ਭਾਈ ਵੀਰ ਸਿੰਘ

ਭਾਈ ਵੀਰ ਸਿੰਘ (1872–1957)[5] ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।

ਭਾਈ ਵੀਰ ਸਿੰਘ
Bhai veer singh
ਭਾਈ ਸਾਹਿਬ ਜੀ
ਜਨਮ5 ਦਸੰਬਰ 1872[1]
ਅੰਮ੍ਰਿਤਸਰ
ਮੌਤ10 ਜੂਨ 1957 (ਉਮਰ 84)[1]
ਅੰਮ੍ਰਿਤਸਰ
ਵੱਡੀਆਂ ਰਚਨਾਵਾਂਸੁੰਦਰੀ"(1898), ਵਿਜੇ ਸਿੰਘ (1899), ਸਤਵੰਤ ਕੌਰ,"ਰਾਣਾ ਸੂਰਤ ਸਿੰਘ" (1905)[2]
ਕੌਮੀਅਤਭਾਰਤ
ਨਸਲੀਅਤਪੰਜਾਬੀ
ਸਿੱਖਿਆਦਸਵੀਂ[1]
ਅਲਮਾ ਮਾਤਰਅੰਮ੍ਰਿਤਸਰ ਚਰਚ ਮਿਸ਼ਨ ਸਕੂਲ ਬਜਾਰ ਕਸੇਰੀਆਂ ਅੰਮ੍ਰਿਤਸਰ[1]
ਕਿੱਤਾਕਵੀ, ਛੋਟੀ ਕਹਾਣੀ ਲੇਖਕ, ਗੀਤਕਾਰ, ਨਾਵਲਕਾਰ, ਡਰਾਮਾ ਲੇਖਕ ਅਤੇ ਨਿਬੰਧ ਲੇਖਕ
ਜੀਵਨ ਸਾਥੀਮਾਤਾ ਚਤਰ ਕੌਰ
ਔਲਾਦ2 ਪੁੱਤਰੀਆਂ
ਇਨਾਮਸਾਹਿਤ ਅਕਾਦਮੀ ਪੁਰਸਕਾਰ 1955[3] ਅਤੇ ਪਦਮ ਭੂਸ਼ਨ ਸਨਮਾਨ 1956[1][4]
ਵੈੱਬਸਾਈਟ
http://www.bvsss.org

ਮੁੱਢਲੀ ਜ਼ਿੰਦਗੀ

ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈ: ਨੂੰ ਅੰਮ੍ਰਿਤਸਰ ਵਿਖੇ ਡਾ: ਚਰਨ ਸਿੰਘ ਦੇ ਘਰ ਹੋਇਆ।[6] ਇਸ ਘਰਾਣੇ ਦਾ ਸਬੰਧ ਸਿੱਖ ਇਤਿਹਾਸ ਦੇ ਦੀਵਾਨ ਕੌੜਾ ਮੱਲ ਨਾਲ ਸੀ। 1891 ਵਿੱਚ ਅੰਮ੍ਰਿਤਸਰ ਦੇ ਚਰਚ ਮਿਸ਼ਨ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਜਿਲ੍ਹੇ ਭਰ ਵਿੱਚੋਂ ਅੱਵਲ ਰਹਿ ਕੇ ਪਾਸ ਕੀਤਾ। [1] ਉਹਨਾਂ ਸਰਕਾਰੀ ਨੌਕਰੀ ਪਿੱਛੇ ਨਾ ਦੌੜ ਕੇ ਆਪਣੀ ਰੁਚੀ ਅਨੁਸਾਰ ਇੱਕ ਲੇਖਕ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਸ਼ੁਰੂ ਵਿੱਚ ਸਕੂਲਾਂ ਲਈ ਪਾਠ-ਪੁਸਤਕਾਂ ਲਿਖੀਆਂ। ਆਪ ਨੇ 1892 ਈ: ਵਿੱਚ ਸ: ਵਜੀਰ ਸਿੰਘ ਨਾਲ ਰਲ ਕੇ 'ਵਜੀਰ ਹਿੰਦ ਪ੍ਰੈੱਸ ' ਚਲਾਇਆ।1899ਵਿਚ[1] ਉਹਨਾਂ ਨੇ ਹਫ਼ਤਾਵਰੀ ਖਾਲਸਾ ਸਮਾਚਾਰ ਅਖ਼ਬਾਰ ਸੁਰੂ ਕੀਤਾ ਅਤੇ ਇੱਕ ਸਾਲ ਬਾਅਦ ਨਿਰਗੁਣੀਆਰਾ ਜਾਰੀ ਕੀਤਾ।ਭਾਈ ਵੀਰ ਸਿੰਘ ਨੇ ਭਾਵੇਂ ਯੂਨੀਵਰਸਿਟੀ ਦੀ ਸਿੱਖਿਆ ਹਾਸਲ ਨਹੀਂ ਕੀਤੀ ਪਰ ਸੰਸਕ੍ਰਿਤ, ਫ਼ਾਰਸੀ, ਉਰਦੂ, ਗੁਰਬਾਣੀ, ਸਿੱਖ ਇਤਿਹਾਸ ਅਤੇ ਹਿੰਦੂ ਇਤਿਹਾਸ ਦੇ ਫ਼ਲਸਫ਼ੇ ਦਾ ਅਧਿਐਨ ਕੀਤਾ। ਉਹਨਾਂ ਦੀ ਬਹੁਤੀ ਰਚਨਾ ਸਿੱਖੀ ਪ੍ਰਚਾਰ ਨਾਲ਼ ਸਬੰਧ ਰੱਖਦੀ ਹੈ।

