ਹਿਬਰੂ ਭਾਸ਼ਾ

ਇਬਰਾਨੀ ਜਾਂ ਹਿਬਰੂ ਭਾਸ਼ਾ (ਹਿਬਰੂ: עִבְרִית ਇਵਰਿਤ) ਸਾਮੀ-ਹਾਮੀ ਭਾਸ਼ਾ-ਪਰਵਾਰ ਦੀ ਸਾਮੀ ਸ਼ਾਖਾ ਵਿੱਚ ਆਉਣ ਵਾਲੀ ਇੱਕ ਭਾਸ਼ਾ ਹੈ। ਇਹ ਇਸਰਾਈਲ ਦੀ ਮੁੱਖ ਅਤੇ ਰਾਸ਼ਟਰਭਾਸ਼ਾ ਹੈ। ਇਸ ਦਾ ਪੁਰਾਤਨ ਰੂਪ ਬਿਬਲੀਕਲ ਇਬਰਾਨੀ ਯਹੂਦੀ ਧਰਮ ਦੀ ਧਰਮਭਾਸ਼ਾ ਹੈ ਅਤੇ ਬਾਈਬਲ ਦਾ ਪੁਰਾਣਾ ਨਿਯਮ ਇਸ ਵਿੱਚ ਲਿਖਿਆ ਗਿਆ ਸੀ। ਇਹ ਇਬਰਾਨੀ ਲਿਪੀ ਵਿੱਚ ਲਿਖੀ ਜਾਂਦੀ ਹੈ ਇਹ ਸੱਜੇ ਤੋਂ ਖੱਬੇ ਪੜ੍ਹੀ ਅਤੇ ਲਿਖੀ ਜਾਂਦੀ ਹੈ।

ਇਬਰਾਨੀ
ਮੂਲ-ਖੇਤਰਇਸਰਾਈਲ
ਭਾਸ਼ਾ ਪਰਵਾਰ
ਅਫ਼ਰੀਕੀ ਏਸ਼ੀਆਈ
 • ਸਾਮੀ
  • ਪੱਛਮੀ ਸਾਮੀ
   • ਕੇਂਦਰੀ ਸਾਮੀ
    • ਉੱਤਰ ਪੱਛਮੀ ਸਾਮੀ
     • ਕਿਨਾਨੀ
      • ਇਬਰਾਨੀ
ਲਿਖਣ ਪ੍ਰਣਾਲੀਇਬਰਾਨੀ
ਅਧਿਕਾਰਤ ਰੁਤਬਾ
ਸਰਕਾਰੀ ਭਾਸ਼ਾ ਇਜ਼ਰਾਇਲ
ਭਾਸ਼ਾ ਕੋਡ
ISO 639-1he
ISO 639-2heb
ISO 639-3heb
ਅਰਬ-ਇਜ਼ਰਾਇਲੀ ਟਾਕਰਾ

ਅਰਬ-ਇਜ਼ਰਾਇਲੀ ਟਾਕਰਾ (ਅਰਬੀ: الصراع العربي الإسرائيلي ਅਲ-ਸਿਰਾ'ਅ ਅਲ'ਅਰਬੀ ਅ'ਇਸਰੈਲੀ; ਹਿਬਰੂ: הסכסוך הישראלי-ערבי‎ ਹਾ'ਸਿਖਸੁਖ ਹ'ਯਿਸਰੈਲੀ-ਅਰਵੀ) ਅਰਬ ਮੁਲਕਾਂ ਅਤੇ ਇਜ਼ਰਾਇਲ ਵਿਚਕਾਰ ਚੱਲ ਰਹੀ ਸਿਆਸੀ ਕਸ਼ਮਕਸ਼ ਅਤੇ ਫ਼ੌਜੀ ਘੋਲ ਨੂੰ ਆਖਿਆ ਜਾਂਦਾ ਹੈ। ਅਜੋਕੇ ਅਰਬ-ਇਜ਼ਰਾਇਲੀ ਬਖੇੜੇ ਦੀਆਂ ਜੜ੍ਹਾਂ 19ਵੀਂ ਸਦੀ ਦੇ ਅੰਤ 'ਚ ਹੋਏ ਯਹੂਦੀਵਾਦ ਅਤੇ ਅਰਬ ਕੌਮੀਅਤ ਦੇ ਉਠਾਅ ਵਿੱਚ ਹਨ। ਯਹੂਦੀ ਲੋਕਾਂ ਵੱਲੋਂ ਜਿਸ ਇਲਾਕੇ ਨੂੰ ਆਪਣੀ ਇਤਿਹਾਸਕ ਮਾਤਭੂਮੀ ਦੱਸਿਆ ਜਾਂਦਾ ਹੈ ਉਸੇ ਇਲਾਕੇ ਨੂੰ ਸਰਬ-ਅਰਬ ਲਹਿਰ ਫ਼ਲਸਤੀਨੀ ਅਰਬ ਲੋਕਾਂ ਦੀ ਇਤਿਹਾਸਕ ਅਤੇ ਅਜੋਕੀ ਮਲਕੀਅਤ ਮੰਨਦੀ ਹੈ ਅਤੇ ਸਰਬ-ਇਸਲਾਮੀ ਸੋਚ ਮੁਤਾਬਕ ਮੁਸਲਮਾਨਾਂ ਦੀ ਧਰਤੀ ਹੈ। ਯਹੂਦੀਆਂ ਅਤੇ ਫ਼ਲਸਤੀਨੀਆਂ ਵਿਚਕਾਰ ਇਹ ਫਿਰਕਾਪ੍ਰਸਤ ਬਖੇੜਾ 20ਵੀਂ ਸਦੀ 'ਚ ਸ਼ੁਰੂ ਹੋਇਆ ਅਤੇ 1947 'ਚ ਸਿਖਰ ਦੀ ਖ਼ਾਨਾਜੰਗੀ ਦਾ ਰੂਪ ਧਾਰ ਗਿਆ ਅਤੇ ਮਈ 1948 'ਚ ਇਹ ਪਹਿਲੀ ਅਰਬ-ਇਜ਼ਰਾਇਲੀ ਜੰਗ ਹੋ ਨਿੱਬੜਿਆ। ਇਹਦੇ ਨਤੀਜੇ ਵਜੋਂ ਵਿਸ਼ਵ ਯਹੂਦੀਵਾਦ ਜੱਥੇਬੰਦੀ ਦੇ ਕਾਰਜਕਾਰੀ ਆਗੂ ਡੇਵਿਡ ਬੈੱਨ-ਗੁਰੀਅਨ ਵੱਲੋਂ ਇਜ਼ਰਾਇਲ ਦੀ ਜ਼ਮੀਨ ਵਿੱਚ ਇੱਕ ਯਹੂਦੀ ਮੁਲਕ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਜੀਹਦਾ ਨਾਂ ਇਜ਼ਰਾਇਲ ਦਾ ਮੁਲਕ ਹੋਵੇਗਾ।

