ਕਿਤਾਬ

ਕਿਤਾਬ, (ਲਿਖੇ ਗਏ, ਛਾਪੇ ਗਏ, ਸਚਿੱਤਰ ਜਾਂ ਖ਼ਾਲੀ) ਕਾਗ਼ਜ਼ ਜਾਂ ਚਮੜੇ ਅਤੇ ਸਿਆਹੀ ਤੋਂ ਬਣੀ ਵਰਕਿਆਂ ਦਾ ਸੰਗ੍ਰਹਿ ਹੁੰਦੀ ਹੈ।

ਇਕ ਵਰਕੇ ਦੇ ਹਰ ਪਾਸੇ ਨੂੰ ਸਫ਼ਾ ਕਿਹਾ ਜਾਂਦਾ ਹੈ। ਲਾਇਬ੍ਰੇਰੀ ਅਤੇ ਸੂਚਨਾ ਸਾਇੰਸ, ਵਿੱਚ ਕਿਤਾਬ ਨੂੰ ਮੋਨੋਗਰਾਫ਼ ਕਿਹਾ ਜਾਂਦਾ ਹੈ, ਤਾਂ ਜੋ ਕਿਤਾਬ ਨੂੰ ਮਜਲਾਤ, ਰੋਜ਼ਨਾਮਚਿਆਂ ਅਤੇ ਅਖ਼ਬਾਰਾਂ ਤੋਂ ਜੁਦਾ ਕੀਤਾ ਜਾ ਸਕੇ। ਕਿਤਾਬਾਂ ਸਮੇਤ ਸਾਰੀਆਂ ਲਿਖਤਾਂ ਦੇ ਸਮੂਹ ਨੂੰ ਲਿਟਰੇਚਰ ਕਿਹਾ ਜਾਂਦਾ ਹੈ।

ਕਿਤਾਬਾਂ ਦੇ ਸ਼ੌਕੀਨ ਜ਼ਿਆਦਾ ਕਿਤਾਬਾਂ ਪੜ੍ਹਨ ਵਾਲੇ ਨੂੰ ਆਮ ਤੌਰ 'ਤੇ ਕਿਤਾਬ ਪ੍ਰੇਮੀ, ਕਿਤਾਬਾਂ ਦਾ ਰਸੀਆ ਜਾਂ ਕਿਤਾਬੀ ਕੀੜਾ ਕਿਹਾ ਜਾਂਦਾ ਹੈ। ਉਹ ਦੁਕਾਨ ਜਿਥੇ ਕਿਤਾਬਾਂ ਦੀ ਖ਼ਰੀਦੋ ਫ਼ਰੋਖ਼ਤ ਹੁੰਦੀ ਹੈ ਉਸਨੂੰ ਬੁੱਕਸ਼ਾਪ ਜਾਂ ਬੁੱਕਸਟੋਰ ਕਹਿੰਦੇ ਹਨ। ਲਾਇਬ੍ਰੇਰੀ ਇੱਕ ਜਗ੍ਹਾ ਹੁੰਦੀ ਹੈ ਜਿਥੋਂ ਕਿਤਾਬਾਂ ਸਿਰਫ਼ ਪੜ੍ਹਨ ਲਈ ਮਿਲਦੀਆਂ ਹਨ। ਲਾਇਬ੍ਰੇਰੀ ਵਿੱਚ ਕਿਤਾਬਾਂ ਦੀ ਖ਼ਰੀਦੋਫ਼ਰੋਖ਼ਤ ਨਹੀਂ ਕੀਤੀ ਜਾਂਦੀ।

19042007273

ਕਿਤਾਬ ਦੇ ਭਾਗ

ਮੁੱਖ ਬੰਦ

ਮੁੱਖ ਬੰਦ ਕਿਤਾਬ ਬਾਰੇ ਵਧੀਆ ਜਾਣਕਾਰੀ ਹੁੰਦੀ ਹੈ ਜੋ ਪੁਸਤਕ ਲੇਖਕ ਨਾਲੋਂ ਕਿਸੇ ਵੱਡੇ ਲੇਖਕ ਕੋਲੋਂ ਲਿਖਵਾਇਆ ਜਾਂਦਾ ਹੈ ਤਾਂ ਕਿ ਪਾਠਕ ਉਸ ਪੁਸਤਕ ਬਾਰੇ ਜਾਣਕਾਰੀ ਹਾਸਿਲ ਕਰ ਸਕਣ।ਸਾਹਿਤ ਵਿੱਚ ਪੁਸਤਕ ਦਾ ਮੁੱਖ-ਬੰਦ ਉਸ ਬਾਰੇ ਤਾਰੀਫ਼ੀ ਸ਼ਬਦ ਹੁੰਦੇ ਹਨ।[1]

ਅੰਤਿਕਾ

ਹਵਾਲੇ

  1. ਪਰਗਟ ਸਿੰਘ ਸਤੌਜ (2018-09-08). "ਤਾਰੀਫ਼ੀ ਸ਼ਬਦ ਝੂਠ - Tribune Punjabi". Tribune Punjabi (in ਅੰਗਰੇਜ਼ੀ). Retrieved 2018-09-11.
ਅਰਨੈਸਟ ਹੈਮਿੰਗਵੇ

ਅਰਨੈਸਟ ਹੈਮਿੰਗਵੇ (21 ਜੁਲਾਈ 1899 – 2 ਜੁਲਾਈ 1961) ਇੱਕ ਜਰਨਲਿਸਟ, ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਸੀ। ਉਸਦੀ ਸੰਜਮੀ ਸ਼ੈਲੀ ਅਤੇ ਆਈਸਬਰਗ ਸਿਧਾਂਤ ਦਾ ਵੀਹਵੀਂ ਸਦੀ ਦੇ ਗਲਪ ਉੱਤੇ ਗਹਿਰਾ ਪ੍ਰਭਾਵ ਪਿਆ। ਉਸਦੇ ਮੁਹਿੰਮਾਂ ਭਰੇ ਜੀਵਨ ਅਤੇ ਜਨਤਕ ਬਿੰਬ ਨੇ ਵੀ ਬਾਅਦ ਵਾਲੀਆਂ ਪੀੜ੍ਹੀਆਂ ਨੂੰ ਖੂਬ ਪ੍ਰਭਾਵਿਤ ਕੀਤਾ।

ਇਸਲਾਮ

ਇਸਲਾਮ (ਅਰਬੀ: الإسلام ਆਲ-ਇਸਲਾਮ IPA: [ælʔɪsˈlæːm] ( ਸੁਣੋ)) ਇੱਕ ਏਕੀਸ਼ਵਰਵਾਦੀ ਧਰਮ ਹੈ ਜੋ ਅੱਲ੍ਹਾ ਦੇ ਵੱਲੋਂ ਅੰਤਮ ਰਸੂਲ ਅਤੇ ਨਬੀ, ਮੁਹੰਮਦ ਦੁਆਰਾ ਇਨਸਾਨਾਂ ਤੱਕ ਪਹੁੰਚਾਈ ਗਈ ਅੰਤਮ ਰੱਬੀ ਕਿਤਾਬ (ਕੁਰਆਨ) ਦੀ ਸਿੱਖਿਆ ਉੱਤੇ ਸਥਾਪਤ ਹੈ। ਯਾਨੀ ਦਨਿਆਵੀ ਤੌਰ 'ਤੇ ਅਤੇ ਧਾਰਮਿਕ ਤੌਰ 'ਤੇ ਇਸਲਾਮ (ਅਤੇ ਮੁਸਲਮਾਨ ਨਜ਼ਰੀਏ ਦੇ ਅਨੁਸਾਰ ਆਖ਼ਰੀ ਧਰਮ ਸੁਧਾਰ) ਦਾ ਆਗਾਜ਼, 610 ਤੋਂ 632 ਤੱਕ, ਤਕਰੀਬਨ 23 ਬਰਸ ਦੇ ਅਰਸੇ ਵਿੱਚ ਆਖਰੀ ਨਬੀ ਹਜ਼ਰਤ ਮੁਹੰਮਦ ਸੱਲੀ ਅੱਲ੍ਹਾ ਅਲੀਆ ਵ ਆਲਾਹ ਵਸੱਲਮ ਪਰ ਨਾਜ਼ਲ ਇਲਹਾਮ (ਕੁਰਆਨ) ਨਾਲ ਹੁੰਦਾ ਹੈ। ਕੁਰਆਨ ਅਰਬੀ ਭਾਸ਼ਾ ਵਿੱਚ ਨਾਜਿਲ ਹੋਇਆ (ਗੁਪਤ ਕਾਰਨ: ਆਲਲਸਾਨ ਕੁਰਆਨ) ਅਤੇ ਉਸੇ ਭਾਸ਼ਾ ਵਿੱਚ ਦੁਨੀਅਨ ਦੀ ਕੁਲ ਆਬਾਦੀ ਦਾ 24% ਹਿੱਸਾ ਯਾਨੀ ਲੱਗਭੱਗ 106 ਤੋਂ 108 ਕਰੋੜ ਲੋਕ ਇਸਨੂੰ ਪੜ੍ਹਦੇ ਹਨ; ਇਹਨਾਂ ਵਿੱਚ (ਸਰੋਤਾਂ ਦੇ ਅਨੁਸਾਰ) ਲੱਗਭੱਗ 20 ਤੋਂ 30 ਕਰੋੜ ਹੀ ਹਨ ਜਿਹਨਾਂ ਦੀ ਮਾਤ ਭਾਸ਼ਾ ਅਰਬੀ ਹੈ ਜਦੋਂ ਕਿ 70 ਤੋਂ 80 ਕਰੋੜ, ਗੈਰ ਅਰਬ ਜਾਂ ਇਜਮੀ ਹਨ ਜਿਹਨਾਂ ਦੀ ਮਾਤ ਭਾਸ਼ਾ ਅਰਬੀ ਦੇ ਸਿਵਾ ਕੋਈ ਹੋਰ ਹੈ।

ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ

ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।

ਇੱਕ ISBN ਕਿਸੇ ਪੁਸਤਕ ਦੇ ਹਰੇਕ ਪਹਿਲੇ ਐਡੀਸ਼ਨ ਅਤੇ ਤਬਦੀਲੀਆਂ (ਪੁਨਰ-ਪ੍ਰਕਾਸ਼ਨਾਂ ਤੋਂ ਇਲਾਵਾ) ਨੂੰ ਪ੍ਰਦਾਨ ਕੀਤਾ ਜਾਂਦਾ ਹੈ| ਜਿਵੇਂ ਉਦਾਹਰਨ ਦੇ ਤੌਰ 'ਤੇ ਕਿਸੇ ਇੱਕੋ ਕਿਤਾਬ ਦੇ ਇੱਕ ਈ-ਬੁੱਕ, ਇੱਕ ਪੇਪਰਬੈਕ ਅਤੇ ਇੱਕ ਹਾਰਡਕਵਰ ਐਡੀਸ਼ਨ ਦਾ ਵੱਖਰਾ ISBN ਹੁੰਦਾ ਹੈ| ISBN 13 ਅੰਕ ਲੰਬਾ ਹੁੰਦਾ ਹੈ ਜੇਕਰ ਇਹ 1 ਜਨਵਰੀ 2007 ਤੋਂ ਪਹਿਲਾਂ ਜਾਂ ਇਸੇ ਤਰੀਖ ਨੂੰ ਪ੍ਰਦਾਨ ਕੀਤਾ ਗਿਆ ਹੋਵੇ, ਅਤੇ ਇਸਤੋਂ ਪਹਿਲਾਂ 10 ਅੰਕ ਲੰਬਾ ਹੁੰਦਾ ਹੈ| ਕਿਸੇ ਆਈ ਐੱਸ ਬੀ ਐੱਨ ਨੰਬਰ ਨੂੰ ਪ੍ਰਦਾਨ ਕਰਨ ਦੀ ਵਿਧੀ ਦੇਸ਼ ਤੋਂ ਦੇਸ਼ ਦੀ ਵੱਖਰੀ ਹੁੰਦੀ ਹੈ, ਜੋ ਅਕਸਰ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਕਿਸੇ ਦੇਸ਼ ਅੰਦਰ ਪ੍ਰਕਾਸ਼ਨ ਉਦਯੋਗ ਕਿੰਨਾ ਵਿਸ਼ਾਲ ਹੈ|

ਕਾਨ੍ਹ ਸਿੰਘ ਨਾਭਾ

ਭਾਈ ਕਾਨ੍ਹ ਸਿੰਘ ਨਾਭਾ (30 ਅਗਸਤ,1861-24 ਨਵੰਬਰ,1938) 19ਵੀਂ ਸਦੀ ਦੇ ਇੱਕ ਸਿੱਖ ਵਿਦਵਾਨ ਅਤੇ ਲੇਖਕ ਸਨ ਜੋ ਆਪਣੇ ਰਚੇ ਵਿਸ਼ਵ ਗਿਆਨਕੋਸ਼ ਗ੍ਰੰਥ, ਮਹਾਨ ਕੋਸ਼ ਕਰਕੇ ਜਾਣੇ ਜਾਂਦੇ ਹਨ। ਉਹਨਾਂ ਦੇ ਲਿਖੇ ਗ੍ਰੰਥ ਮਹਾਨ ਕੋਸ਼ (ਗੁਰਸ਼ਬਦ ਰਤਨਾਕਰ ਮਹਾਨ ਕੋਸ਼) ਨੂੰ ਸਿੱਖੀ, ਪੰਜਾਬੀ ਜ਼ਬਾਨ ਅਤੇ ਵਿਰਸੇ ਦਾ ਵਿਸ਼ਵ ਗਿਆਨ ਕੋਸ਼ ਦਾ ਦਰਜਾ ਹਾਸਿਲ ਹੈ। ਉਹਨਾਂ ਨੇ ਸਿੰਘ ਸਭਾ ਲਹਿਰ ਵਿੱਚ ਵੀ ਆਪਣਾ ਯੋਗਦਾਨ ਦਿੱਤਾ।

ਕਾਰਬਨ

ਕਾਰਬਨ (ਅੰਗ੍ਰੇਜ਼ੀ: Carbon) ਇੱਕ ਰਸਾਇਣਕ ਤੱਤ ਹੈ। ਇਹਨੂੰ ਕਾਲਖ ਵੀ ਆਖਦੇ ਹਨ | ਇਸ ਦਾ ਪਰਮਾਣੂ-ਅੰਕ 6 ਹੈ ਅਤੇ ਇਸ ਦਾ ਸੰਕੇਤ C ਹੈ। ਇਸ ਦਾ ਪਰਮਾਣੂ-ਭਾਰ 12.0107 amu ਹੈ। ਇਨਸਾਨੀ ਜਿਸਮ ਵਿੱਚ ਆਕਸੀਜਨ ਦੇ ਬਾਦ ਦੂਸਰੇ ਨੰਬਰ ਤੇ ਕਾਰਬਨ ਮਿਲਦਾ ਹੈ ਜੋ ਕਿ ਪੂਰੇ ਜਿਸਮ ਦੇ ਆਇਤਨ 18.5% ਦਾ ਹੈ। ਇੱਕ ਕਿਤਾਬ ਮੁਤਾਬਕ: “ਜ਼ਿੰਦਗੀ ਲਈ ਕਾਰਬਨ ਨਾਲੋਂ ਹੋਰ ਕੋਈ ਵੀ ਜ਼ਰੂਰੀ ਤੱਤ ਨਹੀਂ ਹੈ।” (Nature’s Building Blocks) ਇਸ ਦਾ ਇਸਤੇਮਾਲ ਦਵਾਈਆਂ ਅਤੇ ਬੇਸ਼ੁਮਾਰ ਹੋਰ ਵਸਤਾਂ ਵਿੱਚ ਹੁੰਦਾ ਹੈ। ਇਸ ਦੇ ਕਿੰਨੇ ਸਾਰੇ ਆਈਸੋਟੋਪ ਵੀ ਮੌਜੂਦ ਹਨ ਲੇਕਿਨ ਸੀ-12 ਆਈਸੋਟੋਪ ਸਭ ਤੋਂ ਮਿਆਰੀ ਮੰਨਿਆ ਜਾਂਦਾ ਹੈ। ਇਸ ਲਈ ਜਦੋਂ ਕਿਸੇ ਦੂਸਰੇ ਜੌਹਰ ਜਾਂ ਐਟਮ ਦਾ ਵਜ਼ਨ ਪਤਾ ਕੀਤਾ ਜਾਂਦਾ ਹੈ, ਤਾਂ ਪਹਿਲਾਂ ਇਸ ਨੂੰ ਕਾਰਬਨ ਸੀ-12 ਦੇ ਸਮਾਨੁਪਾਤ ਕੀਤਾ ਜਾਂਦਾ ਹੈ, ਅਤੇ ਫਿਰ ਇੱਕ ਬਾਰ ਉਹ (1/12) ਕਾਰਬਨ ਦੇ ਹਿੱਸੇ ਨੂੰ ਇੱਕ ਏ ਐਮ ਯੂ ਕਿਹਾ ਜਾਂਦਾ ਹੈ।

