ਜਣਨ ਦੀ ਕਿਤਾਬ

ਜਣਨ ਦੀ ਕਿਤਾਬ ਜਾਂ ਉਤਪਤੀ ਦੀ ਕਿਤਾਬ ਹਿਬਰੂ ਬਾਈਬਲ (ਤਨਾਖ਼) ਅਤੇ ਇਸਾਈ ਪੁਰਾਣੀ ਸ਼ਾਖ ਦੀ ਪਹਿਲੀ ਕਿਤਾਬ ਹੈ।[1]

Creation of Light
ਸੰਸਾਰ ਦੀ ਸਿਰਜਣਾ, ਚਿੱਤਰ- ਗੁਸਤਾਵ ਡੋਰ

ਇਸ ਦੇ ਅਨੁਸਾਰ:

'ਕੇਵਲ ਇੱਕ ਹੀ ਰੱਬ ਹੈ ਜਿਸਨੇ ਕਾਲ ਦੇ ਅਰੰਭ ਵਿੱਚ, ਕਿਸੇ ਵੀ ਉਪਾਦਾਨ ਦਾ ਸਹਾਰਾ ਨਾ ਲੈ ਕੇ, ਆਪਣੀ ਸਰਵਸ਼ਕਤੀਮਾਨ ਇੱਛਾਸ਼ਕਤੀ ਮਾਤਰ ਦੁਆਰਾ ਸੰਸਾਰ ਦੀ ਸਿਰਜਣਾ ਕੀਤੀ ਹੈ। ਬਾਅਦ ਵਿੱਚ ਰੱਬ ਨੇ ਪਹਿਲੇ ਮਨੁੱਖ ਆਦਮ ਅਤੇ ਉਸ ਦੀ ਪਤਨੀ ਹੱਵਾ ਦੀ ਸਿਰਜਣਾ ਕੀਤੀ ਅਤੇ ਇਨ੍ਹਾਂ ਦੋਨਾਂ ਤੋਂ ਮਨੁੱਖ ਜਾਤੀ ਦਾ ਫੈਲਾਓ ਹੋਇਆ। ਸ਼ੈਤਾਨ ਦੀ ਉਕਸਾਹਟ ਨਾਲ ਆਦਮ ਅਤੇ ਹੱਵਾ ਨੇ ਰੱਬ ਦੀ ਆਗਿਆ ਦੀ ਉਲੰਘਣਾ ਕੀਤੀ, ਜਿਸਦੇ ਨਾਲ ਸੰਸਾਰ ਵਿੱਚ ਪਾਪ, ਵਾਸਨਾ ਅਤੇ ਮੌਤ ਦਾ ਪਰਵੇਸ਼ ਹੋਇਆ (ਆਦਿਪਾਪ)। ਰੱਬ ਨੇ ਉਸ ਪਾਪ ਦਾ ਨਤੀਜਾ ਦੂਰ ਕਰਨ ਦਾ ਦਾਅਵਾ ਕੀਤਾ ਅਤੇ ਆਪਣੀ ਇਸ ਦਾਅਵੇ ਦੇ ਅਨੁਸਾਰ ਸੰਸਾਰ ਨੂੰ ਇੱਕ ਮੁਕਤੀਦਾਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਉਸਨੇ ਅਬ੍ਰਾਹਮ ਨੂੰ ਯਹੂਦੀ ਜਾਤੀ ਦਾ ਉਕਸਾਉਣ ਵਾਲਾ ਬਣਾ ਦਿੱਤਾ।'

ਹਵਾਲੇ

  1. Hamilton (1990), p.1
ਆਦਮ

ਆਦਮ (ਹਿਬਰੂ: אָדָם‎ ਅਰਬੀ: آدَم) ਜਣਨ ਦੀ ਕਿਤਾਬ ਵਿਚਲਾ ਇੱਕ ਮਨੁੱਖ ਹੈ ਜੀਹਦਾ ਜ਼ਿਕਰ ਨਵੀਂ ਸ਼ਾਖ, ਕੁਰਾਨ, ਮੁਰਮਨ ਦੀ ਕਿਤਾਬ ਅਤੇ ਈਕਾਨ ਦੀ ਕਿਤਾਬ ਵਿੱਚ ਵੀ ਮਿਲ਼ਦਾ ਹੈ। ਅਬਰਾਹਮੀ ਧਰਮਾਂ ਅੰਦਰ ਹੋਂਦ ਦੀ ਮਿੱਥ ਮੁਤਾਬਕ ਉਹ ਸਭ ਤੋਂ ਪਹਿਲਾ ਮਨੁੱਖ ਸੀ। ਕੁਰਾਨ ਮੁਤਾਬਿਕ ਆਦਮ ਸਭ ਤੋਂ ਪਹਿਲਾ ਮਨੁੱਖ ਸੀ ਜਿਸ ਨੂੰ ਰੱਬ ਨੇ ਆਪਣੇ ਹਥੀਂ ਸਿਰਜਿਆ।

