ਚੌਕਲੇਟ

ਚੌਕਲੇਟ (ਉੱਚਾਰਨ: ਸੁਣੋi/ˈɒklət/) ਇੱਕ ਖਾਣ ਵਾਲੀ ਚੀਜ਼ ਹੈ ਜੋ ਕੋਕੋਆ ਬੀਜਾਂ ਤੋਂ ਬਣਾਈ ਜਾਂਦੀ ਹੈ। ਮੀਸੋਅਮਰੀਕਾ ਦੇ ਕਈ ਸੱਭਿਆਚਾਰਾਂ ਦੁਆਰਾ ਕੋਕੋਆ ਦੀ ਖੇਤੀ ਲਗਭਗ 3000 ਸਾਲਾਂ ਤੋਂ ਹੁੰਦੀ ਆ ਰਹੀ ਹੈ। 1900 ਈ.ਪੂ. ਦੇ ਕਰੀਬ ਮੋਕਾਇਆ(ਮੈਕਸੀਕੋ ਅਤੇ ਗੁਆਤੇਮਾਲਾ) ਵਿੱਚ ਚੌਕਲੇਟ ਦੇ ਸ਼ਰਬਤ ਬਣਾਉਣ ਦੇ ਸਬੂਤ ਮਿਲਦੇ ਹਨ।[1] ਮਾਇਆ ਅਤੇ ਆਜ਼ਤੇਕ ਲੋਕ ਵੀ ਚੌਕਲੇਟ ਦਾ ਸ਼ਰਬਤ ਬਣਾਉਂਦੇ ਸਨ।[2]

ਚੌਕਲੇਟ
Chocolate
ਚੌਕਲੇਟ ਆਮ ਤੌਰ ਉੱਤੇ ਭੂਰੀ ਅਤੇ ਸਫ਼ੈਦ ਰੰਗ ਦੀ ਹੁੰਦੀ ਹੈ।
ਖਾਣੇ ਦਾ ਵੇਰਵਾ
ਮੁੱਖ ਸਮੱਗਰੀਚੌਕਲੇਟ ਸ਼ਰਾਬ
ਕੋਕੋਆ ਮੱਖਣ(ਸਫ਼ੈਦ ਚੌਕਲੇਟ ਲਈ)

ਸ਼ਬਦ ਨਿਰੁਕਤੀ

ਪੰਜਾਬੀ ਸ਼ਬਦ "ਚੌਕਲੇਟ"(chocolate) ਅੰਗਰੇਜ਼ੀ ਸ਼ਬਦ ਦਾ ਤਤਸਮ ਰੂਪ ਹੈ। ਅੰਗਰੇਜ਼ੀ ਵਿੱਚ ਇਹ ਸ਼ਬਦ ਸਪੇਨੀ ਵਿੱਚੋਂ ਆਇਆ ਹੈ।[3] ਜ਼ਿਆਦਾਤਰ ਸਰੋਤਾਂ ਦਾ ਕਹਿਣਾ ਹੈ ਕਿ ਸਪੇਨੀ ਵਿੱਚ ਇਹ ਸ਼ਬਦ ਨਾਵਾਚ ਭਾਸ਼ਾ ਦੇ ਸ਼ਬਦ "ਸ਼ੋਕੋਲਾਚ"(chocolātl) ਤੋਂ ਆਇਆ ਹੈ ਜਿਸਦਾ ਅਰਥ ਹੈ "ਕੌੜਾ ਪਾਣੀ"। ਇਸ ਦੇ ਉਲਟ ਵਿਲੀਅਮ ਬਰਾਈਟ ਦਾ ਕਹਿਣਾ ਹੈ ਕਿ ਸ਼ੋਕੋਲਾਚ ਸ਼ਬਦ ਮੈਕਸੀਕਨ ਬਸਤੀਵਾਦੀ ਸਰੋਤਾਂ ਵਿੱਚ ਨਹੀਂ ਮਿਲਦਾ।[4] ਫ਼ਰਾਂਸਿਸਕੋ ਸਾਂਤਾਮਾਰੀਆ ਦਾ ਕਹਿਣਾ ਹੈ ਕਿ ਇਹ ਸ਼ਬਦ ਯੂਕਾਤੇਕ ਮਾਇਆ ਭਾਸ਼ਾ ਦੇ ਸ਼ਬਦ ਸ਼ੋਕੋਲ (chokol) ਭਾਵ "ਗਰਮ" ਅਤੇ ਨਾਵਾਚ ਦੇ ਸ਼ਬਦ ਆਚ ਭਾਵ "ਪਾਣੀ" ਤੋਂ ਬਣਿਆ ਹੈ।[5] ਸੋਫੀ ਡੀ. ਕੋ ਅਤੇ ਮਾਈਕਲ ਡੀ. ਕੋ ਇਸ ਸ਼ਬਦ ਨਿਰੁਕਤੀ ਨਾਲ ਸਹਿਮਤ ਹਨ।