ਕੁਆਂਟਮ ਕੰਪਿਊਟਿੰਗ

ਕੁਆਂਟਮ ਕੰਪਿਊਟਰ ਅਜਿਹੇ ਸਿਧਾਂਤਿਕ ਕੰਪਿਊਟੇਸ਼ਨ ਸਿਸਟਮਾਂ (ਕੁਆਂਟਮ ਕੰਪਿਊਟਰ) ਦਾ ਅਧਿਐਨ ਕਰਦੀ ਹੈ ਜੋ ਡੈਟੇ ਉੱਤੇ ਓਪਰੇਸ਼ਨ ਕਰਨ ਲਈ, ਕੁਆਂਟਮ ਮਕੈਨੀਕਲ ਫੀਨੋਮੈਨਾ (ਵਰਤਾਰੇ) ਦੀ ਸਿੱਧੀ ਵਰਤੋਂ ਕਰਦੇ ਹਨ, ਜਿਵੇਂ ਸੁਪਰਪੁਜੀਸ਼ਨ ਅਤੇ ਇੰਟੈਂਗਲਮੈਂਟ । ਕੁਆਂਟਮ ਕੰਪਿਊਟਰ ਟਰਾਂਜ਼ਿਸਟਰਾਂ ਉੱਤੇ ਅਧਾਰਿਤ ਬਾਇਨਰੀ ਡਿਜੀਟਲ ਇਲੈਕਟ੍ਰੌਨਿਕ ਕੰਪਿਊਟਰਾਂ ਤੋਂ ਵੱਖਰੇ ਹੁੰਦੇ ਹਨ। ਜਿੱਥੇ ਆਮ ਡਿਜੀਟਲ ਕੰਪਿਊਟਿੰਗ ਇਹ ਮੰਗ ਕਰਦੀ ਹੈ ਕਿ ਡੈਟੇ ਨੂੰ ਬਾਇਨਰੀ ਡਿਜਿਟਾਂ (ਬਿੱਟਾਂ ਵਿੱਚ ਐੱਨਕੋਡ (ਸੰਕੇਤਬੱਧ) ਕੀਤਾ ਜਾਵੇ, ਜਿਸ ਵਿੱਚ ਹਰੇਕ ਬਿੱਟ ਹਮੇਸ਼ਾਂ ਹੀ ਦੋ ਨਿਸ਼ਚਿਤ ਅਵਸਥਾਵਾਂ (0 ਜਾਂ 1) ਵਿੱਚੋਂ ਕਿਸੇ ਇੱਕ ਵਿੱਚ ਹੁੰਦਾ ਹੈ, ਉੱਥੇ ਕੁਆਂਟਮ ਕੰਪਿਊਟੇਸ਼ਨ ਕੁਆਂਟਮ ਬਿੱਟਸ (ਕਿਉਬਿੱਟਾਂ) ਦੀ ਵਰਤੋ ਕਰਦੀ ਹੈ, ਜੋ ਅਵਸਥਾਵਾਂ ਦੀਆਂ ਸੁਪਰਪੁਜੀਸ਼ਨਾਂ ਵਿੱਚ ਹੋ ਸਕਦੇ ਹਨ। ਇੱਕ ਕੁਆਂਟਮ ਟੱਨਲਿੰਗ ਮਸ਼ੀਨ ਇੱਕ ਅਜਿਹੇ ਹੀ ਕੰਪਿਊਟਰ ਦਾ ਇੱਕ ਸਿਧਾਂਤਿਕ ਮਾਡਲ ਹੈ, ਅਤੇ ਇਸਨੂੰ ਯੂਨੀਵਰਸਲ ਕੁਆਂਟਮ ਕੰਪਿਊਟਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਕੁਆਂਟਮ ਕੰਪਿਊਟਰ ਗੈਰ-ਨਿਰਧਾਰਤਮਿਕ ਅਤੇ ਪਰੋਬੇਬਿਲਿਸਟਿਕ ਕੰਪਿਊਟਰਾਂ ਨਾਲ ਸਿਧਾਂਤਿਕ ਇੰਨਬਿੰਨਤਾਵਾਂ ਸਾਂਝੀਆਂ ਰੱਖਦੇ ਹਨ। ਕੁਆਂਟਮ ਕੰਪਿਊਟਰਾਂ ਦਾ ਖੇਤਰ ਪੌਲ ਬੇਨੀਔੱਫ ਅਤੇ ਯੂਰੀ ਮੈਨਿਨ ਵੱਲੋਂ 1980 ਵਿੱਚ, ਰਿਚਰਡ ਫੇਨਮੈਨ ਵੱਲੋਂ 1982 ਵਿੱਚ, ਅਤੇ 1985 ਵਿੱਚ ਡੇਵਿਡ ਡੱਚ ਦੇ ਕੰਮ ਦੁਆਰਾ ਸ਼ੁਰੂ ਕੀਤਾ ਗਿਆ ਸੀ। ਕੁਆਂਟਮ ਬਿਟਾਂ ਦੇ ਤੌਰ ਤੇ ਸਪਿੱਨਾਂ ਵਾਲਾ ਕੋਈ ਕੁਆਂਟਮ ਕੰਪਿਊਟਰ ਵੀ 1968 ਵਿੱਚ ਇੱਕ ਕੁਆਂਟਮ ਸਪੇਸਟਾਈਮ ਦੇ ਤੌਰ ਤੇ ਵਰਤਣ ਲਈ ਫਾਰਮੂਲਾ ਵਿਓਂਤਬੱਧ ਕੀਤਾ ਗਿਆ ਸੀ।2017 ਤੱਕ, ਵਾਸਤਵਿਕ ਕੁਆਂਟਮ ਕੰਪਿਊਟਰਾਂ ਦਾ ਵਿਕਾਸ ਅਜੇ ਵੀ ਅਪਣੇ ਬਚਪਨ ਵਿੱਚ ਹੈ, ਪਰ ਅਜਿਹੇ ਪ੍ਰਯੋਗ ਕੀਤੇ ਗਏ ਹਨ ਜਿਹਨਾਂ ਵਿੱਚ ਕੁਆਂਟਮ ਕੰਪਿਊਟੇਸ਼ਨਲ ਓਪਰੇਸ਼ਨ ਬਹੁਤ ਹੀ ਘੱਟ ਸੰਖਿਆ ਦੇ ਕੁਆਂਟਮ ਬਿੱਟਾਂ ਉੱਤੇ ਕੀਤੇ ਗਏ ਸਨ। ਵਿਵਹਾਰਿਕ (ਪ੍ਰੈਕਟ੍ਰੀਕਲ) ਅਤੇ ਥਿਊਰਿਟੀਕਲ (ਸਿਧਾਂਤਕ) ਦੋਵੇਂ ਹੀ ਰਿਸਰਚਾਂ (ਖੋਜਾਂ) ਜਾਰੀ ਰਹੀਆਂ ਹਨ, ਅਤੇ ਕਈ ਰਾਸ਼ਟਰੀ ਸਰਕਾਰਾਂ ਅਤੇ ਮਿਲਟਰੀ ਐਜੰਸੀਆਂ ਕੁਆਂਟਮ ਕੰਪਿਊਟਿੰਗ ਰਿਸਰਚ ਦੀ ਮੱਦਦ ਕਰ ਰਹੀਆਂ ਹਨ ਜੋ ਕ੍ਰਿਪਟਾਨਲਸਿਸ ਵਰਗੇ ਸਮਾਜਿਕ, ਵਪਾਰਿਕ, ਟ੍ਰੇਡ, ਵਾਤਾਵਰਣਿਕ ਅਤੇ ਰਾਸ਼ਟਰੀ ਸੁਰੱਖਿਆ ਮਕਸਦਾਂ ਵਾਸਤੇ ਕੁਆਂਟਮ ਕੰਪਿਊਟਰ ਵਿਕਸਿਤ ਕਰਨ ਲਈ ਇੱਕ ਯਤਨ ਹੈ। ਵਿਸ਼ਾਲ ਪੈਮਾਨੇ ਦੇ ਕੁਆਂਟਮ ਕੰਪਿਊਟਰ ਸ਼ੋਰ ਦਾ ਅਲੌਗਰਿਥਮ ਜਾਂ ਕੁਆਂਟਮ ਮੈਨੀ ਬੌਡੀ ਸਿਸਟਮਾਂ ਦੀ ਸਿਮੁਲੇਸ਼ਨ ਵਰਤਦੇ ਹੋਏ ਅੰਕ ਫੈਕਟ੍ਰਾਇਜ਼ੇਸ਼ਨ ਵਰਗੇ ਚੰਗੀ ਤਰਾਂ ਅਜੋਕੇ ਤੌਰ ਤੇ ਗਿਆਤ ਅਲੌਗਰਿਥਮਾਂ ਨੂੰ ਵਰਤਣ ਵਾਲੇ ਕਿਸੇ ਵੀ ਕਲਾਸੀਕਲ ਕੰਪਿਊਟਰ ਤੋਂ ਵੀ ਕਿਤੇ ਜਿਆਦਾ ਤੇਜ਼ੀ ਨਾਲ ਕੁੱਝ ਸਮੱਸਿਆਵਾਂ ਨੂੰ ਸਿਧਾਂਤਿਕ ਤੌਰ ਤੇ ਹੱਲ ਕਰਨਯੋਗ ਹੋ ਜਾਣਗੇ । ਸਿਮਨ ਦਾ ਅਲੌਗਰਿਥਮ ਵਰਗੇ ਕੁਆਂਟਮ ਅਲੌਗਰਿਥਮ ਮੌਜੂਦ ਹਨ, ਜੋ ਕਿਸੇ ਵੀ ਸੱਭਵ ਪ੍ਰੋਬੇਬੇਬਲਿਸਟਿਕ ਕਲਾਸੀਕਲ ਅਲੌਗਰਿਥਮ ਤੋਂ ਤੇਜ਼ ਭੱਜਦੇ (ਚਲਦੇ) ਹਨ।ਇੱਕ ਕਲਾਸੀਕਲ ਕੰਪਿਊਟਰ ਸਿਧਾਂਤ ਵਿੱਚ (ਐਕਪੋਨੈਂਸ਼ੀਅਲ ਰਿਸੋਰਸਾਂ ਸਮੇਤ) ਕਿਸੇ ਕੁਆਂਟਮ ਅਲੌਗਰਿਥਮ ਦੀ ਨਕਲ ਕਰ ਸਕਦਾ ਹੈ, ਕਿਉਂਕਿ ਕੁਆਂਟਮ ਕੰਪਿਊਟੇਸ਼ਨ ਚਰਚ-ਟੂਰਿੰਗ ਥੀਸਿਸ ਦੀ ਉਲੰਘਣਾ ਨਹੀਂ ਕਰਦੀ । ਫੇਰ ਵੀ, 50 ਕਿਉਬਿਟਾਂ ਦਾ ਕੰਪਿਊਟੇਸ਼ਨਲ ਬੇਸਿਸ, ਉਦਾਹਰਨ ਦੇ ਤੌਰ ਤੇ, ਕਿਸੇ ਕਲਾਸੀਕਲ ਕੰਪਿਊਟਰ ਉੱਤੇ ਪ੍ਰਸਤੁਤ ਕਰਨ ਲਈ ਪਹਿਲਾਂ ਹੀ ਇੰਨਾ ਵਿਸ਼ਾਲ ਹੁੰਦਾ ਹੈ ਕਿਉਂਕਿ ਇਹ 2500 ਕੰਪਲੈਕਸ ਮੁੱਲਾਂ (2501 ਬਿੱਟਾਂ) ਨੂੰ ਸਟੋਰ ਕਰਨ ਦੀ ਮੰਗ ਕਰੇਗਾ ।

