ਭੂਗੋਲੀ ਗੁਣਕ ਪ੍ਰਬੰਧ

ਭੂਗੋਲਕ ਗੁਣਕ ਪ੍ਰਬੰਧ ਇੱਕ ਗੁਣਕ ਪ੍ਰਬੰਧ ਹੈ ਜੋ ਧਰਤੀ ਉਤਲੇ ਹਰੇਕ ਟਿਕਾਣੇ ਨੂੰ ਅੰਕਾਂ ਅਤੇ ਅੱਖਰਾਂ ਦੇ ਸਮੂਹ ਦੁਆਰਾ ਨਿਸ਼ਚਤ ਕਰਨ ਦੇ ਸਮਰੱਥ ਬਣਾਉਂਦਾ ਹੈ। ਇਹ ਗੁਣਕ ਅਕਸਰ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਇੱਕ ਅੰਕ ਖੜ੍ਹਵੀਂ ਸਥਿਤੀ ਦੱਸਦਾ ਹੈ ਅਤੇ ਦੂਜਾ ਜਾਂ ਤੀਜਾ ਅੰਕ ਲੇਟਵੀਂ। ਗੁਣਕਾਂ ਦੀ ਪ੍ਰਚੱਲਤ ਚੋਣ ਵਿੱਚ ਵਿਥਕਾਰ, ਲੰਬਕਾਰ ਅਤੇ ਉੱਚਾਈ ਸ਼ਾਮਲ ਹਨ।[1]

Sphere filled blue
ਗੋਲ਼ੇ ਜਾਂ ਆਂਡਾਕਾਰ ਉੱਤੇ ਇੱਕ ਰੇਖਾ-ਜਾਲ। ਇੱਕ ਧਰੁਵ ਤੋਂ ਦੂਜੇ ਧਰੁਵ ਤੱਕ ਜਾਂਦੀਆਂ ਰੇਖਾਵਾਂ ਸਮਾਨ ਵਿੱਥ ਵਾਲੀਆਂ ਹਨ। ਮੱਧ-ਰੇਖਾ ਦੇ ਅਕਸ਼ਾਂਸ਼ੀ ਰੇਖਾਵਾਂ ਸਮਾਨ ਲੰਬਾਈ ਵਾਲੀਆਂ ਹਨ ਜਾਂ 'ਵਿਥਕਾਰ ਹਨ। ਇਹ ਜਾਲ ਇਸ ਸਤ੍ਹਾ ਉੱਤੇ ਕਿਸੇ ਸਥਿਤੀ ਦਾ ਵਿਥਕਾਰ ਅਤੇ ਲੰਬਕਾਰ ਦੱਸਦਾ ਹੈ।
Latitude and Longitude of the Earth
ਧਰਤੀ ਦਾ ਵਿਥਕਾਰ ਅਤੇ ਲੰਬਕਾਰ

ਹਵਾਲੇ

  1. A Guide to coordinate systems in Great Britain v1.7 October 2007 D00659 accessed 14.4.2008
ਬਰਨ ਬੋਟੈਨੀਕਲ ਗਾਰਡਨ

ਬਰਨ ਬੋਟੈਨੀਕਲ ਗਾਰਡਨ (ਜਰਮਨ: Botanischer Garten Bern; BOGA) ਇੱਕ ਬੋਟੈਨੀਕਲ ਬਾਗ ਜੋ ਸਵਿਟਜ਼ਰਲੈਂਡ ਦੀ ਰਾਜਧਾਨੀ ਬਰਨ ਵਿਚ ਸਥਿੱਤ ਹੈ।ਇਸ ਬਾਗ਼ ਨੂੰ ਕੌਮੀ ਮਹੱਤਵ ਦੀ ਰਾਸ਼ਟਰੀ ਸੰਪੱਤੀ ਦੇ ਤੌਰ 'ਤੇ ਸੂਚੀਬੱਧ ਕੀਤਾ ਗਿਆ ਹੈ।

ਮਿੰਟ

ਮਿੰਟ ਸਮੇਂ ਜਾਂ ਕੋਣ ਦਾ ਇੱਕ ਮਾਪ ਹੁੰਦਾ ਹੈ। ਸਮੇਂ ਦੇ ਮਾਪ ਦੇ ਤੌਰ 'ਤੇ ਇੱਕ ਮਿੰਟ, ਇੱਕ ਘੰਟੇ ਦਾ (ਪਹਿਲਾ ਸੈਕਸਾਜੈਸੀਮਲ ਅਨੁੁਪਾਤ) ਦਾ  1⁄60 ਹਿੱਸਾ ਹੁੰਦਾ ਹੈ ਜਾਂ 60 ਸਕਿੰਟਾਂ ਦਾ ਹੁੰਦਾ ਹੈ।

ਸੰਯੋਜਤ ਵਿਆਪਕ ਸਮੇਂ ਦੇ ਸਧਾਰਨ ਮਾਪ ਵਿੱਚ, ਬਹੁਤ ਦੁਰਲੱਭ ਸਮਿਆਂ ਵਿੱਚ ਇੱਕ ਮਿੰਟ ਵਿੱਚ 61 ਸਕਿੰਟ ਵੀ ਹੋ ਸਕਦੇ ਹਨ, ਜਿਹੜਾ ਕਿ ਲੀਪ ਸਕਿੰਟ ਦਾ ਨਤੀਜਾ ਹੁੰਦਾ ਹੈ (ਜਿਸ ਵਿੱਚ ਨੈਗੇਟਿਵ ਲੀਪ ਸਕਿੰਟ ਦਾ ਪ੍ਰਬੰਧ ਵੀ ਹੁੰਦਾ ਹੈ, ਜਿਸ ਕਰਕੇ ਇੱਕ ਮਿੰਟ 59 ਦਾ ਹੋ ਜਾਂਦਾ ਹੈ, ਪਰ ਇਹ ਇਸ ਸਿਸਟਮ ਅਨੁਸਾਰ ਪਿਛਲੇ ਚਾਲ੍ਹੀ ਸਾਲਾਂ ਤੋਂ ਨਹੀਂ ਵਾਪਰਿਆ ਹੈ)। ਕੋਂਣ ਦੇ ਮਾਪ ਦੇ ਤੌਰ 'ਤੇ, ਚਾਪ ਦਾ ਮਿੰਟ ਇੱਕ ਡਿਗਰੀ ਕੋਣ ਦਾ  1⁄60 ਹਿੱਸੇ ਜਾਂ 60 ਚਾਪ ਸਕਿੰਟਾਂ ਦੇ ਬਰਾਬਰ ਹੁੰਦਾ ਹੈ। ਮਿੰਟ ਅਤੇ ਮਿੰਟਾਂ ਦਾ ਐਸ. ਆਈ. ਚਿੰਨ੍ਹ ਸਮੇਂ ਦੇ ਮਾਪ ਦੇ ਲਈ min ਹੁੰਦਾ ਹੈ, ਅਤੇ ਕੋਣ ਦੇ ਮਾਪ ਲਈ ਅੰਕ ਤੋਂ ਬਾਅਦ ਮੂਲ ਚਿੰਨ੍ਹ ਹੁੰਦਾ ਹੈ, ਜਿਵੇਂ ਕਿ 5′। ਮੂਲ ਚਿੰਨ੍ਹ ਨੂੰ ਕਦੇ-ਕਦੇ ਅਸਿੱਧੇ ਤੌਰ 'ਤੇ ਮਿੰਟਾਂ ਲਈ ਵੀ ਵਰਤ ਲਿਆ ਜਾਂਦਾ ਹੈ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.