ਆਦਮ ਅਤੇ ਹੱਵਾ

ਆਦਮ ਅਤੇ ਹੱਵਾ, ਅਬਰਾਹਾਮੀ ਧਰਮਾਂ ਦੀ ਰਚਨਾ ਮਿੱਥ ਅਨੁਸਾਰ, ਪਹਿਲੇ ਆਦਮੀ ਅਤੇ ਔਰਤ ਅਤੇ ਸਭ ਇਨਸਾਨਾਂ ਦੇ ਪੂਰਵਜ ਸਨ। ਆਦਮ ਅਤੇ ਹੱਵਾ ਦੀ ਕਹਾਣੀ, ਇਸ ਵਿਸ਼ਵਾਸ ਦਾ ਧੁਰਾ ਹੈ ਕਿ ਪਰਮੇਸ਼ੁਰ ਨੇ ਮਨੁੱਖੀ ਜੀਵ ਨੂੰ ਧਰਤੀ ਉੱਤੇ ਫਿਰਦੌਸ ਵਿਚ ਰਹਿਣ ਲਈ ਬਣਾਇਆ, ਭਾਵੇਂ ਉਹ ਉਥੋਂ ਦੂਰ ਹੋ ਗਏ ਅਤੇ ਦੁੱਖ ਅਤੇ ਬੇਇਨਸਾਫ਼ੀ ਨਾਲ ਭਰਪੂਰ ਮੌਜੂਦਾ ਸੰਸਾਰ ਬਣ ਗਏ। ਇਹ ਇਸ ਵਿਸ਼ਵਾਸ ਨੂੰ ਆਧਾਰ ਪ੍ਰਦਾਨ ਕਰਦਾ ਹੈ ਕਿ ਮਨੁੱਖਤਾ ਮੂਲ ਤੌਰ 'ਤੇ ਇੱਕ ਹੀ ਪਰਿਵਾਰ ਹੈ, ਹਰ ਕਿਸੇ ਦੇ ਮੁਢਲੇ ਪੂਰਵਜ ਇੱਕ ਹੀ ਜੋੜਾ ਸਨ। ਇਹ ਈਸਾਈ ਧਰਮ ਦੇ ਮਹੱਤਵਪੂਰਨ ਵਿਸ਼ਵਾਸਾਂ - ਆਦਮੀ ਦੀ ਗਿਰਾਵਟ ਅਤੇ ਮੂਲ ਪਾਪ ਦੀਆਂ ਧਾਰਨਾਵਾਂ ਲਈ ਧਾਰਮਿਕ ਆਧਾਰ ਪ੍ਰਦਾਨ ਕਰਦਾ ਹੈ, ਭਾਵੇਂ ਆਮ ਤੌਰ 'ਤੇ ਯਹੂਦੀ ਧਰਮ ਜਾਂ ਇਸਲਾਮ ਇਨ੍ਹਾਂ ਧਾਰਨਾਵਾਂ ਨਾਲ ਸਹਿਮਤ ਨਹੀਂ ਹਨ।