(ਤੁਲਨਾ ਲਈ, ਡਿਜੀਟਲ ਇਨਫਰਮੇਸ਼ਨ ਦਾ ਇੱਕ ਟੈਰਾਬਾਈਟ ਸਿਰਫ 243 ਬਿੱਟ ਹੀ ਹੁੰਦਾ ਹੈ) । ਦੂਜੇ ਪਾਸੇ, ਕੁਆਂਟਮ ਕੰਪਿਊਟਰ ਅਜਿਹੀਆਂ ਸਮੱਸਿਆਵਾਂ ਨੂੱ ਕਾਰਜ-ਕੁਸ਼ਲਤਾ ਨਾਲ ਹੱਲ ਕਰਨ ਦੇ ਯੋਗ ਹੋ ਸਕਦੇ ਹਨ ਜੋ ਕਲਾਸੀਕਲ ਕੰਪਿਊਟਰਾਂ ਉੱਤੇ ਅਮਲੀ ਤੌਰ ਤੇ ਅਸਾਨੀ ਨਾਲ ਹੋਣ ਯੋਗ ਨਹੀਂ ਹੁੰਦੀਆਂ ।

ਕੁਰਾਨ

ਕੁਰਾਨ (ਅਰਬੀ: القرآن أو القرآن الكريم‎; ਅਲ-ਕੁਰਆਨ ਜਾਂ ਅਲ-ਕੁਰਆਨ ਅਲਕਰੀਮ) ਇਸਲਾਮ ਦੀ ਸਭ ਤੋਂ ਪਵਿੱਤਰ ਕਿਤਾਬ ਹੈ ਅਤੇ ਇਸਲਾਮ ਦੀ ਨੀਂਹ ਹੈ। ਇਸਨੂੰ ਅਰਬੀ ਭਾਸ਼ਾ ਵਿੱਚ ਲਿਖੀ ਸਭ ਤੋਂ ਉੱਤਮ ਸਾਹਿਤਕ ਰਚਨਾ ਕਿਹਾ ਜਾਂਦਾ ਹੈ। ਤੋਮੁਸਲਮਾਨਾਂ ਦਾ ਮੰਨਣਾ ਹੈ ਕਿ ਇਸ ਅਜ਼ੀਮਤਰੀਨ ਕਿਤਾਬ ਵਿੱਚ ਅੱਲ੍ਹਾ ਦਾ ਕਲਾਮ ਹੈ ਅਤੇ ਇਸਨੂੰ ਅੱਲ੍ਹਾ ਨੇ ਜਿਬਰਾਈਲ ਫਰਿਸ਼ਤੇ ਦੁਆਰਾ ਹਜਰਤ ਮੁਹੰਮਦ ਨੂੰ ਸੁਣਾਇਆ ਸੀ; ਕਿ ਕੁਰਾਨ ਅਰਬੀ ਜ਼ਬਾਨ ਵਿੱਚ 610 ਤੋਂ 632 ਤੱਕ, ਤਕਰੀਬਨ 23 ਬਰਸ ਦੇ ਅਰਸੇ ਵਿੱਚ ਆਖ਼ਰੀ ਨਬੀ ਹਜ਼ਰਤ ਮੁਹੰਮਦ ਸੱਲੀ ਅੱਲ੍ਹਾ ਅਲੀਆ ਵ ਆਲਾਹ ਵਸੱਲਮ ਪਰ ਨਾਜ਼ਲ ਹੋਈ। ਇਸ ਨੂੰ ਦੁਨੀਆਂ ਭਰ ਵਿੱਚ ਅਰਬੀ ਜ਼ਬਾਨਵਿੱਚ ਮਿਲਦੇ ਅਰਬੀ ਸਾਹਿਤ ਦਾ ਸਰਬੋਤਮ ਨਮੂਨਾ ਮੰਨਿਆ ਜਾਂਦਾ ਹੈ।

ਹਾਲਾਂਕਿ ਸ਼ੁਰੂ ਵਿੱਚ ਇਸ ਦਾ ਪਸਾਰ ਜ਼ਬਾਨੀ ਹੋਇਆ ਪਰ 632 ਵਿੱਚ ਪੈਗੰਬਰ ਮੁਹੰਮਦ ਦੀ ਮੌਤ ਦੇ ਬਾਅਦ 633 ਵਿੱਚ ਇਸਨੂੰ ਪਹਿਲੀ ਵਾਰ ਲਿਖਿਆ ਗਿਆ ਸੀ ਅਤੇ 635 ਵਿੱਚ ਇਸਨੂੰ ਮਿਆਰੀ ਰੂਪ ਦੇ ਕੇ ਇਸ ਦੀਆਂ ਕਾਪੀਆਂ ਇਸਲਾਮੀ ਸਾਮਰਾਜ ਵਿੱਚ ਵੰਡਵਾ ਦਿੱਤੀਆਂ ਗਈਆਂ ਸਨ।

ਖ਼ਲੀਲ ਜਿਬਰਾਨ

ਖ਼ਲੀਲ ਜਿਬਰਾਨ (ਅਰਬੀ ਭਾਸ਼ਾ : جبران خليل جبران‎ , ਜਿਬਰਾਨ ਖ਼ਲੀਲ ਜਿਬਰਾਨ; 6 ਜਨਵਰੀ 1883 –10 ਅਪਰੈਲ 1931), ਲਿਬਨਾਨੀ ਅਮਰੀਕੀ ਕਲਾਕਾਰ, ਸ਼ਾਇਰ ਅਤੇ ਲੇਖਕ ਸਨ। ਖ਼ਲੀਲ ਜਿਬਰਾਨ ਆਧੁਨਿਕ ਲਿਬਨਾਨ ਦੇ ਸ਼ਹਿਰ ਬਸ਼ਾਰੀ ਵਿੱਚ ਪੈਦਾ ਹੋਏ ਜੋ ਉਸ ਜ਼ਮਾਨੇ ਵਿੱਚ ਸਲਤਨਤ ਉਸਮਾਨੀਆ ਵਿੱਚ ਸ਼ਾਮਿਲ ਸੀ। ਉਹ ਨੌਜਵਾਨੀ ਵਿੱਚ ਆਪਣੇ ਖ਼ਾਨਦਾਨ ਦੇ ਨਾਲ ਅਮਰੀਕਾ ਹਿਜਰਤ ਕਰ ਗਏ ਅਤੇ ਉਥੇ ਕਲਾ ਦੀ ਤਾਲੀਮ ਦੇ ਬਾਅਦ ਅਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਖ਼ਲੀਲ ਜਿਬਰਾਨ ਆਪਣੀ ਕਿਤਾਬ ਪੈਗੰਬਰ (The Prophet) ਦੀ ਵਜ੍ਹਾ ਨਾਲ ਆਲਮੀ ਤੌਰ ਤੇ ਮਸ਼ਹੂਰ ਹੋਏ। ਇਹ ਕਿਤਾਬ 1923 ਵਿੱਚ ਪ੍ਰਕਾਸ਼ਿਤ ਹੋਈ ਅਤੇ ਇਹ ਅੰਗਰੇਜ਼ੀ ਵਿੱਚ ਲਿਖੀ ਗਈ ਸੀ। ਇਹ ਦਾਰਸ਼ਨਿਕ ਲੇਖਾਂ ਦਾ ਇੱਕ ਸੰਗ੍ਰਹਿ ਹੈ ਅਤੇ ਪਹਿਲਾਂ ਪਹਿਲਾਂ ਇਸ ਦੀ ਤਕੜੀ ਆਲੋਚਨਾ ਹੋਈ ਮਗਰ ਫਿਰ ਇਹ ਕਿਤਾਬ 1930 ਵਿੱਚ ਬੜੀ ਮਸ਼ਹੂਰ ਹੋ ਗਈ, ਅਤੇ ਬਾਅਦ ਨੂੰ 60 ਦੇ ਦਹਾਕੇ ਵਿੱਚ ਇਹ ਸਭ ਤੋਂ ਜ਼ਿਆਦਾ ਪੜ੍ਹੀ ਜਾਣੇ ਵਾਲੀ ਕਿਤਾਬ ਬਣ ਗਈ। ਇਹ ਖ਼ਿਆਲ ਕਿਆ ਜਾਂਦਾ ਹੈ ਕਿ ਜਿਬਰਾਨ ਵਿਲੀਅਮ ਸ਼ੈਕਸਪੀਅਰ ਅਤੇ ਤਾਓਵਾਦ ਦੇ ਬਾਨੀ ਲਾਓ ਜ਼ੇ ਦੇ ਬਾਦ ਤਾਰੀਖ਼ ਵਿੱਚ ਤੀਸਰੇ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲੇ ਸ਼ਾਇਰ ਹਨ।