ਸਿੱਖਿਆ

ਭਾਈ ਜੀ ਨੇ ਰਵਾਇਤੀ ਭਾਰਤੀ ਤੇ ਆਧੁਨਿਕ ਅੰਗਰੇਜ਼ੀ ਦੋਵੇਂ ਕਿਸਮ ਦੀ ਵਿੱਦਿਆ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਭਾਈ ਜੀ ਨੇ ਫਾਰਸੀ, ਉਰਦੂ ਤੇ ਸੰਸਕ੍ਰਿਤ ਗ੍ਰੰਥਾਂ ਦਾ ਗਿਆਨ ਵੀ ਹਾਸਲ ਕੀਤਾ। ਇਹ ਚਰਚ ਮਿਸ਼ਨ ਸਕੂਲ, ਅੰਮ੍ਰਿਤਸਰ ਵਿਖੇ ਪੜ੍ਹੇ ਅਤੇ 1891 ਵਿੱਚ ਮੈਟ੍ਰਿਕ ਪ੍ਰੀਖਿਆ ਦੇ ਪੂਰੇ ਜਿਲ੍ਹੇ 'ਚੋਂ ਅੱਵਲ ਰਹੇ। ਭਾਈ ਜੀ ਨੇ ਸੈਕੰਡਰੀ ਸਿੱਖਿਆ ਚਰਚ ਮਿਸ਼ਨ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਇਸ ਸਕੂਲ 'ਚ ਪੜ੍ਹਦਿਆਂ ਭਾਈ ਜੀ ਦੇ ਜਮਾਤੀਆਂ ਨੇ ਧਰਮ ਤਬਦੀਲ ਕਰ ਇਸਾਈ ਮੱਤ ਧਾਰਨ ਕੀਤਾ ਪਰ ਭਾਈ ਸਾਹਿਬ ਸਿੱਖੀ ਸਿਦਕ ਕਾਇਮ ਰੱਖਿਆ।

ਰਾਜਸੀ ਸਰਗਰਮੀਆਂ

Working Desk of BHAI VIR SINGH
ਭਾਈ ਵੀਰ ਸਿੰਘ ਦਾ ਕੰਮਕਾਰ ਵਾਲਾ ਡੈਸਕ

ਇਸ ਸਮੇਂ ਈਸਾਈ ਮਿਸ਼ਨਰੀਆਂ ਦੇ ਪ੍ਰਚਾਰ ਦੇ ਪ੍ਰਤੀਕਰਮ ਵਜੋਂ ਅਹਿਮਦੀ ਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਰਾਹੀਂ ਪ੍ਰਚਾਰ ਕਰ ਰਹੀਆਂ ਸਨ। ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਪਰ ਇਸ ਲਹਿਰ ਵਿੱਚ ਸਭ ਤੋਂ ਵਧੇਰੇ ਹਿੱਸਾ ਭਾਈ ਵੀਰ ਸਿੰਘ ਨੇ ਪਾਇਆ।

ਰਚਨਾਵਾਂ

ਗਲਪ

 1. ਸੁੰਦਰੀ (1898)
 2. ਬਿਜੇ ਸਿੰਘ(1899)
 3. ਸਤਵੰਤ ਕੌਰ-ਦੋ ਭਾਗ(1890 ਤੇ 1927)
 4. ਸੱਤ ਔਖੀਆਂ ਰਾਤਾਂ (1919)
 5. ਬਾਬਾ ਨੌਧ ਸਿੰਘ (1921)
 6. ਸਤਵੰਤ ਕੌਰ ਭਾਗ ਦੂਜਾ (1927)
 7. ਰਾਣਾ ਭਬੋਰ

ਗੈਰ-ਗਲਪ

ਜੀਵਨੀਆਂ

 • ਸ੍ਰੀ ਕਲਗੀਧਰ ਚਮਤਕਾਰ (1925)
 • ਪੁਰਾਤਨ ਜਨਮ ਸਾਖੀ, (1926)
 • ਸ੍ਰੀ ਗੁਰੂ ਨਾਨਕ ਚਮਤਕਾਰ (1928)
 • ਭਾਈ ਝੰਡਾ ਜੀਓ (1933)
 • ਭਾਈ ਭੂਮੀਆਂ ਅਤੇ ਕਲਿਜੁਗ ਦੀ ਸਾਖੀ (1936)
 • ਸੰਤ ਗਾਥਾ (1938)
 • ਸ੍ਰੀ ਅਸ਼ਟ ਗੁਰ ਚਮਤਕਾਰ ਭਾਗ - 1 ਤੇ 2 (1952)
 • ਗੁਰਸਿੱਖ ਵਾੜੀ, (1951)
 • ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰ ਬਾਲਮ ਸਾਖੀਆਂ (1955)
 • ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰ ਬਾਲਮ ਸਾਖੀਆਂ (1955)

ਟੀਕੇ ਅਤੇ ਹੋਰ

 • ਸਿਖਾਂ ਦੀ ਭਗਤ ਮਾਲਾ (1912)
 • ਪ੍ਰਾਚੀਨ ਪੰਥ ਪ੍ਰਕਾਸ਼ (1914)
 • ਗੰਜ ਨਾਮਹ ਸਟੀਕ (1914)
 • ਸ੍ਰੀ ਗੁਰੂ ਗ੍ਰੰਥ ਕੋਸ਼ (1927)
 • ਸ੍ਰੀ ਗੁਰਪ੍ਰਤਾਪ ਸੂਰਜ ਗਰੰਥ ਸਟਿੱਪਣ (1927-1935)-ਟਿੱਪਣੀਆਂ ਸਹਿਤ 14 ਜਿਲਦਾਂ ਵਿੱਚ ਇਸ ਗ੍ਰੰਥ ਨੂੰ ਪ੍ਰਕਾਸ਼ਤ ਕੀਤਾ[7]
 • ਦੇਵੀ ਪੂਜਨ ਪੜਤਾਲ (1932)
 • ਪੰਜ ਗ੍ਰੰਥੀ ਸਟੀਕ (1940)
 • ਕਬਿੱਤ ਭਾਈ ਗੁਰਦਾਸ (1940)
 • ਵਾਰਾਂ ਭਾਈ ਗੁਰਦਾਸ
 • ਬਨ ਜੁੱਧ
 • ਸਾਖੀ ਪੋਥੀ (1950)

ਕਵਿਤਾ

 1. ਦਿਲ ਤਰੰਗ(1920)
 2. ਤ੍ਰੇਲ ਤੁਪਕੇ(1921)
 3. ਲਹਿਰਾਂ ਦੇ ਹਾਰ(1921)
 4. ਮਟਕ ਹੁਲਾਰੇ(1922)
 5. ਬਿਜਲੀਆਂ ਦੇ ਹਾਰ(1927)
 6. ਪ੍ਰੀਤ ਵੀਣਾਂ
 7. ਮੇਰੇ ਸਾਂਈਆਂ ਜੀਉ(1953)