ਆਦਮ

ਆਦਮ (ਹਿਬਰੂ: אָדָם‎ ਅਰਬੀ: آدَم) ਜਣਨ ਦੀ ਕਿਤਾਬ ਵਿਚਲਾ ਇੱਕ ਮਨੁੱਖ ਹੈ ਜੀਹਦਾ ਜ਼ਿਕਰ ਨਵੀਂ ਸ਼ਾਖ, ਕੁਰਾਨ, ਮੁਰਮਨ ਦੀ ਕਿਤਾਬ ਅਤੇ ਈਕਾਨ ਦੀ ਕਿਤਾਬ ਵਿੱਚ ਵੀ ਮਿਲ਼ਦਾ ਹੈ। ਅਬਰਾਹਮੀ ਧਰਮਾਂ ਅੰਦਰ ਹੋਂਦ ਦੀ ਮਿੱਥ ਮੁਤਾਬਕ ਉਹ ਸਭ ਤੋਂ ਪਹਿਲਾ ਮਨੁੱਖ ਸੀ। ਕੁਰਾਨ ਮੁਤਾਬਿਕ ਆਦਮ ਸਭ ਤੋਂ ਪਹਿਲਾ ਮਨੁੱਖ ਸੀ ਜਿਸ ਨੂੰ ਰੱਬ ਨੇ ਆਪਣੇ ਹਥੀਂ ਸਿਰਜਿਆ।

ਏਲੀਏਜ਼ਰ ਬੇਨ-ਯੇਹੂਦਾ

ਏਲੀਏਜ਼ਰ ਬੇਨ-ਯੇਹੂਦਾ (ਹਿਬਰੂ: אליעזר בן־יהודה‎‎ ਉੱਚਾਰਨ [ɛli'ʕɛzeʁ bɛn jɛhu'da]; 7 ਜਨਵਰੀ 1858 – 16 ਦਸੰਬਰ 1922) ਇੱਕ ਲੀਟਵਾਕ ਕੋਸ਼ਕਾਰ ਅਤੇ ਅਖ਼ਬਾਰ ਸੰਪਾਦਕ ਸੀ। ਆਜੋਕੇ ਦੌਰ ਵਿੱਚ ਹਿਬਰੂ ਭਾਸ਼ਾ ਦੇ ਪੁਨਰ-ਉਥਾਨ ਵਿੱਚ ਇਸ ਦੀ ਮੁੱਖ ਭੂਮਿਕਾ ਰਹੀ।

ਟੀ. ਕਰਮੀ

ਟੀ. ਕਰਮੀ (ਹਿਬਰੂ: ט. כרמי‎) (31 ਦਸੰਬਰ 1925 – 20 ਨਵੰਬਰ, 1994), ਇੱਕ ਅਮਰੀਕਾ-ਜਨਮੇ ਇਜ਼ਰਾਈਲੀ ਕਵੀ ਕਰਮੀ ਚਰਨੀ ਦਾ ਸਾਹਿਤਕ ਉਪਨਾਮ ਹੈ।

