ਸੋਨਾ

ਸੋਨਾ (ਅੰਗ੍ਰੇਜ਼ੀ: Gold) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 79 ਹੈ ਅਤੇ ਇਸ ਲਈ Au ਸੰਕੇਤਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਪਰਮਾਣੂ-ਭਾਰ 196.966569 amu ਹੈ। ਸੋਨਾ ਸਭ ਤੋਂ ਕੀਮਤੀ ਅਤੇ ਅਲੱਭ ਧਾਤ ਹੈ, ਇਸ ਨੂੰ ਮੁਦਰਾ, ਗਹਿਣਿਆਂ ਅਤੇ ਮੂਰਤੀਆਂ ਆਦਿ ਲਈ ਵਰਤਿਆ ਜਾਂਦਾ ਹੈ। ਸੋਨਾ ਦਾਣੇ ਜਾਂ ਡਲੀ ਦੇ ਰੁਪ ਵਿੱਚ ਪੱਥਰਾਂ, ਚਟਾਨਾਂ ਦੇ ਪਾੜ, ਅਤੇ ਨਹਿਰਾਂ ਜਾਂ ਕੋਈ ਵੀ ਵਗ ਰਹੇ ਪਾਣੀ ਦੀ ਮਿਟੀ ਵਿੱਚੋਂ ਮਿਲਦਾ ਹੈ। ਸੋਨਾ ਗਾੜ੍ਹਾ, ਨਰਮ, ਚਮਕਦਾਰ, ਅਤੇ ਸਭ ਤੋਂ ਜ਼ਿਆਦਾ ਕੁਟੀਣਯੋਗ ਅਤੇ ਨਰਮ ਧਾਤ ਹੈ। ਇਸ ਦੀ ਅੱਜ ਕਲ੍ਹ ਦੀ ਨਵੀਂ ਵਰਤੋਂ ਦੰਦਸਾਜ਼ੀ ਅਤੇ ਇਲੈਕਟ੍ਰਾਨਿਕਸ ਵਿੱਚ ਵੀ ਹੈ।

ਸੋਨੇ ਦੀ ਚਕਾਚੌਂਧ ਤੋਂ ਮਨੁੱਖ ਅਤਿਅੰਤ ਪੁਰਾਤਨ ਕਾਲ ਤੋਂ ਹੀ ਪ੍ਰਭਾਵਿਤ ਹੈ ਕਿਉਂਕਿ ਬਹੁਤ ਕਰਕੇ ਇਹ ਕੁਦਰਤ ਵਿੱਚ ਅਜ਼ਾਦ ਦਸ਼ਾ ਵਿੱਚ ਮਿਲਦਾ ਹੈ। ਪ੍ਰਾਚੀਨ ਸਭਿਅਤਾ ਕਾਲ ਵਿੱਚ ਵੀ ਇਸ ਧਾਤੂ ਨੂੰ ਸਨਮਾਨ ਪ੍ਰਾਪਤ ਸੀ। ਈਸਾ ਤੋਂ 2500 ਸਾਲ ਪਹਿਲਾਂ ਸਿੰਧ ਘਾਟੀ ਦੀ ਸਭਿਅਤਾ ਵਿੱਚ (ਜਿਸਦੇ ਨਿਸ਼ਾਨ ਮੋਹਿੰਜੋਦੜੋ ਅਤੇ ਹੜੱਪਾ ਵਿੱਚ ਮਿਲੇ ਹਨ) ਸੋਨਾ ਦੀ ਵਰਤੋਂ ਗਹਿਣੇ ਬਣਾਉਣ ਲਈ ਹੋਇਆ ਕਰਦੀ ਸੀ। ਉਸ ਸਮੇਂ ਦੱਖਣ ਭਾਰਤ ਦੇ ਮੈਸੂਰ ਪ੍ਰਦੇਸ਼ ਤੋਂ ਇਹ ਧਾਤੁ ਪ੍ਰਾਪਤ ਹੁੰਦੀ ਸੀ। ਚਰਕ ਸੰਹਿਤਾ ਵਿੱਚ (ਈਸਾ ਤੋਂ 300 ਸਾਲ ਪੂਰਵ) ਸੋਨਾ ਅਤੇ ਉਸਦੀ ਭਸਮ ਦਾ ਔਸ਼ਧੀ ਦੇ ਰੂਪ ਵਿੱਚ ਵਰਣਨ ਆਇਆ ਹੈ।

Native gold nuggets
ਸੋਨੇ ਦੇ ਟੁਕੜੇ

ਕੀਮਤ

ਸੋਨੇ ਨੂੰ ਟਰੋਏ ਔਂਸ ਅਤੇ ਗਰਾਮ ਨਾਲ ਮਿਣਿਆ ਜਾਂਦਾ ਹੈ। ਜਦ ਸੋਨੇ ਨੂੰ ਬਾਕੀ ਧਾਤਾਂ ਨਾਲ ਮਿਲਾਂਦੇ ਹਨ, ਤਾਂ ਇਸ ਲਈ ਕੈਰਟ ਵਰਤੇ ਜਾਂਦੇ ਹਨ, ਜਿਥੇ 24 ਤੋਲਿਆਂ ਵਿੱਚ ਸਭ ਤੋਂ ਜ਼ਿਆਦਾ ਸੋਨਾ ਹੈ।

