ਅਰਥਸ਼ਾਸਤਰ

ਇਕਨਾਮਿਕਸ ਜਾਂ ਅਰਥਸ਼ਾਸਤਰ ਇੱਕ ਸਮਾਜਿਕ ਵਿਗਿਆਨ ਹੈ, ਜੋ ਆਰਥਕ ਸਰਗਰਮੀਆਂ ਵਿੱਚ ਲੱਗੇ ਵਿਅਕਤੀਆਂ, ਪਰਿਵਾਰਾਂ, ਅਤੇ ਸੰਗਠਨਾਂ ਦੇ ਆਰਥਿਕ ਵਿਵਹਾਰ ਦਾ ਅਧਿਅਨ ਕਰਦਾ ਹੈ। ਇਸ ਦੇ ਤਹਿਤ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ, ਵੰਡ, ਵਟਾਂਦਰੇ ਅਤੇ ਖਪਤ ਦਾ ਅਧਿਐਨ ਕੀਤਾ ਜਾਂਦਾ ਹੈ।

ਪਰਿਭਾਸ਼ਾਵਾਂ

Countries by GDP (Nominal) in 2014
A map of world economies by size of GDP (nominal) in USD, World Bank, 2014.[1]

ਆਧੁਨਿਕ ਅਰਥਸ਼ਾਸਤਰ ਦੀਆਂ ਅਨੇਕ ਪਰਿਭਾਸ਼ਾਵਾਂ ਮਿਲਦੀਆਂ ਹਨ। ਅਰਥਾਂ ਦੇ ਕੁਝ ਅੰਤਰ ਆਪਸ ਵਿੱਚ ਇਸ ਵਿਸ਼ੇ ਬਾਰੇ ਵੱਖ-ਵੱਖ ਵਿਚਾਰ ਜਾਂ ਵਿਚਾਰਾਂ ਦੇ ਵਿਕਾਸ ਨੂੰ ਪ੍ਰਗਟ ਕਰ ਹਨ।[2] ਸਕਾਟਿਸ਼ ਫ਼ਿਲਾਸਫ਼ਰ ਐਡਮ ਸਮਿਥ (1776) ਉਦੋਂ ਸਿਆਸੀ ਆਰਥਿਕਤਾ ਕਹੇ ਜਾਂਦੇ ਇਸ ਵਿਸ਼ੇ ਨੂੰ "ਰਾਸ਼ਟਰਾਂ ਦੀ ਦੌਲਤ ਦੀ ਪ੍ਰਕਿਰਤੀ ਅਤੇ ਕਾਰਨਾਂ ਦੀ ਪੜਤਾਲ" ਵਜੋਂ ਪਰਿਭਾਸ਼ਿਤ ਕੀਤਾ, ਖ਼ਾਸ ਕਰ:

ਲੋਕਾਂ ਲਈ ਗੁਜਾਰੇਯੋਗ ਆਮਦਨ ਜਾਂ ਨਿਰਬਾਹ ... [ਅਤੇ] ਜਨਤਕ ਸੇਵਾ ਲਈ ਰਾਜ ਜਾਂ ਰਾਸ਼ਟਰਮੰਡਲ ਨੂੰ ਰੈਵੇਨਿਊ ਸਪਲਾਈ ਕਰਨ [ਦੇ ਦੋਹਰੇ ਮੰਤਵਾਂ ਲਈ] ਇੱਕ ਰਾਜਨੇਤਾ ਜਾਂ ਵਿਧਾਇਕ ਦੀ ਸਾਇੰਸ ਦੀ ਇੱਕ ਸ਼ਾਖਾ।[3]

ਹਵਾਲੇ

  1. "GDP (Official Exchange Rate)" (PDF). World Bank. Retrieved August 24, 2015.
  2. • Backhouse, Roger E., and Steven Medema (2008). "economics, definition of", The New Palgrave Dictionary of Economics, 2nd Edition, pp. 720–22. Abstract.
    • _____ (2009). "Retrospectives: On the Definition of Economics", Journal of Economic Perspectives, 23(1), pp. 221–33.
  3. Smith, Adam (1776). An Inquiry into the Nature and Causes of the Wealth of Nations, and Book IV, as quoted in Peter Groenwegen (1987) [2008]), "'political economy' and 'economics'", The New Palgrave: A Dictionary of Economics, v. 3, pp.904–07 (brief link).
1844 ਦੇ ਆਰਥਿਕ ਅਤੇ ਦਾਰਸ਼ਨਿਕ ਖਰੜੇ

1844 ਦੇ ਆਰਥਿਕ ਅਤੇ ਦਾਰਸ਼ਨਿਕ ਖਰੜੇ (ਪੈਰਿਸ ਵਾਲੇ ਖਰੜੇ ਵੀ ਕਹਿ ਲਿਆ ਜਾਂਦਾ ਹੈ) ਅਪਰੈਲ ਅਤੇ ਅਗਸਤ 1844 ਦੇ ਦਰਮਿਆਨ ਕਾਰਲ ਮਾਰਕਸ ਦੀਆਂ ਲਿਖੀਆਂ ਟਿੱਪਣੀਆਂ ਦੀ ਲੜੀ ਹੈ। ਮਾਰਕਸ ਦੇ ਜੀਵਨਕਾਲ ਦੌਰਾਨ ਉਹ ਇਹ ਛਪਵਾ ਨਹੀਂ ਸਨ ਸਕੇ। ਇਹ ਖਰੜੇ 1927 ਵਿੱਚ ਸੋਵੀਅਤ ਯੂਨੀਅਨ ਦੇ ਇੱਕ ਦਾਰਸ਼ਨਿਕ ਅਦਾਰੇ ਨੇ ਪਹਿਲੀ ਵਾਰ ਪ੍ਰਕਾਸ਼ਿਤ ਕੀਤੇ।

ਅਰਥਸ਼ਾਸਤਰੀ

ਅਰਥਸ਼ਾਸਤਰੀ ਅਰਥਸ਼ਾਸਤਰ ਦੇ ਸਮਾਜਿਕ ਵਿਗਿਆਨ ਅਨੁਸ਼ਾਸਨ ਵਿੱਚ ਕੰਮ ਕਰਨ ਵਾਲਾ ਚਿੰਤਕ ਹੁੰਦਾ ਹੈ। ਇਹ ਵਿਅਕਤੀ, ਅਰਥਸ਼ਾਸਤਰ ਦੇ ਸਿਧਾਂਤਾਂ ਅਤੇ ਸੰਕਲਪਾਂ ਦਾ ਅਧਿਐਨ, ਵਿਕਾਸ, ਅਤੇ ਉਹਨਾਂ ਨੂੰ ਲਾਗੂ ਕਰਨ ਦਾ ਅਤੇ ਆਰਥਿਕ ਨੀਤੀ ਬਾਰੇ ਲਿਖਣ ਦਾ ਕੰਮ ਕਰਨ ਵਾਲਾ ਹੋ ਸਕਦਾ ਹੈ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਅਰਥਸ਼ਾਸਤਰੀ ਉਹ ਹੁੰਦਾ ਹੈ ਜਿਸਨੇ ਅਰਥਸ਼ਾਸਤਰ ਵਿੱਚ ਪੀਐਚ.ਡੀ. ਕੀਤੀ ਹੋਵੇ, ਜੋ, ਆਰਥਿਕ ਵਿਗਿਆਨ ਦਾ ਅਧਿਆਪਕ ਹੋਵੇ, ਅਤੇ ਅਰਥਸ਼ਾਸਤਰ ਦੇ ਕਿਸੇ ਖੇਤਰ ਵਿੱਚ ਉਸਨੇ ਸਾਹਿਤ ਪ੍ਰਕਾਸ਼ਿਤ ਕੀਤਾ ਹੋਵੇ।

