15 ਸਤੰਬਰ

15 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 258ਵਾਂ (ਲੀਪ ਸਾਲ ਵਿੱਚ 259ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 107 ਦਿਨ ਬਾਕੀ ਹਨ।

<< ਸਤੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30
2019

ਵਾਕਿਆ

ਜਨਮ

ਦਿਹਾਂਤ

  • 1843 – ਸਿੱਖ ਸਲਤਨਤ ਦੇ ਮਹਾਰਾਜਾ ਸ਼ੇਰ ਸਿੰਘ ਦਾ ਦਿਹਾਂਤ।
  • 1967 – ਭਾਰਤੀ-ਅਮਰੀਕੀ ਸਿੱਖ ਲੇਖਕ ਅਤੇ ਲੈਕਚਰਾਰ ਭਗਤ ਸਿੰਘ ਥਿੰਦ ਦਾ ਦਿਹਾਂਤ।
  • 1973 – ਸਪੇਨ ਗਾਇਕ/ਗੀਤਕਾਰ, ਕਵੀ, ਥੀਏਟਰ ਡਾਇਰੈਕਟਰ, ਯੂਨੀਵਰਸਿਟੀ ਵਿਦਵਾਨ ਵਿਕਤੋਰ ਖਾਰਾ ਦਾ ਦਿਹਾਂਤ।
2000 ਓਲੰਪਿਕ ਖੇਡਾਂ

2000 ਓਲੰਪਿਕ ਖੇਡਾਂ ਜਿਹਨਾਂ XXVII ਓਲੰਪੀਆਡ ਅਤੇ 2000 ਸਿਡਨੀ ਜਾਂ ਸਦੀ ਦੀਆਂ ਖੇਡਾਂ ਕਿਹਾਂ ਜਾਂਦਾ ਹੈ ਇਹ ਖੇਡ ਮੇਲਾਂ 15 ਸਤੰਬਰ ਤੋਂ 1 ਅਕਤੁਬਰ, 2000 ਤੱਕ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਖੇ ਹੋਇਆ। ਇਸ ਸ਼ਹਿਰ ਨੂੰ ਇਹ ਦੂਜੀ ਵਾਰ ਮੌਕਾ ਮਿਲਿਆ ਸੀ ਇਸ ਤੋਂ ਪਹਿਲਾ 1956 ਓਲੰਪਿਕ ਖੇਡਾਂ ਇਸ ਸ਼ਹਿਰ 'ਚ ਹੋਈਆ ਸਨ। ਇਹਨਾਂ ਖੇਡਾਂ ਵਿੱਚ ਅਮਰੀਕਾ 93 ਤਗਮੇ ਜਿੱਤ ਕੇ ਚੋਟੀ ਤੇ ਰਿਹਾ ਇਸ ਤੋਂ ਬਾਅਦ ਰੂਸ ਅਤੇ ਚੀਨ ਨੇ ਤਗਮੇ ਪ੍ਰਾਪਤ ਕੀਤੇ ਅਤੇ ਆਸਟਰੇਲੀਆ 58 ਤਗਮੇ ਜਿੱਤ ਕੇ ਚੋਥੇ ਸਥਾਨ ਤੇ ਰਿਹਾ। ਇਹਨਾ ਖੇਡਾਂ ਤੇ ਅਨੁਮਾਨ 6.6 ਬਿਲੀਅਨ ਅਸਟਰੇਲੀਅ ਡਾਲਰ ਖਰਚ ਆਇਆ।

ਅੱਸੂ

ਅੱਸੂ ਨਾਨਕਸ਼ਾਹੀ ਜੰਤਰੀ ਦਾ ਸੱਤਵਾਂ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਸਤੰਬਰ ਅਤੇ ਅਕਤੂਬਰ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ 30 ਦਿਨ ਹੁੰਦੇ ਹਨ।

ਕਿੱਸਾ (ਫ਼ਿਲਮ)

ਕਿੱਸਾ ਅਨੂਪ ਸਿੰਘ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ 2013 ਦੀ ਭਾਰਤੀ-ਜਰਮਨੀ ਡਰਾਮਾ ਫ਼ਿਲਮ ਹੈ। ਇਹ ਪੰਜਾਬੀ ਫ਼ਿਲਮ 38ਵੇਂ "ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ"(2013) ਵਿੱਚ ਵਿਖਾਈ ਗਈ। ਉਥੇ ਇਸ ਨੇ 15 ਸਤੰਬਰ 2013 ਦੀ "ਸਰਬੋਤਮ ਏਸ਼ੀਅਨ ਫ਼ਿਲਮ" ਦਾ ਪੁਰਸਕਾਰ ਜਿੱਤਿਆ ਹੈ। ਇਸ ਫ਼ਿਲਮ ਦੇ ਨਿਰਮਾਣ ਵਿੱਚ ਭਾਰਤ, ਜਰਮਨੀ, ਨੀਦਰਲੈਂਡ ਅਤੇ ਫਰਾਂਸ ਸ਼ਾਮਿਲ ਹਨ। ਸਹਿ-ਨਿਰਮਾਤਾ ਵਜੋਂ ਐਨ.ਐਫ.ਡੀ.ਸੀ. ਦਾ ਯੋਗਦਾਨ ਹੈ।

ਕੋਸਤਾ ਰੀਕਾ

ਕੋਸਤਾ ਰੀਕਾ, ਅਧਿਕਾਰਕ ਤੌਰ ਉੱਤੇ ਕੋਸਤਾ ਰੀਕਾ ਦਾ ਗਣਰਾਜ(ਸਪੇਨੀ: Costa Rica ਜਾਂ República de Costa Rica)(ਸਪੇਨੀ 'ਚ ਮਤਲਬ "ਅਮੀਰ ਤਟ") ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਨਿਕਾਰਾਗੁਆ, ਦੱਖਣ-ਪੂਰਬ ਵੱਲ ਪਨਾਮਾ, ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਅਤੇ ਪੂਰਬ ਵੱਲ ਕੈਰੀਬਿਆਈ ਸਾਗਰ ਨਾਲ ਲੱਗਦੀਆਂ ਹਨ।

