ਟੁਨੀਸ਼ੀਆ

ਟੁਨੀਸ਼ੀਆ ਜਾਂ ਤੁਨੀਸ਼ੀਆ (ਅਰਬੀ: تونس ਤੁਨੀਸ; ਫ਼ਰਾਂਸੀਸੀ: Tunisie), ਅਧਿਕਾਰਕ ਤੌਰ ਉੱਤੇ ਟੁਨੀਸ਼ੀਆ ਦਾ ਗਣਰਾਜ[8] (ਅਰਬੀ: الجمهورية التونسية ਅਲ-ਜਮਹੂਰੀਆ ਅਤ-ਟੁਨੀਸ਼ੀਆ}}; ਬਰਬਰ: Tagduda n Tunes; ਫ਼ਰਾਂਸੀਸੀ: République tunisienne), ਉੱਤਰੀ ਅਫ਼ਰੀਕਾ ਦਾ ਸਭ ਤੋਂ ਛੋਟਾ ਦੇਸ਼ ਹੈ। ਇਹ ਇੱਕ ਮਘਰੇਬ ਦੇਸ਼ ਹੈ ਜਿਸਦੀਆਂ ਹੱਦਾਂ ਪੱਛਮ ਵੱਲ ਅਲਜੀਰੀਆ, ਦੱਖਣ-ਪੂਰਬ ਵੱਲ ਲੀਬੀਆ ਅਤੇ ਉੱਤਰ ਅਤੇ ਪੂਰਬ ਵੱਲ ਭੂ-ਮੱਧ ਸਾਗਰ ਨਾਲ ਲੱਗਦੀਆਂ ਹਨ।

ਟੁਨੀਸ਼ੀਆ ਦਾ ਗਣਰਾਜ
الجمهورية التونسية
ਅਲ-ਜਮਹੂਰੀਆ ਅਤ-ਟੁਨੀਸ਼ੀਆ}
République tunisienne
ਟੁਨੀਸ਼ੀਆ ਦਾ ਝੰਡਾ ਟੁਨੀਸ਼ੀਆ ਦੀ Coat of arms
ਝੰਡਾ Coat of arms
ਨਆਰਾ: حرية، نظام، عدالة
"ਹੁਰੀਆ, ਨਿਜ਼ਾਮ, ‘ਅਦਾਲਾ"
"ਖ਼ਲਾਸੀ, ਹੁਕਮ, ਨਿਆਂ"[1]
ਐਨਥਮ: "Humat al-Hima"
"ਮਾਤ-ਭੂਮੀ ਦੇ ਰੱਖਿਅਕ"
ਉੱਤਰੀ ਅਫ਼ਰੀਕਾ ਵਿੱਚ ਟੁਨੀਸ਼ੀਆ ਦੀ ਸਥਿਤੀ।
ਉੱਤਰੀ ਅਫ਼ਰੀਕਾ ਵਿੱਚ ਟੁਨੀਸ਼ੀਆ ਦੀ ਸਥਿਤੀ।
ਰਾਜਧਾਨੀ
and largest city
ਤੁਨੀਸ
36°50′N 10°9′E / 36.833°N 10.150°E
ਐਲਾਨ ਬੋਲੀਆਂ ਅਰਬੀ[2]
ਬੋਲੀਆਂ ਜਾਂਦੀਆਂ ਭਾਸ਼ਾਵਾਂ ਫ਼ਰਾਂਸੀਸੀ
ਬਰਬਰ
ਡੇਮਾਨਿਮ ਟੁਨੀਸ਼ੀਆਈ
ਸਰਕਾਰ ਇਕਾਤਮਕ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ[2]
 •  ਰਾਸ਼ਟਰਪਤੀ ਮੁਨਸਫ਼ ਮਰਜ਼ੂਕੀ
 •  ਪ੍ਰਧਾਨ ਮੰਤਰੀ ਹਮਦੀ ਜਬਾਲੀ
ਕਾਇਦਾ ਸਾਜ਼ ਢਾਂਚਾ ਸੰਘਟਕ ਸਭਾ
ਸੁਤੰਤਰਤਾ
 •  ਫ਼ਰਾਂਸ ਤੋਂ 20 ਮਾਰਚ 1956 
ਰਕਬਾ
 •  ਕੁੱਲ 1,63,610 km2 (92ਵਾਂ)
63,170 sq mi
 •  ਪਾਣੀ (%) 5.0
ਅਬਾਦੀ
 •  2012 ਅੰਦਾਜਾ 10,732,900[3] (77ਵਾਂ)
 •  ਗਾੜ੍ਹ 6/km2 (133ਵਾਂ)
163/sq mi
GDP (PPP) 2011 ਅੰਦਾਜ਼ਾ
 •  ਕੁੱਲ $100.979 ਬਿਲੀਅਨ[4]
 •  ਫ਼ੀ ਸ਼ਖ਼ਸ $9,477[4]
GDP (ਨਾਂ-ਮਾਤਰ) 2011 ਅੰਦਾਜ਼ਾ
 •  ਕੁੱਲ $46.360 ਬਿਲੀਅਨ[4]
 •  ਫ਼ੀ ਸ਼ਖ਼ਸ $4,351[4]
ਜੀਨੀ (2000)39.8
ਗੱਬੇ
HDI (2011)ਵਾਧਾ 0.698[5]
Error: Invalid HDI value · 94ਵਾਂ
ਕਰੰਸੀ ਟੁਨੀਸ਼ੀਆਈ ਦਿਨਾਰ (TND)
ਟਾਈਮ ਜ਼ੋਨ ਮੱਧ ਯੂਰਪੀ ਸਮਾਂ (UTC+1)
 •  ਗਰਮੀਆਂ (DST) ਨਿਰੀਖਤ ਨਹੀਂ (UTC+1)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ 216
ਇੰਟਰਨੈਟ TLD .tn/.تونس[6]
ਅ. ਤਜਾਰਤੀ ਅਤੇ ਸੰਪਰਕ ਭਾਸ਼ਾ।[7]