ਬਾਹਰੀ ਕੜੀ

1848

1848 19ਵੀਂ ਸਦੀ ਅਤੇ 1840 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।

1974

1974 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

24 ਜਨਵਰੀ

11 ਮਾਘ ਨਾ: ਸ਼ਾ:

24 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 24ਵਾਂ ਦਿਨ ਹੁੰਦਾ ਹੈ। ਸਾਲ ਦੇ 341 (ਲੀਪ ਸਾਲ ਵਿੱਚ 342) ਦਿਨ ਬਾਕੀ ਹੁੰਦੇ ਹਨ।

ਅੰਤਰਕਾਲੀ ਧਾਤਾਂ

ਅੰਤਰਕਾਲੀ ਧਾਤਾਂ ਨੂੰ ਵਿਸ਼ੇਸ਼ ਧਾਤਾਂ ਵੀ ਕਿਹਾ ਜਾਂਦਾ ਹੈ। ਇਹ ਮਜ਼ਬੂਤ, ਸਖ਼ਤ ਤੇ ਚਮਕਦਾਰ ਹੁੰਦੀਆਂ ਹਨ। ਇਹਨਾਂ ਦਾ ਪਿਘਲਣ ਦਰਜਾ ਕਾਫੀ ਉੱਚਾ ਹੁੰਦਾ ਹੈ। ਇਹ ਖ਼ਾਰੀਆਂ ਧਾਤਾਂ ਅਤੇ ਖ਼ਾਰੀ ਭੌਂ ਧਾਤਾਂ ਨਾਲੋਂ ਘੱਟ ਕਿਰਿਆਸ਼ੀਲ ਹਨ। ਲੋਹਾ, ਸੋਨਾ, ਚਾਂਦੀ, ਕਰੋਮੀਅਮ ਤੇ ਤਾਂਬਾ ਅੰਤਰਕਾਲੀ ਧਾਤਾਂ ਹਨ। ਇਹਨਾਂ ਨੂੰ ਲੋੜੀਦੀਆਂ ਸ਼ਕਲਾਂ ਵਿੱਚ ਢਾਲਿਆ ਜਾ ਸਕਦਾ ਹੈ। ਇਸ ਦੀ ਵਰਤੋਂ ਬਹੁਤ ਸਾਰੇ ਉਦਯੋਗਿਕ ਵਿੱਚ ਵਰਤੋਂ ਕੀਤੀ ਜਾਂਦੀ ਹੈ।

ਅੰਮ੍ਰਿਤਸਰ

ਅੰਮ੍ਰਿਤਸਰ (ਜਾਂ ਅਮ੍ਰਿਤਸਰ; ਮਤਲਬ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦ‍ਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ ਅਤੇ ਹੋਰ ਬੋਲੀਆਂ ਵਿੱਚ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸ਼ਾਮਲ ਹਨ। ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।

ਏਸ਼ੀਆਈ ਖੇਡਾਂ

ਏਸ਼ੀਆਈ ਖੇਡਾਂ ਨੂੰ ਏਸ਼ਿਆਡ ਦੇ ਨਾਂਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਚਾਰ ਸਾਲ ਬਾਅਦ ਆਯੋਜਿਤ ਹੋਣ ਵਾਲੀ ਬਹੁ-ਖੇਡ ਪ੍ਰਤੀਯੋਗਤਾ ਹੈ, ਜਿਸ ਵਿੱਚ ਕੇਵਲ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਭਾਗ ਲੈਂਦੇ ਹਨ।

ਇਨ੍ਹਾਂ ਖੇਡਾਂ ਦਾ ਪ੍ਰਬੰਧ ਏਸ਼ੀਆਈ ਓਲੰਪਿਕ ਪਰਿਸ਼ਦ ਦੁਆਰਾ ਅੰਤਰਰਾਸ਼ਟਰੀ ਓਲੰਪਿਕ ਪਰਿਸ਼ਦ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। ਹਰ ਇੱਕ ਮੁਕਾਬਲੇ ਵਿੱਚ ਪਹਿਲਾਂ ਸਥਾਨ ਲਈ ਸੋਨਾ, ਦੂਜੇ ਲਈ ਚਾਂਦੀ, ਅਤੇ ਤੀਸਰੇ ਲਈ ਕਾਂਸੀ ਦੇ ਤਮਗੇ ਦਿੱਤੇ ਜਾਂਦੇ ਹਨ। ਇਸ ਪਰੰਪਰਾ ਦਾ ਆਰੰਭ 1951 ਵਿੱਚ ਹੋਇਆ ਸੀ।

ਪਹਿਲੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ ਦਿੱਲੀ, ਭਾਰਤ ਵਿੱਚ ਕੀਤਾ ਗਿਆ ਸੀ, ਜਿਸਨੇ 1982 ਵਿੱਚ ਫਿਰ ਇਨ੍ਹਾਂ ਖੇਡਾਂ ਦੀ ਮੇਜਬਾਨੀ ਕੀਤੀ। 15ਵੀਂ ਏਸ਼ੀਆਈ ਖੇਡਾਂ 1 ਦਸੰਬਰ ਤੋਂ 15 ਦਸੰਬਰ 2006 ਦੇ ਵਿੱਚ ਦੋਹਾ, ਕਤਰ ਵਿੱਚ ਆਯੋਜਿਤ ਹੋਏ ਸਨ। 16ਵੀਆਂ ਏਸ਼ੀਆਈ ਖੇਡਾਂ ਦਾ ਆਯੋਜਨ 12 ਨਵੰਬਰ ਤੋਂ 27 ਨਵੰਬਰ 2010 ਦੇ ਵਿੱਚ ਕੀਤਾ ਗਿਆ, ਜਿਹਨਾਂ ਦੀ ਮੇਜਬਾਨੀ ਗੁਆਂਗਜ਼ੂ, ਚੀਨ ਨੇ ਕੀਤੀ। 17ਵੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ 2014 ਵਿੱਚ ਦੱਖਣ ਕੋਰੀਆ ਦੇ ਇੰਚੇਯਾਨ ਵਿੱਚ ਹੋਇਆ ਸੀ।

ਕਪਾਹ

ਕਪਾਹ ਦੀ ਫ਼ਸਲ ਇੱਕ ਵਪਾਰਕ ਫ਼ਸਲ ਹੈ। ਇਹ ਇੱਕ ਫੁੱਲਦਾਰ ਪੌਦਾ ਹੈ, ਜੋ ਝਾੜੀਆਂ ਦੇ ਖ਼ਾਨਦਾਨ ਨਾਲ ਤਾਅਲੁੱਕ ਰੱਖਦਾ ਹੈ। ਇਸ ਪੌਦੇ ਦਾ ਵਿਗਿਆਨਕ ਨਾਮ ਗੋਸੀਪੀਅਮ ਕਪਾਹ (Gossypium) ਹੈ। ਕਪਾਹ ਦਾ ਰੇਸ਼ਾ ਕਪਾਹ ਦੇ ਪੌਦੇ ਤੋਂ ਪਰਾਪਤ ਹੁੰਦਾ ਹੈ। ਇਹ ਭਾਰਤ ਦੇ "ਨੂੰ ਚਿੱਟਾ ਸੋਨਾ" ਕਿਹਾ ਜਾਂਦਾ ਹੈ। ਇਹ ਚਿੱਟੀਆਂ ਫੁੱਟੀਆਂ ਦੀ ਸ਼ਕਲ ਵਿੱਚ ਪੌਦੇ ਦੇ ਬੀਜਾਂ ਦੇ ਇਰਦ ਗਿਰਦ ਡੋਡਿਆਂ ਦੇ ਖਿੜਨ ਦੇ ਬਾਅਦ ਵਿਖਾਈ ਦਿੰਦੀ ਹੈ। ਸਭ ਤੋਂ ਪਹਿਲਾਂ ਕਪਾਹ ਸਿੰਧੁ ਘਾਟੀ ਵਿੱਚ ਉੱਗੀ ਸੀ 7000 ਸਾਲ ਪਹਿਲਾਂ|

ਗਰੁੱਪ 11 ਤੱਤ

ਗਰੁੱਪ 11, ਮਿਆਦੀ ਪਹਾੜਾ ਦਾ ਗਿਆਰਵਾਂ ਗਰੁੱਪ ਹੈ ਜਿਸ ਵਿੱਚ ਤਾਂਬਾ, ਚਾਂਦੀ, ਸੋਨਾ ਅਤੇ ਰੋਇੰਟਜੀਨੀਅਮ ਤੱਤ ਹਨ। ਇਸ ਨੂੰ ਗਹਿਣੇ ਅਤੇ ਸਿੱਕੇ ਵਾਲਾ ਗਰੁੱਪ ਵੀ ਕਿਹਾ ਜਾਂਦਾ ਹੈ। ਪਹਿਲੇ ਤਿੰਨ ਤੱਤ ਕੁਦਰਤ ਵਿੱਚ ਮਿਲਦੇ ਹਨ ਜਿਸ ਕਾਰਣ ਇਹਨਾਂ ਨੂੰ ਕੁਦਰਤੀ ਤੱਤ ਵੀ ਕਿਹਾ ਜਾਂਦਾ ਹੈ। ਇਹ ਤੱਤ ਸਦੀਆਂ ਤੋਂ ਹੀ ਗਿਆਤ ਹਨ। ਇਸ ਗਰੁੱਪ ਦੇ ਤੱਤ ਦੀ ਵੀ ਰਸਾਇਣਕ ਗੁਣ ਵਿੱਚ ਇਕਸਾਰਤਾ ਹੈ।