ਸਨਮਾਨ

ਭਾਈ ਵੀਰ ਸਿੰਘ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੁਨੀਵਰਸਿਟੀ ਨੇ ਆਪ ਨੂੰ 1949 ਵਿੱਚ ਡਾਕਟਰ ਆਫ ਉਰੀਐਂਟਲ ਲਰਨਿੰਗ ਦੀ ਡਿਗਰੀ ਭੇਂਟ ਕੀਤੀ। 1952 ਵਿੱਚ ਆਪ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1950 ਵਿੱਚ ਆਪ ਨੂੰ ਵਿਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ। 1955 ਵਿੱਚ ਆਪ ਦੀ ਪੁਸਤਕ ‘ਮੇਰੇ ਸਾਂਈਆਂ ਜੀਉ’ ਨੂੰ ਸਾਹਿਤਕ ਅਕਾਦਮੀ ਵਲੋਂ ਪੰਜ ਹਜ਼ਾਰ ਦਾ ਇਨਾਮ ਮਿਲਿਆ। 1956 ਵਿੱਚ ਆਪ ਨੂੰ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਹੋਰ

ਭਾਈ ਸਾਹਿਬ ਨੇ ਆਧੁਨਿਕ ਕਵੀ ਹੋਣ ਤੇ ਵੀ ਪਰੰਪਰਾ ਦਾ ਪੂਰਾ ਤਿਆਗ ਨਹੀਂ ਸੀ ਕੀਤਾ। ਆਪ ਦੀਆਂ ਕੁਝ ਆਰੰਭਿਕ ਰਚਨਾਵਾਂ ਜਿਵੇਂ ਨਨਾਣ ਭਰਜਾਈ ਸਿਖਿਆਦਾਇਕ ਵਾਰਤਾਲਾਪ ਅਤੇ ਭਰਥਰੀ ਹਰੀ ਦਾ ‘ਨੀਤੀ ਸ਼ਤਕ’ (ਅਨੁਵਾਦ) ਨਿਰੋਲ ਪਰੰਪਰਾਗਤ ਰੂਪ ਤੇ ਸ਼ੈਲੀ ਦੀ ਗੁਆਹੀ ਭਰਦੇ ਹਨ। ਇਹਨਾਂ ਵਿੱਚ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀ ਪ੍ਰਦਾਨ ਹੈ। ਦੋਹਾਂ ਵਿੱਚ ਬੈਂਤ ਛੰਦ ਦੀ ਵਰਤੋਂ ਹੈ।

BHAI VIR SINGH MEMORIAL HOUSE DRAWING ROOM VIEW
ਭਾਈ ਵੀਰ ਸਿੰਘ ਦਾ ਘਰ

ਮਹਾਂ ਕਾਵਿ ‘ਰਾਣਾ ਸੁਰਤ ਸਿੰਘ’

ਭਾਈ ਸਾਹਿਬ ਅਧੁਨਿਕ ਕਵਿਤਾ ਤੇ ਇਤਿਹਾਸ ਵਿੱਚ 1905 ਵਿੱਚ ਰਚੇ ਆਪਣੇ ਮਹਾਂ ਕਾਵਿ ‘ਰਾਣਾ ਸੁਰਤ ਸਿੰਘ’ ਨਾਲ ਪ੍ਰਵੇਸ਼ ਕਰਦੇ ਹਨ। ਇਸ ਵਿੱਚ ਪਹਿਲੀ ਵਾਰ ਕਥਾ ਵਸਤੂ ਲਈ ਕਿੱਸਾ ਕਾਵਿ ਦੀ ਪਰੰਪਰਾ ਦਾ ਤਿਆਗ ਕਰ ਕੇ ਇਸ ਮਹਾਂ ਕਾਵਿ ਦੀ ਪਰੰਪਰਾ ਨਾਲ ਜੋੜਿਆ ਗਿਆ ਹੈ। ਇਸ ਵਿੱਚ ਸਾਂਤ ਰਸ ਲਈ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਗਈ ਹੈ ਦਰਸ਼ਨਿਕ ਆਦਰਸ ਨੂੰ ਪੂਰੀ ਤਰ੍ਹਾਂ ਸਪੱਸਟ ਕੀਤਾ ਗਿਆ ਹੈ। ਉਹਨਾਂ ਦਾ ਅਧਾਰ ਗੁਰਮਤਿ ਸਰਸ਼ਨ ਹੈ। ਰਾਣਾ ਸੁਰਤ ਸਿੰਘ ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿਛੋਂ ਉਸ ਦੀ ਪਤਨੀ ਰਾਣੀ ਰਾਜ ਕੌਰ ਉਸ ਦੇ ਵਿਛੋੜੇ ਵਿੱਚ ਵਿਆਕੁਲ ਹੋਈ ਤੜਫਦੀ ਹੈ। ਇਸ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਅੰਤ ਗੁਰਮਤਿ ਦਾ ਹੀ ਸਹਾਰਾ ਉਸਨੂੰ ਆਤਮਿਕ ਸੁੱਖ ਦਿੰਦਾ ਹੈ। ਇਸ ਵਿੱਚ ਕੁਦਰਤ ਦਾ ਵਰਨਣ ਕਾਫੀ ਅਦਭੁੱਤ ਹੈ। ਇਹ ਸਾਂਤੀ ਤੇ ਗਿਆਨ ਦਾ ਵਹਿੰਦਾ ਦਰਿਆ ਹੈ। ਬੱਦਲ ਰਹੇ ਬਿਰਾਜ ਪਰਬਤ ਉੱਪਰੇ ਕਾਲੇ ਰੂਪ ਵਿਸ਼ਾਲ ਬੈਠੇ ਐਕੁਰਾਂ ਜ਼ਿਕਰ ਹਾਥੀ ਹੋਣ ਬੈਠੇ ਥਾਂਉ ਥਾਂ ਇਨ੍ਹਾਂ ਬੱਦਲਾਂ ਕੇਰੇ ਕਿੰਗਰੇ ਉਗੜੇ ਨਾਲ ਸੁਨਹਿਰੀ ਝਾਲ ਚਮਕੇ ਲਾਲ ਹੋ…… ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫੀ ਵੰਨਗੀ ਮਿਲਦੀ ਹੈ। ਉਹਨਾਂ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ।

ਪ੍ਰਗੀਤਕ ਕਵਿਤਾ

ਭਾਈ ਵੀਰ ਪੰਜਾਬੀ ਵਿੱਚ ਪ੍ਰਗੀਤਕ ਕਵਿਤਾ ਦੇ ਮੋਢੀ ਹਨ ਤੇ ਉਨ੍ਹਾਂ ਦੀ ਕਵਿਤਾ ਦਾ ਸੁਹਜਾਤਮਕ ਪਧਰ ਬੜਾ ਉੱਚਾ ਹੈ . ਨਮੂਨੇ ਵਜੋਂ:-

ਕੰਬਦੀ ਕਲਾਈ

ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ,
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,

ਧਾ ਚਰਨਾਂ ਤੇ ਸੀਸ ਨਿਵਾਯਾ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ।

ਫਿਰ ਲੜ ਫੜਨੇ ਨੂੰ ਉੱਠ ਦੌੜੇ
ਪਰ ਲੜ ਓ ‘ਬਿਜਲੀ-ਲਹਿਰਾ’,
ਉਡਦਾ ਜਾਂਦਾ ਪਰ ਉਹ ਆਪਣੀ
ਛੁਹ ਸਾਨੂੰ ਗਯਾ ਲਾਈ;

ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂਆਂ ਵਿੱਚ ਲਿਸ਼ਕੇ
ਬਿਜਲੀ ਕੂੰਦ ਗਈ ਥਰਰਾਂਦੀ,
ਹੁਣ ਚਕਾਚੂੰਧ ਹੈ ਛਾਈ!