ਖਾਲਸਾ ਰਾਜ

ਖ਼ਾਲਸਾ ਰਾਜ (ਅੰਗਰੇਜ਼ੀ: Sikh Empire ਸਿੱਖ ਐਮਪਾਇਰ; ਪੰਜਾਬੀ ਰਾਜ, ਸਿੱਖ ਖ਼ਾਲਸਾ ਰਾਜ ਜਾਂ ਸਰਕਾਰ-ਏ-ਖ਼ਾਲਸਾ ਵੀ ਕਿਹਾ ਜਾਂਦਾ) ਇੱਕ ਤਾਕਤਵਰ ਅਤੇ ਨਿਰਪੱਖ ਮੀਰੀ ਸੀ, ਜਿਸਦਾ ਆਗਾਜ਼ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਦੁਆਲੇ ਮਹਾਰਾਜਾ ਰਣਜੀਤ ਸਿੰਘ ਅਧੀਨ ਹੋਇਆ। ਇਹ ਸਲਤਨਤ 1799 ਵਿੱਚ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ੇ ਤੋਂ 1849 ਤੱਕ ਰਿਹਾ, ਜਿਸਦੀ ਜੜ੍ਹ ਸਮੂਹ ਸੁਤੰਤਰ ਸਿੱਖ ਮਿਸਲਾਂ ਦੇ ਖਾਲਸਾਈ ਸਿਧਾਂਤਾਂ 'ਤੇ ਅਧਾਰਿਤ ਸੀ। 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ ਦੱਰਾ-ਏ-ਖ਼ੈਬਰ ਤੋਂ ਚੜ੍ਹਦੇ ਪਾਸੇ ਲਹਿੰਦੇ-ਤਿਬਤ, ਅਤੇ ਦੱਖਣ ਵੱਲ ਮਿਠਾਨਕੋਟ ਤੋਂ ਉੱਤਰ ਕੰਨੀ ਕਸ਼ਮੀਰ ਤੱਕ ਫੈਲਿਆ। ਇਹ ਅੰਗਰੇਜ਼ਾ ਦੇ ਬ੍ਰਿਟਿਸ਼ ਰਾਜ ਹਿੱਸੇ ਆਉਣ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਆਖਰੀ ਨਰੋਆ ਖੇਤਰ ਸੀ।

ਖਾਲਸਾ ਰਾਜ ਦੀ ਨੀਹ ਸੰਨ 1707 ਦੇ ਸ਼ੁਰੂਆਤੀ ਦੌਰ ਵੇਲੇ ਰੱਖੀ ਗਈ ਹੋਣ ਦਾ ਦਾਵਾ ਹੋ ਸਕਦਾ ਹੈ, ਜਿਸ ਸਾਲ ਔਰੰਗਜ਼ੇਬ ਦੀ ਮੌਤ ਅਤੇ ਮੁਗ਼ਲੀਆ ਸਲਤਨਤ ਦਾ ਨਾਸ ਹੋਣਾ ਅਰੰਭ ਹੋਇਆ। ਮੁਗ਼ਲਾਂ ਦੇ ਬਹੁਤ ਜ਼ਿਆਦਾ ਕਮਜ਼ੋਰ ਹੋਣ ਨਾਲ, ਦਲ ਖ਼ਾਲਸਾ, ਗੁਰੂ ਗੋਬਿੰਦ ਸਿੰਘ ਦੀ ਸਾਜੀ ਖਾਲਸਾ ਫੌਜ ਦਾ ਇੰਤਜ਼ਾਮੀ ਤੌਰ ਤੇ ਸੁਧਾਰਿਆ ਵਜੂਦ, ਦੀ ਅਗਵਾਈ ਹੇਠ ਠੰਡੇ ਪਏ ਮੁਗ਼ਲਾਂ ਅਤੇ ਲਹਿੰਦੇ ਵੱਲ ਪਠਾਣਾ ਖਿਲਾਫ਼ ਮੁਹਿੰਮ ਜਾਰੀ ਹੋ ਗਈ। ਇਸ ਨਾਲ ਫੌਜ ਦਾ ਪਸਾਰਾ ਹੋਇਆ ਜੋ ਅੱਗੇ ਜਾਕੇ ਵੱਖ-ਵੱਖ ਕੌਨਫ਼ੈਡਰਸੀਆਂ ਜਾਂ ਅਧ-ਸੁਤੰਤਰ ਮਿਸਲਾਂ ਵਿੱਚ ਵੰਡ ਹੋ ਗਏ। ਮਿਸਲਾਂ ਦੀਆਂ ਇਹਨਾ ਫੌਜੀ ਟੁਕੜੀਆ ਨੇ ਇੱਕ-ਦੂਜੇ ਤੋਂ ਅਲਹਿਦਾ ਇਲਾਕੇ ਅਤੇ ਸ਼ਹਿਰ ਕਾਬੂ ਕਰ ਲਏ। ਭਰ, 1762 ਤੋਂ 1799 ਦੇ ਵਕਵੇ ਦੌਰਾਨ, ਇੰਜ ਲੱਗ ਰਿਹਾ ਸੀ ਜਿਵੇਂ ਮਿਸਲਦਾਰੀਆਂ ਦੇ ਸਿੱਖ ਸਰਦਾਰ ਆਪਣੇ ਆਪ ਵਿੱਚ ਹੀ ਅਜ਼ਾਦ ਫ਼ੌਜਦਾਰ ਬਣ ਰਹੇ ਹੋਣ।

