ਸੁਲੇਮਾਨ

ਸੁਲੇਮਾਨ ਅੱਲ੍ਹਾ ਤਾਅਲਾ ਦੇ ਭੇਜੇ ਨਬੀ ਮੰਨੇ ਜਾਂਦੇ ਹਨ। ਉਨ੍ਹਾਂ ਦੇ ਪਿਤਾ ਹਜ਼ਰਤ ਦਾਊਦ ਦੀ ਤਰ੍ਹਾਂ ਅੱਲ੍ਹਾ ਨੇ ਹਜ਼ਰਤ ਸੁਲੇਮਾਨ ਨੂੰ ਬਹੁਤ ਸਾਰੇ ਮੋਅਜ਼ਜ਼ੇ ਅਤਾ ਕਰ ਰੱਖੇ ਸਨ। ਉਹ ਜਾਨਵਰਾਂ ਦੀਆਂ ਬੋਲੀਆਂ ਸਮਝ ਲੈਂਦੇ ਸਨ, ਹਵਾ ਉਨ੍ਹਾਂ ਦੇ ਕਾਬੂ ਵਿੱਚ ਸੀ। ਉਨ੍ਹਾਂ ਦਾ ਤਖ਼ਤ ਹਵਾ ਵਿੱਚ ਉੜਿਆ ਕਰਦਾ ਸੀ। ਯਾਨੀ ਸੁਬ੍ਹਾ ਤੇ ਸ਼ਾਮ ਮੁਖ਼ਤਲਿਫ਼ ਦਿਸ਼ਾਵਾਂ ਵਿੱਚ ਇੱਕ ਇੱਕ ਮਾਹ ਦਾ ਫ਼ਾਸਲਾ ਤੈਅ ਕਰ ਲਿਆ ਕਰਦੇ ਸਨ। ਹਜ਼ਰਤ ਸੁਲੇਮਾਨ ਦੀ ਸਭ ਤੋਂ ਬੜੀ ਖ਼ਸੂਸੀਅਤ ਇਹ ਸੀ ਕਿ ਉਨ੍ਹਾਂ ਦੀ ਹਕੂਮਤ ਸਿਰਫ਼ ਇਨਸਾਨਾਂ ਪਰ ਹੀ ਨਹੀਂ ਸੀ, ਬਲਕਿ ਜਿੰਨ ਭੀ ਉਨ੍ਹਾਂ ਦੇ ਅਧੀਨ ਸਨ।

ਸੁਲੇਮਾਨ ਇਸਰਾਇਲ ਦੇ ਬਾਦਸ਼ਾਹ ਦਾਊਦ ਦੇ ਘਰ 970 ਈਪੂ ਨੂੰ ਪੈਦਾ ਹੋਏ। ਉਹ ਦਾਊਦ ਦੇ ਜੇਠੇ ਪੁੱਤਰ ਨਹੀਂ ਸਨ। ਦਾਊਦ ਦੇ ਜਿਉਂਦੇ ਸਮੇਂ ਹੀ ਸਭ ਤੋਂ ਵੱਡੇ ਪੁੱਤਰ ਨੇ ਬਗਾਵਤ ਕਰ ਦਿੱਤੀ ਅਤੇ ਆਪਣੇ ਆਪ ਨੂੰ ਬਾਦਸ਼ਾਹ ਘੋਸ਼ਿਤ ਕਰ ਦਿੱਤਾ। ਦਾਊਦ ਨੇ ਬਗਾਵਤ ਦਬਾ ਦਿੱਤੀ ਅਤੇ ਸੁਲੇਮਾਨ ਜੋ ਉਸ ਸਮੇਂ ਸਿਰਫ 12 ਸਾਲ ਦੇ ਸੀ, ਉਨ੍ਹਾਂ ਨੂੰ ਬਾਦਸ਼ਾਹ ਬਣਾ ਦਿੱਤਾ।

  1. "In Our Time With Melvyn Bragg: King Solomon". BBC Radio 4. 7 June 2012. Retrieved 10 June 2012.
ਸੁਲੇਮਾਨ
Judgement of Solomon
ਸੁਲੇਮਾਨ ਦੀ ਅਦਾਲਤ
ਉਨੀਂਵੀਂ ਸਦੀ ਦੀ ਨੱਕਾਸ਼ੀ ਗੁਸਤਾਵ ਦੋਰ
ਇਸਰਾਇਲ ਦੇ ਬਾਦਸ਼ਾਹ
ਸਾਬਕਾਦਾਊਦ
ਉੱਤਰਾਧਿਕਾਰੀਰੇਹੋਬੋਆਮ
ਨਿੱਜੀ ਜਾਣਕਾਰੀ
ਜਨਮਜੇਰੂਸਲਮ
ਮੌਤਜੇਰੂਸਲਮ
ਮਾਤਾBathsheba
ਪਿਤਾਦਾਊਦ
6 ਨਵੰਬਰ

6 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 310ਵਾਂ (ਲੀਪ ਸਾਲ ਵਿੱਚ 311ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 55 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 22 ਕੱਤਕ ਬਣਦਾ ਹੈ।

ਅਖਾਣਾਂ ਦੀ ਕਿਤਾਬ

ਅਖਾਣਾਂ ਦੀ ਕਿਤਾਬ (ਹਿਬਰੂ: מִשְלֵי,"ਸੁਲੇਮਾਨ ਦੇ ਅਖਾਣ)"), ਹਿਬਰੂ ਬਾਈਬਲ ਦੇ ਤੀਜੇ ਭਾਗ ਦੀ ਦੂਜੀ ਕਿਤਾਬ ਹੈ।