ਕਮਿਊਨਿਜ਼ਮ

ਕਮਿਊਨਿਜ਼ਮ, ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ ਦੁਆਰਾ ਪ੍ਰਤੀਪਾਦਿਤ ਅਤੇ ਕਮਿਊਨਿਸਟ ਮੈਨੀਫੈਸਟੋ ਵਿੱਚ ਵਰਣਿਤ ਸਮਾਜਵਾਦ ਦੀ ਆਖਰੀ ਮੰਜਲ ਹੈ। ਕਮਿਊਨਿਜ਼ਮ, ਸਾਮਾਜਕ - ਰਾਜਨੀਤਕ ਦਰਸ਼ਨ ਦੇ ਅਨੁਸਾਰ ਇੱਕ ਅਜਿਹੀ ਵਿਚਾਰਧਾਰਾ ਦੇ ਰੂਪ ਵਿੱਚ ਵਰਣਿਤ ਹੈ, ਜਿਸ ਵਿੱਚ ਸੰਰਚਨਾਤਮਕ ਪੱਧਰ ਉੱਤੇ ਇੱਕ ਸਮਤਾਮੂਲਕ ਵਰਗਹੀਣ ਸਮਾਜ ਦੀ ਸਥਾਪਨਾ ਕੀਤੀ ਜਾਵੇਗੀ। ਇਤਿਹਾਸਕ ਅਤੇ ਆਰਥਕ ਹੈਜਮਨੀ ਦੇ ਪ੍ਰਤੀਮਾਨ ਭੰਨ ਕੇ ਉਤਪਾਦਨ ਦੇ ਸਾਧਨਾਂ ਉੱਤੇ ਸਮੁੱਚੇ ਸਮਾਜ ਦੀ ਮਾਲਕੀ ਹੋਵੇਗੀ। ਅਧਿਕਾਰ ਅਤੇ ਕਰਤੱਵ ਵਿੱਚ ਸਵੈ ਇੱਛਾ ਨਾਲ ਸਮੁਦਾਇਕ ਤਾਲਮੇਲ ਸਥਾਪਤ ਹੋਵੇਗਾ। ਆਜ਼ਾਦੀ ਅਤੇ ਸਮਾਨਤਾ ਦੇ ਸਾਮਾਜਕ ਰਾਜਨੀਤਕ ਆਦਰਸ਼ ਇੱਕ ਦੂਜੇ ਦੇ ਪੂਰਕ ਸਿੱਧ ਹੋਣਗੇ। ਇਨਸਾਫ਼ ਤੋਂ ਕੋਈ ਵੰਚਿਤ ਨਹੀਂ ਹੋਵੇਗਾ ਅਤੇ ਮਨੁੱਖਤਾ ਸਿਰਫ ਇੱਕ ਜਾਤੀ ਹੋਵੇਗੀ। ਮਿਹਨਤ ਦੀ ਸੰਸਕ੍ਰਿਤੀ ਸਭ ਤੋਂ ਉੱਤਮ ਅਤੇ ਤਕਨੀਕ ਦਾ ਪੱਧਰ ਸਰਬਉਚ ਹੋਵੇਗਾ। ਕਮਿਊਨਿਜ਼ਮ ਰਾਜਰਹਿਤ ਸਮਾਜ ਦਾ ਹਾਮੀ ਸਿਧਾਂਤ ਹੈ। ਉਹ ਸਮਾਜਿਕ ਵਿਵਸਥਾ ਜਿੱਥੇ ਰਾਜ ਦੀ ਲੋੜ ਖ਼ਤਮ ਹੋ ਜਾਂਦੀ ਹੈ। ਮੂਲ ਤੌਰ ਤੇ ਇਹ ਵਿਚਾਰ ਸਮਾਜਵਾਦ ਦੀ ਉੱਨਤ ਸਥਿੱਤੀ ਦਾ ਲਖਾਇਕ ਹੈ। ਜਿੱਥੇ ਸਮਾਜਵਾਦ ਵਿੱਚ ਹਰੇਕ ਤੋਂ ਉਸਦੀ ਸਮਰਥਾ ਅਨੁਸਾਰ, ਹਰੇਕ ਨੂੰ ਕੰਮ ਅਨੁਸਾਰ (From each according to her/his ability, to each according to her/his work) ਦੇ ਨਿਯਮ ਨਾਲ ਸੰਚਾਲਿਤ ਕੀਤਾ ਜਾਂਦਾ ਹੈ, ਉਥੇ ਹੀ ਕਮਿਊਨਿਜ਼ਮ ਵਿੱਚ ਹਰੇਕ ਤੋਂ ਸਮਰਥਾ ਅਨੁਸਾਰ, ਹਰੇਕ ਨੂੰ ਲੋੜ ਮੁਤਾਬਿਕ (From each according to her/his ability, to each according to her/his need) ਸਿਧਾਂਤ ਲਾਗੂ ਕੀਤਾ ਜਾਂਦਾ ਹੈ। ਕਮਿਊਨਿਜ਼ਮ ਨਿਜੀ ਜਾਇਦਾਦ ਦਾ ਮੁਕੰਮਲ ਨਿਖੇਧ ਕਰਦਾ ਹੈ।

ਕੇਨਜ਼ੀ ਅਰਥਸ਼ਾਸਤਰ

ਕੇਨਜ਼ੀਅਨ ਇਕਨਾਮਿਕਸ (/ˈkeɪnziən/ KAYN-zee-ən; ਕੇਨਜ਼ੀ ਅਰਥਸ਼ਾਸਤਰ) ਇੱਕ ਨਜ਼ਰੀਆ ਅਤੇ ਸਿਧਾਂਤ ਹਨ ਕਿ ਅਲਪ ਕਾਲ ਵਿੱਚ, ਖਾਸ ਕਰ ਕੇ ਮੰਦੀ ਦੇ ਦੌਰਾਨ ਆਰਥਿਕ ਉਤਪਾਦਨ ਕੁੱਲ ਮੰਗ (ਅਰਥ ਵਿਵਸਥਾ 'ਚ ਕੁੱਲ ਖਰਚ) ਦੁਆਰਾ ਬਹੁਤ ਪ੍ਰਭਾਵਿਤ ਹੁੰਦਾ ਹੈ। ਇਸ ਨਜ਼ਰੀਏ ਅਨੁਸਾਰ ਕੁੱਲ ਮੰਗ ਦਾ ਅਰਥ ਵਿਵਸਥਾ ਦੀ ਉਤਪਾਦਕ ਸਮਰੱਥਾ ਦੇ ਬਰਾਬਰ ਹੋਣਾ ਜ਼ਰੂਰੀ ਨਹੀਂ; ਇਸ ਦੀ ਬਜਾਏ, ਇਹ ਬਹੁਤ ਸਾਰੇ ਕਾਰਕਾਂ ਤੋਂ ਪ੍ਰਭਾਵਿਤ ਹੁੰਦੀ ਹੈ ਅਤੇ ਕਈ ਵਾਰ ਉਤਪਾਦਨ, ਰੁਜ਼ਗਾਰ, ਅਤੇ ਮਹਿੰਗਾਈ ਨੂੰ ਪ੍ਰਭਾਵਿਤ ਕਰਦਿਆਂ ਅਣਕਿਆਸਿਆ ਵਿਵਹਾਰ ਕਰਦੀ ਹੈ।

ਕੈਲੀਫ਼ੋਰਨੀਆ

ਕੈਲੀਫ਼ੋਰਨੀਆ ਅਮਰੀਕਾ ਦਾ ਇੱਕ ਰਾਜ ਹੈ। ਅਮਰੀਕਾ ਦੇ 50 ਵੱਡੇ ਸ਼ਹਿਰਾਂ ਵਿੱਚੋਂ 8 ਕੈਲੀਫ਼ੋਰਨੀਆ ਵਿੱਚ ਹਨ ਅਤੇ ਲਗਭਗ 163,696 ਵਰਗ ਮੀਲ (423,970 ਕਿਲੋਮੀਟਰ) ਦੇ ਕੁੱਲ ਖੇਤਰਫਲ ਵਿੱਚ 39.6 ਮਿਲੀਅਨ ਵਸਨੀਕਾਂ ਦੇ ਨਾਲ, ਕੈਲੀਫੋਰਨੀਆ ਸਭ ਤੋਂ ਵੱਧ ਅਬਾਦੀ ਵਾਲਾ ਸੰਯੁਕਤ ਰਾਜ ਰਾਜ ਹੈ ਅਤੇ ਖੇਤਰ ਦੇ ਅਨੁਸਾਰ ਤੀਜਾ ਸਭ ਤੋਂ ਵੱਡਾ ਹੈ। ਕੈਲੀਫ਼ੋਰਨੀਆ ਪਹਿਲਾਂ ਮੈਕਸੀਕੋ ਦੇ ਵਿੱਚ ਹੁੰਦਾ ਸੀ ਪਰ ਮਕਸੀਕਨ-ਅਮਰੀਕਨ ਲੜਾਈ ਦੇ ਬਾਅਦ ਮੈਕਸੀਕੋ ਨੂੰ ਕੈਲੀਫ਼ੋਰਨੀਆ ਅਮਰੀਕਾ ਨੂੰ ਦੇਣਾ ਪਿਆ। ਕੈਲੀਫ਼ੋਰਨੀਆ 9 ਸਤੰਬਰ 1850 ਨੂੰ ਅਮਰੀਕਾ ਦਾ 31ਵਾਂ ਰਾਜ ਬਣਾਇਆ ਗਿਆ। ਰਾਜ ਦੀ ਰਾਜਧਾਨੀ ਸੈਕਰਾਮੈਂਟੋ ਹੈ। ਗ੍ਰੇਟਰ ਲਾਸ ਏਂਜਲਸ ਏਰੀਆ ਅਤੇ ਸੈਨ ਫ੍ਰੈਨਸਿਸਕੋ ਬੇ ਏਰੀਆ ਕ੍ਰਮਵਾਰ 18.7 ਮਿਲੀਅਨ ਅਤੇ 9.7 ਮਿਲੀਅਨ ਵਸਨੀਕਾਂ ਨਾਲ ਦੂਸਰਾ ਅਤੇ ਪੰਜਵਾਂ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰੀ ਖੇਤਰ ਹੈ। ਕੈਲੀਫੋਰਨੀਆ ਦਾ ਲਾਸ ਐਂਜਲਸ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਅਤੇ ਨਿਊ ਯਾਰਕ ਸਿਟੀ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਕੈਲੀਫੋਰਨੀਆ ਵਿੱਚ ਦੇਸ਼ ਦੀ ਸਭ ਤੋਂ ਵੱਧ ਅਬਾਦੀ ਵਾਲੀ ਕਾਉਂਟੀ, ਲਾਸ ਏਂਜਲਸ ਕਾਉਂਟੀ ਅਤੇ ਖੇਤਰ ਦੇ ਅਨੁਸਾਰ ਇਸਦਾ ਸਭ ਤੋਂ ਵੱਡਾ ਕਾਉਂਟੀ, ਸੈਨ ਬਰਨਾਰਡੀਨੋ ਕਾਉਂਟੀ ਹੈ। ਸੈਨ ਫਰਾਂਸਿਸਕੋ ਦਾ ਸਿਟੀ ਅਤੇ ਕਾਉਂਟੀ ਦੋਵੇਂ ਦੇਸ਼ ਦਾ ਦੂਜਾ ਸਭ ਤੋਂ ਸੰਘਣੀ ਆਬਾਦੀ ਵਾਲੇ ਵੱਡੇ ਸ਼ਹਿਰ ਨਿਊ ਯਾਰਕ ਸਿਟੀ ਤੋਂ ਬਾਅਦ ਅਤੇ ਪੰਜਵੀਂ-ਸੰਘਣੀ ਆਬਾਦੀ ਵਾਲੀ ਕਾਉਂਟੀ ਹੈ।

