ਪੱਛਮੀ ਯੂਰਪ

ਪੱਛਮੀ ਯੂਰਪ ਯੂਰਪੀ ਮਹਾਂਦੀਪ ਦੇ ਪੱਛਮੀ ਦੇਸ਼ਾਂ ਦਾ ਬਣਿਆ ਹੋਇਆ ਖੇਤਰ ਹੈ।

WesternEurope
ਸੱਭਿਆਚਾਰਕ ਪੱਛਮੀ ਯੂਰਪ ਦੀਆਂ ਵੱਖ-ਵੱਖ ਪਰਿਭਾਸ਼ਾਵਾਂ
ਇਹ ਵੀਡੀਓ ਐਕਸਪੀਡੀਸ਼ਨ 29 ਦੇ ਅਮਲੇ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿੱਚੋਂ ਪੱਛਮੀ ਯੂਰਪ ਉੱਤੋਂ ਲੰਘਦੇ ਵੇਲੇ ਬਣਾਈ।
ਇਹ ਵੀਡੀਓ ਐਕਸਪੀਡੀਸ਼ਨ 29 ਦੇ ਅਮਲੇ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿੱਚੋਂ ਪੱਛਮੀ ਯੂਰਪ ਤੋਂ ਕੇਂਦਰੀ ਭਾਰਤ ਵੱਲ ਲੰਘਦੇ ਵੇਲੇ ਬਣਾਈ।

ਸੰਯੁਕਤ ਰਾਸ਼ਟਰ ਦੀ ਪਰਿਭਾਸ਼ਾ

Europe subregion map UN geoscheme
ਸੰਯੁਕਤ ਰਾਸ਼ਟਰ ਅੰਕੜਾ ਵਿਭਾਗ ਵੱਲੋਂ ਅੰਕੜਾ ਪ੍ਰਬੰਧਾਂ ਲਈ ਵਰਤੇ ਜਾਂਦੇ ਖੇਤਰ (ਪੱਛਮੀ ਯੂਰਪ ਅਸਮਾਨੀ ਨੀਲੇ ਵਿੱਚ):      ਉੱਤਰੀ ਯੂਰਪ      ਪੱਛਮੀ ਯੂਰਪ      ਪੂਰਬੀ ਯੂਰਪ      ਦੱਖਣੀ ਯੂਰਪ

ਸੰਯੁਕਤ ਰਾਸ਼ਟਰ ਅੰਕੜਾ ਵਿਭਾਗ ਦੀ 2011 ਦੀ ਇੱਕ ਰਪਟ ਵਿੱਚ ਹੇਠ ਲਿਖੇ ਨੌਂ ਦੇਸ਼[1] ਸ਼ਾਮਲ ਹਨ:

  •  ਆਸਟਰੀਆ
  • ਫਰਮਾ:Country data ਬੈਲਜੀਅਮ
  • ਫਰਮਾ:Country data ਫ਼ਰਾਂਸ
  •  ਜਰਮਨੀ
  • ਫਰਮਾ:Country data ਲੀਖਟਨਸ਼ਟਾਈਨ
  • ਫਰਮਾ:Country data ਲਕਸਮਬਰਗ
  • ਫਰਮਾ:Country data ਮੋਨਾਕੋ
  • ਫਰਮਾ:Country data ਨੀਦਰਲੈਂਡ
  • ਫਰਮਾ:Country data ਸਵਿਟਜ਼ਰਲੈਂਡ

ਹਵਾਲੇ

  1. "Composition of macro geographical (continental) regions, geographical sub-regions, and selected economic and other groupings". United Nations Statistics Division. 2011-09-20. Retrieved 2012-07-19.
ਅੰਡੋਰਾ

ਅੰਡੋਰਾ, ਸਰਕਾਰੀ ਨਾਂ ਅੰਡੋਰਾ ਦੀ ਰਿਆਸਤ, ਦੱਖਣ-ਪੱਛਮੀ ਯੂਰਪ ਵਿੱਚ ਸਥਿਤ ਇੱਕ ਲੈਂਡਲੌਕਡ ਦੇਸ਼ ਹੈ। ਇਸਦੀ ਹੱਦ ਸਪੇਨ ਅਤੇ ਫਰਾਂਸ ਨਾਲ ਲਗਦੀ ਹੈ। ਇਹ ਯੂਰਪ ਦੇ ਵਿੱਚ 6ਵਾਂ ਸਭ ਤੋਂ ਛੋਟਾ ਦੇਸ਼ ਹੈ।

ਉੱਤਰੀ ਯੂਰਪ

ਉੱਤਰੀ ਯੂਰਪ ਯੂਰਪੀ ਮਹਾਂਦੀਪ ਦੇ ਉੱਤਰੀ ਹਿੱਸੇ ਜਾਂ ਖੇਤਰ ਨੂੰ ਕਿਹਾ ਜਾਂਦਾ ਹੈ। ਸੰਯੁਕਤ ਰਾਸ਼ਟਰ ਦੀ 2011 ਵਿੱਚ ਛਪੀ ਇੱਕ ਰਪਟ ਮੁਤਾਬਕ ਉੱਤਰੀ ਯੂਰਪ ਵਿੱਚ ਹੇਠ ਲਿਖੇ ਦਸ ਮੁਲਕ ਅਤੇ ਮੁਥਾਜ ਖੇਤਰ ਆਉਂਦੇ ਹਨ: ਡੈੱਨਮਾਰਕ (ਫ਼ਰੋ ਟਾਪੂ ਸਮੇਤ), ਇਸਤੋਨੀਆ, ਫ਼ਿਨਲੈਂਡ (ਅਲਾਂਡ ਸਮੇਤ), ਆਈਸਲੈਂਡ, ਆਇਰਲੈਂਡ, ਲਾਤਵੀਆ, ਲਿਥੁਆਨੀਆ, ਨਾਰਵੇ (ਸਵਾਲਬਾਰਡ ਅਤੇ ਜਾਨ ਮੇਅਨ), ਸਵੀਡਨ, ਅਤੇ ਸੰਯੁਕਤ ਬਾਦਸ਼ਾਹੀ (ਗਰਨਜ਼ੇ, ਮੈਨ ਟਾਪੂ ਅਤੇ ਜਰਸੀ ਸਮੇਤ)।

ਏਸ਼ੀਆ

ਏਸ਼ੀਆ ਆਕਾਰ ਅਤੇ ਜਨਸੰਖਿਆ ਦੋਵੇਂ ਪੱਖਾਂ ਤੋਂ ਇਸ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਹੈ। ਇਸ ਦੀ ਆਬਾਦੀ 4 ਅਰਬ ਹੈ, ਜੋ ਕਿ ਸੰਸਾਰ ਦੀ ਕੁੱਲ ਅਬਾਦੀ ਦਾ 60 ਫੀਸਦੀ ਆਬਾਦੀ ਹੈ। ਪੱਛਮ ਵਿੱਚ ੲਿਸਦੀਆਂ ਸੀਮਾਵਾਂ ਯੂਰਪ ਨਾਲ ਮਿਲਦੀਆਂ ਹਨ, ੲਿਨ੍ਹਾ ਦੋਵਾਂ ਵਿਚਕਾਰ ਕੋੲੀ ਸ਼ਪਸ਼ਟ ਸੀਮਾ ਨਿਰਧਾਰਿਤ ਨਹੀਂ ਹੈ, ਞਿਸ ਲੲੀ ੲੇਸ਼ੀਆ ਅਤੇ ਯੂਰਪ ਨੂੰ ਮਿਲਾ ਕੇ 'ਯੂਰੇਸ਼ਿਆ' ਵੀ ਕਿਹਾ ਜਾਂਦਾ ਹੈ।

ੲੇਸ਼ੀਆੲੀ ਮਹਾਂਦੀਪ ਭੂਮੱਧ ਸਾਗਰ, ਅੰਧ ਸਾਗਰ, ਆਰਕਟਿਕ ਮਹਾਂਸਾਗਰ, ਪ੍ਰਸ਼ਾਂਤ ਮਹਾਂਸਾਗਰ ਅਤੇ ਹਿੰਦ ਮਹਾਂਸਾਗਰ ਨਾਲ ਘਿਰਿਆ ਹੋੲਿਆ ਹੈ। ਕਾਕੇਸ਼ਸ ਪਰਬਤ ਲਡ਼ੀ ਅਤੇ ਯੂਰਾਲ ਪਰਬਤ, ਕੁਦਰਤੀ ਰੂਪ ਨਾਲ ੲੇਸ਼ੀਆ ਨੂੰ ਯੂਰਪ ਤੋਂ ਵੱਖ ਕਰਦੇ ਹਨ।

ਕੁਝ ਸਭ ਤੋਂ ਪ੍ਰਾਚੀਨ ਮਨੁੱਖੀ ਸੱਭਿਅਤਾਵਾਂ ਦਾ ਜਨਮ ੲਿਸ ਮਹਾਂਦੀਪ 'ਤੇ ਹੀ ਹੋੲਿਆ ਹੈ, ਜਿਵੇਂ ਕਿ ਸੁਮੇਰ, ਭਾਰਤੀ ਸੱਭਿਅਤਾ, ਚੀਨੀ ਸੱਭਿਅਤਾ ਆਦਿ। ਭਾਰਤ ਅਤੇ ਚੀਨ ਦੋਵੇਂ ਸਭ ਤੋਂ ਵੱਧ ਜਨਸੰਖਿਆ ਵਾਲੇ ਦੇਸ਼ ਵੀ ਹਨ। ਰੂਸ ਦਾ ਲਗਭਗ ਤਿੰਨ ਚੌਥਾੲੀ ਭੂ-ਭਾਗ ੲੇਸ਼ੀਆ ਵਿੱਚ ਹੈ ਅਤੇ ਬਾਕੀ ਯੂਰਪ ਵਿੱਚ। ਚਾਰ ਹੋਰ ੲੇਸ਼ੀਆੲੀ ਦੇਸ਼ਾਂ ਦੇ ਭੂ-ਭਾਗ ਵੀ ਯੂਰਪ ਦੀ ਸੀਮਾ ਵਿੱਚ ਆਉਂਦੇ ਹਨ।

ਉੱਤਰ ਵਿੱਚ ਬਰਫ਼ੀਲੇ ਆਰਕਟਿਕ ਤੋਂ ਲੈ ਕੇ ਦੱਖਣ ਵਿੱਚ ਊਸ਼ਣ ਭੂ-ਮੱਧ ਰੇਖਾ ਤੱਕ ੲਿਹ ਮਹਾਂਦੀਪ ਲਗਭਗ 4,45,79,000 ਕਿਲੋਮੀਟਰ ਤੱਕ ਫੈਲਿਆ ਹੋੲਿਆ ਹੈ ਅਤੇ ਆਪਣੇ ਵਿੱਚ ਕੁਝ ਵਿਸ਼ਾਲ ਖਾਲੀ ਰੇਗਿਸਤਾਨਾਂ, ਵਿਸ਼ਵ ਦੇ ਸਭ ਤੋਂ ਉੱਚੇ ਪਰਬਤਾਂ, ਵਿਸ਼ਾਲ ਸ਼ਹਿਰਾਂ 'ਤੇ ਦੇਸ਼ਾਂ, ਅਤੇ ਕੁਝ ਸਭ ਤੋਂ ਲੰਬੀਆਂ ਨਦੀਆਂ ਨੂੰ ਸਮੋੲੀ ਬੈਠਾ ਹੈ।

ਕੇਂਦਰੀ ਯੂਰਪ

ਕੇਂਦਰੀ ਯੂਰਪ, ਜਿਸ ਨੂੰ ਕਈ ਵਾਰ ਮੱਧ ਯੂਰਪ ਕਿਹਾ ਜਾਂਦਾ ਹੈ, ਯੂਰਪੀ ਮਹਾਂਦੀਪ ਦਾ ਇੱਕ ਖੇਤਰ ਹੈ ਜਿਸਦੀ ਪਰਿਭਾਸ਼ਾ ਪੂਰਬੀ ਯੂਰਪ ਅਤੇ ਪੱਛਮੀ ਯੂਰਪ ਵਿਚਲੇ ਵੱਖ-ਵੱਖ ਇਲਾਕੇ ਹਨ। ਇਸ ਖੇਤਰ ਅਤੇ ਸ਼ਬਦ ਵਿੱਚ ਦਿਲਚਸਪੀ ਸੀਤ ਯੁੱਧ ਦੇ ਅੰਤ ਕੋਲ ਮੁੜ ਉੱਭਰ ਕੇ ਆਈ ਜਿਸਨੇ ਯੂਰਪ ਨੂੰ ਸਿਆਸੀ ਤੌਰ ਉੱਤੇ ਪੂਰਬ ਅਤੇ ਪੱਛਮ ਵਿੱਚ ਵੰਡ ਦਿੱਤਾ ਸੀ ਅਤੇ ਜਿਸ ਕਰ ਕੇ ਕੇਂਦਰੀ ਯੂਰਪ ਦੋ ਹਿੱਸਿਆਂ ਵਿੱਚ ਵੰਡਿਆ ਗਿਆ।

