ਈਜੀਅਨ ਸਮੁੰਦਰ

ਈਜੀਅਨ ਸਮੁੰਦਰ (/ɨˈən/; ਯੂਨਾਨੀ: Αιγαίο Πέλαγος, Aigaio Pelagos [eˈʝeo ˈpelaɣos] ( ਸੁਣੋ); ਤੁਰਕੀ: Ege Denizi ਜਾਂ ਇਤਿਹਾਸਕ ਤੌਰ ਉੱਤੇ ਤੁਰਕੀ: Adalar Denizi[1]) ਭੂ-ਮੱਧ ਸਮੁੰਦਰ ਦੀ ਇੱਕ ਲੰਮੀ ਖਾੜੀ ਹੈ ਜੋ ਦੱਖਣੀ ਬਾਲਕਨ ਅਤੇ ਆਨਾਤੋਲੀਆ ਪਰਾਇਦੀਪਾਂ ਵਿਚਕਾਰ ਸਥਿੱਤ ਹੈ ਭਾਵ ਯੂਨਾਨ ਅਤੇ ਤੁਰਕੀ ਦੀਆਂ ਮੁੱਖਦੀਪੀ ਭੋਂਆਂ ਵਿਚਕਾਰ।

Aegean Sea map
Location Aegean Sea
Aegean Sea map bathymetry-fr
ਧਰਾਤਲੀ ਅਤੇ ਜਲਰੂਪੀ ਨਕਸ਼ਾ

ਹਵਾਲੇ

  1. Ege Denizinin Orijinal Adı Nedir?, Turkish Naval Force web site (ਤੁਰਕ ਵਿੱਚ)
ਅਰਜਨਟੀਨੀ ਸਮੁੰਦਰ

ਅਰਜਨਟੀਨੀ ਸਮੁੰਦਰ (ਸਪੇਨੀ: Mar Argentino) ਅਰਜਨਟੀਨੀ ਮੁੱਖਦੀਪ ਦੇ ਤਟ ਨਾਲ਼ ਲੱਗਦੇ ਸਮੁੰਦਰ ਨੂੰ ਆਖਿਆ ਜਾਂਦਾ ਹੈ।

ਐਮੰਡਸਨ ਖਾੜੀ

ਐਮੰਡਸਨ ਖਾੜੀ ਕੈਨੇਡੀਆਈ ਉੱਤਰ-ਪੱਛਮੀ ਰਾਜਖੇਤਰਾਂ ਵਿੱਚ ਬੈਂਕਸ ਟਾਪੂ ਅਤੇ ਵਿਕਟੋਰੀਆ ਟਾਪੂ ਅਤੇ ਮੁੱਖਦੀਪ ਵਿਚਕਾਰ ਸਥਿੱਤ ਇੱਕ ਖਾੜੀ ਹੈ। ਇਹਦੀ ਲੰਬਾਈ ਲਗਭਗ 250 ਮੀਲ ਅਤੇ ਬੋਫ਼ੋਰ ਸਾਗਰ ਨਾਲ਼ ਮਿਲਣ ਮੌਕੇ ਚੌੜਾਈ 93 ਮੀਲ ਹੈ।

ਐਮੰਡਸਨ ਸਮੁੰਦਰ

ਐਮੰਡਸਨ ਸਮੁੰਦਰ ਪੱਛਮੀ ਅੰਟਾਰਕਟਿਕਾ ਵਿੱਚ ਮੈਰੀ ਬਿਰਡ ਲੈਂਡ ਦੇ ਤੱਟ ਤੋਂ ਪਰ੍ਹਾਂ ਦੱਖਣੀ ਮਹਾਂਸਾਗਰ ਦੀ ਇੱਕ ਸ਼ਾਖਾ ਹੈ। ਇਸ ਦੀਆਂ ਹੱਦਾਂ ਪੂਰਬ ਵੱਲ ਥਰਸਟਨ ਟਾਪੂ ਦੇ ਉੱਤਰ-ਪੱਛਮੀ ਸਿਰੇ, ਕੇਪ ਫ਼ਲਾਇੰਗ ਫ਼ਿਸ਼ ਅਤੇ ਪੱਛਮ ਵੱਲ ਸਿਪਲ ਟਾਪੂ ਉੱਤੇ ਕੇਪ ਡਾਰਟ ਨਾਲ਼ ਲੱਗਦੀਆਂ ਹਨ। ਕੇਪ ਫ਼ਲਾਇੰਗ ਫ਼ਿਸ਼ ਦੇ ਪੂਰਬ ਵੱਲ ਬੈਲਿੰਗਸਹਾਊਸਨ ਸਮੁੰਦਰ ਸ਼ੁਰੂ ਹੋ ਜਾਂਦਾ ਹੈ।

