ਬ੍ਰਾਜ਼ੀਲ

ਬ੍ਰਾਜ਼ੀਲ (ਪੁਰਤਗਾਲੀ: Brasil (ਬਰਾਸੀਲ)[8]), ਅਧਿਕਾਰਕ ਤੌਰ 'ਤੇ ਬ੍ਰਾਜ਼ੀਲ ਦਾ ਸੰਘੀ ਗਣਰਾਜ[9][10] (ਪੁਰਤਗਾਲੀ: República Federativa do Brasil,  ਸੁਣੋ ), ਦੱਖਣੀ ਅਮਰੀਕਾ ਮਹਾਂਦੀਪ ਅਤੇ ਲਾਤੀਨੀ ਅਮਰੀਕਾ ਖੇਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ; ਖੇਤਰਫਲ ਅਤੇ ਅਬਾਦੀ (19.3 ਕਰੋੜ ਤੋਂ ਵੀ ਵੱਧ) ਦੋਵੇਂ ਪੱਖੋਂ।[4][11] ਅਮਰੀਕਾ ਦਾ ਇਕੱਲਾ ਪੁਰਤਗਾਲੀ ਬੋਲਣ ਵਾਲਾ ਦੇਸ਼ ਹੈ।[11]

ਪੂਰਬ ਵੱਲ ਅੰਧ ਮਹਾਂਸਾਗਰ ਨਾਲ ਘਿਰੇ ਹੋਏ ਇਸ ਦੇਸ਼ ਦੀ ਕੁੱਲ ਤਟਰੇਖਾ 7,941 ਕਿ.ਮੀ. (4,655 ਮੀਲ) ਹੈ।[11] ਇਸਦੀਆਂ ਹੱਦਾਂ ਉੱਤਰ ਵੱਲ ਵੈਨੇਜ਼ੁਏਲਾ, ਗੁਇਆਨਾ, ਸੂਰੀਨਾਮ ਅਤੇ ਫ਼ਰਾਂਸੀਸੀ ਵਿਦੇਸ਼ੀ ਖੇਤਰ ਫ਼ਰਾਂਸੀਸੀ ਗੁਇਆਨਾ ਨਾਲ਼, ਉੱਤਰ-ਪੱਛਮ ਵੱਲ ਕੋਲੰਬੀਆ ਨਾਲ, ਪੱਛਮ ਵੱਲ ਪੇਰੂ ਅਤੇ ਬੋਲੀਵੀਆ, ਦੱਖਣ-ਪੱਛਮ ਵੱਲ ਪੈਰਾਗੁਏ ਅਤੇ ਅਰਜਨਟੀਨਾ ਅਤੇ ਦੱਖਣ ਵਿੱਚ ਉਰੂਗੁਏ ਨਾਲ ਲੱਗਦੀਆਂ ਹਨ। ਬ੍ਰਾਜ਼ੀਲੀਆਈ ਰਾਜਖੇਤਰ ਵਿੱਚ ਬਹੁਤ ਸਾਰੇ ਟਾਪੂ ਪੈਂਦੇ ਹਨ, ਜਿਵੇਂ ਕਿ ਫ਼ੇਰਨਾਂਦੋ ਡੇ ਨੋਰੋਨਾ, ਰੋਕਾਸ ਮੂੰਗ-ਪਹਾੜ, ਸੇਂਟ ਪੀਟਰ ਅਤੇ ਪਾਲ ਪੱਥਰ ਅਤੇ ਤਰਿੰਦਾਦੇ ਅਤੇ ਮਾਰਤਿਮ ਵਾਸ।[11] ਏਕੁਆਡੋਰ ਅਤੇ ਚਿਲੇ ਤੋਂ ਛੁੱਟ ਇਸਦੀਆਂ ਹੱਦਾਂ ਦੱਖਣੀ ਅਮਰੀਕਾ ਦੇ ਹਰੇਕ ਦੇਸ਼ ਨਾਲ ਲੱਗਦੀਆਂ ਹਨ।

ਬ੍ਰਾਜ਼ੀਲ ਦਾ ਸੰਘੀ ਗਣਰਾਜ
República Federativa do Brasil
(ਪੁਰਤਗਾਲੀ)
ਬ੍ਰਾਜ਼ੀਲ ਦਾ ਝੰਡਾ ਬ੍ਰਾਜ਼ੀਲ ਦੀ Coat of arms
ਝੰਡਾ Coat of arms
ਨਆਰਾ: "Ordem e Progresso"
(ਪੁਰਤਗਾਲੀ)
(ਪੰਜਾਬੀ: "ਜੁਗਤ ਅਤੇ ਤਰੱਕੀ")
ਐਨਥਮ: 

Hino Nacional Brasileiro
(ਪੁਰਤਗਾਲੀ)
(ਪੰਜਾਬੀ: ਬ੍ਰਾਜ਼ੀਲੀਆਈ ਰਾਸ਼ਟਰੀ ਗੀਤ)
ਰਾਸ਼ਟਰੀ ਮੋਹਰ
Selo Nacional do Brasil
(ਪੁਰਤਗਾਲੀ)
(ਪੰਜਾਬੀ: "ਬ੍ਰਾਜ਼ੀਲ ਦੀ ਰਾਸ਼ਟਰੀ ਮੋਹਰ")
National Seal of Brazil (color)
BRA orthographic
ਰਾਜਧਾਨੀਬ੍ਰਾਜ਼ੀਲੀਆ
15°47′S 47°52′W / 15.783°S 47.867°W
ਸਭ ਤੋਂ ਵੱਡਾ ਸ਼ਹਿਰ ਸਾਓ ਪਾਓਲੋ
ਐਲਾਨ ਬੋਲੀਆਂ ਪੁਰਤਗਾਲੀ[1]
ਜ਼ਾਤਾਂ (2010[2]) 47.73% ਗੋਰੇ
43.13% ਭੂਰੇ (ਬਹੁ-ਨਸਲੀ)
7.61% ਕਾਲੇ
1.09% ਏਸ਼ੀਆਈ
0.43% ਅਮੇਰਭਾਰਤੀ
ਡੇਮਾਨਿਮ ਬ੍ਰਾਜ਼ੀਲੀਆਈ
ਸਰਕਾਰ ਸੰਘੀ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ
 •  ਰਾਸ਼ਟਰਪਤੀ ਡਿਲਮਾ ਰੂਸੈਫ਼ (ਮਜ਼ਦੂਰ ਪਾਰਟੀ)
 •  ਉਪ-ਰਾਸ਼ਟਰਪਤੀ ਮਿਚੇਲ ਤੇਮੇਰ (ਬ੍ਰਾਜ਼ੀਲੀਆਈ ਜਮਹੂਰੀਅਤ ਲਹਿਰ ਪਾਰਟੀ)
 •  ਡਿਪਟੀਆਂ ਦੇ ਸਦਨ ਦਾ ਮੁਖੀ ਮਾਰਕੋ ਮਾਈਆ (ਮਜ਼ਦੂਰ ਪਾਰਟੀ)
 •  ਸੈਨੇਟ ਦਾ ਮੁਖੀ ਹੋਜ਼ੇ ਸਾਰਨੀ (ਬ੍ਰਾਜ਼ੀਲੀਆਈ ਜਮਹੂਰੀਅਤ ਲਹਿਰ ਪਾਰਟੀ)
 •  ਸਰਬ-ਉੱਚ ਸੰਘੀ ਕੋਰਟ ਦਾ ਮੁਖੀ ਆਈਰੇਸ ਬਰੀਤੋ
ਕਾਇਦਾ ਸਾਜ਼ ਢਾਂਚਾ ਰਾਸ਼ਟਰੀ ਕਾਂਗਰਸ
 •  ਉੱਚ ਮਜਲਸ ਸੰਘੀ ਸਮਿਤੀ
 •  ਹੇਠ ਮਜਲਸ ਡਿਪਟੀਆਂ ਦਾ ਸਦਨ
ਸੁਤੰਤਰਤਾ ਪੁਰਤਗਾਲ, ਬ੍ਰਾਜ਼ੀਲ ਅਤੇ ਅਲਗਾਰਵੇਸ ਦੀ ਸੰਯੁਕਤ ਰਾਜਸ਼ਾਹੀ ਤੋਂ
 •  ਘੋਸ਼ਣਾ 7 ਸਤੰਬਰ 1822 
 •  ਮਾਨਤਾ ਪ੍ਰਾਪਤੀ 29 ਅਗਸਤ 1825 
 •  ਗਣਰਾਜ 15 ਨਵੰਬਰ 1889 
 •  ਵਰਤਮਾਨ ਸੰਵਿਧਾਨ 5 ਅਕਤੂਬਰ 1988 
ਰਕਬਾ
 •  Total 85,14,877 km2 (5th)
32,87,597 sq mi
 •  ਪਾਣੀ (%) 0.65
ਅਬਾਦੀ
 •  2012[4] ਅੰਦਾਜਾ 193,946,886
 •  2010 ਮਰਦਮਸ਼ੁਮਾਰੀ 190,732,694[3] (5ਵਾਂ)
 •  ਗਾੜ੍ਹ 22/km2 (182ਵਾਂ)
57/sq mi
GDP (PPP) 2011 ਅੰਦਾਜ਼ਾ
 •  ਕੁੱਲ $2.294 ਟ੍ਰਿਲੀਅਨ[5] (7ਵਾਂ)
 •  ਫ਼ੀ ਸ਼ਖ਼ਸ $11,769[5] (75ਵਾਂ)
GDP (ਨਾਂ-ਮਾਤਰ) 2011 ਅੰਦਾਜ਼ਾ
 •  ਕੁੱਲ $2.493 ਟ੍ਰਿਲੀਅਨ[5] (6ਵਾਂ)
 •  ਫ਼ੀ ਸ਼ਖ਼ਸ $12,788[5] (53ਵਾਂ)
ਜੀਨੀ (2012)51.9[6]
Error: Invalid Gini value
HDI (2011)0.718[7]
Error: Invalid HDI value · 84ਵਾਂ
ਕਰੰਸੀ ਰਿਆਲ (R$) (BRL)
ਟਾਈਮ ਜ਼ੋਨ ਬ੍ਰਾਜ਼ੀਲੀਆਈ ਸਮਾਂ (UTC−2 to −4)
 •  ਗਰਮੀਆਂ (DST) ਬ੍ਰਾਜ਼ੀਲੀਆਈ ਗਰਮ-ਰੁੱਤੀ ਸਮਾਂ (UTC−2 to −4)
ਤਰੀਕ ਲਿਖਣ ਦਾ ਫ਼ੋਰਮੈਟ ਦਦ/ਮਮ/ਸਸਸਸ
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ +55
ਇੰਟਰਨੈਟ TLD .br

