ਕਾਰਬੋਨੇਟ

ਰਸਾਇਣ ਵਿਗਿਆਨ ਵਿੱਚ ਕਾਰਬੋਨੇਟ ਕਾਰਬੋਨੀ ਤਿਜ਼ਾਬ ਦੀ ਇੱਕ ਖਾਰ ਹੁੰਦੀ ਹੈ ਜਿਸ ਵਿੱਚ ਕਾਰਬੋਨੇਟ ਆਇਅਨ, CO2−
3
ਮੌਜੂਦ ਹੁੰਦਾ ਹੈ। ਇਸ ਨਾਂ ਦਾ ਮਤਲਬ ਕਾਰਬੋਨੀ ਤਿਜ਼ਾਬ ਦੇ ਕਿਸੇ ਐਸਟਰ ਤੋਂ ਵੀ ਹੋ ਸਕਦਾ ਹੈ ਜੋ ਕਿ ਕਾਰਬੋਨੇਟ ਸਮੂਹ C(=O)(O–)2 ਵਾਲ਼ਾ ਇੱਕ ਕਾਰਬਨੀ ਯੋਗ ਹੁੰਦਾ ਹੈ।

ਕਾਰਬੋਨੇਟ
Carbonate-3D-balls
Properties
ਅਣਵੀਂ ਸੂਤਰ CO2−
3
ਮੋਲਰ ਭਾਰ 60.01 g mol-1
Except where noted otherwise, data are given for materials in their standard state (at 25 °C (77 °F), 100 kPa)
Infobox references

ਬਾਹਰੀ ਕੜੀਆਂ

ਅਪਘੱਟਨ ਕਿਰਿਆਵਾਂ

ਅਪਘੱਟਨ ਕਿਰਿਆਵਾਂ ਅਜਿਹੀਆਂ ਕਿਰਿਆਵਾਂ ਹਨ ਜਿਹਨਾਂ ਵਿੱਚ ਇੱਕ ਜਾਂ ਦੋ ਕਾਰਕ ਤੋਂ ਦੋ ਜਾਂ ਅਧਿਕ ਉਤਪਾਦ ਪੈਦਾ ਹੁੰਦੇ ਹਨ।

ਜਿਵੇ ਪਾਣੀ ਦਾ ਅਪਘੱਟਨ ਅਤੇ ਚੂਨੇ ਦਾ ਪੱਥਰ ਜਿਸ ਨੂੰ ਕੈਲਸ਼ੀਅਮ ਕਾਰਬੋਨੇਟ ਨੂੰ ਚੂਨੇ ਜਾਂ ਅਣਬੁਝਿਆ ਕੈਲਸ਼ੀਅਮ ਆਕਸਾਡ ਅਤੇ ਕਾਰਬਨ ਡਾਈਆਕਸਾਈਡ ਵਿੱਚ ਟੁੱਟਣਾ।

ਮੈਗਨੀਸ਼ੀਅਮ ਡਾਈਆਕਸਾਈਡ ਉਤਪ੍ਰੇਰਕ ਦੀ ਮੌਜ਼ੂਦਗੀ ਵਿੱਚ ਹਾਈਡਰੋਜਨ ਪਰਆਕਸਾਈਡ, ਪਾਣੀ ਅਤੇ ਆਕਸੀਜਨ ਵਿੱਚ ਵਿਘੱਟਿਤ ਹਾ ਜਾਂਦਾ ਹੈ।

ਪੋਟਾਸ਼ੀਅਮ ਕਲੋਰੇਟ ਦਾ ਅਪਘੱਟਨ ਪੋਟਾਸ਼ੀਅਮ ਕਲੋਰਾਇਡ ਅਤੇ ਆਕਸੀਜਨ ਵਿੱਚ ਹੋ ਜਾਂਦਾ ਹੈ।

ਅਮੋਨੀਆ

ਅਮੋਨੀਆ ਇੱਕ ਤਿੱਖੀ ਦੁਰਗੰਧ ਵਾਲੀ ਰੰਗਹੀਨ ਗੈਸ ਹੈ। ਇਹ ਹਵਾ ਤੋਂ ਹਲਕੀ ਹੁੰਦੀ ਹੈ ਅਤੇ ਇਸਦਾ ਵਾਸ਼ਪ ਘਣਤਵ 8॰5 ਹੈ। ਇਹ ਪਾਣੀ ਵਿੱਚ ਅਤਿ ਘੁਲਣਸ਼ੀਲ ਹੈ। ਅਮੋਨੀਆ ਦੇ ਜਲੀ ਘੋਲ ਨੂੰ ਲਿਕੇ ਅਮੋਨੀਆ ਕਿਹਾ ਜਾਂਦਾ ਹੈ ਇਹ ਖਾਰੀ ਪ੍ਰਕਿਰਤੀ ਦਾ ਹੁੰਦਾ ਹੈ। ਜੋਸੇਫ ਪ੍ਰਿਸਟਲੇ ਨੇ ਸਰਵਪ੍ਰਥਮ ਅਮੋਨੀਅਮ ਕਲੋਰਾਇਡ ਨੂੰ ਚੂਨੇ ਦੇ ਨਾਲ ਗਰਮ ਕਰਕੇ ਅਮੋਨੀਆ ਗੈਸ ਨੂੰ ਤਿਆਰ ਕੀਤਾ। ਬਰਥੇਲਾਟ ਨੇ ਇਸਦੇ ਰਾਸਾਇਣਕ ਗਠਨ ਦਾ ਅਧਿਅਨ ਕੀਤਾ ਅਤੇ ਇਸਨ੍ਹੂੰ ਬਣਾਉਣ ਵਾਲੇ ਤੱਤਾਂ ਦਾ ਪਤਾ ਲਗਾਇਆ। ਪ੍ਰਯੋਗਸ਼ਾਲਾ ਵਿੱਚ ਅਮੋਨੀਅਮ ਕਲੋਰਾਈਡ ਅਤੇ ਬੁਝੇ ਹੋਏ ਸੁੱਕੇ ਚੂਨੇ ਦੇ ਮਿਸ਼ਰਣ ਨੂੰ ਗਰਮ ਕਰਕੇ ਅਮੋਨੀਆ ਗੈਸ ਤਿਆਰ ਕੀਤੀ ਜਾਂਦੀ ਹੈ।