ਤੁਰਕੀ ਭਾਸ਼ਾ

ਤੁਰਕ ਭਾਸ਼ਾ, ਆਧੁਨਿਕ ਤੁਰਕੀ ਅਤੇ ਸਾਈਪ੍ਰਸ ਦੀ ਪ੍ਰਮੁੱਖ ਭਾਸ਼ਾ ਹੈ ਐਪਰ ਯੂਨਾਨ ਅਤੇ ਮਧ ਯੂਰਪ ਦੇ ਇਲਾਵਾ ਪੱਛਮੀ ਯੂਰਪ ਖਾਸ ਕਰ ਜਰਮਨੀ ਵਿੱਚ ਰਹਿੰਦੇ ਪ੍ਰਵਾਸੀਆਂ ਦੀ ਵੱਡੀ ਤਾਦਾਦ ਵੀਤੁਰਕੀ ਜ਼ਬਾਨ ਬੋਲਦੀ ਹੈ। ਪੂਰੇ ਸੰਸਾਰ ਵਿੱਚ ਕੋਈ 7 ਕਰੋੜ ਤੋਂ ਵਧ ਲੋਕ ਜਿਹਨਾਂ ਦੀ ਅਕਸਰੀਅਤ ਤੁਰਕੀ ਵਿੱਚ ਰਹਿੰਦੀ ਹੈ ਇਸ ਨੂੰਮਾਤ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ। ਇਹ ਤੁਰਕ ਭਾਸ਼ਾ ਪਰਵਾਰ ਦੀ ਸਭ ਤੋਂ ਵਿਆਪਕ ਭਾਸ਼ਾ ਹੈ ਜਿਸਦਾ ਮੂਲ ਮਧ ਏਸ਼ੀਆ ਮੰਨਿਆ ਜਾਂਦਾ ਹੈ। ਬਾਬਰ, ਜੋ ਮੂਲ ਤੌਰ 'ਤੇ ਮਧ ਏਸ਼ੀਆ (ਆਧੁਨਿਕ ਉਜਬੇਕਿਸਤਾਨ) ਦਾ ਵਾਸੀ ਸੀ, ਚਾਗਤਾਈ ਭਾਸ਼ਾ ਬੋਲਦਾ ਸੀ ਜੋ ਤੁਰਕ ਭਾਸ਼ਾ ਪਰਵਾਰ ਵਿੱਚ ਹੀ ਆਉਂਦੀ ਹੈ।

ਦੱਖਣੀ ਯੂਰਪ

'ਦੱਖਣੀ ਯੂਰਪ ਵੱਖੋ-ਵੱਖ ਸਮਿਆਂ ਉੱਤੇ ਸਿਆਸੀ, ਮਾਲੀ, ਸੱਭਿਆਚਾਰਕ, ਮੌਸਮੀ ਅਤੇ ਭੂਗੋਲਕ ਪ੍ਰਸੰਗਾਂ ਮੁਤਾਬਕ ਵੱਖੋ-ਵੱਖ ਮਤਲਬ ਰੱਖਦਾ ਹੈ।

ਪੱਛਮੀ ਏਸ਼ੀਆ

ਪੱਛਮੀ ਏਸ਼ੀਆ, ਜਾਂ ਦੱਖਣ-ਪੱਛਮੀ ਏਸ਼ੀਆ, ਸ਼ਬਦ ਏਸ਼ੀਆ ਦੇ ਸਭ ਤੋਂ ਪੱਛਮੀ ਹਿੱਸੇ ਲਈ ਵਰਤੇ ਜਾਂਦੇ ਹਨ। ਇਹ ਸ਼ਬਦ ਮੱਧ ਪੂਰਬ ਦਾ ਕੁਝ ਹੱਦ ਤੱਕ ਸਮਾਨਰਥੀ ਹੈ ਜੋ ਕਿਸੇ ਭੂਗੋਲਕ ਸਥਿਤੀ ਨੂੰ ਪੱਛਮੀ ਯੂਰਪ ਦੇ ਸਬੰਧ ਵਿੱਚ ਦੱਸਦਾ ਹੈ ਨਾ ਕਿ ਏਸ਼ੀਆ ਵਿੱਚ ਸਥਿਤੀ ਬਾਬਤ। ਇਸੇ ਗਿਆਤ ਯੂਰਪੀ-ਕੇਂਦਰਵਾਦ ਕਰ ਕੇ ਅੰਤਰਰਾਸ਼ਟਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਮੱਧ ਪੂਰਬ ਅਤੇ ਲਾਗਲਾ ਪੂਰਬ ਦੀ ਥਾਂ ਪੱਛਮੀ ਏਸ਼ੀਆ ਵਰਤਦੇ ਹਨ। ਇਸ ਖੇਤਰ ਅਤੇ ਯੂਰਪ ਨੂੰ ਇਕੱਠਿਆਂ ਪੱਛਮੀ ਯੂਰੇਸ਼ੀਆ ਕਿਹਾ ਜਾਂਦਾ ਹੈ।

ਫ਼ਰਾਂਸ

ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।

ਰਕਬੇ ਪੱਖੋਂ ਫ਼ਰਾਂਸ ਦੁਨੀਆਂ ਦਾ 42ਵਾਂ ਸਭ ਤੋਂ ਵੱਡਾ ਦੇਸ਼ ਹੈ ਪਰ ਪੱਛਮੀ ਯੂਰਪ ਅਤੇ ਯੂਰਪੀ ਸੰਘ ਵਿਚਲਾ ਸਭ ਤੋਂ ਵੱਡਾ ਮੁਲਕ ਹੈ। ਪੂਰੇ ਯੂਰਪ ਵਿੱਚ ਇਹਦਾ ਦਰਜਾ ਤੀਜਾ ਹੈ। 6.7 ਕਰੋੜ ਨੂੰ ਛੂੰਹਦੀ ਅਬਾਦੀ ਨਾਲ਼ ਇਹ ਦੁਨੀਆਂ ਦਾ 20ਵਾਂ ਅਤੇ ਯੂਰਪੀ ਸੰਘ ਦਾ ਦੂਜਾ ਸਭ ਤੋਂ ਵੱਧ ਅਬਾਦ ਦੇਸ਼ ਹੈ। ਫ਼ਰਾਂਸ ਇੱਕ ਇਕਾਤਮਕ ਅਰਧਰਾਸ਼ਟਰਪਤੀ ਗਣਰਾਜ ਹੈ ਜੀਹਦੀ ਰਾਜਧਾਨੀ ਪੈਰਿਸ ਵਿਖੇ ਹੈ ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹੈ। ਫ਼ਰਾਂਸ ਦਾ ਮੌਜੂਦਾ ਸੰਵਿਧਾਨ, ਜਿਹਨੂੰ ਲੋਕਮੱਤ ਰਾਹੀਂ 4 ਅਕਤੂਬਰ 1958 ਵਿੱਚ ਕਬੂਲਿਆ ਗਿਆ ਸੀ, ਦੇਸ਼ ਨੂੰ ਧਰਮ-ਨਿਰਪੱਖ ਅਤੇ ਲੋਕਰਾਜੀ ਦੱਸਦਾ ਹੈ ਜੀਹਦੀ ਖ਼ੁਦਮੁਖ਼ਤਿਆਰੀ ਦਾ ਸਰੋਤ ਇਹਦੇ ਲੋਕ ਹਨ। ਮੁਲਕ ਦੇ ਆਦਰਸ਼ ਮਨੁੱਖ ਅਤੇ ਨਾਗਰਿਕ ਦੇ ਹੱਕਾਂ ਦੇ ਐਲਾਨ ਵਿੱਚ ਉਲੀਕੇ ਗਏ ਹਨ ਜੋ ਦੁਨੀਆਂ ਵਿੱਚ ਮਨੁੱਖੀ ਹੱਕਾਂ ਦੇ ਸਭ ਤੋਂ ਪਹਿਲੇ ਦਸਤਾਵੇਜ਼ਾਂ ਵਿੱਚੋਂ ਇੱਕ ਹੈ ਅਤੇ ਜਿਹਨੂੰ ਪਿਛੇਤਰੀ 18ਵੀਂ ਸਦੀ ਵਿੱਚ ਫ਼ਰਾਂਸੀਸੀ ਇਨਕਲਾਬ ਦੇ ਸ਼ੁਰੂਆਤੀ ਦੌਰ ਵਿੱਚ ਤਿਆਰ ਕੀਤਾ ਗਿਆ ਸੀ।

ਫ਼ਰਾਂਸ ਪਿਛੇਤਰੇ ਮੱਧ ਕਾਲ ਤੋਂ ਹੀ ਯੂਰਪ ਦੀ ਇੱਕ ਪ੍ਰਮੁੱਖ ਤਾਕਤ ਰਿਹਾ ਹੈ ਅਤੇ 19ਵੀਂ ਅਤੇ ਅਗੇਤਰੀ 20ਵੀਂ ਸਦੀ ਵਿੱਚ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਬਸਤੀਵਾਦੀ ਸਾਮਰਾਜ ਸਦਕਾ ਇਹ ਦੁਨਿਆਵੀ ਪ੍ਰਸਿੱਧੀ ਦੇ ਸਿਖਰਾਂ 'ਤੇ ਪੁੱਜ ਗਿਆ। ਆਪਣੇ ਲੰਮੇ ਅਤੀਤ ਦੌਰਾਨ ਫ਼ਰਾਂਸ ਨੇ ਕਈ ਉੱਘੇ ਕਲਾਕਾਰਾਂ, ਸੋਚਵਾਨਾਂ ਅਤੇ ਵਿਗਿਆਨੀਆਂ ਨੂੰ ਜਨਮ ਦਿੱਤਾ ਅਤੇ ਹੁਣ ਤੱਕ ਵੀ ਇਹ ਸੱਭਿਆਚਾਰ ਦਾ ਵਿਸ਼ਵੀ ਕੇਂਦਰ ਹੈ। ਇਸ ਦੇਸ਼ ਯੂਨੈਸਕੋ ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਗਿਣਤੀ ਪੱਖੋਂ ਦੁਨੀਆਂ 'ਚ ਚੌਥੇ ਦਰਜੇ 'ਤੇ ਹੈ ਅਤੇ ਹਰ ਵਰ੍ਹੇ ਇੱਥੇ ਲਗਭਗ 8.3 ਕਰੋੜ ਵਿਦੇਸ਼ੀ ਸੈਲਾਨੀ ਆਉਂਦੇ ਹਨ – ਜੋ ਕਿਸੇ ਵੀ ਦੇਸ਼ ਤੋਂ ਵੱਧ ਹੈ।ਫ਼ਰਾਂਸ ਯੂਰਪ ਅਤੇ ਦੁਨੀਆਂ ਵਿੱਚ ਚੋਖੇ ਸੱਭਿਆਚਾਰਕ, ਮਾਲੀ, ਫ਼ੌਜੀ ਅਤੇ ਸਿਆਸੀ ਰਸੂਖ਼ ਵਾਲੀ ਮਹਾਨ ਤਾਕਤ ਹੈ। ਦੁਨੀਆਂ ਵਿੱਚ ਫ਼ਰਾਂਸ ਦਾ ਫ਼ੌਜੀ ਬਜਟ ਪੰਜਵਾਂ, ਅਸਲੇ ਦਾ ਅੰਬਾਰ ਤੀਜਾ ਅਤੇ ਸਫ਼ਾਰਤੀ ਅਮਲਾ ਦੂਜਾ ਸਭ ਤੋਂ ਵੱਡਾ ਹੈ। ਆਪਣੇ ਸਮੁੰਦਰੋਂ-ਪਾਰ ਖੇਤਰਾਂ ਅਤੇ ਰਾਜਖੇਤਰਾਂ ਸਦਕਾ ਫ਼ਰਾਂਸ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਨਿਵੇਕਲਾ ਆਰਥਿਕ ਮੰਡਲ ਬਣ ਗਿਆ ਹੈ। ਫ਼ਰਾਂਸ ਇੱਕ ਵਿਕਸਿਤ ਦੇਸ਼ ਹੈ ਅਤੇ ਨਾਂ-ਮਾਤਰ ਜੀਡੀਪੀ ਪੱਖੋਂ ਪੰਜਵੇਂ ਅਤੇ ਖ਼ਰੀਦ ਸ਼ਕਤੀ ਇਕਸਾਰਤਾ ਪੱਖੋਂ ਸੱਤਵੇਂ ਦਰਜੇ 'ਤੇ ਹੈ। ਘਰੇਲੂ ਦੌਲਤ ਪੱਖੋਂ ਫ਼ਰਾਂਸ ਯੂਰਪ ਦਾ ਸਭ ਤੋਂ ਅਮੀਰ ਮੁਲਕ ਹੈ ਜਦਕਿ ਦੁਨੀਆਂ ਵਿੱਚ ਚੌਥੇ ਦਰਜੇ 'ਤੇ ਹੈ।ਫ਼ਰਾਂਸੀਸੀ ਨਾਗਰਿਕਾਂ ਦੀ ਰਹਿਣੀ ਦਾ ਮਿਆਰ ਬਹੁਤ ਉੱਚਾ ਹੈ ਅਤੇ ਫ਼ਰਾਂਸ ਸਿੱਖਿਆ, ਸਿਹਤ-ਸੰਭਾਲ, ਜੀਵਨ-ਮਿਆਦ, ਸ਼ਹਿਰੀ ਅਜ਼ਾਦੀ ਅਤੇ ਮਨੁੱਖੀ ਵਿਕਾਸ ਦੀਆਂ ਕੌਮਾਂਤਰੀ ਦਰਜੇਦਾਰੀਆਂ ਵਿੱਚ ਵੀ ਮੋਹਰੀ ਰਹਿੰਦਾ ਹੈ। ਫ਼ਰਾਂਸ ਸੰਯੁਕਤ ਰਾਸ਼ਟਰ ਦਾ ਸਥਾਪਕੀ ਮੈਂਬਰ ਹੈ ਜਿੱਥੇ ਇਹ ਉਸਦੇ ਸੁਰੱਖਿਆ ਕੌਂਸਲ ਦੇ ਪੰਜ ਪੱਕੇ ਮੈਂਬਰਾਂ 'ਚੋਂ ਇੱਕ ਹੈ। ਇਸ ਤੋਂ ਇਲਾਵਾ ਇਹ 7 ਦੀ ਢਾਣੀ, ਨਾਟੋ, ਆਰਥਿਕ ਸਹਿਕਾਰਤਾ ਅਤੇ ਵਿਕਾਸ ਜੱਥੇਬੰਦੀ (ਓ.ਈ.ਸੀ.ਡੀ.), ਵਿਸ਼ਵ ਵਪਾਰ ਜੱਥੇਬੰਦੀ ਅਤੇ ਲਾ ਫ਼ਰਾਂਕੋਫ਼ੋਨੀ ਵਰਗੇ ਕਈ ਕੌਮਾਂਤਰੀ ਅਦਾਰਿਆਂ ਦਾ ਵੀ ਮੈਂਬਰ ਹੈ।

