ਵਿਸ਼ਵਕੋਸ਼

ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀਆਂ ਕੁੱਲ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ। [1]

ਵਿਸ਼ਵਗਿਆਨ ਕੋਸ਼ ਨੂੰ ਕਦੇ ਵੀ ਪੂਰਾ ਹੋਇਆ ਘੋਸ਼ਿਤ ਨਹੀਂ ਕੀਤਾ ਜਾ ਸਕਦਾ ਕਿਓਂਕਿ ਗਿਆਨ ਦੀ ਸਿਰਜਣਾ ਇੱਕ ਲਗਾਤਾਰ ਅਤੇ ਹਮੇਸ਼ਾਂ ਨਵਿਆਉਦੇਂ ਰਹਿਣ ਵਾਲ਼ੀ ਕਿਰਿਆ ਹੈ । ਵਿਸ਼ਵਗਿਆਨ ਕੋਸ਼ ਵਿੱਚ ਸਾਰੇ ਵਿਸ਼ਿਆਂ ਤੇ ਲੇਖ ਹੋ ਸਕਦੇ ਹੈ ਪਰ ਇੱਕ ਵਿਸ਼ੇ ਵਾਲਾ ਵਿਸ਼ਵਕੋਸ਼ ਵੀ ਹੋ ਸਕਦਾ ਹੈ ਜੋ ਕੀ ਅੱਜ-ਕੱਲ੍ਹ ਆਨਲਾਈਨ ਵੀ ਉਪਲਬਧ ਹਨ ।

Ringelbergius, 'Lucubrationes...KYKLOPEDEIA...' ed. Basel 1541 original
Title page of "Lucubrationes..." 1541 edition, the first book to use the word encyclopedia in the title

ਇਤਿਹਾਸਕ ਤੌਰ ਤੇ ਵਿਸ਼ਵਕੋਸ਼ਾਂ ਦਾ ਵਿਕਾਸ ਸ਼ਬਦਕੋਸ਼ਾਂ ਤੋਂ ਹੋਇਆ ਹੈ। ਗਿਆਨ ਦੇ ਵਿਕਾਸ ਦੇ ਨਾਲ ਅਜਿਹਾ ਅਨੁਭਵ ਹੋਇਆ ਕਿ ਸ਼ਬਦਾਂ ਦਾ ਅਰਥ ਤੇ ਉਨ੍ਹਾਂ ਦੀ ਪਰਿਭਾਸ਼ਾ ਦੇਣ ਹੀ ਨਾਲ ਉਨ੍ਹਾਂ ਵਿਸ਼ਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ ਜਿਸ ਕਾਰਣ ਵਿਸ਼ਵਕੋਸ਼ਾਂ ਦੀ ਸਿਰਜਣਾ ਹੋਈ।

Brockhaus Lexikon
ਬਰੋਕਹਾਉਸ ਵਿਸ਼ਵਕੋਸ਼

ਇੱਕੀਵੀਂ ਸਦੀ ਦੇ ਵਿਸ਼ਵਕੋਸ਼

ਵਿਸ਼ਵਕੋਸ਼ਾਂ ਦੀ ਸਿਰਜਣਾ ਲਈ ਕੰਪਿਊਟਰ ਵਿਸ਼ੇਸ਼ ਰੂਪ'ਚ ਉਪਯੋਗੀ ਹੈ। ਸੀਡੀ-ਰੋਮ ਆਦਿ ਵਿੱਚ ਉਪਲਬਧ ਵਿਸ਼ਵਕੋਸ਼ਾਂ ਦੇ ਬਹੁਤ ਲਾਭ ਹਨ -

  • ਸਸਤਾ ਤਿਆਰ ਕੀਤਾ ਜਾ ਸਕਦਾ ਹੈ।
  • ਇਕ ਥਾਂ ਤੋਂ ਦੂਜੇ ਥਾਂ ਲੈਕੇ ਜਾਣ ਵਿੱਚ ਆਸਾਨੀ ।
  • ਕੋਈ ਸ਼ਬਦ ਜਾਂ ਲੇਖ ਲੱਭਣਾ ਸੌਖਾ ਹੁੰਦਾ ਹੈ।
  • ਏਨੀਮੇਸ਼ਨ, ਆਡੀਓ, ਵੀਡੀਓ, ਹਾਈਪਰਲਿੰਕ ਦਿੱਤੇ ਜਾ ਸਕਦੇ ਹਨ ਜੋ ਕੇ ਕਿਤਾਬਾਂ ਵਿੱਚ ਨਹੀ ਹੁੰਦੇ।
  • ਇਨਾਂ ਦੀ ਸਮੱਗਰੀ ਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਜਿਵੇਂ ਵਿਕਿਪੀਡਿਆ ਤੇ ਤੁਰੰਤ ਕਿਸੇ ਨਵੇ ਵਿਸ਼ੇ ਤੇ ਲੇਖ ਬਣਾਇਆ ਸਕਦਾ ਹੈ ਪਰ ਕਿਤਾਬ ਤੇ ਨਵਾਂ ਵਿਸ਼ਾ ਲਿਆਉਣ ਲਈ ਵੱਧ ਸਮਾਂ ਲਗਦਾ ਹੈ।

2001 ਵਿੱਚ ਜਿਮੀ ਵੇਲਸ ਤੇ ਲੈਰੀ ਸਾਂਗਰ ਨੇ ਵਿਕਿਪੀਡਿਆ ਨੂੰ ਸ਼ੁਰੂ ਕਿੱਤਾ ਜੋ ਕਿ ਬਹੁਤੇ ਲੋਕਾਂ ਦੁਆਰਾ ਮਿਲਵਰਤਨ ਨਾਲ ਸੰਪਾਦਤ ਕੀਤਾ ਜਾ ਸਕਣ ਵਾਲਾ , ਬਹੁਭਾਸ਼ਾਈ ਓਪਨ-ਸਰੋਤ , ਮੁਫਤ ਇੰਟਰਨੇਟ ਐਨਸਾਈਕਲੋਪੀਡੀਆ ਹੈ ਜੋ ਕਿ ਮੁਨਾਫਾ ਨਾ ਕਮਾਉਣ ਵਾਲੀ ਵਿਕੀਮੀਡੀਆ ਸੰਸਥਾ ਦੁਆਰਾ ਚਲਾਇਆ ਜਾਂਦਾ ਹੈ।