ਹਵਾਲੇ

  1. "Tunisia Constitution, Article 4". 1957-07-25. Retrieved 2009-12-23.
  2. 2.0 2.1 "Tunisia Constitution, Article 1". 1957-07-25. Retrieved 2009-12-23. Translation by the University of Bern: "Tunisia is a free State, independent and sovereign; its religion is the Islam, its language is Arabic, and its form is the Republic."
  3. Tunisie: statistiques. Statistiques-mondiales.com. Retrieved on 2012-05-12.
  4. 4.0 4.1 4.2 4.3 "Tunisia". International Monetary Fund. Retrieved 2012-04-22.
  5. "Human Development Report 2011" (PDF). United Nations. 2011. Retrieved 5 November 2011.
  6. "Report on the Delegation of تونس.". Internet Corporation for Assigned Names and Numbers. 2010. Retrieved 8 November 2010.
  7. Tunisia (Archive) CIA World Factbook. Retrieved on 15 October 2012. "French (lingua franca)".
  8. Portal of the Presidency of the Government of Tunisia. Pm.gov.tn. Retrieved on 2012-05-12.
1972 ਓਲੰਪਿਕ ਖੇਡਾਂ

1972 ਓਲੰਪਿਕ ਖੇਡਾਂ ਜਾਂ XX ਓਲੰਪਿਆਡ ਖੇਡਾਂ 26 ਅਗਸਤ ਤੋਂ 11 ਸਤੰਬਰ, 1972 ਤੱਕ ਪੱਛਮੀ ਜਰਮਨੀ ਦੇ ਸ਼ਹਿਰ ਮਿਊਨਿਖ਼ 'ਚ ਹੋਈਆ। ਇਹਨਾਂ ਖੇਡਾਂ 'ਚ ਗਿਆਰਾ ਇਜ਼ਰਾਇਲੀ ਖਿਡਾਰੀ, ਕੋਚ ਅਤੇ ਪੱਛਮੀ ਜਰਮਨੀ ਦੇ ਪੁਲਿਸ ਅਫਸਰ ਨੂੰ ਅੱਤਵਾਦੀਆਂ ਦੁਆਰਾ ਕਤਲ ਦਾ ਪਰਛਾਵਾ ਰਿਹਾ। 