ਕੈਲੀਫੋਰਨੀਆ ਦੀ ਆਰਥਿਕਤਾ, ਜਿਸਦਾ ਕੁੱਲ ਰਾਜ ਉਤਪਾਦ $ 3.0 ਟ੍ਰਿਲੀਅਨ ਹੈ, ਕਿਸੇ ਵੀ ਹੋਰ ਸੰਯੁਕਤ ਰਾਜ ਦੇ ਰਾਜ ਨਾਲੋਂ ਵੱਡਾ ਹੈ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਉਪ-ਰਾਸ਼ਟਰੀ ਆਰਥਿਕਤਾ ਹੈ। ਜੇ ਕੈਲੀਫੋਰਨੀਆ ਦੇਸ਼ ਹੁੰਦਾ ਤਾਂ ਇਹ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ (ਯੂਨਾਈਟਡ ਕਿੰਗਡਮ, ਫਰਾਂਸ, ਜਾਂ ਭਾਰਤ ਨਾਲੋਂ ਵੱਡੀ) ਅਤੇ 2017 ਤੱਕ 36 ਵਾਂ ਸਭ ਤੋਂ ਵੱਧ ਆਬਾਦੀ ਵਾਲਾ ਹੁੰਦਾ। ਗ੍ਰੇਟਰ ਲਾਸ ਏਂਜਲਸ ਏਰੀਆ ਅਤੇ ਸੈਨ ਫ੍ਰਾਂਸਿਸਕੋ ਬੇ ਏਰੀਆ ਨਿਊ ਯਾਰਕ ਦੇ ਮਹਾਨਗਰ ਖੇਤਰ ਤੋਂ ਬਾਅਦ ਦੇਸ਼ ਦੀ ਦੂਜੀ ਅਤੇ ਤੀਜੀ ਸਭ ਤੋਂ ਵੱਡੀ ਸ਼ਹਿਰੀ ਆਰਥਿਕਤਾ (ਕ੍ਰਮਵਾਰ $1.253 ਟ੍ਰਿਲੀਅਨ ਅਤੇ $907 ਬਿਲੀਅਨ) ਹਨ। ਸੈਨ ਫ੍ਰਾਂਸਿਸਕੋ ਬੇ ਏਰੀਆ ਪੀਐਸਏ ਕੋਲ 2017 ਵਿੱਚ ਦੇਸ਼ ਦੇ ਸਭ ਤੋਂ ਵੱਡੇ ਕੁੱਲ ਘਰੇਲੂ ਉਤਪਾਦ ਪ੍ਰਤੀ ਵਿਅਕਤੀ ($ 94,000) ਵੱਡੇ ਪ੍ਰਾਇਮਰੀ ਅੰਕੜਾ ਖੇਤਰ ਵਿੱਚ ਸਨ ਅਤੇ ਮਾਰਕੀਟ ਪੂੰਜੀਕਰਣ ਦੁਆਰਾ ਦੁਨੀਆ ਦੀਆਂ ਦਸ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਤਿੰਨ ਅਤੇ ਦੁਨੀਆ ਦੇ ਦਸ ਸਭ ਤੋਂ ਅਮੀਰ ਲੋਕਾਂ ਵਿੱਚੋਂ ਚਾਰ ਦਾ ਘਰ ਹੈ।ਕੈਲੀਫੋਰਨੀਆ ਸਭਿਆਚਾਰ ਪਾਪੂਲਰ ਸਭਿਆਚਾਰ, ਸੰਚਾਰ, ਜਾਣਕਾਰੀ, ਨਵੀਨਤਾ, ਵਾਤਾਵਰਣਵਾਦ, ਅਰਥਸ਼ਾਸਤਰ, ਸਿਆਸਤ ਅਤੇ ਮਨੋਰੰਜਨ ਵਿਚ ਇਕ ਗਲੋਬਲ ਟ੍ਰੈਂਡਸੇਟਰ ਮੰਨਿਆ ਜਾਂਦਾ ਹੈ। ਰਾਜ ਦੀ ਵਿਭਿੰਨਤਾ ਅਤੇ ਪਰਵਾਸ ਦੇ ਨਤੀਜੇ ਵਜੋਂ, ਕੈਲੀਫੋਰਨੀਆ ਦੇਸ਼ ਭਰ ਅਤੇ ਵਿਸ਼ਵ ਭਰ ਦੇ ਹੋਰ ਖੇਤਰਾਂ ਤੋਂ ਭੋਜਨ, ਭਾਸ਼ਾਵਾਂ ਅਤੇ ਪਰੰਪਰਾਵਾਂ ਨੂੰ ਏਕੀਕ੍ਰਿਤ ਕਰਦਾ ਹੈ। ਇਹ ਅਮਰੀਕੀ ਫਿਲਮ ਉਦਯੋਗ, ਹਿੱਪੀ ਕਾਊਂਟਰਕਲਚਰ, ਫਾਸਟ ਫੂਡ, ਬੀਚ ਅਤੇ ਕਾਰ ਸਭਿਆਚਾਰ, ਇੰਟਰਨੈਟ ਅਤੇ ਨਿੱਜੀ ਕੰਪਿਊਟਰ, ਅਤੇ ਹੋਰਾਂ ਦਾ ਮੂਲ ਮੰਨਿਆ ਜਾਂਦਾ ਹੈ।

ਗਰੁੰਡਰਿਸ਼ੇ

Grundrisse der Kritik der Politischen Ökonomie (ਜਰਮਨ) ਅਰਥਾਤ: ਰਾਜਨੀਤਕ ਆਰਥਿਕਤਾ ਦੀ ਆਲੋਚਨਾ ਦੀਆਂ ਰੂਪ-ਰੇਖਾਵਾਂ) ਕਾਰਲ ਮਾਰਕਸ ਦੀ ਲਿਖੀ ਲੰਮੀ ਚੌੜੀ, ਅਧੂਰੀ ਹਥ-ਲਿਖਤ ਹੈ। ਇਹ ਉਸਨੇ 1858 ਵਿੱਚ ਪਾਸੇ ਰੱਖ ਦਿੱਤੀ ਸੀ, ਅਤੇ 1939 ਤੱਕ ਅਣਛਪੀ ਰਹੀ। ਗਰੁੰਡਰਿਸ਼ੇ ਦੇ ਵਿਸ਼ਾ ਵਸਤੂ ਦਾ ਘੇਰਾ ਬਹੁਤ ਵਿਸ਼ਾਲ ਹੈ ਅਤੇ ਮਾਰਕਸ ਦੇ ਅਰਥਸ਼ਾਸਤਰ ਦੇ ਸਾਰੇ ਛੇ ਭਾਗ (ਜਿਨ੍ਹਾਂ ਵਿਚੋਂ ਸਿਰਫ ਇੱਕ ਹੀ, ਦਾਸ ਕੈਪੀਟਲ ਦੀ ਪਹਿਲੀ ਜਿਲਦ, ਅੰਤਮ ਰੂਪ ਨੂੰ ਪਹੁੰਚ ਸਕੀ) ਆਪਣੇ ਕਲਾਵੇ ਵਿੱਚ ਲੈਂਦਾ ਹੈ। ਇਸ ਨੂੰ ਅਕਸਰ, ਦਾਸ ਕੈਪੀਟਲ ਦਾ ਡਰਾਫਟ ਰੂਪ ਕਹਿ ਦਿੱਤਾ ਜਾਂਦਾ ਹੈ, ਭਾਵੇਂ, ਦੋਨਾਂ ਪਾਠਾਂ ਵਿਚਕਾਰ ਸਹੀ ਰਿਸ਼ਤੇ ਬਾਰੇ, ਖਾਸਕਰ ਕਾਰਜਪ੍ਰਣਾਲੀ ਦੇ ਮੁੱਦੇ ਤੇ ਤਕੜੀ ਅਸਹਿਮਤੀ ਹੈ।

ਜਮਾਤੀ ਚੇਤਨਾ

ਜਮਾਤੀ ਚੇਤਨਾ ਸਮਾਜਿਕ ਵਿਗਿਆਨ ਅਤੇ ਸਿਆਸੀ ਥਿਊਰੀ, ਖਾਸ ਤੌਰ ਉੱਤੇ ਮਾਰਕਸਵਾਦ ਵਿੱਚ ਵਰਤਿਆ ਇੱਕ ਸ਼ਬਦ ਹੈ। ਜੋ ਇੱਕ ਵਿਅਕਤੀ ਦੇ ਆਪਣੀ ਸਮਾਜਿਕ ਜਮਾਤ ਜਾਂ ਸਮਾਜ ਵਿੱਚ ਆਪਣੇ ਆਰਥਿਕ ਦਰਜੇ, ਆਪਣੀ ਜਮਾਤ ਦੀ ਬਣਤਰ, ਅਤੇ ਆਪਣੇ ਜਮਾਤੀ ਹਿੱਤਾਂ ਦੇ ਸੰਬੰਧ ਵਿੱਚ ਵਿਸ਼ਵਾਸਾਂ ਦੀ ਗੱਲ ਕਰਦਾ ਹੈ।