ਤਲ ਅਵੀਵ

ਤਲ ਅਵੀਵ-ਯਾਫ਼ੋ (ਹਿਬਰੂ: תל אביב-יפו,‎, ਅਰਬੀ: تل أبيب يافا) ਜਾਂ ਤਲ ਅਵੀਵ ਜਾਂ ਤਲ ਐਬੀਬ (ਹਿਬਰੂ: תל־אביב‎, ਅਰਬੀ: تل أبيب) ਜੇਰੂਸਲਮ ਮਗਰੋਂ ਇਜ਼ਰਾਇਲ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਦੀ ਅਬਾਦੀ 426,138 ਅਤੇ ਕੁੱਲ ਰਕਬਾ 52 ਵਰ�kilo�� ਮੀਟਰs (20 sq mi) ਹੈ। ਤਲ ਅਵੀਵ ਤਲ ਅਵੀਵ ਮਹਾਂਨਗਰੀ ਇਲਾਕੇ ਦਾ ਹਿੱਸਾ ਹੈ ਜਿਹਨੂੰ ਗੁਸ਼ ਦਨ ਵੀ ਆਖਿਆ ਜਾਂਦਾ ਹੈ ਅਤੇ ਜੋ ਇਜ਼ਰਾਇਲ ਦਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ ਅਤੇ ਜਿੱਥੇ 3,464,100 ਦੀ ਅਬਾਦੀ ਨਾਲ਼ ਦੇਸ਼ ਦੇ 42% ਲੋਕ ਵਸਦੇ ਹਨ। ਤਲ ਅਵੀਵ-ਯਾਫ਼ੋ ਇਸ ਮਹਾਂਨਗਰੀ ਇਲਾਕੇ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦ ਹਿੱਸ ਹੈ।

ਪਾਲਮੀਰਾ

ਪਾਲਮੀਰਾ ਜਾਂ ਤਦਮੁਰ (ਅਰਾਮਾਈ: ܬܕܡܘܪܬܐ‎; ਅਰਬੀ: تدمر; ਹਿਬਰੂ: תַּדְמוֹר‎; ਪੁਰਾਤਨ ਯੂਨਾਨੀ: Παλμύρα) ਸੀਰੀਆ ਦੀ ਹਮਸ ਰਾਜਪਾਲੀ ਵਿੱਚ ਪੈਂਦਾ ਇੱਕ ਕਦੀਮੀ ਸਾਮੀ ਸ਼ਹਿਰ ਸੀ। ਨਵਪੱਥਰੀ ਜੁੱਗ ਦੇ ਇਸ ਸ਼ਹਿਰ ਦਾ ਪਹਿਲਾ ਜ਼ਿਕਰ ਈਸਾ ਤੋਂ ਦੋ ਹਜ਼ਾਰ ਵਰ੍ਹੇ ਪਹਿਲਾਂ ਸੀਰੀਆਈ ਮਾਰੂਥਲ ਵਿੱਚ ਰਾਹਗੀਰੀ ਕਾਰਵਾਂ ਦੇ ਡੇਰੇ ਵਜੋਂ ਮਿਲਦਾ ਹੈ। ਇਹਦਾ ਜ਼ਿਕਰ ਹਿਬਰੂ ਬਾਈਬਲ ਅਤੇ ਅਸੀਰੀ ਰਾਜਿਆਂ ਦੇ ਦਸਤਾਵੇਜ਼ਾਂ ਵਿੱਚੋਂ ਮਿਲਦਾ ਹੈ ਜਿਹਨੂੰ ਮਗਰੋਂ ਸਲੂਸੀ ਸਲਤਨਤ ਅਤੇ ਫੇਰ ਰੋਮਨ ਸਲਤਨਤ ਵਿੱਚ ਮਿਲਾ ਲਿਆ ਗਿਆ ਸੀ ਜਿਸ ਸਦਕਾ ਇੱਥੇ ਡਾਢੀ ਖ਼ੁਸ਼ਹਾਲੀ ਆਈ ਸੀ। ਪਾਲਮੀਰਾ ਸ਼ਹਿਰ ਸੀਰੀਆ ਦੀ ਰਾਜਧਾਨੀ ਦਮਿਸ਼ਕ ਤੋਂ ਕਰੀਬ 215 ਕਿਲੋਮੀਟਰ ਦੀ ਦੂਰੀ ਤੇਤ ਰੇਗਿਸਤਾਨ ਦੇ ਵਿਚ ਵਿਚ ਸਥਿਤ ਹੈ। ਯੂਨੇਸਕੋ ਦੇ ਮੁਤਾਬਕ ਇਥੇ ਅੱਜ ਵੀ ਕਈ ਸੱਭਿਆਚਾਰਕ ਵਿਰਾਸਤੀ ਟਿਕਾਣੇ ਮੌਜੂਦ ਹਨ। ਇੱਥੇ ਹਰ ਸਾਲ ਡੇਢ ਲੱਖ ਤੋਂ ਜ਼ਿਆਦਾ ਸੈਲਾਨੀ ਆਉਂਦੇ ਹਨ। ਕਦੇ ਇਹ ਸ਼ਹਿਰ ਖਜੂਰ ਦੇ ਦਰੱਖਤਾਂ ਨਾਲ ਘਿਰਿਆ ਸੀ ਜਿਸ ਕਰਕੇ ਇਸ ਦਾ ਨਾਂਅ ਪਲਮੀਰਾ ਪੈ ਗਿਆ। ਯੂਨੈਸਕੋ ਮੁਤਾਬਕ ਅਜੇ ਵੀ ਸ਼ਹਿਰ ਦੇ ਕਈ ਹਿੱਸੇ ਰੇਤ ਵਿਚ ਦਫ਼ਨ ਹਨ। 1980 ਵਿਚ ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ।ਸਾਲ 2015 ਵਿੱਚ ਇਸਲਾਮਿਕ ਸਟੇਟ ਨੇ ਪਾਲਮੀਰਾ ਉੱਤੇ ਕਬਜ਼ਾ ਕਰ ਲਿਆ ਸੀ ਅਤੇ 10 ਮਹੀਨੇ ਆਪਣਾ ਕਬਜ਼ਾ ਕਾਇਮ ਰੱਖਿਆ। ਇਸ ਦੌਰਾਨ ਉੱਥੇ ਕਈ ਪ੍ਰਾਚੀਨ ਅਤੇ ਇਤਿਹਾਸਿਕ ਇਮਾਰਤਾਂ ਨੂੰ ਨਸ਼ਟ ਕਰ ਦਿੱਤਾ ਸੀ, ਦੋ ਹਜਾਰ ਸਾਲ ਪੁਰਾਣੇ ਦੋ ਮੰਦਿਰਾਂ - ਬਾਲਸ਼ੇਮਿਨ ਅਤੇ ਬੇਲ ਦਾ ਪ੍ਰਾਚੀਨ ਮੰਦਿਰ ਨੂੰ ਉੱਡਾ ਦਿੱਤਾ ਸੀ।