ਹਵਾਲੇ

  1. "Encyclopedia.". Archived from the original on 2007-08-03. Glossary of Library Terms. Riverside City College, Digital Library/Learning Resource Center. Retrieved on: November 17, 2007.
ਉਰਮਿਲਾ

ਉਰਮਿਲਾ ਰਾਮਾਇਣ ਦੀ ਇੱਕ ਪਾਤਰ ਹੈ। ਇਹ ਰਾਜਾ ਜਨਕ ਦੀ ਬੇਟੀ ਅਤੇ ਸੀਤਾ ਦੀ ਛੋਟੀ ਭੈਣ ਹੈ। ਇਸ ਦਾ ਵਿਆਹ ਲਛਮਣ ਨਾਲ ਹੋਇਆ। ਉਸ ਦੇ ਉਦਰ ਤੋਂ ਅੰਗਦ ਅਤੇ ਧਰਮਕੇਤੂ ਨਾਮ ਦੇ ਦੋ ਬੇਟੇ ਹੋਏ। ਉਰਮਿਲਾ ਦਾ ਨਾਮ ਰਾਮਾਇਣ ਵਿੱਚ ਲਛਮਣ ਦੀ ਪਤਨੀ ਦੇ ਰੂਪ ਵਿੱਚ ਮਿਲਦਾ ਹੈ। ਮਹਾਂਭਾਰਤ, ਪੁਰਾਣ ਅਤੇ ਹੋਰ ਕਾਵਿ ਵਿੱਚ ਵੀ ਇਸ ਤੋਂ ਜਿਆਦਾ ਉਰਮਿਲਾ ਦਾ ਕੋਈ ਵੇਰਵਾ ਨਹੀਂ ਮਿਲਦਾ।ਜਦੋਂ ਰਾਮ ਨੂੰ ਕਾਕੇਯੀ ਦੀ ਅੜੀ ਤੇ ਚੌਦਾਂ ਸਾਲ ਦਾ ਬਣਵਾਸ ਦਿੱਤਾ ਗਿਆ ਤਾਂ ਉਰਮਿਲਾ ਨੇ ਲਛਮਣ ਨੂੰ ਨਾਲ ਲੈ ਜਾਣ ਲਈ ਮਨਾਉਣ ਦਾ ਤਰਲਾ ਮਾਰਿਆ। ਪਰ ਉਹ ਨਾ ਮੰਨਿਆ। ਲਛਮਣ ਸੋਚਦਾ ਸੀ ਕਿ ਉਸ ਨੂੰ ਆਪਣੇ ਭਰਾ ਦੀ ਦਿਨ ਅਤੇ ਰਾਤ ਸੇਵਾ ਦੌਰਾਨ ਕੋਈ ਸਮਾਂ ਨਹੀਂ ਮਿਲੇਗਾ। ਉਸਨੇ ਉਰਮਿਲਾ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਉਸ ਦਾ ਖਿਆਲ ਰੱਖਣਾ ਜੰਗਲ ਵਿੱਚ ਉਸ ਲਈ ਚਿੰਤਾ ਦਾ ਵਿਸ਼ਾ ਰਹੇਗਾ ਅਤੇ ਭਰਾ ਦੀਆਂ ਸੇਵਾਵਾਂ ਵਿੱਚ ਰੋਕ ਬਣੇਗਾ। ਕਾਫ਼ੀ ਬਹਿਸ ਦੇ ਬਾਅਦ, ਊਰਮਿਲਾ ਨੇ ਸਹਿਮਤੀ ਪ੍ਰਗਟ ਕੀਤੀ। ਲਛਮਣ ਉਰਮਿਲਾ ਨੂੰ ਛੱਡ ਕੇ ਰਾਮ ਤੇ ਸੀਤਾ ਨਾਲ ਚੱਲਿਆ ਜਾਂਦਾ ਹੈ। ਉਰਮਿਲਾ 14 ਵਰ੍ਹੇ ਘਰ ਵਿਚ ਹੀ ਇਕੱਲਤਾ ਦਾ ਸੰਤਾਪ ਭੋਗਦੀ ਹੈ।