ਕਠੋਰ ਪਾਣੀ

ਕਠੋਰ ਪਾਣੀ ਜਿਹੜਾ ਪਾਣੀ ਚਟਾਨਾਂ ਵਿੱਚੋਂ ਨਿਕਲਦੇ ਸਮੇਂ ਆਪਣੇ ਅੰਦਰ ਖਣਿਜ ਵੀ ਘੋਲ ਲਵੇ ਉਸ ਨੂੰ ਕਠੋਰ ਪਾਣੀ ਕਹਿੰਦੇ ਹਨ। ਕਠੋਰ ਪਾਣੀ ਵਿੱਚ ਸਾਬਣ ਦੀ ਝੱਗ ਨਹੀਂ ਬਣਦੀ। ਖਣਿਜ ਪਦਾਰਥ ਸਾਬਣ ਨਾਲ ਕਿਰਿਆ ਕਰ ਕੇ ਮੈਲ ਬਣਾਉਂਦੇ ਹਨ।

ਕਾਰਬਨ ਡਾਈਆਕਸਾਈਡ

ਕਾਰਬਨ ਡਾਈਆਕਸਾਈਡ ਜਿਸ ਦਾ ਸੂਤਰ ਹੈ ਜੋ ਇੱਕ ਰੰਗਹੀਨ ਅਤੇ ਗੰਧਹੀਨ ਗੈਸ ਹੈ।

ਕਾਰਬਨੀ ਯੋਗ

ਕਾਰਬਨੀ ਯੋਗ ਗੈਸੀ, ਤਰਲ ਜਾਂ ਠੋਸ ਰਸਾਇਣਕ ਯੋਗਾਂ ਦੀ ਇੱਕ ਵੱਡੀ ਟੋਲੀ ਦਾ ਉਹ ਮੈਂਬਰ ਹੁੰਦਾ ਹੈਜੀਹਦੇ ਅਣੂਆਂ ਵਿੱਚ ਕਾਰਬਨ ਮੌਜੂਦ ਹੋਵੇ। ਇਤਿਹਾਸਕ ਕਾਰਨਾਂ ਕਰ ਕੇ ਕੁਝ ਤਰ੍ਹਾਂ ਦੇ ਕਾਰਬਨ-ਯੁਕਤ ਯੋਗ ਜਿਵੇਂ ਕਿ ਕਾਰਬਾਈਡ, ਕਾਰਬੋਨੇਟ, ਕਾਰਬਨ ਦੇ ਸਾਦੇ ਆਕਸਾਈਡ (ਮਿਸਾਲ ਵਜੋਂ CO ਅਤੇ CO2) ਅਤੇ ਸਾਇਆਨਾਈਡ ਅਕਾਰਬਨੀ ਗਿਣੇ ਜਾਂਦੇ ਹਨ। The distinction between ਕਾਰਬਨੀ ਅਤੇ ਅਕਾਰਬਨੀ ਯੋਗਾਂ ਵਿਚਲਾ ਨਿੱਖੜਵਾਂਪਣ ਭਾਵੇਂ "ਰਸਾਇਣ ਵਿਗਿਆਨ ਦੇ ਵਿਸ਼ਾਲ ਵਿਸ਼ੇ ਨੂੰ ਤਰਤੀਬ ਦੇਣ ਵਿੱਚ ਸਹਾਈ ਹੁੰਦਾ ਹੈ।.. ਪਰ ਕੁਝ ਹੱਦ ਤੱਕ ਇਹ ਮਨ ਮੰਨਿਆਹੈ।"

ਕਿਰਿਆਸ਼ੀਲ ਸਮੂਹ

ਕਾਰਬਨੀ ਰਸਾਇਣ ਵਿਗਿਆਨ ਵਿੱਚ ਬਿਰਤੀਮੂਲਕ ਸਮੂਹ (ਹੋਰ ਨਾਂ ਕਿਰਿਆਸ਼ੀਲ ਸਮੂਹ ਅਤੇ ਕਿਰਿਆਤਮਕ ਸਮੂਹ ਹਨ) ਅਣੂਆਂ ਵਿਚਲੇ ਪਰਮਾਣੂਆਂ ਜਾਂ ਜੋੜਾਂ ਦੇ ਉਹਨਾਂ ਖ਼ਾਸ ਝੁੰਡਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਉਹਨਾਂ ਅਣੂਆਂ ਦੀਆਂ ਵਿਸ਼ੇਸ਼ ਰਸਾਇਣਕ ਕਿਰਿਆਵਾਂ ਭਾਵ ਉਹਨਾਂ ਦੀ ਬਿਰਤੀ ਲਈ ਜੁੰਮੇਵਾਰ ਹੁੰਦੇ ਹਨ। ਕੋਈ ਇੱਕ ਕਿਰਿਆਸ਼ੀਲ ਸਮੂਹ ਇੱਕੋ ਹੀ ਜਾਂ ਇੱਕੋ ਜਿਹੀ ਰਸਾਇਣਕ ਕਿਰਿਆ ਵਿੱਚ ਹਿੱਸਾ ਲੈਂਦਾ ਹੈ ਭਾਵੇਂ ਜਿਸ ਅਣੂ ਦਾ ਉਹ ਹਿੱਸਾ ਹੈ, ਦਾ ਅਕਾਰ ਕਿੰਨਾ ਵੀ ਹੋਵੇ। ਪਰ ਉਹਦੀ ਤੁਲਨਾਤਮਕ ਕਿਰਿਆਸ਼ੀਲਤਾ ਨੇੜਲੇ ਹੋਰ ਬਿਰਤੀਮੂਲਕ ਸਮੂਹ ਬਦਲ ਸਕਦੇ ਹਨ।