ਪੱਛਮੀ ਕੰਢਾ

ਪੱਛਮੀ ਕੰਢਾ (ਅਰਬੀ: الضفة الغربية ਅਦ-ਦਫ਼ਾਹ ਅਲ-ਗ਼ਰਬੀਆਹ, ਹਿਬਰੂ: הגדה המערבית‎, ਹਾਗਦਾ ਹਮਾ'ਅਰਵਿਤ, ਜਾਂ ਹਿਬਰੂ: יהודה ושומרון‎ ਯਹੂਦਾ ਵੇ-ਸ਼ੋਮਰਨ (ਜੂਡੀਆ ਅਤੇ ਸਮਾਰੀਆ)) ਇੱਕ ਘਿਰਿਆ ਹੋਇਆ ਰਾਜਖੇਤਰ ਹੈ ਜੋ ਪੱਛਮੀ ਏਸ਼ੀਆ ਵਿੱਚ ਸਥਿੱਤ ਹੈ। ਇਹਦੀਆਂ ਹੱਦਾਂ ਪੱਛਮ, ਉੱਤਰ ਅਤੇ ਦੱਖਣ ਵੱਲ 1949 ਦੀ ਜਾਰਡਨੀ-ਇਜ਼ਰਾਇਲ|ਇਜ਼ਰਾਇਲੀ ਜੰਗਬੰਦੀ ਸਰਹੱਦਾਂ ਮੁਤਾਬਕ ਇਜ਼ਰਾਇਲ ਨਾਲ਼ ਅਤੇ ਪੂਰਬ ਵੱਲ ਜਾਰਡਨ ਦਰਿਆ ਦੇ ਪਾਰ ਜਾਰਡਨ ਦੀ ਬਾਦਸ਼ਾਹੀ ਨਾਲ਼ ਲੱਗਦੀਆਂ ਹਨ। ਇਹਦੀ ਮੁਰਦਾ ਸਾਗਰ ਦੇ ਪੱਛਮੀ ਕਿਨਾਰੇ ਨਾਲ਼ ਵੀ ਕਾਫ਼ੀ ਲੰਮੀ ਤਟਰੇਖਾ ਹੈ।

