ਕਾਤਾਲਾਨ ਭਾਸ਼ਾ

ਇਹ ਸੰਸਾਰ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਕੈਟਾਲੋਨ ਇੱਕ ਜ਼ਬਾਨ ਹੈ, ਜਿਹੜੀ ਅੰਡੋਰਾ, ਸਪੇਨ ਅਤੇ ਹੋਰ ਦੇਸ਼ਾਂ 'ਚ ਬੋਲੀ ਜਾਂਦੀ ਹੈ। ਕੈਟਾਲੋਨ ਦਾ ਜੋੜ ਰੋਮਾਨੀ ਬੋਲੀਆ ਨਾਲ ਹੈ। ਇਸ ਭਾਸ਼ਾ ਨੂੰ 92 ਲੱਖ ਲੋਕ ਵਰਤਦੇ ਹਨ ਅਤੇ ਸੰਸਾਰ ਦੀ ਇਹ 93 ਪਾਇਦਾਨ ਦੀ ਭਾਸ਼ਾ ਹੈ। ਇਹ ਭਾਸ਼ਾ ਲਤੀਨੀ ਭਾਸ਼ਾ 'ਚੋ ਬਣੀ ਹੈ।

{{{1}}}

Domini lingüístic català
ਇਬੀਸਾ

ਇਬੀਸਾ ਭੂ-ਮੱਧ ਸਾਗਰ ਵਿੱਚ ਸਥਿਤ ਇੱਕ ਟਾਪੂ ਹੈ। ਇਹ ਪੂਰਬੀ ਸਪੇਨ ਵਿੱਚ ਵਾਲੇਂਸੀਆ ਸ਼ਹਿਰ ਤੋਂ 79 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਇਹ ਬਾਲੇਆਰਿਕ ਟਾਪੂਆਂ ਦਾ ਤੀਜਾ ਸਭ ਤੋਂ ਵੱਡਾ ਟਾਪੂ ਹੈ।

ਇਬੀਸਾ ਦੇ ਇਬੀਸਾ ਕਸਬੇ ਵਿੱਚ ਹਰ ਸਾਲ ਹਜ਼ਾਰਾਂ ਸੈਲਾਨੀ ਆਉਂਦੇ ਹਨ। 1999 ਵਿੱਚ ਇਸਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।

ਇਬੇਰੀਆਈ ਟਾਪੂਨੁਮਾ

ਇਬੇਰੀਆਈ ਟਾਪੂਨੁਮਾ (ਅਸਤੂਰੀਆਈ, ਗਲੀਸੀਆਈ, ਲਿਓਨੀ, ਮਿਰਾਂਦੀ, ਪੁਰਤਗਾਲੀ ਅਤੇ ਸਪੇਨੀ: Península Ibérica, ਕਾਤਾਲਾਨ: Península Ibèrica, ਆਰਾਗੋਨੀ ਅਤੇ ਓਕਸੀਤਾਈ: Peninsula Iberica, ਫ਼ਰਾਂਸੀਸੀ: Péninsule Ibérique, ਬਾਸਕੇ: Iberiar Penintsula), ਆਮ ਤੌਰ ਉੱਤੇ ਇਬੇਰੀਆ, ਦੱਖਣ-ਪੱਛਮੀ ਯੂਰਪ ਦੇ ਠੀਕ ਸਿਰੇ ਉੱਤੇ ਸਥਿੱਤ ਇੱਕ ਟਾਪੂਨੁਮਾ ਹੈ ਜਿਸ ਵਿੱਚ ਅਜੋਕੇ ਖ਼ੁਦਮੁਖ਼ਤਿਆਰ ਦੇਸ਼ ਸਪੇਨ, ਪੁਰਤਗਾਲ, ਅੰਡੋਰਾ ਅਤੇ ਫ਼ਰਾਂਸ ਦਾ ਕੁਝ ਹਿੱਸਾ ਅਤੇ ਜਿਬਰਾਲਟਰ ਦਾ ਬਰਤਾਨਵੀ ਵਿਦੇਸ਼ੀ ਰਾਜਖੇਤਰ ਸ਼ਾਮਲ ਹਨ। ਇਹ ਤਿੰਨ ਪ੍ਰਮੁੱਖ ਦੱਖਣੀ ਯੂਰਪੀ ਟਾਪੂਨੁਮਿਆਂ—ਇਬੇਰੀਆਈ, ਇਤਾਲਵੀ ਅਤੇ ਬਾਲਕਨ—ਵਿੱਚੋਂ ਸਭ ਤੋਂ ਪੱਛਮੀ ਟਾਪੂਨੁਮਾ ਹੈ। ਇਹਦੀਆਂ ਹੱਦਾਂ ਦੱਖਣ-ਪੂਰਬ ਅਤੇ ਪੂਰਬ ਵੱਲ ਭੂ-ਮੱਧ ਸਾਗਰ ਅਤੇ ਉੱਤਰ, ਪੱਛਮ ਅਤੇ ਦੱਖਣ-ਪੱਛਮ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਪੀਰੇਨੇ ਪਹਾੜ ਇਹਦੇ ਉੱਤਰ-ਪੂਰਬੀ ਸਿਰੇ ਉੱਤੇ ਹਨ ਜੋ ਇਹਨੂੰ ਬਾਕੀ ਦੇ ਯੂਰਪ ਤੋਂ ਅੱਡ ਕਰਦੇ ਹਨ। ਦੱਖਣ ਵੱਲ ਇਹ ਅਫ਼ਰੀਕਾ ਦੇ ਉੱਤਰੀ ਤਟ ਵੱਲ ਚਲਾ ਜਾਂਦਾ ਹੈ। ਇਹ ਯੂਰਪ ਦਾ ਦੂਜਾ ਸਭ ਤੋਂ ਵੱਡਾ ਟਾਪੂਨੁਮਾ ਹੈ ਜਿਸਦਾ ਰਕਬਾ ਲਗਭਗ 582,000 ਵਰਗ ਕਿਲੋਮੀਟਰ ਹੈ।