ਕਰੀਬੀਆਈ ਸਮੁੰਦਰ

ਕੈਰੇਬੀਆਈ ਸਮੁੰਦਰ ਅਟਲਾਂਟਿਕ ਮਹਾਂਸਾਗਰ ਦਾ ਇੱਕ ਸਮੁੰਦਰ ਹੈ। ਇਸ ਦੇ ਪੱਛਮ ਅਤੇ ਦੱਖਣ-ਪੱਛਮ ਵਿੱਚ ਮੈਕਸੀਕੋ ਅਤੇ ਮੱਧ ਅਮਰੀਕਾ, ਉੱਤਰ ਵਿੱਚ ਗ੍ਰੇਟਰ ਐਂਨਟਿਲਜ਼, ਪੂਰਬ ਵਿੱਚ ਲੈਸਰ ਐਂਨਟਿਲਜ਼ ਅਤੇ ਦੱਖਣ ਵਿੱਚ ਦੱਖਣੀ ਅਮਰੀਕਾ ਹੈ।

ਸਾਰਾ ਕੈਰੇਬੀਆਈ ਸਮੁੰਦਰ, ਵੈਸਟ ਇੰਡੀਜ਼ ਅਤੇ ਕੁਝ ਨਾਲ-ਲਗਵੇਂ ਸਮੁੰਦਰ ਤਟਾਂ ਨੂੰ ਇੱਕਠਿਆਂ ਨੂੰ ਕੈਰੇਬੀਆਈ ਕਿਹਾ ਜਾਂਦਾ ਹੈ।

{{{1}}}

ਕਾਰਪੈਂਟਰੀਆ ਦੀ ਖਾੜੀ

ਕਾਰਪੈਂਟਰੀਆ ਦੀ ਖਾੜੀ (14°S 139°E) ਇੱਕ ਵਿਸ਼ਾਲ, ਕਛਾਰ ਸਮੁੰਦਰ ਹੈ ਜੋ ਤਿੰਨ ਪਾਸਿਓਂ ਉੱਤਰੀ ਆਸਟਰੇਲੀਆ ਅਤੇ ਉੱਤਰ ਵੱਲ ਅਰਾਫੁਰਾ ਸਾਗਰ (ਆਸਟਰੇਲੀਆ ਅਤੇ ਨਿਊ ਗਿਨੀ ਵਿਚਕਾਰ ਪੈਂਦ ਸਮੁੰਦਰ) ਨਾਲ਼ ਘਿਰਿਆ ਹੋਇਆ ਹੈ।

ਕਾਰਾ ਪਣਜੋੜ

ਕਾਰਾ ਪਣਜੋੜ (Russian: Пролив Карские Ворота; ਪ੍ਰੋਲਿਵ ਕਰਾਸਕੀਏ ਵੋਰੋਤਾ) ਇੱਕ 56 ਕਿਲੋਮੀਟਰ (35 ਮੀਲ) ਚੌੜੀ ਪਾਣੀ ਦੀ ਖਾੜੀ (ਨਹਿਰ) ਹੈ ਜੋ ਨੋਵਾਇਆ ਜ਼ੈਮਲੀਆ ਦੇ ਦੱਖਣੀ ਸਿਰੇ ਅਤੇ ਵੇਗਾਚ ਟਾਪੂ ਦੇ ਉੱਤਰੀ ਸਿਰੇ ਵਿਚਕਾਰ ਪੈਂਦੀ ਹੈ। ਇਹ ਪਣਜੋੜ ਉੱਤਰੀ ਰੂਸ ਵਿੱਚ ਕਾਰਾ ਸਾਗਰ ਅਤੇ ਬਰੰਟਸ ਸਾਗਰ ਨੂੰ ਜੋੜਦਾ ਹੈ।