ਕੱਚ

ਕੱਚ ਜਾਂ ਕੰਚ ਇੱਕ ਰਵੇਹੀਨ ਪਾਰਦਰਸ਼ੀ ਠੋਸ ਪਦਾਰਥ ਹੈ ਜਿਸ ਦੀ ਵਰਤੋਂ ਖਿੜਕੀਆਂ ਦੇ ਸ਼ੀਸ਼ੇ, ਸਜਾਵਟੀ ਚੀਜ਼ਾਂ ਅਤੇ ਤਕਨਾਲੋਜ਼ੀ ਵਿੱਚ ਹੁੰਦੀ ਹੈ। ਪੁਰਣੇ ਸਮੇਂ ਵਿੱਚ ਕੱਚ ਰੇਤ ਅਤੇ ਸਿਲਕਾ (ਸਿਲੀਕਾਨ ਡਾਈਆਕਸਾਈਡ) ਤੋਂ ਬਣਾਇਆ ਜਾਂਦਾ ਸੀ। ਵਿਸ਼ੇਸ਼ ਕਿਸਮ ਦੇ ਸਿਲਕਾ ਅਧਾਰ ਵਾਲੇ ਕੱਚ ਨੂੰ ਸਪੈਸਲ ਕਿਸਮ ਦੇ ਸੋਡਾ ਲਾਈਮ ਕੱਚ ਜਿਸ ਵਿੱਚ ਲਗਭਗ 75% ਸਿਲੀਕਾਨ ਡਾਈਆਕਸਾਈਡ (SiO2), ਸੋਡੀਅਮ ਆਕਸਾਈਡ Na2O ਅਤੇ ਸੋਡੀਅਮ ਕਾਰਬੋਨੇਟ Na2CO3

ਤੋਂ ਬਣਾਇਆ ਜਾਂਦਾ ਸੀ। ਬਹੁਤ ਸਾਫ ਅਤੇ ਹੰਢਣਸਾਰ ਕੱਚ ਨੂੰ ਸੁੱਧ ਸਿਲੀਕਾ ਤੋਂ ਬਣਾਇਆ ਜਾਂਦਾ ਸੀ। ਕੱਚ ਦੀ ਖੋਜ ਸੰਸਾਰ ਲਈ ਬਹੁਤ ਵੱਡੀ ਘਟਨਾ ਸੀ ਅਤੇ ਅੱਜ ਦੀ ਵਿਗਿਆਨਕ ਉੱਨਤੀ ਵਿੱਚ ਕੱਚ ਦਾ ਬਹੁਤ ਜਿਆਦਾ ਮਹੱਤਵ ਹੈ।

ਵਿਗਿਆਨ ਦੀ ਦ੍ਰਿਸ਼ਟੀ ਤੋਂ ਕੱਚ ਦੀ ਪਰਿਭਾਸ਼ਾ ਬਹੁਤ ਵਿਆਪਕ ਹੈ, ਜਿਸ ਅਨੁਸਾਰ ਉਹਨਾਂ ਸਾਰੇ ਠੋਸ ਪਦਾਰਥਾਂ ਨੂੰ ਕੱਚ ਕਹਿੰਦੇ ਹਨ ਜੋ ਤਰਲ ਦਸ਼ਾ ਤੋਂ ਠੰਡੇ ਹੋਕੇ ਠੋਸ ਦਸ਼ਾ ਵਿੱਚ ਆਉਣ ਤੇ ਕਰਿਸਟਲੀ ਸੰਰਚਨਾ ਨਹੀਂ ਪ੍ਰਾਪਤ ਕਰਦੇ।

ਚੂਨਾ

ਚੂਨਾ ਇਕ ਕੈਲਸ਼ੀਅਮ ਨਾਲ ਭਰਭੂਰ ਅਕਾਰਬਨੀਕ ਪਦਾਰਥ ਹੈ, ਜਿਸ ਵਿੱਚ ਕਾਰਬੋਨੇਟ, ਆਕਸਾਇਡ ਅਤੇ ਹਾਈਡ੍ਰੋਕਸਾਈਡ ਪ੍ਰਮੁੱਖ ਹੁੰਦੇ ਹਨ| ਸਟੀਕਲੀ ਰੂਪ ਵਿੱਚ ਕੈਲਸੀਅਮ ਆਕਸਾਈਡ ਜਾਂ ਕੈਲਸੀਅਮ ਹਾਈਡ੍ਰੋਕਸਾਈਡ ਹੀ ਚੂਨੇ ਮੰਨੇ ਜਾਂਦੇ ਹਨ‍‍|

ਚੂਨਾ ਇੱਕ ਖਣਿਜ ਵੀ ਹੈ| ਚੂਨਾ ਘਰਾਂ ਦੀ ਉਸਾਰੀ ਕਰਨ ਲਈ ਵਰਤੀਆਂ ਗਈਆਂ ਚੀਜ਼ਾਂ ਵਿੱਚੋਂ ਸਭ ਤੋਂ ਪੁਰਾਣੀ ਚੀਜ਼ ਹੈ, ਪਰ ਹੁਣ ਇਸਨੂੰ ਪੋਰਟਲੈਂਡ ਸੀਮੈਂਟ ਦੁਆਰਾ ਬਦਲ ਦਿੱਤਾ ਗਿਆ ਹੈ|