ਹਵਾਲੇ

 1. 1.0 1.1 1.2 1.3 1.4 1.5 1.6 Giani, Maha Singh (First published 1977,new ed. 2009). Gurmukh Jeevan. BHAI VIR Singh Marg New Delhi: Bhai Vir Singh Sahit Sadan, New Delhi. Check date values in: |date= (help)
 2. "Rana Surat Singh -The Sikh Encyclopedia". Retrieved 17 August 2013.
 3. "BHAI VIR SINGH". The Tribune Spectrum (Sunday, April 30, 2000). Retrieved 17 August 2013.
 4. "Padam Bhushan Awards list sl 10" (PDF). Ministry of home affairs,GOI. Retrieved 17 August 2013.
 5. "ਸਾਹਿਤਕਾਰ ਭਾਈ ਵੀਰ ਸਿੰਘ".
 6. "ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ- ਭਾਈ ਵੀਰ ਸਿੰਘ".
 7. http://www.learnpunjabi.org/eos/VIR%20SINGH%20BHAI%20%281872-1957%29.html ਸਿੱਖ ਧਰਮ ਵਿਸ਼ਵਕੋਸ਼

H

1872

1872 87 19ਵੀਂ ਸਦੀ ਦੇ 1870 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।

1957

1957 95 19ਵੀਂ ਸਦੀ ਅਤੇ 1870 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

1972

1972 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।

5 ਦਸੰਬਰ

5 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 339ਵਾਂ (ਲੀਪ ਸਾਲ ਵਿੱਚ 340ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 26 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 21 ਮੱਘਰ ਬਣਦਾ ਹੈ।

ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ

"ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ" ਪੁਸਤਕ 'ਹਰਬੰਸ ਸਿੰਘ' ਦੀ ਅੰਗਰੇਜ਼ੀ ਪੁਸਤਕ ਦਾ ਪੰਜਾਬੀ ਅਨੁਵਾਦ ਹੈ, ਜੋ ਸੁਰਿੰਦਰ ਸਿੰਘ ਨਰੂਲਾ ਦੁਆਰਾ ਅਨੁਵਾਦ ਕੀਤੀ ਗਈ ਹੈ। ਇਹ ਪੁਸਤਕ ਭਾਈ ਵੀਰ ਸਿੰਘ ਦੇ ਸਾਹਿਤਕ ਯੋਗਦਾਨ ਨੂੰ ਲੈ ਕੇ ਲਿਖੀ ਗਈ ਹੈ। ਉਹ ਵਾਸਤਵਿਕ ਰੂਪ ਵਿਚ ਆਧੁਨਿਕ ਪੰਜਾਬੀ ਸਾਹਿਤ ਦਾ ਜਨਮਦਾਤਾ ਹੈ ਅਤੇ ਉਸ ਨੇ ਪੰਜਾਬੀ ਜੀਵਨ ਦੇ ਅਨੇਕ ਪੱਖਾਂ ਤੇ ਆਪਣੀ ਅਮਿੱਟ ਛਾਪ ਲਾਈ ਹੈ।

ਕਰਨਲ ਨਰਿੰਦਰਪਾਲ ਸਿੰਘ

ਕਰਨਲ ਨਰਿੰਦਰਪਾਲ ਸਿੰਘ (ਜਨਮ 1922/23 -) ਪੰਜਾਬੀ ਦਾ ਨਾਵਲਕਾਰ, ਲੇਖਕ ਅਤੇ ਪੱਤਰਕਾਰ ਹੈ। ਉਸਨੇ 1976 ਵਿੱਚ ਬਾ ਮੁਲਾਹਜ਼ਾ ਹੋਸ਼ਿਆਰ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕੀਤਾ ਸੀ। ਉਸਨੇ ਹੁਣ ਤੱਕ 60 ਤੋਂ ਵੱਧ ਕਿਤਾਬਾਂ ਲਿਖੀਆਂ ਹਨ।

ਕਿਰਪਾ ਸਾਗਰ

ਕਿਰਪਾ ਸਾਗਰ (4 ਮਈ 1875 - 19 ਮਈ 1939) 20ਵੀਂ ਸਦੀ ਦੇ ਆਰੰਭਕ ਦੌਰ ਦਾ ਪੰਜਾਬੀ ਸਾਹਿਤਕਾਰ ਸੀ। ਉਸਨੇ ਲਕਸ਼ਮੀ ਦੇਵੀ ਕਵਿਤਾ ਲਿਖ ਕੇ ਭਾਈ ਵੀਰ ਸਿੰਘ ਦੇ ਮਹਾਂਕਾਵਿ ਰਾਣਾ ਸੂਰਤ ਸਿੰਘ ਦੀ ਪਰੰਪਰਾ ਨੂੰ ਅੱਗੇ ਤੋਰਿਆ।

ਉਸਨੇ 1923 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਨਾਲ ਸਬੰਧਿਤ ਨਾਟਕ ਲਿਖਕੇ