ਖੰਭਾਤ ਦੀ ਖਾੜੀ

ਖੰਭਾਤ ਦੀ ਖਾੜੀ (ਪਹਿਲੋਂ ਕੈਂਬੇ ਦੀ ਖਾੜੀ) ਭਾਰਤ ਦੇ ਪੱਛਮੀ ਤਟ ਦੇ ਨਾਲ਼ ਗੁਜਰਾਤ ਰਾਜ ਵਿੱਚ ਅਰਬ ਸਾਗਰ ਦੀ ਇੱਕ ਸੰਕੀਰਨ ਖਾੜੀ ਹੈ। ਇਸ ਦੀ ਲੰਬਾਈ ਲਗਭਗ 80 ਮੀਲ ਹੈ ਅਤੇ ਪੱਛਮ ਵਿਚਲੇ ਕਠਿਆਵਾਰ ਪਰਾਇਦੀਪ ਨੂੰ ਪੂਰਬ ਵਿਚਲੇ ਗੁਜਰਾਤ ਦੇ ਪੂਰਬੀ ਹਿੱਸੇ ਤੋਂ ਵੱਖ ਕਰਦੀ ਹੈ।

ਚੁਕਚੀ ਸਮੁੰਦਰ

ਚੁਕਚੀ ਸਮੁੰਦਰ (ਰੂਸੀ: Чуко́тское мо́ре; IPA: [tɕʊˈkotskəjə ˈmorʲə]) ਆਰਕਟਿਕ ਮਹਾਂਸਾਗਰ ਦਾ ਇੱਕ ਕੰਨੀ ਦਾ ਸਮੁੰਦਰ ਹੈ। ਇਹਦੀਆਂ ਹੱਦਾਂ ਪੱਛਮ ਵੱਲ ਡੀ ਲਾਂਗ ਪਣਜੋੜ ਅਤੇ ਪੂਰਬ ਵੱਲ ਪੁਆਇੰਟ ਬੈਰੋ, ਅਲਾਸਕਾ ਨਾਲ਼ ਲੱਗਦੀਆਂ ਹਨ ਜਿਹਤੋਂ ਬਾਅਦ ਬੋਫ਼ੋਰ ਸਮੁੰਦਰ ਸ਼ੁਰੂ ਹੋ ਜਾਂਦਾ ਹੈ।

ਪਿਚੋਰਾ ਸਮੁੰਦਰ

ਪਿਚੋਰਾ ਸਮੁੰਦਰ (ਰੂਸੀ: Печо́рское мо́ре, ਜਾਂ ਪੇਚੋਰਸਕੋਈ ਮੋਰੇ), ਰੂਸ ਦੇ ਉੱਤਰ-ਪੱਛਮ ਵੱਲ ਸਥਿੱਤ ਇੱਕ ਸਮੁੰਦਰ ਹੈ ਜੋ ਬਰੰਟਸ ਸਮੁੰਦਰ ਦਾ ਸਭ ਤੋਂ ਦੱਖਣ-ਪੂਰਬੀ ਹਿੱਸਾ ਹੈ।

ਫ਼ਰਾਮ ਪਣਜੋੜ

ਫ਼ਰਾਮ ਪਣਜੋੜ ਪੱਛਮ ਵੱਲ ਗਰੀਨਲੈਂਡ ਅਤੇ ਪੂਰਬ ਵੱਲ ਸਵਾਲਬਾਰਡ ਵਿਚਕਾਰ ਪੈਂਦਾ ਆਰਕਟਿਕ ਮਹਾਂਸਾਗਰ ਦਾ ਸਭ ਤੋਂ ਡੂੰਘਾ ਪਣਜੋੜ ਹੈ ਜੋ ਆਰਕਟਿਕ ਮਹਾਂਸਾਗਰ ਨੂੰ ਗਰੀਨਲੈਂਡ ਸਮੁੰਦਰ ਅਤੇ ਨਾਰਵੇਈ ਸਮੁੰਦਰ ਨਾਲ਼ ਜੋੜਦਾ ਹੈ। ਇਹਦਾ ਨਾਂ ਨਾਰਵੇਈ ਬੇੜੇ ਫ਼ਰਾਮ ਦੇ ਨਾਂ ਤੋਂ ਪਿਆ ਹੈ।