ਗੁਪਤ ਸਾਮਰਾਜ

ਗੁਪਤ ਰਾਜਵੰਸ਼ ਜਾਂ ਗੁਪਤ ਸਾਮਰਾਜ ਪ੍ਰਾਚੀਨ ਭਾਰਤ ਦੇ ਪ੍ਰਮੁੱਖ ਰਾਜਵੰਸ਼ਾਂ ਵਿੱਚੋਂ ਇੱਕ ਸੀ। ਇਸਨੂੰ ਭਾਰਤ ਦਾ ਇੱਕ ਸੋਨਾ ਯੁੱਗ ਮੰਨਿਆ ਜਾਂਦਾ ਹੈ।

ਮੌਰੀਆ ਸਾਮਰਾਜ ਦੇ ਪਤਨ ਦੇ ਬਾਅਦ ਦੀਰਘਕਾਲ ਤੱਕ ਭਾਰਤ ਵਿੱਚ ਰਾਜਨੀਤਕ ਏਕਤਾ ਸਥਾਪਤ ਨਹੀਂ ਸੀ। ਕੁਸ਼ਾਣ ਅਤੇ ਸਾਤਵਾਹਨਾਂ ਨੇ ਰਾਜਨੀਤਕ ਏਕਤਾ ਲਿਆਉਣ ਦੀ ਕੋਸ਼ਿਸ਼ ਕੀਤੀ। ਮੌਰੀਆ ਕਾਲ ਤੋਂ ਬਾਅਦ ਤੀਜੀ ਸ਼ਤਾਬਦੀ ਵਿੱਚ ਤਿੰਨ ਰਾਜਵੰਸ਼ਾਂ ਦਾ ਉਦੈ ਹੋਇਆ ਜਿਹਨਾਂ ਵਿਚੋਂ ਭਾਰਤ ਵਿੱਚ ਨਾਗ ਸ਼ਕ‍ਤੀ, ਦੱਖਣ ਵਿੱਚ ਬਾਕਾਟਕ ਅਤੇ ਪੂਰਵੀ ਵਿੱਚ ਗੁਪਤ ਰਾਜਵੰਸ਼ ਪ੍ਰਮੁੱਖ ਹਨ। ਮੌਰੀਆ ਰਾਜਵੰਸ਼ ਦੇ ਪਤਨ ਦੇ ਬਾਅਦ ਗੁਪਤ ਰਾਜਵੰਸ਼ ਨੇ ਨਸ਼ਟ ਹੋਈ ਰਾਜਨੀਤਕ ਏਕਤਾ ਨੂੰ ਪੁਨਰਸਥਾਪਿਤ ਕੀਤਾ।

ਗੁਪਤ ਸਾਮਰਾਜ ਦੀ ਨੀਂਹ ਤੀਜੀ ਸ਼ਤਾਬਦੀ ਦੇ ਚੌਥੇ ਦਸ਼ਕ ਵਿੱਚ ਅਤੇ ਉੱਨਤੀ ਚੌਥੀ ਸ਼ਤਾਬਦੀ ਦੀ ਸ਼ੁਰੁਆਤ ਵਿੱਚ ਹੋਈ। ਗੁਪਤ ਰਾਜਵੰਸ਼ ਦਾ ਪ੍ਰਾਰੰਭਿਕ ਰਾਜ ਆਧੁਨਿਕ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਸੀ।

ਤਰਨ ਤਾਰਨ ਸਾਹਿਬ

ਤਰਨ ਤਾਰਨ ਸਾਹਿਬ ਨੂੰ ਪੰਜਾਬ, ਖ਼ਾਸ ਕਰਕੇ ਸਿੱਖ ਇਤਿਹਾਸ ਵਿੱਚ ‘ਗੁਰੂ ਕੀ ਨਗਰੀ’ ਦਾ ਇਕ ਖ਼ਾਸ ਦਰਜਾ ਹਾਸਲ ਹੈ। ਇਹ ਨਗਰੀ ‘ਦੁੱਖ ਨਿਵਾਰਨ’ ਦੇ ਨਾਂ ਨਾਲ ਵੀ ਪ੍ਰਸਿੱਧ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ੧੭ ਵੈਸਾਖ ਸੰਮਤ ੧੬੪੭ ਬਿਕਰਮੀ (ਮੁਤਾਬਕ ੧੫੯੦ ਈ.) ਨੂੰ ਪਹਿਲਾਂ ਇੱਥੇ ਸਰੋਵਰ ਖੁਦਵਾ ਕੇ ਅਤੇ ਫਿਰ ਸੰਮਤ ੧੬੫੩ ਬਿਕਰਮੀ ੧੫੯੬ ਈ.) ਨੂੰ ਨਗਰ ਦੀ ਨੀਂਹ ਰੱਖ ਕੇ ਇਸ ਨੂੰ ਆਬਾਦ ਕੀਤਾ। ਜੂਨ, ੨੦੦੬ ਨੂੰ ਸ਼ਹਿਰ ਨੂੰ ਜ਼ਿਲ੍ਹੇ ਦਾ ਦਰਜਾ ਦਿਤਾ ਗਿਆ। ਇਸ ਸਹਿਰ ਨੂੰ ਪਵਿਤਰ ਨਗਰੀ ਦਾ ਦਰਜਾ ਹਾਸਿਲ ਹੈ। ਇਹ ਪੰਜਾਬ ਦਾ ਇੱਕ ਸਰਹੱਦੀ ਜਿਲਾ ਹੈ ।