ਫ਼ਰਾਤ

ਫ਼ਰਾਤ (ਅਰਬੀ: الفرات‎: ਅਲ-ਫ਼ਰਾਤ, ਹੈਬਰਿਊ: פרת: ਪਰਾਤ, ਤੁਰਕੀ: ਫ਼ਿਰਾਤ, ਕੁਰਦਿਸ਼: ਫ਼ਿਰਾਤ)ਮੈਸੋਪਟਾਮੀਆ ਨੂੰ ਪਰਿਭਾਸ਼ਿਤ ਕਰਨ ਵਾਲੇ ਦੋ ਮਹਾਨ ਦਰਿਆਵਾਂ ਵਿੱਚੋਂ ਪੱਛਮ ਵਾਲੇ ਦਾ ਨਾਮ ਹੈ। ਦੂਜੇ ਦਾ ਨਾਮ ਦਜਲਾ ਹੈ। ਤੁਰਕੀ ਦੇ ਪੂਰਬ ਵਿੱਚ ਟੌਰਸ ਪਹਾੜਾਂ ਤੋਂ ਨਿਕਲਕੇ ਦੱਖਣ ਵੱਲ ਤੁਰਕੀ, ਸੀਰੀਆ ਅਤੇ ਇਰਾਕ ਵਿੱਚੀਂ ਬਾਅਦ ਦਜਲਾ ਨਦੀ ਵਿੱਚ ਕੁਰਾਨਾ ਨਾਮਕ ਸਥਾਨ ਉੱਤੇ ਮਿਲਦਾ ਹੈ। ਇਸ ਸੰਗਮ ਤੋਂ ਇਹ ਦੋਨੋਂ ਦਰਿਆ ਸ਼ਟ ਅਲ-ਅਰਬ (Shatt al-Arab) ਨਾਮ ਨਾਲ 192 ਕਿ ਮੀ ਦੱਖਣ ਪੂਰਬ ਵਿੱਚ ਫਾਰਸ ਦੀ ਖਾੜੀ ਵਿੱਚ ਡਿੱਗਦੇ ਹਨ।

ਮੁਨਸਫ਼ਰਾਜ

ਮੁਨਸਫ਼ਰਾਜ ਜਾਂ ਜੱਜਰਾਜ ਪੁਰਾਤਨ ਇਜ਼ਰਾਇਲ ਵਿੱਚ ਮੁਨਸਫ਼ਾਂ ਦੀ ਕਿਤਾਬ ਵੇਲੇ ਦੇ ਸਮੇਂ ਵਿੱਚ ਮੁਨਸਫ਼ਾਂ (ਹਿਬਰੂ: שופטים‎, ਸ਼ੋਫ਼ਤਿਮ) ਦੀ ਹਕੂਮਤ ਨੂੰ ਕਿਹਾ ਜਾਂਦਾ ਸੀ।

ਮੂਸਾ

ਮੂਸਾ (/ˈmoʊzɪz[unsupported input]-zɪs/; ਹਿਬਰੂ: מֹשֶׁה‎, ਆਧੁਨਿਕ Moshe Tiberian Mōšéh ISO 259-3 Moše; ਸੀਰੀਆਕ: ܡܘܫܐ Moushe; ਅਰਬੀ: موسى Mūsā; ਯੂਨਾਨੀ: Mωϋσῆς Mōÿsēsਸਾਰੇ ਇਬਰਾਹਿਮੀ ਧਰਮਾਂ ਵਿੱਚ ਇੱਕ ਪ੍ਰਮੁੱਖ ਨਬੀ (ਰੱਬੀ ਸੰਦੇਸ਼ਵਾਹਕ) ਮੰਨੇ ਜਾਂਦੇ ਹਨ। ਖਾਸ ਤੌਰ ਉੱਤੇ ਉਹ ਯਹੂਦੀ ਧਰਮ ਦੇ ਸੰਸਥਾਪਕ ਮੰਨੇ ਜਾਂਦੇ ਹਨ। ਬਾਈਬਲ ਵਿੱਚ ਹਜਰਤ ਮੂਸਾ ਦੀ ਕਹਾਣੀ ਦਿੱਤੀ ਗਈ ਹੈ, ਜਿਸਦੇ ਮੁਤਾਬਕ ਮਿਸਰ ਦੇ ਫ਼ਿਰਔਨ ਦੇ ਜਮਾਨੇ ਵਿੱਚ ਜਨਮੇ ਮੂਸਾ ਯਹੂਦੀ ਮਾਤਾ-ਪਿਤਾ ਦੀ ਔਲਾਦ ਸਨ ਅਤੇ ਮੌਤ ਦੇ ਡਰੋਂ ਉਸ ਨੂੰ ਉਸ ਦੀ ਮਾਂ ਨੇ ਨੀਲ ਨਦੀ ਵਿੱਚ ਰੋੜ੍ਹ ਦਿੱਤਾ। ਉਸ ਨੂੰ ਫਿਰ ਫ਼ਿਰਔਨ ਦੀ ਪਤਨੀ ਨੇ ਪਾਲਿਆ ਅਤੇ ਮੂਸਾ ਇੱਕ ਮਿਸਰੀ ਰਾਜਕੁਮਾਰ ਬਣਿਆ। ਬਾਅਦ ਵਿੱਚ ਮੂਸਾ ਨੂੰ ਪਤਾ ਚੱਲਿਆ ਕਿ ਉਹ ਯਹੂਦੀ ਹੈ ਅਤੇ ਉਨ੍ਹਾਂ ਦਾ ਯਹੂਦੀ ਰਾਸ਼ਟਰ (ਜਿਸ ਨੂੰ ਫ਼ਿਰਔਨ ਨੇ ਗ਼ੁਲਾਮ ਬਣਾ ਲਿਆ ਸੀ) ਜ਼ੁਲਮ ਸਹਿ ਰਿਹਾ ਹੈ। ਮੂਸਾ ਦਾ ਤੂਰ ਪਹਾੜ ਉੱਤੇ ਰੱਬ ਨਾਲ ਟਾਕਰਾ ਹੋਇਆ ਅਤੇ ਰੱਬ ਦੀ ਮਦਦ ਨਾਲ ਉਸ ਨੇ ਫ਼ਿਰਔਨ ਨੂੰ ਹਰਾਕੇ ਯਹੂਦੀਆਂ ਨੂੰ ਆਜਾਦ ਕਰਾਇਆ ਅਤੇ ਮਿਸਰ ਤੋਂ ਇੱਕ ਨਵੀਂ ਭੂਮੀ ਇਸਰਾਈਲ ਪਹੁੰਚਾਇਆ। ਇਸ ਦੇ ਬਾਅਦ ਮੂਸਾ ਨੇ ਇਸਰਾਈਲ ਨੂੰ ਰੱਬ ਦੁਆਰਾ ਮਿਲੇ ਦਸ ਆਦੇਸ਼ ਦਿੱਤੇ ਜੋ ਅੱਜ ਵੀ ਯਹੂਦੀ ਧਰਮ ਦਾ ਪ੍ਰਮੁੱਖ ਥੰਮ੍ਹ ਹਨ। ਮੂਸਾ ਨੂੰ ਯਹੂਦੀ ਧਰਮ ਵਿੱਚ ਸਭ ਤੋਂ ਪ੍ਰਮੁੱਖ ਪੈਗੰਬਰ ਮੰਨਿਆ ਜਾਂਦਾ ਹੈ। ਇਸਨੂੰ ਈਸਾਈ ਧਰਮ, ਇਸਲਾਮ ਬਹਾਈ ਧਰਮ ਅਤੇ ਹੋਰ ਕਈ ਧਰਮਾਂ ਵਿੱਚ ਵੀ ਇੱਕ ਮਹੱਤਵਪੂਰਨ ਪੈਗੰਬਰ ਮੰਨਿਆ ਜਾਂਦਾ ਹੈ।