ਬਗ਼ਦਾਦ

ਬਗਦਾਦ (ਅਰਬੀ: بغداد) ‎ਇਰਾਕ ਦਾ ਇੱਕ ਅਹਿਮ ਸ਼ਹਿਰ ਅਤੇ ਰਾਜਧਾਨੀ ਹੈ। 2011 ਦੇ ਅਬਾਦੀ ਅੰਦਾਜ਼ੇ ਮੁਤਾਬਕ 7,216,040 ਦੀ ਅਬਾਦੀ ਨਾਲ ਇਹ ਇਰਾਕ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਨਾਮ 600 ਈ ਪੂ ਦੇ ਬਾਬਿਲ ਦੇ ਰਾਜੇ ਭਾਗਦੱਤ ਉੱਤੇ ਪਿਆ ਹੈ। ਇਹ ਨਗਰ 4,000 ਸਾਲ ਪਹਿਲਾਂ ਪੱਛਮੀ ਯੂਰਪ ਅਤੇ ਬਹੁਤ ਦੂਰ ਪੂਰਬ ਦੇ ਦੇਸ਼ਾਂ ਦੇ ਵਿੱਚ, ਸਮੁੰਦਰੀ ਰਸਤੇ ਦੀ ਖੋਜ ਤੋਂ ਪਹਿਲਾਂ ਕਾਰਵਾਂ ਰਸਤੇ ਦਾ ਪ੍ਰਸਿੱਧ ਕੇਂਦਰ ਸੀ ਅਤੇ ਨਦੀ ਦੇ ਕੰਢੇ ਇਸ ਦੀ ਸਥਿਤੀ ਵਪਾਰਕ ਮਹੱਤਵ ਰੱਖਦੀ ਸੀ। ਮੇਸੋਪੋਟੇਮੀਆ ਦੇ ਉਪਜਾਊ ਭਾਗ ਵਿੱਚ ਸਥਿਤ ਬਗਦਾਦ ਅਸਲ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦਾ ਕੇਂਦਰ ਸੀ। 9ਵੀਂ ਸਦੀ ਦੇ ਸ਼ੁਰੂ ਵਿੱਚ ਇਹ ਆਪਣੇ ਸਿਖਰ ਉੱਤੇ ਸੀ। ਉਸ ਸਮੇਂ ਇੱਥੇ ਪ੍ਰਬੁੱਧ ਖਲੀਫਾ ਦੀ ਛਤਰਛਾਇਆ ਵਿੱਚ ਧਨੀ ਵਪਾਰੀ ਅਤੇ ਵਿਦਵਾਨ ਲੋਕ ਵਧੇ ਫੁੱਲੇ। ਰੇਸ਼ਮੀ ਕੱਪੜੇ ਅਤੇ ਵਿਸ਼ਾਲ ਖਪਰੈਲ ਦੇ ਭਵਨਾਂ ਲਈ ਪ੍ਰਸਿੱਧ ਬਗਦਾਦ ਇਸਲਾਮ ਧਰਮ ਦਾ ਕੇਂਦਰ ਰਿਹਾ ਹੈ। ਇੱਥੇ ਦਾ ਔਸਤ ਤਾਪਮਾਨ ਲੱਗਭੱਗ 23 ਡਿਗਰੀ ਅਤੇ ਸਲਾਨਾ ਵਰਖਾ ਸੱਤ ਇੰਚ ਹੈ। ਇਸੇ ਲਈ ਇੱਥੇ ਖਜੂਰ ਅਤੇ ਝਾੜੀਆਂ ਦੇ ਕੁੰਜ ਜ਼ਿਆਦਾ ਮਿਲਦੇ ਹਨ।

ਬਗਦਾਦ (Baghdad) ਸਥਿਤੀ: 33 ਡਿਗਰੀ 20 ਮਿੰਟ ਉੱਤਰ ਅਕਸ਼ਾਂਸ਼ ਅਤੇ 44 ਡਿਗਰੀ 25 ਮਿੰਟ ਪੂਰਬੀ ਦੇਸ਼ਾਂਤਰ। ਇਰਾਕ ਵਿੱਚ ਫਾਰਸ ਦੀ ਖਾੜੀ ਤੋਂ 250 ਮੀਲ ਦੂਰ, ਦਜਲਾ ਨਦੀ ਦੇ ਕੰਢੇ, ਸਾਗਰ ਤਲ ਤੋਂ 120 ਫੁੱਟ ਦੀ ਉੱਚਾਈ ਉੱਤੇ ਸਥਿਤ।

ਬੈਲਜੀਅਮ

ਬੈਲਜੀਅਮ, ਅਧਿਕਾਰਕ ਤੌਰ 'ਤੇ ਬੈਲਜੀਅਮ ਦੀ ਰਾਜਸ਼ਾਹੀ ਪੱਛਮੀ ਯੂਰਪ ਵਿੱਚ ਪੈਂਦਾ ਇੱਕ ਸੰਘੀ ਦੇਸ਼ ਹੈ। ਇਹ ਯੂਰਪੀ ਸੰਘ ਦਾ ਸਥਾਪਕ ਮੈਂਬਰ ਹੈ ਅਤੇ ਇੱਥੇ ਹੀ ਯੂਰਪੀ ਸੰਘ ਅਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਕਿ ਨਾਟੋ ਦੇ ਮੁੱਖ-ਦਫ਼ਤਰ ਸਥਿੱਤ ਹਨ। ਬੈਲਜੀਅਮ ਦਾ ਕੁੱਲ ਖੇਤਰਫ਼ਲ 30,528 ਵਰਗ ਕਿ. ਮੀ. ਅਤੇ ਅਬਾਦੀ 1.1 ਕਰੋੜ ਹੈ। ਜਰਮਨ ਅਤੇ ਲਾਤੀਨੀ ਯੂਰਪ ਦੇ ਵਿਚਕਾਰ ਇੱਕ ਸੱਭਿਆਚਾਰਕ ਸਰਹੱਦ ਦੇ ਰੂਪ ਵਿੱਚ ਪਸਰਿਆ ਇਹ ਦੇਸ਼ ਦੋ ਪ੍ਰਮੁੱਖ ਭਾਸ਼ਾਈ ਸਮੂਹਾਂ ਦੀ ਭੂਮੀ ਹੈ: ਡੱਚ ਬੋਲਣ ਵਾਲੇ ਫ਼ਲੈਮਿਸ਼ ਲੋਕ (ਕਰੀਬ 60%) ਅਤੇ ਫ਼੍ਰਾਂਸੀਸੀ ਬੋਲਣ ਵਾਲੇ ਵਲੂਨ ਲੋਕ (ਕਰੀਬ 40%) ਅਤੇ ਨਾਲ ਹੀ ਛੋਟਾ ਜਿਹਾ ਜਰਮਨ ਬੋਲਣ ਵਾਲੇ ਲੋਕਾਂ ਦਾ ਸਮੂਹ। ਬੈਲਜੀਅਮ ਦੇ ਦੋ ਸਭ ਤੋਂ ਵੱਡੇ ਖੇਤਰ, ਉੱਤਰ ਵਿੱਚ ਡੱਚ ਬੋਲਣ ਵਾਲਾ 'ਫ਼ਲੈਂਡਰਸ' ਅਤੇ ਦੱਖਣ ਵਿੱਚ ਫ਼੍ਰਾਂਸੀਸੀ ਬੋਲਣ ਵਾਲਾ 'ਵਲੋਨੀਆ' ਹਨ। ਬ੍ਰਸਲਜ਼ ਦਾ ਰਾਜਧਾਨੀ ਇਲਾਕਾ ਅਧਿਕਾਰਕ ਤੌਰ 'ਤੇ ਦੁਭਾਸ਼ੀਆ ਹੈ ਪਰ ਫ਼ਲੈਮਿਸ਼ ਖੇਤਰ ਵਿੱਚ ਪੈਣ ਕਰ ਕੇ ਜ਼ਿਆਦਾਤਰ ਫ਼੍ਰਾਂਸੀਸੀ ਬੋਲਣ ਵਾਲਾ ਇਲਾਕਾ ਹੈ। ਪੂਰਬੀ ਵਲੋਨੀਆ ਵਿੱਚ ਇੱਕ ਜਰਮਨ ਬੋਲਣ ਵਾਲੀ ਸੰਪ੍ਰਦਾ ਵਸਦੀ ਹੈ। ਬੈਲਜੀਅਮ ਦੀ ਭਾਸ਼ਾਈ ਭਿੰਨਤਾ ਅਤੇ ਉਸ ਤੋਂ ਉਪਜਦੇ ਸਿਆਸੀ ਮਸਲੇ ਦੇਸ਼ ਦੇ ਸਿਆਸੀ ਇਤਿਹਾਸ ਅਤੇ ਮਿਸ਼ਰਤ ਸਰਕਾਰੀ ਪ੍ਰਣਾਲੀ ਤੋਂ ਸਾਫ਼ ਜ਼ਾਹਰ ਹੁੰਦੇ ਹਨ।

ਇਤਿਹਾਸਕ ਤੌਰ 'ਤੇ ਬੈਲਜੀਅਮ, ਨੀਦਰਲੈਂਡ ਅਤੇ ਲਕਸਮਬਰਗ ਦੇ ਇਲਾਕੇ ਨੂੰ "ਹੇਠਲੇ ਦੇਸ਼ਾਂ" ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਿਹੜਾ ਕਿ ਵਰਤਮਾਨ ਬੈਨੇਲੂਕਸ ਦੇਸ਼ਾਂ ਦੇ ਸਮੂਹ ਤੋਂ ਥੋੜ੍ਹਾ ਜਿਹਾ ਵੱਡਾ ਸੀ। ਲਾਤੀਨੀ ਵਿੱਚ ਇਸ ਇਲਾਕੇ ਨੂੰ ਰੋਮਨ ਸੂਬੇ ਗੈਲਿਆ ਬੈਲਜੀਕਾ ਦੇ ਕਾਰਨ ਬੈਲਜੀਕਾ ਕਿਹਾ ਜਾਂਦਾ ਸੀ ਜੋ ਕਿ ਲਗਭਗ ਇਹੋ ਇਲਾਕਾ ਸੀ। ਮੱਧ ਯੁੱਗ ਦੇ ਅੰਤ ਤੋਂ 17ਵੀਂ ਸਦੀ ਤੱਕ ਇਹ ਸੱਭਿਆਚਾਰ ਅਤੇ ਵਣਜ ਦਾ ਇੱਕ ਖ਼ੁਸ਼ਹਾਲ ਕੇਂਦਰ ਸੀ। 16ਵੀਂ ਸਦੀ ਤੋਂ ਲੈ ਕੇ 1830 ਦੀ ਬੈਲਜੀਅਨ ਕ੍ਰਾਂਤੀ ਤੱਕ, ਜਦੋਂ ਬੈਲਜੀਅਮ ਨੀਦਰਲੈਂਡ ਤੋਂ ਅਲੱਗ ਹੋਇਆ ਤਾਂ ਇਸ ਇਲਾਕੇ ਵਿੱਚ ਯੂਰਪੀ ਤਾਕਤਾਂ ਦੀਆਂ ਬਹੁਤ ਸਾਰੀਆਂ ਜੰਗਾਂ ਹੋਈਆਂ ਜਿਸ ਕਰ ਕੇ ਇਸਨੂੰ ਯੂਰਪ ਦੀ ਜੰਗ-ਭੂਮੀ ਦਾ ਨਾਂ ਦਿੱਤਾ ਗਿਆ ਜੋ ਕਿ ਵਿਸ਼ਵ ਯੁੱਧਾਂ ਦੌਰਾਨ ਹੋਰ ਵੀ ਪੱਕਾ ਹੋ ਗਿਆ।

ਅਜ਼ਾਦੀ ਪਿੱਛੋਂ ਬੈਲਜੀਅਮ ਨੇ ਉਦਯੋਗਿਕ ਕ੍ਰਾਂਤੀ ਵਿੱਚ ਹਿੱਸਾ ਲਿਆ ਅਤੇ 20ਵੀਂ ਸਦੀ ਵਿੱਚ ਅਫ਼ਰੀਕਾ 'ਚ ਕਾਫ਼ੀ ਬਸਤੀਆਂ ਤੇ ਕਬਜਾ ਕਰ ਲਿਆ। 20ਵੀਂ ਸਦੀ ਦੇ ਦੂਜੇ ਅੱਧ 'ਚ ਇਸ ਦੇਸ਼ ਨੇ ਫ਼ਲੈਮਿਸ਼ ਅਤੇ ਫ਼੍ਰਾਂਸੀਸੀ ਲੋਕਾਂ ਵਿਚਲੀ ਭਾਸ਼ਾਈ ਭਿੰਨਤਾ ਅਤੇ ਫ਼ਲੈਂਡਰਜ਼ ਤੇ ਵਲੋਨੀਆ ਇਲਾਕੇ ਦੀ ਨਾ-ਬਰਾਬਰ ਆਰਥਿਕ ਤਰੱਕੀ ਕਾਰਨ ਪੈਦਾ ਹੋਏ ਕਲੇਸ਼ਾਂ ਦੀ ਗਵਾਹੀ ਭਰੀ। ਇਸ ਨਿਰੰਤਰ ਲਾਗਤਬਾਜ਼ੀ ਨੇ ਕਈ ਵਿਆਪਕ ਸੁਧਾਰ ਲਿਆਂਦੇ (ਪਹਿਲੋਂ ਏਕਾਤਮਕ ਦੇਸ਼ ਨੂੰ ਸੰਘੀ ਬਣਾਇਆ) ਅਤੇ ਨਾਲ ਹੀ ਬਥੇਰੇ ਸਰਕਾਰੀ ਸੰਕਟ ਪੈਦਾ ਕੀਤੇ ਜਿਹਨਾਂ ਵਿੱਚੋਂ 2007 ਤੋਂ 2011 ਵਾਲਾ ਸਭ ਤੋਂ ਨਵਾਂ ਅਤੇ ਵੱਡਾ ਹੈ।