ਕਾਬੀਲ ਅਤੇ ਹਾਬੀਲ

ਕਾਬੀਲ ਅਤੇ ਹਾਬੀਲ (ਹਿਬਰੂ: הֶבֶל,קַיִן ਕ਼ਾਯਿਨ, ਹਵਲ) ਜਣਨ ਦੀ ਕਿਤਾਬ ਮੁਤਾਬਕ ਆਦਮ ਅਤੇ ਹੱਵਾ ਦੇ ਦੋ ਪੁੱਤ ਸਨ। ਕਾਬੀਲ ਨੂੰ ਇੱਕ ਕਿਰਸਾਨ ਦੱਸਿਆ ਗਿਆ ਹੈ ਜਦਕਿ ਉਹਦਾ ਛੋਟਾ ਭਰਾ ਹਾਬੀਲ ਇੱਕ ਆਜੜੀ ਦੱਸਿਆ ਜਾਂਦਾ ਹੈ। ਕਾਬੀਲ ਜੰਮਣ ਵਾਲ਼ਾ ਸਭ ਤੋਂ ਪਹਿਲਾ ਮਨੁੱਖ ਸੀ ਅਤੇ ਹਾਬੀਲ ਮਰਨ ਵਾਲ਼ਾ ਸਭ ਤੋਂ ਪਹਿਲਾ ਮਨੁੱਖ। ਕਾਬੀਲ ਨੇ ਆਪਣੇ ਭਰਾ ਨੂੰ ਮਾਰ ਕੇ ਪਹਿਲਾ ਕਤਲ ਕੀਤਾ। ਪੁਰਾਣੇ ਅਤੇ ਨਵੇਂ ਟਿੱਪਣੀਕਾਰਾਂ ਵੱਲੋਂ ਦਿੱਤੀਆਂ ਗਈਆਂ ਜਣਨ 4 ਦੀਆਂ ਵਿਆਖਿਆਵਾਂ ਮੁਤਾਬਕ ਕਾਰਨ ਈਰਖਾ ਅਤੇ ਰੋਹ ਸੀ। ਕੁਰਾਨ ਵਿਚਲੀ ਕਾਬੀਲ ਅਤੇ ਹਾਬੀਲ ਦੀ ਕਹਾਣੀ ਵਿੱਚ ਪਾਠ ਇਹਨਾਂ ਨੂੰ ਸਿਰਫ਼ ਆਦਮ ਦੇ ਪੁੱਤ (ਅਰਬੀ: ابني آدم) ਦੱਸਦਾ ਹੈ।

ਨਮਰੂਦ

ਨਮਰੂਦ (/ˈnɪm.rɒd/, ਹਿਬਰੂ: נִמְרוֹדֿ, ਅਜੋਕੀ Nimrod ਤਿਬੇਰੀ Nimrōḏ ਅਰਾਮਾਈ: ܢܡܪܘܕ‎ ਅਰਬੀ: نمرود, Namrood), ਸ਼ਿਨਾਰ ਦਾ ਬਾਦਸ਼ਾਹ, ਉਤਪਤੀ ਦੀ ਕਿਤਾਬ ਅਤੇ ਇਤਹਾਸ ਦੀਆਂ ਕਿਤਾਬਾਂ ਅਨੁਸਾਰ, ਕੁਸ਼ ਦਾ ਪੁੱਤਰ ਅਤੇ ਨੋਆਹ ਦਾ ਪੋਤਰਾ ਸੀ। ਤਨਖ਼ ਵਿੱਚ ਉਸਨੂੰ ਧਰਤੀ ਤੇ ਵੱਡਾ ਤਾਕਤਵਰ ਆਦਮੀ ਅਤੇ ਵੱਡਾ ਸ਼ਿਕਾਰੀ ਦੱਸਿਆ ਗਿਆ ਹੈ। ਬਾਈਬਲ ਬਾਹਰੀ ਕਹਾਣੀਆਂ ਉਸਨੂੰ ਬੇਬਲ ਦੀ ਮੀਨਾਰ ਨਾਲ ਜੋੜਦੀਆਂ ਹਨ ਅਤੇ ਉਸ ਦਾ ਬਿਆਨ ਅਜਿਹੇ ਬਾਦਸ਼ਾਹ ਵਜੋਂ ਕਰਦੀਆਂ ਹਨ ਜਿਸ ਐਲਾਨ ਕਰਾਇਆ ਸੀ ਕਿ ਉਹੀ ਰੱਬ ਹੈ, ਉਸੇ ਦੀ ਪੂਜਾ ਕੀਤੀ ਜਾਵੇ। 8ਵੀਂ ਸਦੀ ਤੱਕ ਅਰਬਾਬ ਨੇ ਮੈਸੋਪਟਾਮੀਆ ਦੇ ਅਨੇਕ ਖੰਡਰਾਂ ਦਾ ਨਾਮ ਨਮਰੂਦ ਦੇ ਨਾਂ ਤੇ ਰੱਖ ਦਿੱਤਾ ਸੀ। ਇਥੋਂ ਤੱਕ ਕਿ ਸ਼ਾਲਮਨੇਸਰ ਦੇ ਬਣਾਏ ਬਾਈਬਲ ਵਾਲੇ ਸ਼ਹਿਰ ਕਲਹ ਦੇ ਖੰਡਰ (1274-1244 ਈਪੂ) ਵੀ ਉਹਨਾਂ ਵਿੱਚ ਸ਼ਾਮਲ ਸਨ।