ਬਣਵਾਸ ਦੇ ਪਹਿਲੇ ਹੀ ਦਿਨ ਜਿਉਂ ਹੀ ਰਾਤ ਪਈ, ਲਛਮਣ ਪੱਕੇ ਇਰਾਦੇ ਨਾਲ ਰਾਤ ਭਰ ਜਾਗਦੇ ਰਹਿ ਕੇ ਰਾਮ ਅਤੇ ਸੀਤਾ ਦੀ ਰਖਵਾਲੀ ਕਰਨ ਲੱਗਿਆ। ਜਦੋਂ ਉਹ ਆਪਣੇ ਭਰਾ ਦੀ ਕੁੱਲੀ ਦੀ ਰਾਖੀ ਕਰ ਰਿਹਾ ਸੀ, ਨਿਦਰਾ ਦੇਵੀ ਨਾਂ ਦੀ ਇੱਕ ਦੇਵੀ ਉਸਦੇ ਸਾਹਮਣੇ ਪ੍ਰਗਟ ਹੋਈ। ਲਛਮਣ ਦੀ ਪੁੱਛ-ਗਿੱਛ ਦੌਰਾਨ, ਉਸਨੇ ਆਪਣੇ ਆਪ ਨੂੰ ਨੀਂਦ ਦੀ ਦੇਵੀ ਦੇ ਤੌਰ 'ਤੇ ਪੇਸ਼ ਕੀਤਾ ਅਤੇ ਦੱਸਿਆ ਕਿ ਉਹ ਚੌਦਾਂ ਸਾਲਾਂ ਲਈ ਨਾ ਸੌਣਾ ਪ੍ਰਕਿਰਤੀ ਦੇ ਵਿਧਾਨ ਦੇ ਉਲਟ ਸੀ। ਲਛਮਣ ਨੇ ਨਿਦਰਾ ਦੇਵੀ ਨੂੰ ਕੋਈ ਰਾਹ ਸੁਝਾਉਣ ਲਈ ਬੇਨਤੀ ਕੀਤੀ ਤਾਂ ਕਿ ਉਹ ਆਪਣੇ ਭਰਾ ਪ੍ਰਤੀ ਆਪਣੇ ਧਰਮ ਨੂੰ ਨਿਭਾ ਸਕੇ। ਦੇਵੀ ਨਿੰਦਰਾ ਨੇ ਕਿਹਾ ਦੀ ਕੁਦਰਤ ਦੇ ਕਨੂੰਨ ਦੇ ਅਨੁਸਾਰ ਕਿਸੇ ਹੋਰ ਨੂੰ ਲਛਮਣ ਦੀ ਨੀਂਦ ਦੀ ਹਿੱਸੇਦਾਰੀ ਲੈਣੀ ਪਵੇਗੀ। ਤੱਦ ਲਛਮਣ ਨੇ ਨਿਦਰਾ ਦੇਵੀ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਪਤਨੀ ਉਰਮਿਲਾ ਕੋਲ ਜਾਵੇ ਅਤੇ ਉਸਨੂੰ ਉਸ ਦੇ ਹਿੱਸੇ ਦੀ ਨੀਂਦ ਦੇ ਦੇਵੇ। ਲਛਮਣ ਜਾਣਦਾ ਸੀ ਕਿ ਕਰਤੱਵ ਵਸ ਉਰਮਿਲਾ ਸੌਖ ਨਾਲ ਸਹਿਮਤ ਹੋ ਜਾਵੇਗੀ।

ਕਪਿਲ ਕਪੂਰ

ਡਾ ਕਪਿਲ ਕਪੂਰ (ਜਨਮ 17 ਨਵੰਬਰ 1940) ਭਾਸ਼ਾ ਵਿਗਿਆਨ ਅਤੇ ਸਾਹਿਤ ਦੇ ਵਿਦਵਾਨ ਅਤੇ ਭਾਰਤੀ ਬੌਧਿਕ ਪਰੰਪਰਾਵਾਂ ਦੇ ਮਾਹਿਰ ਹਨ। ਉਹ ਗਿਆਰਾਂ ਭਾਗਾਂ ਵਿੱਚ ਸੰਨ 2012 ਵਿੱਚ ਪ੍ਰਕਾਸ਼ਿਤ ਹਿੰਦੂ ਧਰਮ ਦੇ ਵਿਸ਼ਵਕੋਸ਼ (ਅੰਗਰੇਜ਼ੀ ਵਿੱਚ) ਦੇ ਮੁੱਖ ਸੰਪਾਦਕ ਹਨ।

ਡਾ ਕਪਿਲ ਕਪੂਰ ਭਾਰਤੀ ਬੌਧਿਕ ਪਰੰਪਰਾ ਦੇ ਪ੍ਰਤਿਨਿੱਧੀ ਵਿਦਵਾਨ ਹਨ। ਉਹ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਉਪਕੁਲਪਤੀ ਰਹਿ ਚੁੱਕੇ ਹਨ।

ਕਰਨੈਲ ਸਿੰਘ ਥਿੰਦ

ਡਾ. ਕਰਨੈਲ ਸਿੰਘ ਥਿੰਦ ਪੰਜਾਬੀ ਲੋਕਧਾਰਾ ਅਧਿਐਨ ਦੇ ਖੇਤਰ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਪੰਜਾਬੀ ਵਿਦਵਾਨ ਹੈ।