ਕਾਤਾਲੋਨੀਆ

ਕੈਟਾਲਨ: ਕੈਟਾਲੂਨਿਆ [ਕਾਲੀਆਲੋਨਜੈਏ /] ਕੈਟਾਲਨ: ਕੈਟਾਲੂਨਿਆ ਕਟਲੂਆ; ਸਪੇਨੀ: ਕੈਟਲੂਨਾ [ਕਾਟਲੂਆ]; ਓਸੀਟੈੱਨਿਕ: ਕੈਟਲੋਨਹਾ [ਕੈਟਲੂਓ]) ਇਕ

ਸਰਬਸ਼ਕਤੀਮਾਨ ਰਾਜ ਹੈ ਜੋ ਈਬੇਰੀਅਨ ਪ੍ਰਾਇਦੀਪ ਦੇ ਉੱਤਰ ਪੂਰਬ ਵਿੱਚ ਸਥਿੱਤ ਹੈ, ਇਸ ਵਿੱਚ ਚਾਰ ਪ੍ਰਾਂਤਾਂ ਹਨ: ਬਾਰ੍ਸਿਲੋਨਾ, ਗਿਰੋਨਾ, ਯੂਏਈਡਾ ਅਤੇ ਤਾਰਰਾਗੋਨਾ. ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਬਾਰ੍ਸਿਲੋਨਾ ਹੈ, ਅਤੇ ਯੂਰਪ ਦੇ ਸਭ ਤੋਂ ਵੱਡੇ ਮੈਟਰੋਪੋਲੀਟਨ ਖੇਤਰ ਦਾ ਕੇਂਦਰ ਹੈ। ਇਸਦਾ ਖੇਤਰ 32,114 ਵਰਗ ਕਿਲੋਮੀਟਰ ਹੈ। ਅਤੇ ਅਧਿਕਾਰਕ ਆਬਾਦੀ 7,535, 251 ਹੈ