ਗਿਆਨੀ ਗੁਰਦਿੱਤ ਸਿੰਘ

ਗਿਆਨੀ ਗੁਰਦਿੱਤ ਸਿੰਘ (24 ਫਰਵਰੀ 1923 - 17 ਜਨਵਰੀ 2007) ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਵਾਰਤਕ ਲੇਖਕ ਸਨ। ਉਨ੍ਹਾਂ ਦੀ ਕਿਤਾਬ ਮੇਰਾ ਪਿੰਡ ਇੰਨੀ ਮਕਬੂਲ ਹੋਈ ਕਿ ਪਛਾਣ ਵਜੋਂ ਉਨ੍ਹਾਂ ਦੇ ਨਾਂ ਨਾਲ ਜੁੜ ਗਈ ਅਤੇ ਉਨ੍ਹਾਂ ਨੂੰ ‘ਮੇਰਾ ਪਿੰਡ’ ਵਾਲਾ ਗਿਆਨੀ ਗੁਰਦਿੱਤ ਸਿੰਘ ਕਿਹਾ ਜਾਣ ਲੱਗ ਪਿਆ। ਗਿਆਨੀ ਜੀ ਆਪਣੇ ਸਮੇਂ ਦੀ ਉੱਘੀ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤ ਹੋਣ ਦੇ ਨਾਲ-ਨਾਲ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਵੀ ਸਨ।

ਗੁਰਚਰਨ ਰਾਮਪੁਰੀ

ਗੁਰਚਰਨ ਰਾਮਪੁਰੀ (23 ਜਨਵਰੀ 1929 - 08 ਅਕਤੂਬਰ 2018) ਪ੍ਰਗਤੀਵਾਦੀ ਮਾਨਵਵਾਦੀ ਵਿਚਾਰਧਾਰਾ ਨੂੰ ਪਰਨਾਏ, ਕੈਨੇਡਾ ਵਾਸੀ ਪੰਜਾਬੀ ਕਵੀ ਸਨ। ਉਹਨਾਂ ਦਾ ਜਨਮ ਅਸਥਾਨ ਦੋਰਾਹਾ ਨੇੜੇ ਪਿੰਡ ਰਾਮਪੁਰ ਹੈ। ਉਹ ਪਿਛਲੇ ਛੇ ਦਹਾਕਿਆਂ ਤੋਂ ਨਿਰੰਤਰ ਸਾਹਿਤ ਸਿਰਜਨਾ ਕਰਦੇ ਆ ਰਹੇ ਸਨ। ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਵੱਖ-ਵੱਖ ਲਹਿਰਾਂ ਦਾ ਪ੍ਰਭਾਵ ਕਬੂਲਦਿਆਂ ਲੋਕਾਂ ਦੇ ਮੁੱਦਿਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਵੱਡਾ ਦਾਇਰਾ ਬਣਾਇਆ। ਸ੍ਰ. ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਨਵਤੇਜ ਸਿੰਘ, ਬਲਵੰਤ ਗਾਰਗੀ, ਰਾਜਿੰਦਰ ਸਿੰਘ ਬੇਦੀ, ਕੁਲਵੰਤ ਸਿੰਘ ਵਿਰਕ, ਪ੍ਰਭਜੋਤ ਕੌਰ, ਨਰਿੰਦਰਪਾਲ ਸਿੰਘ ਤੇ ਹੋਰ ਵੀ ਬਹੁਤ ਸਾਰੇ ਪ੍ਰਸਿਧ ਲਿਖਾਰੀ ਉਹਨਾਂ ਦੇ ਜਾਣਕਾਰ ਸਨ।

ਜਗਤਾਰ

ਡਾ. ਜਗਤਾਰ (23 ਮਾਰਚ 1935 - 30 ਮਾਰਚ 2010) ਪੰਜਾਬੀ ਦੇ ਉਘੇ ਕਵੀ ਹੋਏ ਹਨ। ਇਸਨੂੰ 1996 ਵਿੱਚ ਆਪਣੀ ਕਿਤਾਬ "ਜੁਗਨੂੰ ਦੀਵਾ ਤੇ ਦਰਿਆ" ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਪੰਜਾਬ, ਭਾਰਤ

ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।

1947 ਦੀ ਭਾਰਤ-ਵੰਡ ਤੋਂ ਬਾਅਦ ਬਰਤਾਨਵੀ ਭਾਰਤ ਦੇ ਪੰਜਾਬ" ਸੂਬੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡ ਦਿੱਤਾ ਗਿਆ ਸੀ। 1966 ਵਿੱਚ ਭਾਰਤੀ ਪੰਜਾਬ ਦੀ ਮੁੜ ਵੰਡ ਹੋਈ ਅਤੇ ਨਤੀਜੇ ਵਜੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਂਦ ਵਿੱਚ ਆਏ ਅਤੇ ਪੰਜਾਬ ਦਾ ਮੌਜੂਦਾ ਰਾਜ ਬਣਿਆ। ਇਹ ਭਾਰਤ ਦਾ ਇਕੱਲਾ ਸੂਬਾ ਹੈ ਜਿੱਥੇ ਸਿੱਖ ਬਹੁਮਤ ਵਿੱਚ ਹਨ।

ਯੂਨਾਨੀ ਲੋਕ ਪੰਜਾਬ ਨੂੰ ਪੈਂਟਾਪੋਟਾਮੀਆ ਨਾਂ ਨਾਲ ਜਾਣਦੇ ਸਨ ਜੋ ਕਿ ਪੰਜ ਇਕੱਠੇ ਹੁੰਦੇ ਦਰਿਆਵਾਂ ਦਾ ਅੰਦਰੂਨੀ ਡੈਲਟਾ ਹੈ। ਪਾਰਸੀਆਂ ਦੇ ਪਵਿੱਤਰ ਗ੍ਰੰਥ ਅਵੈਸਟਾ ਵਿੱਚ ਪੰਜਾਬ ਖੇਤਰ ਨੂੰ ਪੁਰਾਤਨ ਹਪਤਾ ਹੇਂਦੂ ਜਾਂ ਸਪਤ-ਸਿੰਧੂ (ਸੱਤ ਦਰਿਆਵਾਂ ਦੀ ਧਰਤੀ) ਨਾਲ ਜੋੜਿਆ ਜਾਂਦਾ ਹੈ। ਬਰਤਾਨਵੀ ਲੋਕ ਇਸ ਨੂੰ "ਸਾਡਾ ਪਰੱਸ਼ੀਆ" ਕਹਿ ਕੇ ਬੁਲਾਉਂਦੇ ਸਨ। ਇਤਿਹਾਸਕ ਤੌਰ ਤੇ ਪੰਜਾਬ ਯੂਨਾਨੀਆਂ, ਮੱਧ ਏਸ਼ੀਆਈਆਂ, ਅਫ਼ਗਾਨੀਆਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼-ਦੁਆਰ ਰਿਹਾ ਹੈ।

ਖੇਤੀਬਾੜੀ ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਹੈ।

ਕਣਕ ਦੀ ਸਭ ਤੋਂ ਵੱਧ ਪੈਦਾਵਾਰ ਫ਼ਤਿਹਗੜ੍ਹ ਸਾਹਿਬ ਜਿਲ੍ਹੇ ਵਿਚ ਹੁੰਦੀ ਹੈ। ਪੰਜਾਬ ਵਿਚ ਏਸ਼ਿਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਹੈ।ਪੰਜਾਬ ਵਿਚ ਹੋਰ ਵੀ ਪ੍ਰਮੁੱਖ ਉਦਯੋਗ ਹਨ: ਵਿਗਿਆਨਕ ਸਾਜ਼ਾਂ, ਖੇਤੀਬਾੜੀ, ਖੇਡ ਅਤੇ ਬਿਜਲੀ ਸੰਬੰਧੀ ਮਾਲ, ਸਿਲਾਈ ਮਸ਼ੀਨਾਂ, ਮਸ਼ੀਨ ਸੰਦਾਂ, ਸਟਾਰਚ, ਸਾਈਕਲਾਂ, ਖਾਦਾਂ ਆਦਿ ਦਾ ਨਿਰਮਾਣ, ਵਿੱਤੀ ਰੁਜ਼ਗਾਰ, ਸੈਰ-ਸਪਾਟਾ ਅਤੇ ਦਿਉਦਾਰ ਦੇ ਤੇਲ ਅਤੇ ਖੰਡ ਦਾ ਉਤਪਾਦਨ। ਪੰਜਾਬ ਵਿੱਚ ਭਾਰਤ ਵਿੱਚੋਂ ਸਭ ਤੋਂ ਵੱਧ ਇਸਪਾਤ ਦੇ ਰਿੜ੍ਹਵੀਆਂ ਮਿੱਲਾਂ ਦੇ ਕਾਰਖਾਨੇ ਹਨ ਜੋ ਕਿ ਫ਼ਤਹਿਗੜ੍ਹ ਸਾਹਿਬ ਜਿਲੇ ਦੀ ਇਸਪਾਤ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਹਨ।