ਇਸ ਕਿਤਾਬ ਵਿੱਚ ਸਿਆਣਪ ਅਤੇ ਸਿਆਣੀਆਂ ਅਖਾਣਾਂ ਸ਼ਾਮਿਲ ਹਨ। ਬਹੁਤੀਆਂ ਅਖਾਣਾਂ ਹਜਰਤ ਸੁਲੇਮਾਨ ਨਾਲ ਦੇ ਨਾਮ ਹਨ। ਉਹਨਾਂ ਨਾਲ ਜੁੜੀਆਂ ਅਖਾਣਾਂ ਦੀ ਗਿਣਤੀ 3000 ਅਤੇ ਨੀਤੀ ਬਚਨਾਂ ਦੀ ਗਿਣਤੀ 1005 ਹੈ। ਕਈ ਸਿਖਿਆਵਾਂ ਗੀਤਾਂ ਦੀ ਸ਼ਕਲ ਵਿੱਚ ਸੂਚੀਬੱਧ ਹਨ ਅਤੇ ਵਿਸ਼ੇਸ਼ ਮੌਕਿਆਂ ਤੇ ਗਾਈਆਂ ਜਾਂਦੀਆਂ ਹਨ। ਇਸ ਕਿਤਾਬ ਵਿੱਚ ਉਹ ਕਹਾਵਤਾਂ ਸ਼ਾਮਿਲ ਹਨ ਜੋ ਪ੍ਰਾਚੀਨ ਜਮਾਨੇ ਤੋਂ ਹੀ ਲੋਕਾਂ ਵਿੱਚ ਪ੍ਰਚੱਲਤ ਸਨ ਅਤੇ ਹਜਰਤ ਸੁਲੇਮਾਨ ਦੀ ਭਾਸ਼ਾ ਨਾਲ ਹੀ ਲੋਕਾਂ ਤੱਕ ਪਹੁੰਚੀਆਂ। ਇਸ ਕਿਤਾਬ ਵਿੱਚ ਨੀਤੀ ਬਚਨਾਂ ਦੇ ਅੰਤਮ ਦੋ ਅਧਿਆਏ ਆਜੂਰ ਅਤੇ ਲਿੰਮੋਐਲ ਨਾਲ ਸਬੰਧਤ ਹਨ ਜਿਹਨਾਂ ਦੇ ਬਾਰੇ ਕੁੱਝ ਜਿਆਦਾ ਜਾਣਕਾਰੀ ਨਹੀਂ ਹੈ। ਇਹ ਕਿਤਾਬ ਸਿਆਣਪ ਅਤੇ ਸਿਆਣਪ ਭਰੀ ਜਾਣਕਾਰੀ ਦਾ ਖਜਾਨਾ ਹੈ।

ਇਰਾਨ ਦੀ ਤੂਦੇ ਪਾਰਟੀ

ਇਰਾਨ ਦੀ ਤੂਦੇ ਪਾਰਟੀ ("ਇਰਾਨ ਦੀ ਜਨਤਾ ਪਾਰਟੀ"; ਫ਼ਾਰਸੀ: حزب توده ایران ਹਿਜ਼ਬੇ ਤੂਦੇ ਇਰਾਨ ) ਇਰਾਨ ਦੀ ਕਮਿਊਨਿਸਟ ਪਾਰਟੀ ਹੈ ਜੋ ਸੁਲੇਮਾਨ ਮੋਹਸਿਨ ਸਕੰਦਰੀ ਦੀ ਅਗਵਾਈ ਹੇਠ 1941 ਵਿੱਚ ਬਣਾਈ ਗਈ ਸੀ। ਆਰੰਭਿਕ ਸਾਲਾਂ ਦੌਰਾਨ ਇਹਦਾ ਤਕੜਾ ਪ੍ਰਭਾਵ ਸੀ ਅਤੇ ਮੁਹੰਮਦ ਮੁਸੱਦਕ ਦੀ ਤੇਲ ਦੇ ਕਾਰਖਾਨਿਆਂ ਦਾ ਕੌਮੀਕਰਨ ਕਰਨ ਦੀ ਮੁਹਿੰਮ ਵਿੱਚ ਇਸਨੇ ਤਕੜਾ ਰੋਲ ਨਿਭਾਇਆ। ਕਿਹਾ ਜਾਂਦਾ ਹੈ ਕਿ ਮੁਹੰਮਦ ਮੁਸੱਦਕ ਦੇ ਖਿਲਾਫ਼ 1953 ਦੇ ਰਾਜਪਲਟੇ ਉਪਰੰਤ ਹੋਏ ਜਬਰ ਨੇ ਇਸਨੂੰ ਕਮਜ਼ੋਰ ਕਰ ਦਿੱਤਾ,। ਅੱਜ ਇਹ ਇਸਲਾਮੀ ਗਣਰਾਜ ਦੁਆਰਾ 1982 ਵਿੱਚ ਲਾਈ ਪਾਬੰਦੀ ਅਤੇ ਗ੍ਰਿਫਤਾਰੀਆਂ ਅਤੇ ਫਿਰ 1988 ਵਿੱਚ ਰਾਜਨੀਤਕ ਕੈਦੀਆਂ ਨੂੰ ਫਾਹੇ ਲਾਏ ਕਾਰਨ ਬਹੁਤ ਕਮਜ਼ੋਰ ਹੋ ਚੁੱਕੀ ਹੈ।