ਜਵਾਨ ਮਾਰਕਸ

ਕੁਝ ਸਿਧਾਂਤਕਾਰ ਕਾਰਲ ਮਾਰਕਸ ਦੇ ਚਿੰਤਨ ਨੂੰ "ਜਵਾਨ" ਅਤੇ "ਪ੍ਰੋਢ" ਦੋ ਪੜਾਵਾਂ ਵਿੱਚ ਵੰਡਿਆ ਸਮਝਦੇ ਹਨ। ਇਸ ਗੱਲ ਬਾਰੇ ਅਸਹਿਮਤੀ ਹੈ ਕਿ ਮਾਰਕਸ ਦੀ ਸੋਚ ਕਦੋਂ ਪ੍ਰੋਢ ਦੌਰ ਵਿੱਚ ਦਾਖਲ ਹੋਣ ਲੱਗੀ, ਅਤੇ "ਜਵਾਨ ਮਾਰਕਸ" ਦੀ ਧਾਰਨਾ ਦਾ ਸੰਬੰਧ ਮਾਰਕਸ ਦੇ ਵਿਚਾਰਧਾਰਾਈ ਵਿਕਾਸ ਅਤੇ ਇਸ ਦੀ ਸੰਭਾਵੀ ਇੱਕਤਾ ਦੀ ਸਮੱਸਿਆ ਦਾ ਜਾਇਜ਼ਾ ਲੈਣ ਨਾਲ ਹੈ।

ਸਮੱਸਿਆ ਇਸ ਪ੍ਰਕਾਰ, ਫਿਲਾਸਫੀ ਤੋਂ ਅਰਥਸ਼ਾਸਤਰ ਤੱਕ ਮਾਰਕਸ ਦੀ ਤਬਦੀਲੀ ਤੇ ਫ਼ੋਕਸ ਹੁੰਦੀ ਹੈ, ਜਿਸ ਨੂੰ ਆਰਥੋਡਕਸ ਮਾਰਕਸਵਾਦ ਵਿਗਿਆਨਕ ਸਮਾਜਵਾਦ ਵੱਲ ਪ੍ਰਗਤੀਸ਼ੀਲ ਤਬਦੀਲੀ ਦੇ ਤੌਰ 'ਤੇ ਲੈਂਦਾ ਹੈ। ਮਾਰਕਸਵਾਦੀ ਸਿਧਾਂਤਕਾਰਾਂ ਦੀ ਇਸ ਪੜ੍ਹਤ ਨੂੰ ਕੁਝ ਨਵ ਖੱਬੇ ਮੈਂਬਰਾਂ ਅਤੇ ਹੋਰ ਮਨੁੱਖਤਾਵਾਦੀਆਨ ਨੇ ਚੁਣੌਤੀ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਮਾਰਕਸ ਦੀਆਂ ਲਿਖਤਾਂ ਵਿੱਚ ਮਨੁੱਖਤਾਵਾਦੀ ਪਾਸਾ ਮੁਢ ਤੋਂ ਮੌਜੂਦ ਹੈ, ਕਿ ਕਿਵੇਂ ਮਾਰਕਸ ਦੀਆਂ ਮੁਢਲੀਆਂ ਲਿਖਤਾਂ ਵਿੱਚ ਬੇਗਾਨਗੀ ਤੋਂ ਆਜ਼ਾਦੀ ਅਤੇ ਉਜ਼ਰਤੀ-ਗੁਲਾਮੀ ਤੋਂ ਮੁਕਤੀ ਤੇ ਧਿਆਨ ਕੇਂਦਰਿਤ ਹੈ। ਉਹਨਾਂ ਦਾ ਦਾਹਵਾ ਸੀ ਕਿ ਜਵਾਨ ਮਾਰਕਸ ਦੇ ਇਸ ਪੱਖ ਨੂੰ ਅਣਗੌਲੇ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਬਾਅਦ ਦੇ ਕੰਮ ਨੂੰ ਸਮਝਣ ਲਈ ਇਨ੍ਹਾਂ ਪੱਖਾਂ ਦਾ ਕੇਂਦਰੀ ਮਹੱਤਵ ਸੀ। ਇਸ ਤਥ ਨੂੰ ਉਹਨਾਂ ਨੇ ਅਸਲੀ ਮਾਰਕਸ ਨੂੰ ਸਮਝਣ ਲਈ ਇਲਹਾਮ ਵਾਂਗ ਪੇਸ਼ ਕੀਤਾ ਗਿਆ।ਜਵਾਨ ਮਾਰਕਸ ਦੀ ਤੁਲਨਾ ਵਿੱਚ ਪ੍ਰੋਢ ਮਾਰਕਸ ਵਿੱਚ ਖਸ਼ਕਰ ਬੇਗ਼ਾਨਗੀ ਦੀ ਧਾਰਨਾ ਦਾ ਇਸਤੇਮਾਲ ਬਹੁਤ ਘੱਟ ਮਿਲਦਾ ਹੈ, ਹਾਲਾਂਕਿ ਇਹ 1857 ਦੀ ਗਰੁੰਡਰਿਸ਼ੇ ਅਤੇ ਸਰਮਾਇਆ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਮਾਰਕਸਵਾਦ-ਲੈਨਿਨਵਾਦ

ਮਾਰਕਸਵਾਦ-ਲੈਨਿਨਵਾਦ, ਮਾਰਕਸਵਾਦ ਅਤੇ ਲੈਨਿਨਵਾਦ ਦੇ ਵਿਚਾਰ ਤੇ ਸਥਾਪਤ ਕੀਤਾ ਇੱਕ ਸਿਆਸੀ ਫ਼ਲਸਫ਼ਾ ਜਾਂ ਵਿਚਾਰਧਾਰਾ ਹੈ, ਜੋ ਸੋਸ਼ਲਿਸਟ ਰਾਜ ਸਥਾਪਤ ਕਰਨ ਅਤੇ ਉਹਨਾਂ ਨੂੰ ਹੋਰ ਵਿਕਸਿਤ ਕਰਨ ਲਈ ਕੋਸ਼ਿਸ਼ ਕਰਦੀ ਹੈ। ਆਮ ਤੌਰ 'ਤੇ ਇਹ ਇੱਕ ਮੋਹਰੀ ਪਾਰਟੀ ਨੂੰ, ਇੱਕ-ਪਾਰਟੀ ਰਾਜ, ਅਰਥ ਵਿਵਸਥਾ ਤੇ ਰਾਜਕੀ ਦਬਦਬਾ, ਅੰਤਰਰਾਸ਼ਟਰੀਵਾਦ, ਬੁਰਜ਼ਵਾ ਲੋਕਤੰਤਰ ਦੇ ਵਿਰੋਧ ਦੇ ਵਿਚਾਰ ਦਾ ਸਮਰਥਨ ਕਰਦੀ ਹੈ। ਇਹ ਚੀਨ, ਕਿਊਬਾ, ਲਾਓਸ, ਅਤੇ ਵੀਅਤਨਾਮ ਦੇ ਸੱਤਾਧਾਰੀ ਧਿਰ ਦੀ ਸਰਕਾਰੀ ਵਿਚਾਰਧਾਰਾ ਹੈ, ਅਤੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (CPSU) ਅਤੇ ਹੋਰ ਸੱਤਾਧਾਰੀ ਪੂਰਬੀ ਬਲਾਕ ਕਮਿਊਨਿਸਟ ਸਰਕਾਰਾਂ ਦੀ ਅਧਿਕਾਰਿਤ ਵਿਚਾਰਧਾਰਾ ਸੀ।

ਮਾਰਕਸਵਾਦੀ ਫ਼ਲਸਫ਼ਾ

ਮਾਰਕਸਵਾਦੀ ਫ਼ਲਸਫ਼ਾ ਕਾਰਲ ਮਾਰਕਸ, ਫ੍ਰੇਡਰਿਕ ਏਂਗਲਜ਼ ਅਤੇ ਲੈਨਿਨ ਦੇ ਦਾਰਸ਼ਨਿਕ ਵਿਚਾਰਾਂ ਦੇ ਆਧਾਰ ਤੇ ਉਸਾਰਿਆ ਗਿਆ ਦਾਰਸ਼ਨਿਕ ਸਕੂਲ ਹੈ।