ਪੰਜਾਬੀ ਵਿੱਚ ਇਤਿਹਾਸਕ ਨਾਟਕ ਲਿਖਣ ਦਾ ਮੁਢ ਬੰਨ੍ਹਿਆ।

ਚੀਫ਼ ਖਾਲਸਾ ਦੀਵਾਨ

ਚੀਫ਼ ਖਾਲਸਾ ਦੀਵਾਨ, ਪੰਜਾਬ ਭਰ ਵਿੱਚ ਵੱਖ ਵੱਖ ਸਿੰਘ ਸਭਾਵਾਂ ਦੇ ਪ੍ਰਸਾਰ ਦਾ ਕੇਂਦਰੀ ਸੰਗਠਨ ਹੈ। ਇਹ 111 ਸਾਲ ਪਹਿਲਾਂ 1902 ਵਿੱਚ ਬਣਿਆ ਸਿੱਖ ਸੰਗਠਨ ਹੈ। ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਪਰੀਤ, ਦੀਵਾਨ ਇੱਕ ਗੈਰ ਸਿਆਸੀ ਅਤੇ ਧਾਰਮਿਕ, ਸਿੱਖਿਆ ਅਤੇ ਸੱਭਿਆਚਾਰਕ ਮੁੱਦਿਆਂ ਨਾਲ ਹੀ ਬਾਵਸਤਾ ਹੈ। 19 ਅਗੱਸਤ, 1902 ਦੇ ਦਿਨ ਇੱਕ ਇਕੱਠ ਨੇ ਪੰਥ ਦਾ ਇੱਕ ਸੈਂਟਰਲ ਜੱਥਾ ਬਣਾਉਣ ਵਾਸਤੇ ਇੱਕ ਸਬ-ਕਮੇਟੀ ਕਾਇਮ ਕੀਤੀ, ਜਿਸ ਨੇ ਇਸ ਦਾ ਵਿਧਾਨ ਬਣਾਉਣਾ ਸੀ। 21 ਸਤੰਬਰ, 1902 ਨੂੰ ਇਸ ਦਾ ਵਿਧਾਨ ਪਾਸ ਕਰ ਕੇ, 30 ਅਕਤੂਬਰ, 1902 ਦੇ ਦਿਨ, ਚੀਫ਼ ਖ਼ਾਲਸਾ ਦੀਵਾਨ ਕਾਇਮ ਕਰ ਦਿਤਾ ਗਿਆ। ਪਹਿਲੇ ਦਿਨ ਇਸ ਨਾਲ 29 ਸਿੰਘ ਸਭਾਵਾਂ ਸਬੰਧਤ ਹੋਈਆਂ। ਭਾਈ ਅਰਜਨ ਸਿੰਘ ਬਾਗੜੀਆਂ ਇਸ ਦੇ ਪ੍ਰਧਾਨ, ਸੁੰਦਰ ਸਿੰਘ ਮਜੀਠਆ ਸਕੱਤਰ ਤੇ ਸੋਢੀ ਸੁਜਾਨ ਸਿੰਘ ਐਡੀਸ਼ਨਲ ਸਕੱਤਰ ਬਣੇ।ਅੱਜ ਇਸ ਸੰਸਥਾ ਵੱਲੋਂ ਹੇਠ ਲਿਖੀਆਂ ਸੰਸਥਾਵਾਂ ਚਲਾਈਆਂ ਜਾਂਦੀਆਂ ਹਨ।

42 ਸਕੂਲ

ਯਤੀਮਖ਼ਾਨੇ

ਬੁਢਾਪਾ ਆਸ਼ਰਮ

ਖਾਲਸਾ ਐਡਵੋਕੇਟ - ਨਿਊਜਲੈਟਰ

ਹਸਪਤਾਲ ਅਤੇ ਕਲੀਨਿਕਇਹ ਸੰਗਠਨ ਭਾਈ ਵੀਰ ਸਿੰਘ ਵਲੋਂ ਸਰਗਰਮ ਉਪਰਾਲਿਆਂ ਦੇ ਨਾਲ ਸਥਾਪਤ ਕੀਤਾ ਗਿਆ ਸੀ।

ਜਸਵੰਤ ਸਿੰਘ (ਖੋਜੀ)

ਜਸਵੰਤ ਸਿੰਘ ਖੋਜੀ (-1999)ਜੋ ਬਾਊ ਜੀ ਕਰਕੇ ਜਾਣੇ ਜਾਂਦੇ ਹਨ, ਬ੍ਰਹਮ ਬੁੰਗਾ ਟਰਸਟ ਦੋਦੜਾ ਅਤੇ ਨਾਮ ਸਿਮਰਨ ਸੰਗਤ ਦੋਦੜਾ ਦੇ ਬਾਨੀ ਸਨ।ਹਿੰਦੁਸਤਾਨੀ ਫੌਜ ਦੀ ਬਰਮਾ ਵਿੱਚ ਨੌਕਰੀ ਦੌਰਾਨ, 24 ਸਾਲ ਦੀ ਉਮਰ ਵਿੱਚ, ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਅੰਮ੍ਰਿਤ ਪਾਨ ਕਰਕੇ ਆਪਣੇ ਜੀਵਨ ਨੂੰ ਸਿੱਖ ਧਰਮ ਅਨੁਸਾਰ ਢਾਲਣਾ ਸ਼ੁਰੂ ਕੀਤਾ।ਫੌਜ ਵਿੱਚ ਕਲਰਕ ਦੀ ਪਦਵੀ ਤੇ ਹਰਮਨ ਪਿਆਰੇ ਹੋਣ ਕਰਕੇ ਸਾਥੀਆਂ ਵਿੱਚ 'ਬਾਊ ਜੀ 'ਦੀ ਅੱਲ ਪੈ ਗਈ।

ਰਿਟਾਇਰਮੈਂਟ ਬਾਅਦ ਸਿੱਖ ਸੰਗਤੀ ਕੈਂਪਾਂ ਦੀ ਲਹਿਰ ਦੇ ਮੋਢੀ ਬਣੇ।1999 ਵਿੱਚ ਅਕਾਲ ਚਲਾਨਾ ਕਰ ਗਏ। ਜੀਵਨ ਭਰ ਕਦੇ ਵੀ ਆਪਣੇ ਬਾਰੇ ਪ੍ਰਚਾਰ ਨਹੀਂ ਕੀਤਾ।ਜੀਵਨ ਦੇ ਆਖਰੀ ਸਾਲਾਂ ਵਿੱਚ,ਸੰਗਤ ਦਾ ਆਪਣੇ ਸਰੀਰ ਪ੍ਰਤੀ ਮੋਹ ਤੋਂ ਧਿਆਨ ਹਟਾਉਣ ਲਈ, ਸੰਗਤ ਵਿੱਚ ਆਉਣਾ ਛੱਡ ਕੇ ਆਪਣੇ ਨਿਵਾਸ ਵਿੱਚ ਅਲਿਪਤ ਰਹਿਣ ਨੂੰ ਤਰਜੀਹ ਦਿੱਤੀ। ਪ੍ਰੋਫੈਸਰ ਪੂਰਨ ਸਿੰਘ ਤੇ ਭਾਈ ਵੀਰ ਸਿੰਘ ਜਹੀਆਂ ਸ਼ਖ਼ਸੀਅਤਾਂ ਦੀਆਂ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਸਨ।