ਖ਼ਿਜ਼ਰ ਖ਼ਾਨ

ਸਈਅਦ ਖ਼ਿਜ਼ਰ ਖ਼ਾਨ ਇਬਨ ਮਲਿਕ ਸੁਲੇਮਾਨ 1414 ਤੋਂ 1421 - ਦਿੱਲੀ ਸਲਤਨਤ ਦਾ ਹੁਕਮਰਾਨ ਸੀ ਜਿਸਨੇ ਅਮੀਰ ਤੈਮੂਰ ਦੇ ਹਮਲੇ ਦੇ ਬਾਦ ਦਿੱਲੀ ਵਿੱਚ ਸਈਅਦ ਖ਼ਾਨਦਾਨ ਦੀ ਬੁਨਿਆਦ ਰੱਖੀ। ਉਸ ਦਾ ਬਾਪ ਸਾਹਿਬ ਸਈਅਦ ਮਲਿਕ ਸੁਲੇਮਾਨ ਸੀ ਜੋ ਮਲਕ ਮਰਵਾਨ ਦੌਲਤ ਦਾ ਮੁਲਾਜ਼ਮ ਸੀ। ਮਲਿਕ ਮਰਵਾਨ ਦੌਲਤ, ਸੁਲਤਾਨ ਫ਼ਿਰੋਜ ਸ਼ਾਹ ਤੁਗ਼ਲਕ ਦੇ ਵਕ਼ਤ ਵਿੱਚ ਮੁਲਤਾਨ ਦਾ ਗਵਰਨਰ ਸੀ, ਅਤੇ ਉਸ ਦੀ ਮੌਤ ਦੇ ਬਾਅਦ ਛੇਤੀ ਹੀ ਉਹਨਾਂ ਦੇ ਬੇਟੇ ਮਲਿਕ ਸ਼ੇਖ ਉੱਤੇ ਇਸ ਜ਼ਿਲ੍ਹੇ ਦੀ ਹੁਕੂਮਤ ਦੀ ਜ਼ਿੰਮੇਦਾਰੀ ਆਈ, ਜਿਸ ਦੀ ਮੌਤ ਦੇ ਬਾਅਦ ਸਇਯਦ ਮਲਿਕ ਸੁਲੇਮਾਨ ਮੁਲਤਾਨ ਦਾ ਗਵਰਨਰ ਬਣਿਆ ਅਤੇ ਉਸ ਦੀ ਮੌਤ ਦੇ ਬਾਅਦ ਉਸ ਦੇ ਬੇਟੇ ਸਈਅਦ ਖ਼ਿਜ਼ਰ ਖ਼ਾਨ ਨੇ ਗੱਦੀ ਸਾਂਭੀ। ਸਾਰੰਗ ਖ਼ਾਨ ਦੀ 1396 ਵਿੱਚ ਸਇਯਦ ਖ਼ਿਜ਼ਰ ਖ਼ਾਨ ਨਾਲ ਲੜਾਈ ਹੋਈ। ਮਲਿਕ ਮਰਦਾਨ ਭੱਟੀ ਨੇ ਕੁੱਝ ਲੋਕਾਂ ਅਤੇ ਗ਼ੁਲਾਮਾਂ ਦੇ ਨਾਲ ਸਾਰੰਗ ਖ਼ਾਨ ਦੇ ਲਸ਼ਕਰ ਵਿੱਚ ਸ਼ਮੂਲੀਅਤ ਇਖ਼ਤਿਆਰ ਕੀਤੀ, ਅਤੇ ਉਹਨਾਂ ਦੀ ਮਦਦ ਨਾਲ ਉਹ ਜ਼ਿਲਾ ਮੁਲਤਾਨ ਉੱਤੇ ਕਾਬਿਜ਼ ਹੋਇਆ।1398 ਵਿੱਚ ਅਮੀਰ ਤੈਮੂਰ ਨੇ ਹਿੰਦੁਸਤਾਨ ਉੱਤੇ ਹਮਲਾ ਕੀਤਾ। ਸਾਰੰਗ ਖ਼ਾਨ ਨੂੰ ਹਾਰ ਦੇਣ ਦੇ ਬਾਅਦ ਮੁਲਤਾਨ ਵਿੱਚ ਕਿਆਮ ਕੀਤਾ। ਬੇਸ਼ੁਮਾਰ ਲੋਕ ਦੀਪਾਲਪੁਰ, ਅੱਜੂ ਝੋਨਾ (ਪਾਕਪਟਨ), ਸਿਰਸਾ ਅਤੇ ਹੋਰ ਇਲਾਕਿਆਂ ਤੋਂ ਆਪਣੀ ਜਾਨ ਬਚਾ ਕੇ ਦਿੱਲੀ ਵੱਲ ਭੱਜੇ ਫਿਰ ਉਸਨੇ ਜਮਨਾ ਪਾਰ ਕਰਕੇ ਅੱਗੇ ਵਧਿਆ, ਅਤੇ ਮਲਿਕ ਦਾ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਤਬਾਹ ਕੀਤਾ। ਅਮੀਰ ਤੈਮੂਰ ਨੇ ਲੂਨੀ ਦੇ ਸ਼ਹਿਰ ਵਿੱਚ ਕਿਆਮ ਕੀਤਾ, ਅਤੇ ਉੱਥੇ ਉਸਨੇ 50،000 ਕੈਦੀਆਂ ਨੂੰ ਜਿਹਨਾਂ ਨੂੰ ਉਸਨੇ ਦਰਿਆਵਾਂ ਸਿੰਧ ਅਤੇ ਗੰਗਾ ਦੇ ਦਰਮਿਆਨ ਲਿਆ ਸੀ, ਤਲਵਾਰ ਦੇ ਸਾਹਮਣੇ ਪੇਸ਼ ਕੀਤਾ।

ਅਮੀਰ ਤੈਮੂਰ ਨੇ ਦੱਖਣੀ ਦਿੱਲੀ ਵਿੱਚ ਹੌਜ਼ ਖਾਸ ਦੇ ਕੋਲ ਕਿਆਮ ਕੀਤਾ। ਦਿੱਲੀ ਦੇ ਸਿਪਹਸਾਲਾਰ ਇਕਬਾਲ ਖ਼ਾਨ ਆਪਣੀ ਫ਼ੌਜ ਦੇ ਨਾਲ ਕਿਲੇ ਵਲੋਂ ਸਾਹਮਣੇ ਆਏ; ਮਗਰ ਮੈਦਾਨ ਵਿੱਚ ਹਾਰ ਹੋਈ। ਇਕਬਾਲ ਖ਼ਾਨ ਅਤੇ ਸੁਲਤਾਨ ਨਾਸਿਰਉੱਦੀਨ ਮਹਿਮੂਦ ਸ਼ਾਹ ਤੁਗ਼ਲਕ ਦੋਨੋਂ ਦਿੱਲੀ ਵਿੱਚ ਆਪਣੇ ਪਤਨੀ ਅਤੇ ਬੱਚਿਆਂ ਨੂੰ ਛੱਡਕੇ ਭੱਜੇ। ਸੁਲਤਾਨ ਗੁਜਰਾਤ ਦੀ ਤਰਫ਼ ਅਤੇ ਇਕਬਾਲ ਖ਼ਾਨ ਬਾਰਾਂ ਦੀ ਤਰਫ਼ ਰਵਾਨਾ ਹੋਇਆ। ਅਮੀਰ ਤੈਮੂਰ ਨੇ ਦਿੱਲੀ ਉੱਤੇ ਕਬਜੇ ਦੇ ਬਾਅਦ ਉੱਥੇ ਦੇ ਬਾਸ਼ਿੰਦਿਆਂ ਨੂੰ ਕਤਲ ਕੀਤਾ ਅਤੇ ਕੁੱਝ ਦਿਨ ਬਾਅਦ, ਸਈਅਦ ਖ਼ਿਜ਼ਰ ਖ਼ਾਨ, ਜੋ ਇਸ ਦੌਰਾਨ ਮੇਵਾਤ ਦੇ ਪਹਾੜਾਂ ਵਿੱਚ ਚਲੇ ਗਿਆ ਸੀ, ਅਮੀਰ ਤੈਮੂਰ ਦੇ ਬੁਲਾਉਣ ਤੇ ਉਸ ਦੇ ਦਰਬਾਰ ਵਿੱਚ ਹਾਜ਼ਿਰ ਹੋਇਆ। ਮੁਲਤਾਨ ਅਤੇ ਦੀਪਾਲਪੂਰ ਸਈਅਦ ਖ਼ਿਜ਼ਰ ਖ਼ਾਨ ਦੇ ਹਵਾਲੇ ਕਰਕੇ ਅਮੀਰ ਤੈਮੂਰ ਆਪਣੀ ਰਾਜਧਾਨੀ ਸਮਰਕੰਦ ਦੀ ਤਰਫ਼ ਰਵਾਨਾ ਹੋ ਗਿਆ।