ਸਾਮਰਾਜ ਦਾ ਆਗਾਜ਼ ਰਣਜੀਤ ਸਿੰਘ ਵਲੋਂ ਲਹੌਰ ਦਾ ਕਬਜ਼ਾ ਉਸ ਦੇ ਅਫ਼ਗਾਨੀ ਰਾਜੇ, ਜ਼ਮਾਨ ਸ਼ਾਹ ਦੁਰਾਨੀ ਤੋਂ ਲੈਕੇ ਹੋਇਆ, ਅਤੇ ਇਸੇ ਲੜੀ ਤਹਿਤ ਅਫ਼ਗਾਨ, ਅਫ਼ਗਾਨ-ਸਿੱਖ ਜੰਗਾਂ ਹਾਰਕੇ ਪੰਜਾਬ ਤੋਂ ਬਰਖਾਸਤ ਹੋਣੇ ਸ਼ੁਰੂ ਹੋ ਗਏ, ਨਾਲੇ ਖੇਰੂ-ਖੇਰੂ ਹੋਈਆਂ ਸਿੱਖ ਮਿਸਲਾਂ ਵਿੱਚ ਇਕਤਾ ਹੋਣ ਲੱਗ ਪਈ। ਰਣਜੀਤ ਸਿੰਘ ਨੂੰ 12 ਅਪ੍ਰੈਲ 1801 (ਵਿਸਾਖੀ ਵਾਲੇ ਦਿਨ) ਪੰਜਾਬ ਦਾ ਮਹਾਰਾਜਾ ਐਲਾਨਿਆ ਗਿਆ, ਜਿਸ ਨਾਲ ਇੱਕ ਸਿਆਸੀ ਏਕਤਾ ਵਾਲਾ ਸੂਬਾ ਸਿਰਜਿਆ। ਸਾਹਿਬ ਸਿੰਘ ਬੇਦੀ, ਗੁਰੂ ਨਾਨਕ ਸਾਹਿਬ ਦੀ ਪੀੜੀ ਵਿੱਚੋ, ਨੇ ਤਾਜਪੋਸ਼ੀ ਨੂੰ ਇੰਜ਼ਾਮ ਦਿਤਾ। ਇਕਲੇ ਇੱਕ ਮਿਸਲ ਦੇ ਮੁੱਖੀ ਹੋਣ ਤੋਂ ਪੰਜਾਬ ਦੇ ਮਹਾਰਾਜਾ ਬਣਨ ਤੱਕ, ਰਣਜੀਤ ਸਿੰਘ ਬਹੁਤ ਥੋੜੇ ਹੀ ਵਕਵੇ ਵਿੱਚ ਸੱਤਾ ਤੇ ਕਾਬਜ਼ ਹੋਇਆ। ਓਹ ਆਪਣੀ ਫੌਜ ਨੂੰ ਤਾਜ਼ਾ ਸਿਖਲਾਈ, ਹਥਿਆਰਾਂ ਅਤੇ ਤੋਪਖ਼ਾਨਿਆਂ ਨਾਲ ਮੌਡਰਨ ਕਰਨ ਲੱਗ ਪਿਆ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਰਾਜ ਅੰਦਰੂਨੀ ਫ਼ੁੱਟ ਅਤੇ ਮਾੜੇ ਸਿਆਸੀ ਪ੍ਰਬੰਧਾ ਕਾਰਨ ਕਮਜ਼ੋਰ ਹੋ ਗਿਆ। ਅਖੀਰ, ਸੰਨ 1849 ਤੱਕ ਦੂਜੀ ਐਂਗਲੋ-ਸਿੱਖ ਜੰਗ ਵਿੱਚ ਹਾਰਨ ਕਰਕੇ ਇਹ ਐਮਪਾਇਰ ਬ੍ਰਿਟਿਸ਼ ਰਾਜ ਅਤੇ ਉਸ ਤੋਂ ਅਗਾਂਹ ਭਾਰਤ ਅਤੇ ਪਾਕਿਸਤਾਨ ਦੇ ਹਿਸੇ ਆਇਆ।

ਸੰਨ ੧੮੫੬ ਬਿਕ੍ਰਮੀ (੧੭੯੯ ਈਸਵੀ) ਤੋਂ ੧੯੦੩ ਬਿਕ੍ਰਮੀ (੧੮੪੯ ਈਸਵੀ) ਤੱਕ ਖ਼ਾਲਸਾ ਰਾਜ ਦੇ ਚਾਰ ਸੂਬੇ ਸਨ: ਲਹੌਰ (ਪੰਜਾਬ ਵਿੱਚ, ਜੋ ਸਿੱਖ ਰਾਜਧਾਨੀ ਬਣਿਆ ਹੈ), ਮੁਲਤਾਨ (ਇਹ ਵੀ ਪੰਜਾਬ ਵਿੱਚ ਹੈ), ਪੇਸ਼ਾਵਰ ਅਤੇ ਜੰਮੂ ਕਸ਼ਮੀਰ।

ਗੁਆਤੇਮਾਲਾ

ਗੁਆਤੇਮਾਲਾ, ਅਧਿਕਾਰਕ ਤੌਰ ਉੱਤੇ ਗੁਆਤੇਮਾਲਾ ਦਾ ਗਣਰਾਜ (ਸਪੇਨੀ: República de Guatemala ਰੇਪੂਬਲਿਕਾ ਦੇ ਗੁਆਤੇਮਾਲਾ), ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਅਤੇ ਪੱਛਮ ਵੱਲ ਮੈਕਸੀਕੋ, ਦੱਖਣ-ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ, ਉੱਤਰ-ਪੂਰਬ ਵੱਲ ਬੇਲੀਜ਼, ਪੂਰਬ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ-ਪੂਰਬ ਵੱਲ ਹਾਂਡਰਸ ਅਤੇ ਏਲ ਸਾਲਵਾਡੋਰ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 108,890 ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ 13,276,517 ਹੈ।

ਤਖ਼ਤ ਸਿੰਘ

ਪ੍ਰਿੰ: ਤਖ਼ਤ ਸਿੰਘ (15 ਸਤੰਬਰ 1914 - 26 ਫਰਵਰੀ 1999)ਪੰਜਾਬੀ ਕਵੀ ਸਨ। ਉਹਨਾਂ ਨੇ ਉਰਦੂ ਸ਼ਾਇਰੀ ਵਿੱਚ ਰੜ੍ਹ ਕੇ ਪੰਜਾਬੀ ਕਵਿਤਾ ਵਿੱਚ ਪ੍ਰਵੇਸ਼ ਕੀਤਾ। ਉਹ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਵੱਡੇ ਭਰਾ ਸਨ।