ਤਾਂਬਾ

ਤਾਂਬਾ (ਅੰਗ੍ਰੇਜੀ: Copper) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 29 ਹੈ ਅਤੇ ਇਸ ਦਾ ਸੰਕੇਤ Cu ਹੈ। ਇਸ ਦਾ ਪਰਮਾਣੂ-ਭਾਰ 63.546 amu ਹੈ।

ਕਾਪਰ ਦੀ ਵਰਤੋਂ ਗਰਮੀ ਅਤੇ ਬਿਜਲੀ ਦੇ ਇੱਕ ਕੰਡਕਟਰ ਦੇ ਤੌਰ 'ਤੇ ਕੀਤੀ ਜਾਂਦੀ ਹੈ, ਇੱਕ ਬਿਲਡਿੰਗ ਸਾਮੱਗਰੀ ਦੇ ਰੂਪ ਵਿੱਚ ਅਤੇ ਵੱਖੋ-ਵੱਖਰੇ ਮੋਟਲ ਅਲੌਇਲਾਂ ਦੇ ਸੰਕਲਪ ਦੇ ਰੂਪ ਵਿੱਚ, ਜਿਵੇਂ ਕਿ ਗਹਿਣੇ ਵਿੱਚ ਵਰਤੇ ਜਾਣ ਵਾਲੇ ਸਟਰਲਿੰਗ ਚਾਂਦੀ, ਸਮੁੰਦਰੀ ਹਾਰਡਵੇਅਰ ਅਤੇ ਸਿੱਕੇ ਬਣਾਉਣ ਲਈ ਕਪਰੋਨੀਕਲ ਅਤੇ ਥਰਮਾਕੋਪਲਜ ਦਾ ਤਾਪਮਾਨ ਮਾਪਣ ਲਈ ਵਰਤਿਆ ਜਾਂਦਾ ਹੈ।

ਪਲੈਟੀਨਮ

{{#if:|

}}

ਪਲੈਟੀਨਮ ਇੱਕ ਰਸਾਇਣਕ ਤੱਤ ਹੈ ਜਿਸਦਾ ਨਿਸ਼ਾਨ Pt ਅਤੇ ਪਰਮਾਣੂ ਸੰਖਿਆ 78 ਹੈ।ਇਸ ਦਾ ਨਾਂ ਸਪੇਨੀ ਸ਼ਬਦ ਪਲਾਤੀਨਾ ਤੋਂ ਆਇਆ ਹੈ ਜਿਸਦਾ ਭਾਵ "ਛੋਟੀ ਚਾਂਦੀ" ਹੈ।

ਮਾਲੀ

ਮਾਲੀ, ਅਧਿਕਾਰਕ ਤੌਰ ਉੱਤੇ ਮਾਲੀ ਦਾ ਗਣਰਾਜ (ਫ਼ਰਾਂਸੀਸੀ: République du Mali, ਹੇਪੂਬਲੀਕ ਡੂ ਮਾਲੀ), ਪੱਛਮੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਅਲਜੀਰੀਆ, ਪੂਰਬ ਵੱਲ ਨਾਈਜਰ, ਦੱਖਣ ਵੱਲ ਦੰਦ ਖੰਡ ਤਟ ਅਤੇ ਬੁਰਕੀਨਾ ਫ਼ਾਸੋ, ਦੱਖਣ-ਪੱਛਮ ਵੱਲ ਗਿਨੀ ਅਤੇ ਪੱਛਮ ਵੱਲ ਸੇਨੇਗਲ ਅਤੇ ਮਾਰੀਟੇਨੀਆ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 1,240,000 ਵਰਗ ਕਿਮੀ ਹੈ ਅਤੇ ਅਬਾਦੀ ਤਕਰੀਬਨ 1.45 ਕਰੋੜ ਹੈ। ਇਸ ਦੀ ਰਾਜਧਾਨੀ ਬਮਾਕੋ ਹੈ। ਮਾਲੀ ਦੇ ਅਠ ਖੇਤਰ ਹਨ ਅਤੇ ਇਸ ਦੀਆਂ ਸਰਹੱਦਾਂ ਉੱਤਰ ਵੱਲ ਸਹਾਰਾ ਦੇ ਗਭ ਤੱਕ ਚਲੀਆਂ ਜਾਂਦੀਆਂ ਹਨ,ਜਦਕਿ ਦੇਸ਼ ਦਾ ਦੱਖਣੀ ਭਾਗ, ਜਿਥੇ ਬਹੁਗਿਣਤੀ ਲੋਕ ਰਹਿੰਦੇ ਹਨ, ਉਥੇ ਨਾਈਜਰ ਅਤੇ ਸੇਨੇਗਾਲ ਦਰਿਆ ਵਗਦੇ ਹਨ। ਦੇਸ਼ ਦੀ ਆਰਥਿਕ ਸੰਰਚਨਾ ਖੇਤੀ ਅਤੇ ਮਾਹੀਗਿਰੀ ਤੇ ਕੇਂਦਰਿਤ ਹੈ। ਮਾਲੀ ਦੇ ਕੁਝ ਪ੍ਰਮੁੱਖ ਕੁਦਰਤੀ ਸੋਮਿਆਂ ਵਿੱਚ ਸੋਨਾ, ਯੂਰੇਨੀਅਮ, ਅਤੇ ਲੂਣ ਹਨ। ਦੇਸ਼ ਦੀ ਲੱਗਪਗ ਅਧੀ ਆਬਾਦੀ 1.25 ਡਾਲਰ ਪ੍ਰਤਿਦਿਨ ਵਾਲੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਾਰਾ ਕਰਦੀ ਹੈ।