ਕਲੇਇਨ-ਗੌਰਡਨ ਇਕੁਏਸ਼ਨ

ਕਲੇਇਨ-ਜੌਰਡਨ ਇਕੁਏਸ਼ਨ (ਜੋ ਕਲੇਇਨ-ਫੋਕ-ਜੌਰਡਨ ਇਕੁਏਸ਼ਨ ਜਾਂ ਕਦੇ ਕਦੇ ਕਲੇਇਨ-ਜੌਰਡਨ-ਫੋਕ ਇਕੁਏਸ਼ਨ ਵੀ ਕਹੀ ਜਾਂਦੀ ਹੈ) ਸ਼੍ਰੋਡਿੰਜਰ ਇਕੁਏਸ਼ਨ ਦਾ ਇੱਕ ਸਾਪੇਖਿਕ ਵਰਜ਼ਨ (ਰੂਪ) ਹੈ। ਇਹ ਸਪੇਸ ਅਤੇ ਵਕਤ ਅੰਦਰ ਦੂਜੇ ਕ੍ਰਮ-ਦਰਜੇ (ਔਰਡਰ) ਦੀ ਹੁੰਦੀ ਹੈ ਅਤੇ ਪ੍ਰਗਟਾਮਿਕ ਤੌਰ 'ਤੇ ਲੌਰੰਟਜ਼ ਕੋਵੇਰੀਅੰਟ ਹੁੰਦੀ ਹੈ। ਇਹ ਸਾਪੇਖਿਕ ਐਨਰਜੀ-ਮੋਮੈਂਟਮ ਸਬੰਧ ਦਾ ਇੱਕ ਕੁਆਂਟਾਇਜ਼ਡ ਵਰਜ਼ਨ (ਨਿਰਧਾਰਿਤ ਰੂਪ) ਹੈ। ਇਸਦੇ ਹੱਲਾਂ ਵਿੱਚ ਇੱਕ ਕੁਆਂਟਮ ਸਕੇਲਰ ਜਾਂ ਸੂਡੋਸਕੇਲਰ ਫੀਲਡ ਸ਼ਾਮਿਲ ਹੁੰਦੀ ਹੈ, ਜੋ ਅਜਿਹੀ ਫੀਲਡ ਹੁੰਦੀ ਹੈ ਜਿਸਦਾ ਕੁਆਂਟਾ ਸਪਿੱਨ-ਹੀਣ ਕਣ ਹੁੰਦੇ ਹਨ। ਇਸਦਾ ਸਿਧਾਂਤਿਕ ਸਬੰਧ ਉਹੀ ਹੁੰਦਾ ਹੈ ਜੋ ਡੀਰਾਕ ਇਕੁਏਸ਼ਨ ਦਾ ਹੁੰਦਾ ਹੈ। ਇਲੈਕਟ੍ਰੋਮੈਗਨੈਟਿਕ ਪਰਸਪਰ ਕ੍ਰਿਆਵਾਂ ਦੇ ਸਹਿਯੋਗ ਨਾਲ, ਸਕਲੇਲਰ ਇਲੈਕਟ੍ਰੋਡਾਇਨਾਮਿਕਸ ਦਾ ਟੌਪਿਕ ਰਚਿਆ ਜਾਂਦਾ ਹੈ, ਪਰ ਕਿਉਂਕਿ ਆਮ ਸਪਿੱਨ-ਹੀਣ ਕਣ ਜਿਵੇਂ ਪਾਈ-ਮੀਜ਼ੌਨ ਅਸਥਿਰ ਹੁੰਦੇ ਹਨ ਅਤੇ (ਅਗਿਆਤ ਹੈਮਿਲਟੋਨੀਅਨ ਸਮੇਤ) ਤਾਕਤਵਰ ਪਰਸਪਰ ਕ੍ਰਿਆ ਵੀ ਅਨੁਭਵ ਕਰਦੇ ਹਨ, ਇਸਲਈ ਵਿਵਹਾਰਿਕ ਵਰਤੋਂ ਸੀਮਤ ਹੋ ਜਾਂਦੀ ਹੈ।

ਜਿੰਮੀ ਵੇਲਸ

ਜਿੰਮੀ ਡੋਨਲ ‘ਜਿੰਬੋ’ ਵੇਲਸ (ਜਨਮ 7 ਅਗਸਤ, 1966 ਈ:) ਇੱਕ ਅਮਰੀਕੀ ਇੰਟਰਨੈੱਟ ਉੱਦਮੀ ਹੈ ਜੋ ਮੁੱਖ ਤੌਰ ‘ਤੇ ਇੱਕ ਮੁਕਤ ਸੱਮਗਰੀ ਵਾਲੇ ਵਿਸ਼ਵਕੋਸ਼ ਵਿਕੀਪੀਡੀਆ ਦਾ ਸਹਿ-ਸੰਸਥਾਪਕ ਹੈ। ਜਿੰਮੀ ਵੇਲਸ ਦੇ ਪਿਤਾ ਦਾ ਨਾਮ ਜਿੰਮੀ ਹੈ ਅਤੇ ਮਾਤਾ ਦਾ ਨਾਮ ਡੋਰਿਸ ਹੈ।

ਪੰਜਾਬੀ ਪੀਡੀਆ

ਪੰਜਾਬੀ ਪੀਡੀਆ, ਪੰਜਾਬੀ ਸਾਹਿਤ, ਸਿੱਖ ਧਰਮ, ਪੰਜਾਬੀ ਸਭਿਆਚਾਰ, ਮਨੁੱਖੀ ਸਿਹਤ, ਵਾਤਾਵਰਨ ਆਦਿ ਵਿਸ਼ਿਆਂ ਨਾਲ ਸਬੰਧਿਤ ਇਕ ਪੰਜਾਬੀ ਭਾਸ਼ਾ ਦਾ ਵਿਸ਼ਵ ਕੋਸ਼ ਹੈ, ਜੋ ਪੰਜਾਬ ਸਰਕਾਰ ਦੇ ਸੁਝਾਅ 'ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਬਣਾਇਆ ਗਿਆ ਹੈ। ਇਹ ਵਿਕੀਪੀਡੀਆ ਦੀ ਤਰਜ਼ 'ਤੇ ਵਿਕਸਤ ਕੀਤਾ ਗਿਆ ਹੈ, ਜਿਸਦਾ ਮਨੋਰਥ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਉਤਸ਼ਾਹਤ ਕਰਨਾ ਅਤੇ ਲੋਕਾਂ ਨੂੰ ਪੰਜਾਬੀ ਭਾਸ਼ਾ ਦੇ ਖੇਤਰ ਵਿਚ ਸਰਗਰਮ ਕਰਨਾ ਹੈ। ਇਸ ਦਾ ਐਲਾਨ 18 ਜਨਵਰੀ, 2014 ਨੂੰ ਪੰਜਾਬੀ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਸਾਇੰਸ ਆਡੀਟੋਰੀਅਮ ਵਿਖੇ ਆਯੋਜਿਤ ‘ਪੰਜਾਬੀ ਸੋਸਾਇਟੀ ਐਂਡ ਮੀਡੀਆ’ ਵਿਸ਼ੇ ‘ਤੇ 30ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੌਰਾਨ ਕੀਤਾ ਗਿਆ ਸੀ।ਇਸਦੀ ਰਸਮੀ ਸ਼ੁਰੂਆਤ 26 ਫਰਵਰੀ, 2014 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ-ਕੁਲਪਤੀ ਜਸਪਾਲ ਸਿੰਘ ਨੇ ਕੀਤੀ। ਵਿਕੀਪੀਡੀਆ ਦੇ ਉਲਟ, ਸਾਰੀਆਂ ਐਂਟਰੀਆਂ ਦੀ ਸਮੀਖਿਆ, ਨਿਯੰਤਰਣ ਅਤੇ ਨਿਗਰਾਨੀ ਸਿਰਫ ਯੂਨੀਵਰਸਿਟੀ ਸਟਾਫ ਦੁਆਰਾ ਕੀਤੀ ਜਾਂਦੀ ਹੈ, ਨਾ ਕਿ ਜਨਤਾ ਦੁਆਰਾ ਜਿਵੇਂ ਕੇ ਵਿਕੀਪੀਡੀਆ ਦੇ ਮਾਮਲੇ ਵਿੱਚ ਹੁੰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਵਿਕੀਪੀਡੀਆ ਦੇ 31578 ਸ਼ਬਦਾਂ ਦੀ ਤੁਲਨਾ ਵਿੱਚ ਪੰਜਾਬੀ ਪੀਡੀਆ ਵਿੱਚ 72,614 ਸ਼ਬਦ ਸ਼ਾਮਲ ਹਨ। ਇਸਨੂੰ "ਮਿਸ਼ਨ ਪੰਜਾਬੀ 2020" ਦੇ ਇੱਕ ਹਿੱਸੇ ਵਜੋਂ ਦਰਸਾਇਆ ਗਿਆ ਹੈ ਜਿਸਦਾ ਉਦੇਸ਼ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨਾ ਅਤੇ ਇਸਨੂੰ ਵਿਸ਼ਵ ਦੀਆਂ ਚੋਟੀ ਦੀਆਂ ਭਾਸ਼ਾਵਾਂ ਵਿੱਚ ਸ਼ਾਮਲ ਕਰਨਾ ਹੈ।

