ਰੂਸੀ ਇਨਕਲਾਬ (1905)

ਰੂਸ ਦਾ ਇਨਕਲਾਬ (1905) ਰੂਸ-ਜਾਪਾਨ ਜੰਗ ਵਿੱਚ ਰੂਸ ਦੇ ਜਾਪਾਨ ਤੋਂ ਹਾਰ ਹੋਣ ਕਰਕੇ ਰੂਸ ਵਿੱਚ ਹੋਇਆ। ਜੰਗ ਤੋਂ ਪਹਿਲਾਂ ਹੀ ਲੋਕ ਜ਼ਾਰ ਕੋਲੋ ਸੁਧਾਰਾਂ ਦੀ ਮੰਗ ਕਰ ਰਹੇ ਸਨ ਪਰ ਜ਼ਾਰ ਅਤੇ ਉਸ ਦੇ ਪਿਛਾਂਹ-ਖਿੱਚੂ ਮੰਤਰੀਆਂ ਨੇ ਲੋਕਾਂ ਦੀਆਂ ਮੰਗਾਂ ਨੂੰ ਸ਼ਕਤੀ ਨਾਲ ਕੁਚਲਣ ਦੇ ਯਤਨ ਕੀਤੇ, ਪਰੰਤੂ ਰੂਸ ਦੀ ਛੋਟੇ ਜਿਹੇ ਦੇਸ਼ ਜਾਪਾਨ ਤੋਂ ਹਾਰ ਹੋਣ ਕਰਕੇ ਲੋਕਾਂ ਦਾ ਆਪਣੇ ਗੁੱਸੇ ਤੇ ਕਾਬੂ ਨਾ ਰਿਹਾ ਤੇ ਲੋਕ ਜ਼ਾਰ ਵਿਰੁੱਧ ਭੜਕ ਉੱਠੇ ਤੇ 1905 ਵਿੱਚ ਰੂਸ ਵਿੱਚ ਇਨਕਲਾਬ ਆਇਆ ਅਤੇ ਜਿਸ ਕਾਰਨ ਰੂਸ ਦਾ ਜ਼ਾਰ ਨਿਕੋਲਸ II[1] ਕੁਝ ਸੁਧਾਰਾਂ ਨੂੰ ਲਾਗੂ ਕਰਨ ਲਈ ਮਜਬੂਰ ਹੋ ਗਿਆ।

ਰੂਸ ਦਾ ਇਨਕਲਾਬ 1905
Shestviye u Narvskikh vorot

ਖ਼ੂਨੀ ਐਤਵਾਰ (1905)
ਮਿਤੀ 22 ਜਨਵਰੀ 1905 – 16 ਜੂਨ 1907
ਥਾਂ/ਟਿਕਾਣਾ
ਨਤੀਜਾ ਸਰਕਾਰ ਦੀ ਜਿੱਤ
 • ਇਨਕਲਾਬੀਆਂ ਦੀ ਹਾਰ
 • ਨਿਕੋਲਸ II ਨੇ ਆਪਣਾ ਤਖ਼ਤ ਬਚਾਇਆ।
 • ਅਕਤੂਬਰ ਮੈਨੀਫ਼ੈਸਟੋ
 • ਰੂਸ ਸੰਵਿਧਾਨ 1906
ਲੜਾਕੇ
ਰੂਸ ਰੂਸੀ ਬਾਦਸ਼ਾਹ

Supported by:

 • ਰੂਸ ਫ਼ੌਜ
 • ਉਖਰਾਨਾ
ਇਨਕਲਾਬੀ

Supported by:

 • ਰੂਸੀ ਕਿਸਾਨ
 • ਉਦਯੋਗਾਂ ਦੇ ਕਾਮੇ
 • ਵੱਖਵਾਦੀ
 • ਸੇਂਟ ਪੀਟਰਸਬਰਗ ਸੋਵੀਅਤ
 • ਮਾਸਕੋ ਸਿਟੀ ਡੁਮਾ
 • ਚੀਤਾ ਗਣਰਾਜ
 • ਸਮਾਜਿਕ ਕ੍ਰਾਂਤੀਕਾਰੀ ਪਾਰਟੀ
 • ਰੁਸੀ ਸਮਾਜਿਕ ਲੋਕਤੰਤਰ ਮਜ਼ਦੂਰ ਪਾਰਟੀ
ਫ਼ੌਜਦਾਰ ਅਤੇ ਆਗੂ
ਨਿਕੋਲਸ II
ਰੂਸ ਸਰਗੇਈ ਵਿਟੇ
ਵਿਕਟਰ ਚਰਨੋਵ
ਵਲਾਦੀਮੀਰ ਲੈਨਿਨ

ਇਨਕਲਾਬ ਦੇ ਕਾਰਨ

ਰੂਸ ਦੀ 1905 ਦੀ ਕ੍ਰਾਂਤੀ ਦੇ ਕਾਰਨ ਉਸਦੀਆਂ ਉਸ ਸਮੇਂ ਦੀਆਂ ਰਾਜਨੀਤਕ, ਸਾਮਾਜਕ ਪਰਸਥਿਤੀਆਂ ਵਿੱਚ ਮਿਲਦੇ ਹਨ। ਜਾਪਾਨੀ ਯੁੱਧ ਨੇ ਕੇਵਲ ਉਤਪ੍ਰੇਰਕ ਦਾ ਕਾਰਜ ਕੀਤਾ। ਲੜਾਈ ਵਿੱਚ ਹਾਰ ਦੇ ਕਾਰਨ ਰੂਸ ਦੀ ਜਨਤਾ ਦਾ ਰੋਸ ਇੰਨਾ ਵੱਧ ਗਿਆ ਸੀ ਕਿ ਉਸਨੇ ਰਾਜ ਦੇ ਵਿਰੂੱਧ ਬਗ਼ਾਵਤ ਕਰ ਦਿੱਤੀ। ਇਸ ਕ੍ਰਾਂਤੀ ਦੇ ਕਾਰਨ ਹੀ ਸਰਕਾਰ ਨੂੰ ਜਾਪਾਨ ਨਾਲ ਲੜਾਈ ਬੰਦ ਕਰਕੇ ਸ਼ਾਂਤੀ ਸੁਲਾਹ ਕਰਨੀ ਪਈ। ਕ੍ਰਾਂਤੀ ਦੇ ਕਾਰਨ ਹੇਠ ਲਿਖੇ ਸਨ -