ਨਾਂ

ਬ੍ਰਾਜ਼ੀਲ ਦਾ ਨਾਂ ਬ੍ਰਾਜ਼ੀਲ ਇਥੋਂ ਦੇ ਇੱਕ ਰੁੱਖ ਬ੍ਰਾਜ਼ੀਲਵੁੱਡ ਦੇ ਨਾਂ ਤੇ ਹੈ ਜਿਹੜਾ ਇਹਦੇ ਤੱਟੀ ਖੇਤਰਾਂ ਤੇ ਬੇਹੱਦ ਹੁੰਦਾ ਹੈ।[12] ਬ੍ਰਾਜ਼ੀਲ ਪੁਰਤਗੇਜ਼ੀ ਬੋਲੀ ਦਾ ਸ਼ਬਦ ਏ ਜਿਸਦਾ ਮਤਲਬ ਹੈ ਅੰਗਾਰ ਵਰਗਾ ਰੱਤਾ। ਏਸ ਰੁੱਖ ਤੋਂ ਗੂੜਾ ਰੱਤਾ ਰੰਗ ਬਣਦਾ ਹੈ ਜਿਸਦੀ ਯੂਰਪੀ ਲੋਕਾਂ ਨੂੰ ਕੱਪੜਾ ਰੰਗਣ ਲਈ ਲੋੜ ਸੀ।[13] ਇਹ ਇੱਕ ਮਹਿੰਗੀ ਜਿਨਸ ਸੀ ਤੇ ਇਹ ਬ੍ਰਾਜ਼ੀਲ ਤੋਂ ਲਿਆਈ ਜਾਣ ਵਾਲੀ ਪਹਿਲੀ ਜਿਨਸ ਸੀ। ਇਥੋਂ ਦੇ ਦੇਸੀ ਲੋਕਾਂ ਨੇ ਇਸ ਰੁੱਖ ਦੀ ਕਾਫੀ ਬਿਜਾਈ ਕੀਤੀ, ਜਿਸਦੇ ਬਦਲੇ ਉਹ ਯੂਰਪੀ ਜਿਨਸਾਂ ਲੈਂਦੇ ਸਨ।[14] ਪੁਰਤਗਾਲ ਦੇ ਰਿਕਾਰਡ ਵਿਚ ਦੇਸ ਦਾ ਨਾਂ ਪਾਕ ਸਲੀਬਵਾਲਾ ਦੇਸ (Terra da Santa Cruz) ਸੀ[15] ਪਰ ਯੂਰਪੀ ਜ਼ਹਾਜ਼ਾਂ ਵਾਲੇ ਤੇ ਵਪਾਰੀ ਇਹਨੂੰ ਬ੍ਰਾਜ਼ੀਲ ਦਾ ਦੇਸ (Terra do Brasil) ਬ੍ਰਾਜ਼ੀਲ ਦੇ ਵਪਾਰ ਸਦਕਾ ਕਹਿੰਦੇ ਸਨ।ਹਵਾਲੇ ਵਿੱਚ ਗਲਤੀ:Invalid <ref> tag; invalid names, e.g. too many ਗੁਰਾਣੀ ਬੋਲੀ ਵਿਚ ਜਿਹੜੀ ਕਿ ਪੈਰਾਗੁਆ ਦੀ ਇੱਕ ਸਰਕਾਰੀ ਬੋਲੀ ਏ, ਬ੍ਰਾਜ਼ੀਲ ਨੂੰ 'ਪਿੰਡੋਰਾਮਾ' ਕਿਹਾ ਗਿਆ ਹੈ। ਇਹ ਦੇਸੀ ਲੋਕਾਂ ਦਾ ਏਸ ਥਾਂ ਨੂੰ ਦਿੱਤਾ ਗਿਆ ਨਾਂ ਹੈ ਜਿਸ ਦਾ ਮਤਲਬ ਹੈ ਤਾੜ ਦੇ ਰੁੱਖਾਂ ਦਾ ਦੇਸ਼।[16]

ਇਤਿਹਾਸ

ਸਭ ਤੋਂ ਪੁਰਾਣੇ ਭਾਂਡੇ ਜਿਹੜੇ ਪੱਛਮੀ ਅਰਧਗੋਲੇ ਵਿਚੋਂ ਮਿਲੇ ਹਨ ਉਹ 8000 ਵਰੇ ਪੁਰਾਣੇ ਹਨ ਤੇ ਇਹ ਐਮੇਜ਼ਨ ਦੇ ਬੇਸਿਨ ਵਿੱਚ ਸੰਤਾਰਮ ਤੋਂ ਮਿਲੇ ਹਨ ਤੇ ਇਸ ਗਲ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਵੇਲਿਆਂ ਤੋਂ ਈ ਬ੍ਰਾਜ਼ੀਲ ਵਿਚ ਮਨੁੱਖ ਰਹਿੰਦਾ ਸੀ।[17] ਇਹ ਥਾਂ ਅਣਗਿਣਤ ਵੱਖ ਵੱਖ ਕਬੀਲਿਆਂ ਦੀ ਰਹਿਣ ਥਾਂ ਸੀ ਜਿਹੜੇ ਉਥੇ 10،000 ਦੇ ਨੇੜੇ ਵਰ੍ਹਿਆਂ ਤੋਂ ਰਹਿ ਰਹੇ ਸਨ ਤੇ ਉਹਨਾਂ ਦੇ ਸਭ ਤੋਂ ਪੁਰਾਣੇ ਨਿਸ਼ਾਨ ਮਨਾਸ ਗੈਰਆਇਸ ਦੇ ਪਹਾੜੀ ਥਾਂ ਵਿਚ ਵੇਖੇ ਜਾ ਸਕਦੇ ਹਨ।[18] ਅੱਜਕਲ੍ਹ ਦੇ ਬ੍ਰਾਜ਼ੀਲ ਵਿਚ 2000 ਦੇ ਨੇੜੇ ਪੁਰਾਣੇ ਕਬੀਲੇ ਮਿਲਦੇ ਹਨ ਜਿਹੜੇ ਸ਼ਿਕਾਰ, ਮੱਛੀਆਂ ਫੜ ਕੇ ਤੇ ਹੋਰ ਪੱਖੀ ਵਾਸੀ ਕੰਮ ਕਰ ਕੇ ਗੁਜ਼ਾਰਾ ਕਰਦੇ ਹਨ।