ਪੰਜਾਬੀ ਲੋਕਧਾਰਾ ਵਿਸ਼ਵ ਕੋਸ਼

ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ (ਨਵੀਂ ਦਿੱਲੀ, ਲੋਕ ਪ੍ਰਕਾਸ਼ਨ. 1978) ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਲਿਖੀ ਪੁਸਤਕ ਹੈ। ਅੱਠ ਜਿਲਦਾਂ ਵਿੱਚ ਮੁਕੰਮਲ ਇਸ ਵਿਸ਼ਵਕੋਸ਼ ਨੂੰ ਨੇਪਰੇ ਚਾੜ੍ਹਨ ਵਿੱਚ ਲੇਖਕ ਦੇ ਪੰਤਾਲੀ ਸਾਲ ਲੱਗੇ। ਇਸ ਸੰਬੰਧ ਵਿੱਚ ਖੁਦ ਉਸ ਦੇ ਆਪਣੇ ਸ਼ਬਦਾਂ ਵਿੱਚ ਇਹ ਕਥਨ ਧਿਆਨਯੋਗ ਹੈ, "ਮੈਨੂੰ ਇਉਂ ਜਾਪਦਾ ਹੈ ਕਿ ਮੈਂ ਪਿਛਲੇ ਕਈ ਜਨਮਾਂ ਤੋਂ ਲੋਕਾਂ ਵਿੱਚ ਰਲ ਕੇ ਲੋਕਧਾਰਾ ਦੀਆਂ ਰੂੜ੍ਹੀਆਂ ਨੂੰ ਸਿਰਜਦਾ ਅਤੇ ਬਾਰ-ਬਾਰ ਉਹਨਾਂ ਦੀ ਪੁਨਰ ਰਚਨਾ ਕਰਦਾ ਰਿਹਾ ਹਾਂ ਤੇ ਹੁਣ ਇਨ੍ਹਾਂ ਰੂੜ੍ਹੀਆਂ ਨੂੰ ਇਕੱਤਰ ਕਰਕੇ ਸਾਂਭਣ ਦਾ ਕੰਮ ਵੀ ਜਿਵੇਂ ਕੁਦਰਤ ਨੇ ਮੈਨੂੰ ਸੌਂਪਿਆ ਹੋਵੇ।............ਲੋਕਧਾਰਾ ਦੇ ਖੇਤਰ ਵਿੱਚ ਮੇਰੇ ਦੁਆਰਾ ਕੀਤਾ ਕੰਮ ‘ਬੋਹਲ ਵਿੱਚੋਂ ਇੱਕ ਪਰਾਗਾ ਛੱਟਣ ਦੇ ਤੁੱਲ ਹੈ।’ ਢੇਰ ਸਾਰਾ ਕੰਮ ਕਰਨਾ ਤਾਂ ਅਜੇ ਬਾਕੀ ਹੈ।"

ਪੰਜਾਬੀ ਵਿਕੀਪੀਡੀਆ

ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆਂ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ ਅਤੇ ਸਤੰਬਰ 2019 ਮੁਤਾਬਿਕ ਇਸ ਵਿਕੀ ’ਤੇ 31,729 ਲੇਖ ਹਨ ਅਤੇ ਇਸ ਦੇ ਕੁੱਲ 29,545 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 4,86,607 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.34.0-wmf.21 (486add2) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।

ਬੁੱਲ੍ਹੇ ਸ਼ਾਹ

ਬੁੱਲ੍ਹੇ ਸ਼ਾਹ,(ਸ਼ਾਹਮੁਖੀ:بلھے شاہ, 1680 -1758) ਇੱਕ ਪ੍ਰਸਿਧ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਹਨਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।

ਬੰਗਲਾਪੀਡੀਆ

ਬੰਗਲਾਪੀਡੀਆ ਜਾਂ ਬੰਗਲਾਦੇਸ਼ ਦਾ ਰਾਸ਼ਟਰੀ ਵਿਸ਼ਵਕੋਸ਼, ਪਹਿਲਾ ਬੰਗਲਾਦੇਸ਼ੀ ਵਿਸ਼ਵਕੋਸ਼ ਹੈ। ਇਹ ਪ੍ਰਿੰਟ ਅਤੇ ਆਨਲਾਈਨ ਸੰਸਕਰਨ ਦੇ ਇਲਾਵਾ ਇਹ ਸੀਡੀ ਰੋਮ ਤੇ ਵੀ ਬੰਗਾਲੀ ਅਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿੱਚ ਮਿਲਦਾ ਹੈ।

