ਵਿਚਾਰਧਾਰਾ

ਵਿਚਾਰਧਾਰਾ (ਅੰਗਰੇਜ਼ੀ:ਆਈਡੀਆਲੋਜੀ), ਸਾਮਾਜਕ ਰਾਜਨੀਤਕ ਦਰਸ਼ਨ ਵਿੱਚ ਰਾਜਨੀਤਕ, ਕਾਨੂੰਨੀ, ਨੈਤਿਕ, ਸੁਹਜਾਤਮਕ, ਧਾਰਮਿਕ ਅਤੇ ਦਾਰਸ਼ਨਕ ਵਿਚਾਰਾਂ ਦਾ ਇੱਕ ਸੈੱਟ ਹੁੰਦਾ ਹੈ ਜਿਸ ਦੇ ਅਨੁਸਾਰ ਬੰਦੇ ਦੇ ਟੀਚੇ, ਆਸੇ ਅਤੇ ਸਰਗਰਮੀਆਂ ਰੂਪ ਧਾਰਦੀਆਂ ਹਨ। ਵਿਚਾਰਧਾਰਾ ਦਾ ਇੱਕ ਆਮ ਅਰਥ ਰਾਜਨੀਤਕ ਸਿੱਧਾਂਤ ਵਜੋਂ ਕਿਸੇ ਸਮਾਜ ਜਾਂ ਸਮੂਹ ਵਿੱਚ ਪ੍ਰਚੱਲਤ ਉਨ੍ਹਾਂ ਵਿਚਾਰਾਂ ਦਾ ਸਮੁੱਚ ਹੁੰਦਾ ਹੈ ਜਿਹਨਾਂ ਦੇ ਆਧਾਰ ਉੱਤੇ ਉਹ ਕਿਸੇ ਸਾਮਾਜਕ, ਆਰਥਕ ਅਤੇ ਰਾਜਨੀਤਕ ਸੰਗਠਨ ਵਿਸ਼ੇਸ਼ ਨੂੰ ਉਚਿਤ ਜਾਂ ਅਣ-ਉਚਿਤ ਠਹਰਾਉਂਦਾ ਹੈ।