ਪੁਰਤਗੇਜ਼ੀ ਬਸਤੀਆਂ

ਦੇਸ ਬ੍ਰਾਜ਼ੀਲ ਨੂੰ 22 ਅਪ੍ਰੈਲ 1500 ਚ ਇਥੇ ਇੱਕ ਪੁਰਤਗਾਲੀ ਸਮੁੰਦਰੀ ਖੋਜੀ ਪੈਡਰੋ ਅਲਵਾਰਸ ਕਬਰਾਲ ਨੇ ਪੁਰਤਗਾਲੀ ਸਲਤਨਤ ਲਈ ਹਥਿਆਇਆ।[19] ਪੁਰਤਗਾਲੀਆਂ ਦਾ ਇਥੇ ਪੱਥਰ ਜੁੱਗ ਦੇ ਲੌਕਾਂ ਨਾਲ਼ ਪਿਆ ਜਿਹੜੇ ਤੁਪੀ–ਗੁੱਰਾਨੀ ਪਰਿਵਾਰ ਦੀ ਬੋਲੀ ਬੋਲਦੇ ਸਨ ਤੇ ਆਪਸ ਵਿਚ ਲੜਦੇ ਰਹਿੰਦੇ ਸਨ।[20] ਭਾਵੇਂ ਪਹਿਲੀ ਪੁਰਤਗਾਲੀ ਬਸਤੀ 1532 ਵਿਚ ਸਥਾਪਤ ਕਰ ਲਈ ਗਈ ਸੀ ਪਰ ਅਸਲ ਵਿਚ 1534 ਤੋਂ ਉਥੇ ਪੁਰਤਗਾਲੀ ਬਸਤੀਕਰਨ ਦਾ ਅਸਰਦਾਰ ਕੰਮ ਸ਼ੁਰੂ ਹੋਇਆ। ਪੁਰਤਗਾਲ ਦੇ ਬਾਦਸ਼ਾਹ ਨੇ ਬ੍ਰਾਜ਼ੀਲ ਦੇ ਕੁੱਲ ਇਲਾਕੇ ਨੂੰ ਪੰਦਰਾਂ ਪ੍ਰਾਈਵੇਟ ਅਤੇ ਖੁਦਮੁਖਤਿਆਰ ਕਪਤਾਨੀ ਕਲੋਨੀਆਂ ਵਿੱਚ ਵੰਡ ਦਿੱਤਾ।[21][22] ਪਰ ਇਹ ਵਿਕੇਂਦਰੀਕਰਨ ਸਮਸਿਆ ਸਾਬਤ ਹੋਇਆ ਅਤੇ 1549 ਨੂੰ ਪੁਰਤਗਾਲ ਦੇ ਬਾਦਸ਼ਾਹ ਨੇ ਇਸਨੂੰ ਮੁੜ ਇੱਕ ਕਰਕੇ ਇਥੇ ਇੱਕ ਗਵਰਨਰ ਜਨਰਲ ਲਾ ਦਿੱਤਾ।[22][23] ਦੇਸੀ ਕਬੀਲਿਆਂ ਨੂੰ ਪੁਰਤਗਾਲੀਆਂ ਨੇ ਆਪਣੇ ਆਪ ਵਿੱਚ ਜਜ਼ਬ ਕਰ ਲਿਆ। ਕੁਝ ਨੂੰ ਗ਼ੁਲਾਮ ਬਣਾ ਲਿਆ ਅਤੇ ਕੁਝ ਯੂਰਪੀ ਰੋਗਾਂ ਦਾ ਮੁਕਾਬਲਾ ਨਾ ਕਰ ਸਕੇ ਤੇ ਮਰ ਖੱਪ ਗਏ। 16ਵੀਂ ਸਦੀ ਦੇ ਵਿਚਕਾਰ ਤਕ ਸ਼ੱਕਰ ਬ੍ਰਾਜ਼ੀਲ ਦੀ ਵੱਡੀ ਬਰਾਮਦ ਬਣ ਗਈ ਤੇ ਇਹਦੀ ਵਧੇਰੇ ਪੈਦਾਵਾਰ ਲਈ ਅਫ਼ਰੀਕਾ ਤੋਂ ਗ਼ੁਲਾਮ ਲਿਆਂਦੇ ਗਏ। ਪੁਰਤਗਾਲੀਆਂ ਨੇ ਹੌਲੀ ਹੌਲੀ ਆਲੇ ਦੁਆਲੇ ਦੀਆਂ ਫ਼ਰਾਂਸੀਸੀ, ਡਚ ਤੇ ਅੰਗਰੇਜ਼ੀ ਕਲੋਨੀਆਂ ਤੇ ਮੱਲ ਮਾਰ ਲਈ।

17ਵੀਂ ਸਦੀ ਦੇ ਅੰਤ ਤੇ ਸ਼ੱਕਰ ਦਾ ਕੰਮ ਥੋੜਾ ਰਹਿ ਗਿਆ ਪਰ ਉਸੇ ਵੇਲੇ ਉੱਥੇ ਸੋਨਾ ਲਭਣ ਲੱਗ ਗਿਆ ਤੇ ਇੰਜ ਉਥੇ ਲੋਕ ਵਸਦੇ ਰਹੇ। 1808 ਵਿਚ ਪੁਰਤਗਾਲ ਦਾ ਸ਼ਾਹੀ ਟੱਬਰ ਨੀਪੋਲੀਅਨ ਦੇ ਹੱਲੇ ਤੋਂ ਬਚਦਾ ਹੋਇਆ ਬਰਾਜ਼ੀਲ ਆ ਗਿਆ ਤੇ ਬਰਾਜ਼ੀਲ ਦਾ ਨਗਰ ਰੀਓ ਡੀ ਜੀਨਰੋ ਪੁਰਤਗੇਜ਼ੀ ਸਲਤਨਤ ਦੀ ਰਾਜਧਾਨੀ ਬਣ ਗਿਆ।

ਵਿਭਾਗ

ਬਰਾਜ਼ੀਲ ਦੇ 28 ਕੇਂਦਰੀ ਰਾਜ ਅਤੇ ਇੱਕ ਕੇਂਦਰੀ ਜ਼ਿਲਾ ਹੈ-

#ਏਕਰੀ 
#ਅਲਾਗੋਆਸ 
#ਅਮਾਪਾ 
#ਆਮੇਜੋਨਾਸ 
#ਬਹਿਆ 
#ਖੀਰਾ 
#ਏਸਪਿਰਿਤੋ ਸਾਂਤੋ 
#ਗੋਇਯਾਸ 
#ਮਰਾਂਹਾਓ 
#ਮਾਤੋ ਗਰੋਸੋ 
#ਮਾਤੋ ਗਰੋਸੋ ਦੋ ਸੁਲ 
#ਮਿਨਾਸ ਜੇਰੇਸ 
#ਪਾਰਿਆ 
#ਪਰੇਬਾ 
#ਪਰੇਨਾ 
#ਪੇਰਨਾਮਬੁਕੋ 
#ਪਿਆਉਈ 
#ਰਯੋ ਡਿ ਜੇਨੇਰੋ 
#ਰਯੋ ਗਰਾਂਡੋ ਦੋ ਨਾਰਟੇ 
#ਰਯੋ ਗਰਾਂਡੋ ਦੋ ਸੁਲ 
#ਰੋਂਡੋਨਿਆ 
#ਰੋਰੈਮਾ 
#ਸਾਂਤਾ ਕੈਟਰੀਨਾ 
#ਸਾਓ ਪਾਉਲੋ 
#ਸਰਜਿਪੇ 
#ਟੋਕੈਨਿਸ

ਪ੍ਰਸ਼ਾਸਕੀ ਵਿਭਾਗ

Brazil Labelled Map

ਸ਼ਹਿਰ

ਬ੍ਰਾਜ਼ੀਲ ਦੇ ਜ਼ਿਆਦਾ ਆਬਾਦੀ ਵਾਲੇ ਸ਼ਹਿਰ
ਸਥਾਨ ਸ਼ਹਿਰ ਰਾਜ ਆਬਾਦੀ ਸਥਾਨ ਸ਼ਹਿਰ ਰਾਜ ਆਬਾਦੀ

border|120px ਸਾਓ ਪਾਓਲੋ

Rio de Janeiro Helicoptero 47 Feb 2006
ਰਿਓ ਦੇ ਜਨੀਇਰੋ

Elevador Lacerda Salvador Bahia
ਸਾਲਵਾਡੋਰ

١ ਸਾਉ ਪਾਓਲੋ ਸਾਉ ਪਾਓਲੋ 11.037.593 ١١ Porto Alegre ਰਿਓ ਗੁਰ ਇੰਡੋ ਦੋ ਸਿਲ 1.436.123
٢ ਰਿਓ ਡੀ ਜੀਨੀਰੋ ਰਿਓ ਡੀ ਜੀਨੀਰੋ ਰਾਜ 6.186.710 ١٢ Guarulhos São Paulo 1.299.283
٣ ਸਲਵਾਡੌਰ ਬਹਿਆ 2.998.056 ١٣ ਗੋਇਨੀਆ ਗੋਈ ਇਸ 1.281.975
٤ ਬ੍ਰਾਜ਼ੇਲੀਆ Distrito Federal 2.606.885 ١٤ Campinas São Paulo 1.064.669
٥ ਫੋਰਟਾਲੇਜ਼ਾ ਕੇਰਾ 2.505.552 ١٥ São Luís ਮਰਾਨਹਾਓ 997.098
٦ Belo Horizonte ਮਨਾਸ ਜੀਰੀਸ 2.452.617 ١٦ São Gonçalo ਰਿਓ ਡੀ ਜੀਨੀਰੋ ਰਾਜਿਆ 991.382
٧ ਕਰ ਤਬਾ ਪਰੀਨਾ 1.851.215 17 Maceió ਅਲਾਗਵਆਸ 936.314
٨ Manaus ਆਮੈਜ਼ ਵਿਨਾਸ 1.738.641 ١٨ Duque de Caxias ਰਿਓ ਡੀ ਜੀਨੀਰੋ ਰਾਜਿਆ 872.762
٩ Recife ਪੀਰਨਾਮਬਕੋ 1.561.659 ١٩ Nova Iguaçu Rio de Janeiro 865.089
١٠ Belém Pará 1.437.600 ٢٠ São Bernardo do Campo São Paulo 810.979
Fonte: IBGE, estimativa populacional 2009 População residente no Brasil em 2009: Publicação completa, Instituto Brasileiro de Geografia e Estatística (IBGE), 29 ਅਗਸਤ 2008,

Guarulhos e São Bernardo do Campo fazem parte da Região Metropolitana de São Paulo. Duque de Caxias, Nova Iguaçu e São Gonçalo (Rio de Janeiro) fazem parte da Região Metropolitana do Rio de Janeiro.