ਇਸਨੂੰ ਸਟੀਲ ਦਾ ਘਰ ਵੀ ਕਿਹਾ ਜਾਂਦਾ ਹੈ।

ਫ਼ਰੀਡਰਿਸ਼ ਐਂਗਲਸ

ਫ਼ਰੀਡਰਿਸ਼ ਐਂਗਲਸ (ਜਰਮਨ : [ˈfʁiːdʁɪç ˈɛŋəls]; 29 ਨਵੰਬਰ 1820 – 5 ਅਗਸਤ 1895) ਇੱਕ ਜਰਮਨ ਸਮਾਜਸ਼ਾਸਤਰੀ ਅਤੇ ਦਾਰਸ਼ਨਕ ਸਨ। ਐਂਗਲਸ ਅਤੇ ਉਹਨਾਂ ਦੇ ਸਾਥੀ ਕਾਰਲ ਮਾਰਕਸ ਨੂੰ ਮਾਰਕਸਵਾਦ ਦੇ ਸਿੱਧਾਂਤ ਦੇ ਪ੍ਰਤੀਪਾਦਨ ਦਾ ਸੇਹਰਾ ਪ੍ਰਾਪਤ ਹੈ। ਐਂਗਲਸ ਨੇ 1845 ਵਿੱਚ ਇੰਗਲੈਂਡ ਦੇ ਮਜਦੂਰ ਵਰਗ ਦੀ ਹਾਲਤ ਉੱਤੇ ‘ਦ ਕੰਡੀਸ਼ਨ ਆਫ ਵਰਕਿੰਗ ਕਲਾਸ ਇਨ ਇੰਗਲੈਂਡ’ ਨਾਮਕ ਕਿਤਾਬ ਲਿਖੀ। ਉਹਨਾਂ ਨੇ ਮਾਰਕਸ ਦੇ ਨਾਲ ਮਿਲਕੇ 1848 ਵਿੱਚ ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ ਦੀ ਰਚਨਾ ਕੀਤੀ ਅਤੇ ਬਾਅਦ ਵਿੱਚ ਅਭੂਤਪੂਰਵ ਕਿਤਾਬ ‘ਪੂੰਜੀ’ ਨੂੰ ਲਿਖਣ ਲਈ ਮਾਰਕਸ ਦੀ ਆਰਥਕ ਤੌਰ ਉੱਤੇ ਮਦਦ ਕੀਤੀ। ਮਾਰਕਸ ਦੀ ਮੌਤ ਹੋ ਜਾਣ ਦੇ ਬਾਅਦ ਏਂਗਲਜ਼ ਨੇ 'ਪੂੰਜੀ' ਦੇ ਦੂਜੇ ਅਤੇ ਤੀਸਰੇ ਖੰਡ ਦਾ ਸੰਪਾਦਨ ਵੀ ਕੀਤਾ। ਏਂਗਲਜ਼ ਨੇ ਸਰਪਲੱਸ ਪੂੰਜੀ ਦੇ ਨਿਯਮ ਉੱਤੇ ਮਾਰਕਸ ਦੇ ਲੇਖਾਂ ਨੂੰ ਜਮ੍ਹਾਂ ਕਰਨ ਅਤੇ ਸਾਂਭਣ ਦੀ ਜ਼ਿੰਮੇਦਾਰੀ ਵੀ ਬਖੂਬੀ ਨਿਭਾਈ ਅਤੇ ਅੰਤ ਵਿੱਚ ਇਸਨੂੰ ਪੂੰਜੀ ਦੇ ਚੌਥੇ ਖੰਡ ਦੇ ਤੌਰ ਉੱਤੇ ਪ੍ਰਕਾਸ਼ਿਤ ਕੀਤਾ ਗਿਆ।

ਮੁਸਲਮਾਨ

ਮੁਸਲਮਾਨ (ਫ਼ਾਰਸੀ: مسلمان) ਇਸਲਾਮ ਨੂੰ ਮੰਨਣ ਵਾਲੇ ਹਨ, ਇੱਕ ਰੱਬ ਤੇ ਭਰੋਸਾ ਰੱਖਣ ਵਾਲੇ, ਕੁਰਾਨ ਦੇ ਨਿਜਮਾਂ ਤੇ ਚੱਲਣ ਵਾਲਾ ਇਬਰਾਹੀਮ ਧਰਮ ਹੈ।

ਕੁਰਾਨ ਵਿੱਚ ਮੁਸਲਮਾਨਾਂ ਵਾਸਤੇ ਮੋਮਨ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ਮੋਮਨ ਤੋਂ ਭਾਵ ਜਿਹੜਾ ਅੱਲਾਹ ਦੇ ਆਖ਼ਿਰਲੇ ਪੈਗ਼ੰਬਰ ਤੇ ਅਤੇ ਉਸ ਦੀ ਅਸਮਾਨੀ ਕਿਤਾਬ ਤੇ ਵਿਸ਼ਵਾਸ਼ ਕਰਦੇ ਹਨ।

ਮੋਹਿਤ ਸੇਨ

ਮੋਹਿਤ ਸੇਨ (ਬੰਗਾਲੀ: মিহত েসন; 24 ਮਾਰਚ 1929 - 3 ਮਈ 2003) ਦੇ ਇੱਕ ਪ੍ਰਸਿੱਧ ਕਮਿਊਨਿਸਟ ਬੁਧੀਜੀਵੀ ਸਨ। ਉਹ ਆਪਣੀ ਮੌਤ ਸਮੇਂ ਭਾਰਤੀ ਸੰਯੁਕਤ ਕਮਿਊਨਿਸਟ ਪਾਰਟੀ ਦੇ ਜਨਰਲ ਸੱਕਤਰ ਸਨ।

ਮੌਲਾਨਾ ਅਬੁਲ ਕਲਾਮ ਆਜ਼ਾਦ

ਅਬੁਲ ਕਲਾਮ ਮੁਹਿਉੱਦੀਨ ਅਹਿਮਦ ਆਜ਼ਾਦ pronunciation (ਉਰਦੂ: مولانا ابوالکلام محی الدین احمد آزاد‎, ਬੰਗਾਲੀ: আবুল কালাম মুহিয়ুদ্দিন আহমেদ আজাদ) (11 ਨਵੰਬਰ 1888 – 22 ਫਰਵਰੀ 1958) ਭਾਰਤੀ ਵਿਦਵਾਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਸੀਨੀਅਰ ਆਗੂ ਸੀ। ਉਹ ਮਹਾਤਮਾ ਗਾਂਧੀ ਦੇ ਸਿਧਾਂਤਾਂ ਦਾ ਸਮਰਥਕ ਸੀ। ਉਸ ਨੇ ਹਿੰਦੂ-ਮੁਸਲਮਾਨ ਏਕਤਾ ਲਈ ਕਾਰਜ ਕੀਤਾ, ਅਤੇ ਉਹ ਵੱਖ ਮੁਸਲਮਾਨ ਰਾਸ਼ਟਰ (ਪਾਕਿਸਤਾਨ) ਦੇ ਸਿਧਾਂਤ ਦਾ ਵਿਰੋਧ ਕਰਨ ਵਾਲੇ ਮੁਸਲਮਾਨ ਨੇਤਾਵਾਂ ਵਿੱਚੋਂ ਇੱਕ ਸੀ। 1992 ਵਿੱਚ ਉਸਦਾ ਮਰਨ-ਉਪਰੰਤ ਭਾਰਤ ਰਤਨ ਨਾਲ ਸਨਮਾਨ ਕੀਤਾ ਗਿਆ। ਖਿਲਾਫਤ ਅੰਦੋਲਨ ਵਿੱਚ ਉਨ੍ਹਾਂ ਦੀ ਮਹੱਤਵਪੂਰਣ ਭੂਮਿਕਾ ਸੀ। 1923 ਵਿੱਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਭ ਤੋਂ ਘੱਟ ਉਮਰ ਦਾ ਪ੍ਰਧਾਨ ਬਣਿਆ। ਆਜ਼ਾਦੀ ਦੇ ਬਾਅਦ ਉਹ ਭਾਰਤ ਦਾ ਸੰਸਦ ਮੈਂਬਰ ਚੁਣਿਆ ਗਿਆ ਅਤੇ ਉਹ ਭਾਰਤ ਦਾ ਪਹਿਲਾ ਸਿੱਖਿਆ ਮੰਤਰੀ ਬਣਿਆ।