ਦੂਰਦਰਸ਼ਨ

ਦੂਰਦਰਸ਼ਨ ਭਾਰਤ ਤੋਂ ਪ੍ਰਸਾਰਤ ਹੋਣ ਵਾਲਾ ਇੱਕ ਟੀ ਵੀ ਚੈਨਲ ਹੈ। ਜੋ ਕਿ ਪ੍ਰਸਾਰ ਭਾਰਤੀ ਦੇ ਅਧੀਨ ਆਓਂਦਾ ਹੈ। ਦੂਰਦਰਸ਼ਨ ਭਾਰਤ ਦੀ ਸੱਭ ਤੋਂ ਵੱਡੀ ਪ੍ਰਸਾਰਣ ਸੰਸਥਾ ਹੈ। 15 ਸਤੰਬਰ 2009 ਨੂੰ ਦੂਰਦਰਸ਼ਨ ਦੀ 50ਵੀਂ ਵਰ੍ਹੇਗੰਢ ਸੀ। ਭਾਰਤ ਵਿਚ ਟੈਲੀਵਿਜ਼ਨ ਦੀ ਸ਼ੁਰੂਆਤ 1959 ਵਿਚ ਹੋਈ ਸੀ। 1972 ਵਿਚ ਦੂਸਰਾ ਟੀ. ਵੀ. ਸਟੇਸ਼ਨ ਬੰਬਈ (ਮੁੰਬਈ) ਵਿਖੇ ਆਰੰਭ ਕੀਤਾ ਗਿਆ। 1973 ਵਿਚ ਸ੍ਰੀਨਗਰ, ਅੰਮ੍ਰਿਤਸਰ, 1975 ਵਿਚ ਕਲਕੱਤਾ (ਕੋਲਕਾਤਾ), ਮਦਰਾਸ ਤੇ ਲਖਨਊ ਤੋਂ ਸਟੇਸ਼ਨਾਂ ਦੀ ਸ਼ੁਰੂਆਤ ਹੋਈ। 1976 ਵਿਚ ਇਸ ਨੂੰ ਆਲ ਇੰਡੀਆ ਰੇਡੀਓ ਨਾਲੋਂ ਅਲੱਗ ਕਰਕੇ 'ਦੂਰਦਰਸ਼ਨ' ਦਾ ਨਾਂਅ ਦਿੱਤਾ ਗਿਆ। ਇਸ ਨੂੰ ਸੂਚਨਾ ਤੇ ਪ੍ਰਸਾਰਨ ਮਹਿਕਮੇ ਅਧੀਨ ਰੱਖਿਆ ਗਿਆ। 1980 ਦੇ ਦਹਾਕੇ ਵਿਚ ਇਨਸੈਟ-1 ਏ ਰਾਹੀਂ ਦੂਰਦਰਸ਼ਨ ਪੂਰੇ ਮੁਲਕ ਵਿਚ ਪਹੁੰਚਣ ਲੱਗਾ। ਇਹ ਪ੍ਰਸਾਰਨ 'ਨੈਸ਼ਨਲ ਪ੍ਰੋਗਰਾਮ' ਸਿਰਲੇਖ ਹੇਠ ਪ੍ਰਸਾਰਿਤ ਕੀਤਾ ਜਾਂਦਾ ਸੀ। 1982 ਦੀਆਂ ਏਸ਼ੀਆਈ ਖੇਡਾਂ ਦਿੱਲੀ ਵਿਖੇ ਹੋਈਆਂ ਤਾਂ ਭਾਰਤੀ ਟੈਲੀਵਿਜ਼ਨ ਨੂੰ ਵੱਡਾ ਹੁਲਾਰਾ ਮਿਲਿਆ। ਭਾਰਤ ਸਰਕਾਰ ਨੇ ਇਨ੍ਹਾਂ ਖੇਡਾਂ ਦੇ ਪ੍ਰਸਾਰਨ ਲਈ ਰੰਗਦਾਰ ਟੈਲੀਵਿਜ਼ਨ ਦੀ ਸ਼ੁਰੂਆਤ ਕੀਤੀ। ਭਾਰਤੀ ਟੈਲੀਵਿਜ਼ਨ 'ਚ 1990 ਦੇ ਦਹਾਕੇ ਦੇ ਆਰੰਭ ਦੇ ਸਾਲਾਂ ਵਿੱਚ ਉਪਗ੍ਰਹਿ ਟੀ. ਵੀ. ਦੀ ਸ਼ੁਰੂਆਤ ਹੋਈ।

ਨਿਕਾਰਾਗੁਆ

ਨਿਕਾਰਾਗੁਆ, ਅਧਿਕਾਰਕ ਤੌਰ ਉੱਤੇ ਨਿਕਾਰਾਗੁਆ ਦਾ ਗਣਰਾਜ (ਸਪੇਨੀ: República de Nicaragua ਰੇਪੂਬਲਿਕਾ ਦੇ ਨਿਗਾਰਗੁਆ), ਮੱਧ ਅਮਰੀਕਾ ਥਲ-ਜੋੜ ਦਾ ਸਭ ਤੋਂ ਵੱਡਾ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਹਾਂਡਰਸ ਅਤੇ ਦੱਖਣ ਵੱਲ ਕੋਸਟਾ ਰੀਕਾ ਨਾਲ ਲੱਗਦੀਆਂ ਹਨ। ਇਹ ਦੇਸ਼ 11 ਅਤੇ 14 ਡਿਗਰੀ ਉੱਤਰ ਵਿਚਕਾਰ ਪੈਂਦਾ ਹੈ ਭਾਵ ਪੂਰਨ ਰੂਪ ਵਿੱਚ ਤਪਤ-ਖੰਡੀ ਜੋਨ ਵਿੱਚ। ਪੂਰਬ ਵੱਲ ਕੈਰੀਬਿਆਈ ਸਾਗਰ ਪੈਂਦਾ ਹੈ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ।

ਦੇਸ਼ ਦਾ ਭੌਤਿਕ ਭੂਗੋਲ ਤਿੰਨ ਪ੍ਰਮੁੱਖ ਜੋਨਾਂ ਵਿੱਚ ਵੰਡਿਆ ਗਿਆ ਹੈ: ਪ੍ਰਸ਼ਾਂਤ ਨਰਵਾਣ; ਸਿੱਲ੍ਹੀਆਂ ਅਤੇ ਠੰਡੀਆਂ ਕੇਂਦਰੀ ਉੱਚ-ਭੋਂਆਂ; ਅਤੇ ਕੈਰੀਬਿਆਈ ਨਰਵਾਣ। ਦੇਸ਼ ਦੇ ਪ੍ਰਸ਼ਾਂਤ ਮਹਾਂਸਾਗਰ ਵਾਲੇ ਪਾਸੇ ਮੱਧ ਅਮਰੀਕਾ ਦੀਆਂ ਦੋ ਸਭ ਤੋਂ ਵੱਡੀਆਂ ਤਾਜੇ ਪਾਣੀ ਦੀਆਂ ਝੀਲਾਂ ਹਨ—ਮਾਨਾਗੁਆ ਝੀਲ ਅਤੇ ਨਿਕਾਰਾਗੁਆ ਝੀਲ। ਨਿਕਾਰਾਗੁਆ ਝੀਲ ਵਿੱਚ ਓਮੇਤੇਪੇ ਟਾਪੂ ਸਥਿੱਤ ਹੈ ਜੋ ਸੈਲਾਨੀਆਂ ਵਿੱਚ ਬਹੁਤ ਪ੍ਰਸਿੱਧ ਹੈ। Surrounding these lakes and extending to their northwest along the rift valley of the Gulf of Fonseca are fertile lowland plains, with soil highly enriched by ash from nearby volcanoes of the central highlands. Nicaragua's abundance of biologically significant and unique ecosystems contribute to Mesoamerica's designation as a biodiversity hotspot.