ਹਵਾਲੇ

  1. "Demographics". Brazilian Government. 2011. Retrieved 2011-10-08. (en)
  2. "Caracteristicas da População e dos Domicílios do Censo Demográfico 2010 — Cor ou raça" (PDF). Retrieved 2012-04-07.
  3. IBGE. Censo 2010: população do Brasil é de 190.732.694 pessoas.
  4. 4.0 4.1 IBGE. 2011 Population Projection
  5. 5.0 5.1 5.2 5.3 "Brazil". International Monetary Fund. Retrieved 2012-04-17.
  6. Country Comparison to the World: Gini Index – Brazil The World Factbook. Retrieved on 2012-04-03.
  7. UNDP Human Development Report 2011. "Table 1: Human development index 2011 and its components" (PDF). UNDP. Retrieved 2011-12-04.
  8. The European Portuguese pronunciation is IPA: [bɾɐˈziɫ]
  9. As on for example the national website.
  10. Mugnier, Clifford (January 2009). "Grids & Datums – Federative Republic of Brazil" (PDF). Archived from the original (PDF) on 2009-06-21.
  11. 11.0 11.1 11.2 11.3 "Geography of Brazil". Central Intelligence Agency. 2008. Retrieved 2008-06-03.
  12. Boris Fausto (1999). A Concise History of Brazil. Cambridge University Press. p. 9. ISBN 978-0-521-56526-4.
  13. Jon S. Vincent. Ph.D. (2003). Culture and Customs of Brazil. Greenwood Publishing Group. p. 36. ISBN 978-0-313-30495-8.
  14. Wayne E. Lee (2011). Empires and Indigenes: Intercultural Alliance, Imperial Expansion, and Warfare in the Early Modern World. NYU Press. p. 196. ISBN 978-0-8147-6527-2.
  15. Bonnier Corporation (1880). Popular Science. Bonnier Corporation. p. 493. ISSN 0161-7370.
  16. Jean de Léry (1990). History of a Voyage to the Land of Brazil, Otherwise Called America. University of California Press. p. 242. ISBN 978-0-520-91380-6.
  17. Science Magazine, 13 December 1991 http://www.sciencemag.org/content/254/5038/1621.abstract
  18. Robert M. Levine; John J. Crocitti (1999). The Brazil Reader: History, Culture, Politics. Duke University Press. pp. 11–. ISBN 978-0-8223-2290-0. Retrieved 12 December 2012.
  19. Boxer, p. 98.
  20. Boxer, p. 100.
  21. Boxer, pp. 100–101.
  22. 22.0 22.1 Skidmore, p. 27.
  23. Boxer, p. 101.
16 ਜੁਲਾਈ

16 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 197ਵਾਂ (ਲੀਪ ਸਾਲ ਵਿੱਚ 198ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 168 ਦਿਨ ਬਾਕੀ ਹਨ।

1946

1946 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

1950

1950 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

2016 ਓਲੰਪਿਕ ਖੇਡਾਂ

2016 ਉਲੰਪਿਕ ਖੇਡਾਂ ਜਿਹਨਾ ਨੂੰ XXXI ਓਲੰਪਿਕ ਖੇਡਾਂ ਜਾਂ ਰੀਓ 2016 ਖੇਡਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਮਹਾਕੁੰਭ 5 ਅਗਸਤ ਤੋਂ 21 ਅਗਸਤ, 2016 ਤੱਕ ਹੋਇਆ ਸੀ। ਇਸ ਵਿੱਚ 10,500 ਖਿਡਾਰੀਆਂ ਨੇ ਭਾਗ ਲਿਆ ਜਿਹੜੇ ਕਿ 206 ਦੇਸ਼ਾਂ ਦੇ ਖਿਡਾਰੀ ਸਨ।

ਇਨ੍ਹਾਂ ਖੇਡਾਂ ਵਿੱਚ ਅਮਰੀਕਾ ਸਭ ਤੋਂ ਵੱਧ ਤਮਗੇ ਜਿੱਤ ਕੇ ਪਹਿਲੇ ਸਥਾਨ 'ਤੇ ਰਿਹਾ।

ਅਰਜਨਟੀਨਾ

ਅਰਜਨਟੀਨਾ, ਅਧਿਕਾਰਕ ਤੌਰ 'ਤੇ ਅਰਜਨਟੀਨ ਗਣਰਾਜ, (ਸਪੇਨੀ: República Argentina) ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀ ਸਰਹੱਦ ਪੱਛਮ ਅਤੇ ਦੱਖਣ ਵੱਲ ਚਿਲੇ ਨਾਲ, ਉੱਤਰ ਵੱਲ ਬੋਲੀਵੀਆ ਅਤੇ ਪੈਰਾਗੁਏ ਨਾਲ ਅਤੇ ਉੱਤਰ-ਪੂਰਬ ਵੱਲ ਬ੍ਰਾਜ਼ੀਲ ਅਤੇ ਉਰੂਗੁਏ ਨਾਲ ਲੱਗਦੀ ਹੈ। ਇਹ ਅੰਟਾਰਕਟਿਕਾ ਦੇ ਹਿੱਸੇ, ਫ਼ਾਕਲੈਂਡ ਟਾਪੂ ਅਤੇ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਉੱਤੇ ਆਪਣਾ ਹੱਕ ਜਮਾਉਂਦਾ ਹੈ।

ਇਹ ਦੇਸ਼ 23 ਸੂਬਿਆਂ ਅਤੇ ਬੁਏਨਜ਼ ਆਇਰਸ ਦੇ ਖ਼ੁਦਮੁਖ਼ਤਿਆਰ ਸ਼ਹਿਰ, ਜੋ ਕਿ ਇਸ ਦੀ ਰਾਜਧਾਨੀ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਹੈ, ਦਾ ਸੰਘ ਹੈ। ਇਹ ਖੇਤਰਫਲ ਵਜੋਂ ਦੁਨੀਆਂ ਦਾ ਅੱਠਵਾਂ ਸਭ ਤੋਂ ਵੱਡਾ ਦੇਸ਼ ਹੈ ਅਤੇ ਸਪੇਨੀ ਬੋਲਣ ਵਾਲੇ ਦੇਸ਼ਾਂ 'ਚੋਂ ਸਭ ਤੋਂ ਵੱਡਾ ਦੇਸ਼ ਹੈ। ਇਹ ਸੰਯੁਕਤ ਰਾਸ਼ਟਰ, ਮੇਰਕੋਸੂਰ, ਦੱਖਣੀ ਅਮਰੀਕੀ ਰਾਸ਼ਟਰ ਸੰਘ, ਇਬੇਰੋ-ਅਮਰੀਕੀ ਰਾਸ਼ਟਰ ਸੰਗਠਨ, ਵਿਸ਼ਵ ਬੈਂਕ ਸਮੂਹ, ਅਤੇ ਵਿਸ਼ਵ ਵਪਾਰ ਸੰਗਠਨ ਦਾ ਸੰਸਥਾਪਕ ਮੈਂਬਰ ਹੈ ਅਤੇ G-15 ਅਤੇ G-20 ਦੇ ਪ੍ਰਧਾਨ ਅਰਥ-ਪ੍ਰਬੰਧਾਂ 'ਚੋਂ ਇੱਕ ਹੈ। ਇੱਕ ਮੰਨੀ-ਪ੍ਰਮੰਨੀ ਖੇਤਰੀ ਸ਼ਕਤੀ ਅਤੇ ਮੱਧਵਰਤੀ ਸ਼ਕਤੀ ਹੋਣ ਦੇ ਨਾਲ-ਨਾਲ ਇਹ ਦੇਸ਼ ਲਾਤੀਨੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ ਜਿਸਦਾ ਮਨੁੱਖੀ ਵਿਕਾਸ ਸੂਚਕ ਉੱਤੇ ਪਦ "ਬਹੁਤ ਉੱਚਾ" ਹੈ। ਲਾਤੀਨੀ ਅਮਰੀਕਾ ਵਿੱਚ ਇਸ ਦਾ ਬਰਾਏ ਨਾਮ ਪ੍ਰਤੀ ਵਿਅਕਤੀ ਸਮੁੱਚੀ ਘਰੇਲੂ ਉਪਜ ਪੱਖੋਂ ਸਥਾਨ ਪੰਜਵਾਂ ਅਤੇ ਖਰੀਦ ਸ਼ਕਤੀ ਸਮਾਨਤਾ ਪੱਖੋਂ ਪਹਿਲਾ ਹੈ। ਵਿਸ਼ਲੇਸ਼ਕਾਂ ਦੀ ਦਲੀਲ ਅਨੁਸਾਰ ਦੇਸ਼ ਕੋਲ "ਆਪਣੇ ਮੰਡੀ ਆਕਾਰ, ਵਿਦੇਸ਼ੀ ਪ੍ਰਤੱਖ ਨਿਵੇਸ਼ ਦੀ ਮਿਆਰ ਅਤੇ ਕੁੱਲ ਨਿਰਮਿਤ ਵਸਤਾਂ ਵਿੱਚੋਂ ਉੱਚ-ਤਕਨੀਕੀ ਨਿਰਯਾਤ ਦੀ ਪ੍ਰਤੀਸ਼ਤ ਕਾਰਨ ਭਵਿੱਖਤ ਤਰੱਕੀ ਦੀ ਨੀਂਹ ਹੈ" ਅਤੇ ਨਿਵੇਸ਼ਕਾਂ ਵੱਲੋਂ ਇਸਨੂੰ ਮੱਧਵਰਤੀ ਉਭਰਦੀ ਅਰਥਚਾਰਾ ਦਾ ਦਰਜਾ ਦਿੱਤਾ ਗਿਆ ਹੈ।