ਭਾਈ ਵੀਰ ਸਿੰਘ

ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।

ਮਲਿਆਲਮ ਵਿਕੀਪੀਡੀਆ

ਮਲਿਆਲਮ ਵਿਕੀਪੀਡੀਆ (ਮਲਿਆਲਮ: മലയാളം വിക്കിപീഡിയ) ਮਲਿਆਲਮ ਭਾਸ਼ਾ ਦਾ ਵਿਕੀਪੀਡੀਆ ਭਾਗ ਹੈ। ਇਹ ਇੱਕ ਮੁਫ਼ਤ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਮਲਿਆਲਮ ਵਿਕੀਪੀਡੀਆ ਦੀ ਸ਼ੁਰੂਆਤ 21 ਦਸੰਬਰ 2002 ਨੂੰ ਕੀਤੀ ਗਈ ਸੀ। ਮਲਿਆਲਮ ਵਿਕੀਪੀਡੀਆ, ਦੱਖਣ-ਪੂਰਬੀ ਏਸ਼ੀਆਈ ਭਾਸ਼ਾ ਦੇ ਵਿਕੀਪੀਡੀਆ ਵਿੱਚੋਂ ਗੁਣਵੱਤਾ ਵਾਲਾ ਵਿਕੀਪੀਡੀਆ ਹੈ। ਇਸ ਵਿੱਚ 30,000 ਲੇਖ ਮੌਜੂਦ ਹਨ।(ਅਪ੍ਰੈਲ 2013 ਅਨੁਸਾਰ)

ਮਹਾਨ ਕੋਸ਼

ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਉਰਫ਼ ਮਹਾਨ ਕੋਸ਼ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਤਕਰੀਬਨ 14 ਸਾਲ ਦੀ ਖੋਜ ਤੋਂ ਬਾਅਦ ਕਾਨ੍ਹ ਸਿੰਘ ਨੇ 1926 ਵਿੱਚ ਇਸਨੂੰ ਪੂਰਾ ਕੀਤਾ ਅਤੇ 1930 ਵਿੱਚ ਚਾਰ ਜਿਲਦਾਂ ਵਿੱਚ ਸੁਦਰਸ਼ਨ ਪ੍ਰੈਸ, ਅੰਮ੍ਰਿਤਸਰ ਨੇ ਇਸਨੂੰ ਛਪਿਆ। ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਸਬੰਧਤ ਲਫ਼ਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ਼ ਦਿੱਤੇ ਗਏ ਹਨ ਜਿਸ ਕਰ ਕੇ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੰਜਾਬੀ ਜ਼ਬਾਨ ਦਾ ਵੀ ਗਿਆਨ ਕੋਸ਼ ਹੈ। ਹਵਾਲਾ ਸਮੱਗਰੀ ਦੇ ਖੇਤਰ ਵਿੱਚ ਇਸਨੂੰ ਉੱਚਾ ਦਰਜਾ ਹਾਸਲ ਹੈ।

20 ਮਈ, 1912 ਦੇ ਦਿਨ ਭਾਈ ਕਾਨ੍ਹ ਸਿੰਘ ਨਾਭਾ ਨੇ ਅਪਣੇ ਸ਼ਾਹਕਾਰ 'ਮਹਾਨ ਕੋਸ਼' ਦੀ ਤਿਆਰੀ ਦਾ ਪ੍ਰਾਜੈਕਟ ਸ਼ੁਰੂ ਕੀਤਾ ਜੋ ਅੱਜ ਸਿੱਖਾਂ ਦਾ ਇੱਕ ਅਹਿਮ ਐਨਸਾਈਕਲੋਪੀਡੀਆ ਹੈ। ਮਹਾਨ ਕੋਸ਼ ਤਿਆਰ ਕਰਨ ਵਿੱਚ 14 ਸਾਲ ਦਾ ਸਮਾਂ ਲੱਗਾ ਸੀ। ਇਸ ਦਾ ਸਾਰਾ ਖ਼ਰਚ ਮਹਾਰਾਜਾ ਭੁਪਿੰਦਰ ਸਿੰਘ (ਪਟਿਆਲਾ) ਨੇ ਦਿਤਾ ਸੀ। ਉਸ ਨੇ ਇਸ ਮਕਸਦ ਵਾਸਤੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਮਸੂਰੀ ਵਿੱਚ ਇੱਕ ਕੋਠੀ ਦਿਤੀ ਅਤੇ ਪੂਰਾ ਸਟਾਫ਼ ਵੀ ਦਿਤਾ ਜਿਸ ਦਾ ਖ਼ਰਚਾ ਪਟਿਆਲਾ ਰਿਆਸਤ ਦਿਆ ਕਰਦੀ ਸੀ। ਮਗਰੋਂ ਇਸ ਦੀ ਛਪਾਈ ਵੀ ਪਟਿਆਲਾ ਰਿਆਸਤ ਵਲੋਂ ਹੀ ਕੀਤੀ ਗਈ ਸੀ। ਇਸ ਕੋਸ਼ ਵਿੱਚ 64,263 ਇੰਦਰਾਜ਼ ਹਨ। ਇਸ ਦੇ ਸੱਤ ਐਡੀਸ਼ਨ ਛਾਪ ਚੁਕੇ ਹਨ ਅਤੇ ਅੱਠਵਾਂ ਐਡੀਸ਼ਨ ਛਪਣ ਵਿੱਚ ਵੀਟੀ ਔਕੜ ਕਾਰਨ ਦੇਰੀ ਹੋ ਰਹੀ ਹੈ ਇਸ ਸਮੇਂ ਇਸ ਕੋਸ਼ ਨੂੰ ਛਾਪਣ ਦੇ ਅਧਿਕਾਰ ਭਾਸ਼ਾ ਵਿਭਾਗ ਪਟਿਆਲਾ ਕੋਲ ਹਨ।