ਇਸ ਦੇ ਤਿੰਨ ਭਾਗ ਹਨ।

ਦਵੰਦਾਤਮਕ ਪਦਾਰਥਵਾਦ

ਇਤਿਹਾਸਕ ਪਦਾਰਥਵਾਦ

ਦਰਸ਼ਨ ਦਾ ਇਤਿਹਾਸ

ਮਾਰਕਸੀ ਅਰਥਸ਼ਾਸਤਰ

ਮਾਰਕਸੀ ਅਰਥਸ਼ਾਸਤਰ ਜਾਂ ਅਰਥਸ਼ਾਸਤਰ ਦਾ ਮਾਰਕਸੀ ਸਕੂਲ ਆਰਥਿਕ ਚਿੰਤਨ ਦੇ ਉਸ ਸਕੂਲ ਨੂੰ ਕਹਿੰਦੇ ਹਨ ਜਿਸ ਦੀਆਂ ਬੁਨਿਆਦਾਂ ਕਲਾਸੀਕਲ ਸਿਆਸੀ ਆਰਥਿਕਤਾ ਦੀ ਆਲੋਚਨਾ ਰਾਹੀਂ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ ਨੇ ਰੱਖੀਆਂ। ਮਾਰਕਸੀ ਅਰਥਸ਼ਾਸਤਰ ਅੰਦਰ ਵੱਖ-ਵੱਖ ਸਿਧਾਂਤ ਹਨ ਅਤੇ ਇਸ ਵਿੱਚ ਵਿਚਾਰ ਦੇ ਕਈ ਸਕੂਲ ਸ਼ਾਮਿਲ ਹਨ, ਜੋ ਬਹੁਤ ਮਾਮਲਿਆਂ ਵਿੱਚ ਇੱਕ ਦੂਜੇ ਦਾ ਵਿਰੋਧ ਕਰ ਰਹੇ ਹੁੰਦੇ ਹਨ, ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਤਾਂ ਵੱਖਰੀਆਂ ਆਰਥਿਕ ਵਿਧੀਆਂ ਦੀ ਹਿੱਤ ਪੂਰਤੀ ਕਰਨ ਲਈ ਮਾਰਕਸੀ ਵਿਸ਼ਲੇਸ਼ਣ ਨੂੰ ਮਾਤਰ ਵਰਤਿਆ ਗਿਆ ਹੁੰਦਾ ਹੈ।ਮਾਰਕਸੀ ਅਰਥਸ਼ਾਸਤਰ ਦੇ ਸਰੋਕਾਰਾਂ ਵਿੱਚ ਪੂੰਜੀਵਾਦ ਵਿੱਚ ਸੰਕਟ ਦਾ ਵਿਸ਼ਲੇਸ਼ਣ, ਵੱਖ ਵੱਖ ਆਰਥਿਕ ਪ੍ਰਣਾਲੀਆਂ ਵਿੱਚ ਵਾਧੂ ਉਤਪਾਦ ਅਤੇ ਵਾਧੂ ਮੁੱਲ ਦੀ ਭੂਮਿਕਾ ਅਤੇ ਵੰਡ, ਆਰਥਿਕ ਮੁੱਲ ਦਾ ਮੁੱਢ ਅਤੇ ਪ੍ਰਕਿਰਤੀ, ਆਰਥਿਕ ਅਤੇ ਸਿਆਸੀ ਪ੍ਰਕਿਰਿਆਵਾਂ ਤੇ ਜਮਾਤ ਅਤੇ ਜਮਾਤੀ ਸੰਘਰਸ਼ ਦਾ ਅਸਰ, ਅਤੇ ਆਰਥਿਕ ਵਿਕਾਸ ਦੀ ਪ੍ਰਕਿਰਿਆ ਸ਼ਾਮਿਲ ਹਨ।

ਮੈਕਰੋ ਅਰਥਸ਼ਾਸਤਰ

ਮੈਕਰੋ ਅਰਥਸ਼ਾਸਤਰ (Macroeconomics, ਯੂਨਾਨੀ ਅਗੇਤਰ makro- ਯਾਨੀ "ਵੱਡਾ" ਅਤੇ economics ਯਾਨੀ ਅਰਥਸ਼ਾਸਤਰ) ਕਾਰਗੁਜ਼ਾਰੀ, ਬਣਤਰ, ਵਿਹਾਰ, ਅਤੇ ਕਿਸੇ ਆਰਥਿਕਤਾ ਵਿੱਚ ਨਿਰਣਾ-ਨਿਰਮਾਣ ਨੂੰ ਸਮੁੱਚੇ ਤੌਰ ਤੇ ਨਾ ਕਿ ਵੱਖ ਵੱਖ ਬਾਜ਼ਾਰਾਂ ਨੂੰ ਲੈਣ ਵਾਲੀ ਅਰਥਸ਼ਾਸਤਰ ਦੀ ਸ਼ਾਖਾ ਹੈ। ਇਹ ਇੱਕ ਇਕਾਈ ਵਜੋਂ ਪੂਰੇ ਰਾਸ਼ਟਰ ਦੀ ਪ੍ਰਕਿਰਤੀ ਦਾ ਅਧਿਅਨ ਕਰਦਾ ਹੈ। ਸਭ ਤੋਂ ਮਹੱਤਵਪੂਰਣ ਮੈਕਰੋ ਅਰਥਸ਼ਾਸਤਰ ਰਾਸ਼ਟਰੀ ਆਮਦਨ, ਰਾਸ਼ਟਰੀ ਨਿਵੇਸ਼ਮੁਦਰਾ ਦੀ ਖਰੀਦ ਸ਼ਕਤੀ ਵਿੱਚ ਬਦਲ, ਮੁਦਰਾਸਫੀਤੀ ਅਤੇ ਬੱਚਤ, ਅਰਥਚਾਰੇ ਵਿੱਚ ਰੋਜਗਾਰ ਦਾ ਪੱਧਰ, ਸਰਕਾਰ ਦੀ ਬਜਟ ਨੀਤੀ ਅਤੇ ਦੇਸ਼ ਦੇ ਭੁਗਤਾਨ ਸੰਤੁਲਨ ਅਤੇ ਵਿਦੇਸ਼ੀ ਮੁਦਰਾ ਆਦਿ ਵਿਆਪਕ ਵਰਤਾਰਾ-ਸੂਚਕਾਂ ਦਾ ਅਧਿਅਨ ਕਰਦਾ ਹੈ।

ਮੰਡੀ (ਅਰਥਸ਼ਾਸਤਰ)

ਮੰਡੀ ਇੱਕ ਵਾਤਾਵਰਨ ਹੈ ਜਿਸ ਵਿੱਚ ਵੱਖੋ-ਵੱਖ ਗੁੱਟ ਆਪਸ ਵਿੱਚ ਆਦਾਨ ਪ੍ਰਦਾਨ ਕਰਦੇ ਹਨ। ਵਸਤਾਂ ਜਾਂ ਸੇਵਾਵਾਂ ਦਾ ਇਹ ਆਦਾਨ-ਪ੍ਰਦਾਨ ਬਾਰਟਰ ਪ੍ਰਣਾਲੀ(Barter System) ਦੇ ਰੂਪ ਵਿੱਚ ਹੋ ਸਕਦਾ ਹੈ ਪਰ ਆਧੁਨਿਕ ਯੁੱਗ ਵਿੱਚ ਵਿਕਰੇਤਾ ਆਪਣੀਆਂ ਵਸਤਾਂ ਜਾਂ ਸੇਵਾਵਾਂ ਖਰੀਦਾਰ ਤੋਂ ਪੈਸੇ ਦੇ ਬਦਲੇ ਦਿੰਦੇ ਹਨ। ਇਸ ਤਰ੍ਹਾਂ ਮੰਡੀ ਦਾ ਵਪਾਰ ਨਾਲ ਸਿੱਧਾ ਸਬੰਧ ਹੈ।

ਰਾਜਸੀ ਅਰਥ-ਪ੍ਰਬੰਧ

ਸਿਆਸੀ ਆਰਥਿਕਤਾ ਜਾਂ ਸਿਆਸੀ ਅਰਥਚਾਰਾ ਨੂੰ ਮੂਲ ਤੌਰ ਉੱਤੇ ਪੈਦਾਵਾਰ ਅਤੇ ਵਪਾਰ ਦੇ ਸਰਕਾਰ, ਦਰਾਮਦੀ (ਕਸਟਮ) ਅਤੇ ਕਨੂੰਨ ਨਾਲ਼,ਕੌਮੀ ਆਮਦਨ ਨਾਲ ਅਤੇ ਦੌਲਤ ਦੀ ਵੰਡ ਨਾਲ਼ ਸਬੰਧਾਂ ਦੀ ਘੋਖ ਕਰਨ ਲਈ ਵਰਤਿਆ ਜਾਂਦਾ ਸੀ। ਸਿਆਸੀ ਅਰਥਚਾਰੇ ਦਾ ਸਰੋਤ ਨੈਤਿਕ ਫ਼ਲਸਫ਼ੇ ਵਿੱਚ ਹੈ। ਇਹਦਾ ਵਿਕਾਸ 18ਵੀਂ ਸਦੀ ਵਿੱਚ ਮੁਲਕਾਂ ਜਾਂ ਰਿਆਸਤਾਂ ਦੇ ਅਰਥਚਾਰਿਆਂ (ਆਰਥਕ ਢਾਂਚਿਆਂ) ਦੀ ਘੋਖ ਵਜੋਂ ਹੋਇਆ ਅਤੇ ਇਸੇ ਕਰ ਕੇ ਇਹ ਸਿਆਸੀ ਅਰਥਚਾਰਾ ਕਹੇ ਜਾਣ ਲੱਗ ਪਿਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਆਸੀ ਅਰਥਚਾਰਾ ਉਹਨਾਂ ਬੁੱਧੀਸੰਗਤ ਫੈਸਲਿਆਂ ਦਾ ਅਧਿਐਨ ਕਰਦਾ ਹੈ ਜੋ ਸਿਆਸੀ ਅਤੇ ਆਰਥਿਕ ਸੰਗਠਨਾਂ ਨੂੰ ਮੁੱਖ ਰੱਖ ਕੇ ਲਏ ਜਾਂਦੇ ਹਨ।