ਉਰੂਗੁਏ

ਉਰੂਗੁਏ, ਅਧਿਕਾਰਕ ਤੌਰ 'ਤੇ ਉਰੂਗੁਏ ਦਾ ਓਰਿਐਂਟਲ ਗਣਰਾਜ ਜਾਂ ਉਰੁਗੂਏ ਦਾ ਪੂਰਬੀ ਗਣਰਾਜ(ਸਪੇਨੀ: República Oriental del Uruguay), ਦੱਖਣੀ ਅਮਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿੱਤ ਇੱਕ ਦੇਸ਼ ਹੈ। ਇੱਥੇ 33 ਲੱਖ ਲੋਕਾਂ ਦੀ ਰਿਹਾਇਸ਼ ਹੈ ਜਿਸ ਵਿੱਚੋਂ 18 ਲੱਖ ਰਾਜਧਾਨੀ ਮਾਂਟੇਵਿਡੇਓ ਅਤੇ ਨਾਲ ਲੱਗਦੇ ਇਲਾਕੇ ਵਿੱਚ ਰਹਿੰਦੇ ਹਨ। ਅੰਦਾਜ਼ੇ ਅਨੁਸਾਰ ਇੱਥੋਂ ਦੇ 88% ਨਿਵਾਸੀ ਯੂਰਪੀ ਮੂਲ ਦੇ ਹਨ। 176,000 ਵਰਗ ਕਿ.ਮੀ. ਦੇ ਖੇਤਰਫ਼ਲ ਨਾਲ ਇਹ ਦੱਖਣੀ ਅਮਰੀਕਾ ਦਾ ਸੂਰੀਨਾਮ ਤੋਂ ਬਾਅਦ ਦੂਜਾ ਸਭ ਤੋਂ ਛੋਟਾ ਦੇਸ਼ ਹੈ।

ਕੋਲੋਨੀਅਲ ਡੇਲ ਸਾਕਰਾਮੇਂਤੋ (ਸੈਕਰਾਮੈਂਟੋ ਦੀ ਬਸਤੀ), ਜੋ ਕਿ ਇਸ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਯੂਰਪੀ ਬਸਤੀਆਂ 'ਚੋਂ ਇੱਕ ਹੈ, ਦੀ ਸਥਾਪਨਾ 1680 ਵਿੱਚ ਪੁਰਤਗਾਲੀਆਂ ਨੇ ਕੀਤੀ ਸੀ। ਮਾਂਟੇਵਿਡੇਓ ਦੀ ਸਥਾਪਨਾ ਸਪੇਨੀਆਂ ਵੱਲੋਂ ਇੱਕ ਫੌਜੀ-ਗੜ੍ਹ ਵਜੋਂ ਕੀਤੀ ਗਈ ਸੀ। ਇਸ ਦੇਸ਼ ਨੂੰ ਸੁਤੰਤਰਤਾ 1811-28 ਵਿਚਕਾਰ ਸਪੇਨ, ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਤਿੰਨ-ਤਰਫ਼ੇ ਦਾਅਵਿਆਂ ਨਾਲ ਜੱਦੋਜਹਿਦ ਕਰਨ ਤੋਂ ਬਾਅਦ ਹਾਸਲ ਹੋਈ ਸੀ। ਇਹ ਇੱਕ ਲੋਕਤੰਤਰੀ ਸੰਵਿਧਾਨਕ ਗਣਰਾਜ ਹੈ ਜਿਸਦਾ ਸਰਕਾਰ ਅਤੇ ਮੁਲਕ ਦਾ ਮੁਖੀ ਦੋਨੋਂ ਹੀ ਰਾਸ਼ਟਰਪਤੀ ਹੈ।

ਏਕੁਆਦੋਰ

ਏਕੁਆਦੋਰ, ਅਧਿਕਾਰਕ ਤੌਰ 'ਤੇ ਏਕੁਆਦੋਰ ਦਾ ਗਣਰਾਜ (ਸਪੇਨੀ: República del Ecuador ਜਿਸਦਾ ਅੱਖਰੀ ਅਰਥ ਹੈ "ਭੂ-ਮੱਧ ਰੇਖਾ"), ਦੱਖਣੀ ਅਮਰੀਕਾ ਵਿੱਚ ਇੱਕ ਪ੍ਰਤਿਨਿਧੀ ਲੋਕਤੰਤਰੀ ਗਣਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਕੋਲੰਬੀਆ, ਪੂਰਬ ਅਤੇ ਦੱਖਣ ਵੱਲ ਪੇਰੂ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਚਿਲੇ ਸਮੇਤ ਇਹ ਦੱਖਣੀ ਅਮਰੀਕਾ ਦੇ ਉਹਨਾਂ ਦੋ ਦੋਸ਼ਾਂ ਵਿੱਚੋ ਹੈ ਜਿਸਦੀ ਸਰਹੱਦ ਬ੍ਰਾਜ਼ੀਲ ਨਾਲ ਨਹੀਂ ਲੱਗਦੀ। ਪ੍ਰਸ਼ਾਂਤ ਮਹਾਂਸਾਗਰ 'ਚ ਸਥਿੱਤ ਗਾਲਾਪਾਗੋਸ ਟਾਪੂ, ਜੋ ਮੂਲ-ਧਰਤੀ ਤੋਂ ਤਕਰੀਬਨ 1000 ਕਿਮੀ (620 ਮੀਲ) ਪੱਛਮ ਵੱਲ ਨੂੰ ਹਨ, ਵੀ ਇਸੇ ਦੇਸ਼ 'ਚ ਹੀ ਹਨ।

ਕੋਲੰਬੀਆ

ਕੋਲੰਬੀਆ, ਅਧਿਕਾਰਕ ਤੌਰ 'ਤੇ ਕੋਲੰਬੀਆ ਦਾ ਗਣਰਾਜ (ਸਪੇਨੀ: República de Colombia ਰੇਪੂਵਲਿਕਾ ਦੇ ਕੋਲੋਂਵੀਆ) ਬੱਤੀ ਵਿਭਾਗਾਂ ਵਿੱਚ ਵੰਡਿਆ ਹੋਇਆ ਇੱਕ ਇਕਾਤਮਕ ਸੰਵਿਧਾਨਕ ਗਣਰਾਜ ਹੈ। ਇਹ ਦੱਖਣੀ ਅਮਰੀਕਾ ਦੇ ਉੱਤਰ-ਪੱਛਮ ਵਿੱਚ ਸਥਿੱਤ ਹੈ; ਇਸਦੀਆਂ ਹੱਦਾਂ ਉੱਤਰ-ਪੱਛਮ ਵੱਲ ਪਨਾਮਾ, ਉੱਤਰ ਵੱਲ ਕੈਰੀਬਿਆਈ ਸਾਗਰ, ਪੂਰਬ ਵੱਲ ਵੈਨੇਜ਼ੁਏਲਾ ਅਤੇ ਬ੍ਰਾਜ਼ੀਲ, ਦੱਖਣ ਵੱਲ ਏਕੁਆਡੋਰ ਅਤੇ ਪੇਰੂ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਕੋਲੰਬੀਆ ਖੇਤਰਫਲ ਪੱਖੋਂ ਦੁਨੀਆਂ ਦਾ 26ਵਾਂ ਅਤੇ ਦੱਖਣੀ ਅਮਰੀਕਾ ਦਾ ਚੌਥਾ (ਬ੍ਰਾਜ਼ੀਲ, ਅਰਜਨਟੀਨਾ ਅਤੇ ਪੇਰੂ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। 4.6 ਕਰੋੜ ਦੀ ਅਬਾਦੀ ਨਾਲ ਇਹ ਅਬਾਦੀ ਪੱਖੋਂ ਦੁਨੀਆਂ ਦਾ 27ਵਾਂ ਅਤੇ ਸਪੇਨੀ-ਭਾਸ਼ਾਈ ਜਗਤ ਦਾ ਦੂਜਾ (ਮੈਕਸੀਕੋ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆਂ ਦੀ ਦਰਮਿਆਨੀ ਸ਼ਕਤੀ ਹੈ ਅਤੇ ਲਾਤੀਨੀ ਅਮਰੀਕਾ ਦੀ ਚੌਥੀ ਅਤੇ ਦੱਖਣੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ। ਇਹ ਕਾਫ਼ੀ, ਫੁੱਲਾਂ, ਪੰਨਾ-ਰਤਨਾਂ, ਕੋਲਾ ਅਤੇ ਤੇਲ ਦਾ ਉਤਪਾਦਨ ਕਰਦਾ ਹੈ। ਇਹ ਪੈਦਾਵਾਰ ਇਸਦੇ ਅਰਥ-ਪ੍ਰਬੰਧ ਦਾ ਮੁੱਢਲਾ ਖੇਤਰ ਹੈ।