ਬਲਵੰਤ ਗਾਰਗੀ

ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦੇ ਪ੍ਰਮੁੱਖ ਨਾਟਕਕਾਰਾਂ ਵਿੱਚੋਂ ਇੱਕ ਸਨ।

ਬਾਗੇਸ਼੍ਵਰ ਜ਼ਿਲ੍ਹਾ

ਬਾਗੇਸ਼੍ਵਰ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ। ਜ਼ਿਲ੍ਹੇ ਦਾ ਹੈਡ ਕੁਆਟਰ ਬਾਗੇਸ਼੍ਵਰ ਕਸਬੇ ਵਿਚ ਹੈ। ਇਹ ਜ਼ਿਲ੍ਹਾ ਉੱਤਰ ਅਤੇ ਪੂਰਬ ਵੱਲ ਪਿਥੌਰਾਗਢ਼ ਜ਼ਿਲ੍ਹੇ, ਪੱਛਮ ਵੱਲ ਗੜਵਾਲ ਡਵੀਜ਼ਨ, ਅਤੇ ਦੱਖਣ ਵੱਲ ਅਲਮੋੜਾ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ। ਬਗੇਸ਼ਵਰ ਦਾ ਜਿਲ੍ਹਾ 15 ਸਤੰਬਰ 1997 ਨੂੰ ਅਲਮੋੜਾ ਦੇ ਉੱਤਰੀ ਖੇਤਰਾਂ ਤੋਂ ਸਥਾਪਿਤ ਕੀਤਾ ਗਿਆ ਸੀ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇਹ ਰੁਦ੍ਰਪ੍ਰਯਾਗ ਅਤੇ ਚੰਪਾਵਤ ਤੋਂ ਬਾਅਦ ਉਤਰਾਖੰਡ ਦਾ ਤੀਜਾ ਸਭ ਤੋਂ ਘੱਟ ਜਨਸੰਖਿਆ ਵਾਲਾ ਜ਼ਿਲ੍ਹਾ ਹੈ।

ਭਗਤ ਸਿੰਘ ਥਿੰਦ

ਭਗਤ ਸਿੰਘ ਥਿੰਦ (3 ਅਕਤੂਬਰ 1892 – 15 ਸਤੰਬਰ 1967) ਭਾਰਤੀ-ਅਮਰੀਕੀ ਸਿੱਖ ਲੇਖਕ ਅਤੇ ਲੈਕਚਰਾਰ ਸੀ। ਉਸ ਦੇ ਜਿਆਦਾਤਾਰ ਲੈਕਚਰ ਰੁਹਾਨੀਅਤ ਤੇ ਹੁੰਦੇ ਸਨ। ਜਿਸ ਵਿੱਚ ਭਾਰਤੀ ਲੋਕਾਂ ਦੀ ਯੂ.ਐਸ. ਨਾਗਰਿਕਤਾ ਦੇ ਅਧਿਕਾਰਾਂ ਦੀ ਲਈ ਕਾਨੂੰਨੀ ਲੜਾਈ ਲੜੀ ਗਈ।