ਮੁਦਰਾ (ਕਰੰਸੀ)

ਮੁਦਰਾ (English:Curruncy) ਦਾ ਸਧਾਰਨ ਸ਼ਬਦਾਂ ਵਿੱਚ ਅਰਥ ਹੈ ਰੁਪਈਆ- ਪੈਸਾ ਜੋ ਵਸਤਾਂ ਜਾਂ ਸੇਵਾਵਾਂ ਦੀ ਖਰੀਦ ਜਾਂ ਹੋਰ ਵਪਾਰਕ ਕਾਰਜਾਂ ਲਈ ਵਟਾਂਦਰੇ ਦੇ ਮਾਧਿਅਮ ਵਜੋਂ ਵਰਤੋਂ ਵਿੱਚ ਆਉਂਦੀ ਹੈ। ਇਸ ਦੀ ਸਭ ਤੋਂ ਸਹੀ ਮਿਸਾਲ ਬੈਂਕ ਨੋਟ ਅਤੇ ਸਿੱਕੇ ਹਨ।"ਮੁਦਰਾ" ਦੀ ਹੋਰ ਸਧਾਰਨ ਪਰਿਭਾਸ਼ਾ ਇਹ ਹੈ ਕਿ ਇਹ ਕਿਸੇ ਦੇਸ ਦਾ ਪੈਸੇ ਨਾਲ ਸਬੰਧਤ ਪ੍ਰਬੰਧ (ਮੁਦਰਕ ਇਕਾਈਆਂ) ਹੁੰਦਾ ਹੈ। ਇਸ ਪਰਿਭਾਸ਼ਾ ਅਨੁਸਾਰ, ਬ੍ਰਿਟਿਸ਼ "ਪੌਂਡ", ਅਮਰੀਕੀ "ਡਾਲਰ",ਅਤੇ ਯੂਰਪੀਅਨ "ਯੂਰੋ" ਆਦਿ ਸਭ ਮੁਦਰਾਵਾਂ ਦੀਆਂ ਮਿਸਾਲਾਂ ਹਨ। ਇਹ ਸਾਰੀਆਂ ਮੁਦਰਾਵਾਂ ਦਾਮ (value) ਦਾ ਜ਼ਖ਼ੀਰਾ ਹੁੰਦੀਆਂ ਹਨ ਜੋ ਵੱਖ ਵੱਖ ਦੇਸ ਆਪਸ ਵਿੱਚ ਵਿਦੇਸ਼ੀ ਵਪਾਰ ਕਰਨ ਲਈ ਵਿਦੇਸ਼ੀ ਵਟਾਂਦਰਾ ਮੰਡੀ ਵਿੱਚ ਵਪਾਰ ਲਈ ਵਰਤਦੇ ਹਨ ਜਿਥੇ ਵੱਖ ਵੱਖ ਮੁਦਰਵਾਂ ਦੀ ਤੁਲਨਾਤਮਕ ਕੀਮਤ ਨਿਰਧਾਰਤ ਹੁੰਦੀ ਹੈ। ਇਸ ਲਿਹਾਜ ਨਾਲ ਮੁਦਰਾਵਾਂ ਸੰਬੰਧਤ ਦੇਸਾਂ ਦੀਆਂ ਸਰਕਾਰਾਂ ਵਲੋਂ ਪਰਿਭਾਸ਼ਤ ਕੀਤੀਆਂ ਜਾਂਦੀਆਂ ਹਨ ਅਤੇ ਇਹ ਨਿਰਧਾਰਤ ਹਦਾਂ ਦੀਆਂ ਸੀਮਾਵਾਂ ਅਨੁਸਾਰ ਪ੍ਰਵਾਨ ਹੁੰਦੀਆਂ ਹਨ। ਭਾਰਤ ਦੀ ਮੁਦਰਾ ਦੀ ਮਿਸਾਲ ਇਸ ਦਾ ਰੁਪਿਆ ਅਤੇ ਪੇਸਾ ਹੈ।