ਸਾਮਵਾਦ ਅਤੇ ਵਿਚਾਰਧਾਰਾ

ਸਾਮਵਾਦ ਵਿੱਚ ਵਿਚਾਰਧਾਰਾ ਨੂੰ ਅਧਾਰ ਸੰਰਚਨਾ ਦਾ ਅੰਗ ਮੰਨਿਆ ਜਾਂਦਾ ਹੈ, ਜਿੱਥੇ ਉਹ ਆਰਥਕ ਸਬੰਧਾਂ ਨੂੰ ਪ੍ਰਤੀਬਿੰਬਿਤ ਕਰਦੀ ਹੈ। ਸਾਮਵਾਦੀ ਚਿੰਤਨਧਾਰਾ ਦੀ ਮਾਨਤਾ ਹੈ ਕਿ ਜਿਆਦਾਤਰ ਵਿਚਾਰ, ਖਾਸ ਤੌਰ ਉੱਤੇ ਸਮਾਜ ਦੇ ਸੰਗਠਨ ਨਾਲ ਸਬੰਧਤ ਵਿਚਾਰ, ਵਰਗ ਵਿਚਾਰ ਹੁੰਦੇ ਹਨ। ਉਹ ਵਾਸਤਵ ਵਿੱਚ ਉਸ ਵਰਗ ਦੇ ਵਿਚਾਰ ਹੁੰਦੇ ਹਨ ਜਿਸਦਾ ਉਸ ਕਾਲ ਵਿੱਚ ਸਮਾਜ ਉੱਤੇ ਗਲਬਾ ਹੁੰਦਾ ਹੈ। ਇਨ੍ਹਾਂ ਵਿਚਾਰਾਂ ਨੂੰ ਉਹ ਵਰਗ ਬਾਕੀ ਸਮਾਜ ਉੱਤੇ ਥੋਪ ਰੱਖਦਾ ਹੈ ਕਿਉਂਕਿ ਇਹ ਵਰਗ ਪੈਦਾਵਾਰ ਦੇ ਸਾਰੇ ਸਾਧਨਾਂ ਦਾ ਮਾਲਕ ਹੁੰਦਾ ਹੈ। ਵਿਰੋਧੀ ਵਰਗਾਂ ਵਾਲੇ ਸਮਾਜ ਵਿੱਚ ਵਿਚਾਰਧਾਰਾਤਮਕ ਸੰਘਰਸ਼ ਵਰਗ ਹਿਤਾਂ ਦੇ ਸੰਘਰਸ਼ ਦੇ ਸਮਾਨ ਹੁੰਦਾ ਹੈ, ਕਿਉਂਕਿ ਵਿਚਾਰਧਾਰਾ ਯਥਾਰਥ ਦਾ ਸੱਚਾ ਜਾਂ ਝੂਠਾ ਪ੍ਰਤੀਬਿੰਬ ਵੀ ਹੋ ਸਕਦਾ ਹੈ ਅਤੇ ਵਿਗਿਆਨਕ ਜਾਂ ਅਵਿਗਿਆਨਕ ਵੀ ਹੋ ਸਕਦਾ ਹੈ। ਪ੍ਰਤੀਕਿਰਿਆਵਾਦੀ ਵਰਗਾਂ ਦੇ ਹਿੱਤ ਝੂਠੀ ਵਿਚਾਰਧਾਰਾ ਨੂੰ ਸਥਾਪਤ ਕਰਦੇ ਹਨ। ਪ੍ਰਗਤੀਸ਼ੀਲ, ਕ੍ਰਾਂਤੀਕਾਰੀ ਵਰਗਾਂ ਦੇ ਹਿੱਤ ਵਿਗਿਆਨ-ਮੂਲਕ ਚਿੰਤਨਧਾਰਾ ਦਾ ਨਿਰਮਾਣ ਕਰਨ ਵਿੱਚ ਸਹਾਇਕ ਹੁੰਦੇ ਹਨ।[1] ਸਾਮਵਾਦੀ ਮਾਨਤਾ ਅਨੁਸਾਰ ਵਿਚਾਰਧਾਰਾ ਦਾ ਵਿਕਾਸ ਅੰਤਮ ਤੌਰ ਤੇ ਆਰਥਕ ਹਾਲਤਾਂ ਰਾਹੀਂ ਨਿਰਧਾਰਤ ਹੁੰਦਾ ਹੈ, ਪਰ ਨਾਲ ਹੀ ਉਸ ਵਿੱਚ ਕੁੱਝ ਸਾਪੇਖਕ ਅਜਾਦੀ ਵੀ ਹੁੰਦੀ ਹੈ। ਇਸ ਦਾ ਪਰਕਾਸ਼ਨ ਵਿਸ਼ੇਸ਼ ਤੌਰ ਤੇ ਵਿਚਾਰਧਾਰਾ ਦੀ ਅੰਤਰਵਸਤੂ ਦਾ ਸਿੱਧੇ ਆਰਥਕ ਸਪਸ਼ਟੀਕਰਨ ਕਰਨ ਦੇ ਅਸੰਭਵ ਹੋਣ ਵਿੱਚ ਅਤੇ ਨਾਲ ਹੀ ਆਰਥਕ ਅਤੇ ਵਿਚਾਰਧਾਰਾਤਮਕ ਵਿਕਾਸ ਦੀ ਕੁੱਝ ਅਸਮਤਲਤਾ ਵਿੱਚ ਹੁੰਦਾ ਹੈ। ਇਸ ਸਭ ਦੇ ਇਲਾਵਾ ਵਿਚਾਰਧਾਰਾ ਦੀ ਸਾਪੇਖਕ ਅਜਾਦੀ ਦਾ ਜਿਆਦਾਤਰ ਪਰਕਾਸ਼ਨ ਵਿਚਾਰਧਾਰਾਤਮਕ ਵਿਕਾਸ ਦੇ ਆਂਤਰਿਕ ਨਿਯਮਾਂ ਦੀ ਸੰਕਰਿਆ ਵਿੱਚ ਅਤੇ ਨਾਲ ਹੀ ਉਨ੍ਹਾਂ ਵਿਚਾਰਧਾਰਾਤਮਕ ਖੇਤਰਾਂ ਵਿੱਚ ਹੁੰਦਾ ਹੈ, ਜੋ ਆਰਥਕ ਆਧਾਰ ਤੋਂ ਬਹੁਤ ਦੂਰ ਸਥਿਤ ਹੁੰਦੇ ਹਨ। ਵਿਚਾਰਧਾਰਾ ਦੀ ਸਾਪੇਖਕ ਆਜ਼ਾਦੀ ਦਾ ਕਾਰਨ ਇਹ ਹੈ ਕਿ ਵਿਚਾਰਧਾਰਾਤਮਕ ਵਿਕਾਸਕਰਮ ਵੱਖ ਵੱਖ ਆਰਥਿਕ ਖੇਤਰ ਕਾਰਕਾਂ ਦੇ ਪ੍ਰਭਾਵਾਂ ਦੇ ਅੰਤਰਗਤ ਰਹਿੰਦਾ ਹੈ। ਇਹ ਕਾਰਕ ਹਨ: *(1) ਵਿਚਾਰਧਾਰਾ ਦੇ ਵਿਕਾਸ ਵਿੱਚ ਆਂਤਰਿਕ ਅਨੁਕਰਮਿਕ ਸੰਬੰਧ, (2) ਵਿਚਾਰਧਾਰਾ ਵਿਸ਼ੇਸ਼ ਦੇ ਨਿਰੂਪਕਾਂ ਦੀ ਨਿਜੀ ਭੂਮਿਕਾ ਅਤੇ (3) ਵਿਚਾਰਧਾਰਾ ਦੇ ਵੱਖ ਵੱਖ ਰੂਪਾਂ ਦਾ ਪਰਸਪਰ ਪ੍ਰਭਾਵ, ਆਦਿ।

ਹਵਾਲੇ

  1. http://www.marxists.org/archive/marx/works/1859/critique-pol-economy/preface-abs.htm
ਅਕਾਲ ਤਖ਼ਤ

ਅਕਾਲ ਤਖ਼ਤ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਕ ਸਰਬੱਤ ਖ਼ਾਲਸਾ ਦੀਵਾਨਾਂ ਦੀ ਮੰਜੀ ਹੈ। ਇਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ’। ਮੀਰੀ-ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ, ਜੋ ਸਿੱਖ ਰਾਜਨੀਤਕ ਪ੍ਰਭਸੱਤਾ ਨੂੰ ਪੇਸ਼ ਕਰ ਰਿਹਾ ਹੈ। 15 ਜੂਨ 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਤਖ਼ਤ ਦਾ ਇੱਕ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇਥੋਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ। ਇਸ ਤਖ਼ਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ।

ਸਿੱਖਾਂ ਵਾਸਤੇ ਇਸ ਤਰਾਂ ਦੇ ਚਾਰ ਤਖ਼ਤ ਹੋਰ ਹਨ, ਉਨ੍ਹਾਂ ਦੇ ਨਾਂ ਹਨ:-

ਸ਼੍ਰੀ ਪਟਨਾ ਸਾਹਿਬ (ਬਿਹਾਰ)

ਸ਼੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ)

ਸ਼੍ਰੀ ਹਜ਼ੂਰ ਸਾਹਿਬ (ਨੰਦੇੜ, ਮਹਾ‍ਰਾਸਟਰ)

ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ)ਪਰ ਸਰਬਉਚ ਤਖਤ ਅਕਾਲ ਤਖਤ ਨੂੰ ਹੀ ਮੰਨਿਆ ਜਾਂਦਾ ਹੈ।