ਮਨਮੋਹਨ ਸਿੰਘ

ਭਾਰਤ ਤੇ 14ਵੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ।

ਮਨਮੋਹਨ ਸਿੰਘ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਹਨ। ਇਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਹਨ, ਜਿਹਨਾਂ ਨੂੰ ਪੂਰੀ ਮਿਆਦ ਤੋਂ ਬਾਅਦ ਫਿਰ ਚੁਣਿਆ ਗਿਆ। ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਡੇ ਦੇਸ਼ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਅੰਦਰ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਹੈ। ‘ਨਿਊਜ਼ਵੀਕ ਪੱਤ੍ਰਿਕਾ’ ਨੇ ਦੁਨੀਆ ’ਚ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਕਰਨ ਵਾਲੇ 10 ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਡੇਵਿਡ ਕੈਮਰੂਨ, ਨਿਕੋਲਸ ਸਰਕੋਜ਼ੀ ਅਤੇ ਵੇਨ ਜਿਆਬਾਓ ਵਰਗੇ ਨੇਤਾਵਾਂ ਨੂੰ ਪਿੱਛੇ ਛੱਡਦਿਆਂ ਡਾ. ਮਨਮੋਹਨ ਸਿੰਘ ਪਹਿਲੇ ਸਥਾਨ ਉੱਤੇ ਬਿਰਾਜਮਾਨ ਹਨ। ਹਾਲਾਂਕਿ 100 ਬਿਹਤਰੀਨ ਦੇਸ਼ਾਂ ਦੀ ਸੂਚੀ 'ਚ ਭਾਰਤ ਦਾ ਸਥਾਨ 78ਵਾਂ ਹੈ। ਡਾ. ਮਨਮੋਹਨ ਸਿੰਘ 26 ਸਤੰਬਰ 1932 ਨੂੰ ਸਰਦਾਰ ਗੁਰਮੁਖ ਸਿੰਘ ਤੇ ਸਰਦਾਰਨੀ ਅੰਮ੍ਰਿਤ ਕੌਰ ਦੇ ਘਰ ਪਾਕਿਸਤਾਨ ਵਿਚਲੇ ਪੰਜਾਬ ਦੇ ਇੱਕ ਪਿੰਡ ਗਹਿ ਵਿੱਚ ਪੈਦਾ ਹੋਏ। ਸਕੂਲੀ ਵਿਦਿਆ ਉਹਨਾਂ ਮੋਮਬੱਤੀ ਦੀ ਰੌਸ਼ਨੀ ਵਿੱਚ ਹਾਸਲ ਕੀਤੀ। ਦੇਸ਼ ਵੰਡ ਦੀ ਬਾਅਦ ਉਹਨਾਂ ਦਾ ਪ੍ਰੀਵਾਰ ਅੰਮ੍ਰਿਤਸਰ ਆ ਵੱਸਿਆ। 1949 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਮੈਟ੍ਰਿਕ ਪਾਸ ਕੀਤੀ ਤੇ 1952, 1954 ਵਿੱਚ ਕ੍ਰਮਵਾਰ ਬੀ.ਏ ਤੇ ਐਮ.ਏ ਦੀਆ ਡਿਗਰੀਆਂ ਹਾਸਿਲ ਕੀਤੀਆਂ। 1957 ਵਿੱਚ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਲੰਡਨ ਤੋਂ ਅਰਥ -ਸ਼ਾਸਤਰ ਵਿੱਚ ਫ਼ਸਟ ਕਲਾਸ ਆਨਰਸ ਡਿਗਰੀ ਹਾਸਲ ਕੀਤੀ ਤੇ ਫਿ਼ਰ 1962 ਵਿੱਚ ਆਕਸਫ਼ੋਰਡ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਵਿੱਚ ਹੀ ਡਾਕਟਰ ਆਫ਼ ਫਿਲਾਸਫ਼ੀ ਦੀ ਡਿਗਰੀ ਹਾਸਲ ਕੀਤੀ।1971 ਵਿੱਚ ਉਹ ਭਾਰਤ ਸਰਕਾਰ ਵਿੱਚ ਅਰਥ ਸਲਾਹਕਾਰ ਦੇ ਵਜੋਂ ਭਰਤੀ ਹੋਏ। ਤਰੱਕੀ ਕਰਦੇ ਕਰਦੇ ਵਿੱਤ ਮੰਤਰਾਲੇ ਵਿੱਚ ਸਕੱਤਰ ਤੋਂ ਲੈ ਕੇ ਰਿਜ਼ਰਵ ਬੈਂਕ ਦੇ ਗਵਰਨਰ, ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਚੇਅਰਮੈਨ ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਪਦਾਂ ਨੂੰ ਸੁਸ਼ੋਭਿਤ ਕੀਤਾ। 1991 ਤੋਂ1996 ਤੱਕ ਵਿੱਤ-ਮੰਤਰੀ ਰਹੇ। 1987 ਵਿੱਚ ਉਹਨਾਂ ਨੂੰ ਭਾਰਤ ਦੇ ਦੂਸਰੇ ਨੰਬਰ ਦੇ ਸ਼ਹਿਰੀ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਦੁਨੀਆ ਭਰ ਦੇ ਕਈ ਸਨਮਾਨ ਉਹ ਹਾਸਿਲ ਕਰ ਚੁੱਕੇ ਹਨ। ਤੇ ਅੱਜਕਲ ਭਾਰਤ ਦੇ ਲਗਾਤਾਰ ਦੂਜੀ ਵਾਰ ਬਣੇ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਬਾਹ ਰਹੇ ਹਨ। ਉਹਨਾਂ ਦੇ ਪ੍ਰੀਵਾਰ ਵਿੱਚ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਤੇ ਤਿੰਨ ਧੀਆਂ ਹਨ। ਧੀਆਂ ਜੋ ਕਿ ਨਾਮਵਰ ਲਿਖਾਰੀ ਹਨ।

ਮਹੀਨਾ

ਸਮੇਂ ਦਾ ਇੱਕ ਮਾਪ ਜਿੜ੍ਹਾ 29, 30 ਜਾਂ 31 ਿਦਨਾਂ ਦਾ ਹੰੁਦਾ ਐ

ਮਾਓ ਤਸੇ-ਤੁੰਗ

ਮਾਓ ਤਸੇ-ਤੁੰਗ ਜਾਂ ਮਾਓ ਜ਼ੇਦੋਂਗ (26 ਦਸੰਬਰ 1893 – 9 ਸਤੰਬਰ 1976) ਚੀਨੀ ਕ੍ਰਾਂਤੀਕਾਰੀ, ਰਾਜਨੀਤਿਕ ਚਿੰਤਕ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਸਨ , ਜਿਨ੍ਹਾਂ ਦੀ ਅਗਵਾਈ ਵਿੱਚ ਸੱਭਿਆਚਾਰਿਕ ਕ੍ਰਾਂਤੀ ਸਫਲ ਹੋੲੀ। ਉਹ ਚੇਅਰਮੈਨ ਮਾਓ ਦੇ ਨਾਂ ਨਾਲ ਵੀ ਮਸ਼ਹੂਰ ਸਨ। ਉਨ੍ਹਾਂ ਨੇ ਜਨਵਾਦੀ ਚੀਨ ਗਣਰਾਜ ਦੀ ਸਥਾਪਨਾ (1949) ਤੋਂ ਆਪਣੀ ਮੌਤ ( 1976 ) ਤੱਕ ਚੀਨ ਦੀ ਅਗਵਾਈ ਕੀਤੀ। ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਨੂੰ ਫੌਜੀ ਰਣਨੀਤੀ ਵਿੱਚ ਜੋੜ ਕੇ ਉਨ੍ਹਾਂ ਨੇ ਜਿਸ ਸਿਧਾਂਤ ਨੂੰ ਜਨਮ ਦਿੱਤਾ ਉਸਨੂੰ ਮਾਓਵਾਦ ਨਾਮ ਨਾਲ ਜਾਣਿਆ ਜਾਂਦਾ ਹੈ।