ਕਹਾਣੀ

ਦੁਨੀਆ ਵਿਚ ਸਭ ਤੋਂ ਪਹਿਲਾਂ ਚਾਕਲੇਟ ਦਾ ਨਿਰਮਾਣ 11ਵੀਂ ਸਦੀ ਵਿਚ ਮਿਸਰ ਦੇ ਇੱਕ ਦੋਧੀ ਨੇ ਕੀਤਾ। ਉਸ ਨੇ ਦੁੱਧ ਨੂੰ ਜ਼ਿਆਦਾ ਗਰਮ ਕਰਕੇ ਉਸ ਵਿੱਚ ਸ਼ਹਿਦ ਅਤੇ ਇਲਾਇਚੀ ਮਿਲ ਕੇ ਪੰਜ-ਸੱਤ ਦਿਨ ਛਾਂ ਵਿਚ ਰੱਖ ਦਿੱਤਾ। ਜਦ ਇਹ ਮਿਸ਼ਰਣ ਸੁੱਕ ਗਿਆ ਤਾਂ ਉਸ ਨੇ ਇਸ ਦਾ ਇੱਕ ਟੁਕੜਾ ਖਾ ਕੇ ਦੇਖਿਆ ਤਾਂ ਉਸ ਨੂੰ ਬੇਹੱਦ ਸੁਆਦ ਲੱਗਾ। ਉਸ ਤੋਂ ਪਿੱਛੋਂ ਉਹ ਦੁੱਧ ਦੇ ਚਾਕਲੇਟ ਬਣਾ ਕੇ ਵੇਚਣ ਲੱਗਾ। 13ਵੀਂ ਸਦੀ ਵਿਚ ਰੋਮ ਵਿਚ ਖਰਬੂਜ਼ੇ ਨਾਰੰਗੀ ਅਤੇ ਅੰਬ ਦੇ ਚਾਕਲੇਟ ਬਣਨ ਲੱਗ ਪਏ ਸਨ। ਹੌਲੀ-ਹੌਲੀ ਰੋਮ ਵਿਚ ਚਾਕਲੇਟ ਬਣਾਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਗਈ। ਕਈ ਲੋਕਾਂ ਨੇ ਅਖਰੋਟਾਂ ਨੂੰ ਖੰਡ ਦੀ ਚਾਸ਼ਣੀ ਦੇ ਨਾਲ ਮਿਲ ਕੇ ਚਾਕਲੇਟ ਬਣਾਈ, ਜੋ ਬੇਹੱਦ ਸੁਆਦ ਸੀ। 15ਵੀਂ ਸਦੀ ਵਿਚ ਰੂਸ ਵਿਚ ਚਾਕਲੇਟ ਬਣਾਉਣ ਦਾ ਇੱਕ ਵੱਡਾ ਕਾਰਖਾਨਾ ਲੱਗਾ। 16ਵੀਂ ਸਦੀ ਅਤੇ 17ਵੀਂ ਸਦੀ ਦੇ ਵਿਚਕਾਰ ਭਾਰਤ ਵਿਚ ਚਾਕਲੇਟ ਬਣਨੇ ਸ਼ੁਰੂ ਹੋਏ। ਭਾਰਤ ਵਿੱਚ ਚਾਕਲੇਟ ਵਿਚ ਗੰਨੇ ਦਾ ਰਸ ਵਰਤਿਆ ਜਾਣ ਲੱਗਾ ਸੀ। ਫਿਰ ਚੁਕੰਦਰ, ਨਾਰੰਗੀ, ਅਨਾਨਾਸ, ਮੱਕੀ ਦਾ ਆਟਾ ਵੀ ਚਾਕਲੇਟ ਵਿਚ ਵਰਤਿਆ ਜਾਣ ਲੱਗਾ। 18ਵੀਂ ਸਦੀ ਦੇ ਸ਼ੁਰੂ ਵਿਚ ਇਨ੍ਹਾਂ ਚਾਕਲੇਟਾਂ ਦੇ ਰੰਗ ਅਤੇ ਸੁਆਦ ਵਿਚ ਕਾਫੀ ਤਬਦੀਲੀ ਆ ਗਈ ਸੀ।

ਲਾਭ

ਚੌਕਲੇਟ ਕੈਸਰ ਦੀ ਰੋਕਥਾਮ ਲਈ ਠੀਕ ਹੈ ਜੇਕਰ ਥੋੜੀ ਮਾਤਰਾ ਵਿੱਚ ਖਾਧੀ ਜਾਵੇ |ਕਾਲੀ ਚੌਕਲੇਟ ਵਾਲਾਂ ਲਈ ਵੀ ਠੀਕ ਮੰਨੀ ਗਈ ਹੈ | ਕਾਲੀ ਚੌਕਲੇਟ ਮਨ ਦੇ ਤਨਾਓ ਨੂੰ ਘਟ ਕਰਦੀ ਹੈ