ਮਾਰਕਸ ਦੀ ਇਤਿਹਾਸ ਦੀ ਥਿਊਰੀ

ਇਤਿਹਾਸਕ ਪਦਾਰਥਵਾਦ ਦੀ ਮਾਰਕਸੀ ਥਿਊਰੀ ਮਨੁੱਖੀ ਸਮਾਜ ਨੂੰ ਕਿਸੇ ਵੀ ਦਿੱਤੇ ਵੇਲੇ ਤੇ ਬੁਨਿਆਦੀ ਤੌਰ 'ਤੇ ਪਦਾਰਥਿਕ ਹਾਲਤਾਂ—ਦੂਜੇ ਸ਼ਬਦਾਂ ਵਿਚ ਉਹ ਰਿਸ਼ਤੇ, ਜੋ ਲੋਕ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਰੋਟੀ, ਕੱਪੜੇ ਅਤੇ ਮਕਾਨ ਵਰਗੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਦੂਜੇ ਨਾਲ ਬਣਾਉਂਦੇ ਹਨ—ਦੁਆਰਾ ਨਿਰਧਾਰਿਤ ਵਜੋਂ ਵੇਖਦਾ ਹੈ। ਕੁੱਲ ਮਿਲਾ ਕੇ, ਮਾਰਕਸ ਅਤੇ ਏਂਗਲਜ਼ ਨੇ ਪੱਛਮੀ ਯੂਰਪ ਵਿਚ ਇਨ੍ਹਾਂ ਪਦਾਰਥਿਕ ਹਾਲਤਾਂ ਦੇ ਵਿਕਾਸ ਦੇ ਕਰਮਵਾਰ ਪੰਜ ਪੜਾਵਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ।ਆਪਣੇ ਬਹੁਤ ਸਾਰੇ ਪੈਰੋਕਾਰਾਂ ਦੇ ਉਲਟ, ਮਾਰਕਸ ਨੇ ਇਤਿਹਾਸ ਦੀ ਇੱਕ ਮਾਸਟਰ ਕੁੰਜੀ ਸਿਰਜਣ ਦਾ ਕੋਈ ਦਾਅਵਾ ਪੇਸ਼ ਨਹੀਂ ਕੀਤਾ, ਸਗੋਂ ਉਹ ਆਪਣੇ ਕੰਮ ਨੂੰ ਯੂਰਪ ਦੀਆਂ ਅਸਲ ਹਾਲਤਾਂ, ਦਾ ਇੱਕ ਠੋਸ ਅਧਿਐਨ ਮੰਨਦਾ ਸੀ। ਉਸ ਅਨੁਸਾਰ, ਇਤਿਹਾਸਕ ਭੌਤਿਕਵਾਦ ਲੋਕ ਉੱਤੇ ਕਿਸਮਤ ਦੀ ਥੋਪੀ ਕੋਈ marche generale (ਆਮ ਰਾਹ) ਦੀ ਇਤਿਹਾਸਿਕ-ਦਾਰਸ਼ਨਿਕ ਥਿਊਰੀ, ਭਾਵੇਂ ਇਹ ਕਿਸੇ ਵੀ ਇਤਿਹਾਸਕ ਹਾਲਤਾਂ ਵਿਚ ਆਪਣੇ ਆਪ ਨੂੰ ਪਾਏ, ਨਹੀਂ ਹੈ।

ਮਾਰਟਿਨ ਲੂਥਰ

ਮਾਰਟਿਨ ਲੂਥਰ (Martin Luther) (1483- 1546) ਇਸਾਈ ਧਰਮ ਵਿੱਚ ਪ੍ਰੋਟੈਸਟਵਾਦ ਨਾਮਕ ਸੁਧਾਰਾਤਮਕ ਅੰਦੋਲਨ ਚਲਾਣ ਲਈ ਪ੍ਰਸਿੱਧ ਹਨ। ਉਹ ਜਰਮਨ ਭਿਕਸ਼ੂ, ਧਰਮਸ਼ਾਸਤਰੀ, ਯੂਨੀਵਰਸਿਟੀ ਵਿੱਚ ਪ੍ਰਾਧਿਆਪਕ, ਪਾਦਰੀ ਅਤੇ ਗਿਰਜਾ ਘਰ-ਸੁਧਾਰਕ ਸਨ ਜਿਨ੍ਹਾਂ ਦੇ ਵਿਚਾਰਾਂ ਦੇ ਦੁਆਰੇ ਪ੍ਰੋਟੈਸਟਿਜਮ ਸੁਧਾਰ ਅੰਦੋਲਨ ਸ਼ੁਰੂ ਹੋਇਆ ਜਿਸਨੇ ਪੱਛਮੀ ਯੂਰਪ ਦੇ ਵਿਕਾਸ ਦੀ ਦਿਸ਼ਾ ਬਦਲ ਦਿੱਤੀ।

ਮੋਨਾਕੋ

ਮੋਨਾਕੋ, ਅਧਿਕਾਰਕ ਨਾਮ ਮੋਨਾਕੋ ਦੀ ਪ੍ਰਿੰਸੀਪੈਲਿਟੀ, ਇੱਕ ਖੁਦਮੁਖਤਿਆਰ ਸ਼ਹਿਰ ਰੂਪੀ ਰਾਸ਼ਟਰ ਹੈ ਜੋ ਕਿ ਪੱਛਮੀ ਯੂਰਪ ਵਿੱਚ 'ਫ਼੍ਰੈਂਚ ਰੀਵਿਏਰਾ' ਜਾਂ 'ਕੋਤ ਡ'ਐਜ਼ੂਰ' ਨਾਮਕ ਤਟਰੇਖਾ ਤੇ ਸਥਿਤ ਹੈ। ਤਿੰਨ ਪਾਸਿਓਂ ਫ਼੍ਰਾਸ ਨਾਲ ਘਿਰੇ ਹੋਏ ਅਤੇ ਚੌਥਾ ਪਾਸਿਓਂ ਭੂ-ਮੱਧ ਸਾਗਰ ਨਾਲ ਲੱਗਦੇ ਇਸ ਦੇਸ਼ ਦਾ ਕੇਂਦਰ ਇਟਲੀ ਤੋਂ ੧੬ ਕਿ.ਮੀ. ਅਤੇ ਫ਼੍ਰਾਂਸ ਦੇ ਨੀਸ ਸ਼ਹਿਰ ਤੋਂ ਸਿਰਫ਼ ੧੩ ਕਿ.ਮੀ. ਹੈ। ਇਸਦਾ ਕੁਲ ਖੇਤਰਫ਼ਲ ੧.੯ ੮ ਵਰਗ ਕਿ.ਮੀ. (੦.੭੬ ਵਰਗ ਮੀਲ) ਅਤੇ ਕੁਲ ਅਬਾਦੀ ੩੬,੩੭੧ ਹੈ ਜਿਸ ਕਰਕੇ ਇਹ ਦੁਨੀਆਂ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਅਤੇ ਦੂਜਾ ਸਭ ਤੋਂ ਛੋਟਾ ਦੇਸ਼ ਹੈ। ਮੋਨਾਕੋ ਦੀ ਜਮੀਨੀ ਸੀਮਾ ਸਿਰਫ਼ ੪.੪ ਕਿ.ਮੀ.(੨.੭ ਮੀਲ), ਤਟਰੇਖਾ ਲੰਬਾਈ ੪.੧ ਕਿ.ਮੀ.(੨.੫ ਮੀਲ) ਹੈ ਅਤੇ ਚੌੜਾਈ ੧.੭ ਕਿ.ਮੀ. ਤੋਂ ਲੈ ਕੇ ੩੪੯ ਮੀਟਰ ਦੇ ਵਿੱਚ-ਵਿੱਚ ਹੈ। ਦੇਸ਼ ਦਾ ਸਿਖਰਲਾ ਸਥਾਨ 'ਲੇ ਰੇਵੋਆਰ'(Les Révoires) ਜ਼ਿਲ੍ਹੇ ਵਿੱਚ 'ਮੋਂਟ ਆਜੈਲ' (Mont Agel) ਨਾਮਕ ਪਹਾੜ ਦੀ ਢਾਲ ਤੇ 'ਸ਼ੇਮੀਨ ਦੇ ਰੇਵੋਆਰ' (Chemin des Révoires) ਨਾਮਕ ਇੱਕ ਭੀੜਾ ਰਾਹ ਹੈ ਜਿਸਦੀ ਉਚਾਈ ਸਮੁੰਦਰ ਤਲ ਤੋਂ ੧੬੧ ਮੀਟਰ (੫੨੮ ਫੁੱਟ) ਹੈ। ਇਸਦਾ ਸਭ ਤੋਂ ਵੱਧ ਅਬਾਦੀ ਵਾਲਾ ਕਾਰਤੀਏ (ਪ੍ਰਬੰਧਕੀ ਹਿੱਸਾ) ਮੋਂਟੇ ਕਾਰਲੋ (Monte Carlo) ਅਤੇ ਸਭ ਤੋਂ ਵੱਧ ਅਬਾਦੀ ਵਾਲਾ ਹਲਕਾ ਲਾਰਵੋਟੋ/ਬਾਸ ਮੂਲੈਂ (Larvotto/Bas Moulins) ਹੈ। ਪੋਰਟ ਹਰਕਿਊਲਸ ਦੇ ਹਾਲੀਆ ਵਿਸਤਾਰ ਤੋਂ ਬਾਅਦ ਮੋਨਾਕੋ ਦਾ ਖੇਤਰਫ਼ਲ ਹੁਣ ੨.੦੧ ਵਰਗ ਕਿ.ਮੀ.(੦.੭੯ ਵਰਗ ਮੀਲ) ਹੋ ਗਿਆ ਹੈ। ਹੁਣ ਭੂ-ਮੱਧ ਸਾਗਰ ਤੋਂ ਸੁਧਰੀ ਭੋਂ ਲੈ ਕੇ ਫ਼ੋਂਟਵਿਯੇ (Fontvieille) ਜ਼ਿਲ੍ਹੇ ਦਾ ਵਿਸਤਾਰ ਕਰਨ ਦੀ ਯੋਜਨਾ ਹੈ।

ਮੋਨਾਕੋ ਇੱਕ ਸੰਵਿਧਾਨਿਕ ਰਾਜਸ਼ਾਹੀ ਦੇ ਰੂਪ ਵਿੱਚ ਸ਼ਾਸਤ ਪ੍ਰਿੰਸੀਪੈਲਟੀ ਹੈ, ਜਿਸਦਾ ਮੁਖੀ ਪ੍ਰਿੰਸ ਐਲਬਰਟ ਦੂਜਾ ਹੈ। ਚਾਹੇ ਪ੍ਰਿੰਸ ਐਲਬਰਟ ਸੰਵਿਧਾਨਿਕ ਮੁਖੀ ਹੈ ਪਰ ਉਸ ਕੋਲ ਫਿਰ ਵੀ ਕਾਫ਼ੀ ਸਿਆਸੀ ਤਾਕਤ ਹੈ। ਗ੍ਰੀਮੈਲਡੀ ਘਰਾਣੇ ਨੇ, ਕੁਝ ਸੰਖੇਪ ਵਿਘਨਾਂ ਤੋਂ ਛੁੱਟ,੧੯ ੨੭ ਤੋਂ ਲੈ ਕੇ ਮੋਨਾਕੋ ਤੇ ਰਾਜ ਕੀਤਾ ਹੈ। ਸਰਕਾਰੀ ਭਾਸ਼ਾ ਫ਼੍ਰੈਂਚ ਹੈ ਪਰ ਮੋਨੇਗਾਸਕ, ਇਤਾਲਵੀ ਅਤੇ ਅੰਗ੍ਰੇਜ਼ੀ ਵੀ ਵਿਆਪਕ ਰੂਪ 'ਚ ਬੋਲੀਆਂ ਅਤੇ ਸਮਝੀਆਂ ਜਾਂਦੀਆਂ ਹਨ। ਦੇਸ਼ ਦੀ ਖੁਦਮੁਖਤਿਆਰੀ ਨੂੰ ਅਧਿਕਾਰਕ ਰੂਪ ਤੇ ਫ਼੍ਰੈਂਕੋ-ਮੋਨੇਗਾਸਕ ਸੰਧੀ ਦੁਆਰਾ ਮਾਨਤਾ ਪ੍ਰਾਪਤ ਹੋਈ ਸੀ। ਇਸਨੂੰ ਸੰਯੁਕਤ ਰਾਸ਼ਟਰ ਦਾ ਪੂਰਨ ਵੋਟ ਇਖ਼ਤਿਆਰ ਬਹੁਤ ਸਾਰੇ ਵਾਦ-ਵਿਵਾਦ ਤੋਂ ਬਾਅਦ ੧੯ ੯ ੩ ਵਿੱਚ ਮਿਲਿਆ ਸੀ। ਮੋਨਾਕੋ ਦੀ ਸੁਤੰਤਰਤਾ ਅਤੇ ਅਲਹਿਦਾ ਵਿਦੇਸ਼ ਨੀਤੀ ਦੇ ਬਾਵਜੂਦ ਇਸਦੀ ਰੱਖਿਆ ਦੀ ਜਿੰਮੇਵਾਰੀ ਫ਼੍ਰਾਂਸ ਹੱਥ ਹੈ। ਅਲਬੱਤਾ, ਮੋਨਾਕੋ ਕੋਲ ਕੁੱਲ ੨੫੫ ਅਫ਼ਸਰਾਂ ਅਤੇ ਸਿਪਾਹੀਆਂ ਵਾਲੀਆਂ ਦੋ ਛੋਟੀਆਂ ਫ਼ੌਜੀ ਇਕਾਈਆਂ ਹਨ : 'ਕੋਰ ਡੇ ਸਾਪੋਰ-ਪੋਂਪੀਏ ਡ ਮੋਨਾਕੋ' (ਮੋਨਾਕੋ ਦੀ ਫ਼ਾਇਰ ਬਰਗੇਡ ਦਾ ਦਸਤਾ) ਅਤੇ 'ਕੋਂਪਾਨੀ ਡੇ ਕਾਰਾਬੀਨੀਏ ਡੂ ਪ੍ਰੈਂਸ' (ਰਾਜਕੁਮਾਰ ਦਾ ਰਫ਼ਲਾਂ ਦਾ ਦਸਤਾ)।