ਸ਼ਰਤਚੰਦਰ

ਸ਼ਰਤਚੰਦਰ ਚੱਟੋਪਾਧਿਆਏ (15 ਸਤੰਬਰ 1876 - 16 ਜਨਵਰੀ 1938) ਬੰਗਲਾ ਦੇ ਪ੍ਰਸਿੱਧ ਨਾਵਲਕਾਰ ਸਨ। ਉਨ੍ਹਾਂ ਦਾ ਜਨਮ ਹੁਗਲੀ ਜਿਲ੍ਹੇ ਦੇ ਦੇਵਾਨੰਦਪੁਰ ਵਿੱਚ ਹੋਇਆ। ਉਹ ਆਪਣੇ ਮਾਤਾ-ਪਿਤਾ ਦੇ ਨੌਂ ਬੱਚਿਆਂ ਵਿੱਚੋਂ ਇੱਕ ਸਨ। ਅਠਾਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਇੰਟਰ ਪਾਸ ਕੀਤਾ। ਇਨ੍ਹੀਂ ਦਿਨੀਂ ਉਨ੍ਹਾਂ ਨੇ ਬਾਸਾ (ਘਰ) ਨਾਮ ਦਾ ਇੱਕ ਨਾਵਲ ਲਿਖ ਲਿਆ, ਪਰ ਇਹ ਰਚਨਾ ਪ੍ਰਕਾਸ਼ਿਤ ਨਹੀਂ ਹੋਈ। ਰਬਿੰਦਰਨਾਥ ਟੈਗੋਰ ਅਤੇ ਬੰਕਿਮਚੰਦਰ ਚੱਟੋਪਾਧਿਆਏ ਦਾ ਉਨ੍ਹਾਂ ਉੱਤੇ ਗਹਿਰਾ ਪ੍ਰਭਾਵ ਪਿਆ। ਸ਼ਰਤਚੰਦਰ ਲਲਿਤ ਕਲਾ ਦੇ ਵਿਦਿਆਰਥੀ ਸਨ ਲੇਕਿਨ ਆਰਥਕ ਤੰਗੀ ਦੇ ਚਲਦੇ ਉਹ ਇਸ ਵਿਸ਼ੇ ਦੀ ਪੜਾਈ ਨਹੀਂ ਕਰ ਸਕੇ। ਰੋਜਗਾਰ ਦੀ ਤਲਾਸ਼ ਵਿੱਚ ਸ਼ਰਤਚੰਦਰ ਬਰਮਾ ਗਏ ਅਤੇ ਲੋਕ ਨਿਰਮਾਣ ਵਿਭਾਗ ਵਿੱਚ ਕਲਰਕ ਦੇ ਰੂਪ ਵਿੱਚ ਕੰਮ ਕੀਤਾ। ਕੁੱਝ ਸਮਾਂ ਬਰਮਾ ਰਹਿਕੇ ਕਲਕੱਤਾ ਪਰਤਣ ਦੇ ਬਾਅਦ ਉਨ੍ਹਾਂ ਨੇ ਗੰਭੀਰਤਾ ਦੇ ਨਾਲ ਲਿਖਣਾ ਸ਼ੁਰੂ ਕਰ ਦਿੱਤਾ। ਬਰਮਾ ਤੋਂ ਪਰਤਣ ਦੇ ਬਾਅਦ ਉਨ੍ਹਾਂ ਨੇ ਆਪਣਾ ਪ੍ਰਸਿੱਧ ਨਾਵਲ ਸ਼ਰੀਕਾਂਤ ਲਿਖਣਾ ਸ਼ੁਰੂ ਕੀਤਾ। ਬਰਮਾ ਵਿੱਚ ਉਨ੍ਹਾਂ ਦਾ ਸੰਪਰਕ ਬੰਗਚੰਦਰ ਨਾਮਕ ਇੱਕ ਵਿਅਕਤੀ ਨਾਲ ਹੋਇਆ ਜੋ ਸੀ ਤਾਂ ਵੱਡਾ ਵਿਦਵਾਨ ਪਰ ਸ਼ਰਾਬੀ ਅਤੇ ਝਗੜਾਲੂ ਸੀ। ਇੱਥੋਂ ਚਰਿੱਤਰਹੀਣ ਦਾ ਬੀਜ ਪਿਆ, ਜਿਸ ਵਿੱਚ ਮੇਸ ਦੇ ਜੀਵਨ ਦੇ ਵਰਣਨ ਦੇ ਨਾਲ ਮੇਸ ਦੀ ਨੌਕਰਾਨੀ ਨਾਲ ਪ੍ਰੇਮ ਦੀ ਕਹਾਣੀ ਹੈ। ਜਦੋਂ ਉਹ ਇੱਕ ਵਾਰ ਬਰਮਾ ਤੋਂ ਕਲਕੱਤਾ ਆਏ ਤਾਂ ਆਪਣੀ ਕੁੱਝ ਰਚਨਾਵਾਂ ਕਲਕੱਤੇ ਵਿੱਚ ਇੱਕ ਮਿੱਤਰ ਦੇ ਕੋਲ ਛੱਡ ਗਏ। ਸ਼ਰਤ ਨੂੰ ਬਿਨਾਂ ਦੱਸੇ ਉਨ੍ਹਾਂ ਵਿੱਚੋਂ ਇੱਕ ਰਚਨਾ ਵੱਡੀ ਦੀਦੀ ਦਾ 1907 ਵਿੱਚ ਧਾਰਾਵਾਹਿਕ ਪ੍ਰਕਾਸ਼ਨ ਸ਼ੁਰੂ ਹੋ ਗਿਆ। ਦੋ ਇੱਕ ਕਿਸ਼ਤ ਨਿਕਲਦੇ ਹੀ ਲੋਕਾਂ ਵਿੱਚ ਸਨਸਨੀ ਫੈਲ ਗਈ ਅਤੇ ਉਹ ਕਹਿਣ ਲੱਗੇ ਕਿ ਸ਼ਾਇਦ ਰਾਬਿੰਦਰਨਾਥ ਨਾਮ ਬਦਲਕੇ ਲਿਖ ਰਹੇ ਹਨ। ਸ਼ਰਤ ਨੂੰ ਇਸਦੀ ਖਬਰ ਸਾਢੇ ਪੰਜ ਸਾਲ ਬਾਅਦ ਮਿਲੀ। ਕੁੱਝ ਵੀ ਹੋ ਮਸ਼ਹੂਰੀ ਤਾਂ ਹੋ ਹੀ ਗਈ, ਫਿਰ ਵੀ ਚਰਿੱਤਰਹੀਣ ਦੇ ਛਪਣ ਵਿੱਚ ਵੱਡੀ ਮੁਸ਼ਕਿਲ ਹੋਈ। ਹਿੰਦੁਸਤਾਨ ਦੇ ਸੰਪਾਦਕ ਮਹਾਨ ਕਵੀ ਦਵਿਜੇਂਦਰਲਾਲ ਰਾਏ ਨੇ ਇਸਨੂੰ ਇਹ ਕਹਿਕੇ ਛਾਪਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਸਦਾਚਾਰ ਦੇ ਵਿਰੁੱਧ ਹੈ। ਵਿਸ਼ਣੁ ਪ੍ਰਭਾਕਰ ਦੁਆਰਾ ਅਵਾਰਾ ਮਸੀਹਾ ਸਿਰਲੇਖ ਹੇਠ ਉਨ੍ਹਾਂ ਦੀ ਪ੍ਰਮਾਣਿਕ ਜੀਵਨ ਜਾਣ ਪਹਿਚਾਣ ਬਹੁਤ ਪ੍ਰਸਿੱਧ ਹੈ।