ਚੂਨੇ ਨੂੰ ਹੇਠਲੇ ਦੋ ਵੱਡੇ ਭਾਗਾਂ ਵਿੱਚ ਵੰਡਿਆ ਗਿਆ ਹੈ:

1 ਸਿਰਫ ਆਮ ਚੂਨੇ ਜਾਂ ਚੂਨਾ,

2. ਹਾਈਡ੍ਰੌਲਿਕਲੀਮ|

ਚੂਨੇਦਾਰ ਚਟਾਨ

ਚੂਨੇਦਾਰ ਚਟਾਨਾਂ ਜਿਸ ਵਿੱਚ ਕੈਲਸ਼ੀਅਮ ਕਾਰਬੋਨੇਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਵਿੱਚ ਸਮੁੰਦਰੀ ਜੀਵਾਂ ਦੇ ਪਿੰਜਰ ਅਤੇ ਮੁਰਦ-ਮਾਲ ਦੀ ਬਹੁਲਤਾ ਹੁੰਦੀ ਹੈ। ਪਰਤਦਾਰ ਚਟਾਨਾਂ ਵਿੱਚ ਜੀਵ-ਜੰਤੂਆਂ ਅਤੇ ਬਨਸਪਤੀ ਦੀ ਮਾਤਰਾ ਦੇ ਅਧਾਰ ਤੇ ਇਹ ਚਟਾਨਾਂ ਪਰਤਦਾਰ ਚਟਾਨਾਂ ਦੀਆਂ ਉਪ-ਸ਼੍ਰੇਣੀ ਹਨ। ਅਮਰੀਕਾ ਵਿੱਚ ਥੋਮਸਨ ਝੀਲ ਇਸ ਚਟਾਨਾ ਦੀ ਬਣੀ ਹੋਈ ਹੈ। ਚੂਨੇਦਾਰ ਚਟਾਨਾਂ ਖਾਰੀਆਂ ਹੁੰਦੀਆਂ ਹਨ। ਇਹਨਾਂ ਦੀ pH ਵੱਧ ਹੁੰਦੀ ਹੈ। ਇਸ ਵਿੱਚ 15% ਕੈਲਸ਼ੀਅਮ ਕਾਰਬੋਨੇਟ ਹੁੰਦਾ ਹੈ। ਇਸ ਦੀਆਂ ਹੇਠ ਲਿਖੀਆਂ ਕਿਸਮਾ ਹਨ।

ਚੂਨਾ ਪੱਥਰ ਚਟਾਨ

ਚਾਕ ਚਟਾਨ

ਡੋਲੋਮਾਈਟ ਚਟਾਨ

ਤਾਂਬਾ

ਤਾਂਬਾ (ਅੰਗ੍ਰੇਜੀ: Copper) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 29 ਹੈ ਅਤੇ ਇਸ ਦਾ ਸੰਕੇਤ Cu ਹੈ। ਇਸ ਦਾ ਪਰਮਾਣੂ-ਭਾਰ 63.546 amu ਹੈ।

ਕਾਪਰ ਦੀ ਵਰਤੋਂ ਗਰਮੀ ਅਤੇ ਬਿਜਲੀ ਦੇ ਇੱਕ ਕੰਡਕਟਰ ਦੇ ਤੌਰ 'ਤੇ ਕੀਤੀ ਜਾਂਦੀ ਹੈ, ਇੱਕ ਬਿਲਡਿੰਗ ਸਾਮੱਗਰੀ ਦੇ ਰੂਪ ਵਿੱਚ ਅਤੇ ਵੱਖੋ-ਵੱਖਰੇ ਮੋਟਲ ਅਲੌਇਲਾਂ ਦੇ ਸੰਕਲਪ ਦੇ ਰੂਪ ਵਿੱਚ, ਜਿਵੇਂ ਕਿ ਗਹਿਣੇ ਵਿੱਚ ਵਰਤੇ ਜਾਣ ਵਾਲੇ ਸਟਰਲਿੰਗ ਚਾਂਦੀ, ਸਮੁੰਦਰੀ ਹਾਰਡਵੇਅਰ ਅਤੇ ਸਿੱਕੇ ਬਣਾਉਣ ਲਈ ਕਪਰੋਨੀਕਲ ਅਤੇ ਥਰਮਾਕੋਪਲਜ ਦਾ ਤਾਪਮਾਨ ਮਾਪਣ ਲਈ ਵਰਤਿਆ ਜਾਂਦਾ ਹੈ।

ਤਿਜ਼ਾਬ

ਤਿਜ਼ਾਬ ਜਾਂ ਐਸਿਡ (ਲਾਤੀਨੀ acidus/acēre ਤੋਂ ਭਾਵ ਖੱਟਾ) ਇੱਕ ਅਜਿਹਾ ਪਦਾਰਥ ਹੁੰਦਾ ਹੈ ਜੋ ਕਿਸੇ ਖਾਰ ਨਾਲ਼ ਪ੍ਰਤੀਕਿਰਿਆ ਕਰੇ। ਆਮ ਤੌਰ ਉੱਤੇ ਇਹ ਖੱਟੇ, ਕੈਲਸ਼ੀਅਮ ਵਰਗੀਆਂ ਧਾਤਾਂ ਨਾਲ਼ ਅਤੇ ਸੋਡੀਅਮ ਕਾਰਬੋਨੇਟ ਵਰਗੀਆਂ ਖ਼ਾਰਾਂ ਨਾਲ਼ ਪ੍ਰਤੀਕਿਰਿਆ ਕਰਦੇ ਪਛਾਣੇ ਜਾਂਦੇ ਹਨ। ਜਲਮਈ ਤਿਜ਼ਾਬਾਂ ਦਾ ਪੀ.ਐੱਚ. 7 ਤੋਂ ਘੱਟ ਹੁੰਦਾ ਹੈ। ਜ਼ਿਆਦਾ ਤਿਜ਼ਾਬੀ ਘੋਲਾਂ ਦਾ ਪੀ.ਐੱਚ. ਹੋਰ ਘੱਟ ਹੁੰਦਾ ਹੈ। ਕਿਸੇ ਤਿਜ਼ਾਬ ਦੇ ਲੱਛਣ ਰੱਖਣ ਵਾਲੇ ਪਦਾਰਥ ਨੂੰ ਤਿਜ਼ਾਬੀ ਕਿਹਾ ਜਾਂਦਾ ਹੈ।

