ਧੱਕੇਸ਼ਾਹੀ

ਧੱਕੇਸ਼ਾਹੀ ਸਰਕਾਰ ਦਾ ਉਹ ਰੂਪ ਹੈ ਜਿੱਥੇ ਇੱਕ ਇਕੱਲੀ ਇਕਾਈ ਕੋਲ਼ ਪੂਰੀ ਦੀ ਪੂਰੀ ਤਾਕਤ ਹੋਵੇ। ਇਹ ਇਕਾਈ ਇੱਕ ਇਨਸਾਨ ਵੀ ਹੋ ਸਕਦਾ ਹੈ ਜਿਵੇਂ ਕਿ ਖ਼ੁਦਮੁਖ਼ਤਿਆਰਸ਼ਾਹੀ ਵਿੱਚ ਜਾਂ ਇੱਕ ਢਾਣੀ ਹੋ ਸਕਦੀ ਹੈ[1] ਜਿਵੇਂ ਕਿ ਇੱਕ ਜੁੰਡੀਰਾਜ ਵਿੱਚ।

ਹਵਾਲੇ

  1. Encyclopædia Britannica
ਅਪ੍ਰਤੱਖ ਲੋਕਰਾਜ

ਅਪ੍ਰਤੱਖ ਲੋਕਰਾਜ ਜਾਂ ਨੁਮਾਇੰਦਗੀਪ੍ਰਸਤ ਲੋਕਰਾਜ (ਹੋਰ ਨਾਂ ਪ੍ਰਤੀਨਿਧੀ ਲੋਕਰਾਜ ਅਤੇ ਪਰੋਖ ਲੋਕਰਾਜ ਹਨ) ਲੋਕਰਾਜ ਦੀ ਇੱਕ ਕਿਸਮ ਹੈ ਜੋ ਪ੍ਰਤੱਖ ਲੋਕਰਾਜ ਦੇ ਉਲਟ ਲੋਕਾਂ ਦੀ ਨੁਮਾਇੰਦਗੀ ਕਰਨ ਵਾਲ਼ੇ ਚੁਣੇ ਹੋਏ ਅਹੁਦੇਦਾਰਾਂ ਦੇ ਸਿਧਾਂਤ ਉੱਤੇ ਟਿਕੀ ਹੋਈ ਹੈ।

ਇਕਾਤਮਕ ਦੇਸ਼

ਏਕਾਤਮਕ ਦੇਸ਼ ਇੱਕਰੂਪੀ ਤੌਰ ਉੱਤੇ ਪ੍ਰਬੰਧਤ ਉਹ ਦੇਸ ਹੁੰਦਾ ਹੈ ਜੀਹਦੇ ਵਿੱਚ ਕੇਂਦਰੀ ਸਰਕਾਰ ਸਰਬਉੱਚ ਹੁੰਦੀ ਹੈ ਅਤੇ ਕੋਈ ਵੀ ਪ੍ਰਸ਼ਾਸਕੀ ਵਿਭਾਗ (ਉੱਪਰਾਸ਼ਟਰੀ ਇਕਾਈਆਂ) ਸਿਰਫ਼ ਉਹ ਤਾਕਤਾਂ ਅਜ਼ਮਾ ਸਕਦੇ ਹਨ ਜੋ ਕੇਂਦਰੀ ਸਰਕਾਰ ਉਹਨਾਂ ਨੂੰ ਦੇਣਾ ਸਹੀ ਸਮਝਦੀ ਹੈ। ਦੁਨੀਆਂ ਦੇ ਬਹੁਤੇ ਦੇਸ਼ਾਂ ਵਿੱਚ ਏਕਾਤਮਕ ਸਰਕਾਰਾਂ ਹਨ।

ਕੁਲੀਨਰਾਜ

ਕੁਲੀਨਰਾਜ ਜਾਂ ਕੁਲੀਨਤੰਤਰ ਸਰਕਾਰ ਦਾ ਉਹ ਰੂਪ ਹੁੰਦਾ ਹੈ ਜਿਸ ਵਿੱਚ ਸਿਆਸੀ ਤਾਕਤ ਛੋਟੇ, ਉਚੇਰੇ ਅਤੇ ਰਿਆਇਤ-ਪ੍ਰਾਪਤ ਕੁਲੀਨ ਵਰਗ ਕੋਲ਼ ਹੁੰਦੀ ਹੈ।