ਪਛੇਤਰੀ ਉੱਨੀਵੀਂ ਸਦੀ ਵਿੱਚ ਫ਼੍ਰਾਂਸ ਤੱਕ ਪਟੜੀ ਬਣਨ ਨਾਲ ਅਤੇ ਪਹਿਲਾ ਜੂਆਘਰ (ਕੈਸੀਨੋ) ਮੋਂਟੇ ਕਾਰਲੋ ਖੁੱਲਣ ਨਾਲ ਆਰਥਿਕ ਵਿਕਾਸ ਪ੍ਰੋਤਸਾਹਤ ਹੋਇਆ। ਉਦੋਂ ਤੋਂ ਦੇਸ਼ ਦੀ ਨਰਮ ਆਬੋਹਵਾ, ਸ਼ਾਨਦਾਰ ਨਜ਼ਾਰਿਆਂ ਅਤੇ ਜੂਆ ਖੇਡਣ ਦੀ ਸਹੂਲਤਾਂ ਨੇ ਇਸਨੂੰ ਵਿਸ਼ਵ ਭਰ ਵਿੱਚ ਧਨਾਢਾਂ ਅਤੇ ਨਾਮੀ ਲੋਕਾਂ ਲਈ ਇੱਕ ਸੈਰ-ਸਪਾਟੇ ਅਤੇ ਦਿਲ-ਬਹਿਲਾਵੇ ਵਾਲੀ ਜਗਾ ਵਜੋਂ ਪ੍ਰਸਿੱਧ ਕਰ ਦਿੱਤਾ ਹੈ। ਹਾਲੀਆ ਸਾਲਾਂ ਵਿੱਚ ਮੋਨਾਕੋ ਇੱਕ ਪ੍ਰਮੁੱਖ ਬੈਂਕ-ਵਿਹਾਰ ਕੇਂਦਰ ਬਣ ਗਿਆ ਹੈ ਜਿਸ ਕੋਲ ੧੦੦ ਅਰਬ ਦੇ ਮੁੱਲ ਦੇ ਬਰਾਬਰ ਦੇ ਕੋਸ਼ ਹਨ ਅਤੇ ਆਪਣੀ ਆਰਥਿਕਤਾ ਦੇ ਵਿੱਚ ਵੰਨ-ਸੁਵੰਨਤਾ ਲਿਆਉਣ ਦੇ ਮੱਦੇਨਜ਼ਰ ਸੇਵਾਵਾਂ ਅਤੇ ਛੋਟੇ, ਪ੍ਰਦੂਸ਼ਤ ਨਾ ਕਰਨ ਤੇ ਮੁੱਲ ਵਿੱਚ ਵਾਧਾ ਕਰਨ ਵਾਲੇ ਉਦਯੋਗਾਂ ਨੂੰ ਆਕਰਸ਼ਤ ਕਰ ਰਿਹਾ ਹੈ। ਇਸ ਦੇਸ਼ ਵਿੱਚ ਕੋਈ ਆਮਦਨ ਕਰ ਜਾਂ ਛੋਟਾ-ਕਾਰੋਬਾਰ ਕਰ ਨਹੀਂ ਹੈ। ਇਸਦੀ ਪ੍ਰਤੀ ਵਿਅਕਤੀ ਬਰਾਏ ਨਾਮ ਸਮੁੱਚੀ ਘਰੇਲੂ ਉਪਜ, ਜੋ ਕਿ ੧੭੨,੬੭੬ ਡਾਲਰ ਹੈ, ਅਤੇ ਪ੍ਰਤੀ ਵਿਅਕਤੀ ਖ਼ਰੀਦ ਸ਼ਕਤੀ ਸਮਾਨਤਾ, ਜੋ ਕਿ ੧੮੬,੧੭੫ ਡਾਲਰ ਹੈ, ਵਿਸ਼ਵ ਵਿੱਚ ਸਭ ਤੋਂ ਵੱਧ ਹਨ। ਮੋਨਾਕੋ ਦੇ ਲੋਕਾਂ ਦਾ ਔਸਤ ਜੀਵਨ-ਕਾਲ, ਜੋ ਕਿ ੯ ੦ ਵਰ੍ਹੇ ਹੈ, ਦੁਨੀਆਂ ਵਿੱਚ ਸਭ ਤੋਂ ਵੱਧ ਹੈ ਅਤੇ ਬੇਰੁਜ਼ਗਾਰੀ ਦਰ (੦%) ਸਭ ਤੋਂ ਘੱਟ ਹੈ। ਇੱਥੇ ਰੋਜ਼ਾਨਾ ਕਰੀਬ ੪੮,੦੦੦ ਕਰਮਚਾਰੀ ਫ਼੍ਰਾਂਸ ਅਤੇ ਇਟਲੀ ਤੋਂ ਕੰਮ ਕਰਣ ਆਉਂਦੇ ਹਨ। ਮੋਨਾਕੋ ੨੦੧੧ ਵਿੱਚ ਤੀਜੀ ਵਾਰ ਵਿਸ਼ਵ ਵਿੱਚ ਸਭ ਤੋਂ ਵੱਧ ਮਹਿੰਗੀ ਅਸਲ ਜਾਇਦਾਦ ਮਾਰਕੀਟ, ਜਿਸਦੀ ਕੀਮਤ ੬੫,੦੦੦ ਡਾਲਰ ਪ੍ਰਤੀ ਵਰਗ ਮੀਟਰ ਹੈ, ਵਾਲਾ ਦੇਸ਼ ਬਣਿਆ। ਸੀ.ਆਈ.ਏ. ਦੇ ਵਿਸ਼ਵ ਤੱਥ-ਕੋਸ਼ ਅਨੁਸਾਰ ਮੋਨਾਕੋ ਵਿੱਚ ਸਭ ਤੋਂ ਘੱਟ ਗਰੀਬੀ ਦਰ ਹੈ ਅਤੇ ਸਭ ਤੋਂ ਵੱਧ ਪ੍ਰਤੀ ਵਿਅਕਤੀ ਲੱਖਪਤੀ ਅਤੇ ਕਰੋੜਪਤੀ ਰਹਿੰਦੇ ਹਨ ।

ਯੂਗੋਸਲਾਵੀਆ

ਯੂਗੋਸਲਾਵੀਆ ਦੱਖਣ ਪੱਛਮੀ ਯੂਰਪ ਵਿੱਚ ਇੱਕ ਦੇਸ਼ ਸੀ। ਇਹ 20ਵੀਂ ਸਦੀ ਵਿੱਚ, ਪਹਿਲੇ ਵਿਸ਼ਵ ਯੁੱਧ ਤੋਂ ਬਾਅਦ 1918 ਵਿੱਚ ਬਣਿਆ।

ਯੂਨਾਨ

ਯੂਨਾਨ ਦੱਖਣ-ਪੂਰਬੀ ਯੂਰਪ ਮਹਾਂਦੀਪ ਵਿੱਚ ਸਥਿਤ ਇੱਕ ਦੇਸ਼ ਹੈ ਜਿਸਦੀ ਰਾਜਧਾਨੀ ਐਥਨਜ਼ ਹੈ। ਇਹ ਭੂਮੱਧ ਸਾਗਰ ਦੇ ਉੱਤਰ-ਪੂਰਬ ਵਿੱਚ ਸਥਿਤ ਟਾਪੂਆਂ ਦਾ ਇੱਕ ਸਮੂਹ ਹੈ। ਯੂਨਾਨੀ ਲੋਕ ਇਸ ਟਾਪੂ ਤੋਂ ਹੋਰ ਕਈ ਖੇਤਰਾਂ ਵਿੱਚ ਗਏ ਜਿਵੇਂ ਤੁਰਕੀ, ਮਿਸਰ ਅਤੇ ਪੱਛਮੀ ਯੂਰਪ ਆਦਿ, ਜਿੱਥੇ ਉਹ ਅੱਜ ਵੀ ਥੋੜੀ ਗਿਣਤੀ ਵਿੱਚ ਮੌਜੂਦ ਹਨ।

ਏਥਨਜ਼ ਵਿੱਚ “ਡੇਲਫ਼ੀ” ਅਤੇ “ਪਾਰਥੇਨਾਨ” ਨਾਮ ਦੇ ਪੁਰਾਣੇ ਮੰਦਰ ਮੌਜੂਦ ਹਨ।

ਇੱਥੋਂ ਦੇ ਲੋਕਾਂ ਨੂੰ ਯੂਨਾਨੀ ਅਤੇ ਯਵਨ ਕਹਿੰਦੇ ਹਨ। ਅੰਗਰੇਜ਼ੀ ਅਤੇ ਹੋਰ ਪੱਛਮੀ ਬੋਲੀਆਂ ਵਿੱਚ ਇਨ੍ਹਾਂ ਨੂੰ ਗਰੀਕ ਕਿਹਾ ਜਾਂਦਾ ਹੈ। ਯੂਨਾਨੀ ਬੋਲੀ ਨੇ ਆਧੁਨਿਕ ਅੰਗਰੇਜ਼ੀ ਅਤੇ ਹੋਰ ਯੂਰਪੀ ਬੋਲੀਆਂ ਨੂੰ ਕਈ ਸ਼ਬਦ ਦਿੱਤੇ ਹਨ। ਤਕਨੀਕੀ ਖੇਤਰ ਦੇ ਕਈ ਯੂਰਪੀ ਸ਼ਬਦ ਗਰੀਕ ਚੋਂ ਨਿਕਲੇ ਹਨ ਜਿਸਦੇ ਕਾਰਨ ਇਹ ਹੋਰ ਬੋਲੀਆਂ ਵਿੱਚ ਵੀ ਆ ਗਏ।

ਯੂਰਪ

ਯੂਰਪ ਇੱਕ ਮਹਾਂਦੀਪ ਹੈ। ਇਹ ਏਸ਼ੀਆ ਦੇ ਨਾਲ ਪੂਰੀ ਤਰਾਂ ਜੁੜਿਆ ਹੋਇਆ ਹੈ। ਏਸ਼ੀਆ ਅਤੇ ਯੂਰਪ ਨੂੰ ਯੂਰੇਸ਼ੀਆ ਵੀ ਕਹਿੰਦੇ ਹਨ। ਆਸਟ੍ਰੇਲੀਆ ਅਤੇ ਅੰਟਾਰਕਟਿਕਾ ਤੋਂ ਬਾਅਦ ਯੂਰਪ ਦੁਨੀਆਂ ਦਾ ਜਨਸੰਖਿਆ ਅਤੇ ਖੇਤਰਫਲ ਵਿੱਚ ਦੁਨੀਆਂ ਦਾ ਸਭ ਤੋਂ ਛੋਟਾ ਮਹਾਂਦੀਪ ਹੈ। ਇਹ ਸਮੁੱਚੇ ਤੌਰ 'ਤੇ ਉੱਤਰੀ ਗੋਲੇਪੱਥ 'ਚ ਸਥਿਤ ਹੈ ਅਤੇ ਜ਼ਿਆਦਾਤਰ ਪੂਰਬੀ ਗੋਲੇਪੱਥ 'ਚ ਸਥਿਤ ਹੈ। ਇਹ ਉੱਤਰ ਵੱਲ ਆਰਕਟਿਕ ਮਹਾਂਸਾਗਰ, ਪੱਛਮ ਵੱਲ ਅੰਧ ਮਹਾਂਸਾਗਰ ਅਤੇ ਦੱਖਣ ਵੱਲ ਭੂਮੱਧ ਸਾਗਰ ਦੁਆਰਾ ਘਿਰਿਆ ਹੋਇਆ ਹੈ। ਇਹ ਯੂਰੇਸ਼ੀਆ ਦੇ ਪੱਛਮੀ ਹਿੱਸੇ ਵਾਲਾ ਹਿੱਸਾ ਹੈ। 1850 ਦੇ ਦਹਾਕੇ ਤੋਂ, ਊਰਾਲ ਅਤੇ ਕਾਕੇਸ਼ਸ ਪਹਾੜਾਂ, ਊਰਾਲ ਨਦੀ, ਕੈਸਪੀਅਨ ਅਤੇ ਕਾਲੇ ਸਮੁੰਦਰ ਅਤੇ ਟਰਕਸੀ ਸਮੁੰਦਰੀ ਜਹਾਜ਼ਾਂ ਦੇ ਜਲਮਾਰਗਾਂ ਦੇ ਪਾਣੀ ਨੂੰ ਵੰਡਣ ਦੁਆਰਾ ਯੂਰਪ ਨੂੰ ਏਸ਼ੀਆ ਨਾਲੋਂ ਵੱਖਰਾ ਮੰਨਿਆ ਜਾਂਦਾ ਹੈ।

ਸਨਅਤੀ ਇਨਕਲਾਬ

18ਵੀਂ ਸ਼ਤਾਬਦੀ ਦੇ ਪਿਛਲੇ ਅੱਧ ਅਤੇ 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਕੁਝ ਪੱਛਮੀ ਦੇਸ਼ਾਂ ਦੀ ਤਕਨੀਕੀ, ਸਮਾਜਕ, ਆਰਥਕ ਅਤੇ ਸਾਂਸਕ੍ਰਿਤਕ ਹਾਲਤ ਵਿੱਚ ਕਾਫ਼ੀ ਵੱਡਾ ਬਦਲਾਓ ਆਇਆ। ਇਸਨੂੰ ਹੀ ਸਨਅਤੀ ਇਨਕਲਾਬ (Industrial Revolution) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਿਲਸਿਲਾ ਬ੍ਰਿਟੇਨ ਤੋਂ ਸ਼ੁਰੂ ਹੋਕੇ ਪੂਰੇ ਸੰਸਾਰ ਵਿੱਚ ਫੈਲ ਗਿਆ। ਸਨਅਤੀ ਇਨਕਲਾਬ ਸ਼ਬਦ ਦੀ ਇਸ ਸੰਦਰਭ ਵਿੱਚ ਵਰਤੋ ਸਭ ਤੋਂ ਪਹਿਲਾਂ ਆਰਨੋਲਡ ਟਾਇਨਬੀ ਨੇ ਆਪਣੀ ਕਿਤਾਬ ਲੈਕਚਰਸ ਆਨ ਦ ਇੰਡਸਟਰੀਅਲ ਰੈਵੋਲਿਊਸ਼ਨ ਇਨ ਇੰਗਲੈਂਡ ਵਿੱਚ ਸੰਨ 1844 ਵਿੱਚ ਕੀਤਾ।