ਆਂਤੋਨੀਓ ਗਰਾਮਸ਼ੀ

ਅਾਂਤੋਨੀਓ ਗਰਾਮਸ਼ੀ/ਅਨਤੋਨੀੳੁ ਗ੍ਰਾਮਸ਼ੀ (22 ਜਨਵਰੀ 1891 -27 ਅਪਰੈਲ 1937) ਇਟਲੀ ਦੀ ਕਮਿਊਨਿਸਟ ਪਾਰਟੀ ਦੇ ਸੰਸਥਾਪਕ, ਮਾਰਕਸਵਾਦ ਦੇ ਸਿਧਾਂਤਕਾਰ ਅਤੇ ਉਪਦੇਸ਼ਕ ਸਨ। ਵੀਹਵੀਂ ਸਦੀ ਦੇ ਆਰੰਭਕ ਚਾਰ ਦਹਾਕਿਆਂ ਦੇ ਦੌਰਾਨ ਸੱਜੇ-ਪੱਖੀ ਫਾਸ਼ੀਵਾਦੀ ਵਿਚਾਰਧਾਰਾ ਨਾਲ ਜੂਝਣ ਅਤੇ ਕਮਿਊਨਿਜ਼ਮ ਦੀ ਪੱਖਪੂਰਤੀ ਲਈ ਪ੍ਰਸਿੱਧ ਹਨ। ਉਹ ਪੱਛਮੀ ਮਾਰਕਸਵਾਦ ਵਿੱਚ ਸਭ ਤੋਂ ਮੌਲਿਕ ਰਾਜਨੀਤਕ ਚਿੰਤਕ ਅਤੇ ਇੱਕ ਸਰਬਪੱਖੀ ਬੌਧਿਕ ਹਸਤੀ ਵਜੋਂ ਮਸ਼ਹੂਰ ਸਨ।

ਊਧਮ ਸਿੰਘ

ਸ਼ਹੀਦ ਊਧਮ ਸਿੰਘ (26 ਦਸੰਬਰ 1899 – 31 ਜੁਲਾਈ 1940) ਦਾ ਨਾਂ ਭਾਰਤ ਦੇ ਚੋਟੀ ਦੇ ਰਾਸ਼ਟਰੀ ਸ਼ਹੀਦਾਂ ਵਿੱਚ ਸ਼ੁਮਾਰ ਹੁੰਦਾ ਹੈ। ਸ਼ਹੀਦ ਊਧਮ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ ਇੱਕ ਕੰਬੋਜ਼ ਪਰਿਵਾਰ ਵਿੱਚ ਹੋਇਆ। ਊਧਮ ਸਿੰਘ ਕੰਬੋਜ਼ ਜਾਤੀ ਦੇ ਜੰਮੂੁ ਭਾਚਾਰੇ ਨਾਲ ਸਬੰਧ ਰੱਖਦਾ ਸੀ, ਵੱਖ-ਵੱਖ ਭਾਈਚਾਰਿਆਂ ਦੇ ਲੋਕ ਆਪਣੇ ਭਾਈਚਾਰੇ ਦਾ ਨਾਂ ਚਮਕਾਉਣ ਲਈ ਹੀ, ਊਧਮ ਸਿੰਘ ਨੂੰ ਆਪਣੇ ਆਪਣੇ ਭਾਈਚਾਰੇ ਨਾਲ ਜੋੜਨ ਦਾ ਉੱਪਰਾਲਾ ਕਰਦੇ ਰਹੇ ਹਨ, ਜਦੋਂ ਕਿ ਸ਼ਹੀਦ ਊਧਮ ਸਿੰਘ ਨੇ ਤਾਂ ਆਪਣਾ ਨਾਂ ਵੀ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ। ਉਸਨੇ ਇਹੀ ਨਾਂ 'ਕਤਲ ਕੇਸ' ਸਮੇਂ ਕਚਿਹਰੀ ਵਿੱਚ ਦੱਸਿਆ ਸੀ। ਉਸ ਨੇ ਅੰਗਰੇਜ਼ੀ ਹਕੂਮਤ ਦੇ ਅਹਿਲਕਾਰ ਮਾਈਕਲ ਉਡਵਾਇਰ ਵੱਲੋਂ ਸੰਨ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ ਪੰਜਾਬੀਆਂ ਨੂੰ ਜਾਨੋਂ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚਿੰਗਾਰੀ ਆਪਣੇ ਮਨ ਵਿੱਚੋਂ 20 ਸਾਲਾਂ ਤਕ ਬੁਝਣ ਨਹੀਂ ਦਿੱਤੀ। ਇੰਨਾ ਲੰਮਾ ਸਮਾਂ ਇਨਕਲਾਬੀ ਮਸ਼ਾਲ ਨੂੰ ਆਪਣੇ ਮਨ ਵਿੱਚ ਬਲਦਾ ਰੱਖਣਾ ਇੱਕ ਵਿਲੱਖਣ ਇਤਿਹਾਸਕ ਉਦਾਹਰਨ ਹੈ।

ਕਬੀਰ

ਕਬੀਰ (ਹਿੰਦੀ: कबीर‎) (1440–1518) ਭਾਰਤ ਦੇ ਇੱਕ ਸੰਤ ਕਵੀ ਸਨ। ਆਪਦੀਆਂ ਲਿਖਤਾਂ ਨੇ ਭਗਤੀ ਲਹਿਰ ਉੱਤੇ ਬਹੁਤ ਪ੍ਰਭਾਵ ਪਾਇਆ। ਕਬੀਰ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ ਜਿਸ ਦਾ ਅਰਥ ਮਹਾਨ ਹੈ। ਕਬੀਰ ਦਾ ਸਿੱਖ ਧਰਮ ਤੇ ਡੂੰਘਾ ਪ੍ਰਭਾਵ ਹੈ। ਕਬੀਰ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅੱਗੇ ਲਿਜਾ ਰਿਹਾ ਹੈ। ਇਹ ਪੰਥ ਇੱਕ ਧਾਰਮਿਕ ਪੰਥ ਹੈ ਜਿਸ ਦੇ (1901 ਦੀ ਜਨਗਣਨਾ ਮੁਤਾਬਕ) 843,171 ਅਨੁਆਯੀ ਕਬੀਰ ਨੂੰ ਆਪਣਾ ਬਾਨੀ ਮੰਨਦੇ ਹਨ। ਇਹ ਸੰਤ ਮਤ ਪੰਥਾਂ ਵਿਚੋਂ ਇੱਕ ਹੈ ਅਤੇ ਇਸ ਦੇ ਅਨੁਆਈ ਉਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ। ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ।