ਖ਼ੁਦਮੁਖ਼ਤਿਆਰਸ਼ਾਹੀ

ਖ਼ੁਦਮੁਖ਼ਤਿਆਰਸ਼ਾਹੀ ਇੱਕ ਸਰਕਾਰੀ ਪ੍ਰਬੰਧ ਹੈ ਜਿਸ ਵਿੱਚ ਸਰਬਉੱਚ ਤਾਕਤਾਂ ਇੱਕ ਜਣੇ ਦੇ ਹੱਥ ਵਿੱਚ ਹੁੰਦੀਆਂ ਹਨ ਜੀਹਦੇ ਫ਼ੈਸਲੇ ਨਾ ਬਾਹਰੀ ਕਨੂੰਨੀ ਰੋਕਾਂ ਦੇ ਅਧੀਨ ਹੁੰਦੇ ਹਨ ਅਤੇ ਨਾ ਹੀ ਲੋਕ-ਪ੍ਰਬੰਧ ਦੀਆਂ ਨਿਯਮਬੱਧ ਵਿਧੀਆਂ ਹੇਠ (ਸ਼ਾਇਦ ਤਖ਼ਤ ਪਲਟੀ ਜਾਂ ਬਗ਼ਾਵਤ ਦੇ ਲੁਪਤ ਭੈਅ ਤੋਂ ਸਿਵਾਏ)।

ਚਮਚਾਰਾਜ

ਚਮਚਾਰਾਜ (ਹੋਰ ਨਾਂ ਪੁਤਲੀਰਾਜ ਜਾਂ ਕਠਪੁਤਲੀਰਾਜ ਹਨ) ਸਿਆਸੀ ਅਲੋਚਨਾ ਦੀ ਇੱਕ ਇਸਤਲਾਹ ਹੈ ਜਿਹਦੀ ਵਰਤੋਂ ਅਜਿਹੀ ਸਰਕਾਰ ਨੂੰ ਭੰਡਣ ਵਾਸਤੇ ਕੀਤੀ ਜਾਂਦੀ ਹੈ ਜੋ ਬੇਲੋੜੀਂਦੇ ਰੂਪ ਵਿੱਚ ਕਿਸੇ ਬਾਹਰਲੀ ਤਾਕਤ ਉੱਤੇ ਨਿਰਭਰ ਕਰਦੀ ਹੋਵੇ।

ਜੁੰਡੀਰਾਜ

ਜੁੰਡੀਰਾਜ ਜਾਂ ਅਲਪਤੰਤਰ ਜਾਂ ਢਾਣੀਰਾਜ ਹਕੂਮਤੀ ਢਾਂਚੇ ਦਾ ਇੱਕ ਰੂਪ ਹੈ ਜਿਸ ਵਿੱਚ ਹਕੂਮਤੀ ਪ੍ਰਬੰਧ ਕੁਝ ਕੁ ਲੋਕਾਂ ਦੇ ਹੱਥ ਵਿੱਚ ਹੁੰਦਾ ਹੈ। ਇਹ ਲੋਕ ਆਪਣੀ ਕੁਲੀਨਤਾ, ਦੌਲਤ, ਪਰਿਵਾਰਕ ਸਬੰਧਾਂ, ਸਿੱਖਿਆ, ਨਿਗਮ ਜਾਂ ਫ਼ੌਜ ਪ੍ਰਬੰਧ ਦੀ ਵਿਲੱਖਣਤਾ ਕਰ ਕੇ ਪਛਾਣੇ ਜਾ ਸਕਦੇ ਹਨ।