ਹਵਾਲੇ

  1. Watson, Traci (22 January 2013). "Earliest Evidence of Chocolate in North America". Science. Retrieved 3 March 2014.
  2. Justin Kerr. "Chocolate: A Mesoamerican Luxury 1200—1521 – Obtaining Cacao". Field Museum. Retrieved 23 November 2011.
  3. "The American Heritage Dictionary". Archived from the original on 17 May 2008. Retrieved 9 May 2009.
  4. Campbell, Lyle. Quichean Linguistic Prehistory; University of California Publications in Linguistics No. 81. Berkeley, California: University of California Press. p. 104.
  5. Santamaria, Francisco. Diccionario de Mejicanismos. Mexico: Editorial Porrúa S. A. pp. 412–413.
ਕੈਰੀ ਐਨ ਮੌਸ

ਕੈਰੀ ਐਨ ਮੌਸ (ਜਨਮ ਅਗਸਤ 21, 1967) ਇੱਕ ਕੈਨੇਡੀਅਨ ਅਦਾਕਾਰਾ ਹੈ ਜੋ ਦ ਮੈਟਰਿਕਸ ਵਿੱਚ ਟ੍ਰਿਨੀਟੀ ਦਾ ਕਿਰਦਾਰ ਨਿਭਾਉਣ ਕਰਕੇ ਮਸ਼ਹੂਰ ਹੈ। ਉਸਨੇ ਚੌਕਲੇਟ. ਮੋਮੈਂਟੋ ਅਤੇ ਰੈੱਡ ਪਲੈਨੇਟ ਜਿਹੀਆਂ ਹੋਰ ਕਈ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਜੀਨ ਵਾਇਲਡਰ

ਜੈਰੋਮੀ ਸਿਲਬਰਮੈਨ (11 ਜੂਨ, 1933 – 29 ਅਗਸਤ, 2016), ਜਿਹੜਾ ਕਿ ਪੇਸ਼ੇਵਰ ਤੌਰ 'ਤੇ ਜੀਨ ਵਾਇਲਡਰ ਦੇ ਨਾਮ ਨਾਲ ਮਸ਼ਹੂਰ ਹੈ, ਇੱਕ ਅਮਰੀਕੀ ਅਦਾਕਾਰ, ਸਕ੍ਰੀਨਲੇਖਕ, ਨਿਰਦੇਸ਼ਕ, ਨਿਰਮਾਤਾ, ਗਾਇਕ-ਗੀਤਕਾਰ, ਲੇਖਕ ਸੀ।

ਵਾਇਲਡਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਟੇਜ ਤੋਂ ਕੀਤੀ ਸੀ, ਅਤੇ ਪਰਦੇ ਉੱਪਰ ਉਸਦੇ ਕੈਰੀਅਰ ਦੀ ਸ਼ੁਰੂਆਤ 1961 ਵਿੱਚ ਦ ਪਲੇ ਔਫ਼ ਦ ਵੀਕ ਟੀਵੀ ਲੜੀਵਾਰ ਦੇ ਇੱਕ ਐਪੀਸੋਡ ਤੋਂ ਹੋਈ ਸੀ। ਹਾਲਾਂਕਿ ਉਸਦੀ 1967 ਵਿੱਚ ਆਈ ਪਹਿਲੀ ਫ਼ਿਲਮ ਬੌਨੀ ਐਂਡ ਸਾਈਡਲ ਵਿੱਚ ਉਹ ਇੱਕ ਅਗਵਾਹ ਹੋਏ ਬੰਦੇ ਦਾ ਰੋਲ ਕਰਦਾ ਹੈ, ਵਾਇਲਡਰ ਦਾ ਪਹਿਲਾ ਮੁੱਖ ਰੋਲ ਲਿਓਪੋਲਡ ਬਲੂਮ ਦੇ ਤੋਰ ਤੇ 1967 ਦੀ ਫ਼ਿਲਮ ਦ ਪ੍ਰਡਿਊਸਰਜ਼ ਵਿੱਚ ਆਇਆ ਸੀ, ਜਿਸ ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਅਕਾਦਮੀ ਇਨਾਮਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਹ ਉਸਦੀ ਮੈਲ ਬਰੂਕਸ ਨਾਲ ਬਣਾਈਆਂ ਫ਼ਿਲਮਾਂ ਵਿੱਚੋਂ ਪਹਿਲੀ ਫ਼ਿਲਮ ਸੀ। ਇਸ ਤੋਂ ਇਲਾਵਾ ਉਸਨੇ ਮੈਲ ਬਰੂਕਸ ਨਾਲ 1974 ਦੀ ਫ਼ਿਲਮਾਂ ਬਲੇਜ਼ਿੰਗ ਸੈਡਲਸ ਅਤੇ ਯੰਗ ਫ਼ਰੈਂਕਨਸਟਾਈਨ ਵਿੱਚ ਕੰਮ ਕੀਤਾ ਸੀ, ਜਿਸਨੂੰ ਵਾਇਲਡਰ ਦੁਆਰਾ ਸਹਾਇਕ ਤੌਰ 'ਤੇ ਲਿਖਿਆ ਵੀ ਗਿਆ ਸੀ। ਇਸ ਫ਼ਿਲਮ ਲਈ ਉਹਨਾਂ ਨੂੰ ਸਭ ਤੋਂ ਵਧੀਆ ਸਕ੍ਰੀਨਪਲੇ ਲਈ ਅਕਾਦਮੀ ਇਨਾਮਾਂ ਵਿੱਚ ਨਾਮਜ਼ਦ ਵੀ ਕੀਤਾ ਗਿਆ ਸੀ। ਵਾਇਲਡਰ ਵਿਲੀ ਵੋਂਕਾ ਐਂਡ ਦ ਚੌਕਲੇਟ ਫ਼ੈਕਟਰੀ ਫ਼ਿਲਮ (1971) ਵਿੱਚ ਵਿਲੀ ਵੋਂਕਾ ਦੇ ਰੋਲ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਰਿਚਰਡ ਪ੍ਰਾਇਰ ਨਾਲ ਕੀਤੀਆਂ ਗਈਆਂ ਆਪਣੀਆਂ ਚਾਰ ਫ਼ਿਲਮਾਂ ਲਈ ਵੀ ਮੁੱਖ ਤੌਰ 'ਤੇ ਜਾਣਿਆ ਜਾਂਦਾ ਹੈ, ਜਿਹਨਾਂ ਦੇ ਨਾਮ ਹਨ: ਸਿਲਵਰ ਸਟ੍ਰੀਕ (1976), ਸਟਿਰ ਕਰੇਜ਼ੀ (1980), ਸੀ ਨੋ ਐਵਿਲ, ਹੀਅਰ ਨੋ ਐਵਿਲ (1989) ਅਤੇ ਅਨਦਰ ਯੂ (1991)। ਵਾਇਲਡਰ ਨੇ ਆਪਣੀਆਂ ਕਈ ਫ਼ਿਲਮਾਂ ਨੂੰ ਲਿਖਿਆ ਅਤੇ ਨਿਰਦੇਸ਼ਿਤ ਵੀ ਕੀਤਾ ਸੀ, ਜਿਹਨਾਂ ਵਿੱਚ 1984 ਦੀ ਫ਼ਿਲਮ ਦ ਵੂਮੈਨ ਇਨ ਰੈੱਡ ਸ਼ਾਮਿਲ ਹੈ।

ਉਸਦੀ ਤੀਜੀ ਪਤਨੀ ਅਦਾਕਾਰਾ ਗਿਲਡਾ ਰੈਡਨਰ ਸੀ, ਜਿਸ ਨਾਲ ਉਸਨੇ ਤਿੰਨ ਫ਼ਿਲਮਾਂ ਵਿੱਚ ਕੰਮ ਕੀਤਾ, ਜਿਹਨਾਂ ਵਿੱਚੋਂ ਆਖ਼ਰੀ ਦੋ ਫ਼ਿਲਮਾਂ ਨੂੰ ਉਸਨੇ ਨਿਰਦੇਸ਼ਿਤ ਵੀ ਕੀਤਾ ਸੀ। 1989 ਵਿੱਚ ਉਸਦੀ ਪਤਨੀ ਦੀ ਕੈਂਸਰ ਕਰਕੇ ਹੋਈ ਮੌਤ ਤੋਂ ਬਾਅਦ ਉਸਨੇ ਕੈਂਸਰ ਪ੍ਰਤੀ ਜਾਗਰੂਕਤਾ ਅਤੇ ਇਲਾਜ ਦੇ ਕੰਮ ਵੀ ਕੀਤੇ, ਜਿਸ ਵਿੱਚ ਉਸਨੇ ਲਾਸ ਏਂਜਲਸ ਵਿਖੇ ਗਿਲਡਾ ਰੈਡਨਰ ਓਵੇਰੀਅਨ ਕੈਂਸਰ ਡਿਟੈਕਸ਼ਨ ਸੈਂਟਰ ਦੀ ਸਥਾਪਨਾ ਵੀ ਕੀਤੀ।2003 ਵਿੱਚ ਆਪਣੀ ਆਖ਼ਰੀ ਫ਼ਿਲਮ ਵਿਲ ਐਂਡ ਗ੍ਰੇਸ ਕਰਨ ਤੋਂ ਬਾਅਦ, ਜਿਸ ਵਿੱਚ ਉਸਨੇ ਇੱਕ ਮਹਿਮਾਨ ਅਦਾਕਾਰ ਦੀ ਭੂਮਿਕਾ ਨਿਭਾਈ ਸੀ ਅਤੇ ਉਸਨੂੰ ਉਸ ਫ਼ਿਲਮ ਲਈ ਸ਼ਾਨਦਾਰ ਮਹਿਮਾਨ ਭੂਮਿਕਾ ਲਈ ਪ੍ਰਾਈਮਟਾਈਮ ਐਮੀ ਅਵਾਰਡ ਮਿਲਿਆ, ਵਾਈਲਡਰ ਦਾ ਝੁਕਾਅ ਲਿਖਣ ਵੱਲ ਹੋ ਗਿਆ। ਉਸਨੇ 2005 ਇੱਕ ਬਿਰਤਾਂਤ ਦਾ ਨਿਰਮਾਣ ਕੀਤਾ ਜਿਸਦਾ ਨਾਮ ਕਿਸ ਮੀ ਲਾਈਕ ਏ ਸਟ੍ਰੇਂਜਰ: ਮਾਈ ਸਰਚ ਫ਼ੌਰ ਲਵ ਐਂਡ ਆਰਟ (Kiss Me Like a Stranger: My Search for Love and Art') ਸੀ। ਇਸ ਤੋਂ ਇਲਾਵਾ ਉਸਨੇ ਇੱਕ ਕਹਾਣੀ-ਸੰਗ੍ਰਹਿ ਵ੍ਹਾਟ ਇਸ ਦਿਸ ਥਿੰਗ ਕਾਲਡ ਲਵ? (What Is This Thing Called Love) (2010) ਅਤੇ ਨਾਵਲ ਮਾਈ ਫ਼ਰੈਂਚ ਹੋਰ (My French Whore) (2007), ਦ ਵੂਮਨ ਹੂ ਵੂਡ ਨਾੱਟ (The Woman Who Wouldn't) (2008) ਅਤੇ ਸਮਥਿੰਗ ਟੂ ਰਿਮੈਂਬਰ ਯੂ ਬਾਏ (Something to Remember You By) (2013) ਵੀ ਲਿਖੇ।

