ਇਬੇਰੀਆਈ ਟਾਪੂਨੁਮਾ

ਇਬੇਰੀਆਈ ਟਾਪੂਨੁਮਾ (ਅਸਤੂਰੀਆਈ, ਗਲੀਸੀਆਈ, ਲਿਓਨੀ, ਮਿਰਾਂਦੀ, ਪੁਰਤਗਾਲੀ ਅਤੇ ਸਪੇਨੀ: Península Ibérica, ਕਾਤਾਲਾਨ: Península Ibèrica, ਆਰਾਗੋਨੀ ਅਤੇ ਓਕਸੀਤਾਈ: Peninsula Iberica, ਫ਼ਰਾਂਸੀਸੀ: Péninsule Ibérique, ਬਾਸਕੇ: Iberiar Penintsula), ਆਮ ਤੌਰ ਉੱਤੇ ਇਬੇਰੀਆ, ਦੱਖਣ-ਪੱਛਮੀ ਯੂਰਪ ਦੇ ਠੀਕ ਸਿਰੇ ਉੱਤੇ ਸਥਿੱਤ ਇੱਕ ਟਾਪੂਨੁਮਾ ਹੈ ਜਿਸ ਵਿੱਚ ਅਜੋਕੇ ਖ਼ੁਦਮੁਖ਼ਤਿਆਰ ਦੇਸ਼ ਸਪੇਨ, ਪੁਰਤਗਾਲ, ਅੰਡੋਰਾ ਅਤੇ ਫ਼ਰਾਂਸ ਦਾ ਕੁਝ ਹਿੱਸਾ ਅਤੇ ਜਿਬਰਾਲਟਰ ਦਾ ਬਰਤਾਨਵੀ ਵਿਦੇਸ਼ੀ ਰਾਜਖੇਤਰ ਸ਼ਾਮਲ ਹਨ। ਇਹ ਤਿੰਨ ਪ੍ਰਮੁੱਖ ਦੱਖਣੀ ਯੂਰਪੀ ਟਾਪੂਨੁਮਿਆਂ—ਇਬੇਰੀਆਈ, ਇਤਾਲਵੀ ਅਤੇ ਬਾਲਕਨ—ਵਿੱਚੋਂ ਸਭ ਤੋਂ ਪੱਛਮੀ ਟਾਪੂਨੁਮਾ ਹੈ। ਇਹਦੀਆਂ ਹੱਦਾਂ ਦੱਖਣ-ਪੂਰਬ ਅਤੇ ਪੂਰਬ ਵੱਲ ਭੂ-ਮੱਧ ਸਾਗਰ ਅਤੇ ਉੱਤਰ, ਪੱਛਮ ਅਤੇ ਦੱਖਣ-ਪੱਛਮ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਪੀਰੇਨੇ ਪਹਾੜ ਇਹਦੇ ਉੱਤਰ-ਪੂਰਬੀ ਸਿਰੇ ਉੱਤੇ ਹਨ ਜੋ ਇਹਨੂੰ ਬਾਕੀ ਦੇ ਯੂਰਪ ਤੋਂ ਅੱਡ ਕਰਦੇ ਹਨ। ਦੱਖਣ ਵੱਲ ਇਹ ਅਫ਼ਰੀਕਾ ਦੇ ਉੱਤਰੀ ਤਟ ਵੱਲ ਚਲਾ ਜਾਂਦਾ ਹੈ। ਇਹ ਯੂਰਪ ਦਾ ਦੂਜਾ ਸਭ ਤੋਂ ਵੱਡਾ ਟਾਪੂਨੁਮਾ ਹੈ ਜਿਸਦਾ ਰਕਬਾ ਲਗਭਗ 582,000 ਵਰਗ ਕਿਲੋਮੀਟਰ ਹੈ।