ਲੈਰੀ ਸੈਂਗਰ

ਲੈਰੀ ਸੈਨਗੇਰ (ਜਨਮ 16 ਜੁਲਾਈ, 1968) ਇੱਕ ਅਮਰੀਕੀ ਇੰਟਰਨੈੱਟ ਉੱਦਮੀ ਹੈ। ਉਹ ਆਜ਼ਾਦ ਸੱਮਗਰੀ ਵਾਲੇ ਵਿਸ਼ਵਕੋਸ਼ ਵਿਕੀਪੀਡੀਆ ਦਾ ਸਹਿ-ਸੰਸਥਾਪਕ ਅਤੇ ਸਿਟੀਜੈਨਡਮ ਦਾ ਸੰਸਥਾਪਕ ਹੈ। ਉਹ ਐਨਕੋਰੇਜ, ਅਲਾਸਕਾ ਵਿੱਚ ਪਲਿਆ। ਛੋਟੀ ਉਮਰ ਤੋਂ ਹੀ ਉਸ ਦਾ ਰੁਝਾਨ ਦਰਸ਼ਨ ਵੱਲ ਸੀ। ਉਸਨੇ 1991 ਵਿੱਚ ਰੀਡ ਕਾਲਜ ਤੋਂ ਦਰਸ਼ਨ ਵਿੱਚ ਬੈਚਲਰ ਦੀ ਡਿਗਰੀ ਅਤੇ 2000 ਵਿੱਚ ਦਰਸ਼ਨ ਵਿੱਚ ਪੀ.ਐੱਚ.ਡੀ. ਦੀ ਡਿਗਰੀ ਓਹਾਇਓ ਸਟੇਟ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।

ਵਿਕੀਪੀਡੀਆ

ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 31,784 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।

ਵਿਕੀਪੀਡੀਆ ਜਿੰਮੀ ਵੇਲਸ ਅਤੇ ਲੈਰੀ ਸੈਂਗਰ ਦੁਆਰਾ 2001 ਵਿੱਚ ਦੁਨੀਆਂ ਸਾਹਮਣੇ ਲਿਆਂਦਾ ਗਿਆ ਅਤੇ ਹੁਣ ਇਹ ਸਭ ਤੋਂ ਵੱਡੀ, ਮਸ਼ਹੂਰ ਅਤੇ ਕਿਸੇ ਵੀ ਵਿਸ਼ੇ ’ਤੇ ਸਾਧਾਰਣ ਜਾਣਕਾਰੀ ਮੁਹੱਈਆ ਕਰਵਾਉਣ ਵਾਲ਼ੀ ਸਾਈਟ ਬਣ ਚੁੱਕੀ ਹੈ ਜੋ ਕਿ ਅਲੈਕਸਾ (Alexa) ਦੀ ਲਿਸਟ ਵਿੱਚ ਪੰਜਵੇਂ ਨੰਬਰ ’ਤੇ ਹੈ।

ਸ਼ੇਰਵਾਨੀ

ਸ਼ੇਰਵਾਨੀ (ਉਰਦੂ: شیروانی‎ ਬੰਗਾਲੀ: শেরওয়ানি) ਦੱਖਣੀ ਏਸ਼ੀਆ ਵਿੱਚ ਪ੍ਰਚਲਤ ਇੱਕ ਕੋਟ ਵਰਗਾ ਲੰਮਾ ਕੱਪੜਾ ਹੈ, ਜੋ ਅਚਕਨ ਦੇ ਬਹੁਤ ਹੀ ਸਮਾਨ ਹੁੰਦਾ ਹੈ। ਸ਼ੇਰਵਾਨੀ ਦਾ ਜਨਮ ਸਲਵਾਰ ਕਮੀਜ਼ ਦੇ ਬ੍ਰਿਟਿਸ਼ ਫ਼ਰਾਕ ਕੋਟ ਨਾਲ ਸੰਯੋਜਨ ਵਿੱਚੋਂ ਹੋਇਆ। ਇਹ ਰਵਾਇਤੀ ਤੌਰ ਤੇ ਭਾਰਤੀ ਉਪਮਹਾਦੀਪ ਦੇ ਰਈਸ ਵਰਗ ਨਾਲ ਸਬੰਧਤ ਸੀ। ਇਹ ਕੁੜਤਾ ਅਤੇ ਪਜਾਮਾ ਅਤੇ ਚੂੜੀਦਾਰ, ਖੜਾ ਪਜਾਮਾ, ਸਲਵਾਰ ਦੇ ਨਾਲ ਪਹਿਨੀ ਜਾਂਦੀ ਹੈ। ਅਚਕਨ ਇਸ ਦੀ ਅੱਡ ਪਛਾਣ ਅਕਸਰ ਇਸ ਤੱਥ ਤੋਂ ਹੁੰਦੀ ਹੈ ਕਿ ਇਹ ਵਧੇਰੇ ਵਜ਼ਨਦਾਰ ਸੂਟਾਂ ਵਾਲੇ ਕਪੜੇ ਦੀ ਬਣੀ ਹੁੰਦੀ ਹੈ, ਅਤੇ ਲਾਈਨਿੰਗ ਦੀ ਮੌਜੂਦਗੀ ਹੁੰਦੀ ਹੈ।