ਜੌਨੀ ਡੈੱਪ

ਜੌਨੀ ਕ੍ਰਿਸਟੋਫ਼ਰ "ਜੌਨੀ" ਡੈੱਪ II (ਜਨਮ 9 ਜੂਨ 1963) ਇੱਕ ਅਮਰੀਕਾ ਅਦਾਕਾਰ, ਫ਼ਿਲਮ ਪ੍ਰੋਡਿਊਸਰ ਅਤੇ ਸੰਗੀਤਕਾਰ ਹੈ। ਇਹ ਬਿਹਤਰੀਨ ਅਦਾਕਾਰ ਲਈ ਗੋਲਡਨ ਗਲੋਬ ਇਨਾਮ ਅਤੇ ਸਕਰੀਨ ਐਕਟਰਸ ਗਿਲਡ ਇਨਾਮ ਜਿੱਤ ਚੁੱਕੇ ਹਨ। ਇਹ ਪਾਈਰੇਟਸ ਆਫ਼ ਦ ਕੈਰੀਬੀਅਨ ਫ਼ਿਲਮ ਲੜੀ ਵਿੱਚ ਆਪਣੇ ਕਿਰਦਾਰ ਜੈਕ ਸਪੈਰੋ ਲਈ ਜਾਣੇ ਜਾਂਦੇ ਹਨ।

1980ਵਿਆਂ ਦੇ ਟੈਲੀਵਿਜ਼ਨ ਲੜੀਵਾਰ 21 ਜੰਪ ਸਟਰੀਟ ਨੇ ਇਹਨਾਂ ਨੂੰ ਪਛਾਣ ਦਿਵਾਈ। ਉਦੋਂ ਤੋਂ ਡੈੱਪ ਚੁਣੌਤੀ ਭਰੇ ਕਿਰਦਾਰ ਨਿਭਾਉਂਦੇ ਆ ਰਹੇ ਹਨ। ਇਹਨਾਂ ਨੇ 1986 ਵਿੱਚ ਔਲੀਵਰ ਸਟੋਨ ਦੀ ਫ਼ਿਲਮ ਪਲੈਟੂਨ ਤੋਂ ਸ਼ੁਰੂਆਤ ਕੀਤੀ ਅਤੇ ਫਿਰ ਐਡਵਰਡ Scissorhands (1990) ਵਿੱਚ ਮੁੱਖ ਕਿਰਦਾਰ ਨਿਭਾਇਆ। ਬਾਅਦ ਵਿੱਚ ਸਲੀਪੀ ਹੌਲੋ (1999), ਪਾਈਰੇਟਸ ਆਫ਼ ਦ ਕੈਰੀਬੀਅਨ: ਦ ਕਰਸ ਆਫ਼ ਦ ਬਲੈਕ ਪਰਲ (2003) ਅਤੇ ਇਸ ਦੀਆਂ ਅਗਲੀਆਂ ਫ਼ਿਲਮਾਂ ਚਾਰਲੀ ਐਂਡ ਦ ਚੌਕਲੇਟ ਫ਼ੈਕਟਰੀ (2005), ਐਲਿਸ ਇਨ ਵੰਡਰਲੈਂਡ (2010) ਅਤੇ ਰੈਂਗੋ (2011) ਨਾਲ਼ ਇਹਨਾਂ ਨੂੰ ਅਸਲੀ ਕਾਮਯਾਬੀ ਮਿਲੀ।