ਤੇਜ਼ਾਬੀ ਵਰਖਾ

ਉੱਤੇਜ਼ਾਬੀ ਵਰਖਾ' ਜਦੋਂ ਵਰਖਾ ਹੁੰਦੀ ਹੈ ਤਾਂ ਇਸ ਵਿੱਚ ਵਾਯੂਮੰਡਲ ਵੀ ਕਾਰਬਨ ਡਾਈਆਕਸਾਈਡ ਘੁਲ ਕੇ ਤੇਜ਼ਾਬ ਬਣਾਉਂਦੀ ਹੈ ਜਿਸ ਨੂੰ ਤੇਜ਼ਾਬੀ ਵਰਖਾ ਜਾਂ ਤੇਜ਼ਾਬੀ ਮੀਂਹ ਕਿਹਾ ਜਾਂਦਾ ਹੈ। ਸਲਫ਼ਰ ਡਾਈਆਕਸਾਈਡ ਜਾਂ ਨਾਈਟਰੋਜਨ ਆਕਸਾਈਡ ਜੋ ਵਾਤਾਵਰਨ ਪ੍ਰਦੂਸ਼ਨ ਦੇ ਕਾਰਨ ਪੈਂਦਾ ਹੂੰਦੀ ਹੈ ਜਦੋਂ ਮੀਂਹ ਦੇ ਪਾਣੀ ਵਿੱਚ ਘੁਲ ਜਾਂਦੀਆਂ ਹਨ ਤੇ ਤੇਜ਼ਾਬੀ ਵਰਖਾ ਖ਼ਤਰਨਾਖ ਹੋ ਜਾਂਦੀ ਹੈ।

H2O (l) + CO2 (g) H2CO3 (aq)ਕਾਰਬੋਨਿਕ ਤੇਜ਼ਾਬ ਪਾਣੀ 'ਚ ਹਾਈਡ੍ਰੋਨੀੳਮ ਅਤੇ ਕਾਰਬੋਨੇਟ ਆਇਨ ਪੈਦਾ ਕਰਦਾ ਹੈ

H2O (l) + H2CO3 (aq) HCO3− (aq) + H3O+ (aq)

SO2 + OH· → HOSO2·ਜਿਸ ਨਾਲ ਹੇਠ ਲਿਖੀ ਕਿਰਿਆ ਹੁੰਦੀ ਹੈ:

HOSO2· + O2 → HO2· + SO3ਪਾਣੀ ਦੀ ਮੌਜੂਦਗੀ 'ਚ ਸਲਫਰ ਟ੍ਰਾਈ ਆਕਸਾਈਡ (SO3) ਛੇਤੀ ਨਾਲ ਸਲਫਿਊਰਿਕ ਤੇਜ਼ਾਬ 'ਚ ਬਦਲ ਜਾਂਦਾ ਹੈ

SO3 (g) + H2O (l) → H2SO4 (aq)ਨਾਈਟ੍ਰੋਜਨ ਡਾਈਆਕਸਾਈਡ OH ਨਾਲ ਕਿਰਿਆ ਕਰ ਕੇ ਨਾਈਟ੍ਰਿਕ ਤੇਜ਼ਾਬ ਬਣਾਉਂਦੀ ਹੈ

NO2 + OH· → HNO3

SO2 (g) + H2O SO2·H2O

SO2·H2O H+ + HSO3−

HSO3− H+ + SO32−

ਬਾਰੂਦ

ਬਾਰੂਦ ਜਿਸ ਨੂੰ ਕਾਲਾ ਪਾਉਡਰ ਵੀ ਕਿਹਾ ਜਾਂਦਾ ਹੈ, ਇੱਕ ਰਸਾਇਣਿਕ ਧਮਾਕੇ ਵਾਲੀ ਸਮੱਗਰੀ ਹੈ। ਇਹ ਗੰਧਕ, ਚਾਰਕੋਲ ਅਤੇ ਪੋਟਾਸ਼ੀਅਮ ਨਾਈਟ੍ਰੇਨ ਦਾ ਮਿਸ਼ਰਨ ਹੈ। ਬਾਰੂਦ ਵਿੱਚ ਗੰਧਕ ਅਤੇ ਚਾਰਕੋਲ ਬਾਲਣ ਦਾ ਕੰਮ ਕਰਦੇ ਹਨ ਅਤੇ ਪੋਟਾਸ਼ੀਅਮ ਨਾਈਟ੍ਰੇਨ ਜਲਾਉਣ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਆਤਸਵਾਜੀ, ਪਹਾੜ ਨੂੰ ਉਡਾਉਣ, ਅਤੇ ਬੰਦੂਕ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਤੋਪ ਵਿੱਚ ਵੀ ਇਸ ਦੀ ਹੀ ਵਰਤੋਂ ਕੀਤੀ ਜਾਂਦੀ ਹੈ।