ਸ਼ੇਰ ਸਿੰਘ

ਮਹਾਰਾਜਾ ਸ਼ੇਰ ਸਿੰਘ (4 ਦਸੰਬਰ 1807 - 15 ਸਤੰਬਰ 1843) ਸਿੱਖ ਸਲਤਨਤ ਦੇ ਮਹਾਰਾਜਾ ਸਨ। ਉਹ ਮਹਾਰਾਜਾ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਤੋਂ ਬਾਅਦ ਪੰਜਾਬ ਦੇ ਮਹਾਰਾਜਾ ਬਣੇ।

ਸਾਲਵਾਦੋਰ

ਸਾਲਵਾਦੋਰ ਜਾਂ ਏਲ ਸਾਲਵਾਦੋਰ (ਸਪੇਨੀ: República de El Salvador, ਸ਼ਾਬਦਿਕ ਅਰਥ 'ਰੱਖਿਅਕ ਦਾ ਗਣਰਾਜ') ਮੱਧ ਅਮਰੀਕਾ ਦਾ ਸਭ ਤੋਂ ਛੋਟਾ ਅਤੇ ਸੰਘਣੀ ਅਬਾਦੀ ਵਾਲਾ ਦੇਸ਼ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸਾਨ ਸਾਲਵਾਦੋਰ ਹੈ; ਸਾਂਤਾ ਆਨਾ ਅਤੇ ਸਾਨ ਮਿਗੁਏਲ ਵੀ ਦੇਸ਼ ਅਤੇ ਮੱਧ ਅਮਰੀਕਾ ਪ੍ਰਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹਨ। ਇਸ ਦੀਆਂ ਹੱਦਾਂ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ, ਪੱਛਮ ਵੱਲ ਗੁਆਤੇਮਾਲਾ ਅਤੇ ਉੱਤਰ ਤੇ ਪੂਰਬ ਵੱਲ ਹਾਂਡਰਸ ਨਾਲ ਲੱਗਦੀਆਂ ਹਨ। ਇਸ ਦਾ ਸਭ ਤੋਂ ਪੂਰਬਲਾ ਇਲਾਕਾ ਫ਼ੋਨਸੇਕਾ ਦੀ ਖਾੜੀ ਦੇ ਨਿਕਾਰਾਗੁਆ ਦੇ ਉਲਟੇ ਪਾਸੇ ਦੇ ਤਟ ਤੇ ਜਾ ਲੱਗਦਾ ਹੈ। 2009 ਤੱਕ ਇਸ ਦੀ ਅਬਾਦੀ ਤਕਰੀਬਨ 5,744,113 ਸੀ, ਜਿਸ ਵਿੱਚ ਜਿਆਦਾਤਰ ਮੇਸਤੀਸੋ ਲੋਕ ਸ਼ਾਮਲ ਹਨ।1892 ਤੋਂ 2001 ਤੱਕ ਦੇਸ਼ ਦੀ ਅਧਿਕਾਰਕ ਮੁੱਦਰਾ ਕੋਲੋਨ ਸੀ ਪਰ ਬਾਅਦ ਵਿੱਚ ਅਮਰੀਕੀ ਡਾਲਰ ਨੂੰ ਅਪਣਾਇਆ ਗਿਆ।

2010 ਵਿੱਚ ਇਹ ਮਨੁੱਖੀ ਵਿਕਾਸ ਸੂਚਕ ਪੱਖੋਂ ਲਾਤੀਨੀ-ਅਮਰੀਕੀ ਦੇਸ਼ਾਂ 'ਚੋਂ ਸਿਖਰਲੇ ਦਸਾਂ ਅਤੇ ਮੱਧ-ਅਮਰੀਕਾ 'ਚੋਂ ਸਿਖਰਲੇ ਤਿੰਨ ਦੇਸ਼ਾਂ (ਕੋਸਟਾ ਰੀਕਾ ਅਤੇ ਪਨਾਮਾ ਮਗਰੋਂ) ਵਿੱਚ ਸ਼ਾਮਲ ਸੀ ਜਿਸਦਾ ਅੰਸ਼ਕ ਕਾਰਨ ਮੌਜੂਦਾ ਗਤੀਸ਼ੀਲ ਉਦਯੋਗੀਕਰਨ ਹੈ। ਇਸ ਤੋਂ ਇਲਾਵਾ 1992 ਤੋਂ 2010 ਤੱਕ ਤਪਤ-ਖੰਡੀ ਅਤੇ ਕੁੱਲ ਜੰਗਲਾਤੀ ਖੇਤਰ ਵਿੱਚ ਵੀ 20% ਦਾ ਵਾਧਾ ਹੋਇਆ ਹੈ, ਜੋ ਇਸਨੂੰ ਉਹਨਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਕਰਦਾ ਹੈ ਜਿੱਥੇ ਮੁੜ ਜੰਗਲ ਹੋਂਦ ਵਿੱਚ ਆਏ ਹਨ।

ਸੁਬਰਾਮਨੀਅਨ ਸਵਾਮੀ

ਸੁਬਰਾਮਨੀਅਨ ਸਵਾਮੀ (ਜਨਮ 15 ਸਤੰਬਰ 1939) ਇੱਕ ਭਾਰਤੀ ਰਾਜਨੀਤੇਵੇਤਾ ਅਤੇ ਅਰਥਸ਼ਾਸਤਰੀ ਹਨ। ਓਹ ਜਨਤਾ ਪਾਰਟੀ ਦੇ ਪ੍ਰਧਾਨ ਸਨ। ਓਹਨਾ ਨੇ ਆਪਣੀ ਪਾਰਟੀ ਨੂੰ 11 ਅਗਸਤ 2013 ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਕਰ ਲਿਆ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.