ਸਨਅਤੀ ਇਨਕਲਾਬ ਦੀ ਸ਼ੁਰੂਆਤ ਕੱਪੜਾ ਉਦਯੋਗ ਦੇ ਮਸ਼ੀਨੀਕਰਨ ਦੇ ਨਾਲ ਹੋਈ। ਇਸਦੇ ਨਾਲ ਹੀ ਲੋਹਾ ਬਣਾਉਣ ਦੀਆਂ ਤਕਨੀਕਾਂ ਆਈਆਂ ਅਤੇ ਸ਼ੋਧਿਤ ਕੋਇਲੇ ਦਾ ਵੱਧ ਤੋਂ ਵੱਧ ਵਰਤੋਂ ਹੋਣ ਲੱਗੀ। ਕੋਇਲੇ ਨੂੰ ਜਲਾਕੇ ਬਣੇ ਵਾਸ਼ਪ ਦੀ ਸ਼ਕਤੀ ਦੀ ਵਰਤੋਂ ਹੋਣ ਲੱਗੀ। ਸ਼ਕਤੀ-ਚਾਲਿਤ ਮਸ਼ੀਨਾਂ (ਖਾਸ ਤੌਰ 'ਤੇ ਕੱਪੜਾ ਉਦਯੋਗ ਵਿੱਚ) ਦੇ ਆਉਣ ਨਾਲ ਉਤਪਾਦਨ ਵਿੱਚ ਜ਼ਬਰਦਸਤ ਵਾਧਾ ਹੋਇਆ। ਉਂਨੀਵੀ ਸਦੀ ਦੇ ਪਹਿਲੇ ਦੋ ਦਹਾਕਿਆਂ ਵਿੱਚ ਪੂਰੀ ਤਰ੍ਹਾਂ ਧਾਤ ਤੋਂ ਬਣੇ ਔਜ਼ਾਰਾਂ ਦਾ ਵਿਕਾਸ ਹੋਇਆ। ਇਸਦੇ ਨਤੀਜੇ ਵਜੋਂ ਦੂਜੇ ਉਦਯੋਗਾਂ ਵਿੱਚ ਕੰਮ ਆਉਣ ਵਾਲੀਆਂ ਮਸ਼ੀਨਾਂ ਦੇ ਨਿਰਮਾਣ ਨੂੰ ਹੁਲਾਰਾ ਮਿਲਿਆ। ਉਂਨੀਵੀ ਸ਼ਤਾਬਦੀ ਵਿੱਚ ਇਹ ਪੂਰੇ ਪੱਛਮੀ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਫੈਲ ਗਈ।

ਵੱਖ-ਵੱਖ ਇਤਿਹਾਸਕਾਰ ਸਨਅਤੀ ਇਨਕਲਾਬ ਦਾ ਸਮਾਂ ਵੱਖ-ਵੱਖ ਮੰਨਦੇ ਨਜ਼ਰ ਆਉਂਦੇ ਹਨ ਜਦੋਂ ਕਿ ਕੁੱਝ ਇਤਿਹਾਸਕਾਰ ਇਸਨੂੰ ਇਨਕਲਾਬ ਮੰਨਣ ਨੂੰ ਹੀ ਤਿਆਰ ਨਹੀਂ ਹਨ।

ਬਹੁਤੇ ਵਿਚਾਰਕਾਂ ਦਾ ਮਤ ਹੈ ਕਿ ਗੁਲਾਮ ਦੇਸ਼ਾਂ ਦੇ ਸਰੋਤਾਂ ਦੇ ਸ਼ੋਸ਼ਣ ਅਤੇ ਲੁੱਟ ਤੋਂ ਬਿਨਾਂ ਸਨਅਤੀ ਇਨਕਲਾਬ ਸੰਭਵ ਨਾ ਹੋਇਆ ਹੁੰਦਾ, ਕਿਉਂਕਿ ਉਦਯੋਗਕ ਵਿਕਾਸ ਲਈ ਪੂੰਜੀ ਅਤਿ ਜ਼ਰੂਰੀ ਚੀਜ ਹੈ ਅਤੇ ਉਹ ਉਸ ਸਮੇਂ ਭਾਰਤ ਆਦਿ ਗੁਲਾਮ ਦੇਸ਼ਾਂ ਦੇ ਸੰਸਾਧਨਾਂ ਦੇ ਸ਼ੋਸ਼ਣ ਨਾਲ ਪ੍ਰਾਪਤ ਕੀਤੀ ਗਈ ਸੀ।

ਸਪੇਨ

ਸਪੇਨ (ਸਪੈਨਿਸ਼: España, ਏਸਪਾਨਿਆ), ਆਧਿਕਾਰਿਕ ਤੌਰ ਉੱਤੇ ਸਪੇਨ ਦੀ ਰਾਜਸ਼ਾਹੀ, ਇੱਕ ਯੂਰਪੀ ਦੇਸ਼ ਅਤੇ ਯੂਰਪੀ ਸੰਘ ਦਾ ਇੱਕ ਮੈਂਬਰ ਰਾਸ਼ਟਰ ਹੈ। ਇਹ ਯੂਰਪ ਦੇ ਦੱਖਣ ਪੱਛਮ ਵਿੱਚ ਇਬੇਰੀਅਨ ਪ੍ਰਾਯਦੀਪ ਉੱਤੇ ਸਥਿਤ ਹੈ। ਇਸਦੇ ਦੱਖਣ ਅਤੇ ਪੂਰਬ ਵਿੱਚ ਭੂਮਧ ਸਾਗਰ ਇਲਾਵਾ ਬ੍ਰਿਟਿਸ਼ ਪਰਵਾਸੀ ਖੇਤਰ, ਜਿਬਰਾਲਟਰ ਦੀ ਇੱਕ ਛੋਟੀ ਜਿਹੀ ਸੀਮਾ ਦੇ, ਉੱਤਰ ਵਿੱਚ ਫ਼ਰਾਂਸ, ਅੰਡੋਰਾ ਅਤੇ ਬੀਸਕਾਏ ਦੀ ਖਾੜੀ ਅਤੇ ਅਤੇ ਪੱਛਮ-ਉੱਤਰ ਅਤੇ ਪੱਛਮ ਵਿੱਚ ਕਰਮਵਾਰ: ਅਟਲਾਂਟਿਕ ਮਹਾਸਾਗਰ ਅਤੇ ਪੁਰਤਗਾਲ ਸਥਿਤ ਹਨ।

ਸਪੇਨਿਸ਼ ਅਧਿਕਾਰ ਖੇਤਰ ਵਿੱਚ ਭੂਮਧ ਸਾਗਰ ਵਿੱਚ ਸਥਿਤ ਬੇਲਿਅਰਿਕ ਟਾਪੂ ਸਮੂਹ, ਅਟਲਾਂਟਿਕ ਮਹਾਸਾਗਰ ਵਿੱਚ ਅਫਰੀਕਾ ਦੇ ਤਟ ਉੱਤੇ ਕੈਨਰੀ ਟਾਪੂ ਸਮੂਹ, ਅਤੇ ਉੱਤਰੀ ਅਫਰੀਕਾ ਵਿੱਚ ਸਥਿਤ ਦੋ ਨਿੱਜੀ ਸ਼ਹਿਰ ਸੇਉਟਾ ਅਤੇ ਮੇਲਿਲਾ ਜੋ ਕਿ ਮੋਰੱਕੋ ਸੀਮਾ ਉੱਤੇ ਸਥਿਤ ਹਨ, ਸ਼ਾਮਿਲ ਹਨ। ਇਸਦੇ ਇਲਾਵਾ ਲਿਵਿਆ ਨਾਮਕ ਸ਼ਹਿਰ ਜੋ ਕਿ ਫਰਾਂਸੀਸੀ ਖੇਤਰ ਦੇ ਅੰਦਰ ਸਥਿਤ ਹੈ ਸਪੇਨ ਦਾ ਇੱਕ ਬਹਿ : ਖੇਤਰ ਹੈ । ਸਪੇਨ ਦਾ ਕੁਲ ਖੇਤਰਫਲ 504, 030 ਕਿਮੀ² ਦਾ ਹੈ ਜੋ ਪੱਛਮੀ ਯੂਰਪ ਵਿੱਚ ਇਸਨੂੰ ਯੂਰਪੀ ਸੰਘ ਵਿੱਚ ਫ਼ਰਾਂਸ ਦੇ ਬਾਅਦ ਦੂਜਾ ਸਭ ਤੋਂ ਵੱਡਾ ਦੇਸ਼ ਬਣਾਉਂਦਾ ਹੈ।

ਪ੍ਰਾਗੈਤੀਹਾਸਿਕ ਕਾਲ ਵਲੋਂ ਲੈ ਕੇ ਇੱਕ ਦੇਸ਼ ਦੇ ਰੂਪ ਵਿੱਚ ਅਸਤੀਤਵ ਵਿੱਚ ਆਉਣ ਤੱਕ ਸਪੇਨ ਦਾ ਰਾਜਕਸ਼ੇਤਰ ਆਪਣੀ ਖਾਸ ਅਵਸਥਿਤੀ ਦੀ ਵਜ੍ਹਾ ਵਲੋਂ , ਕਈ ਬਾਹਰੀ ਪ੍ਰਭਾਵਾਂ ਦੇ ਅਧੀਨ ਰਿਹਾ ਸੀ । 15 ਵੀਆਂ ਸਦੀ ਵਿੱਚ ਕੈਥੋਲੀਕ ਸਮਰਾਟਾਂ ਦੇ ਵਿਆਹ ਅਤੇ 1492 ਵਿੱਚ ਔਬੇਰਿਅਨ ਪ੍ਰਾਯਦੀਪ ਉੱਤੇ ਪੁਨਰਵਿਜੈ ਦੇ ਪੂਰੇ ਹੋਣ ਦੇ ਬਾਅਦ ਸਪੇਨ ਇੱਕ ਏਕੀਕ੍ਰਿਤ ਦੇਸ਼ ਦੇ ਰੂਪ ਵਿੱਚ ਉੱਭਰਿਆ । ਇਸਦੇ ਵਿਪਰੀਤ , ਸਪੇਨ ਹੋਰ ਕਈ ਖੇਤਰਾਂ ਨੂੰ ਪ੍ਰਭਾਵਿਤ ਕਰਣ ਦਾ ਇੱਕ ਮਹੱਤਵਪੂਰਣ ਸਰੋਤ ਰਿਹਾ ਹੈ , ਵਿਸ਼ੇਸ਼ ਰੂਪ ਵਲੋਂ ਆਧੁਨਿਕ ਕਾਲ ਵਿੱਚ ਜਦੋਂ ਇਹ ਇੱਕ ਸੰਸਾਰਿਕ ਸਾਮਰਾਜ ਬਣਾ ਅਤੇ ਆਪਣੇ ਪਿੱਛੇ ਦੁਨੀਆ ਦੀ ਤੀਜੀ ਸਭਤੋਂ ਜਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ ਸਪੇਨਿਸ਼ ਦੇ ਲੱਗਭੱਗ 50 ਕਰੋਡ਼ ਭਾਸ਼ਾਭਾਸ਼ੀਆਂ ਦੀ ਵਿਰਾਸਤ ਨੂੰ ਛੱਡ ਦਿੱਤਾ ।

ਸਪੇਨ ਇੱਕ ਸੰਵਿਧਾਨਕ ਰਾਜਸ਼ਾਹੀ ਦੇ ਤਹਿਤ ਇੱਕ ਸੰਸਦੀ ਸਰਕਾਰ ਦੇ ਰੂਪ ਵਿੱਚ ਗੰਢਿਆ ਇੱਕ ਲੋਕਤੰਤਰ ਹੈ । ਸਪੇਨ ਇੱਕ ਵਿਕਸਿਤ ਦੇਸ਼ ਹੈ ਜਿਸਦਾ ਸੰਕੇਤਕ ਸਕਲ ਘਰੇਲੂ ਉਤਪਾਦ ਇਸਨੂੰ ਦੁਨੀਆ ਵਿੱਚ ਬਾਰਹਵੀਂ ਸਭਤੋਂ ਵੱਡੀ ਮਾਲੀ ਹਾਲਤ ਬਣਾਉਂਦਾ ਹੈ , ਇੱਥੇ ਜੀਵਨ ਪੱਧਰ ਬਹੁਤ ਉੱਚਾ ਹੈ ( 20 ਵਾਂ ਉੱਚਤਮ ਮਨੁੱਖ ਵਿਕਾਸ ਸੂਚਕਾਂਕ ) , 2005 ਤੱਕ ਜੀਵਨ ਦੀ ਗੁਣਵੱਤਾ ਸੂਚਕਾਂਕ ਦੀ ਪ੍ਰਮੁੱਖਤਾ ਦੇ ਅਨੁਸਾਰ ਇਸਦਾ ਸਥਾਨ ਦਸਵਾਂ ਸੀ । ਇਹ ਸੰਯੁਕਤ ਰਾਸ਼ਟਰ , ਯੂਰੋਪੀ ਸੰਘ , ਨਾਟੋ , ਓਈਸੀਡੀ , ਅਤੇ ਸੰਸਾਰ ਵਪਾਰ ਸੰਗਠਨ ਦਾ ਇੱਕ ਮੈਂਬਰ ਹੈ ।