ਬਾਰੂਦ ਦਾ ਯੂਐਨ ਨੰ UN0027 ਅਤੇ ਖ਼ਤਰਾ ਜਮਾਤ ਨੰ 1.1D, ਫਲੈਸ ਅੰਕ 427–464 °C (801–867 °F) ਹੈ। ਇਸ ਦੀ ਗੁਰੂਤਾ ਖਿੱਚ 1.70–1.82 ਅਤੇ pH 6.0–8.0 ਹੈ। ਇਹ ਅਘੁਲਣਸ਼ੀਲ ਪਦਾਰਥ ਹੈ। ਬਾਰੂਦ ਦੀ 9ਵੀਂ ਸਦੀ ਵਿੱਚ ਚੀਨ ਵਿੱਚ ਖੋਜ ਹੋਈ ਦੱਸੀ ਜਾਂਦੀ ਹੈ ਇਸ ਖੋਜ ਨਾਲ 11ਵੀਂ ਸੀ ਵਿੱਚ ਆਤਸਬਾਜੀ ਦੀ ਖੋਜ ਹੋਈ। ਚੀਨ ਤੋਂ ਇਸ ਦਾ ਮੱਧ ਪੂਰਬ, ਕੇਂਦਰੀ ਏਸ਼ੀਆ, ਅਤੇ ਯੂਰਪ ਵਿੱਚ ਫੈਲਾਅ ਹੋਇਆ। 13ਵੀਂ ਸਦੀ ਦੀਆਂ ਕਿਤਾਬਾ ਵਿੱਚ ਬਾਰੂਦ ਦਾ ਜਿਕਰ ਮਿਲਦਾ ਹੈ

ਬੇਰੀਅਮ

{{#if:|

}}

ਬੇਰੀਅਮ ਇੱਕ ਰਸਾਇਣਕ ਤੱਤ ਹੈ ਜਿਸਦਾ ਨਿਸ਼ਾਨ Ba ਅਤੇ ਪਰਮਾਣੂ ਸੰਖਿਆ 56 ਹੈ। ਇਹ ਸਮੂਹ 2 ਦਾ ਪੰਜਵਾਂ ਤੱਤ ਹੈ ਜੋ ਕਿ ਚਾਂਦੀ-ਰੰਗਾ ਧਾਤਮਈ ਖ਼ਾਰਮਈ ਭੋਂ ਧਾਤ ਹੈ। ਆਪਣੀ ਅਤੀ-ਕਿਰਿਆਸ਼ੀਲਤਾ ਕਰ ਕੇ ਇਹ ਕੁਦਰਤ ਵਿੱਚ ਕਦੇ ਵੀ ਅਜ਼ਾਦ ਰੂਪ ਵਿੱਚ ਨਹੀਂ ਮਿਲਦਾ। ਇਸ ਦੇ ਹਾਈਡਰਾਕਸਾਈਡ ਇਤਿਹਾਸ ਵਿੱਚ ਬੇਰਾਈਟਾ ਕਰ ਕੇ ਜਾਣੇ ਜਾਂਦੇ ਸਨ; ਇਹ ਤੱਤ ਇੱਕ ਧਾਤ ਦੇ ਰੂਪ ਵਿੱਚ ਨਹੀਂ ਮਿਲਦਾ ਪਰ ਬੇਰੀਅਮ ਕਾਰਬੋਨੇਟ ਨੂੰ ਗਰਮ ਕਰ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ।

ਮਾਰਬਲ

ਸੰਗਮਰਮਰ ਜਾਂ ਸਿਰਫ ਮਰਮਰ (ਅੰਗਰੇਜ਼ੀ:Marble, ਗੁਰਮੁਖੀ ਮਾਰਬਲ) ਇੱਕ ਕਾਇਆਪਲਟ ਸ਼ੈਲ ਹੈ, ਜੋ ਕਿ ਚੂਨਾ ਪੱਥਰ ਦੀ ਕਾਇਆਪਲਟੀ ਦਾ ਨਤੀਜਾ ਹੈ। ਇਹ ਜਿਆਦਾਤਰ ਕੈਲਸਾਈਟ ਦਾ ਬਣਿਆ ਹੁੰਦਾ ਹੈ, ਜੋ ਕਿ ਕੈਲਸ਼ੀਅਮ ਕਾਰਬੋਨੇਟ (CaCO3) ਦਾ ਸਫਟਿਕੀਏ ਰੂਪ ਹੈ। ਇਹ ਸ਼ਿਲਪਕਲਾ ਲਈ ਨਿਰਮਾਣ ਵਾਸਤੇ ਵਰਤਿਆ ਜਾਂਦਾ ਹੈ। ਇਸਦਾ ਨਾਮ ਫਾਰਸੀ ਤੋਂ ਨਿਕਲਿਆ ਹੈ, ਜਿਸਦਾ ਮਤਲਬ ਹੈ ਮੁਲਾਇਮ ਪੱਥਰ।

ਮਿੱਠਾ ਸੋਡਾ

ਸੋਡਿਅਮ ਬਾਈਕਾਰਬੋਨੇਟ ਇੱਕ ਅਕਾਰਬਨਿਕ ਯੋਗਿਕ ਹੈ। ਇਸਨੂੰ ਮਿੱਠਾ ਸੋਡਾ ਜਾਂ ਖਾਣ ਵਾਲਾ ਸੋਡਾ (ਬੇਕਿੰਗ ਸੋਡਾ) ਵੀ ਕਹਿੰਦੇ ਹਨ ਕਿਉਂਕਿ ਵੱਖ-ਵੱਖ ਵਿਅੰਜਨਾਂ ਨੂੰ ਬਣਾਉਣ ਵਿੱਚ ਇਸ ਦੀ ਵਰਤੋ ਕੀਤੀ ਜਾਂਦੀ ਹੈ। ਇਸ ਦਾ ਆਈਊਪੀਏਸੀ ਨਾਮ ਸੋਡਿਅਮ ਹਾਇਡਰੋਜਨ ਕਾਰਬੋਨੇਟ ਹੈ।