ਗਿਰੋਨਾ ਗਿਰਜਾਘਰ

ਗਿਰੋਨਾ ਗਿਰਜਾਘਰ (ਸਪੇਨੀ ਭਾਸ਼ਾ: Santa Maria de Girona) ਗਿਰੋਨਾ ਕਾਤਾਲੋਨੀਆ ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸ ਦੇ ਅੰਦਰੂਨੀ ਹਿੱਸੇ ਵਿੱਚ ਸੰਸਾਰ ਦੇ ਗਿਰਜਿਆਂ ਵਿਚੋਂ ਸਭ ਤੋਂ ਵੱਡਾ ਗੋਥਿਕ ਵਿਹੜਾ ਹੈ ਜੋ ਕਿ 22 ਮੀਟਰ ਚੌੜਾ ਹੈ। ਇਸ ਦੀ ਉਸਾਰੀ ਪਹਿਲੀ ਵਾਰ 11ਵੀਂ ਸਦੀ ਰੋਮਨੇਸਕਿਊ ਅੰਦਾਜ਼ ਵਿੱਚ ਸ਼ੁਰੂ ਹੋਈ ਸੀ ਅਤੇ 13ਵੀਂ ਸਦੀ ਵਿੱਚ ਦੁਬਾਰਾ ਗੋਥਿਕ ਅੰਦਾਜ਼ ਵਿੱਚ ਵੀ ਹੋਈ। ਅਸਲੀ ਰੋਮਨੇਸਕਿਊ ਇਮਾਰਤ ਦਾ ਕੇਵਲ 12 ਸਦੀ ਦਾ ਮਠ ਅਤੇ ਘੰਟੀ ਬੁਰਜ ਹੀ ਬਾਕੀ ਹਨ। ਘੰਟੀ ਬੁਰਜ 18ਵੀਂ ਸਦੀ ਵਿੱਚ ਪੂਰਾ ਹੋਇਆ।

ਤਰਾਸਾ ਗਿਰਜਾਘਰ

ਤਰਾਸਾ ਗਿਰਜਾਘਰ (ਅੰਗਰੇਜ਼ੀ Cathedral Basilica of the Holy Spirit, ਕਾਤਾਲਾਨ ਭਾਸ਼ਾ: Catedral de Terrassa, Catedral del Sant Esperit, ਸਪੇਨੀ ਭਾਸ਼ਾ: Catedral de Tarrasa, Catedral del Espírito Santo) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਤਰਾਸਾ ਸਪੇਨ ਵਿੱਚ ਸਥਿਤ ਹੈ। ਇਹ ਤਰਾਸਾ ਦੇ ਪਾਦਰੀ ਦੀ ਗੱਦੀ ਹੈ।

ਪੋਬਲੈੱਤ ਮੱਠ

ਪੋਬਲੇਤ ਮਠ (ਕਾਤਾਲਾਨ ਭਾਸ਼ਾ: Reial Monestir de Santa Maria de Poblet) ਇੱਕ ਸਿਸਤਰਸੀਅਨ ਮਠ ਹੈ। ਇਸਦੀ ਨੀਹ 1151 ਈਪੂ. ਵਿੱਚ ਰੱਖੀ ਗਈ। ਇਹ ਪਾਰਦੇਸ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ, ਕਾਤਾਲੋਨੀਆ ਸਪੇਨ ਵਿੱਚ ਸਥਿਤ ਹੈ। ਇਹ ਸਿਸਤਰਸੀਅਨਾ ਦੁਆਰਾ ਬਣਾਇਆ ਗਇਆ ਜਿਹੜੇ ਫਰਾਂਸ ਦੇ ਸਨ ਅਤੇ ਉਹਨਾ ਨੇ ਇਹ ਇਲਾਕਾ ਮੂਰਾਂ ਤੋਂ ਜਿੱਤਿਆ। ਇਹ ਮਠ ਉਹਨਾ ਤਿੰਨ ਸਿਸਤਰਸੀਅਨ ਮਠਾਂ ਵਿਚੋਂ ਇੱਕ ਜਿਹਨਾ ਨੂੰ ਸਿਸਤਰਸੀਅਨ ਤਿਕੋਣ ਕਿਹਾ ਜਾਂਦਾ ਹੈ।

ਬਾਰਸੀਲੋਨਾ ਵੱਡਾ ਗਿਰਜਾਘਰ

ਬਾਰਸੀਲੋਨਾ ਗਿਰਜ਼ਾਘਰ (ਕਾਤਾਲਾਨ ਭਾਸ਼ਾ: Catedral de la Santa Creu i Santa Eulàlia, ਸਪੇਨੀ ਭਾਸ਼ਾ: Catedral de la Santa Cruz y Santa Eulalia) ਬਾਰਸੀਲੋਨਾ ਸਪੇਨ ਵਿੱਚ ਸਥਿਤ ਇੱਕ ਗੋਥਿਕ ਅੰਦਾਜ਼ ਦਾ ਗਿਰਜਾਘਰ ਹੈ। ਇਹ ਪ੍ਰਧਾਨ ਪਾਦਰੀ ਦੀ ਗੱਦੀ ਹੈ। ਇਸਨੂੰ 13