ਦੱਖਣੀ ਅਮਰੀਕਾ

ਦੱਖਣੀ ਅਮਰੀਕਾ ਧਰਤੀ ਦੇ ਪੱਛਮੀ ਅਰਧਗੋਲੇ 'ਚ ਪੈਂਦਾ ਇੱਕ ਮਹਾਂਦੀਪ ਹੈ, ਜਿਸਦਾ ਵਧੇਰਾ ਹਿੱਸਾ ਦੱਖਣੀ ਅਰਧਗੋਲੇ 'ਚ ਅਤੇ ਤੁਲਨਾਤਨਕ ਤੌਰ ਉੱਤੇ ਥੋੜ੍ਹਾ ਹਿੱਸਾ ਉੱਤਰੀ ਅਰਧਗੋਲੇ 'ਚ ਪੈਂਦਾ ਹੈ। ਇਸ ਮਹਾਂਦੀਪ ਨੂੰ ਅਮਰੀਕਾ ਮਹਾਂ-ਮਹਾਂਦੀਪ ਦਾ ਉਪ-ਮਹਾਂਦੀਪ ਵੀ ਗਿਣਿਆ ਜਾਂਦਾ ਹੈ।ਇਸ ਦੀਆਂ ਹੱਦਾਂ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ, ਪੂਰਬ ਅਤੇ ਉੱਤਰ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ ਅਤੇ ਉੱਤਰ-ਪੱਛਮ ਵੱਲ ਕੈਰੀਬਿਅਨ ਸਾਗਰ ਪੈਂਦਾ ਹੈ। ਇਸ ਮਹਾਂਦੀਪ ਵਿੱਚ ਬਾਰਾਂ ਸੁਤੰਤਰ ਦੇਸ਼— ਉਰੂਗੁਏ, ਅਰਜਨਟੀਨਾ, ਏਕੁਆਡੋਰ, ਸੂਰੀਨਾਮ, ਕੋਲੰਬੀਆ, ਗੁਇਆਨਾ, ਚਿਲੇ, ਪੇਰੂ, ਪੈਰਾਗੁਏ, ਬ੍ਰਾਜ਼ੀਲ, ਬੋਲੀਵੀਆ ਅਤੇ ਵੈਨੇਜ਼ੁਏਲਾ— ਅਤੇ ਫ਼੍ਰਾਂਸੀਸੀ ਗੁਈਆਨਾ, ਜੋ ਕਿ ਫ਼੍ਰਾਂਸ ਦਾ ਸਮੁੰਦਰੋਂ-ਪਾਰ ਇਲਾਕਾ ਹੈ, ਅਤੇ ਬਰਤਾਨੀਆ ਦਾ ਫ਼ਾਕਲੈਂਡ ਟਾਪੂ-ਸਮੂਹ ਹਨ। ਇਹਨਾਂ ਤੋਂ ਇਲਾਵਾ ਨੀਦਰਲੈਂਡ ਦਾ ਏਬੀਸੀ ਟਾਪੂ-ਸਮੂਹ ਵੀ ਇਸ ਦਾ ਹਿੱਸਾ ਮੰਨਿਆ ਜਾ ਸਕਦਾ ਹੈ। ਉਹਨਾਂ ਦੇਸ਼ਾਂ ਨੂੰ ਜਿਹਨਾਂ ਦੀ ਸਰਹੱਦ ਕੈਰੀਬਿਆਈ ਸਾਗਰ ਨੂੰ ਛੋਂਹਦੀ ਹੈ—ਕੋਲੰਬੀਆ, ਗੁਇਆਨਾ, ਸੂਰੀਨਾਮ, ਵੈਨੇਜ਼ੁਏਲਾ ਅਤੇ ਫ਼੍ਰਾਂਸੀਸੀ ਗੁਈਆਨਾ— ਨੂੰ ਕੈਰੀਬਿਆਈ ਦੱਖਣੀ ਅਮਰੀਕਾ ਵੀ ਕਿਹਾ ਜਾਂਦਾ ਹੈ।

ਦੱਖਣੀ ਅਮਰੀਕਾ ਦਾ ਖੇਤਰਫਲ 17,840,000 ਵਰਗ ਕਿਮੀ ਹੈ। 2005 ਵਿੱਚ ਇਸ ਦੀ ਅਬਾਦੀ ਦਾ ਅੰਦਾਜ਼ਾ 371,090,000 ਤੋਂ ਵੱਧ ਲਾਇਆ ਗਿਆ ਹੈ। ਇਹ ਖੇਤਰਫਲ ਪੱਖੋਂ ਚੌਥੇ (ਏਸ਼ੀਆ, ਅਫ਼ਰੀਕਾ ਅਤੇ ਉੱਤਰੀ ਅਮਰੀਕਾ ਮਗਰੋਂ) ਅਤੇ ਅਬਾਦੀ ਪੱਖੋਂ ਪੰਜਵੇਂ ਸਥਾਨ (ਏਸ਼ੀਆ, ਅਫ਼ਰੀਕਾ, ਯੂਰਪ ਅਤੇ ਉੱਤਰੀ ਅਮਰੀਕਾ ਮਗਰੋਂ) ਉੱਤੇ ਆਉਂਦਾ ਹੈ। ਅਮਰੀਕਾ ਸ਼ਬਦ 1507 ਵਿੱਚ ਨਕਸ਼ਾ-ਨਵੀਸਾਂ ਮਾਰਟਿਨ ਵਾਲਡਸੀਮੂਲਰ ਅਤੇ ਮੈਥਿਆਸ ਰਿੰਗਮਨ ਵੱਲੋਂ ਆਮੇਰਿਗੋ ਵੇਸਪੂਚੀ ਦੀ ਯਾਦ ਮਗਰੋਂ ਘੜਿਆ ਗਿਆ ਸੀ, ਜੋ ਇਹ ਸੁਝਾਅ ਦੇਣ ਵਾਲਾ ਪਹਿਲਾ ਯੂਰਪੀ ਸੀ ਕਿ ਯੂਰਪੀਆਂ ਵੱਲੋਂ ਲੱਭੀ ਗਈ ਨਵੀਂ ਭੋਂ ਭਾਰਤ ਨਹੀਂ ਸਗੋਂ ਇੱਕ ਨਵੀਂ ਥਾਂ ਹੈ ਜਿਸ ਤੋਂ ਯੂਰਪੀ ਅਨਜਾਣ ਹਨ।

ਦੱਖਣੀ ਕੋਨ

ਦੱਖਣੀ ਕੋਨ (ਸਪੇਨੀ: Cono Sur, ਪੁਰਤਗਾਲੀ: Cone Sul) ਇੱਕ ਭੂਗੋਲਕ ਖੇਤਰ ਹੈ ਜੋ ਮਕਰ ਰੇਖਾ ਤੋਂ ਦੱਖਣ ਵੱਲ ਦੱਖਣੀ ਅਮਰੀਕਾ ਦੇ ਸਭ ਤੋਂ ਦੱਖਣੀ ਇਲਾਕਿਆਂ ਦਾ ਬਣਿਆ ਹੋਇਆ ਹੈ। ਭਾਵੇਂ ਭੂਗੋਲਕ ਤੌਰ ਉੱਤੇ ਇਸ ਵਿੱਚ ਬ੍ਰਾਜ਼ੀਲ ਦੇ ਦੱਖਣੀ ਅਤੇ ਦੱਖਣ-ਪੂਰਬੀ ਸਾਓ ਪਾਓਲੋ ਰਾਜ ਦਾ ਕੁਝ ਹਿੱਸਾ ਆਉਂਦੇ ਹਨ ਪਰ ਰਾਜਸੀ ਭੂਗੋਲ ਦੇ ਪ੍ਰਸੰਗ ਵਿੱਚ ਇਸ ਕੋਨ ਵਿੱਚ ਰਿਵਾਇਤੀ ਤੌਰ ਉੱਤੇ ਅਰਜਨਟੀਨਾ, ਚਿਲੀ, ਪੈਰਾਗੁਏ ਅਤੇ ਉਰੂਗੁਏ ਸ਼ਾਮਲ ਹਨ। ਸਭ ਤੋਂ ਭੀੜੀ ਪਰਿਭਾਸ਼ਾ ਮੁਤਾਬਕ ਇਸ ਵਿੱਚ ਸਿਰਫ਼ ਅਰਜਨਟੀਨਾ, ਚਿਲੀ ਅਤੇ ਉਰੂਗੁਏ ਹੀ ਆਉਂਦੇ ਹਨ ਜਿਹਨਾਂ ਦੀਆਂ ਉੱਤਰ ਵੱਲ ਹੱਦਾਂ ਬ੍ਰਾਜ਼ੀਲ, ਪੈਰਾਗੁਏ, ਬੋਲੀਵੀਆ ਅਤੇ ਪੇਰੂ ਨਾਲ਼, ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਅਤੇ ਦੱਖਣ ਵੱਲ ਪ੍ਰਸ਼ਾਂਤ ਅਤੇ ਅੰਧ ਮਹਾਂਸਾਗਰ ਦੇ ਦੁਮੇਲ ਨਾਲ਼ ਲੱਗਦੀਆਂ ਹਨ।

ਪੇਰੂ

ਪੇਰੂ (ਸਪੇਨੀ: Perú; ਕੇਚੂਆ: Perú; ਆਈਮਾਰਾ: Piruw), ਅਧਿਕਾਰਕ ਤੌਰ ਉੱਤੇ ਪੇਰੂ ਦਾ ਗਣਰਾਜ (ਸਪੇਨੀ: República del Perú, ਰੇਪੂਬਲੀਕਾ ਡੇਲ ਪੇਰੂ), ਪੱਛਮੀ ਦੱਖਣੀ ਅਮਰੀਕਾ ਵਿੱਚ ਸਥਿੱਤ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਏਕੁਆਡੋਰ ਅਤੇ ਕੋਲੰਬੀਆ ਨਾਲ, ਪੂਰਬ ਵੱਲ ਬ੍ਰਾਜ਼ੀਲ, ਦੱਖਣ-ਪੂਰਬ ਵੱਲ ਬੋਲੀਵੀਆ, ਦੱਖਣ ਵੱਲ ਚਿਲੀ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ।