ਤਾਨਾਸ਼ਾਹੀ

ਤਾਨਾਸ਼ਾਹੀ ਸਰਕਾਰ ਦਾ ਉਹ ਰੂਪ ਹੁੰਦਾ ਹੈ ਜਿੱਥੇ ਸਿਆਸੀ ਇਖ਼ਤਿਆਰ ਕਿਸੇ ਇੱਕ ਇਨਸਾਨ ਜਾਂ ਛੋਟੇ ਸਮੂਹ ਦੇ ਹੱਥ ਹੋਵੇ ਅਤੇ ਕਈ ਕਿਸਮਾਂ ਦੀਆਂ ਜਬਰੀ ਵਿਧੀਆਂ ਰਾਹੀਂ ਇਹਦੀ ਵਰਤੋਂ ਕੀਤੀ ਜਾਵੇ।ਤਾਨਾਸ਼ਾਹੀਆਂ ਹਲਾਤਾਂ, ਟੀਚਿਆਂ ਅਤੇ ਵਰਤੇ ਗਏ ਤਰੀਕਿਆਂ ਦੇ ਮੱਦੇਨਜ਼ਰ ਜਾਇਜ਼ ਜਾਂ ਨਾਜਾਇਜ਼ ਹੋ ਸਕਦੀਆਂ ਹਨ।

ਧਨਾਢਰਾਜ

ਧਨਾਢਰਾਜ (ਧਨਾਢਤੰਤਰ ਜਾਂ ਕੁਬੇਰਸ਼ਾਹੀ ਹੋਰ ਨਾਂ ਹਨ) (ਪਲੂਟੋਕਰੇਸੀ) (plutocracy) ਇੱਕ ਅਜਿਹੇ ਪ੍ਰਬੰਧ ਜਾਂ ਸਮਾਜ ਨੂੰ ਆਖਿਆ ਜਾਂਦਾ ਹੈ ਜਿਸ ਉੱਤੇ ਇੱਕ ਛੋਟੇ ਅਤੇ ਘੱਟ-ਗਿਣਤੀ ਧਨਾਢ ਵਰਗ ਦਾ ਰਾਜ ਹੋਵੇ।

ਧਰਮਰਾਜ

ਧਰਮਰਾਜ ਜਾਂ ਦੀਨੀ ਹਕੂਮਤ (ਹੋਰ ਨਾਂ ਧਰਮਤੰਤਰ, ਈਸ਼ਵਰਤੰਤਰ ਹਨ) ਸਰਕਾਰ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਕਿਸੇ ਨੂੰ ਅਧਿਕਾਰਕ ਤੌਰ ਉੱਤੇ ਲੋਕਾਈ ਦਾ ਹਾਕਮ ਮੰਨਿਆ ਜਾਂਦਾ ਹੈ ਅਤੇ ਜੀਹਦੀ ਦਫ਼ਤਰੀ ਨੀਤੀ ਨੂੰ ਰੱਬੀ ਰਹਿਨੁਮਾਈ ਦੀ ਜਾਂ ਕਿਸੇ ਖ਼ਾਸ ਧਰਮ ਜਾਂ ਧਾਰਮਿਕ ਟੋਲੀ ਦੀ ਮੱਤ ਦੀ ਪੈਰਵੀ ਕਰਦਿਆਂ ਮੰਨਿਆ ਜਾਂਦਾ ਹੈ।

ਨਿਰੋਲ ਬਾਦਸ਼ਾਹੀ

ਨਿਰੋਲ ਬਾਦਸ਼ਾਹੀ ਜਾਂ ਪੂਰਨ ਬਾਦਸ਼ਾਹੀ ਬਾਦਸ਼ਾਹੀ ਸਰਕਾਰ ਦਾ ਉਹ ਰੂਪ ਹੈ ਜਿਸ ਵਿੱਚ ਬਾਦਸ਼ਾਹ ਆਪਣੀ ਪਰਜਾ ਉੱਤੇ ਪੂਰੀ ਜਾਂ ਉੱਕੀ ਤਾਕਤ ਰੱਖਦਾ ਹੈ। ਇੱਕ ਨਿਰੋਲ ਬਾਦਸ਼ਾਹ ਖ਼ੁਦਮੁਖ਼ਤਿਆਰ ਰਾਜ ਅਤੇ ਉਹਦੇ ਲੋਕਾਂ ਉੱਤੇ ਅਸੀਮ ਸਿਆਸੀ ਹਕੂਮਤ ਚਲਾਉਂਦਾ ਹੈ। ਅਜਿਹੀਆਂ ਬਾਦਸ਼ਾਹੀਆਂ ਆਮ ਕਰ ਕੇ ਜੱਦੀ-ਪੁਸ਼ਤੀ ਹੁੰਦੀਆਂ ਹਨ ਪਰ ਕਈ ਵਾਰ ਗੱਦੀ ਦੇਣ ਦੇ ਹੋਰ ਤਰੀਕੇ ਵੀ ਮਿਲਦੇ ਹਨ। ਇਹ ਸੰਵਿਧਾਨਕ ਬਾਦਸ਼ਾਹੀ ਤੋਂ ਅੱਡ ਹੁੰਦੀ ਹੈ ਜਿਸ ਵਿੱਚ ਬਾਦਸ਼ਾਹ ਦੀ ਤਾਕਤ ਉੱਤੇ ਕਿਸੇ ਸੰਵਿਧਾਨ ਦਾ ਕਨੂੰਨੀ ਬੰਨਾ ਹੁੰਦਾ ਹੈ।