ਮੂੰਗਾ ਚਟਾਨ

ਮੂੰਗੇ ਦੀਆਂ ਚਟਾਨਾਂ (Coral reefs) ਸਮੁੰਦਰ ਦੇ ਅੰਦਰ ਸਥਿਤ ਚਟਾਨਾਂ ਹਨ ਜੋ ਪ੍ਰਵਾਲਾਂ ਦੁਆਰਾ ਛੱਡੇ ਗਏ ਕੈਲਸੀਅਮ ਕਾਰਬੋਨੇਟ ਨਾਲ ਬਣੀਆਂ ਹੁੰਦੀਆਂ ਹਨ। ਦਰਅਸਲ ਇਹ ਛੋਟੇ ਜੀਵਾਂ ਦੀਆਂ ਬਸਤੀਆਂ ਹੁੰਦੀਆਂ ਹਨ। ਆਮ ਤੌਰ ਤੇ ਪ੍ਰਵਾਲਭਿੱਤੀਆਂ, ਊਸ਼ਣ ਅਤੇ ਉਥਾਲੋ ਜਲਵੋ ਸਾਗਰਾਂ, ਖਾਸ ਤੌਰ ਤੇ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ, ਅਨੇਕ ਊਸ਼ਣ ਅਤੇ ਉਪੋਸ਼ਣਦੇਸ਼ੀ ਟਾਪੂਆਂ ਦੇ ਨੇੜੇ ਬਹੁਤਾਤ ਵਿੱਚ ਮਿਲਦੀਆਂ ਹਨ।

ਮੋਤੀ

ਮੋਤੀ ਕਿਸੇ ਜਿਉਂਦੇ ਖ਼ੋਲਦਾਰ ਕੋਮਲ-ਦੇਹੀ ਜਾਨਵਰ ਦੇ ਕੂਲ਼ੇ ਟਿਸ਼ੂ ਵਿੱਚ ਬਣੀ ਇੱਕ ਕਰੜੀ ਚੀਜ਼ ਹੁੰਦੀ ਹੈ। ਕਿਸੇ ਘੋਗੇ ਦੇ ਸੰਖ ਵਾਙ ਮੋਤੀ ਵੀ ਬਰੀਕ ਅਤੇ ਰਵੇਦਾਰ ਕੈਲਸ਼ੀਅਮ ਕਾਰਬੋਨੇਟ ਦਾ ਬਣਿਆ ਹੋਇਆ ਹੁੰਦਾ ਹੈ ਜੋ ਸਮਕੇਂਦਰੀ ਪਰਤਾਂ ਵਿੱਚ ਜੰਮਿਆ ਹੁੰਦਾ ਹੈ। ਇੱਕ ਖ਼ਿਆਲੀ ਮੋਤੀ ਮੁਕੰਮਲ ਰੂਪ ਵਿੱਚ ਗੋਲ਼ ਅਤੇ ਪੱਧਰਾ ਹੁੰਦਾ ਹੈ ਪਰ ਹੋਰ ਕਈ ਰੂਪਾਂ ਦੇ ਮੋਤੀ ਵੀ ਮਿਲਦੇ ਹਨ। ਉੱਤਮ ਕਿਸਮ ਦੇ ਮੋਤੀਆਂ ਨੂੰ ਕਈ ਸਦੀਆਂ ਤੋਂ ਸੁਹੱਪਣ ਅਤੇ ਸ਼ਿੰਗਾਰ-ਸਜਾਵਟ ਦੇ ਸਮਾਨ ਵਜੋਂ ਵਰਤਿਆ ਜਾਂਦਾ ਰਿਹਾ ਹੈ। ਇਸੇ ਕਰ ਕੇ ਮੋਤੀ ਕਿਸੇ ਵਿਰਲੀ, ਦੁਰਲੱਭ, ਨਾਜ਼ਕ, ਸਲਾਹੁਣਯੋਗ ਅਤੇ ਕੀਮਤੀ ਚੀਜ਼ ਦਾ ਲੱਖਣਾ ਬਣ ਗਿਆ ਹੈ।

ਸਮਰਕੰਦ ਖੇਤਰ

ਸਮਰਕੰਦ ਖੇਤਰ (ਉਜ਼ਬੇਕ: Samarqand viloyati / Самарқанд вилояти / سەمەرقەند ﯞىلايەتى) ਉਜ਼ਬੇਕਿਸਤਾਨ ਦੇ ਖੇਤਰਾਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਕੇਂਦਰ ਵਿੱਚ ਜ਼ਰਫ਼ਸ਼ਾਨ ਨਦੀ ਦੀ ਘਾਟੀ ਵਿੱਚ ਸਥਿਤ ਹੈ। ਇਹ ਤਾਜਿਕਸਤਾਨ, ਨਵੋਈ ਖੇਤਰ, ਜਿਜ਼ਾਖ ਖੇਤਰ ਅਤੇ ਕਸ਼ਕਾਦਾਰਯੋ ਖੇਤਰ ਦੇ ਨਾਲ ਲੱਗਦਾ ਹੈ। ਇਸ ਵਿੱਚ 16,400 ਕਿਮੀ² ਖੇਤਰ ਸ਼ਾਮਲ ਹੈ। ਅਨੁਮਾਨ ਹੈ ਕਿ ਆਬਾਦੀ 2,322,000 ਹੋ ਗਈ ਹੈ, ਜਿਸ ਵਿੱਚ ਲੱਗਪਗ 75% ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ ।