ਮੋਸਾਦ

ਮੋਸਾਦ (ਹਿਬਰੂ: הַמוֹסָד‎, IPA: [ha moˈsad]; ਅਰਬੀ: الموساد, al-Mōsād; literally meaning "the Institute"), ਇਸਦੇ ਲਈ ਸੰਖੇਪ HaMossad leModiʿin uleTafkidim Meyuḥadim (ਹਿਬਰੂ: המוסד למודיעין ולתפקידים מיוחדים‎) ਇਜ਼ਰਾਇਲ ਦਾ ਰਾਸ਼ਟਰੀ ਖੁਫੀਆਂ ਵਿਭਾਗ ਹੈ। ਇਹ ਇਜ਼ਰਾਇਲੀ ਇੰਟੈਲੀਜੈਂਸ ਸਮੁਦਾਇ ਦਾ ਮੁੱਖ ਹਿੱਸਾ ਹੈ। ਇਸ ਤੋਂ ਇਲਾਵਾ ਇਸਦੇ ਦੋ ਹੋਰ ਵਿਭਾਗ ਅਮਨ (ਮਿਲਟਰੀ ਇੰਟੈਲੀਜੈਂਸ) ਅਤੇ ਸ਼ਿਨ ਬੇ (ਅੰਦਰੂਨੀ ਇੰਟੈਲੀਜੈਂਸ) ਹਨ।

ਯਹੂਦ

ਯਹੂਦ (ਹਿਬਰੂ: יְהוּדָה‎, ਮਿਆਰੀ ਯੇਹੂਦ Tiberian Yəhūḏāh) ਉਤਪਤੀ ਦੀ ਕਿਤਾਬ ਦੇ ਅਨੁਸਾਰ ਯਾਕੂਬ ਅਤੇ ਲੇਆਹ ਦਾ ਚੌਥਾ ਪੁੱਤਰ ਅਤੇ ਯੂਸਫ਼ ਦਾ ਮਤਰੇਆ ਭਰਾ ਸੀ।ਉਹ ਇਸਰਾਇਲੀ ਕਬੀਲੇ ਯਹੂਦਾ ਦਾ ਬਾਨੀ ਸੀ। ਇਸ ਤਰ੍ਹਾਂ ਉਹ ਯਹੂਦਾ ਰਾਜ, ਯਹੂਦੀ ਧਰਤੀ ਅਤੇ ਸ਼ਬਦ "ਯਹੂਦੀ" ਦਾ ਅਸਿੱਧੇ ਤੌਰ ਤੇ ਨਾਮਸ੍ਰੋਤ ਹੈ।