ਗਵਾਲੀਅਰ ਕਿਲ੍ਹਾ

ਗਵਾਲੀਅਰ ਦਾ ਕਿਲ੍ਹਾ (ਹਿੰਦੀ: ग्वालियर क़िला) ਗਵਾਲੀਅਰ ਸ਼ਹਿਰ ਦਾ ਪ੍ਰਮੁੱਖ ਸਮਾਰਕ ਹੈ। ਇਹ ਕਿਲ੍ਹਾ ਗੋਪਾਂਚਲ ਨਾਮਕ ਪਰਬਤ ’ਤੇ ਸਥਿੱਤ ਹੈ। ਕਿਲ੍ਹੇ ਦੇ ਪਹਿਲੇ ਰਾਜਾ ਦਾ ਨਾਮ ਸੂਰਜ ਸੇਨ ਸੀ, ਜਿਹਨਾਂ ਦੇ ਨਾਮ ਦਾ ਪ੍ਰਾਚੀਨ ‘ਸੂਰਜ ਕੁੰਡ’ ਕਿਲ੍ਹੇ ’ਤੇ ਸਥਿੱਤ ਹੈ। ਲਾਲ ਬਲੁਏ ਪੱਥਰ ਤੋਂ ਬਣਾ ਇਹ ਕਿਲ੍ਹਾ ਸ਼ਹਿਰ ਦੀ ਹਰ ਦਿਸ਼ਾ ਤੋਂ ਵਿਖਾਈ ਦਿੰਦਾ ਹੈ।

ਕਿਲ੍ਹਾ ਗਵਾਲੀਅਰ 1398 ’ਚ ਵਿਕਾਸ ਦੇ ਸਿਖ਼ਰ ’ਤੇ ਪਹੁੰਚਿਆ ਜਦੋਂ ਤੋਮਰ ਰਾਜਪੂਤ ਰਾਜੇ ਇਸ ’ਤੇ ਕਾਬਜ਼ ਹੋਏ। ਡੂੰਗਰ ਸਿੰਘ ਤੋਮਰ ਨੇ 1428 ਵਿੱਚ ਕਿਲ੍ਹੇ ਦੇ ਛੇ ਪ੍ਰਵੇਸ਼ ਦਰਵਾਜ਼ਿਆਂ ਸਾਹਮਣੇ ਵਾਲੀਆਂ ਪਹਾੜੀਆਂ ਨੂੰ ਤਰਾਸ਼ ਕੇ ਜੈਨ ਪੈਗੰਬਰ ਦੀਆਂ ਸੈਂਕੜੇ ਮੂਰਤੀਆਂ ਬਣਵਾਈਆਂ। ਇਨ੍ਹਾਂ ਵਿੱਚੋਂ ਕਈ ਮੂਰਤੀਆਂ 25 ਫੁੱਟ ਦੇ ਲਗਪਗ ਉੱਚੀਆਂ ਹਨ ਅਤੇ ਮੂੰਹੋਂ ਬੋਲਦੀਆਂ ਪ੍ਰਤੀਤ ਹੁੰਦੀਆਂ ਹਨ।ਇਨ੍ਹਾਂ ਮੂਰਤੀਆਂ ਤੋਂ ਇਲਾਵਾ ਪੁਰਾਤਤਵ ਅਜਾਇਬਘਰ ਵਿੱਚ ਸਾਂਭੀਆਂ ਪਹਿਲੀ ਤੋਂ ਨੌਵੀਂ ਸਦੀ ਦੀਆਂ ਮੂਰਤੀਆਂ ਦੇਖਣਯੋਗ ਹਨ। ਇਹ ਮੂਰਤੀਆਂ ਗਵਾਲੀਅਰ ਦੇ ਆਸ-ਪਾਸ ਅਮਰੋਲ, ਖੇਰਾਟ, ਮਿਤਵਲੀ, ਪੜਾਵਲੀ, ਤੇਰਹੀ ਅਤੇ ਸੁਖਾਇਆ ਇਲਾਕੇ ਦੀਆਂ ਹਨ। ਨਰੇਸਰ, ਬਟੇਸਰ ਆਦਿ ਦੀਆਂ ਮੂਰਤੀਆਂ ਗੁੱਜਰ-ਪਤਿਹਾਰ ਕਾਲ (8ਵੀਂ-10ਵੀਂ ਸਦੀ) ਦੀਆਂ ਹਨ। ਇਨ੍ਹਾਂ ਮੂਰਤੀਆਂ ਦੀਆਂ ਖੁਦਾਈ ਸਮੇਂ ਚਾਂਦੀ ਦੇ ਕੰਨ-ਕੁੰਡਲ, ਤਾਂਬੇ ਦੀਆਂ ਅੰਗੂਠੀਆਂ, ਚੂੜੀਆਂ, ਹਾਰ, ਪੰਜੇਬਾਂ ਅਤੇ ਸੁਰਮ ਸਲਾਈਆਂ ਮਿਲੀਆਂ ਹਨ।