ਪੈਰਾਗੁਏ

ਪੈਰਾਗੁਏ, ਅਧਿਕਾਰਕ ਤੌਰ ਉੱਤੇ ਪੈਰਾਗੁਏ ਦਾ ਗਣਰਾਜ (ਸਪੇਨੀ: República del Paraguay ਰੇਪੂਵਲਿਕਾ ਦੇਲ ਪਾਰਾਗੁਆਏ, ਗੁਆਰਾਨੀ: Tetã Paraguái ਤੇਤਾ ਪਾਰਾਗੁਆਏ), ਦੱਖਣੀ ਅਮਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਦੱਖਣ ਅਤੇ ਦੱਖਣ-ਪੱਛਮ ਵੱਲ ਅਰਜਨਟੀਨਾ, ਪੂਰਬ ਅਤੇ ਉੱਤਰ-ਪੂਰਬ ਵੱਲ ਬ੍ਰਾਜ਼ੀਲ ਅਤੇ ਉੱਤਰ-ਪੂਰਬ ਬੋਲੀਵੀਆ ਨਾਲ ਲੱਗਦੀਆਂ ਹਨ। ਇਹ ਪੈਰਾਗੁਏ ਨਦੀ ਦੇ ਦੋਵੇਂ ਕੰਢਿਆਂ ਉੱਤੇ ਵਸਿਆ ਹੋਇਆ ਹੈ ਜੋ ਇਸ ਦੇ ਮੱਧ ਵਿੱਚੋਂ ਉੱਤਰ ਤੋਂ ਦੱਖਣ ਵੱਲ ਲੰਘਦੀ ਹੈ। ਦੱਖਣੀ ਅਮਰੀਕਾ ਵਿੱਚ ਕੇਂਦਰੀ ਸਥਿਤੀ ਹੋਣ ਕਾਰਨ ਇਸਨੂੰ ਕਈ ਵਾਰ Corazón de América ਭਾਵ ਅਮਰੀਕਾ ਦਾ ਦਿਲ ਕਿਹਾ ਜਾਂਦਾ ਹੈ।

ਫ਼ਰਾਂਸੀਸੀ ਗੁਈਆਨਾ

ਫ਼ਰਾਂਸੀਸੀ ਗੁਈਆਨਾ (ਫ਼ਰਾਂਸੀਸੀ: Guyane française; ਫ਼ਰਾਂਸੀਸੀ ਉਚਾਰਨ: ​[ɡɥijan fʁɑ̃sɛz]; ਅਧਿਕਾਰਕ ਤੌਰ ਉੱਤੇ ਸਿਰਫ਼ Guyane) ਦੱਖਣੀ ਅਮਰੀਕਾ ਦੇ ਉੱਤਰੀ ਅੰਧ ਮਹਾਂਸਗਰ ਦੇ ਨਾਲ਼ ਵਾਲੇ ਤਟ ਉੱਤੇ ਸਥਿੱਤ ਫ਼ਰਾਂਸ ਦਾ ਇੱਕ ਵਿਦੇਸ਼ੀ ਰਾਜਖੇਤਰ ਹੈ। ਇਸ ਦੀਆਂ ਹੱਦਾਂ ਦੋ ਦੇਸ਼ਾਂ ਨਾਲ਼ ਲੱਗਦੀਆਂ ਹਨ: ਪੂਰਬ ਅਤੇ ਦੱਖਣ ਵੱਲ ਬ੍ਰਾਜ਼ੀਲ ਅਤੇ ਪੱਛਮ ਵੱਲ ਸੂਰੀਨਾਮ ਨਾਲ਼।

ਫੀਫਾ ਵਿਸ਼ਵ ਕੱਪ

ਟੂਰਨਾਮੇਂਟ ਦੇ ਵਰਤਮਾਨ ਸਵਰੂਪ ਵਿੱਚ 32 ਦਲ ਭਾਗ ਲੈਂਦੇ ਹਨ ਅਤੇ ਪ੍ਰਤੀਸਪਰਧਾ ਦਾ ਪ੍ਰਬੰਧ ਮੇਜਬਾਨ ਦੇਸ਼ (ਜਾਂ ਦੇਸ਼ਾਂ) ਦੇ ਅੰਦਰ ਫੈਲੇ ਵੱਖਰਾ ਸਥਾਨਾਂ ਉੱਤੇ ਕੀਤਾ ਜਾਂਦਾ ਹੈ। ਇਹ ਮੁਕਾਬਲੇ ਲੱਗਭੱਗ ਇੱਕ ਮਹੀਨੇ ਚੱਲਦੀ ਹੈ ਅਤੇ ਇਸ ਪੜਾਅ ਨੂੰ ਬਹੁਤ ਕਰ ਕੇ ਵਿਸ਼ਵ ਕੱਪ ਦਾ ਫਾਇਨਲ ਕਿਹਾ ਜਾਂਦਾ ਹੈ, ਕਿਉਂਕਿ ਇਸਤੋਂ ਪਹਿਲਾਂ ਇੱਕ ਅਰਹਕ ਪੜਾਅ ਦੇ ਦੌਰਾਨ ਜੋ ਲੱਗਭੱਗ ਤਿੰਨ ਸਾਲਾਂ ਦੀ ਮਿਆਦ ਦਾ ਹੁੰਦਾ ਹੈ ਵੱਖਰਾ ਦਲ ਅੰਤਮ 32 ਵਿੱਚ (ਜਿਸ ਵਿੱਚ ਮੇਜਬਾਨ ਦੇਸ਼ ਸਮਿੱਲਤ ਹੁੰਦਾ ਹੈ), ਪਹੰਚਣ ਲਈ ਦੇ ਲਈ ਵੱਖਰਾ ਮੁਕਾਬਲੀਆਂ ਵਿੱਚ ਭਾਗ ਲੈਂਦੇ ਹਨ। ਫੀਫਾ ਵਿਸ਼ਵ ਕੱਪ ਦੁਨੀਆ ਵਿੱਚ ਸਭ ਤੋਂ ਜਿਆਦਾ ਵੇਖੀ ਜਾਣ ਵਾਲੀ ਖੇਲ ਕਸ਼ਮਕਸ਼ ਹੈ, ਅਤੇ ਇੱਕ ਅਨੁਮਾਨ ਦੇ ਅਨੁਸਾਰ 71.51 ਕਰੋਡ਼ ਲੋਕਾਂ ਨੇ 2006 ਦਾ ਅੰਤਮ ਕਸ਼ਮਕਸ਼ ਵੇਖੀ ਸੀ। ਹੁਣੇ ਤੱਕ ਆਜੋਜਿਤ 19 ਮੁਕਾਬਲੀਆਂ ਵਿੱਚ, ਸੱਤ ਦੇਸ਼ਾਂ ਨੇ ਇਹ ਖਿਤਾਬ ਜਿੱਤੀਆ ਹੈ। ਬ੍ਰਾਜ਼ੀਲ ਹੀ ਇੱਕਮਾਤਰ ਦੇਸ਼ ਹੈ ਜਿਨ੍ਹੇ ਹਰ ਵਿਸ਼ਵ ਕੱਪ ਵਿੱਚ ਭਾਗ ਲਿਆ ਹੈ ਅਤੇ ਇਹ ਖਿਤਾਬ ਪੰਜ ਵਾਰ ਜਿੱਤੀਆ ਹੈ। ਇਟਲੀ ਵਰਤਮਾਨ ਚੈੰਪਿਅਨ ਹਨ ਅਤੇ ਉਸਨੇ ਇਹ ਖਿਤਾਬ ਚਾਰ ਵਾਰ ਜਿੱਤੀਆ ਹੈ, ਜਰਮਨੀ ਨੇ ਤਿੰਨ ਵਾਰ, ਅਰਜਨਟੀਨਾ ਨੇ ਦੋ ਵਾਰ, ਉਰੁਗਵੇ (1930 ਦਾ ਖਿਤਾਬ), ਇੰਗਲੈਂਡ ਅਤੇ ਫ਼ਰਾਂਸ ਨੇ ਇੱਕ ਇੱਕ ਵਾਰ ਇਹ ਖਿਤਾਬ ਜਿੱਤੀਆ ਹੈ। ਸਭ ਤੋਂ ਹਾਲ ਦੇ ਵਿਸ਼ਵ ਕੱਪ ਦਾ ਪ੍ਰਬੰਧ 2006 ਵਿੱਚ ਜਰਮਨੀ ਵਿੱਚ ਕੀਤਾ ਗਿਆ ਸੀ। ਅਗਲਾ ਵਿਸ਼ਵ ਕੱਪ ਦੱਖਣ ਅਫਰੀਕਾ ਵਿੱਚ 11 ਜੂਨ ਵਲੋਂ 11 ਜੁਲਾਈ 2014 ਦਾ ਵਿਸ਼ਵ ਕੱਪ ਬ੍ਰਾਜ਼ੀਲ ਵਿੱਚ ਆਜੋਜਿਤ ਕੀਤਾ ਜਾਵੇਗਾ।

ਬੋਲੀਵੀਆ

ਬੋਲੀਵੀਆ, ਅਧਿਕਾਰਕ ਤੌਰ 'ਤੇ ਬੋਲੀਵੀਆ ਦਾ ਬਹੁ-ਕੌਮੀ ਮੁਲਕ (ਸਪੇਨੀ: Estado Plurinacional de Bolivia, ਕੇਚੂਆ: Bulivya Mamallaqta}}, ਆਈਮਾਰਾ: Wuliwya Suyu}}), ਦੱਖਣੀ ਅਮਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਬ੍ਰਾਜ਼ੀਲ, ਦੱਖਣ ਵੱਲ ਅਰਜਨਟੀਨਾ ਅਤੇ ਪੈਰਾਗੁਏ, ਦੱਖਣ-ਪੱਛਮ ਵੱਲ ਚਿਲੀ ਅਤੇ ਪੱਛਮ ਵੱਲ ਪੇਰੂ ਨਾਲ ਲੱਗਦੀਆਂ ਹਨ।