ਡੈੱਪ ਕਈ ਵੱਡੇ ਅਦਾਕਾਰੀ ਇਨਾਮਾਂ ਲਈ ਨਾਮਜ਼ਦ ਹੋ ਚੁੱਕੇ ਹਨ ਜਿਵੇਂ ਵਿੱਚੋਂ ਤਿੰਨ ਨਾਮਜ਼ਦਗੀਆਂ ਬਿਹਤਰੀਨ ਅਦਾਕਾਰ ਲਈ ਅਕਾਦਮੀ ਇਨਾਮ ਲਈ ਸਨ।75 ਮਿਲੀਅਨ ਅਮਰੀਕੀ ਡਾਲਰ ਦੀ ਕੀਮਤ ਸਦਕਾ ਇਹਨਾਂ ਦੇ ਨਾਮ ਸਭ ਤੋਂ ਮਹਿੰਗੇ ਅਦਾਕਾਰ ਹੋਣ ਦਾ ਗਿਨੀਜ਼ ਵਰਲਡ ਰਿਕਾਰਡ ਦਰਜ ਹੈ।

ਤਾਜ ਕਲੱਬ ਹਾਊਸ ਚੇਨਈ

ਤਾਜ ਕਲੱਬ ਹਾਊਸ ਚੇਨਈ ' ਤਾਜ ਹੋਟਲ ਰਿਜਾਟ ਅਤੇ ਪੈਲੇਸ ਦਾ ਹਿੱਸਾ ਹੈ ਅਤੇ ਏਸ਼ੀਆ ਦੀ ਸਭ ਤੋ ਵਧੀਆ ਹੋਟਲ ਕੰਪਨੀ ਦੀ ਇੱਕ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ . ਤਾਜ ਹੋਟਲ ਰਿਜ਼ੋਰਟਜ਼ ਅਤੇ ਪੈਲੇਸ ਨੂੰ ਭਾਰਤ ਭਰ 'ਚ 55 ਸਥਾਨ ਦੇ 93 ਹੋਟਲ ਹਨ . ਹੋਟਲ ਦੇ ਰੂਪ ਵਿੱਚ ਪੈਲੇਸ ਮਜ਼ਬੂਤ ​​ਵਿਰਾਸਤ ਦੇ ਨਾਲ ਬਹੁਤ ਹੀ ਵਧੀਆ ਰਿਹਾਇਸ਼ ਦਾ ਭੰਡਾਰ ਹੈ ਜੋ ਕਿ ਮਹਾਨ ਭੌਤਿਕ ਉਤਪਾਦ ਅਤੇ ਸ਼ਾਨਦਾਰ ਸੇਵਾ ਵੱਧ ਹੋਰ ਕੋਈ ਚੀਜ਼ ਦੀ ਪੇਸ਼ਕਸ਼ ਹੈ . ਤਾਜ ਕਲੱਬ ਹਾਊਸ ਨੂੰ ਚੇਨਈ , ਭਾਰਤ ਵਿੱਚ ਹੋਟਲ ਦੇ ਤਾਜ ਗਰੁੱਪ ਦਾ ਚੌਥਾ ਹੋਟਲ ਹੈ . ਅਤੀਤ ਵਿੱਚ ਤਾਜ ਮਾਉਨਟ ਰੋਡ ਦੇ ਤੌਰ ਤੇ ਜਾਣਿਆ, ਇਹ ਕਲੱਬ ਹਾਉਸ ਰੋਡ 'ਤੇ ਸਥਿਤ ਇਕ ਪੰਜ ਸਿਤਾਰਾ ਲਗਜ਼ਰੀ ਹੋਟਲ ਹੈ , ਤਾਜ ਕੋਨੀਮਾਰਾ ਹੋਟਲ ਨਾਲ ਹੈ, ਜੋਕਿ ਤਾਜ ਗਰੁੱਪ ਦੀ ਇਕ ਹੋਰ ਸੰਪਤੀ ਹੈ. ਤਾਜ ਜੀ.ਵੀ.ਕੇ. ਹੋਟਲ & ਰਿਜੋਟ ਲਿਮਟਿਡ ਦੀ ਮਲਕੀਅਤ ਜੋਕਿ ਤਾਜ ਗਰੁੱਪ ਦੇ ਇੱਕ ਸਾਥੀ ਹਨ. ਅਤੇ ₹ 1600 ਮਿਲੀਅਨ ਦੀ ਲਾਗਤ ਨਾਲ ਬਣਾਇਆ . ਇਸ ਨੂੰ ਦਸੰਬਰ 2008 'ਚ ਖੋਲ੍ਹਿਆ ਗਿਆ ਸੀ. ਹੋਟਲ ਮਕੈਨੰਜ਼ੀ ਡਿਜਾਈਨਫੇਸ ਹੋਸਪਿਟੈਲਿਟੀ ਦੇ ਧੋਮ ਕਟਾਲੋ ਕੇ ਤਿਆਰ ਕੀਤਾ ਸੀ . ਇੱਕ ਸਮਕਾਲੀ ਸ਼ੈਲੀ ਸੰਗਮਰਮਰ ਅਤੇ ​​ਲੱਕੜ ਫਲੋਰ ਤੇ ਲਾਏ ਗਏ ਹਨ ਅਤੇ ਕਾਲਮ ਨੂੰ ਮੰਜ਼ਿਲ ਅਤੇ ਸਟੀਲ ਲਹਿਜ਼ੇ ਨਾਲ ਜੋੜਿਆ ਗਿਆ ਹੈ .