ਕਮਿਊਨਿਜ਼ਮ

ਕਮਿਊਨਿਜ਼ਮ, ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ ਦੁਆਰਾ ਪ੍ਰਤੀਪਾਦਿਤ ਅਤੇ ਕਮਿਊਨਿਸਟ ਮੈਨੀਫੈਸਟੋ ਵਿੱਚ ਵਰਣਿਤ ਸਮਾਜਵਾਦ ਦੀ ਆਖਰੀ ਮੰਜਲ ਹੈ। ਕਮਿਊਨਿਜ਼ਮ, ਸਾਮਾਜਕ - ਰਾਜਨੀਤਕ ਦਰਸ਼ਨ ਦੇ ਅਨੁਸਾਰ ਇੱਕ ਅਜਿਹੀ ਵਿਚਾਰਧਾਰਾ ਦੇ ਰੂਪ ਵਿੱਚ ਵਰਣਿਤ ਹੈ, ਜਿਸ ਵਿੱਚ ਸੰਰਚਨਾਤਮਕ ਪੱਧਰ ਉੱਤੇ ਇੱਕ ਸਮਤਾਮੂਲਕ ਵਰਗਹੀਣ ਸਮਾਜ ਦੀ ਸਥਾਪਨਾ ਕੀਤੀ ਜਾਵੇਗੀ। ਇਤਿਹਾਸਕ ਅਤੇ ਆਰਥਕ ਹੈਜਮਨੀ ਦੇ ਪ੍ਰਤੀਮਾਨ ਭੰਨ ਕੇ ਉਤਪਾਦਨ ਦੇ ਸਾਧਨਾਂ ਉੱਤੇ ਸਮੁੱਚੇ ਸਮਾਜ ਦੀ ਮਾਲਕੀ ਹੋਵੇਗੀ। ਅਧਿਕਾਰ ਅਤੇ ਕਰਤੱਵ ਵਿੱਚ ਸਵੈ ਇੱਛਾ ਨਾਲ ਸਮੁਦਾਇਕ ਤਾਲਮੇਲ ਸਥਾਪਤ ਹੋਵੇਗਾ। ਆਜ਼ਾਦੀ ਅਤੇ ਸਮਾਨਤਾ ਦੇ ਸਾਮਾਜਕ ਰਾਜਨੀਤਕ ਆਦਰਸ਼ ਇੱਕ ਦੂਜੇ ਦੇ ਪੂਰਕ ਸਿੱਧ ਹੋਣਗੇ। ਇਨਸਾਫ਼ ਤੋਂ ਕੋਈ ਵੰਚਿਤ ਨਹੀਂ ਹੋਵੇਗਾ ਅਤੇ ਮਨੁੱਖਤਾ ਸਿਰਫ ਇੱਕ ਜਾਤੀ ਹੋਵੇਗੀ। ਮਿਹਨਤ ਦੀ ਸੰਸਕ੍ਰਿਤੀ ਸਭ ਤੋਂ ਉੱਤਮ ਅਤੇ ਤਕਨੀਕ ਦਾ ਪੱਧਰ ਸਰਬਉਚ ਹੋਵੇਗਾ। ਕਮਿਊਨਿਜ਼ਮ ਰਾਜਰਹਿਤ ਸਮਾਜ ਦਾ ਹਾਮੀ ਸਿਧਾਂਤ ਹੈ। ਉਹ ਸਮਾਜਿਕ ਵਿਵਸਥਾ ਜਿੱਥੇ ਰਾਜ ਦੀ ਲੋੜ ਖ਼ਤਮ ਹੋ ਜਾਂਦੀ ਹੈ। ਮੂਲ ਤੌਰ ਤੇ ਇਹ ਵਿਚਾਰ ਸਮਾਜਵਾਦ ਦੀ ਉੱਨਤ ਸਥਿੱਤੀ ਦਾ ਲਖਾਇਕ ਹੈ। ਜਿੱਥੇ ਸਮਾਜਵਾਦ ਵਿੱਚ ਹਰੇਕ ਤੋਂ ਉਸਦੀ ਸਮਰਥਾ ਅਨੁਸਾਰ, ਹਰੇਕ ਨੂੰ ਕੰਮ ਅਨੁਸਾਰ (From each according to her/his ability, to each according to her/his work) ਦੇ ਨਿਯਮ ਨਾਲ ਸੰਚਾਲਿਤ ਕੀਤਾ ਜਾਂਦਾ ਹੈ, ਉਥੇ ਹੀ ਕਮਿਊਨਿਜ਼ਮ ਵਿੱਚ ਹਰੇਕ ਤੋਂ ਸਮਰਥਾ ਅਨੁਸਾਰ, ਹਰੇਕ ਨੂੰ ਲੋੜ ਮੁਤਾਬਿਕ (From each according to her/his ability, to each according to her/his need) ਸਿਧਾਂਤ ਲਾਗੂ ਕੀਤਾ ਜਾਂਦਾ ਹੈ। ਕਮਿਊਨਿਜ਼ਮ ਨਿਜੀ ਜਾਇਦਾਦ ਦਾ ਮੁਕੰਮਲ ਨਿਖੇਧ ਕਰਦਾ ਹੈ।

ਕੇ ਦਾਮੋਦਰਨ

ਕੇ ਦਾਮੋਦਰਨ (25 ਫਰਵਰੀ,1912-3 ਜੁਲਾਈ, 1976) ਇੱਕ ਮਾਰਕਸਵਾਦੀ ਵਿਚਾਰਕ ਅਤੇ ਲੇਖਕ ਅਤੇ ਕੇਰਲ, ਭਾਰਤ ਵਿੱਚ ਕਮਿਉਨਿਸਟ ਪਾਰਟੀ ਦੇ ਸੰਸਥਾਪਕ ਨੇਤਾਵਾਂ ਵਿੱਚੋਂ ਇੱਕ ਸੀ।