ਵੀਂ ਤੋਂ 15ਵੀਂ ਸਦੀ ਦੌਰਾਨ ਬਣਾਇਆ ਗਇਆ। ਪਰ ਇਸ ਦਾ ਮੁੱਖ ਕੰਮ 14ਵੀਂ ਸਦੀ ਦੌਰਾਨ ਹੋਇਆ। ਇਸ ਦਾ ਮਠ 1448ਈ. ਵਿੱਚ ਬਣਿਆ। ਇਸ ਦਾ ਮੁਹਾਂਦਰਾ 19ਵੀਂ ਸਦੀ ਤਿਆਰ ਕੀਤਾ ਗਇਆ।

ਬੈੱਲਬੇਰ ਕਿਲਾ

ਬੇਲਵੇਰ ਮਹਲ (ਕਾਤਾਲਾਨ ਭਾਸ਼ਾ: Castell de Bellver) ਇੱਕ ਮਹਲ ਹੈ। ਇਹ ਗੋਥਿਕ ਸ਼ੈਲੀ ਵਿੱਚ ਬਣਿਆ ਹੋਇਆ ਹੈ। ਇਹ ਇੱਕ ਪਹਾੜੀ ਤੇ ਸਥਿਤ ਹੈ ਜਿਹੜੀ ਕਿ ਪਾਲਮਾ ਤੋਂ ਤਿੰਨ ਕਿਲੋਮੀਟਰ ਉੱਤਰ ਪਛਮ ਵੱਲ ਸਥਿਤ ਹੈ। ਇਹ ਕਿਲਾ ਮਜੋਰਿਕਾ ਬੈਲਰਿਕ ਦੀਪਸਮੂਹ ਸਪੇਨ ਵਿੱਚ ਸਥਿਤ ਹੈ। ਇਹ ਕਿਲਾ ਮੇਜੋਰਿਕਾ ਦੇ ਜੇਮਸ ਦੂਜੇ ਨੇ ਬਣਵਾਇਆ ਸੀ। ਇਸ ਤਰ੍ਹਾਂ ਦੇ ਗੋਲ ਅਕਾਰ ਦੇ ਕਿਲੇ ਸਪੇਨ ਅਤੇ ਯੂਰਪ ਵਿੱਚ ਬਹੁਤ ਘੱਟ ਮਿਲਦੇ ਹਨ। 18ਵੀ ਅਤੇ 20 ਵੀ ਸਦੀ ਦੌਰਾਨ ਇਸਨੂੰ ਇੱਕ ਸੈਨਿਕ ਜੇਲ ਦੇ ਤੌਰ ਤੇ ਇਸਤੇਮਾਲ ਕੀਤਾ ਗਇਆ। ਇੱਥੇ ਇੱਕ ਸਮੇਂ ਤੇ ਬਹੁਤ ਸਾਰੇ ਲੋਕਾਂ ਨੂੰ ਰੱਖਿਆ ਜਾ ਸਕਦਾ ਸੀ। ਹੁਣ ਇਹ ਪੂਰੇ ਰੂਪ ਵਿੱਚ ਸੈਨਿਕ ਰੱਖਿਆ ਅਧੀਨ ਹੈ। ਇਹ ਕਿਲਾ ਪੂਰੇ ਦੀਪਸਮੂਹ ਵਿੱਚ ਯਾਤਰੀਆਂ ਦੁਆਰਾ ਸਭ ਤੋਂ ਵੱਧ ਵੇਖੀ ਜਾਣ ਵਾਲੇ ਥਾਂ ਹੈ। ਇਸਦੇ ਨਾਲ ਇਹ ਥਾਂ ਸ਼ਹਿਰ ਦੇ ਅਜਾਇਬਘਰ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ।