ਬਾਬਲ ਦਾ ਮੀਨਾਰ

ਬਾਬਲ ਦਾ ਮੀਨਾਰ (/ˈbæbəl/ ਜਾਂ /ˈbeɪbəl/; ਹਿਬਰੂ: מִגְדַּל בָּבֶל‎, Migdal Bāḇēl) ਇੱਕ etiological ਮਿਥ ਹੈ ਜੋ ਤੌਰੈਤ (ਜਿਸਨੂੰ ਹਿਬਰੂ ਬਾਈਬਲ ਜਾਂ ਓਲਡ ਟੈਸਟਾਮੈਂਟ ਵੀ ਕਹਿੰਦੇ ਹਨ) ਦੀ ਜਣਨ ਦੀ ਕਿਤਾਬ Book of Genesis ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਮੂਲ ਨੂੰ ਸਮਝਾਉਣ ਲਈ ਸੀ। ਕਹਾਣੀ ਦੇ ਅਨੁਸਾਰ, ਮਹਾਨ ਪਰਲੋ ਦੇ ਬਾਅਦ, ਇੱਕ ਹੀ ਭਾਸ਼ਾ ਬੋਲਣ ਵਾਲੀਆਂ ਪੀੜ੍ਹੀਆਂ ਦੀ ਸੰਯੁਕਤ ਮਨੁੱਖਜਾਤੀ ਪੂਰਬ ਤੋਂ ਪਰਵਾਸ ਕਰਕੇ ਸ਼ਿਨਾਰ (ਹਿਬਰੂ: שנער) ਦੀ ਧਰਤੀ ਆ ਗਈ। ਉੱਥੇ ਉਹ ਇੱਕ ਸ਼ਹਿਰ ਅਤੇ ਬੁਰਜ ਬਣਾਉਣ ਲਈ ਸਹਿਮਤ ਹੋ ਗਏ; ਇਹ ਦੇਖ ਕੇ ਪਰਮੇਸ਼ੁਰ ਨੇ ਉਹਨਾਂ ਦੀ ਬੋਲੀ ਗੜਬੜਾ ਦਿੱਤੀ, ਤਾਂ ਜੋ ਉਹ ਹੁਣ ਇਕ-ਦੂਜੇ ਨੂੰ ਸਮਝ ਨਾ ਸਕਣ ਅਤੇ ਉਹਨਾਂ ਨੂੰ ਸੰਸਾਰ ਭਰ ਵਿੱਚ ਖਿੰਡਾ ਦਿੱਤਾ।

ਹੱਵਾ

ਹੱਵਾ ਜਾਂ ਹਵਾ ਜਾਂ ਈਵ (ਹਿਬਰੂ: חַוָּה‎, ਪੁਰਾਤਨ ਹਿਬਰੂ: Ḥawwāh, ਆਧੁਨਿਕ ਇਜ਼ਰਾਇਲੀ ਹਿਬਰੂ: ਖ਼ਾਵਾਹ, ਅਰਬੀ: حواء, ਸੀਰੀਆਕ: ܚܘܐ, ਤਿਗਰੀਨੀਆ: ሕይዋን? ਜਾਂ Hiywan) ਹਿਬਰੂ ਬਾਈਬਲ ਦੀ ਜਣਨ ਦੀ ਕਿਤਾਬ ਵਿਚਲੀ ਇੱਕ ਮਨੁੱਖ ਹੈ। ਇਸਲਾਮੀ ਸੱਭਿਆਚਾਰ ਵਿੱਚ ਹੱਵਾ ਨੂੰ ਆਦਮ ਦੀ ਪਤਨੀ ਦੱਸਿਆ ਗਿਆ ਹੈ ਭਾਵੇਂ ਇਹਦਾ ਕੁਰਾਨ ਵਿੱਚ ਵੱਖਰੇ ਤੌਰ 'ਤੇ ਕੋਈ ਜ਼ਿਕਰ ਨਹੀਂ ਹੈ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.