ਦਾਮੋਦਰਨ ਪੋਂਨਾਨੀ ਵਿੱਚ ਮਲੱਪੁਰਮ ਜਿਲੇ ਵਿੱਚ ਪੈਦਾ ਹੋਏ ਸੀ। ਉਹਨਾਂ ਦਾ ਬਾਪ ਕਿਜਾਕੀਨੇਦਾਥ ਥੂਪਨ ਨਾਮਪੂਥਿਰੀ (Kizhakkinedath Thuppan Nampoothiri) ਅਤੇ ਮਾਂ ਕੀਜੇਦਾਥੂ ਨਾਰਾਇਣੀ ਅੱਮਾ (Keezhedathu Narayani Amma) ਸੀ। ਉਹਨਾਂ ਨੇ ਆਪਣੀ ਸਕੂਲੀ ਸਿੱਖਿਆ ਸਰਕਾਰੀ ਸਕੂਲ, ਤੀਰੁਰ, ਅਤੇ ਕਾਲਜ ਦੀ ਸਿੱਖਿਆ ਸਾਮੂਥਿਰੀ ਕਾਲਜ, ਕਾਲੀਕਟ ਵਿੱਚ ਲਈ ਸੀ। ਉਹਨਾਂ ਦੀਆਂ ਪਹਿਲੀਆਂ ਸਮਾਜਵਾਦੀ ਗਤੀਵਿਧੀਆਂ ਵਿਦਿਆਰਥੀ ਅੰਦੋਲਨ ਕੇਰਲ ਵਿਦਿਆਰਥੀ ਅੰਦੋਲਨ ਦੇ ਸਕੱਤਰ ਹੋਣ ਦੇ ਨਾਲ ਜੁੜੀਆਂ ਸਨ ਅਤੇ ਉਹ ਅਜਾਦੀ ਸੰਘਰਸ਼ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੇ 1931 ਵਿੱਚ ਸਿਵਲ ਨਾਫਰਮਾਨੀ ਅੰਦੋਲਨ ਵਿੱਚ ਭਾਗ ਲੈਣ ਲਈ ਗਿਰਫਤਾਰ ਕੀਤਾ ਗਿਆ ਸੀ ਅਤੇ 23 ਮਹੀਨੇ ਲਈ ਕਠੋਰ ਸਜ਼ਾ ਸੁਣਾਈ ਗਈ ਸੀ। ਕੋਇੰਬਟੂਰ ਜੇਲ੍ਹ ਵਿੱਚ ਉਹ ਤਮਿਲ ਅਤੇ ਹਿੰਦੀ ਸਿੱਖਿਆ। 1935 ਵਿੱਚ ਸੰਸਕ੍ਰਿਤ ਦੀ ਪੜ੍ਹਾਈ ਕਰਨ ਲਈ ਉਹ ਕਾਸੀ (ਉੱਤਰ ਪ੍ਰਦੇਸ਼) ਗਏ ਅਤੇ ਸ਼ਾਸਤਰੀ ਪਰੀਖਿਆ ਪਾਸ ਕੀਤੀ। ਕਾਸੀ ਵਿੱਚ ਹੀ ਉਹਨਾਂ ਨੇ ਉਰਦੂ ਅਤੇ ਬੰਗਾਲੀ ਸਿੱਖੀ ਹੈ ਅਤੇ ਕਮਿਊਨਿਸਟ ਵਿਚਾਰਧਾਰਾ ਪ੍ਰਤੀ ਆਕਰਸ਼ਤ ਹੋਏ। ਲਾਲ ਬਹਾਦੁਰ ਸ਼ਾਸਤਰੀ ਉਹਨਾਂ ਦਾ ਸਹਪਾਠੀ ਸੀ।

ਗ਼ੁਲਾਮ ਫ਼ਰੀਦ

ਹਜ਼ਰਤ ਖ਼੍ਵਾਜਾ ਗ਼ੁਲਾਮ ਫ਼ਰੀਦ (1845-1901) (ਸ਼ਾਹਮੁਖੀ:حضرت خواجہ غُلام فرید)- ਹਿੰਦ ਉਪਮਹਾਦੀਪ ਦੀ ਸੂਫ਼ੀ ਪਰੰਪਰਾ ਵਿੱਚ ਸਭ ਤੋਂ ਵਧ ਪੜ੍ਹੇ ਜਾਣ ਵਾਲੇ ਅਤੇ ਆਖਰੀ ਸੂਫ਼ੀ ਫ਼ਕੀਰ ਤੇ ਕਵੀ ਸੀ।

ਗੁਰਚਰਨ ਰਾਮਪੁਰੀ

ਗੁਰਚਰਨ ਰਾਮਪੁਰੀ (23 ਜਨਵਰੀ 1929 - 08 ਅਕਤੂਬਰ 2018) ਪ੍ਰਗਤੀਵਾਦੀ ਮਾਨਵਵਾਦੀ ਵਿਚਾਰਧਾਰਾ ਨੂੰ ਪਰਨਾਏ, ਕੈਨੇਡਾ ਵਾਸੀ ਪੰਜਾਬੀ ਕਵੀ ਸਨ। ਉਹਨਾਂ ਦਾ ਜਨਮ ਅਸਥਾਨ ਦੋਰਾਹਾ ਨੇੜੇ ਪਿੰਡ ਰਾਮਪੁਰ ਹੈ। ਉਹ ਪਿਛਲੇ ਛੇ ਦਹਾਕਿਆਂ ਤੋਂ ਨਿਰੰਤਰ ਸਾਹਿਤ ਸਿਰਜਨਾ ਕਰਦੇ ਆ ਰਹੇ ਸਨ। ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਵੱਖ-ਵੱਖ ਲਹਿਰਾਂ ਦਾ ਪ੍ਰਭਾਵ ਕਬੂਲਦਿਆਂ ਲੋਕਾਂ ਦੇ ਮੁੱਦਿਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਵੱਡਾ ਦਾਇਰਾ ਬਣਾਇਆ। ਸ੍ਰ. ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਨਵਤੇਜ ਸਿੰਘ, ਬਲਵੰਤ ਗਾਰਗੀ, ਰਾਜਿੰਦਰ ਸਿੰਘ ਬੇਦੀ, ਕੁਲਵੰਤ ਸਿੰਘ ਵਿਰਕ, ਪ੍ਰਭਜੋਤ ਕੌਰ, ਨਰਿੰਦਰਪਾਲ ਸਿੰਘ ਤੇ ਹੋਰ ਵੀ ਬਹੁਤ ਸਾਰੇ ਪ੍ਰਸਿਧ ਲਿਖਾਰੀ ਉਹਨਾਂ ਦੇ ਜਾਣਕਾਰ ਸਨ।