1936 ਓਲੰਪਿਕ ਖੇਡਾਂ ਦੀਆਂ ਖੇਡਾਂ ਪਹਿਲਾ ਵੀ ਇਸ ਦੇਸ਼ ਵਿੱਚ ਹੋ ਚੁਕੀਆ ਹਨ। ਇਹ ਸਮੇਂ ਇਹ ਦੂਜਾ ਮੌਕਾ ਸੀ। ਇਹਨਾਂ ਖੇਡਾਂ ਵਿੱਚ ਭਾਰਤ ਦੇ 41 ਖਿਡਾਰੀਆਂ ਜਿਹਨਾਂ 'ਚ 40 ਮਰਦ ਅਤੇ1 ਔਰਤ ਨੇ ਸੱਤ ਖੇਡਾਂ ਦੇ 27 ਈਵੈਂਟ 'ਚ ਭਾਗ ਲਿਆ। ਇਹਨਾਂ ਖੇਡਾਂ 'ਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ।

2012 ਓਲੰਪਿਕ ਖੇਡਾਂ

2012 ਓਲੰਪਿਕ ਖੇਡਾਂ ਜਿਸ ਨੂੰ ਲੰਡਨ 2012 ਖੇਡਾ ਵੀ ਕਿਹਾ ਜਾਂਦਾ ਹੈ। ਇਹ ਖੇਡਾਂ ਮਿਤੀ 25 ਜੁਲਾਈ ਤੋਂ 12 ਅਗਸਤ 2012 ਨੂੰ ਹੋਈਆਂ। ਇਹਨਾ ਵਿੱਚ ਪਹਿਲੀ ਵਾਰ ਔਰਤਾਂ ਦੀ ਫੁਟਵਾਲ ਸਾਮਿਲ ਕੀਤੀ ਗਈ। ਇਹਨਾਂ ਖੇਡਾਂ ਵਿੱਚ ਲਗਭਗ 10,000 ਖਿਡਾਰੀਆਂ ਨੇ ਭਾਗ ਲਿਆ। ਇਹ ਖਿਡਾਰੀ 204 ਦੇਸਾਂ ਦੇ ਖਿਡਾਰੀ ਸਨ। ਲੰਡਨ ਨੂੰ ਇਹ ਖੇਡਾਂ ਕਰਵਾਉਣ ਦਾ ਅਧਿਕਾਰ ਤਿੰਨ ਵਾਰੀ ਮਿਲਿਆ।

ਅਰਬੀ ਭਾਸ਼ਾ

ਅਰਬੀ (العربية) ਸਾਮੀ ਭਾਸ਼ਾ ਪਰਵਾਰ ਦੀ ਇੱਕ ਭਾਸ਼ਾ ਹੈ। ਇਹ ਹਿੰਦ-ਯੂਰਪੀ ਪਰਵਾਰ ਦੀਆਂ ਬੋਲੀਆਂ ਤੋਂ ਵੱਖਰੀ ਹੈ, ਇੱਥੋਂ ਤੱਕ ਕਿ ਫ਼ਾਰਸੀ ਤੋਂ ਵੀ। ਇਹ ਇਬਰਨੀ ਬੋਲੀ ਨਾਲ਼ ਸਬੰਧਤ ਹੈ। ਅਰਬੀ ਇਸਲਾਮ ਧਰਮ ਦੀ ਧਰਮਭਾਸ਼ਾ ਹੈ, ਜਿਸ ਵਿੱਚ ਕੁਰਾਨ ਲਿਖੀ ਗਈ ਹੈ ਇਸ ਕਰਕੇ ਮੁਸਲਮਾਨਾਂ ਵਾਸਤੇ ਇਹਦੀ ਬੜੀ ਅਹਿਮੀਅਤ ਹੈ। ਇਹ ਅਰਬ ਟਾਪੂ, ਲਹਿੰਦੇ ਏਸ਼ੀਆ, ਅਤੇ ਉੱਤਰੀ ਅਫ਼ਰੀਕਾ ਦਿਆਂ ਮੁਲਕਾਂ ਵਿੱਚ ਬੋਲੀ ਜਾਣ ਵਾਲ਼ੀ ਇੱਕ ਬੋਲੀ ਹੈ। ਇਹ ਸਾਉਦੀ ਅਰਬ, ਯਮਨ, ਓਮਾਨ, ਦੁਬਈ, ਬਹਿਰੀਨ, ਕੁਵੈਤ, ਇਰਾਕ, ਜੋਰਡਨ, ਸ਼ਾਮ (ਸੀਰੀਆ), ਲੈਬਨਾਨ, ਮਿਸਰ, ਲੀਬੀਆ, ਅਲਜੀਰੀਆ, ਮਰਾਕਸ਼, ਤਿਊਨਸ, ਸੂਡਾਨ ਅਤੇ ਸੋਮਾਲੀਆ ਦੀ ਸਰਕਾਰੀ ਜ਼ਬਾਨ ਹੈ।