ਦ ਯੂਜ਼ੂਅਲ ਸਸਪੈਕਟਸ

ਦ ਯੂਜ਼ੂਅਲ ਸਸਪੈਕਟਸ ਇੱਕ ਅਮਰੀਕੀ ਨਿਓ-ਨੌਇਰ ਰਹੱਸਮਈ ਫ਼ਿਲਮ ਹੈ ਜਿਸਨੂੰ ਬਰਾਇਨ ਸਿੰਗਰ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਕਹਾਣੀ ਕ੍ਰਿਸਟੋਫ਼ਰ ਮਕਕੁਆਰੀ ਨੇ ਲਿਖੀ ਹੈ। ਇਸ ਫ਼ਿਲਮ ਵਿੱਚ ਮੁੱਖ ਅਦਾਕਾਰ ਸਟੀਫ਼ਨ ਬਾਲਡਵਿਨ, ਗੇਬਰੀਅਲ ਬਾਇਰਨ, ਬੈਨੀਸ਼ੀਓ ਡੈਲ ਟੋਰੋ, ਕੈਵਿਨ ਪੋਲਕ, ਚੈਜ਼ ਪਾਲਮਿੰਟੇਰੀ, ਪੋਸਲੈਥਵੇਟ ਅਤੇ ਕੈਵਿਨ ਸਪੇਸੀ ਹਨ।

ਫ਼ਿਲਮ ਦੀ ਕਹਾਣੀ ਰੌਜਰ "ਵਰਬਲ" ਕਿੰਟ ਦੀ ਪੁੱਛ-ਗਿੱਛ ਤੋਂ ਸ਼ੁਰੂ ਹੁੰਦੀ ਹੈ, ਜਿਹੜਾ ਕਿ ਛੋਟੀ-ਮੋਟੀ ਠੱਗੀ ਮਾਰਨ ਵਾਲਾ ਬੰਦਾ ਹੈ ਅਤੇ ਜਿਹੜਾ ਹੱਤਿਆਕਾਂਡ ਅਤੇ ਲਾਂਸ ਏਂਜਲਸ ਦੀ ਬੰਦਰਗਾਹ ਉੱਪਰ ਖੜ੍ਹੇ ਸਮੁੰਦਰੀ ਜਹਾਜ਼ ਵਿੱਚ ਲੱਗੀ ਭਿਆਨਕ ਅੱਗ ਵਿੱਚੋਂ ਜ਼ਿੰਦਾ ਰਹਿ ਸਕੇ ਸਿਰਫ਼ ਦੋ ਇਨਸਾਨਾਂ ਵਿੱਚੋਂ ਇੱਕ ਹੈ। ਉਹ ਪੁੱਛਗਿੱਛ ਕਰਨ ਵਾਲੇ ਇੱਕ ਪੁਲਿਸ ਵਾਲੇ ਨੂੰ ਇੱਕ ਵਲੇਵੇਂਦਾਰ ਕਹਾਣੀ ਸੁਣਾਉਂਦਾ ਹੈ ਜਿਹੜੀ ਕਿ ਹਾਲ ਵਿੱਚ ਬੀਤੀਆਂ ਘਟਨਾਵਾਂ ਬਾਰੇ ਹੈ, ਜਿਹੜੀਆਂ ਉਸਨੂੰ ਅਤੇ ਉਸਦੇ ਸਹਿਯੋਗੀਆਂ ਨੂੰ ਸਮੁੰਦਰੀ ਜਹਾਜ਼ ਉੱਪਰ ਹੋਣ ਵਾਲੇ ਜੁਰਮ ਵੱਲ ਲੈਂ ਜਾਂਦੀਆਂ ਹਨ। ਇਸਤੋਂ ਇਲਾਵਾ ਉਸਦੀ ਕਹਾਣੀ ਵਿੱਚ ਇੱਕ ਰਹੱਸਮਈ ਬਾੱਸ ਵੀ ਹੈ, ਜਿਸਦਾ ਨਾਮ ਕਾਈਜ਼ਰ ਸੋਜ਼ੇ ਹੈ ਅਤੇ ਜਿਸਨੇ ਉਹਨਾਂ ਨੂੰ ਇਸ ਕੰਮ ਲਈ ਚੁਣਿਆ ਸੀ। ਫ਼ਲੈਸ਼ਬੈਕ ਅਤੇ ਉਸਦੇ ਬਿਆਨਾਂ ਨਾਲ ਕਿੰਟ ਦੀ ਕਹਾਣੀ ਬਹੁਤ ਹੀ ਗੁੰਝਲਦਾਰ ਹੁੰਦੀ ਜਾਂਦੀ ਹੈ। ਇਸ ਫ਼ਿਲਮ ਨੂੰ ਬਣਾਉਣ ਵਿੱਚ 6 ਮਿਲੀਅਨ ਡਾਲਰ ਦਾ ਖ਼ਰਚ ਆਇਆ ਸੀ ਅਤੇ ਇਸ ਫ਼ਿਲਮ ਦਾ ਸਿਰਲੇੇਖ ਇੱਕ ਮੈਗਜ਼ੀਨ ਦੇ ਕਾਲਮ ਜਿਸਦਾ ਨਾਮ ਦ ਯੂਜ਼ੂਅਲ ਸਸਪੈਕਟਸ ਸੀ, ਤੋਂ ਲਿਆ ਗਿਆ ਹੈ।