ਵੀਕ ਵੱਡਾ ਗਿਰਜਾਘਰ

ਵੀਕ ਵੱਡਾ ਗਿਰਜਾਘਰ (ਕਾਤਾਲਾਨ ਭਾਸ਼ਾ : Catedral de Vic, ਸਪੇਨੀ ਭਾਸ਼ਾ: Catedral de Vich) ਅਧਿਕਾਰਿਕ ਤੌਰ ਤੇ ਸੰਤ ਪੈਰ ਅਪੋਸਤੋਲ ਗਿਰਜਾਘਰ (ਕਾਤਾਲਾਨ ਭਾਸ਼ਾ: Catedral de Sant Pere Apòstol, ਸਪੇਨੀ ਭਾਸ਼ਾ: Catedral de San Pedro Apóstol) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਵਿੱਚ ਕਾਤਾਲੋਨੀਆ ਦੇ ਸ਼ਹਿਰ ਵੀਕ ਵਿੱਚ ਸਥਿਤ ਹੈ। ਇਹ ਵੀਕ ਦੇ ਡਾਈਓਸਿਸ ਦੀ ਗੱਦੀ ਹੈ। ਇਹ ਰੋਮਾਨਿਸਕਿਊ, ਬਾਰੋਕ, ਗੋਥਿਕ ਅਤੇ ਨਵਕਲਾਸਿਕ ਸ਼ੈਲੀ ਦਾ ਮਿਸ਼ਰਣ ਹੈ।

ਸਾਂਤਾ ਅਗਵੇਦਾ ਦਾ ਮਹਿਲ

ਸਾਂਤਾ ਅਗਵੇਦਾ ਦਾ ਮਹਿਲ ਫੇਰੀਸ, ਮਨੋਰਿਕਾ ਨਗਰਪਾਲਿਕਾ, ਸਪੇਨ ਵਿੱਚ ਸਥਿਤ ਹੈ। ਇਹ ਇੱਕ ਲੰਬੇ ਪਠਾਰ ਉੱਤੇ ਸਥਿਤ ਹੈ। ਇਸ ਪਠਾਰ ਦਾ ਨਾਂ ਸਾਂਤਾ ਅਗਵੇਦਾ ਹੈ। ਇਹ ਸਮੁੰਦਰ ਤਲ ਤੋਂ 264 ਮੀਟਰ ਉੱਪਰ ਹੈ। ਇਹ ਇਸ ਟਾਪੂ ਦਾ ਤੀਜਾ ਸਭ ਤੋਂ ਵੱਡਾ ਪਠਾਰ ਹੈ। ਪਹਿਲੇ ਦੋ ਮੋਤੇ ਤੋਰੋ (358 ਮੀਟਰ) ਅਤੇ ਏਸਕੁਲੁਸਾ (275 ਮੀਟਰ) ਹਨ।

ਸੈਰਾ ਦੇ ਤਰਾਮੁਨਤਾਨਾ

ਸੇਰਾ ਦੇ ਤਰਾਮੁਨਤਾਨਾ (ਕਾਤਾਲਾਨ ਭਾਸ਼ਾ: sɛrə ðe tɾəmunˈtanə, ਸਪੇਨੀ ਭਾਸ਼ਾ:Spanish: Sierra de Tramontana) ਇੱਕ ਪਰਬਤ ਲੜੀ ਹੈ। ਇਹ ਸਪੇਨ ਦੇ ਟਾਪੂ ਮਾਲੋਰੀਕਾ ਵਿੱਚ ਸਥਿਤ ਹੈ। ਇਹ ਪਰਬਤ ਲੜੀ ਮੇਲੋਰੀਕਾ ਵਿੱਚ ਦੱਖਣ-ਪਛਮ ਤੋਂ ਉੱਤਰ-ਪੂਰਬ ਵੱਲ ਫੈਲੀ ਹੋਈ ਹੈ। 27 ਜੂਨ 2011 ਵਿੱਚ ਯੂਨੇਸਕੋ ਵਲੋਂ ਸੇਰਾ ਦੇ ਤਰਾਮੁਨਤਾਨਾ ਨੂੰ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਇਆ। ਇਸਨੂੰ ਯੂਨੇਸਕੋ ਨੇ ਸਰੀਰਕ ਅਤੇ ਸਭਿਆਚਾਰਕ ਮਹੱਤਵ ਦਾ ਇੱਕ ਮਹਤਵਪੂਰਣ ਖੇਤਰ ਮੰਨਿਆ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.