ਅਰਬੀ ਸਾਮੀ (Semitic) ਜ਼ਬਾਨਾਂ ਦੇ ਜੁੱਟ ਦਾ ਹਿੱਸਾ ਹੈ, ਸਾਮੀ ਬੋਲੀਆਂ ਵਿੱਚ ਅਰਬੀ, ਇਬਰਾਨੀ, ਆਰਾਮੀ (Aramaic), ਅਤੇ ਆਮ੍ਹਾਰੀ () ਜ਼ਬਾਨਾਂ ਸ਼ਾਮਲ ਹਨ। ਇਸਲਾਮ ਦੇ ਪਰਗਟ ਹੋਣ ਤੋਂ ਪਹਿਲਾਂ ਅਰਬੀ ਦੀ ਬਹੁਤ ਘੱਟ ਜਾਣਕਾਰੀ ਲੱਭਦੀ ਹੈ। ਅਰਬੀ ਵਿੱਚ ਸਭ ਤੋਂ ਪੁਰਾਣੀਆਂ ਲਿਖਤਾਂ ਨਬਾਤੀ (Nabatean) ਬਾਦਸ਼ਾਹਤ ਦੇ ਜ਼ਮਾਨੇ ਤੋਂ ਮਿਲਦੀਆਂ ਹਨ, ਇਹ ਮੌਜੂਦਾ ਊਰਦਨ (ਜੌਰਡਨ) ਦੇ ਨੇੜੇ ਦਾ ਇਲਾਕਾ ਹੈ, ਜੀਹਦਾ ਮੁੱਖ ਸ਼ਹਿਰ ਪੈਟ੍ਰਾ (Petra) ਸੀ। ਸੋ ਅਰਬੀ ਦੱਖਣੀ ਸਾਮੀ ਜ਼ਬਾਨਾਂ ਵਿੱਚ ਸ਼ੁਮਾਰ ਕੀਤੀ ਜਾਂਦੀ ਏ। ਇਹਦੀ ਮੁੱਢਲੀ ਲਿਪੀ ਕੂਫ਼ੀ, ਨਬਾਤੀ ਲਿਪੀ ਤੋਂ ਨਿਕਲ਼ੀ ਹੈ, ਜਿਹੜੀ ਆਪ ਆਰਾਮੀ ਅਤੇ ਫੋਨੀਕੀ (Phoenician) ਲਿਪੀਆਂ ਤੋਂ ਨਿਕਲ਼ੀ ਸੀ। ਅਰਬੀ ਗਰਾਮਰ ਦੀਆਂ ਮੋਟੀਆਂ ਮੋਟੀਆਂ ਖ਼ੂਬੀਆਂ ਸਾਰੀਆਂ ਸਾਮੀ ਜ਼ਬਾਨਾਂ ਨਾਲ ਸਾਂਝੀਆਂ ਹਨ।