ਫ਼ੌਜੀ ਜੁੰਡੀ

ਫ਼ੌਜੀ ਜੁੰਡੀ ਜਾਂ ਫ਼ੌਜੀ ਢਾਣੀ ਜਾਂ ਮਿਲਟਰੀ ਹੁੰਤਾ (/ˈhʊntə/ ਜਾਂ /ˈdʒʌntə/) ਇੱਕ ਸਰਕਾਰ ਹੁੰਦੀ ਹੈ ਜੀਹਦੀ ਅਗਵਾਈ ਫ਼ੌਜੀ ਆਗੂਆਂ ਦੀ ਟੋਲੀ ਜਾਂ ਕਮੇਟੀ ਕਰਦੀ ਹੈ। ਕਈ ਵਾਰ ਇਹ ਫ਼ੌਜੀ ਤਾਨਾਸ਼ਾਹੀ ਦਾ ਰੂਪ ਲੈ ਲੈਂਦੀ ਹੈ ਪਰ ਇਹ ਦੋਹੇਂ ਇਸਤਲਾਹਾਂ ਸਮਾਨਅਰਥੀ ਨਹੀਂ ਹਨ।

ਮੁਨਸਫ਼ਰਾਜ

ਮੁਨਸਫ਼ਰਾਜ ਜਾਂ ਜੱਜਰਾਜ ਪੁਰਾਤਨ ਇਜ਼ਰਾਇਲ ਵਿੱਚ ਮੁਨਸਫ਼ਾਂ ਦੀ ਕਿਤਾਬ ਵੇਲੇ ਦੇ ਸਮੇਂ ਵਿੱਚ ਮੁਨਸਫ਼ਾਂ (ਹਿਬਰੂ: שופטים‎, ਸ਼ੋਫ਼ਤਿਮ) ਦੀ ਹਕੂਮਤ ਨੂੰ ਕਿਹਾ ਜਾਂਦਾ ਸੀ।

ਯੋਗਤਾਰਾਜ

ਯੋਗਤਾਰਾਜ ਜਾਂ ਯੋਗਤਾਤੰਤਰ (ਅੰਗਰੇਜ਼ੀ: Meritocracy) ਇੱਕ ਸਿਆਸੀ ਫ਼ਲਸਫ਼ਾ ਹੈ ਜੀਹਦੇ ਮੁਤਾਬਕ ਸੱਤਾ ਦੀ ਵਾਗਡੋਰ ਕਾਬਲੀਅਤ ਅਤੇ ਯੋਗਤਾ ਦੇ ਅਧਾਰ ਉੱਤੇ ਸੌਂਪੀ ਜਾਣੀ ਚਾਹੀਦੀ ਹੈ। ਅਜਿਹੇ ਪ੍ਰਬੰਧ ਵਿੱਚ ਤਰੱਕੀ ਦਾ ਅਧਾਰ ਅਕਲੀ ਜੌਹਰ ਹੁੰਦਾ ਹੈ ਜਿਹਨੂੰ ਪ੍ਰੀਖਿਆ ਅਤੇ/ਜਾਂ ਪ੍ਰਦਰਸ਼ਿਤ ਪ੍ਰਾਪਤੀ ਰਾਹੀਂ ਮਾਪਿਆ ਜਾਂਦਾ ਹੈ।