1981 ਵਿੱਚ ਉਹਨਾਂ ਦੇ ਕੈਲਗਰੀ ਅਮਰੀਕਾ ਫੇਰੀ ਦੌਰਾਨ ਤੇ ਬਾਦ ਇਹ ਸੰਗਤੀ ਕੀਰਤਨ ਦੋਦੜਾ ਲਹਿਰ ਅਮਰੀਕਾ, ਕੈਨੇਡਾ ਤੇ ਦੁਨੀਆਂ ਦੇ ਹੋਰ ਦੇਸ਼ਾਂ ਤੱਕ ਫੈਲ ਗਈ।

ਜਸਵੰਤ ਸਿੰਘ ਨੇਕੀ

ਡਾ. ਜਸਵੰਤ ਸਿੰਘ ਨੇਕੀ (ਜਨਮ 27 ਅਗਸਤ 1925) ਪੰਜਾਬੀ ਚਿੰਤਕ, ਨਵਅਧਿਆਤਮਵਾਦੀ ਕਵੀ ਅਤੇ ਉਹ ੧੯੭੮ ਤੋਂ ੧੯੮੧ ਤੱਕ ਪੀ ਜੀ ਆਈ ਦੇ ਡਾਇਰੈਕਟਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ, ਦਿੱਲੀ ਦੇ ਮਨੋਚਕਿਤਸਾ ਵਿਭਾਗ ਦੇ ਮੁੱਖੀ ਵੀ ਰਹੇ ਹਨ। ਵਿਦਿਆਰਥੀ ਜੀਵਨ ਦੋਰਾਨ ਉਹ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੇ ਕਾਫੀ ਨਜਦੀਕ ਸਨ ਤੇ ਉਹ ਆਲ ਇੰਡੀਆ ਸਿੱਖ ਸਟੂਡੈਂਟ ਫ਼ੇਡਰੇਸ਼ਨ ਦੇ ਪਰਧਾਨ ਵੀ ਰਹੇ। ਡਾਕਟਰ ਨੇਕੀ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਉਪ-ਪਰਧਾਨ ਸਨ|ਉਹਨਾਂ ਸਿੱਖ ਧਰਮ ਸ਼ਾਸਤਰ ਤੇ ਵੀ ਕੰਮ ਕੀਤਾ|ਉਹ ਦੁਨੀਆਂ ਦੇ ਮਸ਼ਹੂਰ ਮਨੋਰੋਗ ਮਾਹਿਰ ਸਨ। ਉਨ੍ਹਾਂ ਨੂੰ 1979 ਵਿੱਚ ਆਪਣੀ ਰਚਨਾ, ਕਰੁਣਾ ਦੀ ਛੂਹ ਤੋਂ ਮਗਰੋਂ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕੀਤਾ।

ਆਧੁਨਿਕ ਪੰਜਾਬੀ ਕਾਵਿ ਦੀ ਨਵੀਂ ਤੇ ਵੱਖਰੀ ਨੁਹਾਰ ਘੜਨ ਵਾਲੇ ਤੇ ਇਸ ਨੂੰ ਨਵਾਂ ਦਿਸ਼ਾ ਬੋਧ ਦੇਣ ਵਾਲੇ ਕੁਝ ਚੋਣਵੇਂ ਕਵੀਆਂ ਵਿੱਚੋਂ ॥ਡਾ. ਜਸਵੰਤ ਸਿੰਘ ਨੇਕੀ ਦਾ ਨਾਮ ਉੱਘੀ ਥਾਂ ਰੱਖਦਾ ਹੈ।ਉਸਦੇ ਕਾਵਿ-ਬੋਲ ਵੱਖਰੇ ਹੀ ਪਛਾਣੇ ਜਾਂਦੇ ਹਨ। ਜਸਵੰਤ ਸਿੰਘ ਨੇਕੀ ਸਮਕਾਲੀ ਪੰਜਾਬੀ ਕਾਵਿ ਜਗਤ ਵਿੱਚ ਇੱਕ ਬਿਲਕੁਲ ਨਵੇਕਲੀ ਤੇ ਅਦਭੁੱਤ ਪ੍ਰਤਿਭਾ ਵਾਲਾ ਕਵੀ ਹੈ। ਨੇਕੀ ਦੀ ਕਵਿਤਾ, ਉਸਦੀ ਕਵਿਤਾ ਦੇ ਇੱਕ ਅਜਿਹੇ ਸਮੁੱਚ ਨੂੰ ਪ੍ਰਮਾਣਿਤ ਕਰਦੀ ਹੈ ਜਿਸਦੇ ਅੰਤਰਗਤ ਅਨੇਕਾਂ ਦਵੰਦ ਅਤੇ ਪਰਸਪਰ ਵਿਰੋਧ ਨਿਰੰਤਰ ਗਤੀਮਾਨ ਹਨ। ਅਧਿਐਨ ਅਤੇ ਵਿਵਸਾਇ ਵਜੋਂ ਇੱਕ ਮਨੋ-ਚਿਕਿਤਸਕ, ਦ੍ਰਿਸ਼ਟੀ ਵੱਲੋਂ ਦਾਰਸ਼ਨਿਕ, ਅਨੁਭਵ ਵੱਲੋਂ ਰਹੱਸਵਾਦੀ ਅਤੇ ਕਲਾਕਾਰ ਦੇ ਤੌਰ ਤੇ ਨੇਕੀ ਇੱਕ ਸੁਹਜਵਾਦੀ ਕਵੀ ਹੈ।*

ਡਾਕਟਰ ਚਰਨ ਸਿੰਘ

ਡਾਕਟਰ ਚਰਨ ਸਿੰਘ (7 ਮਾਰਚ 1853 - 13 ਨਵੰਬਰ 1908) ਪੰਜਾਬੀ ਸਾਹਿਤਕਾਰ ਸੀ। ਉਹ ਭਾਈ ਵੀਰ ਸਿੰਘ ਅਤੇ ਡਾ. ਬਲਬੀਰ ਸਿੰਘ ਦੇ ਪਿਤਾ ਸੀ।

ਪੁਰਾਤਨ ਜਨਮ ਸਾਖੀ

ਪੁਰਾਤਨ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਇੱਕ ਪੁਸਤਕ ਹੈ ਜਿਸ ਨੂੰ 1926 ਵਿੱਚ ਭਾਈ ਵੀਰ ਸਿੰਘ ਦੁਆਰਾ ਸੰਪਾਦਿਤ ਕੀਤਾ ਗਿਆ। ਇਸ ਵਿੱਚ ਕੁੱਲ 57 ਸਾਖੀਆ ਹਨ ਅਤੇ ਇਹ ਗੁਰੂ ਨਾਨਕ ਦੇ ਜੀਵਨ ਬਾਰੇ ਸਭ ਤੋਂ ਪੁਰਾਣੀ ਪੁਸਤਕ ਮੰਨੀ ਜਾਂਦੀ ਹੈ।