 • (1) ਅਲੈਗਜ਼ੈਂਡਰ ਤੀਜਾ ਅਤੇ ਨਿਕੋਲਸ ਦੂਜਾ ਦੇ ਰਾਜ ਵਿੱਚ ਸੁਧਾਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ। ਇਸਦੇ ਉਲਟ, ਪ੍ਰਸ਼ਾਸਨ ਵਿੱਚ ਪ੍ਰਤੀਕਰਿਆਵਾਦੀ ਤੱਤਾਂ ਦਾ ਪੂਰਨ ਗਲਬਾ ਬਣਿਆ ਰਿਹਾ। ਸੁਧਾਰ ਅੰਦੋਲਨਾਂ ਨੂੰ ਅਤਿਅੰਤ ਕਠੋਰਤਾ ਨਾਲ ਕੁਚਲ ਦਿੱਤਾ ਜਾਂਦਾ ਸੀ। ਜਾਰ ਦੀ ਸ਼ਕਤੀ ਪੂਰੀ ਤਰ੍ਹਾਂ ਬੇਲਗਾਮ ਅਤੇ ਮਨਮਾਨੀ ਸੀ।
 • (2) ਜਾਰ ਦੇ ਮੰਤਰੀ ਪੋਵੀਡੋਨੋਸਨੇਵ,ਤਾਲਸਤਾਏ,ਪਲੇਹਵੇ ਘੋਰ ਪ੍ਰਤੀਕਰਿਆਵਾਦੀ ਸਨ। ਸੁਧਾਰ ਦੀ ਮੰਗ ਨੂੰ ਦਬਾਣ ਲਈ ਉਨ੍ਹਾਂ ਨੇ ਘੋਰ ਜ਼ੁਲਮ ਕੀਤੇ। ਇਸ ਤੋਂ ਆਤੰਕਵਾਦ ਵਧਦਾ ਗਿਆ। ਪੁਲਿਸ ਦੇ ਅਧਿਕਾਰ ਬੇਹੱਦ ਸਨ ਅਤੇ ਨਿਰਦੋਸ਼ਾਂ ਨੂੰ ਸ਼ੱਕ ਦੇ ਅਧਾਰ ਤੇ ਹੀ ਮੌਤ ਦਾ ਦੰਡ ਦੇ ਦਿੱਤਾ ਜਾਂਦਾ ਸੀ ਜਾਂ ਸਾਇਬੇਰੀਆ ਭੇਜ ਦਿੱਤਾ ਜਾਂਦਾ ਸੀ।
 • (3) ਕ੍ਰਾਂਤੀ ਦਾ ਇੱਕ ਹੋਰ ਕਾਰਨ ਕਿਸਾਨਾਂ ਦੀ ਭੂਮੀ ਸਮੱਸਿਆ ਸੀ। ਵੱਡੀਆਂ ਜ਼ਮੀਨੀ ਮਿਲਖਾਂ ਅਮੀਰ ਵਰਗ ਦੇ ਅਧਿਕਾਰ ਵਿੱਚ ਸੀ। ਕਿਸਾਨ ਚਾਹੁੰਦੇ ਸਨ ਕਿ ਇਸ ਭੂਮੀ ਨੂੰ ਉਨ੍ਹਾਂ ਵਿੱਚ ਵੰਡ ਦਿੱਤਾ ਜਾਵੇ। ਕਰਾਂਤੀਕਾਰੀਆਂ ਦੇ ਪ੍ਚਾਰ ਨਾਲ ਉਨ੍ਹਾਂ ਵਿੱਚ ਵੀ ਜਾਗਰਤੀ ਆ ਰਹੀ ਸੀ। ਉਹ ਕ੍ਰਾਂਤੀ ਦੁਆਰਾ ਭੂਮੀ ਪ੍ਰਾਪਤ ਕਰਨਾ ਚਾਹੁੰਦੇ ਸਨ।
 • (4) ਮਜਦੂਰਾਂ ਦਾ ਰੋਸ ਵੀ ਕ੍ਰਾਂਤੀ ਦਾ ਇੱਕ ਕਾਰਨ ਸੀ। ਰੂਸ ਵਿੱਚ ਉਦਯੋਗੀਕਰਨ ਦੇ ਕਾਰਨ ਵੱਡੀ ਗਿਣਤੀ ਵਿੱਚ ਮਜਦੂਰ ਨਗਰਾਂ ਵਿੱਚ ਇਕੱਠੇ ਹੋ ਗਏ ਸਨ। ਉਨ੍ਹਾਂ ਦਾ ਜੀਵਨ ਅਸੁਰਖਿਅਤ ਅਤੇ ਤਰਸਯੋਗ ਸੀ। ਉਦਯੋਗਕ ਸਮਸਿਆਵਾਂ ਵੱਲ ਸਰਕਾਰ ਉਦਾਸੀਨ ਸੀ। ਮਜਦੂਰਾਂ ਵਿੱਚ ਸਮਾਜਵਾਦੀ ਵਿਚਾਰ ਤੇਜੀ ਨਾਲ ਫੈਲ ਰਹੇ ਸਨ। ਉਨ੍ਹਾਂ ਨੂੰ ਸੰਗਠਨ ਬਣਾਉਣ ਜਾਂ ਹੜਤਾਲ ਕਰਨਦਾ ਅਧਿਕਾਰ ਨਹੀਂ ਸੀ। ਸਰਕਾਰ ਦੇ ਦਮਨ ਨਾਲ ਉਨ੍ਹਾਂ ਵਿੱਚ ਰੋਸ ਵਧਦਾ ਜਾ ਰਿਹਾ ਸੀ।