ਗਵਾਲੀਅਰ ਦਾ ਕਿਲ੍ਹਾ ਬਲੂਆ ਪੱਥਰ ਦੀ ਤਕਰੀਬਨ 300-400 ਫੁੱਟ ਉੱਚੀ ਸਿੱਧੀ ਚੱਟਾਨ ’ਤੇ ਉਸਰਿਆ ਹੋਇਆ ਹੈ। ਕਰਨਲ ਕਨਿੰਘਮ ਨੇ ਇਸ ਕਿਲ੍ਹੇ ਨੂੰ ਆਕਾਸ਼ ਹੇਠਲਾ ਥੰਮ੍ਹ ਦੱਸ ਕੇ ਇਸ ਦੀ ਸ਼ਲਾਘਾ ਕੀਤੀ ਸੀ। ਚਿਤੌੜਗੜ੍ਹ ਤੋਂ ਬਾਅਦ ਸ਼ਾਇਦ ਹੀ ਕੋਈ ਹੋਰ ਕਿਲ੍ਹਾ ਇਸ ਦੀ ਬਰਾਬਰੀ ਕਰ ਸਕੇ। ਇਸ ਸ਼ਾਹਕਾਰ ਕਿਲ੍ਹੇ ਦੀ ਲੰਬਾਈ 8-10 ਮੀਲ ਅਤੇ ਚੌੜਾਈ 5-6 ਮੀਲ ਹੈ। ਚੱਟਾਨਾਂ ਨੂੰ ਕੱਟ ਕੇ ਬਣਾਈਆਂ ਸੁਰੱਖਿਆ ਦੀਵਾਰਾਂ ਨੂੰ ਛੋਟੇ-ਵੱਡੇ ਤਿਰਛੇ ਆਰੀਦਾਰ ਮੋਰਿਆਂ ਨਾਲ ਸਜਾਇਆ ਗਿਆ ਹੈ। ਸਾਰੀਆਂ ਦੀਵਾਰਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੋਰੇ ਹਨ। ਜੰਗਾਂ-ਯੁੱਧਾਂ ਸਮੇਂ ਇਹ ਮੋਰੇ ਗੋਲਾ-ਬਾਰੂਦ ਦਾਗਣ ਅਤੇ ਇੱਟਾਂ-ਪੱਥਰ ਵਰਸਾਉਣ ਦੇ ਕੰਮ ਆਉਂਦੇ ਸਨ।ਕਿਲ੍ਹੇ ਅੰਦਰ ਗੁਰਦੁਆਰਾ ਸਾਹਿਬ, ਤੋਮਰ ਮਾਨ ਸਿੰਘ ਮਹਿਲ, ਜਹਾਂਗੀਰ ਮਹਿਲ, ਗੁਜਰੀ ਮਹਿਲ, ਸ਼ਾਹਜਹਾਂ ਮਹਿਲ, ਮੁਰਾਦ ਦਾ ਮਕਬਰਾ, ਦਾਰਾ ਸ਼ਿਕੋਹ ਦੇ ਵੱਡੇ ਪੁੱਤਰ ਸੁਲੇਮਾਨ ਸ਼ਿਕੋਹ ਦਾ ਮਕਬਰਾ ਅਤੇ ਔਰੰਗਜ਼ੇਬ ਦੇ ਪੁੱਤਰ ਮੁਹੰਮਦ ਮੁਅੱਜ਼ਮ ਦੁਆਰਾ ਬਣਵਾਏ ਮੁਗ਼ਲ ਸੈਨਾਪਤੀਆਂ ਦੇ ਮਕਬਰੇ ਅਤੇ ਤਾਨਸੇਨ ਦਾ ਮਕਬਰਾ ਵਿਸ਼ੇਸ਼ ਦੇਖਣਯੋਗ ਇਮਾਰਤਾਂ ਹਨ ਜੋ ਕਈ ਸਦੀਆਂ ਦਾ ਇਤਿਹਾਸ ਸਾਂਭੀ ਬੈਠੀਆਂ ਹਨ।

ਚੱਕ ਸੁਲੇਮਾਨ

ਚੱਕ ਸੁਲੇਮਾਨ ਭਾਰਤੀ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਦਾ ਇੱਕ ਛੋਟਾ ਜਿਹਾ ਪਿੰਡ ਹੈ।

ਜਮਾਤ-ਏ-ਇਸਲਾਮੀ ਕਸ਼ਮੀਰ

ਜਮਾਤ-ਏ-ਇਸਲਾਮੀ ਕਸ਼ਮੀਰ ਜੰਮੂ ਅਤੇ ਕਸ਼ਮੀਰ ਦਾ ਧਾਰਮਿਕ-ਸਿਆਸੀ ਸੰਗਠਨ ਹੈ। ਇਹ ਜਮਾਤ-ਏ-ਇਸਲਾਮੀ ਹਿੰਦ ਤੋਂ ਅਲੱਗ ਹੈ। ਇਸ ਅਨੁਸਾਰ ਜੰਮੂ ਅਤੇ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੈ।

ਇਸ ਸੰਗਠਨ ਦੇ ਸੰਸਥਾਪਕ ਇਸਲਾਮੀ ਫ਼ਿਲਾਸਫ਼ਰ ਅਤੇ ਵਿਦਵਾਨ ਹਨ ਜਿਵੇਂ ਮੋਲਾਨਾ ਗੁਲਾਮ ਅਹਿਮਦ ਅਹਿਰਾਰ (ਸੋਪਿਆ), ਮੌਲਾਨਾ ਸਾਦ-ਉਦ-ਦੀਨ ਤਾਰਾਬਲੀ, ਮੌਲਾਨਾ ਮੁਫਤੀ ਮੁਹੰਮਦ ਅਮੀਨ ਸ਼ੋਪਿਆਨੀ, ਮੌਲਾਨਾ ਹਕੀਮ ਗੁਲਾਮ ਨਬੀ, ਕ਼ਾਰੀ ਸੈਫ਼-ਉਦ-ਦੀਨ, ਮੌਲਾਨਾ ਸੁਲੇਮਾਨ ਸਾਹਿਬ, ਸਯਦ ਅਲੀ ਸ਼ਾਹ ਗਿਲਾਨੀ, ਗੁਲਾਮ ਰਸੂਲ ਮਲਿਕ ਅਤੇ ਹੋਰ।

ਜਾਦੂਈ ਕਾਲੀਨ

ਮੱਧ ਪੂਰਬ ਦੇ ਅਰਬੀ ਫ਼ਾਰਸੀ ਸਾਹਿਤ ਵਿੱਚ ਇਸਤੇਮਾਲ ਹੋਣ ਵਾਲਾ ਇੱਕ ਖ਼ਿਆਲੀ, ਜਾਦੂਈ ਕਾਲੀਨ ਜੋ ਹਵਾ ਵਿੱਚ ਉਡਦਾ ਹੈ। ਇਸ ਦਾ ਪਹਿਲਾ ਬਾਕਾਇਦਾ ਤਹਿਰੀਰੀ ਇਸਤੇਮਾਲ ਅਲਫ਼ ਲੈਲ੍ਹਾ ਦੀ ਇੱਕ ਕਹਾਣੀ ਵਿੱਚ ਮਿਲਦਾ ਹੈ।

ਦਾਰਾ ਸ਼ਿਕੋਹ

ਦਾਰਾ ਸ਼ਿਕੋਹ (ਉਰਦੂ: دارا شِكوه‎), (ਫ਼ਾਰਸੀ: دارا شكوه ) M 20 ਮਾਰਚ 1615 – 30 ਅਗਸਤ 1659 [ਜੂਲੀਅਨ]/9 ਸਤੰਬਰ 1659 [Gregorian]) ਮੁਗਲ ਸਮਰਾਟ ਸ਼ਾਹਜਹਾਂ ਦਾ ਜੇਠਾ ਪੁੱਤਰ ਅਤੇ ਗੱਦੀ ਦਾ ਵਾਰਸ ਸੀ - ਔਰੰਗਜੇਬ ਦਾ ਵੱਡਾ ਭਰਾ। ਫ਼ਾਰਸੀ ਵਿੱਚ ਦਾਰਾ ਸ਼ਿਕੋਹ ਦਾ ਅਰਥ ਹੈ "ਦਾਰਾ ਵਰਗਾ ਮਹਾਨ"।