A map of the Iberian Peninsula and its location in Europe.
ਇਬੇਰੀਆਈ ਟਾਪੂਨੁਮਾ ਦੀ ਉਪਗ੍ਰਿਹੀ ਤਸਵੀਰ।
Iberian map europe
ਭੂਗੋਲ
ਸਥਿਤੀਦੱਖਣੀ&ਪੱਛਮੀਯੂਰਪ
ਗੁਣਕ40°N 4°W / 40°N 4°W
ਖੇਤਰਫਲ5,81,471.1
ਸਭ ਤੋਂ ਵੱਧ ਉਚਾਈ3,478
ਸਭ ਤੋਂ ਉੱਚਾ ਬਿੰਦੂਮੂਲਾਸੇਨ
ਖ਼ੁਦਮੁਖ਼ਤਿਆਰ ਮੁਲਕ ਅਤੇ ਮੁਥਾਜ ਰਾਜਖੇਤਰ
ਸਭ ਤੋਂ ਵੱਡਾ ਸ਼ਹਿਰਅੰਡੋਰਾ ਲਾ ਵੈਲਾ
ਸਭ ਤੋਂ ਵੱਡਾ ਸ਼ਹਿਰਜਿਬਰਾਲਟਰ
ਸਭ ਤੋਂ ਵੱਡਾ ਸ਼ਹਿਰਲਿਸਬਨ
ਸਭ ਤੋਂ ਵੱਡਾ ਸ਼ਹਿਰਮਾਦਰਿਦ
ਸਭ ਤੋਂ ਵੱਡਾ ਸ਼ਹਿਰਫ਼ੋਂ-ਰੋਮਾ-ਓਦੇਯੋ-ਵੀਆ
ਅਬਾਦੀ ਅੰਕੜੇ
ਵਾਸੀ ਸੂਚਕਇਬੇਰੀਆਈ
ਅਬਾਦੀ50–55ਮਿਲੀਅਨ
ਅਲਕੋਨੇਤਰ ਪੁੱਲ

ਅਲਕੋਨੇਤਰ ਪੁੱਲ (ਸਪੇਨੀ ਭਾਸ਼ਾ: Puente de Alconétar) ਇੱਕ ਰੋਮਨ ਕਮਾਨੀ ਪੁੱਲ ਸੀ। ਇਹ ਐਕਸਟਰੀਮਾਦੁਰਾ ਸਪੇਨ ਵਿੱਚ ਸਥਿਤ ਹੈ। ਇਹ ਆਪਣੀ ਕਿਸਮ ਦਾ ਇੱਕ ਪੁਰਾਤਨ ਪੁੱਲ ਹੈ। ਇਸ ਦੀ ਯੋਜਨਾ ਜਾਂ ਡਿਜ਼ਾਇਨ ਕਾਰਨ, ਇਹ ਮੰਨਿਆ ਜਾਂਦਾ ਹੈ ਕਿ ਇਸ ਪੁੱਲ ਨੂੰ ਦੂਜੀ ਸਦੀ ਵਿੱਚ ਸਮਰਾਟ ਤਰਾਜਾਨ ਜਾਂ ਹੈਦਰੀਆਂ ਨੇ, ਡਮਾਸਕਸ ਦੇ ਅਪੋਲੋਡੋਰਸ, ਜੋ ਆਪਣੇ ਸਮੇਂ ਦਾ ਮਸ਼ਹੂਰ ਆਰਕੀਟੈਕਟ ਸੀ, ਤੋਂ ਬਣਵਾਇਆ।

ਲਗਭਗ 300 ਮੀਟਰ ਲੰਬਾ ਇਹ ਪੁੱਲ ਰੋਮਨ ਵਿਆ ਦੇ ਲਾ ਪਲਾਤਾ ਲਈ ਇਧਰ ਉੱਧਰ ਜਾਣ ਦਾ ਸਾਧਨ ਸੀ। ਇਹ ਪਛਮੀ ਹਿੱਸਪਾਨਸਿਆ ਵਿੱਚ ਉੱਤਰ ਤੇ ਦੱਖਣ ਦਾ ਸਭ ਤੋਂ ਮਹਤਵਪੂਰਨ ਸੰਯੋਗ ਕਰਦਾ ਸੀ। ਇਹ ਪੁੱਲ ਤਾਗੁਸ ਨਦੀ ਤੇ ਬਣਿਆ ਹੋਇਆ ਹੈ ਜਿਹੜੀ ਕਿ ਇਬੇਰੀਆਈ ਟਾਪੂਨੁਮਾ ਦੀ ਸਭ ਤੋਂ ਲੰਬੀ ਨਦੀ ਹੈ।

