ਖੁਜਿਸਤਾਨ ਰਿਆਸਤ

ਖੁਜਿਸਤਾਨ ਰਿਆਸਤ ਜਾਂ ਸੂਬਾ ਖੁਜਿਸਤਾਨ (ਫ਼ਾਰਸੀ: استان خوزستان, ਅਸਤਾਨਿ ਖੁਜਿਸਤਾਨ) ਇਰਾਨ ਦੀ ਇੱਕ ਰਿਆਸਤ ਹੈ। ਇਹ ਦੇਸ਼ ਦੇ ਦਖਣ-ਪਛਮ 'ਚ ਸਥਿਤ ਹੈ। ਇਸ ਦੀਆਂ ਹੱਦਾਂ ਇਰਾਕ ਦੀ ਬਸਰਾ ਰਿਆਸਤ ਅਤੇ ਫਾਰਸ ਦੀ ਖਾੜੀ ਨਾਲ ਲਗਦੀਆਂ ਹਨ। ਇਸ ਦੀ ਰਾਜਧਾਨੀ ਅਹਵਾਜ਼ ਹੈ। ਇਸ ਦਾ ਕੁੱਲ ਖੇਤਰਫਲ 63,238 ਵਰਗ ਕਿੱਲੋਮੀਟਰ ਹੈ।

-ਸਤਾਨ

ਪਿਛੇਤਰ -ਸਤਾਨ (Persian:ـستان‎‎ -stān) ਸਥਾਨ ਜਾਂ ਦੇਸ਼ ਲਈ ਫ਼ਾਰਸੀ ਮੂਲ ਦਾ ਸ਼ਬਦ ਹੈ। ਇਹ ਖਾਸ ਕਰਕੇ ਮੱਧ ਅਤੇ ਦੱਖਣੀ ਏਸ਼ੀਆ ਵਿਚ, ਕਾਕੇਸ਼ਸ ਅਤੇ ਰੂਸ ਵਿੱਚ ਵੀ ਬਹੁਤ ਸਾਰੇ ਖੇਤਰਾਂ ਦੇ ਨਾਮ ਮਗਰ ਲੱਗਿਆ ਹੈ; ਜਿੱਥੇ ਫ਼ਾਰਸੀ ਸੱਭਿਆਚਾਰ ਦੇ ਮਹੱਤਵਪੂਰਨ ਮਾਤਰਾ ਵਿੱਚ ਅਪਣਾਇਆ ਗਿਆ ਸੀ। ਪਿਛੇਤਰ ਹੋਰ ਵੀ ਵਧੇਰੇ ਵਿਆਪਕ ਅਰਥਾਂ ਵਿੱਚ ਵਰਤਿਆ ਗਿਆ ਹੈ ਜਿਵੇਂ ਫ਼ਾਰਸੀ ਅਤੇ ਉਰਦੂ ਵਿੱਚ, ਰੇਗਸਤਾਨ (ریگستان), ਪਾਕਿਸਤਾਨ , ਹਿੰਦੁਸਤਾਨ, ਗੁਲਸਤਾਨ(گلستان), ਆਦਿ।

ਅਹਵਾਜ਼

ਅਹਵਾਜ਼ (ਫ਼ਾਰਸੀ: Ahwāz) ਸੁਣੋ ਇਰਾਨ ਦਾ ਇੱਕ ਸ਼ਹਿਰ ਅਤੇ ਇਰਾਨ ਦੀ ਖੁਜਿਸਤਾਨ ਰਿਆਸਤ ਦੀ ਰਾਜਧਾਨੀ ਹੈ। 2006 ਦੀ ਮਰਦਮਸ਼ੁਮਾਰੀ ਵਿੱਚ ਸ਼ਹਿਰ ਦੀ ਕੁੱਲ ਆਬਾਦੀ 796,239 ਪਰਵਾਰਾਂ ਵਿੱਚ 1,432,965 ਸੀ। 2011 ਵਿੱਚ ਵਿਸ਼ਵ ਸਿਹਤ ਸੰਗਠਨ ਦੇ ਕੇ ਇੱਕ ਸਰਵੇਖਣ ਅਨੁਸਾਰ ਅਹਵਾਜ਼ ਵਿੱਚ ਦੁਨੀਆਂ ਦਾ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਹੈ।

ਇਹ ਸ਼ਹਿਰ ਕਾਰੁਨ ਦਰਿਆ ਦੇ ਕੰਢੇ ਤੇ ਅਤੇ ਖੁਜਿਸਤਾਨ ਰਿਆਸਤ ਦੇ ਕੇਂਦਰ 'ਚ ਵਸਿਆ ਹੋਇਆ ਹੈ। ਇਹ ਸਮੰਦਰ ਤਲ ਤੋਂ 20 ਮੀਟਰ ਉੱਤੇ ਹੈ।

ਆਬਾਦਾਨ

ਆਬਾਦਾਨ (ਫ਼ਾਰਸੀ:آبادان ) ਖੁਜਿਸਤਾਨ ਰਿਆਸਤ ਦਾ ਦੱਖਣ ਪੱਛਮੀ ਸ਼ਹਿਰ ਹੈ। ਇਹ ਆਬਾਦਾਨ ਦੀਪ ਤੇ ਵਸਿਆ ਹੋਇਆ ਹੈ, ਜੋ ਕਿ ਫ਼ਾਰਸ ਦੀ ਖਾੜੀ ਤੋਂ ੫੩ ਕਿੱਲੋਮੀਟਰ ਦੂਰ ਹੈ। ਇਹ ਇਰਾਕ ਦੀ ਸਰਹਦ ਦੇ ਬਹੁਤ ਨਜਦੀਕ ਹੈ। ਇਰਾਨ-ਇਰਾਕ ਜੰਗ ਮਗਰੋਂ ਇਸਦੀ ਆਬਾਦੀ ਬਹੁਤ ਘਟ ਗਈ ਸੀ। ੧੯੯੨ ਵਿੱਚ ਲੋਕਾਂ ਨੇ ਵਾਪਸੀ ਸ਼ੁਰੂ ਕੀਤੀ, ਜੋਕਿ ਸਿਰਫ ੮੪,੭੭੪ ਸਨ। ੨੦੦੧ ਚ ਸ਼ਾਂਤੀ ਮਗਰੋਂ ਆਬਾਦ ਵੱਧ ਕੇ ੨੦੩,੦੭੩ ਤੇ ਪਹੁੰਚ ਗਈ ਸੀ। ੨੦੦੬ ਦੀ ਜਨਗੜਨਾ ਅਨੁਸਾਰ ਇਸ ਦੀ ਆਬਾਦੀ ੨੧੭,੯੮੮ ਸੀ। ਆਬਾਦਾਨ ਰਿਫ਼ਾਈਨਰੀ ਦੁਨੀਆ ਦੀ ਸਭਤੋਂ ਵਡੀਆਂ ਰਿਫਾਈਨ੍ਰੀਆਂ ਚੋਂ ਇੱਕ ਹੈ।

{{{1}}}

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.