ਯੇਹੂਦਾ ਅਮੀਖ਼ਾਈ

ਯਹੂਦਾ ਅਮੀਖ਼ਾਈ (ਹਿਬਰੂ: יהודה עמיחי‎; ਜਨਮ 3 ਮਈ 1924 – ਮੌਤ 22 ਸਤੰਬਰ 2000) ਇੱਕ ਇਜ਼ਰਾਇਲੀ ਕਵੀ ਸੀ। ਬਹੁਤ ਸਾਰੇ ਲੋਕ ਉਸਨੂੰ ਇਜ਼ਰਾਇਲ ਦਾ ਸਭ ਤੋਂ ਮਹਾਨ ਆਧੁਨਿਕ ਕਵੀ ਮੰਨਦੇ ਹਨ। ਉਹ ਬੋਲਚਾਲ ਦੀ ਹਿਬਰੂ ਵਿੱਚ ਲਿਖਣ ਵਾਲੇ ਪਹਿਲੇ ਕਵੀਆਂ ਵਿੱਚੋਂ ਇੱਕ ਸੀ।

ਯਹੂਦਾ ਅਮੀਖ਼ਾਈ ਪੀੜ੍ਹੀਆਂ ਤੋਂ ਇਜ਼ਰਾਈਲ ਦਾ ਸਭ ਤੋਂ ਮਸ਼ਹੂਰ ਕਵੀ ਰਿਹਾ [ਸੀ] ਅਤੇ 1960 ਦੇ ਦਹਾਕੇ ਦੇ ਅੱਧ ਤੋਂ ਲੈ ਕੇ ਵਿਸ਼ਵ ਕਵਿਤਾ ਵਿਚਲਾ ਇੱਕ ਪ੍ਰਮੁੱਖ ਕਵੀ ਸੀ।

(ਦ ਟਾਈਮਜ਼, ਲੰਡਨ, ਅਕਤੂਬਰ 2000)

ਯੋਮ ਕੀਪੂਰ

ਯੋਮ ਕੀਪੂਰ (ਹਿਬਰੂ: יוֹם כִּפּוּר, IPA: [ˈjom kiˈpuʁ], ਜਾਂ יום הכיפורים), ਜਿਹਨੂੰ ਹਰਜਾਨੇ ਦਾ ਦਿਨ ਵੀ ਆਖਿਆ ਜਾਂਦਾ ਹੈ, ਯਹੂਦੀ ਲੋਕਾਂ ਵਾਸਤੇ ਸਭ ਤੋਂ ਪਾਕ ਦਿਨ ਹੁੰਦਾ ਹੈ। ਇਹਦੇ ਕੇਂਦਰੀ ਵਿਸ਼ੇ ਹਰਜਾਨਾ ਅਤੇ ਪਛਤਾਵਾ ਹੁੰਦੇ ਹਨ। ਰਵਾਇਤੀ ਤੌਰ ਉੱਤੇ ਯਹੂਦੀ ਲੋਕ ਤਕਰੀਬਨ 25 ਘੰਟਿਆਂ ਦੀ ਮਿਆਦ ਵਾਲ਼ੇ ਇਸ ਪਵਿੱਤਰ ਦਿਨ ਨੂੰ ਵਰਤ ਰੱਖ ਕੇ ਅਤੇ ਕਰੜੀ ਪਾਠ-ਪੂਜਾ ਕਰ ਕੇ ਮਨਾਉਂਦੇ ਹਨ ਅਤੇ ਬਹੁਤਾ ਦਿਨ ਸਿਨਾਗੌਗ ਵਿਖੇ ਸੇਵਾ ਕਰਨ ਵਿੱਚ ਗੁਜ਼ਾਰਦੇ ਹਨ।

ਸਮੀਹ ਅਲ-ਕਾਸਿਮ

ਸਮੀਹ ਅਲ-ਕਾਸਿਮ (ਅਰਬੀ: سميح القاسم; ਹਿਬਰੂ: סמיח אל קאסם‎; 1939 - 19 ਅਗਸਤ 2014) ਇੱਕ ਫਲਸਤੀਨੀ ਕਵੀ ਹੈ ਜਿਸਦੀ ਅਰਬੀ ਕਵਿਤਾ ਦੀਆਂ ਅਰਬ ਜਗਤ ਵਿਚ ਧੁੰਮਾਂ ਹਨ।

ਸ਼ੇ ਡੋਰੌਨ

ਸ਼ੇ ਡੋਰੌਨ (ਜਿਸਦਾ ਜਨਮ 1 ਅਪ੍ਰੈਲ, 1985) ਇਜ਼ਰਾਇਲੀ ਲੀਗ ਵਿੱਚ ਇੱਕ ਇਜ਼ਰਾਇਲੀ ਪੇਸ਼ੇਵਰ ਬਾਸਕਟਬਾਲ ਖਿਡਾਰੀ ਹੈ. ਉਹ ਮੈਕਕਬੀ ਅਸ਼ੌਡ ਲਈ ਖੇਡਦਾ ਹੈ.