ਇਸ ਫ਼ਿਲਮ ਨੂੰ 1995 ਕਾਨਸ ਫ਼ਿਲਮ ਫ਼ੈਸਟੀਵਲ ਦੀ ਪ੍ਰਤਿਯੋਗਿਤਾ ਵਿੱਚ ਵਿਖਾਇਆ ਗਿਆ ਸੀ, ਅਤੇ ਪਹਿਲਾਂ-ਪਹਿਲ ਕੁਝ ਹੀ ਥੀਏਟਰਾਂ ਵਿੱਚ ਰਿਲੀਜ਼ ਕੀਤਾ ਗਿਆ ਸੀ। ਇਸ ਫ਼ਿਲਮ ਨੂੰ ਚੰਗੀਆਂ ਆਲੋਚਨਾਵਾਂ ਮਿਲੀਆਂ ਅਤੇ ਇਸ ਫ਼ਿਲਮ ਨੂੰ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ। ਮੁਕਕੁਆਰੀ ਨੂੰ ਇਸ ਫ਼ਿਲਮ ਲਈ ਸਭ ਤੋਂ ਵਧੀਆ ਮੌਲਿਕ ਸਕਰੀਨਪਲੇ ਲਈ ਅਕਾਦਮੀ ਅਵਾਰਡ ਦਿੱਤਾ ਗਿਆ ਅਤੇ ਸਪੇਸੀ ਨੂੰ ਉਸਦੀ ਅਦਾਕਾਰੀ ਲਈ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਅਕਾਦਮੀ ਅਵਾਰਡ ਨੂੰ ਦਿੱਤਾ ਗਿਆ ਸੀ। ਇਸ ਫ਼ਿਲਮ ਦੀ ਸਕਰੀਨਪਲੇ ਨੂੰ ਰਾਈਟਰਜ਼ ਗਿਲਡ ਆਫ਼ ਅਮੇਰੀਕਾ ਨੇ ਹੁਣ ਤੱਕ ਦੀਆਂ ਫ਼ਿਲਮਾਂ ਵਿੱਚੋਂ ਸਭ ਤੋਂ ਵਧੀਆਂ 35ਵੀਂ ਸਕ੍ਰੀਨਪਲੇ ਨਾਲ ਨਵਾਜਿਆ ਹੈ।

ਮੁਮੈਤ ਖ਼ਾਨ

ਮੁਮੈਤ ਖ਼ਾਨ ਇੱਕ ਭਾਰਤੀ ਫ਼ਿਲਮ ਅਦਾਕਾਰ ਹੈ ਜੋ ਵਧੇਰੇ ਆਈਟਮ ਨੰਬਰ ਲਈ ਜਾਣੀ ਜਾਂਦੀ ਹੈ। ਇਸਨੇ ਤੇਲਗੂ, ਤਾਮਿਲ, ਹਿੰਦੀ ਅਤੇ ਕੰਨੜ ਭਾਸ਼ਾਵਾਂ ਦੀ ਫ਼ਿਲਮਾਂ ਵਿੱਚ ਕੰਮ ਕੀਤਾ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.