ਵਿਗਿਆਨਕ ਸਮਾਜਵਾਦ

ਵਿਗਿਆਨਕ ਸਮਾਜਵਾਦ ਵਿਚਾਰਾਂ ਦੀ ਇੱਕ ਸਿਸਟਮ ਅਤੇ ਮਾਰਕਸਵਾਦ ਦਾ ਸੰਸਲੇਸ਼ਣ ਹੈ, ਜਿਸਨੂੰ ਫ਼ਲਸਫ਼ੇ ਅਤੇ ਸਮਾਜਿਕ-ਆਰਥਿਕ ਸਬੰਧਾਂ ਵਿਚ ਕੀਤੀਆਂ ਖੋਜਾਂ ਤੇ ਅਧਾਰਿਤ ਸਮਾਜਿਕ-ਆਰਥਿਕ ਅਨੁਮਾਨ ਦੀ ਥਿਊਰੀ ਦੁਆਰਾ ਦਰਸਾਇਆ ਜਾਂਦਾ ਹੈ। ਵਿਗਿਆਨਕ ਸਮਾਜਵਾਦ ਦੀ ਮੁੱਖ ਖੋਜ ਵਿਧੀ ਇਤਿਹਾਸ ਦਾ ਦਵੰਦਵਾਦੀ ਪਦਾਰਥਵਾਦੀ ਨਜ਼ਰੀਆ ਹੈ। ਪਹਿਲੀ ਵਾਰ ਇਹ ਟਰਮ ਫਰੈਡਰਿਕ ਏਂਗਲਜ਼ ਨੇ ਯੂਟੋਪਿਆਈ ਸਮਾਜਵਾਦ ਤੋਂ ਨਿਖੇੜਾ ਕਰਨ ਲਈ ਵਰਤੀ ਸੀ। ਰਾਬਰਟ ਓਵਨ, ਚਾਰਲਸ ਫੁਰੀਏ ਅਤੇ ਸੇਂਟ ਸਾਈਮਨ ਤਿੰਨੇ ਹੀ ਕਾਲਪਨਿਕ ਸਮਾਜਵਾਦੀ ਸਨ, ਅਤੇ ਉਹ ਸਾਰੀਆਂ ਸਮਾਜਿਕ ਵੰਡੀਆਂ ਦਾ ਕਾਰਨ ਲੋਕਾਂ ਦੀ ਸੋਚ ਵਿੱਚ ਸਮਝਦੇ ਸਨ। ਉਹ ਜਮਾਤੀ ਘੋਲ ਅਤੇ ਪੈਦਾਵਾਰੀ ਤਾਕਤਾਂ ਤੇ ਪੈਦਾਵਾਰੀ ਸਬੰਧਾਂ ਦਰਮਿਆਨ ਆਪਸੀ ਵਿਰੋਧ ਨੂੰ ਸਮਾਜ ਦੀ ਚਾਲਕ ਸ਼ਕਤੀ ਸਮਝਣ ਤੋਂ ਅਸਮਰਥ ਰਹੇ। ਮਾਰਕਸ ਅਤੇ ਏਂਗਲਜ਼ ਨੇ ਸਮਾਜ ਦੇ ਬਾਹਰਮੁਖੀ ਅਧਿਐਨ ਤੇ ਅਧਾਰਿਤ ਸਮਾਜਵਾਦ ਨੂੰ ਸੂਤਰਬਧ ਕੀਤਾ।

ਸਕੂਲ

ਸਕੂਲ ਜਿਸ ਦੇ ਵਿਦਿਆਲਿਆ, ਮਦਰੱਸਾ, ਧਰਮਸਾਲਾ, ਗੁਰੂਕੁਲ ਆਦਿ ਨਾਂ ਹਨ ਜਿਥੇ ਸਿੱਖਿਆਰਥੀਆਂ ਨੂੰ ਵਿਗਿਆਨਕ ਢੰਗ ਨਾਲ ਅਧਿਆਪਕਾਂ ਦੁਆਰਾ ਸਿੱਖਿਆ ਦਿਤੀ ਜਾਂਦੀ ਹੈ। ਉਹਨਾਂ ਨੂੰ ਲਿਖਣਾ, ਪੜ੍ਹਨਾ, ਵਿਚਾਰਨਾ, ਕਿਤਾ ਮੁੱਖੀ ਹੋਣਾ, ਬੋਲਣਾ, ਵਿਵਹਾਰ ਕਰਨਾ ਆਦਿ ਸਿਖਾਇਆ ਜਾਂਦਾ ਹੈ।ਸਕੂਲ ਇੱਕ ਸੰਸਥਾ ਹੈ ਜੋ ਵਿਦਿਆਰਥੀਆਂ (ਜਾਂ "ਬੱਚਿਆਂ") ਦੀ ਸਿੱਖਿਆ ਲਈ ਸਿਖਲਾਈ ਦੀ ਥਾਂ ਅਤੇ ਸਿੱਖਣ ਲਈ ਮਾਹੌਲ ਮੁਹੱਈਆ ਕਰਨ ਲਈ ਤਿਆਰ ਕੀਤਾ ਗਿਆ ਹੈ। ਜ਼ਿਆਦਾਤਰ ਦੇਸ਼ਾਂ ਕੋਲ ਰਸਮੀ ਸਿੱਖਿਆ ਦੀਆਂ ਪ੍ਰਣਾਲੀਆਂ ਹਨ, ਜੋ ਆਮ ਤੌਰ ਤੇ ਲਾਜ਼ਮੀ ਹਨ। ਇਹਨਾਂ ਪ੍ਰਣਾਲੀਆਂ ਵਿੱਚ, ਵਿਦਿਆਰਥੀ ਸਕੂਲਾਂ ਦੀ ਇੱਕ ਲੜੀ ਰਾਹੀਂ ਅੱਗੇ ਵਧਦੇ ਹਨ। ਇਹਨਾਂ ਸਕੂਲਾਂ ਦੇ ਨਾਂ ਹਰ ਦੇਸ਼ ਵਿੱਚ ਵੱਖਰੇ ਹੁੰਦੇ ਹਨ ਪਰ ਆਮ ਤੌਰ 'ਤੇ ਇਹ ਪ੍ਰਾਈਮਰੀ ਸਕੂਲ, ਸੈਕੈੰਡਰੀ ਸਕੂਲ ਹੁੰਦੇ ਹਨ। ਅਜਿਹੀ ਸੰਸਥਾ ਜਿੱਥੇ ਉਚੇਰੀ ਸਿੱਖਿਆ ਦਿੱਤੀ ਜਾਂਦੀ ਹੈ, ਨੂੰ ਆਮ ਤੌਰ ਤੇ ਯੂਨੀਵਰਸਿਟੀ ਕਾਲਜ ਜਾਂ ਯੂਨੀਵਰਸਿਟੀ ਕਿਹਾ ਜਾਂਦਾ ਹੈ (ਪਰ ਇਹ ਉੱਚ ਸਿੱਖਿਆ ਸੰਸਥਾਵਾਂ ਆਮ ਤੌਰ 'ਤੇ ਲਾਜ਼ਮੀ ਨਹੀਂ ਹੁੰਦੀਆਂ ਹਨ।ਇਹਨਾਂ ਸਕੂਲਾਂ ਤੋਂ ਇਲਾਵਾ, ਵਿਦਿਆਰਥੀ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਤੋਂ ਪਹਿਲਾਂ ਅਤੇ ਬਾਅਦ ਦੇ ਸਕੂਲਾਂ ਵਿੱਚ ਵੀ ਜਾ ਸਕਦੇ ਹਨ। ਕਿੰਡਰਗਾਰਟਨ ਜਾਂ ਪ੍ਰੀ-ਸਕੂਲ ਬਹੁਤ ਛੋਟੇ ਬੱਚਿਆਂ ਲਈ ਕੁਝ ਸਕੂਲੀ ਪੜ੍ਹਾਈ (ਆਮ ਤੌਰ ਤੇ 3-5 ਸਾਲ ਦੀ ਉਮਰ), ਸੈਕੰਡਰੀ ਸਕੂਲ ਤੋਂ ਬਾਅਦ ਯੂਨੀਵਰਸਿਟੀ, ਕਿੱਤਾਕਾਰੀ ਸਕੂਲ, ਕਾਲਜ ਜਾਂ ਹੋਰ ਵਿੱਦਿਅਕ ਅਦਾਰੇ ਹੋ ਸਕਦੇ ਹਨ। ਇੱਕ ਸਕੂਲ ਇੱਕ ਖਾਸ ਖੇਤਰ ਨੂੰ ਸਮਰਪਿਤ ਹੋ ਸਕਦਾ ਹੈ, ਜਿਵੇਂ ਕਿ ਅਰਥਸ਼ਾਸਤਰ ਦਾ ਸਕੂਲ ਜਾਂ ਨਾਚ ਦਾ ਇੱਕ ਸਕੂਲ। ਵਿਕਲਪਿਤ ਸਕੂਲਾਂ ਵਿੱਚ ਗੈਰ-ਪਰੰਪਰਾਗਤ ਪਾਠਕ੍ਰਮ ਅਤੇ ਵਿਧੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਕੁਝ ਗੈਰ ਸਰਕਾਰੀ ਸਕੂਲ ਵੀ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਾਈਵੇਟ ਸਕੂਲ ਕਿਹਾ ਜਾਂਦਾ ਹੈ। ਜਦੋਂ ਸਰਕਾਰ ਮਿਆਰੀ ਸਿੱਖਿਆ ਮੁਹੱਈਆ ਨਹੀਂ ਕਰਦੀ ਤਾਂ ਇਹਨਾਂ ਦੀ ਲੋੜ ਵਧ ਜਾਂਦੀ ਹੈ। ਪ੍ਰਾਈਵੇਟ ਸਕੂਲ ਧਾਰਮਿਕ ਅਦਾਰਿਆਂ ਦੇ ਰੂਪ ਵਿੱਚ ਵੀ ਹੋ ਸਕਦੇ ਹਨ, ਜਿਵੇਂ ਕਿ ਈਸਾਈ ਸਕੂਲ, ਮਦਰੱਸਾ, ਹਵਾਸ (ਸ਼ੀਆ ਸਕੂਲ), ਯਿਸ਼ਵਸ (ਯਹੂਦੀ ਸਕੂਲ) ਅਤੇ ਹੋਰ; ਜਾਂ ਉਹ ਸਕੂਲ, ਜਿਹਨਾਂ ਕੋਲ ਉੱਚ ਸਿੱਖਿਆ ਦਾ ਪੱਧਰ ਹੈ ਜਾਂ ਉਹ ਹੋਰ ਨਿੱਜੀ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ। ਬਾਲਗਾਂ ਲਈ ਸਕੂਲ ਵਿੱਚ ਕਾਰਪੋਰੇਟ ਸਿਖਲਾਈ, ਮਿਲਟਰੀ ਸਿੱਖਿਆ ਅਤੇ ਸਿਖਲਾਈ ਅਤੇ ਕਾਰੋਬਾਰੀ ਸਕੂਲਾਂ ਦੀਆਂ ਸੰਸਥਾਵਾਂ ਸ਼ਾਮਲ ਹਨ।ਘਰੇਲੂ ਸਕੂਲਿੰਗ ਅਤੇ ਔਨਲਾਈਨ ਸਕੂਲਾਂ ਵਿੱਚ, ਇੱਕ ਪ੍ਰੰਪਰਾਗਤ ਸਕੂਲੀ ਬਿਲਡਿੰਗ ਤੋਂ ਬਾਹਰ ਪੜ੍ਹਾਉਣਾ ਅਤੇ ਸਿੱਖਣਾ ਹੁੰਦਾ ਹੈ। ਸਕੂਲ ਆਮ ਤੌਰ ਤੇ ਕਈ ਵੱਖ-ਵੱਖ ਸੰਸਥਾਈ ਮਾਡਲਾਂ ਦੇ ਰੂਪ ਵਿਚ ਹੁੰਦੇ ਹਨ, ਜਿਨ੍ਹਾਂ ਵਿਚ ਵਿਭਾਗੀ, ਸਿੱਖਣ ਵਾਲੇ ਛੋਟੇ ਸਮੁਦਾਏ, ਅਕੈਡਮੀਆਂ, ਏਕੀਕ੍ਰਿਤ, ਅਤੇ ਸਕੂਲਾਂ-ਅੰਦਰ-ਸਕੂਲ ਸ਼ਾਮਲ ਹੁੰਦੇ ਹਨ।