ਪ੍ਰਧਾਨ ਮੰਤਰੀ

ਇਸ ਸਫ਼ੇ ਨੂੰ ਅਪਡੇਟ ਕਰਨ ਦੀ ਜਰੂਰਤ ਹੈ

ਪ੍ਰਧਾਨ ਮੰਤਰੀ ਕਿਸੇ ਦੇਸ਼ ਦੀ ਸਰਕਾਰ ਦਾ ਸਭ ਤੋਂ ਮੁੱਖ ਮੰਤਰੀ ਹੁੰਦਾ ਹੈ।

ਫ਼ਾਜ਼ਿਲਕਾ

ਫ਼ਾਜ਼ਿਲਕਾ ਪੰਜਾਬ ਦਾ ੲਿੱਕ ਸ਼ਹਿਰ ਹੈ ਜੋ ਹੁਣ ਜਿਲਾ ਬਣ ਚੁੱਕਾ ਹੈ। ੲਿਹ ਸ਼ਹਿਰ ਅੰਗਰੇਜ਼ਾਂ ਵੱਲੋਂ 163 ਸਾਲ ਪਹਿਲਾਂ ਵਸਾਇਆ ਗਿਆ ਸੀ। ਇਹ ਪਾਕਿਸਤਾਨ ਦੇ ਨਾਲ ਸਰਹੱਦ ਦੇ ਲਾਗੇ ਸਥਿਤ ਹੈ, ਇਸਦੇ ਪੱਛਮ ਵੱਲ ਹੋਣ ਵਾਲੀ ਸਰਹੱਦ ਹੈ। ਇਸ ਦੇ ਉੱਤਰ ਵਿਚ ਫ਼ਿਰੋਜ਼ਪੁਰ ਜ਼ਿਲਾ, ਤੇ ਸ੍ਰੀ ਮੁਕਤਸਰ ਸਾਹਿਬ ਅਤੇ ਦੱਖਣ ਵੱਲ ਰਾਜਸਥਾਨ ਅਤੇ ਪੱਛਮ ਵਿਚ ਪਾਕਿਸਤਾਨ ਹੈ।

ਬਾਬਾ ਫਰੀਦ

ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر‎ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید‎) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ

ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥ਹੇ ਫਰੀਦ, (ਇਹਨਾਂ 'ਵਿਸੁ-ਗੰਦਲਾਂ' ਲਈ, ਦੁਨੀਆ ਦੇ ਇਹਨਾਂ ਪਦਾਰਥਾਂ ਲਈ) ਚਾਰ (ਪਹਿਰ ਦਿਨ) ਤੂੰ ਦੌੜ-ਭੱਜ ਕੇ ਵਿਅਰਥ ਗੁਜ਼ਾਰ ਦਿੱਤੇ ਹਨ, ਤੇ ਚਾਰ (ਪਹਿਰ ਰਾਤਿ) ਸਉਂ ਕੇ ਗਵਾ ਦਿੱਤੀ ਹੈ।ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥38॥ਵਾਹਿਗੁਰੂ ਹਿਸਾਬ ਮੰਗੇਗਾ ਕਿ (ਜਗਤ ਵਿਚ) ਤੂੰ ਕਿਸ ਕੰਮ ਆਇਆ ਸੈਂ ॥38॥

— ਸਲੋਕ ਭਗਤ ਫ਼ਰੀਦ, ਗੁਰੂ ਗ੍ਰੰਥ ਸਾਹਿਬ, ਅੰਗ 1379

ਮਸਊਦ ਸਾਅਦ ਸੁਲੇਮਾਨ

"ਮਸਊਦ ਸੱਯਦ ਸੁਲੇਮਾਨ"

Ïਮਸਊਦ ਮੁਸਲਮਾਨ ਸੂਫੀਆਂ ਵਿੱਚੋ ਪੁਰਾਤਨ ਪੰਜਾਬੀ ਦਾ ਪਹਿਲਾ ਕਵੀ ਸੀ। ਉਹ ਲਹੌਰ ਵਿੱਚ ਜਨਮਿਆ ਸੀ। ਉਹ ਸੱਠ ਸਾਲ ਲਹੋਰ ਵਿੱਚ ਰਿਹਾ। ਉਸਦਾ ਪਹਿਲਾ ਪੰਜਾਬੀ ਪੰਜਾਬੀ ਨਾਮ ਹਿੰਦਵੀ ਸੀ। ਅਮੀਰ ਖੁਸਰੋ ਸੁਲੇਮਾਨ ਨੂੰ ਕਵਿਤਾ ਦੀ ਪਾਤਸ਼ਾਹੀ ਦਾ ਬਾਦਸ਼ਾਹ ਕਹਿੰਦਾ ਹੈ ਅਤੇ ਉਸਨੂੰ ਤਿੰਨ ਦੀਵਾਨਾ ਦਾ ਰਚੇਤਾ ਦਸਦਾ ਹੈ। ਉਸਦੇ ਤਿੰਨ ਦੀਵਾਨ ਸਨ। ਉਹ ਅਰਬੀ, ਫਾਰਸੀ ਅਤੇ ਹਿੰਦਵੀ ਵਿੱਚ ਸਨ।ਫਾਰਸੀ ਵਿੱਚ ਉਸ ਪਿੱਛੋ ਕਿਸੇ ਵੀ ਤਿੰਨ ਦੀਵਾਨ ਨਹੀਂ ਰਚੇ।

= ਹੂੰ ਯਦਿ ਸਰਰਿ ਲੋਹਾਵਰ ਵ ਯਾਰਿ ਖੇਸ਼ ਕੁਲਮ=

=ਅਬਾਦ ਕਸ ਕਿ ਸ਼ਦ ਅਜ ਯਾਰੋ ਸ਼ਹਰਿ ਪੇਸ਼ ਨਫੂਰ=

ਉਸ ਬਾਰੇ ਪਹਿਲੇ ਤੇ ਪਿਛਲੇ ਸਾਹਿਤਕਾਰ ਸਹਿਮਤ ਸਨ ਕਿ ਉਹਨਾਂ ਨੇ ਹਿੰਦਵੀ ਵਿੱਚ ਦੀਵਾਨ ਲਿਖਿਆ ਸੀ।ਮਸਸਊਦ ਨੇ ਸਭ ਤੋ ਪਹਿਲਾਪੰਜਾਬੀ ਕਾਵਿ ਰੂਪ ਬਾਰਾਮਾਹ ਨੂੰ ਗੁਜਲੀ ਅਤਿ ਸ਼ਹੂਰੀਆ ਨਾਮ ਹੇਠ ਲਿਖਿਆ।ਇਹ ਹਿੰਦਵੀ ਦਾ ਪਰਭਾਵ ਸੀ। ਫਾਰਸੀ ਵਿੱਚ ਇਸਦਾ ਰਿਵਾਜ ਨਹੀਂ ਸੀ।ਇਸਤੋ ਬਿਨਾ ਉਸਨੇ ਇਕਨਾਮਾ ਤੇ ਸਤਵਾਰਾ ਵੀ ਲਿਖਿਆ।ਇਹ ਮਾਹੇ ਵਿੱਚ ਹਰ ਗਜਲ ਫਾਰਸੀ ਮਹੀਨਿਆਂ ਦੇ ਨਾਵਾਂ ਤੇ ਹੈ। ਸਤਵਾਰਾ ਹਫਤੇ ਦੇ ਨਾਵਾਂ ਤੇ ਹੈ। ਉਸਦੀ ਮੌਤ ਦਾ ਸਮਾਂ 515 ਹਿ ਮੰਨਿਆ ਜਾਂਦਾ ਹੈ।