ਗੁਰਬਖ਼ਸ਼ ਸਿੰਘ ਪ੍ਰੀਤਲੜੀ

ਗੁਰਬਖਸ਼ ਸਿੰਘ ਪ੍ਰੀਤਲੜੀ (26 ਅਪ੍ਰੈਲ 1895 - 20 ਅਗਸਤ 1978) ਪੰਜਾਬੀ ਦਾ ਇੱਕ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ ਅਤੇ ਸੰਪਾਦਕ ਸੀ।

ਗੁਰੂ ਰਾਮਦਾਸ

ਗੁਰ ਰਾਮਦਾਸ (24 ਸਤੰਬਰ 1534 – 1 ਸਤੰਬਰ 1581) ਸਿੱਖਾਂ ਦੇ ਗਿਆਰਾਂ ਵਿਚੋਂ ਚੌਥੇ ਗੁਰੂ ਸਨ।

ਜਰਮਨ ਵਿਚਾਰਧਾਰਾ

ਦ ਜਰਮਨ ਆਈਡੋਲਾਜੀ(ਜਰਮਨ: Die Deutsche।deologie, ਜਰਮਨ ਵਿਚਾਰਧਾਰਾ) ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦੁਆਰਾ ਨਵੰਬਰ 1846 ਵਿੱਚ ਲਿਖੀ ਇੱਕ ਕਿਤਾਬ ਹੈ।

ਨਿਰਮਲਾ ਦੇਸ਼ਪਾਂਡੇ

ਨਿਰਮਲਾ ਦੇਸ਼ਪਾਂਡੇ (19 ਅਕਤੂਬਰ, 1929 - 1 ਮਈ, 2008) ਗਾਂਧੀਵਾਦੀ ਵਿਚਾਰਧਾਰਾ ਨਾਲ ਜੁਡ਼ੀ ਹੋਈ ਪ੍ਰਸਿੱਧ ਸਾਮਾਜਕ ਕਰਮਚਾਰੀ ਸੀ। ਉਹਨਾਂ ਨੇ ਆਪਣਾ ਜੀਵਨ ਸਾੰਪ੍ਰਦਾਇਕ ਸੌਹਾਰਦ ਨੂੰ ਬੜਾਵਾ ਦੇਣ ਦੇ ਨਾਲ-ਨਾਲ ਮਹਿਲਾਵਾਂ, ਆਦਿਵਾਸੀਆਂ ਅਤੇ ਅਵਸਰ ਤੋਂ ਵੰਚਤ ਲੋਕਾਂ ਦੀ ਸੇਵਾ ਵਿੱਚ ਅਰਪਣ ਕਰ ਦਿੱਤਾ।

ਨਿਰਮਲਾ ਦਾ ਜਨਮ ਨਾਗਪੁਰ ਵਿੱਚ ਵਿਮਲਾ ਅਤੇ ਪੁਰਸ਼ੋਤਮ ਜਸਵੰਤ ਦੇਸ਼ਪਾਂਡੇ ਦੇ ਘਰ 19 ਅਕਤੂਬਰ 1929 ਨੂੰ ਹੋਇਆ ਸੀ। ਇਨ੍ਹਾਂ ਦੇ ਪਿਤਾ ਨੂੰ ਮਰਾਠੀ ਸਾਹਿਤ (ਅਨਾਮਿਕਾਚੀ ਚਿੰਤਨਿਕਾ) ਵਿੱਚ ਉੱਤਮ ਕੰਮ ਲਈ 1962 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ।

ਪੀਲੂ

ਪੀਲੂ ਰਚਿਤ ਕਿੱਸਾ ਮਿਰਜ਼ਾ ਸਾਹਿਬਾਂ ਪੰਜਾਬੀ ਕਿੱਸਾਕਾਰੀ ਵਿੱਚ ਇੱਕ ਨਿਵੇਕਲੀ ਰਚਨਾ ਹੈ। ਮਿਰਜ਼ਾ ਸਾਹਿਬਾਂ ਪੰਜਾਬ ਦੇ ਲੋਕ ਮਨਾਂ ਵਿੱਚ ਪਈ ਮਿਰਜ਼ਾ ਤੇ ਸਾਹਿਬਾਂ ਦੇ ਇਸ਼ਕ ਦੀ ਕਹਾਣੀ ਹੈ। ਜਿਸਨੂੰ ਪੰਜਾਬੀ ਸਿਮਰਤੀ ਬਾਰ-ਬਾਰ ਦੁਹਰਾਉਂਦੀ ਹੈ। ਪੀਲੂ ਨੇ ਇਸ ਕਹਾਣੀ ਦੇ ਆਧਾਰ ਉੱਤੇ ਕਿੱਸੇ ਦੀ ਰਚਨਾ ਕੀਤੀ।

ਮਾਓ ਤਸੇ-ਤੁੰਗ

ਮਾਓ ਤਸੇ-ਤੁੰਗ ਜਾਂ ਮਾਓ ਜ਼ੇਦੋਂਗ (26 ਦਸੰਬਰ 1893 – 9 ਸਤੰਬਰ 1976) ਚੀਨੀ ਕ੍ਰਾਂਤੀਕਾਰੀ, ਰਾਜਨੀਤਿਕ ਚਿੰਤਕ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਸਨ , ਜਿਨ੍ਹਾਂ ਦੀ ਅਗਵਾਈ ਵਿੱਚ ਸੱਭਿਆਚਾਰਿਕ ਕ੍ਰਾਂਤੀ ਸਫਲ ਹੋੲੀ। ਉਹ ਚੇਅਰਮੈਨ ਮਾਓ ਦੇ ਨਾਂ ਨਾਲ ਵੀ ਮਸ਼ਹੂਰ ਸਨ। ਉਨ੍ਹਾਂ ਨੇ ਜਨਵਾਦੀ ਚੀਨ ਗਣਰਾਜ ਦੀ ਸਥਾਪਨਾ (1949) ਤੋਂ ਆਪਣੀ ਮੌਤ ( 1976 ) ਤੱਕ ਚੀਨ ਦੀ ਅਗਵਾਈ ਕੀਤੀ। ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਨੂੰ ਫੌਜੀ ਰਣਨੀਤੀ ਵਿੱਚ ਜੋੜ ਕੇ ਉਨ੍ਹਾਂ ਨੇ ਜਿਸ ਸਿਧਾਂਤ ਨੂੰ ਜਨਮ ਦਿੱਤਾ ਉਸਨੂੰ ਮਾਓਵਾਦ ਨਾਮ ਨਾਲ ਜਾਣਿਆ ਜਾਂਦਾ ਹੈ।