ਬੂਥੀਆ ਦੀ ਖਾੜੀ

ਬੂਥੀਆ ਦੀ ਖਾੜੀ ਨੁਨਵੁਤ, ਕੈਨੇਡਾ ਵਿਚਲਾ ਇੱਕ ਜਲ-ਪਿੰਡ ਹੈ। ਪ੍ਰਸ਼ਾਸਕੀ ਤੌਰ ਉੱਤੇ ਇਹ ਪੱਛਮ ਵੱਲ ਕਿਤੀਕਮਿਓਤ ਖੇਤਰ ਅਤੇ ਪੂਰਬ ਵੱਲ ਕਿਕੀਤਕਾਲੂਕ ਖੇਤਰ ਵਿੱਚ ਵੰਡੀ ਹੋਈ ਹੈ।

ਬੰਗਾਲ ਦੀ ਖਾੜੀ

ਬੰਗਾਲ ਦੀ ਖਾੜੀ ਹਿੰਦ ਮਹਾਂਸਾਗਰ ਦਾ ਉੱਤਰਪੂਰਵੀ ਭਾਗ ਹੈ। ਿੲਹ ਸੰਸਾਰ ਦੀ ਸਭ ਤੋਂ ਵੱਡੀ ਖਾੜੀ ਹੈ, ਇਸ ਦਾ ਨਾਮ ਭਾਰਤੀ ਰਾਜ ਪੱਛਮ ਬੰਗਾਲ ਦੇ ਨਾਮ ਉੱਤੇ ਆਧਾਰਿਤ ਹੈ। ਸਰੂਪ ਵਿੱਚ ਤਰਿਭੁਜਾਕਾਰ ਇਸ ਖਾੜੀ ਦੇ ਉੱਤਰ ਵਿੱਚ ਬੰਗਲਾਦੇਸ਼ ਅਤੇ ਪੱਛਮ ਬੰਗਾਲ, ਪੂਰਵ ਵਿੱਚ ਮਿਆਂਮਾਰ ਅਤੇ ਅੰਡਮਾਨ ਅਤੇ ਨਿਕੋਬਾਰ ਦਵੀਪਸਮੂਹ ਅਤੇ ਪੱਛਮ ਵਿੱਚ ਭਾਰਤ ਅਤੇ ਸ਼ਿਰੀਲੰਕਾ ਸਥਿਤ ਹਨ। ਗੰਗਾ, ਬਰਹਮਪੁਤਰ, ਕਾਵੇਰੀ, ਗੋਦਾਵਰੀ, ਸਵਰਣਰੇਖਾ ਆਦਿ ਨਦੀਆਂ ਇਸ ਵਿੱਚ ਆਪਣਾ ਪਾਣੀ ਵਿਸਰਜਿਤ ਕਰਦੀਆਂ ਹਨ। ਬੰਗਾਲ ਦੀ ਖਾੜੀ ਦਾ ਖੇਤਰਫਲ 2,172,000 ਕਿਮੀ² ਹੈ। ਖਾੜੀ ਦੀ ਔਸਤ ਗਹਿਰਾਈ 8500 ਫ਼ੀਟ (2600 ਮੀਟਰ) ਅਤੇ ਅਧਿਕਤਮ ਗਹਿਰਾਈ ਹੈ 15400 ਫੀਟ (4694 ਮੀਟਰ) ਹੈ।