ਇਸਲਾਮ ਦੇ ਖਿੱਲਰਨ ਕਾਰਨ ਅਰਬੀ ਦੁਨੀਆਂ ਦੇ ਚਾਰ ਚੁਫੇਰ ਫੈਲ ਚੁੱਕੀ ਹੈ ਅਤੇ ਕਈ ਬੋਲੀਆਂ ਵਿੱਚ ਅਰਬੀ ਲਫ਼ਜ਼ਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ। ਇਹਨਾਂ ਬੋਲੀਆਂ ਵਿੱਚ ਫ਼ਾਰਸੀ, ਉਰਦੂ, ਸਪੈਨਿਸ਼, ਕੁਰਦੀ, ਪਸ਼ਤੋ, ਸਿੰਧੀ, ਪੰਜਾਬੀ, ਬਰਬਰ, ਮਾਲਟੀਜ਼, ਅਤੇ ਚੈਚਨ ਬੋਲੀਆਂ ਸ਼ਾਮਿਲ ਹਨ।

ਜਲੇਬੀ

ਜਲੇਬੀ ਭਾਰਤੀ ਉਪਮਹਾਂਦੀਪ ਅਤੇ ਮੱਧ-ਪੂਰਬ ਤੇ ਉੱਤਰੀ-ਅਫਰੀਕਾ ਦੇ ਕੁਝ ਦੇਸ਼ਾਂ, ਜਿਵੇਂ ਇਰਾਨ, ਇਰਾਕ, ਲੇਬਨਾਨ, ਮਰਾਕੋ, ਟੁਨੀਸ਼ੀਆ, ਵਿੱਚ ਮਸ਼ਹੂਰ ਇੱਕ ਮਿਠਾਈ ਹੈ। ਇਹ ਦੱਖਣੀ ਏਸ਼ੀਆ ਵਿੱਚ ਰਮਜ਼ਾਨ ਅਤੇ ਦਿਵਾਲੀ ਦੇ ਵੇਲੇ ਖ਼ਾਸ ਮਹੱਤਵ ਰੱਖਦੀ ਹੈ।

ਇਹ ਗਰਮ ਅਤੇ ਠੰਡੀ ਦੋਨੋਂ ਤਰ੍ਹਾਂ ਖਾਈ ਜਾਂਦੀ ਹੈ। ਇਸਨੂੰ ਦਹੀਂ, ਰਬੜੀ ਅਤੇ ਕੇਵੜਾ ਨਾਲ ਵੀ ਖਾਇਆ ਜਾਂਦਾ ਹੈ।

ਇਮਰਤੀ ਅਤੇ ਛੇਨਾ ਜਲੇਬੀ ਇਸ ਨਾਲ ਮਿਲਦੀਆਂ ਜੁਲਦੀਆਂ ਪਰ ਵੱਖਰੀਆਂ ਮਿਠਾਈਆਂ ਹਨ।

ਟੁਨੀਸ਼ੀਆਈ ਇਨਕਲਾਬ

ਟੁਨੀਸ਼ੀਆਈ ਇਨਕਲਾਬ ਜਿਸਨੂੰ ਕਿ ਜੈਸਮੀਨ ਇਨਕ਼ਲਾਬ ਵੀ ਕਿਹਾ ਜਾਂਦਾ ਹੈ, ਜਨਤਾ ਦੁਆਰਾ ਟੁਨੀਸ਼ੀਆ ਦੇ ਰਸਤਿਆਂ ਤੇ ਕੀਤਾ ਗਿਆ ਤੀਬਰ ਪਰਦਰਸ਼ਨ ਸੀ। ਇਹ ਘਟਨਾਵਾਂ 18 ਦਸੰਬਰ 2010 ਨੂੰ ਸ਼ੁਰੂ ਹੋਈਆਂ ਅਤੇ ਜਨਵਰੀ 2011 ਵਿਚ ਰਾਸ਼ਟਰਪਤੀ ਬੇਨ ਅਲੀ ਦਾ ਤਖ਼ਤਾ ਪਲਟਣ ਨਾਲ ਖ਼ਤਮ ਹੋਈਆਂ।

ਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀ

ਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀ (ਅਰਬੀ: رباعية الحوار الوطنى التونسى; ਅੰਗਰੇਜ਼ੀ: Tunisian National Dialogue Quartet) 4 ਸੰਸਥਾਵਾਂ ਦਾ ਇੱਕ ਸਮੂਹ ਹੈ ਜਿਸਨੇ 2011 ਦੇ ਟੁਨੀਸ਼ੀਆਈ ਇਨਕਲਾਬ ਦੇ ਸਮੇਂ ਟੁਨੀਸ਼ੀਆ ਵਿੱਚ ਬਹੁਵਾਦੀ ਜਮਹੂਰੀਅਤ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਭਾਵੇਂ ਕਿ ਇਹ ਚਾਰ ਸੰਸਥਾਵਾਂ ਪਹਿਲਾਂ ਤੋਂ ਹੀ ਇਕੱਠੇ ਕੰਮ ਕਰ ਰਹੀਆਂ ਸਨ ਪਰ ਇੱਕ ਚੌਕੜੀ ਦਾ ਰੂਪ ਇਹਨਾਂ ਨੇਸੰਸਥਾਵਾਂ 2013 ਦੀਆਂ ਗਰਮੀਆਂ ਵਿੱਚ ਲਿਆ।9 ਅਕਤੂਬਰ 2015 ਵਿੱਚ ਇਸ ਚੌਕੜੀ ਨੂੰ ਟੁਨੀਸ਼ੀਆ ਵਿੱਚ ਬਹੁਵਾਦੀ ਜਮਹੂਰੀਅਤ ਬਣਾਉਣ ਦੇ ਲਈ ਆਪਣੇ ਯੋਗਦਾਨ ਦੇ ਸਦਕਾ 2015 ਦਾ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਇਸ ਸਮੂਹ ਦਾ ਹਿੱਸਾ ਹੇਠ ਲਿਖੀਆਂ ਚਾਰ ਸੰਸਥਾਵਾਂ ਹਨ।:

ਟੁਨੀਸ਼ੀਆਈ ਜਨਰਲ ਲੇਬਰ ਯੂਨੀਅਨ

ਉਦਯੋਗ, ਵਪਾਰ ਅਤੇ ਦਸਤਕਾਰੀ ਦਾ ਟੁਨੀਸ਼ੀਆਈ ਮਹਾਂਸੰਘ

ਟੁਨੀਸ਼ੀਆਈ ਮਨੁੱਖੀ ਅਧਿਕਾਰ ਲੀਗ

ਟੁਨੀਸ਼ੀਆਈ ਆਰਡਰ ਆਫ਼ ਲੌਇਅਰਜ਼

ਮੋਹਦੀਨ ਖਿਲਾਫ਼ਤ

ਮੋਹਨਦੀਪ ਖਿਲਾਫ਼ਤ ਮੋਰਾਕੋ ਦੀ 12ਵੀ ਸਦੀ ਦੀ ਇੱਕ ਮੁਸਲਮਾਨ ਲਹਿਰ ਸੀ। ਇਹ ਲਹਿਰ ਨੂੰ ਇਬਨ ਤੁੀਮਾਰਟ ਨੇ ਦੱਖਣੀ ਮੋਰਾਕੋ ਦੇ ਕਬੀਲਿਆ ਵਿੱਚ ਸ਼ੁਰੂ ਕੀਤਾ। ਇਹਨਾਂ ਨੇ ਆਪਣਾ ਪਹਿਲਾ ਰਾਜ ਬਰਬੇਰ ਰਾਜ ਵਿੱਚ ਸ਼ੁਰੂ ਕੀਤਾ।

੨੦ ਮਾਰਚ

20 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 79ਵਾਂ (ਲੀਪ ਸਾਲ ਵਿੱਚ 80ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 286 ਦਿਨ ਬਾਕੀ ਹਨ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.