ਉਸ ਨੇ ਇੱਕ ਪੱਤਰਕਾਰ ਦੇ ਤੌਰ ਤੇ ਆਪਣੇ ਕੰਮ ਨਾਲ ਆਪਣਾ ਨਾਮ ਬਣਾਇਆ। ਉਸਨੇ ਜੁਲਾਈ 1912 ਵਿੱਚ ਕਲਕੱਤਾ ਤੋਂ ਉਰਦੂ ਸਪਤਾਹਿਕ ਅਲ-ਹਲਾਲ ਸ਼ੁਰੂ ਕੀਤਾ। ਉਹ ਆਪਣੀਆਂ ਲਿਖਤਾਂ ਵਿੱਚ ਬ੍ਰਿਟਿਸ਼ ਰਾਜ ਦੀ ਆਲੋਚਨਾ ਅਤੇ ਭਾਰਤੀ ਰਾਸ਼ਟਰਵਾਦ ਦੇ ਕਾਜ਼ ਦੀ ਵਕਾਲਤ ਕਰਦਾ ਸੀ। ਉਸ ਨੇ ਆਜ਼ਾਦੀ ਅੰਦੋਲਨ ਤੋਂ ਫਾਸਲਾ ਰੱਖਣ ਦੀ ਅਲੀਗੜ ਲੀਹ ਦੀ ਵਿਰੋਧਤਾ ਕੀਤੀ। 1914'ਚ ਯੂਰਪ ਵਿੱਚ ਜੰਗ ਛਿੜ ਜਾਣ ਤੇ ਉਸ ਦੇ ਰਸਾਲੇ ਤੇ ਪਬੰਦੀ ਲਗ ਗਈ ਤੇ ਉਸ ਨੂੰ ਬੰਗਾਲ ਤੋ ਬਾਹਰ ਕੱਢ ਦਿਤਾ ਗਿਆ। ਬੰਬਈ,ਪੰਜਾਬ,ਦਿੱਲੀ ਅਤੇ ਸਯੁਕਤ ਰਾਜਾਂ ਦੀਆਂ ਸਰਕਾਰਾਂ ਨੇ ਵੀ ਉਹਨਾਂ ਦੇ ਪਰਵੇਸ਼ ਤੇ ਪਾਬੰਦੀ ਲਗਾ ਦਿੱਤੀ ਇਸ ਲਈ ਉਹ ਬਿਹਾਰ ਚਲੇ ਗਿਆ। ਪਹਿਲੀ ਜਨਵਰੀ 1920 ਤੱਕ ਉਹ ਰਾਂਚੀ ਵਿੱਚ ਨਜਰਬੰਦ ਰਿਹਾ। ਇਸ ਦੌਰਾਨ ਉਹ ਖਿਲਾਫ਼ਤ ਅੰਦੋਲਨ ਦਾ ਨੇਤਾ ਬਣ ਗਿਆ ਅਤੇ ਇਸੇ ਦੌਰਾਨ ਮਹਾਤਮਾ ਗਾਂਧੀ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਆਇਆ ਅਤੇ ਅਹਿੰਸਕ ਸਿਵਲਨਾਫੁਰਮਾਨੀ ਦੇ ਗਾਂਧੀ ਦੇ ਵਿਚਾਰਾਂ ਦਾ ਜੋਸ਼ੀਲਾ ਸਮਰਥਕ ਬਣ ਗਿਆ ਹੈ, ਅਤੇ 1919 ਰੋਲਟ ਐਕਟ ਦੇ ਵਿਰੋਧ ਵਿਚ ਨਾਮਿਲਵਰਤਨ ਲਹਿਰ ਨੂੰ ਸੰਗਠਿਤ ਕਰਨ ਦਾ ਕੰਮ ਕੀਤਾ। ਕਲਕੱਤਾ ਸੇਸ਼ਨ 1920 ਵਿੱਚ ਉਹ ਆਲ-ਇੰਡੀਆ ਖਿਲਾਫਤ ਕਮੇਟੀ ਦਾ ਪਰਧਾਨ ਚੁਣਿਆ ਗਿਆ ਅਤੇ 1924 ਵਿੱਚ ਦਿੱਲੀ ਵਿਖੇ ਯੂਨਿਟੀ ਕਾਨਫਰੰਸ ਦਾ ਵੀ ਪਰਧਾਨ ਚੁਣਿਆ ਗਿਆ। 1928 ਵਿੱਚ ਉਹਨਾਂ ਨੇ ਨੇਸ਼ਨਲਿਸ੍ਟ ਮੁਸਲਿਮਜ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1923 ਤੇ ਫਿਰ 1940 ਵਿੱਚ ਅਤੇ ਫਿਰ 1946 ਉਸ ਨੂੰ ਨੈਸ਼ਨਲ ਕਾਂਗਰਸ ਦਾ ਪਰਧਾਨ ਚੁਣਿਆ ਗਿਆ। ਉਸ ਨੇ ਕਾਂਗਰਸ ਪਾਰਟੀ ਵਲੋਂ 1946 ਵਿੱਚ ਬ੍ਰਿਟਿਸ਼ ਕੈਬਿਨੇਟ ਮਿਸ਼ਨ ਨਾਲ ਗਲਬਾਤ ਦੀ ਅਗਵਾਈ ਕੀਤੀ। ਭਾਰਤ ਦੀ ਅਜਾਦੀ ਦੀ ਜਿੱਤ (India wins freedom ਦਾ ਪੰਜਾਬੀ ਅਨੁਵਾਦ) ਉਸਦੀ ਲਿਖੀ ਚਰਚਿਤ ਕਿਤਾਬ ਮਹਿਜ ਇੱਕ ਕਿਤਾਬ ਨਹੀੰ ਬਲਿਕ ਦੇਸ਼ ਦੀ ਆਜ਼ਾਦੀ ਅੰਦੋਲਨ ਦੀਆਂ ਪਰਾਪਤੀਆਂ, ਗਲਤੀਆਂ, ਘਾਟਾਂ ਤੇ ਲਹਿਰ ਦੇ ਵੱਡੇ-ਵੱਡੇ ਆਗੂਆਂ ਦੇ ਕਿਰਦਾਰਾਂ ਬਾਰੇ ਮੁਲਾਂਕਣ ਇੱਕ ਵੱਖਰੀ ਕਿਸਮ ਦੇ ਇਤਹਾਸ ਦੀ ਰਚਨਾ ਹੈ। ਉਸ ਨੇ ਉਰਦੂ ਜੁਬਾਨ ਵਿੱਚ ਅਲ-ਬਯਾਨ (1915) ਅਤੇ ਤਰਜੁਮਾਨ-ਉਲ-ਕੁਰਾਨ (1933-36) ਜੋ ਟੀਕੇ ਹਨ,ਤਜਕਰਾਹ (1916) ਇੱਕ ਆਤਮਕਥਾ ਅਤੇ ਗੁਬਾਰੇ ਖਾਤਿਰ (1943) ਪਤਰਾਂ ਦਾ ਸੰਗ੍ਰਹਿ ਹੈ ਅਨੇਕ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ।

ਮੌਲਾਨਾ ਨੇ ਲੜਕਪਣ ਵਿੱਚ ਹੀ ਸ਼ਾਇਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਆਜ਼ਾਦ ਤਖ਼ੱਲਸ ਰੱਖ ਲਿਆ ਸੀ। ਪਰ ਬਾਅਦ ਵਿੱਚ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਹੋਣ ਉਪਰੰਤ ਉਨ੍ਹਾਂ ਦੀਆਂ ਮਸਰੂਫ਼ੀਆਂ ਇਸ ਕਦਰ ਵਧ ਗਈਆਂ ਕਿ ਸ਼ਾਇਰੀ ਲਈ ਵਕਤ ਨਹੀਂ ਮਿਲਿਆ ਲੇਕਿਨ ਤਖ਼ੱਲਸ ਉਸ ਦੇ ਨਾਮ ਦਾ ਅਨਿੱਖੜ ਅੰਗ ਜ਼ਰੂਰ ਬਣ ਗਿਆ। ਮੌਲਾਨਾ ਦੀ ਆਤਮਕਥਾ "ਆਜ਼ਾਦ ਕੀ ਕਹਾਣੀ, ਆਜ਼ਾਦ ਕੀ ਜ਼ਬਾਨੀ" ਵਿੱਚ ਵੀ ਉਸਦੇ ਕੁਝ ਸ਼ੇਅਰ ਸ਼ਾਮਿਲ ਹਨ।

ਰੂਮਾ

ਰੂਮਾ ਸੁਗਰੀਵ ਦੀ ਪਤਨੀ ਸੀ। ਉਸ ਦਾ ਜ਼ਿਕਰ ਰਾਮਾਇਣ ਦੀ ਕਿਤਾਬ ।V (ਕਿਸ਼ਕਿੰਧਾ ਕਾਂਡਾ) ਵਿੱਚ ਹੈ। ਰੂਮਾ ਅਤੇ ਸੁਗਰੀਵਾ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਅਤੇ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ। ਪਰ ਰੂਮਾ ਦੇ ਪਿਤਾ ਨੇ ਇਹ ਮਨਜ਼ੂਰ ਨਹੀਂ ਕੀਤਾ। ਇਸ ਲਈ ਸੁਗਰੀਵ ਨੇ ਹਨੂਮਾਨ ਦੀ ਮਦਦ ਨਾਲ ਰੂਮਾ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ ਨੇ ਇੱਕ ਦੂਜੇ ਨਾਲ ਵਿਆਹ ਕਰਵਾ ਲਿਆ। ਦੋ ਸ਼ਾਹੀ ਵਾਨਰ ਭਰਾਵਾਂ ਦੀ ਲੜਾਈ ਤੋਂ ਬਾਅਦ ਬਾਲੀ ਨੇ ਰੂਮਾ ਨੂੰ ਸੁਗਰੀਵਾ ਤੋਂ ਖੋਹ ਲਿਆ। ਬਾਅਦ ਵਿੱਚ, ਰੂਮਾ ਨੂੰ ਬਾਲੀ ਨੇ ਆਪਣੇ ਕੋਲ ਹੀ ਰੋਕ ਲਿਆ। ਰਾਮ ਨੇ 'ਤੇ ਸੁਗਰੀਵ ਦੀ ਮਦਦ ਕੀਤੀ ਅਤੇ ਬਾਲੀ ਨੂੰ ਹਰਾ ਦਿੱਤਾ ਜਿਸ ਤੋਂ ਬਾਅਦ ਸੁਗਰੀਵ ਕ੍ਰਿਸ਼ਕਿੰਧਾ ਦਾ ਰਾਜਾ ਬਣ ਗਿਆ। ਜਦੋਂ ਬਾਲੀ ਨੇ ਰਾਮ ਨੇ ਧੋਖੇ ਨਾਲ ਹੱਤਿਆ ਕਰਨ ਦਾ ਦੋਸ਼ ਲਾਇਆ ਤਾਂ ਰਾਮ ਨੇ ਕਿਹਾ ਕਿ ਇਹ ਸਿਰਫ਼ ਉਸ ਦੇ ਪਾਪਾਂ ਦੀ ਸਜ਼ਾ ਵਜੋਂ ਸੀ। ਬਾਲੀ ਨੇ ਆਪਣੀ ਗਲਤੀ ਨੂੰ ਮੰਨਿਆ ਅਤੇ ਆਪਣੇ ਗੁਨਾਹ ਲਈ ਮੁਆਫ਼ੀ ਮੰਗੀ।