ਪੂਰਨ ਸਿੰਘ

ਪ੍ਰੋਃ ਪੂਰਨ ਸਿੰਘ (1881-1931), ਕਵੀ ਤੇ ਵਿਗਿਆਨੀ, ਰਸਾਇਣ ਇੰਜਨੀਅਰ ਸਨ। ਉਹਨਾਂ ਨੂੰ ਆਤਮਾ ਦੇ ਕਵੀ ਵਜੋਂ ਵਿਆਪਕ ਮਾਨਤਾ ਪ੍ਰਾਪਤ ਹੈ।

ਪ੍ਰੋ. ਪ੍ਰੀਤਮ ਸਿੰਘ

ਪ੍ਰੋ. ਪ੍ਰੀਤਮ ਸਿੰਘ (11 ਜਨਵਰੀ 1918 - 26 ਅਕਤੂਬਰ 2008) ਪੰਜਾਬੀ ਸਾਹਿਤਕਾਰ ਸਨ। ਉਹ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ, ਫ਼ਾਰਸੀ ਭਾਸ਼ਾ ਦੇ ਵਿਦਵਾਨ ਸਨ।

ਪ੍ਰੋਫ਼ੈਸਰ ਮੋਹਨ ਸਿੰਘ

ਪ੍ਰੋ. ਮੋਹਨ ਸਿੰਘ (20 ਅਕਤੂਬਰ, 1905 - 3 ਮਈ, 1978) ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ ਸਨ। ਵਧੇਰੇ ਕਰਕੇ ਉਹਨਾਂ ਦੀ ਪਛਾਣ ਕਵੀ ਕਰਕੇ ਹੈ। ਪੰਜਾਬੀ ਕਵਿਤਾ ਵਿਚ ਅਸਲ ਅਰਥਾਂ ਵਿਚ ਆਧੁਨਿਕਤਾ ਦਾ ਆਗਾਜ਼ ਉਸ ਦੀ ਕਵਿਤਾ ਰਾਹੀਂ ਹੁੰਦਾ ਹੈ। ਭਾਈ ਵੀਰ ਸਿੰਘ ਭਾਈ ਵੀਰ ਸਿੰਘ ਦੀ ਕਵਿਤਾ ਤੇ ਉਹਨਾਂ ਦੀ ਸ਼ਖ਼ਸੀਅਤ ਦੀ ਮੂਲ ਪ੍ਰਵਿਰਤੀ ਭਗਤੀ ਕਾਲ ਦੇ ਸੰਤਾਂ ਅਤੇ ਉਹਨਾਂ ਦੀਆਂ ਰਚਨਾਵਾਂ ਪ੍ਰੋ. ਮੋਹਨ ਸਿੰਘ (20 ਅਕਤੂਬਰ, 1905 - 3 ਮਈ, 1978) ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ ਸਨ। ਵਧੇਰੇ ਕਰਕੇ ਉਹਨਾਂ ਦੀ ਪਛਾਣ ਕਵੀ ਕਰਕੇ ਹੈ। ਪੰਜਾਬੀ ਕਵਿਤਾ ਵਿਚ ਅਸਲ ਅਰਥਾਂ ਵਿਚ ਆਧੁਨਿਕਤਾ ਦਾ ਆਗਾਜ਼ ਉਸ ਦੀ ਕਵਿਤਾ ਰਾਹੀਂ ਹੁੰਦਾ ਹੈ। ਭਾਈ ਵੀਰ ਸਿੰਘ ਨੂੰ ਪਹਿਲਾ ਆਧੁਨਿਕ ਕਵੀ ਮੰਨ ਲਿਆ ਜਾਂਦਾ ਹੈ ਪਰ ਉਹਨਾਂ ਦੀ ਕਵਿਤਾ ਦੀ ਅੰਤਰਵਸਤੂ ਨੂੰ ਆਧੁਨਿਕ ਨਹੀਂ ਕਿਹਾ ਜਾ ਸਕਦਾ। ਉਹਨਾਂ ਨੇ ਮਧਕਾਲ ਦੇ ਕਾਵਿ ਚਿੰਤਨ ਨੂੰ ਹੀ ਨਵੇਂ ਮੁਹਾਵਰੇ ਵਿੱਚ ਪੇਸ਼ ਕੀਤਾ ਹੈ। ਪ੍ਰੋ. ਮੋਹਨ ਸਿੰਘ ਨੇ ਰਵਾਇਤੀ ਕਵਿਤਾ ਦੀਆਂ ਦਹਿਲੀਜਾਂ ਟੱਪਕੇ ਨਵੀਂ ਵਿਸ਼ਵਵਿਆਪੀ ਚੇਤਨਾ ਨਾਲ ਪੰਜਾਬੀ ਪਾਠਕ ਜਗਤ ਨੂੰ ਜੋੜਿਆ। ਅੱਧੀ ਸਦੀ ਤੋਂ ਵਧੇਰੇ ਸਮਾਂ ਉਹ ਪੰਜਾਬੀ ਕਵਿਤਾ ਵਿੱਚ ਹੋਰਨਾਂ ਪ੍ਰਗਤੀਵਾਦੀ ਕਵੀਆਂ ਦੇ ਸਹਿਤ ਪ੍ਰਮੁੱਖ ਹਸਤੀ ਬਣੇ ਰਹੇ। ਫ਼ਾਰਸੀ ਦੀ ਉਹਨਾਂ ਦੀ ਜਾਣਕਾਰੀ ਨੇ ਪੰਜਾਬੀ ਕਵਿਤਾ ਵਿੱਚ ਉਰਦੂ-ਫ਼ਾਰਸੀ ਸ਼ਬਦਾਂ ਦੀ ਵਰਤੋਂ ਜਾਰੀ ਰੱਖੀ। ਉਹਨਾਂ ਦੀਆਂ ਕੁਝ ਕਵਿਤਾਵਾਂ ਅਜਿਹੀਆਂ ਹਨ ਜੋ ਪੰਜਾਬੀ ਪਾਠਕਾਂ ਨੂੰ ਮੱਲੋਮੱਲੀ ਯਾਦ ਹੋ ਗਈਆਂ ਹਨ ਜਿਵੇਂ ਕੁੜੀ ਪੋਠੋਹਾਰ ਦੀ, ਛੱਤੋ ਦੀ ਬੇਰੀ ਅਤੇ ਅੰਬੀ ਦੇ ਬੂਟੇ ਥੱਲੇ।