ਸਮਾਜਵਾਦ

ਸਮਾਜਵਾਦ (Socialism) ਇੱਕ ਆਰਥਕ-ਸਾਮਾਜਕ ਦਰਸ਼ਨ ਹੈ। ਸਮਾਜਵਾਦੀ ਵਿਵਸਥਾ ਵਿੱਚ ਜਾਇਦਾਦ ਦੀ ਮਾਲਕੀ ਅਤੇ ਉਤਪਾਦਨ ਦੀ ਵੰਡ ਸਮਾਜ ਦੇ ਨਿਅੰਤਰਣ ਦੇ ਅਧੀਨ ਰਹਿੰਦੇ ਹਨ।ਸਮਾਜਵਾਦ ਅੰਗਰੇਜ਼ੀ ਅਤੇ ਫਰਾਂਸੀਸੀ ਸ਼ਬਦ ਸੋਸ਼ਲਿਜਮ ਦਾ ਪੰਜਾਬੀ ਰੂਪਾਂਤਰ ਹੈ। 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਇਸ ਸ਼ਬਦ ਦਾ ਪ੍ਰਯੋਗ ਵਿਅਕਤੀਵਾਦ ਦੇ ਵਿਰੋਧ ਵਿੱਚ ਅਤੇ ਉਨ੍ਹਾਂ ਵਿਚਾਰਾਂ ਦੇ ਸਮਰਥਨ ਵਿੱਚ ਕੀਤਾ ਜਾਂਦਾ ਸੀ ਜਿਨ੍ਹਾਂ ਦਾ ਲਕਸ਼ ਸਮਾਜ ਦੇ ਆਰਥਕ ਅਤੇ ਨੈਤਿਕ ਆਧਾਰ ਨੂੰ ਬਦਲਣਾ ਸੀ ਅਤੇ ਜੋ ਜੀਵਨ ਵਿੱਚ ਵਿਅਕਤੀਗਤ ਕਬਜ਼ੇ ਦੀ ਜਗ੍ਹਾ ਸਾਮਾਜਕ ਕੰਟਰੋਲ ਸਥਾਪਤ ਕਰਨਾ ਚਾਹੁੰਦੇ ਸਨ।

ਸਮਾਜਵਾਦ ਸ਼ਬਦ ਦਾ ਪ੍ਰਯੋਗ ਅਨੇਕ ਅਤੇ ਕਦੇ ਕਦੇ ਆਪਸ ਵਿੱਚ ਵਿਰੋਧੀ ਪ੍ਰਸੰਗਾਂ ਵਿੱਚ ਕੀਤਾ ਜਾਂਦਾ ਹੈ; ਜਿਵੇਂ ਸਮੂਹਵਾਦ ਅਰਾਜਕਤਾਵਾਦ, ਆਦਿਕਾਲੀਨ ਕਬਾਇਲੀ ਸਾਮਵਾਦ, ਫੌਜੀ ਸਾਮਵਾਦ, ਈਸਾਈ ਸਮਾਜਵਾਦ, ਸਹਿਕਾਰਿਤਾਵਾਦ, ਆਦਿ - ਇਥੋਂ ਤੱਕ ਕਿ ਨਾਜ਼ੀ ਪਾਰਟੀ ਦਾ ਵੀ ਪੂਰਾ ਨਾਮ ਰਾਸ਼ਟਰੀ ਸਮਾਜਵਾਦੀ ਦਲ ਸੀ।

ਸਮਾਜਵਾਦ ਦੀ ਪਰਿਭਾਸ਼ਾ ਕਰਨਾ ਔਖਾ ਹੈ। ਇਹ ਸਿਧਾਂਤ ਅਤੇ ਅੰਦੋਲਨ, ਦੋਨੋਂ ਹੀ ਹੈ, ਅਤੇ ਇਹ ਵੱਖ ਵੱਖ ਇਤਿਹਾਸਕ ਅਤੇ ਮਕਾਮੀ ਪਰਿਸਥਿਤੀਆਂ ਵਿੱਚ ਵੱਖ ਵੱਖ ਰੂਪ ਧਾਰਨ ਕਰਦਾ ਹੈ। ਮੂਲ ਤੌਰ ਤੇ ਇਹ ਉਹ ਅੰਦੋਲਨ ਹੈ ਜੋ ਉਤਪਾਦਨ ਦੇ ਮੁੱਖ ਸਾਧਨਾਂ ਦੇ ਸਮਾਜੀਕਰਨ ਉੱਤੇ ਆਧਾਰਿਤ ਵਰਗਰਹਿਤ ਸਮਾਜ ਸਥਾਪਤ ਕਰਨ ਲਈ ਪ੍ਰਯਤਨਸ਼ੀਲ ਹੈ ਅਤੇ ਜੋ ਮਜਦੂਰ ਵਰਗ ਨੂੰ ਇਸਦਾ ਮੁੱਖ ਆਧਾਰ ਬਣਾਉਂਦਾ ਹੈ, ਕਿਉਂਕਿ ਉਹ ਇਸ ਵਰਗ ਨੂੰ ਸ਼ੋਸ਼ਿਤ ਵਰਗ ਮੰਨਦਾ ਹੈ, ਜਿਸਦਾ ਇਤਿਹਾਸਕ ਕਾਰਜ ਵਰਗਵਿਵਸਥਾ ਖਤਮ ਕਰਨਾ ਹੈ।