ਰਸਾਇਣਕ ਤੱਤ

ਰਸਾਇਣਕ ਤੱਤ ਉਹ ਸ਼ੁੱਧ ਰਸਾਇਣਕ ਪਦਾਰਥ ਹਨ ਜੋ ਕੇਵਲ ਇੱਕ ਤਰ੍ਹਾਂ ਦੇ ਪਰਮਾਣੂਆਂ ਤੋਂ ਬਣੇ ਹੁੰਦੇ ਹਨ। ਕਿਸੇ ਤੱਤ ਦਾ ਪਰਮਾਣੂ ਅੰਕ ਉਸ ਦੀ ਨਾਭੀ ਵਿੱਚ ਪ੍ਰੋਟੋਨਾਂ ਦੀ ਗਿਣਤੀ ਦੇ ਬਰਾਬਰ ਹੁੰਦਾ ਹੈ। ਲੋਹਾ, ਤਾਂਬਾ, ਸੋਨਾ, ਕਾਰਬਨ, ਨਾਈਟ੍ਰੋਜਨ ਅਤੇ ਆਕਸੀਜਨ ਆਦਿ ਪ੍ਰਮੁੱਖ ਰਸਾਇਣਕ ਤੱਤ ਹਨ।

ਰਸਾਇਣਕ ਪਦਾਰਥ ਪੂਰੇ ਬ੍ਰਹਿਮੰਡ ਦਾ 15 ਪ੍ਰਤੀਸ਼ਤ ਹਿੱਸਾ ਬਣਾਉਂਦੇ ਹਨ, ਬਾਕੀ ਦਾ ਹਿੱਸਾ ਆਲੇ ਦੁਆਲੇ ਮੌਜੂਦ ਖਾਲੀਪਣ (ਖਲਾਅ) ਤੋਂ ਬਣਦਾ ਹੈ। ਇਸ ਖਾਲੀਪਣ ਦੀ ਬਣਤਰ ਦਾ ਕੋਈ ਪਤਾ ਨਹੀਂ ਹੈ।

ਹਾਈਡ੍ਰੋਜਨ ਅਤੇ ਹੀਲੀਅਮ ਬਿੱਗ ਬੈਂਗ ਦੌਰਾਨ ਪੈਦਾ ਹੋਏ ਮੰਨੇ ਜਾਂਦੇ ਹਨ ਅਤੇ ਬਾਕੀ ਦੇ ਰਸਾਇਣਕ ਤੱਤ ਇਸ ਤੋਂ ਬਾਅਦ ਦੀਆਂ ਪ੍ਰਤੀਕਿਰਿਆਵਾਂ ਦੌਰਾਨ ਪੈਦਾ ਹੋਏ।

ਇਹ ਪ੍ਰਤੀਕਿਰਿਆਵਾਂ ਇਸ ਪ੍ਰਕਾਰ ਹਨ:

ਕਾਸਮਿਕ ਤਰੰਗ ਬਿਖੇੜਾ

ਤਾਰਾ ਨਾਭਿਕ ਸੰਸਲੇਸ਼ਣ ਜਿਸ ਵਿੱਚ ਬੋਰੋਨ ਤੋਂ ਭਾਰੇ ਤੱਤ ਪੈਦਾ ਹੋਏਮਾਰਚ 2010 ਤੱਕ ਕੁੱਲ 118 ਤੱਤ ਪਛਾਣੇ ਜਾ ਚੁੱਕੇ ਹਨ। 2010 ਵਿੱਚ ਸਨਾਖਤ ਕੀਤਾ ਨਵੀਨਤਮ ununseptium ਤੱਤ ਹੈ। ਇਨ੍ਹਾਂ 118 ਵਿੱਚੋਂ 94 ਕੁਦਰਤੀ ਤੌਰ ਤੇ ਮਿਲਦੇ ਹਨ। ਇਨ੍ਹਾਂ ਵਿਚੋਂ 80 ਸਥਿਰ ਰਹੇ ਹਨ, ਜਦੋਂ ਕਿ ਬਾਕੀ ਰੇਡੀਉਧਰਮੀ ਹਨ। ਸਮੇਂ ਅਨੁਸਾਰ ਹੋਰ ਤੱਤ ਖੋਜੇ ਜਾ ਰਹੇ ਹਨ।

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 1904

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਪਹਿਲੀ ਵਾਰ 23 ਮਈ 1904 ਨੂੰ ਵਿਆਨਾ ਵਿਖੇ ਹੋਈ। ਇਹ ਖੇਡਾਂ ਉਲੰਪਿਕ ਤੋਂ ਠੀਕ ਅੱਠ ਸਾਲ ਬਾਦ ਹੋਏ। ਇਸ ਮੁਕਾਬਲੇ ਵਿੱਚ 26 ਪਹਿਲਵਾਨਾ ਨੇ ਭਾਗ ਲਿਆ।

ਸ਼ਾਹ ਜਹਾਨ

ਸ਼ਾਹ ਜਹਾਨ ( ਉਰਦੂ/ਫਾਰਸੀ :شاه جهان ; ਜਨਮ 5 ਜਨਵਰੀ , 1592 - 22 ਜਨਵਰੀ 1666) 1628 ਤੋਂ 1658 ਤੱਕ ਭਾਰਤ ਦੇ ਮੁਗਲ ਸਾਮਰਾਜ ਦਾ ਬਾਦਸ਼ਾਹ ਸੀ। ਇਹ ਬਾਬਰ, ਹੁਮਾਯੂੰ, ਅਕਬਰ, ਅਤੇ ਜਹਾਂਗੀਰ ਤੋਂ ਬਾਅਦ ਪੰਜਵਾਂ ਮੁਗਲ ਬਾਦਸ਼ਾਹ ਸੀ। ਜਵਾਨ ਹੈ, ਜਦੋਂ ਕਿ ਉਹ ਆਪਣੇ ਮਹਾਨ ਦਾਦਾ, ਅਕਬਰ ਮਹਾਨ ਦੀ ਪਸੰਦੀਦਾ ਸੀ।