ਕਿਲਾ ਖ਼ੀਮੇਨਾ

ਕਿਲ੍ਹਾ ਜਿਮੇਨਾ ਜਿਮੇਨਾ ਦੇ ਲਾ ਫਰੋੰਤੇਰਾ, ਕਾਦਿਜ਼ ਸੂਬਾ, ਸਪੇਨ ਵਿੱਚ ਸਥਿਤ ਹੈ। ਇਸ ਕਿਲ੍ਹੇ ਨੂੰ ਅਸਲ ਵਿੱਚ ਗ੍ਰਾਨਿਦੀਆਨ ਮੂਰਾਂ ਨੇ ਬਣਵਾਇਆ ਸੀ। ਜਿਹਨਾ ਦਾ ਹਿਸਪੰਸਿਕਾ ਬੇਤਿਕਾ ਵਿੱਚ 8ਵੀਂ ਸਦੀ ਵਿੱਚ ਰਾਜ ਸੀ। ਇਸਨੂੰ 1931ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਇਆ।

ਨੌਸਾ ਸਿਞੋਰਾ ਦਾਸ ਆਰੀਆਸ ਗਿਰਜਾਘਰ

ਨੇਸਾ ਸੇਨੋਰਾ ਦਾਸ ਆਰਿਆਸ ਗਿਰਜਾਘਰ ਫਿਨਿਸਤੋਰਾ, ਆ ਕਰੂਨੀਆ, ਗਾਲੀਸੀਆ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ ਗਿਆਰਵੀਂ ਸਦੀ ਵਿੱਚ ਸਥਾਪਿਤ ਕੀਤਾ ਗਇਆ।

ਸਾਨ ਪੇਦਰੋ ਦੇ ਖ਼ਾਕਾ ਵੱਡਾ ਗਿਰਜਾਘਰ

ਜਾਕਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Catedral de San Pedro Apóstol) ਸਪੇਨ ਦੇ ਹੁਏਸਕਾ ਸੂਬੇ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਹ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਅਰਗੋਨ ਵਿੱਚ ਰੋਮਾਨਿਸਕਿਊ ਸ਼ੈਲੀ ਵਿੱਚ ਬਣਿਆ ਪਹਿਲਾ ਗਿਰਜਾਘਰ ਹੈ। ਇਹ ਇਬੇਰੀਆਈ ਟਾਪੂਨੁਮਾ ਦੀ ਸਭ ਤੋਂ ਪੁਰਾਣਾ ਗਿਰਜਾਘਰ ਹੈ।

ਇਸ ਦੀ ਵਰਤਮਾਨ ਸਥਿਤੀ ਇਸ ਤੋਂ ਬਾਅਦ ਵਿੱਚ ਹੋਲੀ ਹੋਲੀ ਇਸ ਵਿੱਚ ਸੁਧਾਰ ਕਰਨ ਤੋਂ ਬਾਅਦ ਬਣੀ। ਇਹ ਗਿਰਜਾਘਰ ਰਾਜਾ ਸਾਂਕੋ ਰਮੀਰੇਜ਼ ਦੀ ਇੱਛਾ ਨਾਲ ਬਣਾਇਆ ਗਇਆ।

ਸੇਗੋਵੀਆ

ਸੇਗੋਵੀਆ ਸਪੇਨ ਦੇ ਖੁਦਮੁਖਤਿਆਰ ਖੇਤਰ ਕਾਸਤੀਲੇ ਅਤੇ ਲੇਓਨ ਦਾ ਇੱਕ ਸ਼ਹਿਰ ਹੈ। ਇਹ ਸੇਗੋਵੀਆ ਪ੍ਰਾਂਤ ਦੀ ਰਾਜਧਾਨੀ ਹੈ।

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.