ਲਾਲਾ ਹਰਦਿਆਲ

ਲਾਲਾ ਹਰਦਿਆਲ (13 ਅਕਤੂਬਰ 1884 -4 ਮਾਰਚ 1939) ਇੱਕ ਭਾਰਤੀ ਕੌਮੀ ਇਨਕਲਾਬੀ ਸੀ ਜਿਸ ਨੇ ਅਮਰੀਕਾ ਵਿੱਚ ਗਦਰ ਪਾਰਟੀ ਦੀ ਨੀਂਹ ਰੱਖਣ ਤੇ ਸੰਚਾਲਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਪਰਵਾਸੀ ਭਾਰਤੀਆਂ ਵਿੱਚ ਦੇਸਭਗਤੀ ਦੀ ਜੋ ਅਲਖ ਜਗਾਈ ਉਸਦਾ ਆਵੇਗ ਨਿਰੰਤਰ ਵਧਦਾ ਹੀ ਗਿਆ। ਕਾਕੋਰੀ ਕਾਂਡ ਦਾ ਇਤਿਹਾਸਿਕ ਫੈਸਲਾ ਆਉਣ ਦੇ ਬਾਅਦ ਮਈ, ਸੰਨ 1927 ਵਿੱਚ ਲਾਲਾ ਹਰਦਿਆਲ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਰਤਾਨਵੀ ਸਰਕਾਰ ਨੇ ਆਗਿਆ ਨਹੀਂ ਦਿੱਤੀ। ਇਸਦੇ ਬਾਅਦ ਸੰਨ 1938 ਵਿੱਚ ਫਿਰ ਕੋਸ਼ਿਸ਼ ਕਰਨ ਤੇ ਆਗਿਆ ਤਾਂ ਮਿਲੀ ਪਰ ਭਾਰਤ ਪਰਤਦੇ ਹੋਏ ਰਸਤੇ ਵਿੱਚ ਹੀ 4 ਮਾਰਚ, 1939 ਨੂੰ ਅਮਰੀਕਾ ਦੇ ਮਹਾਂਨਗਰ ਫਿਲਾਡੇਲਫੀਆ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਸਰਮਾਇਆ (ਕਿਤਾਬ)

ਦਾਸ ਕੈਪੀਟਲ (ਜਰਮਨ: Das Kapital) (ਪੰਜਾਬੀ: ਸਰਮਾਇਆ) ਕਾਰਲ ਮਾਰਕਸ ਦੀ 1867 ਈ. ਵਿੱਚ ਲਿਖੀ ਇੱਕ ਉੱਘੀ ਕਿਤਾਬ ਹੈ। ਇਸ ਵਿੱਚ ਪੂੰਜੀ ਅਤੇ ਪੂੰਜੀਵਾਦ ਦਾ ਵਿਸ਼ਲੇਸ਼ਣ ਹੈ ਅਤੇ ਮਜ਼ਦੂਰ ਵਰਗ ਦੇ ਸ਼ੋਸ਼ਣ ਦੀ ਕਾਰਜ ਵਿਧੀ ਨੂੰ ਪ੍ਰਤੱਖ ਕੀਤਾ ਗਿਆ ਹੈ। ਇਸ ਕਿਤਾਬ ਦੁਆਰਾ ਇੱਕ ਉੱਕਾ ਨਵੀਂ ਵਿਚਾਰਧਾਰਾ ਮਾਰਕਸਵਾਦ ਸਾਹਮਣੇ ਆਈ ਜਿਸਨੇ ਸਾਰੀਆਂ ਪ੍ਰਾਚੀਨ ਧਾਰਨਾਵਾਂ ਨੂੰ ਝੰਜੋੜ ਕੇ ਰੱਖ ਦਿੱਤਾ। ਚਾਰ ਜਿਲਦਾਂ ਵਿੱਚ ਛਪੀ ਇਸ ਕਿਤਾਬ ਵਿੱਚ ਮਾਰਕਸ ਦੀ ਸਾਰੀ ਉਮਰ ਦੇ ਅਧਿਅਨ ਅਤੇ ਖੋਜ ਦਾ ਨਿਚੋੜ ਸੂਤਰਬੱਧ ਕੀਤਾ ਗਿਆ ਹੈ।

ਇਸ ਰਚਨਾ ਬਾਰੇ ਖ਼ੁਦ ਮਾਰਕਸ ਨੇ ਲਿਖਿਆ ਹੈ, “....ਆਰਥਕ ਰੂਪਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਨਾ ਤਾਂ ਸੂਖਮਦਰਸ਼ੀ ਯੰਤਰਾਂ ਤੋਂ ਕੋਈ ਮਦਦ ਮਿਲ ਸਕਦੀ ਹੈ, ਨਾ ਹੀ ਰਸਾਇਣਕ ਪ੍ਰਤੀਕਿਰਿਆਵੀ ਏਜੰਟਾਂ ਤੋਂ। ਦੋਨਾਂ ਦਾ ਸਥਾਨ ਅਮੂਰਤੀਕਰਨ ਦੀ ਸ਼ਕਤੀ ਨੇ ਲੈਣਾ ਹੋਵੇਗਾ ਪਰ ਬੁਰਜੁਆ ਸਮਾਜ ਵਿੱਚ ਮਿਹਨਤ ਦੇ ਉਤਪਾਦ ਦਾ ਜਿਣਸ-ਰੂਪ ਜਾਂ ਜਿਣਸ ਦਾ ਮੁੱਲ-ਰੂਪ ਆਰਥਕ-ਕੋਸ਼ਿਕਾ ਰੂਪ ਹੁੰਦਾ ਹੈ। ਸਤਹੀ ਨਜ਼ਰੀਏ ਵਾਲੇ ਪਾਠਕ ਨੂੰ ਲੱਗੇਗਾ ਕਿ ਇਨ੍ਹਾਂ ਰੂਪਾਂ ਦਾ ਵਿਸ਼ਲੇਸ਼ਣ ਕਰਨਾ ਫ਼ਜ਼ੂਲ ਹੀ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਮੱਥਾ ਖਪਾਉਣਾ ਹੈ। ਬੇਸ਼ੱਕ ਇਹ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਮੱਥਾ ਖਪਾਉਣ ਵਾਲੀ ਗੱਲ ਹੈ, ਤੇ ਇਹ ਉਵੇਂ ਹੀ ਛੋਟੀਆਂ-ਛੋਟੀਆਂ ਚੀਜ਼ਾਂ ਹਨ ਜਿਹੋ ਜਿਹੀਆਂ ਚੀਜਾਂ ਨਾਲ ਸੂਖਮ ਸਰੀਰ ਰਚਨਾ ਵਿਗਿਆਨ ਦਾ ਵਾਹ ਪੈਂਦਾ ਹੈ। ਇਸ ਲਈ ਮੁੱਲ-ਰੂਪ ਵਿਸ਼ੇ ਸੰਬੰਧੀ ਹਿੱਸੇ ਨੂੰ ਛੱਡਕੇ ਇਸ ਕਿਤਾਬ ਤੇ ਔਖਾ ਹੋਣ ਦਾ ਇਲਜ਼ਾਮ ਨਹੀਂ ਲਗਾਇਆ ਜਾ ਸਕਦਾ। ਤੇ ਸਾਫ਼ ਹੈ, ਮੈਂ ਐਸੇ ਪਾਠਕ ਨੂੰ ਮੰਨ ਕੇ ਚੱਲਦਾ ਹਾਂ ਜੋ ਇੱਕ ਨਵੀਂ ਚੀਜ਼ ਸਿੱਖਣ ਨੂੰ ਅਤੇ ਇਸ ਲਈ ਖ਼ੁਦ ਆਪਣੇ ਦਿਮਾਗ ਨਾਲ ਸੋਚਣ ਨੂੰ ਤਿਆਰ ਹੈ।”

ਸ਼ਮੀਲ

ਸ਼ਮੀਲ, ਪੂਰਾ ਨਾਂ ਜਸਵੀਰ ਸ਼ਮੀਲ (ਜਨਮ 8 ਦਸੰਬਰ 1970) ਇੱਕ ਪੰਜਾਬੀ ਕਵੀ, ਪੱਤਰਕਾਰ, ਸੰਪਾਦਕ ਅਤੇ ਲੇਖਕ ਹੈ|

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.