"ਹਵਾਲੇ"

ਪੰਜਾਬੀ ਸਾਹਿਤ ਦਾ ਅਲੋਚਨਾਤਮਕ ਇਤਿਹਾਸ ਆਦਿ ਕਾਲ ਤੋਂ 1900 ਤੱਕ

ਡਾ ਜੀਤ ਸਿੰਘ ਸ਼ੀਤਲ ਡਾ ਮੇਵਾ ਸਿੰਘ ਸਿੱਧੂ

ਮੁਹੰਮਦ ਫ਼ਜ਼ੂਲੀ

'ਮੁਹੰਮਦ ਫ਼ਜ਼ੂਲੀ (ਅਜ਼ੇਰੀ: Məhəmməd Füzuli, ਅੰਦਾਜ਼ਨ 1494 – 1556) ਅਜ਼ਰਬਾਈਜਾਨੀ ਜਾਂ ਓਗੁਜ਼ ਤੁਰਕਾਂ ਦੀ ਬੈਯਤ ਸਾਖਾ ਦੇ ਅਤੇ ਉਸਮਾਨੀਆ ਕਵੀ, ਲੇਖਕ ਅਤੇ ਚਿੰਤਕ ਮੁਹੰਮਦ ਬਿਨ ਸੁਲੇਮਾਨ (محمد بن سليمان) ਦਾ ਕਲਮੀ ਨਾਮ ਸੀ। ਅਜ਼ਰਬਾਈਜਾਨੀ ਸਾਹਿਤ ਦੀ ਉਸਮਾਨੀਆ ਸ਼ਾਇਰੀ ਵਿੱਚ ਉਸ ਦਾ ਅਕਸਰ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਦਰਅਸਲ ਫ਼ਜ਼ੂਲੀ ਨੇ ਆਪਣਾ ਦੀਵਾਨ ਤਿੰਨ ਵੱਖ ਵੱਖ ਭਾਸ਼ਾਵਾਂ ਵਿੱਚ: ਆਪਣੀ ਮਾਤਭਾਸ਼ਾ ਅਜ਼ਰਬਾਈਜਾਨੀ ਤੁਰਕ, ਫਾਰਸੀ, ਅਤੇ ਅਰਬੀ ਵਿੱਚ ਲਿਖਿਆ।

ਲਿਬਨਾਨ

ਲਿਬਨਾਨ (ਅਰਬੀ: لبنان), ਅਧਿਕਾਰਕ ਤੌਰ ਉੱਤੇ ਲਿਬਨਾਨੀ ਗਣਰਾਜ (ਅਰਬੀ: الجمهورية اللبنانية ਅਲ-ਜਮਹੂਰੀਆ ਅਲ-ਲਿਬਨਾਨੀਆ), ਪੂਰਬੀ ਭੂ-ਮੱਧ ਖੇਤਰ 'ਚ ਸਥਿੱਤ ਇੱਕ ਦੇਸ਼ ਹੈ ਜੋ ਮਹਾਂਦੀਪੀ ਏਸ਼ੀਆ 'ਚ ਸਭ ਤੋਂ ਛੋਟਾ ਹੈ। ਇਸ ਦੀਆਂ ਹੱਦਾਂ ਪੂਰਬ ਅਤੇ ਉੱਤਰ ਵੱਲ ਸੀਰੀਆ ਅਤੇ ਦੱਖਣ ਵੱਲ ਇਜ਼ਰਾਈਲ ਨਾਲ ਲੱਗਦੀਆਂ ਹਨ। ਲਿਬਨਾਨ ਦੀ ਭੂਗੋਲਕ ਸਥਿਤੀ ਭੂ-ਮੱਧ ਸਾਗਰ ਦੇ ਬੇਟ ਇਲਾਕੇ ਅਤੇ ਅਰਬੀ ਅੰਤਰ-ਦੇਸ਼ੀ ਖੇਤਰ ਦੇ ਚੁਰਾਹੇ ਉੱਤੇ ਹੈ ਜਿਸ ਕਾਰਨ ਇੱਥੋਂ ਦਾ ਇਤਿਹਾਸ ਬਹੁਤ ਹੀ ਦਿਲਚਸਪ ਹੈ ਅਤੇ ਸੱਭਿਆਚਾਰਕ ਪਹਿਚਾਣ ਨੂੰ ਧਾਰਮਿਕ ਅਤੇ ਨਸਲੀ ਵਿਭਿੰਨਤਾ ਨੇ ਕਾਇਮ ਕੀਤਾ ਹੈ।

ਸਲੀਮ-ਸੁਲੇਮਾਨ

ਸਲੀਮ-ਸੁਲੇਮਾਨ ਇੱਕ ਹਿੰਦੀ ਫਿਲਮਾਂ ਦਾ ਪ੍ਰਸਿੱਧ ਸਗੀਤ ਨਿਰਦੇਸ਼ਕ ਹੈ, ਅਤੇ ਗਾਇਕ ਹੈ। ਇਹ 2 ਭਰਾਵਾਂ ਦੀ ਜੋੜੀ ਹੈ, ਜਿਸ ਵਿੱਚ ਸਲੀਮ ਮਰਚੈਟ ਅਤੇ ਸੁਲੇਮਾਨ ਮਰਚੈਟ ਸ਼ਾਮਿਲ ਹਨ। ਸਲੀਮ ਅਤੇ ਸੁਲੇਮਾਨ ਪਿਛਲੇ ਕਈ ਸਾਲਾਂ ਤੋਂ ਫਿਲਮਾਂ ਦੇ ਲਈ ਸਗੀਤ ਬਣਾ ਰਹੇ ਹਨ। ਇਨਾ ਦੀਆਂ ਪ੍ਰਸਿੱਧ ਫਿਲਮਾਂ ਹਨ- ਚੱਕ ਦੇ ਈਡੀਆ, ਭੂਤ, ਮਾਤ੍ਰਭੂਮੀ ਅਤੇ ਫ਼ੈਸ਼ਨ।