ਰਾਜ-ਸੰਘ

ਸੰਘ ਜਾਂ ਫ਼ੈਡਰੇਸ਼ਨ (ਲਾਤੀਨੀ: foedus, ਆਮ: foederis, "ਇਕਰਾਰਨਾਮਾ" ਤੋਂ), ਜਿਹਨੂੰ ਸੰਘੀ ਰਾਜ ਜਾਂ ਸੰਘੀ ਮੁਲਕ ਵੀ ਆਖਿਆ ਜਾਂਦਾ ਹੈ, ਇੱਕ ਸਿਆਸੀ ਇਕਾਈ ਹੁੰਦੀ ਹੈ ਜਿਸ ਵਿੱਚ ਇੱਕ ਕੇਂਦਰੀ (ਸੰਘੀ) ਸਰਕਾਰ ਹੇਠ ਅੰਸ਼ਕ ਤੌਰ ਉੱਤੇ ਖ਼ੁਦਮੁਖ਼ਤਿਆਰ ਦੇਸ਼ਾਂ, ਸੂਬਿਆਂ ਜਾਂ ਇਲਾਕਿਆਂ ਦਾ ਮੇਲ ਹੁੰਦਾ ਹੈ।

ਰਾਜਹੀਣਤਾ

ਰਾਜਹੀਣਤਾ ਜਾਂ ਸ਼ਾਸਨਹੀਣਤਾ ਜਾਂ ਅਰਾਜਕਤਾ ਦੀਆਂ ਕਈ ਪਰਿਭਾਸ਼ਾਵਾਂ ਹਨ। ਕੁਝ ਲੋਕ "ਰਾਜਹੀਣਤਾ" ਦੀ ਵਰਤੋਂ ਅਜਿਹੇ ਸਮਾਜ ਲਈ ਕਰਦੇ ਹਨ ਜਿੱਥੇ ਲੋਕਾਂ ਵੱਲੋਂ ਲਾਗੂ ਕੀਤੀ ਹੋਈ ਸਰਕਾਰ ਨਾ ਹੋਵੇ। ਜਦ ਇਸ ਤਰ੍ਹਾਂ ਇਹ ਸ਼ਬਦ ਵਰਤਿਆ ਜਾਵੇ ਤਾਂ ਰਾਜਹੀਣਤਾ ਤੋਂ ਭਾਵ ਸਮਾਜ ਵਿਚਲਾ ਸਿਆਸੀ ਘੜਮੱਸ ਜਾਂ ਅਵਿਵਸਥਾ ਹੋ ਵੀ ਸਕਦਾ ਹੈ ਅਤੇ ਨਹੀਂ ਵੀ।

ਸਲਤਨਤ

ਸਲਤਨਤ ਜਾਂ ਸਾਮਰਾਜ (ਅੰਗਰੇਜ਼ੀ: Empire) ਸਿਆਸੀ ਮਹਿਨੇ ਵਿਚ ਮੁਲਕਾਂ ਅਤੇ ਲੋਕਾਂ (ਨਸਲੀ ਗਰੋਹਾਂ) ਦੀ ਵਿਸ਼ਾਲ ਭੂਗੋਲਕ ਮੰਡਲੀ ਨੂੰ ਆਖਿਆ ਜਾਂਦਾ ਹੈ ਜੋ ਕਿਸੇ ਬਾਦਸ਼ਾਹ ਜਾਂ ਬੇਗਮ (ਹਾਕਮ) ਦੀ ਹੁਕਮਰਾਨੀ ਹੇਠ ਇਕੱਠੇ ਕੀਤੇ ਜਾਂਦੇ ਹਨ।

ਸਨਾਤਨੀ ਵਰਤੋਂ ਤੋਂ ਛੁੱਟ ਸਲਤਨਤ ਜਾਂ ਐਂਪਾਇਰ ਸ਼ਬਦ ਦੀ ਵਰਤੋਂ ਕਿਸੇ ਵੱਡੇ ਪੱਧਰ ਦੇ ਸ਼ਾਹੂਕਾਰੀ ਉਦਯੋਗ (ਮਿਸਾਲ ਵਜੋਂ ਕੋਈ ਬਹੁਰਾਸ਼ਟਰੀ ਕੰਪਨੀ ਜਾਂ ਰਾਸ਼ਟਰੀ, ਖੇਤਰੀ ਜਾਂ ਸ਼ਹਿਰੀ ਪੱਧਰ ਦੀ ਸਿਆਸੀ ਸੰਸਥਾ) ਵਾਸਤੇ ਵੀ ਕੀਤੀ ਜਾਂਦੀ ਹੈ।