ਮਹਾਂਸਾਗਰ

ਮਹਾਂਸਾਗਰ ਧਰਤੀ ਦੇ ਜਲਮੰਡਲ ਦਾ ਪ੍ਰਮੁੱਖ ਭਾਗ ਹੈ। ਇਹ ਖਾਰੇ ਪਾਣੀ ਦਾ ਵਿਸ਼ਾਲ ਖੇਤਰ ਹੈ। ਇਸ ਥੱਲੇ ਧਰਤੀ ਦਾ 71 % ਭਾਗ ਢਕਿਆ ਹੋਇਆ ਹੈ (ਲਗਭਗ 36.1 ਕਰੋੜ ਵਰਗ ਕਿਲੋਮੀਟਰ) ਜਿਸਦਾ ਅੱਧਾ ਭਾਗ 3000 ਮੀਟਰ ਡੂੰਘਾ ਹੈ।

ਪ੍ਰਮੁੱਖ ਮਹਾਂਸਾਗਰ ਹੇਠ ਲਿਖੇ ਹਨ:

ਪ੍ਰਸ਼ਾਂਤ ਮਹਾਂਸਾਗਰ

ਅੰਧ ਮਹਾਂਸਾਗਰ

ਆਰਕਟਿਕ ਮਹਾਂਸਾਗਰ

ਹਿੰਦ ਮਹਾਂਸਾਗਰ

ਦੱਖਣੀ ਮਹਾਂਸਾਗਰ

ਮੇਨ ਦੀ ਖਾੜੀ

ਮੇਨ ਦੀ ਖਾੜੀ ਉੱਤਰੀ ਅਮਰੀਕਾ ਦੇ ਪੂਰਬੀ ਤਟ ਉੱਤੇ ਅੰਧ ਮਹਾਂਸਾਗਰ ਵਿੱਚ ਇੱਕ ਵਿਸ਼ਾਲ ਖਾੜੀ ਹੈ। ਮੈਸਾਚੂਸਟਸ ਖਾੜੀ ਅਤੇ ਫ਼ੁੰਡੀ ਦੀ ਖਾੜੀ ਦੋਵੇਂ ਇਸੇ ਵਿੱਚ ਸ਼ਾਮਲ ਹਨ।

ਮੋਜ਼ੈਂਬੀਕ ਨਹਿਰ

ਮੋਜ਼ੈਂਬੀਕ ਨਹਿਰ ਮਾਦਾਗਾਸਕਰ ਅਤੇ ਮੋਜ਼ੈਂਬੀਕ ਵਿਚਲਾ ਹਿੰਦ ਮਹਾਂਸਾਗਰ ਦਾ ਇੱਕ ਭਾਗ ਹੈ। ਇਹ ਦੂਜੇ ਵਿਸ਼ਵ ਯੁੱਧ ਦੌਰਾਨ ਮਾਦਾਗਾਸਕਰ ਦੀ ਲੜਾਈ ਦਾ ਟੱਕਰ-ਬਿੰਦੂ ਸੀ। ਆਪਣੇ ਸਭ ਤੋਂ ਭੀੜੇ ਮੁਕਾਮ ਵਿੱਚ ਇਸ ਦੀ ਅੰਗੋਚੇ, ਮੋਜ਼ੈਂਬੀਕ ਅਤੇ ਤੰਬੋਹੋਰਾਨੋ, ਮਾਦਾਹਾਸਕਰ ਵਿਚਕਾਰ ਚੌੜਾਈ 460 ਕਿ.ਮੀ. ਹੈ।

ਲਿੰਕਨ ਸਮੁੰਦਰ

ਲਿੰਕਨ ਸਮੁੰਦਰ ਆਰਕਟਿਕ ਮਹਾਂਸਾਗਰ ਦਾ ਇੱਕ ਜਲ-ਪਿੰਡ ਹੈ ਜੋ ਪੱਛਮ ਵੱਲ ਕੋਲੰਬੀਆ ਅੰਤਰੀਪ, ਕੈਨੇਡਾ ਤੋਂ ਪੂਰਬ ਵੱਲ ਮਾਰਿਸ ਜੇਸਪ ਅੰਤਰੀਪ, ਗਰੀਨਲੈਂਡ ਤੱਕ ਫੈਲਿਆ ਹੋਇਆ ਹੈ।