 • (5) 1896 ਦੇ ਬਾਅਦ ਸੁਧਾਰ ਅੰਦੋਲਨ ਤੇਜ ਹੋ ਗਿਆ ਸੀ। ਅਮੀਰ ਵਰਗਾਂਦੇ ਲੋਕ ਵੀ ਸੁਧਾਰਾਂ ਦੀ ਮੰਗ ਕਰ ਰਹੇ ਸਨ। ਸਮਾਜਵਾਦੀ ਸਮਾਜ ਵਿੱਚ ਜੜ੍ਹਾਂ ਤੀਕ ਤਬਦੀਲੀ ਦੀ ਮੰਗ ਕਰ ਰਹੇ ਸਨ। 1893 ਤੋਂ ਮਾਰਕਸਵਾਦੀ ਵਿਚਾਰਧਾਰਾ ਦਾ ਪ੍ਚਾਰ ਹੋ ਰਿਹਾ ਸੀ।
 • (6) ਰੂਸੀਕਰਣ ਦੀ ਨੀਤੀ ਦੇ ਕਾਰਨ ਦੱਬੀਆਂ ਕੁਚਲੀਆਂ ਕੌਮਾਂ ਜਿਵੇਂ ਫਿਨ, ਪੋਲ ਆਦਿ ਅਜਾਦੀ ਲਈ ਸੰਘਰਸ਼ ਕਰ ਰਹੀਆਂ ਸੀ। ਇਨ੍ਹਾਂ ਦੇ ਅਸੰਤੋਸ਼ ਤੋਂ ਕ੍ਰਾਂਤੀ ਨੂੰ ਬਲ ਪ੍ਰਾਪਤ ਹੋਇਆ।
 • (7) ਆਤੰਕਵਾਦੀ ਪੁਲਿਸ ਅਤੇ ਭ੍ਰਿਸ਼ਟ ਅਧਿਕਾਰੀਆਂ ਦੀ ਹੱਤਿਆ ਕਰ ਰਹੇ ਸਨ। ਹਕੂਮਤ ਦੇ ਜ਼ਬਰ ਜ਼ੁਲਮ ਦਾ ਇਹੀ ਇੱਕਮਾਤਰ ਤੋੜ ਰਹਿ ਗਿਆ ਸੀ। ਕਿਸਾਨਾਂ ਅਤੇ ਮਜਦੂਰਾਂ ਨੂੰ ਹਥਿਆਰਬੰਦ ਕ੍ਰਾਂਤੀ ਲਈ ਸੰਗਠਿਤ ਕੀਤਾ ਜਾ ਰਿਹਾ ਸੀ ਕਿਉਂਕਿ ਸ਼ਾਂਤੀਪੂਰਨ ਉਪਰਾਲਿਆਂ ਦੁਆਰਾ ਸੁਧਾਰ ਅਸੰਭਵ ਹੋ ਗਿਆ ਸੀ।
 • (8) ਰੂਸ-ਜਾਪਾਨ ਯੁੱਧ ਵਿੱਚ ਰੂਸ ਦੀ ਹਾਰ ਨਾਲ ਸਰਕਾਰ ਦੀ ਅਯੋਗਤਾ ਅਤੇ ਭ੍ਰਿਸ਼ਟਾਚਾਰ ਸਪੱਸ਼ਟ ਹੋ ਗਿਆ। ਸਾਰੇ ਵਰਗਾਂ ਵਿੱਚ ਸਰਕਾਰ ਦੀ ਆਲੋਚਨਾ ਹੋ ਰਹੀ ਸੀ। ਨਿਰੰਕੁਸ ਅਤੇ ਨਾਲਾਇਕ ਸਰਕਾਰ ਦੇ ਤਬਦੀਲੀ ਦੀ ਮੰਗ ਵੱਧ ਗਈ। ਜਨਤਾ ਦੇ ਕਸ਼ਟ ਵੱਧਦੇ ਜਾ ਰਹੇ ਸਨ। ਉਨ੍ਹਾਂ ਨੂੰ ਕੇਵਲ ਪੁਲਿਸ ਦਾ ਜ਼ੁਲਮ ਮਿਲਦਾ ਸੀ।

ਹਵਾਲੇ

 1. Harcave, Sidney (1970). The Russian Revolution. London: Collier Books.

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.