ਸ੍ਰੇਸ਼ਠਰਾਜ

ਸ੍ਰੇਸ਼ਠਰਾਜ ਜਾਂ ਸ੍ਰੇਸ਼ਠਤੰਤਰ ਇੱਕ ਹਕੂਮਤੀ ਕਿਸਮ ਹੈ ਜਿਸ ਵਿੱਚ ਤਾਕਤ ਜਨਤਾ ਦੇ ਅਦਾਰਿਆਂ ਵਿੱਚ ਨਹੀਂ ਸਗੋਂ ਸ੍ਰੇਸ਼ਠ ਵਰਗਾਂ ਵਿਚਕਾਰ ਵੰਡੀ ਹੁੰਦੀ ਹੈ ਜਿਹਨਾਂ ਵਿੱਚ ਇਸ ਤਾਕਤ ਨੂੰ ਹਥਿਆਉਣ ਵਾਸਤੇ ਰੱਸਾਕੱਸੀ ਚੱਲਦੀ ਰਹਿੰਦੀ ਹੈ। ਅਫ਼ਰੀਕਾ ਵਿੱਚ ਇਸ ਦੀਆਂ ਕੁਝ ਮਿਸਾਲਾਂ ਸੋਮਾਲੀਆ ਦੇ ਜੰਗੀ ਆਗੂ ਅਤੇ ਕੀਨੀਆ ਤੇ ਜ਼ਿੰਬਾਬਵੇ ਦੀਆਂ ਸਾਂਝੀਆਂ ਸਰਕਾਰਾਂ ਹਨ। ਸ੍ਰੇਸ਼ਠਰਾਜਾਂ ਨੂੰ ਕਈ ਵੇਰ ਖ਼ੁਦਮੁਖ਼ਤਿਆਰਸ਼ਾਹੀ ਅਤੇ ਲੋਕਰਾਜ ਦਾ ਵਿਚਕਾਰਲਾ ਰਾਹ ਮੰਨਿਆ ਜਾਂਦਾ ਹੈ।

ਸੰਵਿਧਾਨਕ ਬਾਦਸ਼ਾਹੀ

ਸੰਵਿਧਾਨਕ ਬਾਦਸ਼ਾਹੀ ਲੋਕਰਾਜੀ ਸਰਕਾਰ ਦਾ ਇੱਕ ਰੂਪ ਹੈ ਜਿਸ ਵਿੱਚ ਬਾਦਸ਼ਾਹ ਮੁਲਕ ਦੇ ਇੱਕ ਗ਼ੈਰ-ਸਿਆਸੀ ਆਗੂ ਵਜੋਂ ਸੰਵਿਧਾਨ, ਲਿਖਤ ਜਾਂ ਅਣਲਿਖਤ, ਦੀਆਂ ਹੱਦਾਂ ਅੰਦਰ ਕੰਮ ਕਰਦਾ ਹੈ।

ਸੱਤਾਵਾਦ

ਸੱਤਾਵਾਦ ਜਾਂ ਹਾਕਮਨਾਵਾਦ ਸਰਕਾਰ ਦਾ ਇੱਕ ਰੂਪ ਹੈ। ਇਹਦਾ ਲੱਛਣ ਨਿੱਜੀ ਅਜ਼ਾਦੀ ਦੇ ਉਲਟ ਰਿਵਾਇਤੀ ਇਖ਼ਤਿਆਰ ਪ੍ਰਤੀ ਪੂਰਨ ਜਾਂ ਅੰਨ੍ਹੀ ਤਾਬੇਦਾਰੀ ਹੈ ਅਤੇ ਇਹ ਨਿਰਵਿਵਾਦ ਆਗਿਆ ਪਾਲਣ ਦੀ ਆਸ ਨਾਲ਼ ਸਬੰਧਤ ਹੈ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.