ਉਰਦੂ ਵਿਸ਼ਵਕੋਸ਼ ਅਨੁਸਾਰ ਸ਼ੇਰਵਾਨੀ ਲੰਬੀ ਪੱਟੀ ਜਾਂ ਕਾਲਰਦਾਰ ਆਧੁਨਿਕ ਦਿੱਖ ਵਾਲੀ ਅਚਕਨ ਹੈ ਜਿਸ ਦਾ ਰਿਵਾਜ ਹੁਣ ਆਮ ਹੈ। ਹੈਦਰਾਬਾਦ ਦੇ ਰਈਸ ਕਸ਼ਮੀਰ ਦੇ ਬਣੇ ਹੋਏ ਆਲਾ ਕਿਸਮ ਦੇ ਊਨੀ ਕੱਪੜੇ ਦੀ ਅਚਕਨ (ਜੋ ਸ਼ੇਰਵਾਨੀ ਜਾਂ ਸ਼ਰਵਾਨ ਦੇ ਨਾਮ ਤੋਂ ਮਸ਼ਹੂਰ ਸੀ) ਪਹਿਨਿਆ ਕਰਦੇ ਸੀ ਇਸ ਲਈ ਕੱਪੜੇ ਦੀ ਸ਼ੋਹਰਤ ਅਤੇ ਉੱਤਮਤਾ ਕਰਕੇ ਇਸ ਅਚਕਨ ਦਾ ਨਾਮ ਸ਼ੇਰਵਾਨੀ ਆਮ ਪ੍ਰਚਲਤ ਹੋ ਗਿਆ।

ਸੋਹਿੰਦਰ ਸਿੰਘ ਵਣਜਾਰਾ ਬੇਦੀ

ਸੋਹਿੰਦਰ ਸਿੰਘ ਵਣਜਾਰਾ ਬੇਦੀ (28 ਨਵੰਬਰ 1924 - 26 ਅਗਸਤ 2001) ਪੰਜਾਬੀ ਲੋਕਧਾਰਾ ਦੀ ਖੋਜ ਤੇ ਸੰਭਾਲ ਹਿੱਤ ਉਮਰ ਭਰ ਕੰਮ ਕਰਦੇ ਰਹਿਣ ਅਤੇ ਅੱਠ ਭਾਗਾਂ ਵਿੱਚ ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਤਿਆਰ ਕਰਨ ਲਈ ਜਾਣੇ ਜਾਂਦੇ ਪੰਜਾਬੀ ਲੇਖਕ ਹਨ। ਉਨ੍ਹਾਂ ਦਾ ਜਨਮ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਨੇ ਪੰਜਾਬੀ ਵਿੱਚ ਆਪਣੀ ਐਮ ਏ ਪੰਜਾਬੀ ਯੂਨੀਵਰਸਿਟੀ ਤੋਂ ਅਤੇ ਪੀ. ਐਚ. ਡੀ. ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਆਪਣੇ ਜੀਵਨ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਬੈਂਕ ਦੀ ਨੌਕਰੀ ਕੀਤੀ ਅਤੇ ਬਾਅਦ ਦੇ ਜੀਵਨ ਵਿੱਚ ਦਿਆਲ ਸਿੰਘ ਕਾਲਜ, ਦਿੱਲੀ ਵਿੱਚ ਸੀਨੀਅਰ ਲੈਕਚਰਾਰ ਰਹੇ।

ਹਿੰਦੂ ਧਰਮ ਦਾ ਵਿਸ਼ਵਕੋਸ਼

ਹਿੰਦੂ ਧਰਮ ਦਾ ਵਿਸ਼ਵਕੋਸ਼, ਪਹਿਲਾ ਐਡੀਸ਼ਨ, 2012, ਹੈ, ਇੱਕ ਸਰਬੰਗੀ, ਬਹੁ-ਜਿਲਦੀ, ਅੰਗਰੇਜ਼ੀ ਭਾਸ਼ਾ ਵਿੱਚ ਹਿੰਦੂ ਧਰਮ ਦਾ ਐਨਸਾਈਕਲੋਪੀਡੀਆ ਹੈ। ਹਿੰਦੂ ਧਰਮ ਵਿੱਚ ਸਨਾਤਨਾਬ੍ਧਰਮ, ਜੋ ਇੱਕ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਮਤਲਬ ਹੈ "ਸਦੀਵੀ ਕਾਨੂੰਨ", ਜਾਂ "ਸਦੀਵੀ ਮਾਰਗ", ਅਤੇ ਇਹ ਹਿੰਦੂ ਧਰਮ, ਬੁੱਧ ਧਰਮ, ਜੈਨ ਧਰਮ ਅਤੇ ਸਿੱਖ ਧਰਮ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਹ ਇੱਕ 7,184 ਪੰਨਿਆਂ ਦਾ 11-ਜਿਲਦੀ ਪ੍ਰਕਾਸ਼ਨ ਹੈ ਜੋ ਮੰਦਿਰਾਂ, ਸਥਾਨਾਂ, ਵਿਚਾਰਵਾਨਾਂ, ਰੀਤੀ ਅਤੇ ਤਿਉਹਾਰਾਂ ਦੇ ਰੰਗੀਨ ਚਿਤਰਾਂ ਨਾਲ ਸਜਾਇਆ ਹੈ। ਹਿੰਦੂ ਧਰਮ ਦਾ ਵਿਸ਼ਵਕੋਸ਼ , ਇਹ ਪਰਿਯੋਜਨਾ [ [ ਪਰਮਾਰਥ ਨਿਕੇਤਨ ] ] ਦੇ ਪ੍ਰਧਾਨ [ [ ਸਵਾਮੀ ਚਿਦਾਨੰਦ ਸਰਸਵਤੀ ] ] ਇੰਡੀਆ ਹੈਰੀਟੇਜ ਰਿਸਰਚ ਫਾਊਡੇਸ਼ਨ ਦੀ ਪ੍ਰੇਰਨਾ ਨਾਲ ਚੱਲੀ ਅਤੇ ਫਲੀਭੂਤ ਹੋਈ। 25 ਸਾਲਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਅਤੇ 2000 ਤੋਂ ਜਿਆਦਾ ਵਿਦਵਾਨਾਂ ਦੇ ਯੋਗਦਾਨ ਨਾਲ ਇਹ ਵਿਸ਼ਵਕੋਸ਼ ਨਿਰਮਿਤ ਹੋਇਆ ਹੈ। ਇਸਦੇ ਸੰਪਾਦਕ ਡਾ. [[ਕਪਿਲ ਕਪੂਰ ]] ਹਨ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.