ਬਲਬੀਰ ਸਿੰਘ

ਡਾ. ਬਲਬੀਰ ਸਿੰਘ (1896-1974) ਇੱਕ ਪੰਜਾਬੀ ਸਾਹਿਤਕਾਰ ਸੀ। ਉਹ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਭਾਈ ਵੀਰ ਸਿੰਘ ਦਾ ਭਰਾ ਸੀ। ਦੇਹਰਾਦੂਨ ਸਥਿਤ ਡਾ. ਬਲਬੀਰ ਸਿੰਘ ਮੈਮੋਰੀਅਲ ਲਾਇਬ੍ਰੇਰੀ ਵਿੱਚ ਸੰਸਕ੍ਰਿਤ, ਪ੍ਰਾਕਿਰਤ, ਹਿੰਦੀ, ਫਾਰਸੀ ਅਤੇ ਉਰਦੂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਤ ਅਤੇ ਸਿੱਖ ਅਧਿਐਨ, ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ, ਭਾਰਤ ਦੀਆਂ ਵੱਖ-ਵੱਖ ਧਾਰਮਿਕ ਪਰੰਪਰਾਵਾਂ ਨਾਲ ਸੰਬੰਧਿਤ ਲਗਭਗ 10,000 ਦੁਰਲੱਭ ਪੁਸਤਕਾਂ ਉਪਲਬਧ ਹਨ। ਨਿਰੁਕਤ ਸ੍ਰੀ ਗੁਰੂ ਗਰੰਥ ਸਾਹਿਬ ਉਸ ਦਾ ਸ਼ੁਰੂ ਕੀਤਾ ਇੱਕ ਸ਼ਾਹਕਾਰ ਸਾਹਿਤ ਪਰੋਜੈਕਟ ਹੈ ਜਿਸ ਨੂੰ ਉਸ ਦੇ ਮਰਨ ਉੱਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਪਨਾ ਲਿਆ ਹੈ।

ਭਾਈ ਵੀਰ ਸਿੰਘ ਮੈਮੋਰੀਅਲ ਘਰ

ਭਾਈ ਵੀਰ ਸਿੰਘ ਮੈਮੋਰੀਅਲ ਘਰ ਲੌਰੈਂਸ ਰੋਡ, ਅੰਮ੍ਰਿਤਸਰ ਵਿੱਚ ਸਥਿਤ ਹੈ। ਇਹ ਘਰ ਭਾਈ ਵੀਰ ਸਿੰਘ ਦੀ ਮਹਾਨਤਾ ਨੂੰ ਮਾਨਤਾ ਦੇਂਦੇ ਹੋਏ ਭਾਰਤ ਸਰਕਾਰ ਦੀ ਸਹਾਇਤਾ ਨਾਲ ਉਹਨਾਂ ਦੀ ਯਾਦਗਾਰ ਵਜੌਂ ਸੰਭਾਲਿਆ ਜਾ ਰਿਹਾ ਹੈ।

ਭਾਈ ਵੀਰ ਸਿੰਘ ਸਾਹਿਤ ਸਦਨ

ਭਾਈ ਵੀਰ ਸਿੰਘ ਸਾਹਿਤ ਸਦਨ ਦੀ ਸਥਾਪਨਾ 1958 ’ਚ ਨਵੀਂ ਦਿੱਲੀ ਵਿਚ ਗੋਲ ਮਾਰਕੀਟ ਵਿਖੇ ਹੋਈ ਸੀ।

ਇਸ ਦਾ ਨੀਂਹ ਪੱਥਰ 1972 ’ਚ ਤਤਕਾਲੀ ਰਾਸ਼ਟਰਪਤੀ ਸ੍ਰੀ ਵੀ.ਵੀ. ਗਿਰੀ ਨੇ ਰੱਖਿਆ ਅਤੇ ਮੈਮੋਰੀਅਲ ਦਾ ਉਦਘਾਟਨ 1978 ’ਚ ਤਤਕਾਲੀ ਰਾਸ਼ਟਰਪਤੀ ਸ੍ਰੀ ਸੰਜੀਵਾ ਰੈਡੀ ਨੇ ਕੀਤਾ। ਨਵੀਂ ਦਿੱਲੀ ਵਿਚ ਗੋਲ ਮਾਰਕੀਟ ਵਿਖੇ ਸਦਨ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਦਨ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਸਾਹਿਤਕ—ਸÎਭਿਆਚਾਰਕ ਖੇਤਰ ’ਚ ਵਿਕਾਸ ਦੀਆਂ ਲੀਹਾਂ ’ਤੇ ਨਿਰੰਤਰ ਕਾਰਜਸ਼ੀਲ ਹੈ।

ਭਾਈ ਵੀਰ ਸਿੰਘ ਸਾਹਿਤ ਸਦਨ ਦੇ ਮੌਜੂਦਾ ਜਨਰਲ ਸਕੱਤਰ ਡਾ. ਰਘਬੀਰ ਸਿੰਘ ਅਤੇ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਸਨ।

੧੦ ਜੂਨ

10 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 161ਵਾਂ (ਲੀਪ ਸਾਲ ਵਿੱਚ 162ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 204 ਦਿਨ ਬਾਕੀ ਹਨ।

ਪੰਜਾਬੀ ਲੇਖਕ
ਨਾਵਲਕਾਰ
ਕਵੀ
ਔਰਤ ਲੇਖਕ
ਸੂਫੀ ਲੇਖਕ
ਕਹਾਣੀਕਾਰ
ਗ਼ਜ਼ਲਗੋ
ਕਿੱਸਾਕਾਰ
ਵਾਰਾਂ ਅਤੇ ਜੰਗਨਾਮੇ
ਨਾਟਕਕਾਰ
ਡਾਕਟਰ ਲੇਖਕ
ਇਤਹਾਸਕਾਰ ਅਤੇ ਹੋਰ
ਹਾਸਰਸ ਲੇਖਕ
ਵਾਰਤਕ ਲੇਖਕ
ਅਨੁਵਾਦਿਕ
ਲੇਖਕ
ਆਲੋਚਕ
ਵਿਦੇਸ਼ੀ ਲੇਖਕ
ਨਿਬੰਧ ਲੇਖਕ
ਉਰਦੂ ਲੇਖਕ
ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ
ਪੰਜਾਬੀ
ਹਿੰਦੀ
ਉਰਦੂ

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.