ਸ਼ਾਨਦਾਰ ਸੁਲੇਮਾਨ

ਸੁਲੇਮਾਨ I (ਉਸਮਾਨੀ ਤੁਰਕੀ: سلطان سليمان اول‎; ਤੁਰਕੀ: I. Süleyman or Kanunî Sultan Süleyman; 6 ਨਵੰਬਰ 1494 - 7 ਸਤੰਬਰ 1566), ਆਮ ਤੌਰ ਉੱਤੇ ਸ਼ਾਨਦਾਰ ਸੁਲੇਮਾਨ ਜਾਂ ਕਾਨੂੰਨੀ ਦੇ ਨਾਂ ਜਾਣਿਆ ਜਾਂਦਾ, ਉਸਮਾਨੀ ਸਲਤਨਤ ਦਾ 10ਵਾਂ ਅਤੇ ਸਭ ਤੋਂ ਜ਼ਿਆਦਾ ਦੇਰ ਲਈ ਰਾਜ ਕਰਨ ਵਾਲਾ ਸ਼ਾਸਕ ਸੀ। ਇਹ 1520 ਤੋਂ ਆਪਣੀ 1566 ਵਿੱਚ ਆਪਣੀ ਮੌਤ ਤੱਕ ਸ਼ਾਸਕ ਰਿਹਾ।

ਸੋਲੋਮਨ ਸਾਗਰ

ਸੋਲੋਮਨ ਸਾਗਰ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿੱਤ ਇੱਕ ਸਮੁੰਦਰ ਹੈ। ਇਹ ਪਾਪੂਆ ਨਿਊ ਗਿਨੀ ਅਤੇ ਸੋਲੋਮਨ ਟਾਪੂਆਂ ਵਿਚਕਾਰ ਸਥਿੱਤ ਹੈ। ਦੂਜੀ ਵਿਸ਼ਵ ਜੰਗ ਵਿੱਚ ਇੱਥੇ ਬਹੁਤ ਸਾਰੀਆਂ ਪ੍ਰਮੁੱਖ ਲੜਾਈਆਂ ਲੜੀਆਂ ਗਈਆਂ ਸਨ।

ਹਜ਼ਰਾਤ

ਇਹ ਇੱਕ ਤਰਾਂ ਦਾ ਕ੍ਰਮ ਕਾਂਡ ਹੈ, ਜਿਸ ਦੁਆਰਾ ਭੂਤ ਪ੍ਰੇਤਾਂ ਨੂੰ ਜ=ਹਾਜ਼ਰ ਹੋਣ ਦਾ ਆਦੇਸ਼ ਦਿੱਤਾ ਜਾਂਦਾ ਹੈ। ਕਈ ਵਾਰ ਸਿਆਣੇ, ਪੀਰ, ਜਾਂ ਸਾਧ ਵਸੀਕਰਨ ਦੀ ਵਿਧੀ ਦੁਆਰਾ ਭੂਤ ਪ੍ਰੇਤ ਨੂੰ ਬੁਲਾ ਲੈਂਦੇ ਹਨ। ਲੋੜ ਪੈਣ ਉਹਨਾ ਤੋਂ ਆਪਣੇ ਮੰਤਰ ਦੁਆਰਾ ਕੰਮ ਕਢਵਾਉਂਦੇ ਹਨ। ਪੀਰ ਇਸ ਲਈ ਕਰੜੀ ਤਪਸਿਆ ਕਰਦੇ ਹਨ। ਚਾਲੀ ਚਾਲੀ ਦਿਨ ਰੋਜ਼ ਇੱਕ ਮੰਤਰ ਰੱਟਦੇ ਹਨ। ਫਿਰ ਸੁਲੇਮਾਨ ਪੈਗੰਬਰ ਪ੍ਰਗਟ ਹੁੰਦਾ ਹੈ। ਸੁਲੇਮਾਨ ਦਾ ਜਿਸਮ ਪ੍ਰਤਖ ਦਿਖਾਈ ਨਹੀ ਦਿੰਦਾ ਸਿਰਫ ਝਾਉਲਾ ਜਿਹਾ ਹੀ ਪੈਂਦਾ ਹੈ। ਸੁਲੇਮਾਨ ਪੀਰਾਂ ਨੂੰ ਭੂਤ ਪ੍ਰੇਤਾ ਨੂੰ ਵੱਸ ਵਿੱਚ ਕਰਨ ਦਾ ਵਰੀਦਾਨ ਦਿੰਦਾ ਹੈ। ਕਿ ਉਹ ਉਹਨਾ ਤੋਂ ਆਪਣੀ ਮਰਜੀ ਨਾਲ ਕੰਮ ਕਰਵਾ ਸਕਦੇ ਹਨ। ਵਰੀਦਾਨ ਮਿਲਨ ਤੇ ਬੱਕਰੇ ਦੇ ਸਿਰ ਦੀ ਬਲੀ ਦਿੱਤੀ ਜਾਂਦੀ ਹੈ। ਇਸ ਤਰਾਂ ਭੂਤ ਪ੍ਰੇਤ ਵੱਸ ਹ ਕੀਤੇ ਜਾ ਸਕਦੇ ਹਨ।

ਇਸ ਦੀ ਮਦਦ ਨਾਲ ਪੁੱਛਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਵਿੱਚ ਪੀਰ ਕਿਸੇ ਕਾਗਜ਼ ਉੱਪਰ ਮੰਤਰ ਲਿਖ ਕੇ ਦਿੰਦਾ ਹੈ। ਜਾਂ ਉਹਦੇ ਉੱਪਰ ਥੋੜੀ ਸਿਆਹੀ ਸੁੱਟ ਦਿੱਤੀ ਜਾਂਦੀ ਹੈ। ਫਿਰ ਇਹ ਮੰਤਰ ਕਿਸੇ ਬੱਚੇ ਨੂੰ ਦੇ ਕੇ ਉਸ ਨੂੰ ਇਸ ਵੱਲ ਦੇਖਣ ਲਈ ਕਿਹਾ ਜਾਂਦਾ ਹੈ। ਇਸ ਵੱਲ ਦੇਖਦੇ ਹੀ ਬੱਚਾ ਮੰਤਰ ਮੁਗਧ ਹੋ ਜਾਂਦਾ ਹੈ। ਇਸ ਹਾਲਤ ਵਿੱਚੋਂ ਉਸ ਤੋਂ ਕੁਝ ਸਵਾਲ ਪੁੱਛੇ ਜਾਂਦੇ ਹਨ। ਇਸ ਹਾਲਤ ਵਿੱਚ ਬੱਚਾ ਜੋ ਜੁਆਬ ਦਿੰਦਾ, ਉਹ ਸਹਿਜ ਹੀ ਨਿਕਲ ਜਾਂਦੇ ਹਨ। ਉਹ ਗੈਬੀ ਮੰਨੇ ਜਾਂਦੇ ਹਨ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.