਉਹ ਆਪਣੀ ਸ਼ਾਇਰੀ ਵਿੱਚ ਵੀ ਇਸ ਦੀ ਵਰਤੋਂ ਕਰਦੇ ਸਨ। ਸਿੰਧੀ ਵਿੱਚ ਸੱਚੂ ਤੋਂ ਭਾਵ ਸੱਚਾ ਹੁੰਦਾ ਹੈ ਅਤੇ ਸਰਮਸਤ ਦਾ ਮਤਲਬ ਫ਼ਕੀਰ। ਸਚਲ ਸਰਮਸਤ ਦਾ ਸ਼ਾਬਦਿਕ ਅਰਥ ਹੈ 'ਸੱਚਾ ਫ਼ਕੀਰ'। ਸਰਮਸਤ ਦੀ ਉਮਰ ਅਜੇ ਨਿਆਣੀ ਹੀ ਸੀ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਚਾਚੇ ਨੇ ਪਾਲਿਆ ਅਤੇ ਮੁਰਸ਼ਿਦ ਵਜੋਂ ਰੂਹਾਨੀ ਸੇਧ ਵੀ ਦਿੱਤੀ। ਚਾਚੇ ਦਾ ਨਾਮ ਮੀਆਂ ਅਬਦੁੱਲ ਹੱਕ ਫਾਰੂਕੀ ਸੀ, ਜਿਸਦਾ ਸੰਬੰਧ ਕਾਦਿਰੀ ਸਿਲਸਿਲੇ ਨਾਲ ਸੀ। ਵਿਆਹ ਕਰਵਾਇਆ ਤਾਂ ਦੋ ਸਾਲ ਬਾਅਦ ਹੀ ਪਤਨੀ ਦੀ ਮੌਤ ਹੋ ਗਈ। ਫਿਰ ਦੂਜਾ ਵਿਆਹ ਉਨ੍ਹਾਂ ਨੇ ਕਦੇ ਨਹੀਂ ਕਰਵਾਇਆ।

੨੦ ਮਾਰਚ

20 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 79ਵਾਂ (ਲੀਪ ਸਾਲ ਵਿੱਚ 80ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 286 ਦਿਨ ਬਾਕੀ ਹਨ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.