ਸਮਰਕੰਦ ਖੇਤਰ ਦੀ ਸਥਾਪਨਾ 15 ਜਨਵਰੀ 1938 ਨੂੰ ਕੀਤੀ ਗਈ ਸੀ ਅਤੇ ਇਸਨੂੰ 14 ਪ੍ਰਸ਼ਾਸਕੀ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ, ਜਿਸਦੀ ਰਾਜਧਾਨੀ ਸਮਰਕੰਦ ਹੈ। ਹੋਰ ਮੁੱਖ ਸ਼ਹਿਰਾਂ ਵਿੱਚ ਬੁਲੁਨਗੁਰ, ਜੁਮਾ, ਇਸ਼ਤਿਖੋਨ, ਕੱਟਾ-ਕੁਰਗਨ, ਉਰਗੁਤ ਅਤੇ ਉਕਤੋਸ਼ ਸਾਮਿਲ ਹਨ।

ਇਸ ਖੇਤਰ ਦੀ ਜਲਵਾਯੂ ਆਮ ਤੌਰ ਤੇ ਖੁਸ਼ਕ ਮਹਾਂਦੀਪੀ ਜਲਵਾਯੂ ਵਰਗੀ ਹੀ ਹੈ।

ਸਮਰਕੰਦ ਉਜ਼ਬੇਕਿਸਤਾਨ ਵਿੱਚ ਤਾਸ਼ਕੰਤ ਤੋਂ ਬਾਅਦ ਆਰਥਿਕਤਾ, ਵਿਗਿਆਨ ਅਤੇ ਸੱਭਿਆਚਾਰ ਦਾ ਦੂਜਾ ਸਭ ਤੋਂ ਵੱਡਾ ਕੇਂਦਰ ਹੈ। ਉਜ਼ਬੇਕਿਸਤਾਨ ਗਣਤੰਤਰ ਦਾ ਵਿਗਿਆਨ ਅਕਾਦਮੀ ਵਿੱਚ ਪੁਰਾਤੱਤਵ ਵਿਭਾਗ ਦਾ ਇੰਸਟੀਚਿਊਟ ਸਮਰਕੰਦ ਵਿੱਚ ਹੈ। ਇਸ ਖੇਤਰ ਵਿੱਚ ਵਿਸ਼ਵ ਵਿਰਾਸਤ ਟਿਕਾਣਾ ਆਰਕੀਟੈਕਚਰਲ ਸਮਾਰਕਾਂ ਦੁਨੀਆ ਵਿੱਚ ਬਹੁਤ ਮਸ਼ਹੂਰ ਹਨ, ਜਿਹੜੀਆਂ ਇਸਨੂੰ ਦੇਸ਼ ਦਾ ਸਭ ਤੋਂ ਵੱਡਾ ਅੰਤਰ-ਰਾਸ਼ਟਰੀ ਸੈਰ-ਸਪਾਟਾ ਕੇਂਦਰ ਬਣਾਉਂਦੀਆਂ ਹਨ।

ਸਮਰਕੰਦ ਖੇਤਰ ਵਿੱਚ ਵੀ ਬਹੁਤ ਮਹੱਤਵਪੂਰਨ ਕੁਦਰਤੀ ਸੋਮੇ ਹਨ, ਜਿਹਨਾਂ ਵਿੱਚ ਮਾਰਬਲ, ਗਰੇਨਾਈਟ, ਚੂਨਾ-ਪੱਥਰ, ਕਾਰਬੋਨੇਟ ਅਤੇ ਚਾਕ ਸ਼ਾਮਿਲ ਹਨ। ਇਸ ਖੇਤਰ ਵਿੱਚ ਮੁੱਖ ਤੌਰ ਤੇ ਕਪਾਹ ਅਤੇ ਦਾਲਾਂ ਦੀ ਖੇਤੀ ਜਾਂਦੀ ਹੈ। ਇਸ ਤੋਂ ਇਲਾਵਾ ਵਾਇਨ ਬਣਾਉਣ ਅਤੇ ਰੇਸ਼ਮ ਕੀੜਾ ਪਾਲਣ ਦੇ ਧੰਦੇ ਵੀ ਕੀਤੇ ਜਾਂਦੇ ਹਨ। ਉਦਯੋਗ ਵਿੱਚ, ਧਾਤੂ ਢਾਲਣਾ (ਜਿਸ ਵਿੱਚ ਗੱਡੀਆਂ ਅਤੇ ਕੰਬਾਇਨਾਂ ਦੇ ਸਪੇਅਰ ਪਾਰਟ), ਭੋਜਨ ਬਣਾਉਣ ਵਾਲੇ ਉਦਯੋਗ, ਕੱਪੜਾ ਅਤੇ ਪੌਟਰੀ ਦੇ ਉਦਯੋਗ ਵੀ ਇਸ ਖੇਤਰ ਵਿੱਚ ਆਮ ਹਨ।

ਇਸ ਸ਼ਹਿਰ ਦਾ ਆਵਾਜਾਈ ਢਾਂਚਾ ਵੀ ਬਹੁਤ ਚੰਗੀ ਤਰ੍ਹਾਂ ਵਿਕਸਿਤ ਹੈ, ਜਿਸ ਵਿੱਚ 400 km ਰੇਲਵੇ ਅਤੇ 4100 km ਤੱਕ ਦੀਆਂ ਸੜਕਾਂ ਸ਼ਾਮਿਲ ਹਨ। ਇਸ ਖੇਤਰ ਦਾ ਦੂਰਸੰਚਾਰ ਢਾਂਚਾ ਵੀ ਬਹੁਤ ਚੰਗੀ ਤਰ੍ਹਾਂ ਵਿਕਸਿਤ ਹੈ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.