ਸੰਯੁਕਤ ਰਾਜ ਅਮਰੀਕਾ

ਸੰਯੁਕਤ ਰਾਜ ਅਮਰੀਕਾ (ਅੰਗਰੇਜ਼ੀ: United States of America ਅਤੇ ਆਮ ਬੋਲਚਾਲ ਵਿੱਚ ਅਮਰੀਕਾ, ਯੂ.ਐਸ.ਏ ਜਾਂ ਯੂ.ਐਸ ਕਿਹਾ ਜਾਂਦਾ ਹੈ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ ਹੈ ਅਤੇ ਇੱਥੋਂ ਦੀ ਮੁੱਖ ਭਾਸ਼ਾ ਅੰਗਰੇਜ਼ੀ ਹੈ।

ਹਰਾਰੇ

ਹਰਾਰੇ ( 1982 ਤੋਂ ਪਹਿਲੋਂ ਸੈਲਿਸਬਰੀ) ਜ਼ਿੰਬਾਬਵੇ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਅੰਦਾਜ਼ੇ ਮੁਤਾਬਕ ਇਸਦੀ ਅਬਾਦੀ 16,06,000 (2009) ਹੈ ਅਤੇ ਇਸਦੇ ਮਹਾਂਨਗਰੀ ਖੇਤਰ (2009) ਦੀ ਅਬਾਦੀ 28,00,000 ਹੈ। ਪ੍ਰਸ਼ਾਸਕੀ ਤੌਰ 'ਤੇ ਹਰਾਰੇ ਇੱਕ ਸੁਤੰਤਰ ਸ਼ਹਿਰ ਹੈ ਜੋ ਕਿ ਇੱਕ ਸੂਬੇ ਦੇ ਤੁਲ ਹੈ। ਇਹ ਦੇਸ਼ ਦਾ ਪ੍ਰਸ਼ਾਸਕੀ, ਵਪਾਰਕ ਅਤੇ ਸੰਚਾਰ ਕੇਂਦਰ ਹੈ। ਇਹ ਤਮਾਕੂ, ਮੱਕੀ, ਕਪਾਹ ਅਤੇ ਨਿੰਬੂ ਜਾਤੀ ਦੇ ਬੂਟਿਆਂ ਦਾ ਵਪਾਰਕ ਕੇਂਦਰ ਹੈ। ਇਸ ਸ਼ਹਿਰ ਵਿੱਚ ਕੱਪੜਿਆਂ, ਸਟੀਲ ਅਤੇ ਰਸਾਇਣਾਂ ਦਾ ਉਤਪਾਦਨ ਅਤੇ ਸੋਨਾ ਦੀਆਂ ਖਾਣਾਂ ਹਨ। ਇਹ 1483 ਮੀਟਰ ਦੀ ਉਚਾਈ 'ਤੇ ਸਥਿੱਤ ਹੈ ਅਤੇ ਇਸਦੀ ਜਲਵਾਯੂ ਨਿੱਘਾ ਸੰਜਮੀ ਸ਼੍ਰੇਣੀ ਵਾਲ਼ਾ ਹੈ।

ਮਿਆਦੀ ਪਹਾੜਾ
H   He
Li Be   B C N O F Ne
Na Mg   Al Si P S Cl Ar
K Ca   Sc Ti V Cr Mn Fe Co Ni Cu Zn Ga Ge As Se Br Kr
Rb Sr   Y Zr Nb Mo Tc Ru Rh Pd Ag Cd In Sn Sb Te I Xe
Cs Ba La Ce Pr Nd Pm Sm Eu Gd Tb Dy Ho Er Tm Yb Lu Hf Ta W Re Os Ir Pt Au Hg Tl Pb Bi Po At Rn
Fr Ra Ac Th Pa U Np Pu Am Cm Bk Cf Es Fm Md No Lr Rf Db Sg Bh Hs Mt Ds Rg Cn Uut Fl Uup Lv Uus Uuo
 
ਖ਼ਾਰੀਆਂ ਧਾਤਾਂ ਖ਼ਾਰੀ-ਭੌਂ ਧਾਤਾਂ ਲੈਂਥਾਨਾਈਡ ਐਕਟੀਨਾਈਡ ਅੰਤਰਕਾਲੀ ਧਾਤਾਂ ਗਰੀਬ ਧਾਤਾਂ ਧਾਤਨੁਮਾਂ ਹੋਰ ਅਧਾਤਾਂ ਹੈਲੋਜਨ ਨੋਬਲ ਗੈਸਾਂ

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.