ਮਾਰਕਸਵਾਦ-ਲੈਨਿਨਵਾਦ

ਮਾਰਕਸਵਾਦ-ਲੈਨਿਨਵਾਦ, ਮਾਰਕਸਵਾਦ ਅਤੇ ਲੈਨਿਨਵਾਦ ਦੇ ਵਿਚਾਰ ਤੇ ਸਥਾਪਤ ਕੀਤਾ ਇੱਕ ਸਿਆਸੀ ਫ਼ਲਸਫ਼ਾ ਜਾਂ ਵਿਚਾਰਧਾਰਾ ਹੈ, ਜੋ ਸੋਸ਼ਲਿਸਟ ਰਾਜ ਸਥਾਪਤ ਕਰਨ ਅਤੇ ਉਹਨਾਂ ਨੂੰ ਹੋਰ ਵਿਕਸਿਤ ਕਰਨ ਲਈ ਕੋਸ਼ਿਸ਼ ਕਰਦੀ ਹੈ। ਆਮ ਤੌਰ 'ਤੇ ਇਹ ਇੱਕ ਮੋਹਰੀ ਪਾਰਟੀ ਨੂੰ, ਇੱਕ-ਪਾਰਟੀ ਰਾਜ, ਅਰਥ ਵਿਵਸਥਾ ਤੇ ਰਾਜਕੀ ਦਬਦਬਾ, ਅੰਤਰਰਾਸ਼ਟਰੀਵਾਦ, ਬੁਰਜ਼ਵਾ ਲੋਕਤੰਤਰ ਦੇ ਵਿਰੋਧ ਦੇ ਵਿਚਾਰ ਦਾ ਸਮਰਥਨ ਕਰਦੀ ਹੈ। ਇਹ ਚੀਨ, ਕਿਊਬਾ, ਲਾਓਸ, ਅਤੇ ਵੀਅਤਨਾਮ ਦੇ ਸੱਤਾਧਾਰੀ ਧਿਰ ਦੀ ਸਰਕਾਰੀ ਵਿਚਾਰਧਾਰਾ ਹੈ, ਅਤੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (CPSU) ਅਤੇ ਹੋਰ ਸੱਤਾਧਾਰੀ ਪੂਰਬੀ ਬਲਾਕ ਕਮਿਊਨਿਸਟ ਸਰਕਾਰਾਂ ਦੀ ਅਧਿਕਾਰਿਤ ਵਿਚਾਰਧਾਰਾ ਸੀ।

ਵਰਗ ਸੰਘਰਸ਼

ਵਰਗ ਸੰਘਰਸ਼ (ਅੰਗਰੇਜ਼ੀ: Class struggle) ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਮੁੱਖ ਤੱਤ ਹੈ। ਮਾਰਕਸਵਾਦ ਦੇ ਸ਼ਿਲਪਕਾਰ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਨੇ ਲਿਖਿਆ ਹੈ, ਹੁਣ ਤੱਕ ਮੌਜੂਦ ਸਾਰੇ ਸਮਾਜਾਂ ਦਾ ਲਿਖਤੀ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਹੈ।ਮਾਰਕਸ ਦੁਆਰਾ ਸੂਤਰਬੱਧ ਵਰਗ - ਸੰਘਰਸ਼ ਦਾ ਸਿੱਧਾਂਤ ਇਤਿਹਾਸਕ ਭੌਤਿਕਵਾਦ ਦੀ ਹੀ ਉਪਸਿਧੀ ਹੈ ਅਤੇ ਨਾਲ ਹੀ ਇਹ ਵਾਧੂ ਮੁੱਲ ਦੇ ਸਿਧਾਂਤ ਦੇ ਅਨੁਸਾਰੀ ਹੈ। ਮਾਰਕਸ ਨੇ ਆਰਥਕ ਨਿਰਧਾਰਨ ਦੀ ਸਭ ਤੋਂ ਮਹੱਤਵਪੂਰਣ ਪਰਕਾਸ਼ਨ ਇਸ ਗੱਲ ਵਿੱਚ ਵੇਖੀ ਹੈ ਕਿ ਸਮਾਜ ਵਿੱਚ ਹਮੇਸ਼ਾਂ ਹੀ ਵਿਰੋਧੀ ਆਰਥਕ ਵਰਗਾਂ ਦਾ ਅਸਤਿਤਵ ਰਿਹਾ ਹੈ। ਇੱਕ ਵਰਗ ਉਹ ਹੁੰਦਾ ਹੈ ਜਿਸਦੇ ਕੋਲ ਉਤਪਾਦਨ ਦੇ ਸਾਧਨਾਂ ਮਾਲਕੀ ਹੁੰਦੀ ਹੈ ਵੱਲ ਦੂਜਾ ਉਹ ਜੋ ਕੇਵਲ ਆਪਣੀ ਸਰੀਰਕ ਮਿਹਨਤ ਦਾ ਮਾਲਕ ਹੁੰਦਾ ਹੈ। ਪਹਿਲਾ ਵਰਗ ਹਮੇਸ਼ਾਂ ਹੀ ਦੂਜੇ ਵਰਗ ਦਾ ਸ਼ੋਸ਼ਣ ਕਰਦਾ ਹੈ। ਮਾਰਕਸ ਦੇ ਅਨੁਸਾਰ ਸਮਾਜ ਦੇ ਸ਼ੋਸ਼ਕ ਅਤੇ ਸ਼ੋਸ਼ਿਤ - ਇਹ ਦੋ ਵਰਗ ਹਮੇਸ਼ਾ ਹੀ ਆਪਸ ਵਿੱਚ ਸੰਘਰਸ਼ ਵਿੱਚ ਰਹੇ ਹਨ।