ਆਦਿਕਾਲੀਨ ਸਾਮਵਾਦੀ ਸਮਾਜ ਵਿੱਚ ਮਨੁੱਖ ਪਰਸਪਰ ਸਹਿਯੋਗ ਦੁਆਰਾ ਜ਼ਰੂਰੀ ਚੀਜਾਂ ਦੀ ਪ੍ਰਾਪਤੀ, ਅਤੇ ਹਰ ਇੱਕ ਮੈਂਬਰ ਦੀ ਲੋੜ ਮੁਤਾਬਿਕ ਉਨ੍ਹਾਂ ਦੀ ਆਪਸ ਵਿੱਚ ਵੰਡ ਕਰਦੇ ਸਨ। ਪਰ ਇਹ ਸਾਮਵਾਦ ਕੁਦਰਤੀ ਸੀ; ਮਨੁੱਖ ਦੀ ਸੁਚੇਤ ਕਲਪਨਾ ਤੇ ਆਧਾਰਿਤ ਨਹੀਂ ਸੀ। ਸ਼ੁਰੂ ਦੇ ਈਸਾਈ ਪਾਦਰੀਆਂ ਦੀ ਰਹਿਣ ਸਹਿਣ ਦਾ ਢੰਗ ਬਹੁਤ ਕੁੱਝ ਸਾਮਵਾਦੀ ਸੀ, ਉਹ ਇਕੱਠੇ ਅਤੇ ਸਮਾਨ ਤੌਰ ਤੇ ਰਹਿੰਦੇ ਸਨ, ਪਰ ਉਨ੍ਹਾਂ ਦੀ ਕਮਾਈ ਦਾ ਸਰੋਤ ਧਰਮ-ਪ੍ਰੇਮੀਆਂ ਦਾ ਦਾਨ ਸੀ ਅਤੇ ਉਨ੍ਹਾਂ ਦਾ ਆਦਰਸ਼ ਜਨ-ਸਾਧਾਰਣ ਲਈ ਨਹੀਂ, ਬਲਕਿ ਕੇਵਲ ਪਾਦਰੀਆਂ ਤੱਕ ਸੀਮਿਤ ਸੀ। ਉਨ੍ਹਾਂ ਦਾ ਉਦੇਸ਼ ਵੀ ਆਤਮਕ ਸੀ, ਭੌਤਿਕ ਨਹੀਂ। ਇਹੀ ਗੱਲ ਮੱਧਕਾਲੀਨ ਈਸਾਈ ਸਾਮਵਾਦ ਦੇ ਸੰਬੰਧ ਵਿੱਚ ਵੀ ਠੀਕ ਹੈ। ਪੀਰੂ (Peru) ਦੇਸ਼ ਦੀ ਪ੍ਰਾਚੀਨ ਇੰਕਾ (Inka) ਸਭਿਅਤਾ ਨੂੰ ਫੌਜੀ ਸਾਮਵਾਦ ਦੀ ਸੰਗਿਆ ਦਿੱਤੀ ਜਾਂਦੀ ਹੈ। ਉਸਦਾ ਆਧਾਰ ਫੌਜੀ ਸੰਗਠਨ ਸੀ ਅਤੇ ਉਹ ਵਿਵਸਥਾ ਸ਼ਾਸਕ ਵਰਗ ਦਾ ਹਿਤ ਪੂਰਦੀ ਸੀ। ਨਗਰਪਾਲਿਕਾਵਾਂ ਦੁਆਰਾ ਲੋਕਸੇਵਾਵਾਂ ਦੇ ਸਾਧਨਾਂ ਨੂੰ ਪ੍ਰਾਪਤ ਕਰਨਾ, ਅਤੇ ਦੇਸ਼ ਦੀ ਉੱਨਤੀ ਲਈ ਆਰਥਕ ਯੋਜਨਾਵਾਂ ਦੇ ਪ੍ਰਯੋਗ ਮਾਤਰ ਨੂੰ ਸਮਾਜਵਾਦ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਜ਼ਰੂਰੀ ਨਹੀਂ ਕਿ ਇਨ੍ਹਾਂ ਦੁਆਰਾ ਪੂੰਜੀਵਾਦ ਨੂੰ ਠੇਸ ਪਹੁੰਚੇ। ਨਾਜ਼ੀ ਪਾਰਟੀ ਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਸੀ ਪਰ ਪੂੰਜੀਵਾਦੀ ਵਿਵਸਥਾ ਅਖੰਡਤ ਰਹੀ।

ਸ਼ਰੀਅਤ

ਅਰਬੀ ਬੋਲਣ ਵਾਲ਼ਿਆਂ ਲਈ ਸ਼ਰੀਆ (ਸ਼ਰੀਆਹ, ਸ਼ਰੀ'ਆ, ਸ਼ਰੀʿਅਹ; ਅਰਬੀ: شريعة, IPA: [ʃaˈriːʕa], "ਵਿਧਾਨ"), ਜਿਸਨੂੰ ਇਸਲਾਮੀ ਕ਼ਾਨੂੰਨ (اسلامی قانون) ਵੀ ਕਿਹਾ ਜਾਂਦਾ ਹੈ, ਦਾ ਮਤਲਬ ਕਿਸੇ ਅਗੰਮੀ ਜਾਂ ਪੈਗ਼ੰਬਰੀ ਧਰਮ ਦਾ ਨੈਤਿਕ ਜ਼ਾਬਤਾ ਅਤੇ ਧਾਰਮਿਕ ਕਨੂੰਨ ਹੈ। ਆਮ ਅੰਗਰੇਜ਼ੀ ਜਾਂ ਪੰਜਾਬੀ ਵਰਤੋਂ ਵਿੱਚ "ਸ਼ਰੀਆ" ਇਸਤਲਾਹ ਨੂੰ ਮੁੱਖ ਤੌਰ 'ਤੇ ਇਸਲਾਮ ਨਾਲ਼ ਇੱਕਮਿੱਕ ਮੰਨਿਆ ਗਿਆ ਹੈ।

ਸ਼ਰੀਅਤ ਵਿੱਚ ਅਪਰਾਧ, ਰਾਜਨੀਤੀ, ਵਿਆਹ ਇਕਰਾਰਨਾਮੇ, ਵਪਾਰ ਨਿਯਮ, ਧਰਮ ਦੇ ਨੁਸਖੇ, ਅਤੇ ਅਰਥਸ਼ਾਸਤਰ, ਦੇ ਨਾਲ ਨਾਲ ਜਿਨਸੀ ਸੰਬੰਧ, ਸਫਾਈ, ਖ਼ੁਰਾਕ, ਪ੍ਰਾਰਥਨਾ ਕਰਨ, ਰੋਜ਼ਾਨਾ ਸਲੀਕਾ ਅਤੇ ਵਰਤ ਵਰਗੇ ਨਿੱਜੀ ਮਾਮਲੇ ਵੀ ਸ਼ਾਮਿਲ ਹਨ। ਸ਼ਰੀਅਤ ਨੂੰ ਪਾਲਣਾ ਨੇ ਇਤਿਹਾਸਕ ਤੌਰ ਤੇ ਮੁਸਲਮਾਨ ਧਰਮ ਦੀ ਪਛਾਣ ਦੇ ਰੂਪ ਵਿੱਚ ਵਿਚ ਭੂਮਿਕਾ ਨਿਭਾਈ ਹੈ।ਇਸ ਦੀ ਪੂਰੀ ਸਖਤ ਅਤੇ ਸਭ ਤੋਂ ਵੱਧ ਇਤਿਹਾਸਕ ਤੌਰ ਤੇ ਇਕਸਾਰ ਪਰਿਭਾਸ਼ਾ ਅਨੁਸਾਰ, ਇਸਲਾਮ ਵਿੱਚ ਸ਼ਰੀਅਤ ਨੂੰ ਅੱਲਾ ਦੇ ਅਟੱਲ ਕਾਨੂੰਨ ਦੇ ਤੌਰ ਤੇ ਮੰਨਿਆ ਗਿਆ ਹੈ।

ਹਜ਼ਰਤ ਮੁਹੰਮਦ ਦੀ ‘ਸ਼ਰੀਅਤ’ ਦੇ ਸਿੱਧਾਂਤ ਅਤੇ ਆਦੇਸ਼ ਪਤਾ ਕਰਨ ਲਈ ਸਾਡੇ ਕੋਲ ਦੋ ਮੁੱਢਲੇ ਸਰੋਤ ਹਨ: ਕੁਰਆਨ ਅਤੇ ਦੂਜਾ ਹਦੀਸ। ਕੁਰਆਨ ਅੱਲ੍ਹਾ ਦਾ

‘ਕਲਾਮ’ (ਰੱਬੀ ਬਾਣੀ) ਹੈ ਅਤੇ ਹਦੀਸ ਦਾ ਮਤਲਬ ਹੈ, ਉਹ ਗੱਲਾਂ ਜੋ ਰੱਬ ਦੇ ਰਸੂਲ ਰਾਹੀਂ ਸਾਡੇ ਤੱਕ ਪਹੁੰਚੀਆਂ ਹਨ।

ਸੰਸਾਰ ਇਨਕਲਾਬ

ਵਿਸ਼ਵ ਇਨਕਲਾਬ ਸੰਗਠਿਤ ਮਜ਼ਦੂਰ ਵਰਗ ਦੀ ਚੇਤੰਨ ਇਨਕਲਾਬੀ ਕਾਰਵਾਈ ਦੁਆਰਾ ਸਾਰੇ ਦੇਸ਼ਾਂ ਵਿੱਚ ਪੂੰਜੀਵਾਦ ਨੂੰ ਖ਼ਤਮ ਕਰਨ ਦੀ ਮਾਰਕਸਵਾਦੀ ਧਾਰਨਾ ਹੈ. ਇਹ ਇਨਕਲਾਬ ਜ਼ਰੂਰੀ ਨਹੀਂ ਇੱਕੋ ਸਮੇਂ ਵਾਪਰਨ, ਪਰ, ਜਿੱਥੇ ਅਤੇ ਜਦੋਂ ਸਥਾਨਕ ਹਾਲਾਤ ਨੇ ਇੱਕ ਇਨਕਲਾਬੀ ਪਾਰਟੀ ਨੂੰ ਇਜਾਜ਼ਤ ਦਿੱਤੀ, ਕਿ ਸਫਲਤਾਪੂਰਕ ਬੁਰਜ਼ਵਾ ਮਾਲਕੀ ਅਤੇ ਰਾਜ ਨੂੰ ਉਲਟਾ ਦੇਵੇ ਅਤੇ ਉਤਪਾਦਨ ਦੇ ਸਾਧਨਾਂ ਦੀ ਸਮਾਜਿਕ ਮਾਲਕੀ ਉੱਤੇ ਆਧਾਰਿਤ ਇੱਕ ਮਜ਼ਦੂਰਾਂ ਦਾ ਰਾਜ ਸਥਾਪਤ ਕਰ ਦੇਵੇ. ਇਸ ਨਾਲ ਸੰਬੰਧਿਤ ਨਾਅਰਾ ਹੈ ਦੁਨੀਆ ਭਰ ਦੇ ਮਜਦੂਰੋ ਇੱਕ ਹੋ ਜਾਵੋ'

ਹੋਰ ਬੋਲੀਆਂ ਵਿੱਚ

This page is based on a Wikipedia article written by authors (here).
Text is available under the CC BY-SA 3.0 license; additional terms may apply.
Images, videos and audio are available under their respective licenses.