ਸਪੇਨ ਯੂਰਪ ਦਾ ਇੱਕ ਦੇਸ ਹੈ। ਏਦੇ ਅਤੇ ਫ਼ਰਾਂਸ ਤੇ ਐਟਲਾਂਟਿਕ ਸਮੁੰਦਰ ਏ, ਸੱਜੇ ਪਾਸੇ ਰੂਮੀ ਸਮੁੰਦਰ ਏ ਤੇ ਖੱਬੇ ਪਾਸੇ ਪੁਰਤਗਾਲ ਤੇ ਐਲਟਾਨਟਕ ਸਮੁੰਦਰ ਏ ਤੇ ਏਦੇ ਥੱਲੇ ਅਫ਼ਰੀਕਾ ਦਾ ਬਰ-ਏ-ਆਜ਼ਮ ਏ। ਏ ਯੂਰਪ ਦਾ ਦੂਜਾ ਸਭ ਤੋਂ ਵੱਡਾ ਦੇਸ ਏ। ਇਸ ਦੀ ਖ਼ਾਜ਼ ਥਾਂ ਦੀ ਵਜ੍ਹਾ ਤੋਂ ਏ ਬੁੱਤ ਪੁਰਾਣੇ ਅਰਸੇ ਤੋਂ ਈ ਦੂਜਿਆਂ ਦੀ ਤੱਵਜਾ ਦਾ ਮਰਕਜ਼ ਰੀਆ ਏ ਤੇ ਏ ਮੁਸਲਮਾਨਾਂ ਦੇ 14ਵੀਂ 15ਯਂ ਸਦੀ ਚ ਜਾਣ ਤੋਂ ਬਾਦ ਬੁੱਤ ਵੱਡੀ ਤਾਕਤ ਬਣ ਗਿਆ ਤੇ ਏਨੇ ਬੁੱਤ ਦੂਰ ਤੱਕ ਸਲਤਨਤ ਬਣਾਈ ਜੀਦੇ ਨਿਸ਼ਾਨ ਅੱਜ ਵੀ 40 ਕਰੋੜ ਹਸਪਾਨਵੀ ਬੋਲਣ ਵਾਲਿਆਂ ਦੇ ਤੌਰ ਤੇ ਹੈਗੇ ਨੇਂ। ਏਦੀ ਹਕੂਮਤ ਇੱਕ ਕਨੂੰਨੀ ਬਾਦਸ਼ਾਹਤ ਦੇ ਥੱਲੇ ਪਾਰਲੀਮੈਂਟ ਨਾਲ਼ ਬਣੀ ਏ। ਸਪੇਨ ਦਾ ਦੁਨੀਆ ਚ 9ਵਾਂ ਸਭ ਤੋਂ ਬੋਤਾ ਜੀ ਡੀ ਪੀ ਏ ਤੇ ਏਦੇ ਲੋਕਾਂ ਦਾ ਜੀਵਨ ਨਾਪ ਦੁਨੀਆ ਚ 16ਵਾਂ ਏ। ਸਪੇਨ ਅਕਵਾਮ-ਏ-ਮੁੱਤਹਿਦਾ, ਯੂਰਪੀ ਯੂਨੀਅਨ, ਨੀਟੂ, ਓ ਈ ਸੀ ਡੀ ਤੇ WTO ਦਾ ਸੰਗੀ ਏ।

[ਲਿਖੋ]ਜੁਗ਼ਰਾਫ਼ੀਆ

ਸਪੇਨ ਦਾ 51ਵਾਂ ਤੇ ਯੂਰਪ ਦਾ ਦੂਜਾ ਸਭ ਤੋਂ ਵੱਡਾ ਦੇਸ ਏ। ਪੀਰੀਨੀਜ਼ ਦੇ ਪਾੜ ਉੱਤਰ ਚਿਰ ਦੇ ਚ ਫ਼ਰਾਂਸ ਨਾਲੋਂ ਵੱਖਰੀਆਂ ਕਰਦੇ ਨੇਂ। ਸਪੇਨ ਦੇ ਕਜ ਜ਼ਜ਼ੀਰੇ ਬਹਿਰਾ ਰੂਮ ਚ ਵੀ ਨੇਂ ਤੇ ਕਜ ਜ਼ਜ਼ੀਰੇ ਐਟਲਾਂਟਿਕ ਸਮੁੰਦਰ ਚ ਵੀ ਨੇਂ। ਸਪੇਨ ਦੀਆਂ ਕਈ ਥਾਵਾਂ ਉਤੇ ਥੱਲੇ ਹੁੰਦੇ ਇਲਾਕੇ ਤੇ ਪਾੜੀ ਇਲਾਕੇ ਨੇਂ। ਇੰਨਾਂ ਪਾੜਾਂ ਤੋਂ ਕਈ ਦਰਿਆ ਵੀ ਬੰਦੇ ਨੇਂ।

[ਲਿਖੋ]ਤਰੀਖ਼

ਸਪੇਨ ਚ 12 ਲੱਖ ਵਰਿਆਂ ਪਹਿਲਾਂ ਤੋਂ ਲੋਕ ਰੇ ਰੀਏ ਸਨ ਤੇ ਮਾਡਰਨ ਇਨਸਾਨ 35000 ਸਾਲ ਪਹਿਲਾਂ ਸਪੇਨ ਆਏ। ਉਹ ਲੋਕ ਫ਼ਰਾਂਸ ਤੋਂ ਹੁੰਦੇ ਹਵੇ-ਏ-ਸਪੇਨ ਪਹੁੰਚੇ। ਆਖ਼ਰੀ ਬਰਫ਼ ਦੂਰ ਦੇ ਬਾਦ ਸਪੇਨ ਉਨ੍ਹਾਂ ਤਿੰਨ ਥਾਵਾਂ ਚੋਂ ਇੱਕ ਏ ਜਿਥੋਂ ਲੋਕਾਂ ਨੇ ਯੂਰਪ ਦੁਬਾਰਾ ਅਬਾਦ ਕੀਤਾ।

ਰੋਮੀਆਂ ਨੇ ਬਹਿਰਾ ਰੂਮ ਦੇ ਸਾਹਲੀ ਇਲਾਕਿਆਂ ਤੇ ਕਾਰ ਤੇਜ ਦੀਆਂ ਕਲੋਨੀਆਂ ਅਤੇ 210 ਤੋਂ 205 ਬੀ ਸੀ ਚ ਮਿਲ ਮਾਰਿਆ ਤੇ ਉਨ੍ਹਾਂ ਨੇ ਸਪੇਨ ਅਤੇ ਵੀ ਮਿਲ ਮਾਰ ਲਿਆ ਤੇ ਓਥੇ 500 ਵਰਿਆਂ ਤੱਕ ਹਕੂਮਤ ਕੀਤੀ।

711 ਚ ਇਥੇ ਬਿਨੁ ਅਮੀਆ ਦੇ ਖ਼ਲੀਫ਼ਾ ਵਲੀਦ ਬਣ ਅਬਦ ਉਲਮੁਲਕ ਦੇ ਵੇਲੇ ਊਦੇ ਜਰਨੈਲ ਤਾਰਿਕ ਬਣ ਜ਼ਿਆਦ ਨੇ ਹੱਲਾ ਬੋਲਿਆ ਤੇ ਸਪੇਨ ਤੇ ਪੁਰਤਗਾਲ ਤੇ ਅਰਬਾਂ ਨੇ ਮੱਲ ਮਾਰ ਲਿਆ। ਅਰਬਾਂ ਨੇ ਸਾਰੇ ਸਪੇਨ ਤੇ ਮਿਲ ਮਾਰ ਲਿਆ ਪਰ ਏਦੇ ਉੱਤਰ ਚ ਪਾੜੀ ਥਾਂ ਛੱਡ ਦਿੱਤੇ ਜਿਥੋਂ ਫ਼ਿਰ ਅਰਬਾਂ ਨਾਲ਼ ਲੜਾਈ ਟੋਰੀ ਜਿਹੜੀ ਅਗਲੀਆਂ ਅੱਠ ਸਦੀਆਂ ਤੱਕ ਚੱਲਦੀ ਰਈ। ਅਰਬਾਂ ਨੇਂ ਇਥੋਂ ਦੱਯਾਨ ਵਾਸੀਆਂ ਕਈ ਹੱਕ ਦਿੱਤੇ ਪਰ ਉਨ੍ਹਾਂ ਟੈਕਸ ਵੀ ਦੇਣੇ ਪੈਂਦੇ ਸਨ। ਅੱਠਵੀਂ ਸਦੀ ਤੱਕ ਸਪੇਨ ਦੀ ਚੋਖੀ ਸਾਰੀ ਲੋਕ ਗਿਣਤੀ ਮੁਸਲਮਾਨ ਹੂਚਕੀ ਸੀ। ਬਰਬਰ ਤੇ ਅਰਬ ਮੁਸਲਮਾਨਾਂ ਵਸ਼ਕਾਰ ਖਿਚਾਓ ਵੀ ਚਲਦਾ ਰੀਆ। ਮੁਸਲਮਾਨ ਗਵਾਡਾਲਕਵੀਰ ਐਬਰੋ ਵੀਲੀਨਸੀਆ ਤੇ ਗੁਰ ਨਾਤਾ ਦੇ ਪਾੜੀ ਥਾਵਾਂ ਤੇ ਵੱਸ ਚੁੱਕੇ ਸਨ।

ਉਮਵੀ ਖ਼ਿਲਾਫ਼ਤ ਦਾ ਰਾਜਗੜ੍ਹ ਕਰ ਤਬਾ ਲੈਂਦੇ ਯੂਰਪ ਦਾ ਵੱਡਾ ਸੋਹਣਾ ਤੇ ਖ਼ੁਸ਼ਹਾਲ ਸ਼ਹਿਰ ਸੀ। ਪੜ੍ਹਾਈ ਲਿਖਾਈ ਰਹਿਤਲ ਦੇ ਸਮਬਨਦੇ ਜਿਹੜੇ ਲੈਂਦੇ ਏਸ਼ੀਆ ਤੋਂ ਇਥੇ ਲੀਏ-ਏ-ਗੇਅ ਔਹਆਕੇ ਵਦੇ। ਸਾਈਂਸ ਫ਼ਿਲਾਸਫ਼ੀ ਆਰਕੀਟੈਕਚਰ ਤੇ ਰਹਿਤਲ ਇਥੇ ਪੁੰਗਰੇ ਤੇ ਵੱਡੇ ਹਵੇ-ਏ-। ਵਾਈ ਬੀਜੀ ਚ ਵਾਦੇ ਹਵੇ-ਏ-ਨਵੀਆਂ ਫ਼ਸਲਾਂ ਤੇ ਨਵੀਂ ਰੁਖ ਲਗਏ-ਏ-ਗੇਅ।

11ਵੀਂ ਸਦੀ ਚ ਬਿਨੁ ਅਮੀਆ ਦੇ ਰਾਜ ਤੋਂ ਵੱਖਰੇ ਹੋਣ ਮਗਰੋਂ ਸਪੇਨ ਨਿੱਕੇ ਨਿੱਕੇ ਰਾਜਾਂ ਚ ਜਿੰਨਾਂ ਨੂੰ ਤਾਗ਼ਫ਼ਾ ਆਖਿਆ ਜਾਂਦਾ ਏ ਜ ਵੰਡਿਆ ਗਿਆ ਤੇ ਏ ਉੱਤਰ ਚ ਵਸਦੀਆਂ ਸਗ਼ਾਈ ਦੇਸਾਂ ਲਈ ਉਨਾਣ ਤੇ ਹੌਲੀ ਹੌਲੀ ਮਿਲ ਮਾਰਨ ਅਸਾਨ ਹੌਦਾ ਗਿਆ। ਉਤਲੇ ਅਫ਼ਰੀਕਾ ਤੋਂ ਮਰਾਬਤੀਨ ਤੇ ਮੋਹਦੀਨ ਸਪੇਨ ਆਏ ਪਰ ਉਹ ਮੁਸਲਿਮ ਸਪੇਨ ਨੂੰ ਨਾਂ ਬਚਾ ਸਕੇ। 1492 ਨੂੰ ਮੁਸਲਮਾਨਾਂ ਦਾ ਅਖ਼ੀਰਲਾ ਰਾਜ ਗੁਰ ਨਾਤਾ ਤੇ ਵੀ ਸਗ਼ਾਿਆਂ ਨੇ ਮੱਲ ਮਾਰ ਲਿਆ। 1492 ਨੂੰ ਈ ਕੋਲੰਬਸ ਨੂੰ ਆਪਣੇ ਸਮੁੰਦਰੀ ਸਫ਼ਰਾਂ ਲਈ ਜ਼ਾਜ਼ ਤੇ ਪਿਸੇ ਸਪੇਨ ਦੇ ਬਾਦਸ਼ਾਹ ਕੋਲੋਂ ਲਬਦੇ ਨੇਂ। ਅਮਰੀਕਾ ਦੀ ਲਬ ਨੇ ਓਥੇ ਮਿਲ ਮਾਰਨ ਨਾਲ਼ ਸਪੇਨ ਜੱਗ ਦੀ ਇੱਕ ਵੱਡੀ ਤਾਕਤ ਬਣ ਗਿਆ।