ਜਦੋਂ ਤੋਂ ਮਨੁੱਖੀ ਸਮਾਜ ਵਿੱਚ ਜਮਾਤਾਂ ਦਾ ਜਨਮ ਹੋਇਆ ਹੈ ਉਦੋਂ ਤੋਂ ਹੀ ਜਮਾਤਾਂ ਦਰਮਿਆਨ ਸੰਘਰਸ਼ ਵੀ ਜਾਰੀ ਹੈ। ਇਹ ਕਦੇ ਰੁਕਦਾ ਨਹੀਂ ਅਤੇ ਮਨੁੱਖੀ ਸਮਾਜ ਦੇ ਵਿਕਾਸ ਦਾ ਇੰਜਣ ਹੈ।

ਸੁਰਜੀਤ ਗੱਗ

ਸੁਰਜੀਤ ਗੱਗ (ਜਨਮ 4 ਮਈ, 1974) ਪੰਜਾਬੀ ਦਾ ਕਵੀ, ਜੋ ਆਪਣੀ ਜੁਝਾਰਵਾਦੀ ਕਵਿਤਾ ਨਾਲ ਚਰਚਾ 'ਚ ਰਹਿੰਦਾ ਹੈ। ਸੁਰਜੀਤ ਗੱਗ ਦਾ ਜਨਮ ਮਿਤੀ 4 ਮਈ 1974 ਨੂੰ ਪਿੰਡ ਗੱਗ ਨੇੜੇ "ਨੰਗਲ ਡੈਮ" ਜ਼ਿਲ੍ਹਾ ਰੋਪੜ ਵਿੱਚ ਹੋਇਆ।

ਉਸ ਅਨੁਸਾਰ, 'ਚੇਤੰਨ ਮਨੁੱਖ ਹੀ ਚਿੰਤਨ ਕਰਦਾ ਹੈ।' ਚਿੰਤਨ ਕਰਨ ਵਾਲਾ ਚਿੰਤਕ ਅਖਵਾਉਂਦਾ ਹੈ। ਚਿੰਤਕ ਦਾ ਸੂਖ਼ਮਭਾਵੀ ਹੋਣਾ ਇੱਕ ਲਾਜ਼ਮੀ ਗੁਣ ਹੈ, ਉਹ ਇੱਕ ਸਫਲ ਲੇਖਕ ਅਤੇ ਸੁਧਾਰਕ ਹੋ ਸਕਦਾ ਹੈ। ਉਹਨਾਂ ਅਨੁਸਾਰ ਸਮਾਜ ਵਿੱਚ ਜੋ ਵੀ ਹੋ ਵਾਪਰ ਰਿਹਾ ਹੁੰਦਾ ਹੈ, ਜੋ ਪਰੇਸ਼ਾਨ ਕਰਦਾ ਹੈ ਜਾਂ ਸਾਵੀ ਪੱਧਰੀ ਜ਼ਿੰਦਗੀ ਵਿੱਚ ਖਲਲ ਪਾਉਂਦਾ ਹੈ। ਉਸਨੂੰ ਕਾਗਜ਼ 'ਤੇ ਉਕਰ ਕੇ ਮਨ ਦੀ ਭੜਾਸ ਕੱਢ ਲੈਣਾ ਹੀ ਮੇਰੇ ਲਈ ਕਵਿਤਾ ਹੈ। ਕਵਿਤਾ ਅਤੇ ਹੋਰ ਵਿਧਾਵਾਂ ਦੀ ਬਹੁਤੀ ਸਮਝ ਨਾ ਹੋਣ ਕਾਰਨ ਖ਼ੁਦ ਨੂੰ ਕਵੀ ਨਹੀਂ ਮੰਨਦੇ। ੳਹਨਾਂ ਦਾ ਕਹਿਣਾ ਹੈ ਕਿ ਮੇਰੀਆਂ ਕਵਿਤਾਵਾਂ, ਗੀਤ, ਗ਼ਜ਼ਲਾਂ, ਕਹਾਣੀਆਂ ਆਦਿ ਸਭ ਚਿੰਤਨ ਵਿੱਚੋਂ ਨਿਕਲੀ ਹੂਕ ਹੈ। ਉਹਨਾਂ ਦਾ ਮੰਨਣਾ ਹੈ ਕਿ ਮੈਂ ਜਿਨਾਂ ਲੋਕਾਂ ਲਈ ਹਾਂ, ਜੋ ਲੋਕ ਮੇਰੀਆਂ ਲਿਖਤਾਂ ਦਾ ਅਧਾਰ ਜਾਂ ਪਾਤਰ ਬਣਦੇ ਹਨ, ਉਨਾਂ ਨੂੰ ਮੇਰੀਆਂ ਕਵਿਤਾਵਾਂ ਸੌਖੀਆਂ ਹੀ ਸਮਝ ਆ ਜਾਂਦੀਆ ਹਨ।

ਸੰਤ ਰਾਮ ਉਦਾਸੀ

ਸੰਤ ਰਾਮ ਉਦਾਸੀ (20 ਅਪ੍ਰੈਲ 1939- 6 ਨਵੰਬਰ 1986) ਪੰਜਾਬੀ ਕਵੀ ਅਤੇ ਗੀਤਕਾਰ ਸੀ। ਉਹ ਆਪਣੇ ਗੀਤ ਆਪ ਹੇਕ ਨਾਲ ਗਾਉਣ ਵਾਲੇ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ।

ਸੰਤੋਖ ਸਿੰਘ ਧੀਰ

ਸੰਤੋਖ ਸਿੰਘ ਧੀਰ (2 ਦਸੰਬਰ 1920 - 8 ਫਰਵਰੀ 2010) ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੀ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.