ਬ੍ਰਾਜ਼ੀਲੀ ਰਿਆਲ

ਰਿਆਲ (ਅੰਗਰੇਜ਼ੀ ਉਚਾਰਨ: /reɪˈɑːl/; ਬ੍ਰਾਜ਼ੀਲੀਆਈ ਪੁਰਤਗਾਲੀ: [ʁeˈaw]; ਬਹੁ. reais/ਰਿਆਈਸ) ਬ੍ਰਾਜ਼ੀਲ ਦੀ ਅਜੋਕੀ ਮੁਦਰਾ ਹੈ। ਇਹਦਾ ਨਿਸ਼ਾਨ R$ ਅਤੇ ISO ਕੋਡ BRL ਹੈ। ਇੱਕ ਰਿਆਲ ਵਿੱਚ 100 ਸਿੰਤਾਵੋ (ਸੌਵੇਂ ਹਿੱਸੇ) ਹੁੰਦੇ ਹਨ।

ਰੀਓ ਡੀ ਜਨੇਰੋ

ਰੀਓ ਡੀ ਜਨੇਰੋ (ਅੰਗਰੇਜ਼ੀ ਉਚਾਰਨ: /ˈriːoʊ deɪ ʒəˈnɛəroʊ/ ਜਾਂ /ˈriːoʊ dɪ dʒəˈnɛəroʊ/; ਪੁਰਤਗਾਲੀ ਉਚਾਰਨ: [ˈʁi.u dʒi ʒaˈnejɾu], January River), ਆਮ ਤੌਰ ਤੇ ਸਿਰਫ ਰਿਓ, ਰੀਓ ਡੀ ਜਨੇਰੋ ਰਾਜ ਦੀ ਰਾਜਧਾਨੀ, ਬ੍ਰਾਜ਼ੀਲ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਦੱਖਣੀ ਅਮਰੀਕਾ ਦਾ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਅਤੇ ਬਹੁਨਗਰੀ ਇਲਾਕਾ ਹੈ ਜਿਸਦੇ ਢੁਕਵੇਂ ਸ਼ਹਿਰ ਦੀ ਅਬਾਦੀ ਲਗਭਗ 63 ਲੱਖ ਹੈ ਜਿਸ ਕਰ ਕੇ ਇਹ ਅਮਰੀਕਾ ਮਹਾਂ-ਮਹਾਂਦੀਪ ਵਿੱਚ ਛੇਵਾਂ ਅਤੇ ਦੁਨੀਆਂ ਵਿੱਚ 26ਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਸ਼ੱਕਰ

ਸ਼ੱਕਰ, ਖੰਡ ਜਾਂ ਚੀਨੀ (C12H22O11) ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਮਿੱਠਾ ਕਾਰਬੋਹਾਈਡ੍ਰੇਟ ਪਦਾਰਥ ਹੈ। ਚੀਨੀ ਗੰਨੇ ਜਾਂ ਸ਼ਕਰਕੰਦੀ ਦੇ ਰਸ ਤੋਂ ਬਣਾਈ ਜਾਂਦੀ ਹੈ। ਖੰਡ ਗਲੂਕੋਸ (ਸ਼ੱਕਰ) ਇੱਕ ਰਵੇਦਾਰ ਹੈ। ਖੰਡ ਮੁੱਖ ਤੌਰ ਉੱਤੇ ਸੁਕਰੋਜ਼, ਲੈਕਟੋਜ਼, ਅਤੇ ਫਰੈਕਟੋਜ਼ ਆਦਿ ਕਿਸਮਾਂ ਦੇ ਰੂਪ ਵਿਚ ਪਾਈ ਜਾਂਦੀ ਹੈ। ਮਨੁੱਖ ਦੀਆਂ ਸੁਆਦ ਗ੍ਰਰੰਥੀਆਂ ਦਿਮਾਗ ਨੂੰ ਇਸ ਦਾ ਮਿੱਠਾ ਸੁਆਦ ਦੱਸਦੀਆਂ ਹਨ। ਮੁੱਖ ਤੌਰ ਉੱਤੇ ਚੀਨੀ ਗੰਨੇ (ਕਮਾਦ) ਅਤੇ ਚਕੁੰਦਰ ਤੋ ਬਣਾਈ ਜਾਂਦੀ ਹੈ। ਫਰੈਕਟੋਜ਼ ਖੰਡ, ਫ਼ਲਾ, ਸ਼ਹਿਦ, ਅਤੇ ਹੋਰ ਕੇਈ ਸਰੋਤਾਂ ਵਿੱਚ ਪਾਈ ਜਾਂਦੀ ਹੈ। ਖੰਡ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਟਾਈਪ -2 ਸ਼ੱਕਰ ਰੋਗ ਹੋਣ ਦੀ ਸੰਭਾਵਨਾ ਬਹੁਤ ਹੁੰਦੀ ਹੈ। ਇਸ ਤੋ ਇਲਾਵਾ ਮੋਟਾਪਾ ਅਤੇ ਦੰਦ ਖ਼ਰਾਬ ਹੁੰਦੇ ਹਨ। ਵਿਸ਼ਵ ਵਿੱਚ ਬ੍ਰਾਜ਼ੀਲ ਵਿੱਚ ਚੀਨੀ ਦੀ ਪ੍ਰਤੀ ਵਿਅਕਤੀ ਜ਼ਿਆਦਾਤਰ ਖਪਤ ਹੈ। ਜਦਕਿ ਭਾਰਤ ਇੱਕ ਦੇਸ਼ ਦੇ ਰੂਪ ਵਿੱਚ ਖੰਡ ਦੀ ਜ਼ਿਆਦਾਤਰ ਖਪਤ ਕਰਦਾ ਹੈ।

ਸੂਰੀਨਾਮ

ਸੂਰੀਨਾਮ, ਅਧਿਕਾਰਕ ਤੌਰ 'ਤੇ ਸੂਰੀਨਾਮ ਦਾ ਗਣਰਾਜ (ਡੱਚ: Republiek Suriname) ਦੱਖਣੀ ਅਮਰੀਕਾ ਦੇ ਉੱਤਰ ਵਿੱਚ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਪੂਰਬ ਵੱਲ ਫ਼੍ਰਾਂਸੀਸੀ ਗੁਇਆਨਾ, ਪੱਛਮ ਵੱਲ ਗੁਇਆਨਾ, ਦੱਖਣ ਵੱਲ ਬ੍ਰਾਜ਼ੀਲ ਅਤੇ ਉੱਤਰ ਵੱਲ ਅੰਧ-ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਨੂੰ ਸਭ ਤੋਂ ਪਹਿਲਾਂ ਬਰਤਾਨਵੀਆਂ ਵੱਲੋਂ ਬਸਤੀ ਬਣਾਇਆ ਗਿਆ ਸੀ ਅਤੇ ੧੬੬੭ ਵਿੱਚ ਡੱਚ ਲੋਕਾਂ ਨੇ ਇਸ 'ਤੇ ਕਬਜਾ ਕਰ ਲਿਆ ਜੋ ਇਸ ਉੱਤੇ ੧੯੫੪ ਤੱਕ ਡੱਚ ਗੁਇਆਨਾ ਵਜੋਂ ਪ੍ਰਸ਼ਾਸਨ ਕਰਦੇ ਰਹੇ। ਇਹ ਨੀਦਰਲੈਂਡ ਦੀ ਰਾਜਸ਼ਾਹੀ ਤੋਂ 25 ਨਵੰਬਰ 1975 ਨੂੰ ਅਜਾਦ ਹੋਇਆ। 1954 ਤੋਂ ਇਕਸਾਰਤਾ ਦੇ ਅਧਾਰ 'ਤੇ ਸੂਰੀਨਾਮ, ਨੀਦਰਲੈਂਡੀ ਐਂਟੀਲਜ਼ ਅਤੇ ਖ਼ੁਦ ਨੀਦਰਲੈਂਡ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਹਨ।

੧੬,੫੦੦ ਵਰਗ ਕਿ.ਮੀ. ਦੇ ਖੇਤਰਫਲ ਨਾਲ ਸੂਰੀਨਾਮ ਦੱਖਣੀ ਅਮਰੀਕਾ ਦਾ ਸਭ ਤੋਂ ਛੋਟਾ ਖੁਦਮੁਖਤਿਆਰ ਮੁਲਕ ਹੈ। (ਫ਼੍ਰਾਂਸੀਸੀ ਗੁਇਆਨਾ, ਜੋ ਇਸ ਤੋਂ ਛੋਟਾ ਅਤੇ ਘੱਟ ਅਬਾਦੀ ਵਾਲਾ ਹੈ, ਫ਼੍ਰਾਂਸ ਦਾ ਇੱਕ ਸਮੁੰਦਰੋਂ ਪਾਰ ਵਿਭਾਗ ਹੈ।) ਇਸਦੀ ਅਬਾਦੀ ਲਗਭਗ ੫੬੦,੦੦੦ ਹੈ ਜਿਹਨਾਂ ਵਿੱਚੋਂ ਬਹੁਤੇ ਦੇਸ਼ ਦੇ ਉੱਤਰੀ ਤੱਟ ਉੱਤੇ ਰਹਿੰਦੇ ਹਨ, ਜਿੱਥੇ ਇਸਦੀ ਰਾਜਧਾਨੀ ਪੈਰਾਮਰੀਬੋ ਸਥਿੱਤ ਹੈ।

ਦੱਖਣੀ ਅਮਰੀਕਾ ਦੇ ਖ਼ੁਦਮੁਖ਼ਤਿਆਰ ਅਤੇ ਮੁਥਾਜ ਦੇਸ਼
ਖ਼ੁਦਮੁਖ਼ਤਿਆਰ ਦੇਸ਼
ਮੁਥਾਜ ਰਾਜਖੇਤਰ

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.