ਸੰਤ ਪੌਲ

ਪੌਲ ਰਸੂਲ (ਯੂਨਾਨੀ: Παῦλος Paulos; c. 5 – c. 67), originally known as Saul of Tarsus (ਹਿਬਰੂ: שאול התרסי‎; ਯੂਨਾਨੀ: Σαῦλος Ταρσεύς Saulos Tarseus), ਇੱਕ ਰਸੂਲ (ਪਰ ਬਾਰਾਂ ਰਸੂਲਾਂ ਵਿੱਚੋਂ ਇੱਕ ਨਹੀਂ) ਸੀ। ਉਸਨੇ ਮਸੀਹ ਦੀ ਖੁਸ਼ਖਬਰੀ ਪਹਿਲੀ ਸਦੀ ਦੇ ਵਿਸ਼ਵ ਨੂੰ ਦੱਸੀ ਸੀ।

ਹਿਬਰੂ ਲਿਪੀ

ਹਿਬਰੂ ਲਿਪੀ ਹਿਬਰੂ ਅਤੇ ਹੋਰ ਯਹੂਦੀ ਭਾਸ਼ਾਵਾਂ ਜਿਵੇਂ ਕਿ ਯਦੀਸ਼, ਲਾਦੇਨੋ ਅਤੇ ਯਹੂਦੀ ਅਰਬੀ ਲਿਖਣ ਲਈ ਵਰਤੀ ਜਾਂਦੀ ਇੱਕ ਲਿਪੀ ਹੈ। ਪੁਰਾਣੇ ਸਮੇਂ ਵਿੱਚ ਹਿਬਰੂ ਲਿਖਣ ਲਈ ਪੈਲੀਓ-ਹੀਬਰੂ ਲਿਪੀ ਵਰਤੀ ਜਾਂਦੀ ਸੀ। ਆਧੁਨਿਕ ਹਿਬਰੂ ਲਿਪੀ ਆਰਾਮਿਕ ਲਿਪੀ ਦਾ ਵਿਕਸਿਤ ਰੂਪ ਹੈ।

ਹਿਬਰੂ ਲਿਪੀ ਦੇ ਕੁੱਲ 22 ਅੱਖਰ ਹਨ ਜਿਹਨਾਂ ਵਿੱਚੋਂ 5 ਅੱਖਰ ਅੰਤਲੀ ਸਥਿਤੀ ਵਿੱਚ ਆਪਣੀ ਸ਼ਕਲ ਬਦਲ ਲੈਂਦੇ ਹਨ। ਇਹ ਲਿਪੀ ਸੱਜੇ ਤੋਂ ਖੱਬੇ ਵੱਲ ਲਿਖੀ ਜਾਂਦੀ ਹੈ। ਮੂਲ ਰੂਪ ਵਿੱਚ ਇਹ ਲਿਪੀ ਅਬਜਦ ਸੀ ਭਾਵ ਇਸ ਵਿੱਚ ਸਿਰਫ਼ ਵਿਅੰਜਨ ਮਜੂਦ ਸਨ। ਬਾਅਦ ਵਿੱਚ ਹੋਰ ਅਬਜਦ ਲਿਪੀਆਂ, ਜਿਵੇਂ ਕਿ ਅਰਬੀ ਲਿਪੀ, ਵਾਂਗੂੰ ਇਸ ਵਿੱਚ ਕੁਝ ਵੀ ਸਵਰ ਧੁਨੀਆਂ ਦਰਸਾਉਣ ਲਈ ਨੁਕਤਿਆਂ ਦੀ ਵਰਤੋਂ ਸ਼ੁਰੂ ਹੋਈ ਜਿਸਨੂੰ ਹਿਬਰੂ ਵਿੱਚ ਨਿਕੂਦ ਕਹਿੰਦੇ ਹਨ।

ਹੱਵਾ

ਹੱਵਾ ਜਾਂ ਹਵਾ ਜਾਂ ਈਵ (ਹਿਬਰੂ: חַוָּה‎, ਪੁਰਾਤਨ ਹਿਬਰੂ: Ḥawwāh, ਆਧੁਨਿਕ ਇਜ਼ਰਾਇਲੀ ਹਿਬਰੂ: ਖ਼ਾਵਾਹ, ਅਰਬੀ: حواء, ਸੀਰੀਆਕ: ܚܘܐ, ਤਿਗਰੀਨੀਆ: ሕይዋን? ਜਾਂ Hiywan) ਹਿਬਰੂ ਬਾਈਬਲ ਦੀ ਜਣਨ ਦੀ ਕਿਤਾਬ ਵਿਚਲੀ ਇੱਕ ਮਨੁੱਖ ਹੈ। ਇਸਲਾਮੀ ਸੱਭਿਆਚਾਰ ਵਿੱਚ ਹੱਵਾ ਨੂੰ ਆਦਮ ਦੀ ਪਤਨੀ ਦੱਸਿਆ ਗਿਆ ਹੈ ਭਾਵੇਂ ਇਹਦਾ ਕੁਰਾਨ ਵਿੱਚ ਵੱਖਰੇ ਤੌਰ 'ਤੇ ਕੋਈ ਜ਼ਿਕਰ ਨਹੀਂ ਹੈ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.