ਅਰਾਗ਼ੋਨ ਤੇ ਕਸਤੀਲੀਹ ਦੇ ਇੱਕ ਜੱਟ ਹੋਣ ਨਾਲ਼ ਸਪਕਨ ਇੱਕ ਹੋ ਗਿਆ ਤੇ ਸਪੇਨ ਦੇ ਸ਼ਾਈ ਵੇਲੇ ਦੀ ਨਿਊ ਪਈ। 16ਵੀਂ ਤੇ 17ਵੀਂ ਸਦੀ ਚ ਸਪੇਨ ਯੂਰਪ ਦੀ ਅੱਗੇ ਵਦਵੀਂ ਤਾਕਤ ਸੀ। ਸਪੇਨ ਦਿਆਂ ਨੈਦਰਲੈਂਡਜ਼ ਬਰਤਾਨੀਆ ਫ਼ਰਾਂਸ ਤੇ ਸਲਤਨਤ ਉਸਮਾਨੀਆ ਨਾਲ਼ ਵੀ ਲੜਾਈਆਂ ਹੋਇਆਂ। ਹਸਪਾਨਵੀ ਸਲਤਨਤ ਚ ਅਮਰੀਕਾ ਦੇ ਵੱਡੇ ਅੰਗ ਬਹਰਾਲਕਾਹਲ ਦੇ ਥਾਂ ਉਤਲੇ ਅਫ਼ਰੀਕਾ ਦੇ ਜ਼ਜ਼ੀਰੇ ਨੀਦਰਲੀਨਡੋ ਫ਼ਰਾਂਸ ਜਰਮਨੀ ਇਟਲੀ ਦੇ ਕਈ ਪਾਸੇ ਹੈਗੇ ਸਨ। ਏਦੇ ਬਾਰੇ ਆਖਿਆ ਜਾ ਸਕਦਾ ਏ ਜੇ ਏ ਪਹਿਲੀ ਸਲਤਨਤ ਸੀ ਜੀਦੇ ਤੇ ਸੂਰਜ ਨੇਂ ਡੁੱਬਦਾ।

1793 ਚ ਸਪੇਨ ਨੇ ਫ਼ਰਾਂਸ ਨਾਲ਼ ਲੜਾਈ ਛੇੜੀ ਜੀਦੇ ਚ ਸਪੇਨ ਨੂੰ ਹਾਰ ਹੋਈ। ਸਪੇਨ ਫ਼ਰਾਂਸ ਦੇ ਇੱਕ ਥੱਲੇ ਲੱਗਾ ਸੰਗੀ ਬਣ ਕੇ ਰਹਿ ਗਿਆ। 1814 ਚ ਫ਼ਰਾਂਸ ਦੀ ਹਾਰ ਬਾਝੋਂ ਸਪੇਨ ਚ ਊਦਾ ਜ਼ੋਰ ਟੁੱਟ ਗਿਆ। ਪਰ ਸਪੇਨ ਦੇ ਅੰਦਰ ਉਹ ਚਗੜੇ ਟੁਰੇ ਜਿੰਨਾਂ ਨੇ ਸਪੇਨ ਨੂੰ ਹਿਲਾ ਕੇ ਰੱਖ ਦਿੱਤਾ ਤੇ ਊਦੇ ਕੋਲੋਂ ਕੀਲੀਵਰਨਿਆ ਤੌਣ ਲੈ ਕੇ ਪੇਟਾ ਕੂਨੀਆ ਤੱਕ ਦੇ ਥਾਂ ਖਣਿਜ ਗੇਅ।

ਸਵਿਟਜ਼ਰਲੈਂਡ

ਸਵਿਟਜ਼ਰਲੈਂਡ (ਜਰਮਨ: (die) Schweiz (ਡੀ) ਸ਼ਵਾਇਤਸ, ਫਰਾਂਸਿਸੀ: (la) Suisse (ਲਿਆ) ਸੁਈਸ, ਲਾਤੀਨੀ: Helvetia ਕੋਨਫੋਦੇਰਾਤਿਓ ਹੇਲਵੇਤੀਆ), ਜਿਸਦਾ ਪੂਰਾ ਨਾਂ ਸ੍ਵਿਸ ਰਾਜਮੰਡਲ (Swiss Confederation) ਹੈ, ਇੱਕ ਸੰਘੀ ਗਣਤੰਤਰ ਹੈ ਜੋ ਕਿ ੨੬ ਕੈਂਟਨਾਂ (ਪ੍ਰਾਂਤਾਂ) ਵਿੱਚ ਵੰਡਿਆ ਹੋਇਆ ਹੈ ਅਤੇ ਬਰਨ ਇਸ ਸੰਘ ਦਾ ਕੇਂਦਰ ਹੈ। ਇਹ ਦੇਸ਼ ਪੱਛਮੀ ਯੂਰਪ ਵਿੱਚ ਸਥਿਤ ਹੈ ਜਿਸਦੀਆਂ ਸੀਮਾਵਾਂ ਉੱਤਰ ਵੱਲ ਜਰਮਨ, ਪੱਛਮ ਵੱਲ ਫ਼੍ਰਾਂਸ, ਦੱਖਣ ਵੱਲ ਇਟਲੀ ਅਤੇ ਪੂਰਬ ਵੱਲ ਔਸਟ੍ਰੀਆ ਅਤੇ ਲੀਖਟਨਸ਼ਟਾਈਨ ਨਾਲ ਲੱਗਦੀਆਂ ਹਨ । ਸਵਿਟਜ਼ਰਲੈਂਡ ਭੂਗੋਲਿਕ ਤੌਰ ਤੇ ਐਲਪਜ਼ ਪਹਾੜਾਂ, ਸ੍ਵਿਸ ਪਠਾਰ ਅਤੇ ਜੂਰਾ ਪਹਾੜੀਆਂ ਵਿੱਚ ਵੰਡਿਆ ਹੋਇਆ ਹੈ। ਇਸਦਾ ਕੁਲ ਖ਼ੇਤਰਫ਼ਲ ੪੧,੨੮੫ ਵਰਗ ਕਿ. ਮੀ. ਹੈ। ਚਾਹੇ ਐਲਪਜ਼ ਪਰਬਤਾਂ ਨੇ ਦੇਸ਼ ਦਾ ਸਭ ਤੋਂ ਵੱਧ ਹਿੱਸਾ ਘੇਰਿਆ ਹੋਇਆ ਹੈ, ਪਰ ਕੁੱਲ ੮੦ ਲੱਖ ਦੀ ਅਬਾਦੀ ਵਿੱਚੋਂ ਜ਼ਿਆਦਾਤਰ ਸ੍ਵਿਸ ਪਠਾਰ ਤੇ ਕੇਂਦਰਤ ਹੈ, ਜਿੱਥੇ ਬਹੁਤ ਸਾਰੇ ਵੱਡੇ ਸ਼ਹਿਰ ਵਸੇ ਹੋਏ ਹਨ । ਇਹਨਾਂ ਵਿੱਚੋਂ ਦੋ ਸ਼ਹਿਰ, ਜਨੇਵਾ ਅਤੇ ਜ਼ਿਊਰਿਖ ਤਾਂ ਵਿਸ਼ਵ-ਪ੍ਰਸਿੱਧ ਆਰਥਿਕ ਕੇਂਦਰ ਹਨ । ੲਿਸ ਦੇਸ਼ ਨੂੰ 'ਯੂਰਪ ਦਾ ਖੇਡ ਦਾ ਮੈਦਾਨ' ਵੀ ਕਿਹਾ ਜਾਂਦਾ ਹੈ।

ਸ੍ਵਿਸ ਰਾਜਮੰਡਲ ਦਾ ਬਹੁਤੇਰਾ ਇਤਿਹਾਸ ਸ਼ਸਤਰਧਾਰੀ ਨਿਰਪੱਖਤਾ ਵਾਲਾ ਹੈ। ੧੮੧੫ ਤੋਂ ਲੈ ਕੇ ਅੱਜ ਤੱਕ ਇਸਨੇ ਅੰਤਰ-ਰਾਸ਼ਟਰੀ ਪੱਧਰ ਤੇ ਕੋਈ ਜੰਗ ਨਹੀਂ ਲੜੀ ਅਤੇ ੨੦੦੨ ਤੱਕ ਸੰਯੁਕਤ ਰਾਸ਼ਟਰ ਦਾ ਮੈਂਬਰ ਵੀ ਨਹੀਂ ਸੀ । ਪਰ ਇਹ ਦੇਸ਼ ਕਿਰਿਆਸ਼ੀਲ ਪ੍ਰਦੇਸੀ ਨੀਤੀ ਰੱਖਦਾ ਹੈ ਅਤੇ ਦੁਨੀਆਂ ਭਰ ਵਿੱਚ ਹੋਣ ਵਾਲੇ ਅਮਨ ਸਥਾਪਤ ਕਰਨ ਵਾਲੇ ਯਤਨਾਂ ਵਿੱਚ ਹਿੱਸਾ ਲੈਂਦਾ ਹੈ। ਸਵਿਟਜ਼ਰਲੈਂਡ "ਰੈੱਡ ਕ੍ਰਾਸ" ਦੀ ਜਨਮ-ਭੂਮੀ ਹੈ। ਇੱਥੇ ਸੰਯੁਕਤ ਰਾਸ਼ਟਰ ਦਾ ਦੂਜਾ ਸਭ ਤੋਂ ਵੱਡਾ ਦਫ਼ਤਰ ਹੈ। ਯੂਰਪੀ ਪੱਧਰ 'ਤੇ ਇਹ 'ਯੂਰਪੀ ਮੁਕਤ ਕਾਰੋਬਾਰ ਸੰਗਠਨ' (European Free Trade Association) ਦਾ ਸੰਸਥਾਪਕ ਮੈਂਬਰ ਅਤੇ 'ਸ਼ੰਜੰ ਖ਼ੇਤਰ' (Schengen Area) ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਇਹ ਯੂਰਪੀ ਸੰਘ ਅਤੇ ਯੂਰਪੀ ਆਰਥਿਕ ਖ਼ੇਤਰ ਦੋਵਾਂ ਦਾ ਹੀ ਮੈਂਬਰ ਨਹੀਂ ਹੈ।

ਸਵਿਟਜ਼ਰਲੈਂਡ ਪ੍ਰ੍ਤੀ-ਵਿਅਕਤੀ ਆਮਦਨ ਦੇ ਹਿਸਾਬ ਨਾਲ ਵਿਸ਼ਵ ਦੇ ਸਭ ਤੋਂ ਅਮੀਰ ਦੇਸ਼ਾਂ 'ਚੋਂ ਇੱਕ ਹੈ ਅਤੇ ਇਸਦੀ ਪ੍ਤੀ-ਬਾਲਗ਼ ਸੰਪਤੀ (ਵਿੱਤੀ ਅਤੇ ਅਣ-ਵਿੱਤੀ) ਸਾਰੇ ਮੁਲਕਾਂ ਤੋਂ ਵੱਧ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਗੁਣਵੱਤਾ ਵਾਲੀ ਜ਼ਿੰਦਗੀ ਵਾਲੇ ਸ਼ਹਿਰਾਂ ਵਿੱਚੋਂ ਜ਼ਿਊਰਿਖ ਅਤੇ ਜਨੇਵਾ ਕ੍ਰਮਵਾਰ ਦੂਜੇ ਤੇ ਅੱਠਵੇਂ ਦਰਜੇ ਤੇ ਹਨ । ਇਸਦਾ ਸੰਕੇਤਕ ਸਮੁੱਚੀ ਘਰੇਲੂ ਉਤਪਾਦਨ ਵਿਸ਼ਵ ਵਿੱਚ ਉੱਨੀਵੇਂ ਸਥਾਨ ਤੇ ਹੈ ਅਤੇ ਖ਼ਰੀਦ ਸ਼ਕਤੀ ਸਮਾਨਤਾ ਛੱਤੀਵੇਂ ਸਥਾਨ ਤੇ ਹੈ। ਇਹ ਮਾਲ ਦੇ ਆਯਾਤ ਅਤੇ ਨਿਰਯਾਤ ਦੇ ਮਾਮਲੇ ਵਿੱਚ ਕ੍ਰਮਵਾਰ ਅਠ੍ਹਾਰਵੇਂ ਅਤੇ ਵੀਹਵੇਂ ਸਥਾਨ ਤੇ ਹੈ।

ਸਵਿਟਜ਼ਰਲੈਂਡ ਭਾਸ਼ਾਈ ਅਤੇ ਸੱਭਿਆਚਾਰਕ ਅਧਾਰ ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ : ਜਰਮਨ, ਫ਼ਰਾਂਸੀਸੀ ਅਤੇ ਇਤਾਲਵੀ ਜਿਸ ਵਿੱਚ ਰੋਮਾਂਸ਼ ਬੋਲਣ ਵਾਲੇ ਇਲਾਕੇ ਵੀ ਜੁੜਦੇ ਹਨ । ਇਸੇ ਕਰਕੇ ਸ੍ਵਿਸ ਲੋਕ, ਜਿਹਨਾਂ 'ਚੋਂ ਜ਼ਿਆਦਾਤਰ ਜਰਮਨ ਬੋਲਦੇ ਹਨ, ਕੋਈ ਸਾਂਝੀ ਨਸਲ ਜਾਂ ਭਾਸ਼ਾ ਦੀ ਪਹਿਚਾਣ ਦੇ ਭਾਵ ਨਾਲ ਰਾਸ਼ਟਰ ਨਹੀਂ ਬਣਾਉਂਦੇ । ਦੇਸ਼ ਨਾਲ ਸੰਬੰਧਤ ਹੋਣ ਦੀ ਡਾਢੀ ਸਮਝ ਸਾਂਝੇ ਇਤਿਹਾਸਕ ਪਿਛੋਕੜ, ਸਾਝੀਆਂ ਕਦਰਾਂ (ਸੰਘਵਾਦ ਅਤੇ ਸਪੱਸ਼ਟ ਲੋਕਤੰਤਰ) ਅਤੇ ਐਲਪਾਈਨ ਪ੍ਰਤੀਕਵਾਦ ਤੋਂ ਉਪਜਦੀ ਹੈ। ਸ੍ਵਿਸ ਰਾਜਮੰਡਲ ਦੀ ਸਥਾਪਨਾ ਰਵਾਇਤੀ ਤੌਰ ਤੇ ੧ ਅਗਸਤ ੧੨੯ ੧ ਨੂੰ ਮਿਥੀ ਗਈ ਹੈ। ਇਸੇ ਦਿਨ ਹੀ ਸ੍ਵਿਸ ਰਾਸ਼ਟਰ ਦਿਵਸ ਮਨਾਇਆ ਜਾਂਦਾ ਹੈ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.