ਵੈਂਡਲ ਸਮੁੰਦਰ

ਵੈਂਡਲ ਸਮੁੰਦਰ (ਜਿਹਨੂੰ ਮੈਕਿਨਲੀ ਸਮੁੰਦਰ ਵੀ ਕਿਹਾ ਜਾਂਦਾ ਹੈ) ਆਰਕਟਿਕ ਮਹਾਂਸਾਗਰ ਵਿਚਲਾ ਇੱਕ ਜਲ-ਪਿੰਡ ਹੈ ਜੋ ਗਰੀਨਲੈਂਡ ਦੇ ਉੱਤਰ-ਪੂਰਬ ਤੋਂ ਲੈ ਕੇ ਸਵਾਲਬਾਰਡ ਤੱਕ ਫੈਲਿਆ ਹੋਇਆ ਹੈ। ਇਹਦੇ ਪੱਛਮ ਵੱਲ ਲਿੰਕਨ ਸਮੁੰਦਰ ਹੈ ਅਤੇ ਇਹ ਦੱਖਣ ਵੱਲ ਫ਼ਰਾਮ ਪਣਜੋੜ ਰਾਹੀਂ ਗਰੀਨਲੈਂਡ ਸਮੁੰਦਰ ਨਾਲ਼ ਜੁੜਿਆ ਹੋਇਆ ਹੈ।

ਵੈਨੇਜ਼ੁਏਲਾ ਦੀ ਖਾੜੀ

ਵੈਨੇਜ਼ੁਏਲਾ ਦੀ ਖਾੜੀ ਕੈਰੇਬੀਆਈ ਸਾਗਰ ਦੀ ਇੱਕ ਖਾੜੀ ਹੈ ਜਿਸਦੀਆਂ ਹੱਦਾਂ ਵੈਨੇਜ਼ੁਏਲਾਈ ਰਾਜਾਂ ਸੂਲੀਆ ਅਤੇ ਫ਼ਾਲਕੋਨ ਅਤੇ ਕੋਲੰਬੀਆ ਦੇ ਗੁਆਹੀਰਾ ਵਿਭਾਗ ਨਾਲ਼ ਲੱਗਦੀਆਂ ਹਨ। ਇੱਕ 54 ਕਿਲੋਮੀਟਰ ਲੰਮਾ ਪਣਜੋੜ ਇਸਨੂੰ ਦੱਖਣ ਵੱਲ ਮਾਰਾਕਾਈਬੋ ਝੀਲ ਨਾਲ਼ ਮਿਲਾਉਂਦਾ ਹੈ।

ਸੋਮੋਵ ਸਮੁੰਦਰ

ਸੋਮੋਵ ਸਮੁੰਦਰ ਦੱਖਣੀ ਮਹਾਂਸਾਗਰ ਦਾ ਇੱਕ ਸਮੁੰਦਰ ਹੈ ਅਤੇ ਅੰਟਾਰਕਟਿਕਾ ਮਹਾਂਦੀਪ ਦੇ ਪੂਰਬੀ ਅੰਟਾਰਕਟਿਕਾ ਉੱਪ-ਮਹਾਂਦੀਪ ਦੇ ਸਭ ਤੋਂ ਪੂਰਬੀ ਪਾਸੇ ਪੈਂਦਾ ਹੈ। ਇਹਦੇ ਪੱਛਮੀ ਪਾਸੇ ਡਰਵਿਲ ਸਮੁੰਦਰ ਹੈ।

ਆਰਕਟਿਕ ਮਹਾਂਸਾਗਰ
ਅੰਧ ਮਹਾਂਸਾਗਰ
ਹਿੰਦ ਮਹਾਂਸਾਗਰ
ਪ੍ਰਸ਼ਾਂਤ ਮਹਾਂਸਾਗਰ
ਦੱਖਣੀ ਮਹਾਂਸਾਗਰ
ਘਿਰੇ ਹੋਏ ਸਮੁੰਦਰ

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.